ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਬੀ-20 ਸਮਿਟ ਇੰਡੀਆ 2023 ਨੂੰ ਸੰਬੋਧਨ ਕੀਤਾ। ਬੀ-20 ਸਮਿਟ ਇੰਡੀਆ ਵਿਸ਼ਵ ਭਰ ਦੇ ਨੀਤੀ ਨਿਰਮਾਤਾਵਾਂ, ਬਿਜ਼ਨਸ ਲੀਡਰਾਂ ਅਤੇ ਮਾਹਿਰਾਂ ਨੂੰ ਬੀ-20 ਇੰਡੀਆ ਕਮਿਊਨੀਕ (Communique) ‘ਤੇ ਵਿਚਾਰ-ਵਟਾਂਦਰਾ ਅਤੇ ਚਰਚਾ ਕਰਨ ਦੇ ਲਈ ਇਕਜੁੱਟ ਕਰਦਾ ਹੈ। ਬੀ-20 ਭਾਰਤ ਕਮਿਊਨੀਕ ਵਿੱਚ ਜੀ-20 ਨੂੰ ਪੇਸ਼ ਕਰਨ ਦੇ ਲਈ 54 ਸਿਫ਼ਾਰਸ਼ਾਂ ਅਤੇ 172 ਨੀਤੀਗਤ ਕਾਰਵਾਈਆਂ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ, 23 ਅਗਸਤ ਨੂੰ ਚੰਦਰਯਾਨ ਮਿਸ਼ਨ ਦੀ ਸਫ਼ਲ ਲੈਂਡਿੰਗ ਤੋਂ ਬਾਅਦ ਸਮਾਰੋਹ ਮਨਾਉਣ ਦੇ ਪਲ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਹੁਣੇ ਤੋਂ ਹੀ ਤਿਉਹਾਰ ਦਾ ਮੌਸਮ ਆ ਗਿਆ ਹੈ ਅਤੇ ਸਮਾਜ ਦੇ ਨਾਲ-ਨਾਲ ਕਾਰੋਬਾਰ ਭੀ ਸਮਾਰੋਹ ਮਨਾਉਣ ਦੀ ਮਾਨਸਿਕ ਸਥਿਤੀ ਵਿੱਚ ਹਨ। ਸਫ਼ਲ ਚੰਦਰ ਮਿਸ਼ਨ ਵਿੱਚ ਇਸਰੋ ਦੀ ਭੂਮਿਕਾ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਮਿਸ਼ਨ ਵਿੱਚ ਉਦਯੋਗ ਦੀ ਭੂਮਿਕਾ ਨੂੰ ਭੀ ਸਵੀਕਾਰ ਕੀਤਾ ਕਿਉਂਕਿ ਚੰਦਰਯਾਨ ਦੇ ਕਈ ਕੰਪੋਨੈਂਟਸ ਨਿਜੀ ਖੇਤਰ ਅਤੇ ਐੱਮਐੱਸਐੱਮਈ ਦੁਆਰਾ ਪ੍ਰਦਾਨ ਕੀਤੇ ਗਏ ਸਨ। ਉਨ੍ਹਾਂ ਨੇ ਕਿਹਾ, “ਇਹ ਵਿਗਿਆਨ ਅਤੇ ਉਦਯੋਗ ਦੋਹਾਂ ਦੀ ਸਫ਼ਲਤਾ ਹੈ।”
ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਨਾਲ-ਨਾਲ ਪੂਰਾ ਵਿਸ਼ਵ ਸਮਾਰੋਹ ਮਨਾ ਰਿਹਾ ਹੈ ਅਤੇ ਇਹ ਉਤਸਵ ਇੱਕ ਜ਼ਿੰਮੇਦਾਰ ਸਪੇਸ ਪ੍ਰੋਗਰਾਮ ਦੇ ਸੰਚਾਲਨ ਨਾਲ ਸਬੰਧਿਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਯੋਜਨ ਜ਼ਿੰਮੇਦਾਰੀ, ਤੇਜ਼ ਗਤੀ, ਇਨੋਵੇਸ਼ਨ, ਨਿਰੰਤਰਤਾ ਅਤੇ ਸਮਾਨਤਾ ਬਾਰੇ ਹਨ, ਜੋ ਅੱਜ ਦੇ ਬੀ-20 ਦੇ ਵਿਸ਼ੇ ਹਨ। ਉਨ੍ਹਾਂ ਨੇ ਇਹ ਭੀ ਕਿਹਾ ਕਿ ਇਹ ਮਨੁੱਖਤਾ ਅਤੇ 'ਇੱਕ ਧਰਤੀ, ਇੱਕ ਪਰਿਵਾਰ ਅਤੇ ਇੱਕ ਭਵਿੱਖ' ਬਾਰੇ ਹੈ।
ਬੀ-20 ਦਾ ਥੀਮ ‘ਆਰ.ਏ.ਆਈ.ਐੱਸ.ਈ’ (RAISE) ਦੀ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ‘ਆਈ’ ਇਨੋਵੇਸ਼ਨ ਦੀ ਪ੍ਰਤੀਨਿਧਤਾ ਕਰਦਾ ਹੈ, ਲੇਕਿਨ ਉਹ ਇਹ ਸਮਾਵੇਸ਼ਿਤਾ (inclusiveness) ਦੇ ਇੱਕ ਹੋਰ 'ਆਈ' ਨੂੰ ਭੀ ਦਰਸਾਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜੀ-20 ਵਿਚ ਸਥਾਈ ਸੀਟਾਂ ਲਈ ਅਫਰੀਕਨ ਯੂਨੀਅਨ ਨੂੰ ਸੱਦਾ ਦੇਣ ਸਮੇਂ ਭੀ ਸਮਾਨ ਦ੍ਰਿਸ਼ਟੀਕੋਣ ਲਾਗੂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀ-20 ਵਿੱਚ ਭੀ ਅਫਰੀਕਾ ਦੇ ਆਰਥਿਕ ਵਿਕਾਸ ਦੀ ਪਹਿਚਾਣ ਫੋਕਸ ਖੇਤਰ ਦੇ ਰੂਪ ਵਿੱਚ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, 'ਭਾਰਤ ਦਾ ਮੰਨਣਾ ਹੈ ਕਿ ਇਸ ਮੰਚ ਦੇ ਸਮਾਵੇਸ਼ੀ ਦ੍ਰਿਸ਼ਟੀਕੋਣ ਦਾ ਇਸ ਸਮੂਹ 'ਤੇ ਪ੍ਰਤੱਖ ਪ੍ਰਭਾਵ ਪਵੇਗਾ। ਉਨ੍ਹਾਂ ਨੇ ਕਿਹਾ ਕਿ ਇੱਥੇ ਲਏ ਗਏ ਫੈਸਲਿਆਂ ਦੀਆਂ ਸਫ਼ਲਤਾਵਾਂ ਦਾ ਆਲਮੀ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਅਤੇ ਟਿਕਾਊ ਵਿਕਾਸ ਦੀ ਸਿਰਜਣਕ ਕਰਨ 'ਤੇ ਪ੍ਰਤੱਖ ਪ੍ਰਭਾਵ ਪਵੇਗਾ।
ਸਦੀਆਂ ਵਿੱਚ ਇੱਕ ਵਾਰ ਆਉਣ ਵਾਲੀ ਆਪਦਾ ਯਾਨੀ ਕੋਵਿਡ-19 ਮਹਾਮਾਰੀ ਤੋਂ ਲਏ ਗਏ ਸਬਕ ਦੀ ਚਰਚਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਮਹਾਮਾਰੀ ਨੇ ਸਾਨੂੰ ਸਿਖਾਇਆ ਕਿ ਜਿਸ ਚੀਜ਼ ਨੂੰ ਸਾਡੇ ਨਿਵੇਸ਼ ਦੀ ਸਭ ਤੋਂ ਅਧਿਕ ਜ਼ਰੂਰਤ ਹੈ, ਉਹ ਹੈ ‘ਪਰਸਪਰ ਵਿਸ਼ਵਾਸ’। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਾਰੀ ਨੇ ਜਿੱਥੇ ਆਪਸੀ ਵਿਸ਼ਵਾਸ ਦੀ ਇਮਾਰਤ ਨੂੰ ਤਹਿਸ-ਨਹਿਸ ਕਰ ਦਿੱਤਾ, ਭਾਰਤ ਪਰਸਪਰ ਭਰੋਸੇ ਦਾ ਝੰਡਾ ਬੁਲੰਦ ਕਰਦੇ ਹੋਏ ਆਤਮ ਵਿਸ਼ਵਾਸ ਅਤੇ ਨਿਮਰਤਾ ਦੇ ਨਾਲ ਖੜ੍ਹਾ ਰਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ 150 ਤੋਂ ਅਧਿਕ ਦੇਸ਼ਾਂ ਨੂੰ ਦਵਾਈਆਂ ਉਪਲਬਧ ਕਰਵਾਈਆਂ ਹਨ ਅਤੇ ਦੁਨੀਆ ਦੀ ਫਾਰਮੇਸੀ ਦੇ ਤੌਰ ‘ਤੇ ਆਪਣੀ ਸਥਿਤੀ ‘ਤੇ ਖਰਾ ਉਤਰਿਆ ਹੈ। ਇਸੇ ਤਰ੍ਹਾਂ ਕਰੋੜਾਂ ਲੋਕਾਂ ਦੀ ਜਾਨ ਬਚਾਉਣ ਲਈ ਵੈਕਸੀਨ ਦਾ ਉਤਪਾਦਨ ਵਧਾਇਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀਆਂ ਲੋਕਤਾਂਤਰਿਕ ਕੀਮਤਾਂ ਉਸ ਦੀ ਕਾਰਵਾਈ ਅਤੇ ਉਸ ਦੀ ਪ੍ਰਤੀਕਿਰਿਆ ਵਿੱਚ ਦਿਖਾਈ ਦਿੰਦੀਆਂ ਹਨ। ਉਨ੍ਹਾਂ ਨੇ ਕਿਹਾ, “ਭਾਰਤ ਦੀਆਂ ਲੋਕਤਾਂਤਰਿਕ ਕਦਰਾਂ-ਕੀਮਤਾਂ ਭਾਰਤ ਦੇ 50 ਤੋਂ ਅਧਿਕ ਸ਼ਹਿਰਾਂ ਵਿੱਚ ਜੀ-20 ਦੀਆਂ ਮੀਟਿੰਗਾਂ ਵਿੱਚ ਪ੍ਰਦਰਸ਼ਿਤ ਹੁੰਦੀਆਂ ਹਨ।
ਗਲੋਬਲ ਬਿਜ਼ਨਸ ਕਮਿਊਨਿਟੀ ਦੇ ਲਈ ਭਾਰਤ ਦੇ ਨਾਲ ਸਾਂਝੇਦਾਰੀ ਦੇ ਆਕਰਸ਼ਣ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੇ ਯੁਵਾ ਪ੍ਰਤਿਭਾ ਪੂਲ ਅਤੇ ਇਸ ਦੀ ਡਿਜੀਟਲ ਕ੍ਰਾਂਤੀ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਨਾਲ ਤੁਹਾਡੀ ਮਿੱਤਰਤਾ ਜਿਤਨੀ ਗਹਿਰੀ ਹੋਵੇਗੀ, ਦੋਹਾਂ ਦੇ ਲਈ ਉਤਨੀ ਹੀ ਅਧਿਕ ਸਮ੍ਰਿੱਧੀ ਆਵੇਗੀ।
ਉਨ੍ਹਾਂ ਨੇ ਕਿਹਾ, “ਕਾਰੋਬਾਰ ਸਮਰੱਥਾ ਨੂੰ ਸਮ੍ਰਿੱਧੀ ਵਿੱਚ, ਰੁਕਾਵਟਾਂ ਨੂੰ ਅਵਸਰਾਂ ਵਿੱਚ, ਆਕਾਂਖਿਆਵਾਂ ਨੂੰ ਉਪਲਬਧੀਆਂ ਵਿੱਚ ਬਦਲ ਸਕਦਾ ਹੈ। ਭਾਵੇਂ ਉਹ ਛੋਟੇ ਹੋਣ ਜਾਂ ਬੜੇ, ਗਲੋਬਲ ਹੋਣ ਜਾਂ ਲੋਕਲ, ਕਾਰੋਬਾਰ ਸਾਰਿਆਂ ਦੇ ਲਈ ਪ੍ਰਗਤੀ ਸੁਨਿਸ਼ਚਿਤ ਕਰ ਸਕਦਾ ਹੈ। ਇਸ ਲਈ, ਪ੍ਰਧਾਨ ਮੰਤਰੀ ਨੇ ਕਿਹਾ, “ਆਲਮੀ ਵਿਕਾਸ ਦਾ ਭੱਵਿਖ ਕਾਰੋਬਾਰ ਦੇ ਭੱਵਿਖ ‘ਤੇ ਨਿਰਭਰ ਕਰਦਾ ਹੈ।”
ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਨਾਲ ਜੀਵਨ ਵਿੱਚ ਆਏ ਪਰਿਵਰਤਨਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਗਲੋਬਲ ਸਪਲਾਈ ਚੇਨ ਵਿੱਚ ਰੁਕਾਵਟਾਂ ਦੇ ਅਟੱਲ ਬਦਲਾਅ ਦਾ ਜ਼ਿਕਰ ਕੀਤਾ। ਗਲੋਬਲ ਸਪਲਾਈ ਚੇਨ ਦੀ ਦਕਸ਼ਤਾ, ਜੋ ਉਦੋਂ ਅਸਤਿਤਵਹੀਣ ਹੋ ਗਈ ਸੀ ਜਦੋਂ ਵਿਸ਼ਵ ਨੂੰ ਇਸ ਦੀ ਸਭ ਤੋਂ ਅਧਿਕ ਜ਼ਰੂਰਤ ਸੀ ‘ਤੇ ਸੁਆਲ ਉਠਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਉਨ੍ਹਾਂ ਰੁਕਾਵਟਾਂ ਦਾ ਸਮਾਧਾਨ ਹੈ ਜਿਨ੍ਹਾਂ ਨਾਲ ਅੱਜ ਦੁਨੀਆ ਨਿਪਟ ਰਹੀ ਹੈ। ਉਨ੍ਹਾਂ ਨੇ ਅੱਜ ਵਿਸ਼ਵ ਵਿੱਚ ਇੱਕ ਭਰੋਸੇਯੋਗ ਸਪਲਾਈ ਚੇਨ ਦਾ ਨਿਰਮਾਣ ਕਰਨ ਵਿੱਚ ਭਾਰਤ ਦੀ ਸਥਿਤੀ ਨੂੰ ਰੇਖਾਂਕਿਤ ਕੀਤਾ ਅਤੇ ਆਲਮੀ ਕਾਰੋਬਾਰਾਂ ਦੇ ਯੋਗਦਾਨ ‘ਤੇ ਜ਼ੋਰ ਦਿੱਤਾ।
ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿ ਬੀ20 ਜੀ-20 ਦੇਸ਼ਾਂ ਦੇ ਕਾਰੋਬਾਰਾਂ ਦੇ ਦਰਮਿਆਨ ਇੱਕ ਮਜ਼ਬੂਤ ਮੰਚ ਦੇ ਰੂਪ ਵਿੱਚ ਉੱਭਰਿਆ ਹੈ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸਥਿਰਤਾ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਲਮੀ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਕਿਹਾ ਕਿਉਂਕਿ ਸਥਿਰਤਾ, ਆਪਣੇ ਆਪ ਵਿੱਚ, ਇੱਕ ਅਵਸਰ ਦੇ ਨਾਲ-ਨਾਲ ਇੱਕ ਕਾਰੋਬਾਰ ਮਾਡਲ ਭੀ ਹੈ। ਉਨ੍ਹਾਂ ਨੇ ਪੋਸ਼ਕ ਅਨਾਜਾਂ, ਜੋ ਇੱਕ ਸੁਪਰਫੂਡ, ਵਾਤਾਵਰਣ ਦੇ ਅਨੁਕੂਲ ਹੋਣ ਦੇ ਨਾਲ-ਨਾਲ ਛੋਟੇ ਕਿਸਾਨਾਂ ਦੇ ਲਈ ਭੀ ਚੰਗਾ ਹੈ, ਜੋ ਇਸ ਨੂੰ ਅਰਥਵਿਵਸਥਾ ਅਤੇ ਜੀਵਨ ਸ਼ੈਲੀ ਦੋਹਾਂ ਦੇ ਦ੍ਰਿਸ਼ਟੀਕੋਣ ਤੋਂ ਇੱਕ ਸੰਪੂਰਨ ਲਾਭਕਾਰੀ ਮਾਡਲ ਬਣਾਉਂਦਾ ਹੈ, ਦੀ ਉਦਾਹਰਣ ਦਿੰਦੇ ਹੋਏ ਇਸ ਦੀ ਵਿਆਖਿਆ ਕੀਤੀ। ਉਨ੍ਹਾਂ ਨੇ ਚੱਕਰੀ ਅਰਥਵਿਵਸਥਾ ਅਤੇ ਗ੍ਰੀਨ ਐਨਰਜੀ ਦਾ ਭੀ ਜ਼ਿਕਰ ਕੀਤਾ। ਵਿਸ਼ਵ ਨੂੰ ਨਾਲ ਲੈ ਕੇ ਚਲਣ ਦਾ ਭਾਰਤ ਦਾ ਦ੍ਰਿਸ਼ਟੀਕੋਣ ਅੰਤਰਰਾਸ਼ਟਰੀ ਸੌਰ ਗਠਬੰਧਨ ਜਿਹੇ ਕਦਮਾਂ ਵਿੱਚ ਦਿਖਾਈ ਦਿੰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਤੋਂ ਬਾਅਦ ਦੇ ਵਿਸ਼ਵ ਵਿੱਚ, ਹਰੇਕ ਵਿਅਕਤੀ ਆਪਣੀ ਸਿਹਤ ਨੂੰ ਲੈ ਕੇ ਵਧੇਰੇ ਜਾਗਰੂਕ ਹੋ ਗਿਆ ਹੈ ਅਤੇ ਇਸ ਦਾ ਪ੍ਰਭਾਵ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਸਪਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੇ ਇਹ ਭੀ ਕਿਹਾ ਕਿ ਲੋਕ ਇਸ ਤਰ੍ਹਾਂ ਦੀ ਕਿਸੇ ਭੀ ਗਤੀਵਿਧੀ ਦੇ ਭਵਿੱਖ ‘ਤੇ ਪ੍ਰਭਾਵ ਦੀ ਉਮੀਦ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਿਸ਼ਵਾਸ ਨੂੰ ਜ਼ੋਰ ਦਿੰਦੇ ਹੋਏ ਕਾਰੋਬਾਰਾਂ ਅਤੇ ਸਮਾਜ ਨੂੰ ਧਰਤੀ ਦੇ ਪ੍ਰਤੀ ਸਮਾਨ ਦ੍ਰਿਸ਼ਟੀਕੋਣ ਰੱਖਣਾ ਚਾਹੀਦਾ ਹੈ ਅਤੇ ਧਰਤੀ ‘ਤੇ ਉਨ੍ਹਾਂ ਦੇ ਨਿਰਣਿਆਂ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਧਰਤੀ ਦਾ ਕਲਿਆਣ ਭੀ ਸਾਡੀ ਜ਼ਿੰਮੇਦਾਰੀ ਹੈ। ਮਿਸ਼ਨ ਲਾਇਫ (Mission LiFE) ਦੀ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਿਸ਼ਨ ਦਾ ਉਦੇਸ਼ ਧਰਤੀ ਦੀ ਭਲਾਈ ਦੇ ਪ੍ਰਤੀ ਪ੍ਰਤੀਬੱਧ ਲੋਕਾਂ ਦੇ ਇੱਕ ਸਮੂਹ ਦਾ ਨਿਰਮਾਣ ਕਰਨਾ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਅੱਧੇ ਮੁੱਦੇ ਤਦ ਘੱਟ ਹੋ ਜਾਣਗੇ ਜਦੋਂ ਜੀਵਨਸ਼ੈਲੀ ਅਤੇ ਕਾਰੋਬਾਰ ਦੋਨੋਂ ਧਰਤੀ ਦੇ ਅਨੁਕੂਲ ਹੋਣਗੇ। ਉਨ੍ਹਾਂ ਨੇ ਜੀਵਨ ਅਤੇ ਕਾਰੋਬਾਰ ਨੂੰ ਵਾਤਾਵਰਣ ਦੇ ਅਨੁਸਾਰ ਢਾਲਣ ‘ਤੇ ਜ਼ੋਰ ਦਿੱਤਾ ਅਤੇ ਭਾਰਤ ਦੁਆਰਾ ਕਾਰੋਬਾਰ ਦੇ ਲਈ ਗ੍ਰੀਨ ਕ੍ਰੈਡਿਟ ਦੀ ਰੂਪਰੇਖਾ ਤਿਆਰ ਕਰਨ ਦੀ ਜਾਣਕਾਰੀ ਦਿੱਤੀ, ਜੋ ਧਰਤੀ ਦੇ ਸਕਾਰਾਤਮਕ ਕਾਰਜਾਂ ‘ਤੇ ਜ਼ੋਰ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਆਲਮੀ ਕਾਰੋਬਾਰ ਜਗਤ ਦੇ ਸਾਰੇ ਪ੍ਰਸਿੱਧ ਵਿਅਕਤੀਆਂ ਨਾਲ ਹੱਥ ਮਿਲਾਉਣ ਅਤੇ ਇਸ ਨੂੰ ਇੱਕ ਆਲਮੀ ਅੰਦੋਲਨ ਬਣਾਉਣ ਦੀ ਤਾਕੀਦ ਕੀਤੀ।
ਪ੍ਰਧਾਨ ਮੰਤਰੀ ਨੇ ਕਾਰੋਬਾਰ ਲਈ ਪਰੰਪਰਾਗਤ ਦ੍ਰਿਸ਼ਟੀਕੋਣ ‘ਤੇ ਪੁਨਰਵਿਚਾਰ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਬ੍ਰਾਂਡ ਅਤੇ ਵਿਕਰੀ ਤੋਂ ਅੱਗੇ ਵਧਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ, ‘ਇੱਕ ਕਾਰੋਬਾਰ ਦੇ ਰੂਪ ਵਿੱਚ ਸਾਨੂੰ ਅਜਿਹਾ ਈਕੋਸਿਸਟਮ ਬਣਾਉਣ ‘ਤੇ ਭੀ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ ਜਿਸ ਨਾਲ ਦੀਰਘ ਅਵਧੀ ਵਿੱਚ ਸਾਨੂੰ ਲਾਭ ਹੋਵੇ। ਹੁਣ, ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਦੁਆਰਾ ਲਾਗੂ ਕੀਤੀਆਂ ਗਈਆਂ ਨੀਤੀਆਂ ਦੇ ਕਾਰਨ, ਕੇਵਲ 5 ਵਰ੍ਹਿਆਂ ਵਿੱਚ 13.5 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆ ਗਏ ਹਨ। ਇਹ ਨਵੇਂ ਉਪਭੋਗਤਾ ਹਨ। ਇਹ ਨਵੇਂ ਮੱਧ ਵਰਗ ਭਾਰਤ ਦੇ ਵਿਕਾਸ ਨੂੰ ਭੀ ਗਤੀ ਦੇ ਰਿਹਾ ਹੈ। ਯਾਨੀ ਸਰਕਾਰ ਨੇ ਗ਼ਰੀਬਾਂ ਦੇ ਲਈ ਜੋ ਕੰਮ ਕੀਤੇ ਹਨ, ਉਸ ਦੇ ਸ਼ੁੱਧ ਲਾਭਾਰਥੀ ਸਾਡੇ ਮੱਧ ਵਰਗ ਦੇ ਨਾਲ-ਨਾਲ ਸਾਡੇ ਐੱਮਐੱਸਐੱਮਈ (MSMEs) ਭੀ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕਾਰੋਬਾਰਾਂ ਨੂੰ ਅਧਿਕ ਤੋਂ ਅਧਿਕ ਲੋਕਾਂ ਦੀ ਖਰੀਦ ਸ਼ਕਤੀ ਵਿੱਚ ਸੁਧਾਰ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਕਿਉਂਕਿ ਸਵੈ-ਕੇਂਦ੍ਰਿਤ ਦ੍ਰਿਸ਼ਟੀਕੋਣ ਸਾਰਿਆਂ ਨੂੰ ਹਾਨੀ ਪਹੁੰਚਾਏਗਾ। ਮਹੱਤਵਪੂਰਨ ਸਮੱਗਰੀ ਅਤੇ ਦੁਰਲਭ ਪ੍ਰਿਥਵੀ ਧਾਤਾਂ ਵਿੱਚ ਅਸਮਾਨ ਉਪਲਬਧਤਾ ਅਤੇ ਯੂਨੀਵਰਸਲ ਜ਼ਰੂਰਤ ਦੀ ਇਸੇ ਤਰ੍ਹਾਂ ਦੀ ਚੁਣੌਤੀ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਜਿਨ੍ਹਾਂ ਦੇ ਪਾਸ ਸੰਸਾਧਨ ਹਨ ਜੇਕਰ ਉਹ ਆਲਮੀ ਜ਼ਿੰਮੇਦਾਰੀ ਦੇ ਤੌਰ ‘ਤੇ ਨਹੀਂ ਦੇਖਦੇ ਹਨ ਤਾਂ ਇਹ ਉਪਨਿਵੇਸ਼ਵਾਦ ਦੇ ਇੱਕ ਨਵੇਂ ਮਾਡਲ ਨੂੰ ਹੁਲਾਰਾ ਦੇਵੇਗਾ।
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇੱਕ ਲਾਭਦਾਇਕ ਬਜ਼ਾਰ ਤਦ ਹੀ ਬਣਿਆ ਰਹਿ ਸਕਦਾ ਹੈ ਜਦੋਂ ਉਤਪਾਦਕਾਂ ਅਤੇ ਉਪਭੋਗਤਾਵਾਂ ਦੇ ਹਿਤਾਂ ਵਿੱਚ ਸੰਤੁਲਨ ਹੋਵੇ ਅਤੇ ਇਹੀ ਰਾਸ਼ਟਰਾਂ ‘ਤੇ ਭੀ ਲਾਗੂ ਹੁੰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹੋਰ ਦੇਸ਼ਾਂ ਨੂੰ ਕੇਵਲ ਇੱਕ ਬਜ਼ਾਰ ਦੇ ਰੂਪ ਵਿੱਚ ਮੰਨਣ ਨਾਲ ਕੰਮ ਨਹੀਂ ਚਲੇਗਾ, ਉਤਪਾਦਕ ਦੇਸ਼ਾਂ ਨੂੰ ਭੀ ਕਦੇ ਨਾ ਕਦੇ ਇਸ ਦਾ ਨੁਕਸਾਨ ਹੋਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਗੇ ਵਧਣ ਦਾ ਰਸਤਾ ਇਸ ਪ੍ਰੋਗਰਾਮ ਵਿੱਚ ਸਾਰਿਆਂ ਨੂੰ ਸਮਾਨ ਰੂਪ ਨਾਲ ਭਾਗੀਦਾਰ ਬਣਾਉਣਾ ਹੈ। ਉਨ੍ਹਾਂ ਨੇ ਇਸ ਅਵਸਰ ‘ਤੇ ਮੌਜੂਦ ਉਦਯੋਗਪਤੀਆਂ ਨੂੰ ਤਾਕੀਦ ਕੀਤੀ ਕਿ ਉਹ ਕਾਰੋਬਾਰਾਂ ਨੂੰ ਅਧਿਕ ਉਪਭੋਗਤਾ-ਕੇਂਦ੍ਰਿਤ ਬਣਾਉਣ ‘ਤੇ ਵਿਚਾਰ ਕਰਨ, ਜਿੱਥੇ ਇਹ ਉਪਭੋਗਤਾ ਵਿਅਕਤੀ ਜਾਂ ਦੇਸ਼ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਹਿਤਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਅਤੇ ਇਸ ਦੇ ਲਈ ਉਨ੍ਹਾਂ ਨੇ ਇੱਕ ਵਾਰਸ਼ਿਕ ਅਭਿਯਾਨ ਸ਼ੁਰੂ ਕਰਨ ਦਾ ਸੁਝਾਅ ਦਿੱਤਾ। ਪ੍ਰਧਾਨ ਮੰਤਰੀ ਨੇ ਪੁੱਛਿਆ, ‘ਕੀ ਪ੍ਰਤੀ ਵਰ੍ਹੇ ਆਲਮੀ ਕੰਪਨੀਆਂ ਉਪਭੋਗਤਾਵਾਂ ਅਤੇ ਉਨ੍ਹਾਂ ਦੇ ਬਜ਼ਾਰਾਂ ਦੀ ਭਲਾਈ ਦੇ ਲਈ ਸੰਕਲਪ ਕਰਨ ਲਈ ਇਕਜੁੱਟ ਹੋ ਸਕਦੀਆਂ ਹਨ।
ਸ਼੍ਰੀ ਮੋਦੀ ਨੇ ਆਲਮੀ ਕਾਰੋਬਾਰੀਆਂ ਨੂੰ ਕਿਹਾ ਕਿ ਉਹ ਉਪਭੋਗਤਾ ਦੇ ਹਿਤਾਂ ਬਾਰੇ ਚਰਚਾ ਕਰਨ ਲਈ ਇੱਕ ਦਿਨ ਨਿਰਧਾਰਿਤ ਕਰਨ। ਉਨ੍ਹਾਂ ਨੇ ਸੁਆਲ ਕੀਤਾ, "ਜਦੋਂ ਅਸੀਂ ਉਪਭੋਗਤਾ ਦੇ ਅਧਿਕਾਰਾਂ ਬਾਰੇ ਗੱਲ ਕਰਦੇ ਹਾਂ, ਤਾਂ ਕੀ ਸਾਨੂੰ ਉਪਭੋਗਤਾ ਦੇਖਭਾਲ਼ ਬਾਰੇ ਭੀ ਧਿਆਨ ਨਹੀਂ ਰੱਖਣਾ ਚਾਹੀਦਾ ਜੋ ਕਿ ਸਵੈ-ਚਾਲਿਤ ਰੂਪ ਨਾਲ ਕਈ ਉਪਭੋਗਤਾ ਦੇਖਭਾਲ਼ ਦੇ ਮੁੱਦਿਆਂ ਦਾ ਧਿਆਨ ਰੱਖੇਗੀ? ਸਾਨੂੰ ਨਿਸ਼ਚਿਤ ਤੌਰ 'ਤੇ 'ਅੰਤਰਰਾਸ਼ਟਰੀ ਉਪਭੋਗਤਾ ਦੇਖਭਾਲ਼ ਦਿਵਸ' ਲਈ ਇੱਕ ਪ੍ਰਣਾਲੀ ਬਾਰੇ ਸੋਚਣਾ ਚਾਹੀਦਾ ਹੈ। ਇਸ ਨਾਲ ਕਾਰੋਬਾਰੀਆਂ ਅਤੇ ਉਪਭੋਗਤਾਵਾਂ ਦਰਮਿਆਨ ਵਿਸ਼ਵਾਸ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ ਉਪਭੋਗਤਾ ਕੇਵਲ ਇੱਕ ਵਿਸ਼ੇਸ਼ ਭੂਗੋਲ ਦੇ ਅੰਦਰ ਖੁਦਰਾ ਉਪਭੋਗਤਾਵਾਂ ਤੱਕ ਹੀ ਸੀਮਿਤ ਨਹੀਂ ਹਨ, ਬਲਕਿ ਅਜਿਹੇ ਦੇਸ਼ ਭੀ ਹਨ ਜੋ ਆਲਮੀ ਕਾਰੋਬਾਰਾਂ,ਆਲਮੀ ਵਸਤੂਆਂ ਅਤੇ ਸੇਵਾਵਾਂ ਦੇ ਉਪਭੋਗਤਾ ਹਨ।
ਵਿਸ਼ਵ ਦੇ ਉਦਯੋਗਪਤੀਆਂ ਦੀ ਉਪਸਥਿਤੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਮਹੱਤਵਪੂਰਨ ਸੁਆਲ ਉਠਾਏ ਅਤੇ ਕਿਹਾ ਕਿ ਇਨ੍ਹਾਂ ਸੁਆਲਾਂ ਦੇ ਜੁਆਬ ਨਾਲ ਵਪਾਰ ਅਤੇ ਮਨੁੱਖਤਾ ਦਾ ਭਵਿੱਖ ਤੈਅ ਹੋਵੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਦਾ ਜੁਆਬ ਦੇਣ ਲਈ ਆਪਸੀ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਜਲਵਾਯੂ ਪਰਿਵਰਤਨ, ਊਰਜਾ ਖੇਤਰ ਦਾ ਸੰਕਟ, ਖੁਰਾਕ ਸਪਲਾਈ ਚੇਨ ਅਸੰਤੁਲਨ, ਜਲ ਸੁਰੱਖਿਆ, ਸਾਈਬਰ ਸੁਰੱਖਿਆ ਆਦਿ ਜਿਹੇ ਮੁੱਦਿਆਂ ਦਾ ਕਾਰੋਬਾਰ 'ਤੇ ਬੜਾ ਪ੍ਰਭਾਵ ਪੈਂਦਾ ਹੈ, ਅਤੇ ਉਨ੍ਹਾਂ ਨੇ ਇਸ ਦਾ ਮੁਕਾਬਲਾ ਕਰਨ ਦੇ ਪ੍ਰਯਾਸਾਂ ਨੂੰ ਵਧਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉਹਨਾਂ ਮੁੱਦਿਆਂ, ਜਿਨ੍ਹਾਂ ਦੇ ਬਾਰੇ 10-15 ਵਰ੍ਹੇ ਪਹਿਲਾਂ ਕੋਈ ਵਿਚਾਰ ਭੀ ਨਹੀਂ ਕਰ ਸਕਦਾ ਸੀ, ਦਾ ਭੀ ਜ਼ਿਕਰ ਕੀਤਾ ਅਤੇ ਕ੍ਰਿਪਟੋਕਰੰਸੀ ਨਾਲ ਜੁੜੀਆਂ ਚੁਣੌਤੀਆਂ ਦੀ ਉਦਾਹਰਣ ਦਿੱਤੀ। ਪ੍ਰਧਾਨ ਮੰਤਰੀ ਨੇ ਇਸ ਮਾਮਲੇ ਵਿੱਚ ਅਧਿਕ ਏਕੀਕ੍ਰਿਤ ਦ੍ਰਿਸ਼ਟੀਕੋਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਇੱਕ ਆਲਮੀ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨ ਦਾ ਸੁਝਾਅ ਦਿੱਤਾ ਜਿੱਥੇ ਸਾਰੇ ਹਿਤਧਾਰਕਾਂ ਦੇ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ।
ਉਨ੍ਹਾਂ ਨੇ ਆਰਟੀਫਿਸ਼ਅਲ ਇੰਟੈਲੀਜੈਂਸ (ਏਆਈ) ਦੇ ਸਬੰਧ ਵਿੱਚ ਜ਼ਰੂਰੀ ਇੱਕ ਸਮਾਨ ਦ੍ਰਿਸ਼ਟੀਕੋਣ ਬਾਰੇ ਭੀ ਬਾਤ ਕੀਤੀ। ਏਆਈ ਨੂੰ ਲੈ ਕੇ ਹੋ ਰਹੀ ਚਰਚਾ ਅਤੇ ਉਤਸ਼ਾਹ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕੌਸ਼ਲ ਨਿਰਮਾਣ ਅਤੇ ਪੁਨਰ-ਕੌਸ਼ਲ ਬਾਰੇ ਕੁਝ ਨੈਤਿਕ ਵਿਚਾਰਾਂ ਅਤੇ ਐਲਗੋਰਿਦਮ ਪੱਖਪਾਤ ਅਤੇ ਸਮਾਜ 'ਤੇ ਇਸ ਦੇ ਪ੍ਰਭਾਵ (algorithm bias and its impact on society) ਬਾਰੇ ਚਿੰਤਾਵਾਂ 'ਤੇ ਧਿਆਨ ਕੇਂਦ੍ਰਿਤ ਕੀਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਅਜਿਹੇ ਮੁੱਦਿਆਂ ਨੂੰ ਮਿਲ ਕੇ ਹੱਲ ਕਰਨਾ ਹੋਵੇਗਾ। ਗਲੋਬਲ ਬਿਜ਼ਨਸ ਕਮਿਊਨਿਟੀਆਂ ਅਤੇ ਸਰਕਾਰਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਮਿਲ ਕੇ ਕੰਮ ਕਰਨਾ ਹੋਵੇਗਾ ਕਿ ਐਥੀਕਲ ਆਰਟੀਫਿਸ਼ਲ ਇੰਟੈਲੀਜੈਂਸ ਦਾ ਵਿਸਤਾਰ ਹੋਵੇ" ਅਤੇ ਉਨ੍ਹਾਂ ਨੇ ਵਿਭਿੰਨ ਖੇਤਰਾਂ ਵਿੱਚ ਸੰਭਾਵੀ ਰੁਕਾਵਟਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਰੋਬਾਰ ਸਫ਼ਲਤਾਪੂਰਵਕ ਸੀਮਾਵਾਂ ਅਤੇ ਸਰਹੱਦਾਂ ਤੋਂ ਪਰੇ ਚਲੇ ਗਏ ਹਨ, ਲੇਕਿਨ ਹੁਣ ਕਾਰੋਬਾਰਾਂ ਨੂੰ ਹੇਠਲੇ ਪੱਧਰ ਤੋਂ ਅੱਗੇ ਲਿਜਾਣ ਦਾ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਸਪਲਾਈ ਚੇਨ ਦੀ ਲਚਕਤਾ ਅਤੇ ਸਥਿਰਤਾ 'ਤੇ ਧਿਆਨ ਕੇਂਦ੍ਰਿਤ ਕਰਕੇ ਇਸ ਨੂੰ ਸੰਭਵ ਬਣਾਇਆ ਜਾ ਸਕਦਾ ਹੈ। ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਬੀ-20 ਸਮਿਟ ਨੇ ਸਮੂਹਿਕ ਤਬਦੀਲੀ ਦਾ ਮਾਰਗ ਪੱਧਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਪਸ ਵਿੱਚ ਜੁੜਿਆ ਹੋਇਆ ਇੱਕ ਵਿਸ਼ਵ ਕੇਵਲ ਟੈਕਨੋਲੋਜੀ ਦੇ ਮਾਧਿਅਮ ਨਾਲ ਕਨੈਕਸ਼ਨ ਬਾਰੇ ਨਹੀਂ ਹੈ। ਇਹ ਨਾ ਕੇਵਲ ਸਾਂਝੇ ਸਮਾਜਿਕ ਪਲੈਟਫਾਰਮਾਂ ਬਾਰੇ ਹੀ ਨਹੀਂ ਹੈ, ਬਲਕਿ ਇੱਕ ਸਾਂਝੇ ਉਦੇਸ਼, ਸਾਂਝੀ ਧਰਤੀ, ਸਾਂਝੀ ਸਮ੍ਰਿੱਧੀ ਅਤੇ ਸਾਂਝੇ ਭਵਿੱਖ ਬਾਰੇ ਭੀ ਹੈ।
ਪਿਛੋਕੜ
ਬਿਜ਼ਨਸ 20 (ਬੀ-20) ਗਲੋਬਲ ਬਿਜ਼ਨਸ ਕਮਿਊਨਿਟੀ ਦੇ ਨਾਲ ਸਰਕਾਰੀ ਜੀ-20 ਸੰਵਾਦ ਮੰਚ ਹੈ। 2010 ਵਿੱਚ ਸਥਾਪਿਤ, ਬੀ20 ਜੀ-20 ਵਿੱਚ ਸਭ ਤੋਂ ਪ੍ਰਮੁੱਖ ਸਹਿਯੋਗ ਸਮੂਹਾਂ ਵਿੱਚੋਂ ਇੱਕ ਹੈ, ਜਿਸ ਵਿੱਚ ਕੰਪਨੀਆਂ ਅਤੇ ਕਾਰੋਬਾਰੀ ਸੰਗਠਨ ਭਾਗੀਦਾਰ ਦੇ ਰੂਪ ਵਿੱਚ ਹਨ। ਬੀ20 ਆਰਥਿਕ ਵਾਧੇ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਠੋਸ ਕਾਰਵਾਈਯੋਗ ਨੀਤੀਗਤ ਸਿਫ਼ਾਰਸ਼ਾਂ ਦੇਣ ਦਾ ਕੰਮ ਕਰਦਾ ਹੈ।
ਤਿੰਨ ਦਿਨਾਂ ਦਾ ਸਮਿਟ 25 ਤੋਂ 27 ਅਗਸਤ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦਾ ਵਿਸ਼ਾ ਵਸਤੂ ਆਰ.ਏ.ਆਈ.ਐੱਸ.ਈ (RAISE) - ਜ਼ਿੰਮੇਦਾਰੀ, ਤੇਜ਼, ਇਨੋਵੇਸ਼ਨ, ਦੀਰਘਕਾਲੀ ਅਤੇ ਨਿਆਂਸੰਗਤ ਕਾਰੋਬਾਰ (Responsible, Accelerated, Innovative, Sustainable and Equitable Businesses) ਹੈ। ਇਸ ਵਿੱਚ ਲਗਭਗ 55 ਦੇਸ਼ਾਂ ਦੇ 1500 ਤੋਂ ਅਧਿਕ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ।
Our space agency @isro has a big role in the success of Chandrayaan-3 mission.
— PMO India (@PMOIndia) August 27, 2023
But at the same time, Indian industry has also contributed a lot in this.
Many components used in Chandrayaan have been provided by our industry, private companies, our MSMEs. pic.twitter.com/oGGl7PscVs
In B-20's theme- RAISE, I represents Innovation.
— PMO India (@PMOIndia) August 27, 2023
But along with innovation, I also see another I in it.
And this is I, Inclusiveness: PM @narendramodi pic.twitter.com/u3sn8L2GE9
अविश्वास के माहौल में, जो देश, पूरी संवेदनशीलता के साथ, विनम्रता के साथ, विश्वास का झंडा लेकर आपके सामने खड़ा है - वो है भारत। pic.twitter.com/YKpYaYo4xv
— PMO India (@PMOIndia) August 27, 2023
Today India has become the face of digital revolution in the era of Industry 4.0 pic.twitter.com/vevk2W3FX5
— PMO India (@PMOIndia) August 27, 2023
India holds an important place in building an efficient and trusted global supply chain. pic.twitter.com/7NyWRYxaeg
— PMO India (@PMOIndia) August 27, 2023
Making everyone equal partners in progress is the way forward. pic.twitter.com/x2QF9rzXIK
— PMO India (@PMOIndia) August 27, 2023