ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਸ਼ਹਿਰੀ ਹਵਾਬਾਜ਼ੀ ‘ਤੇ ਏਸ਼ੀਆ-ਪੈਸਿਫਿਕ ਮੰਤਰੀ ਪੱਧਰੀ ਕਾਨਫਰੰਸ (Asia-Pacific Ministerial Conference on Civil Aviation) ਦਾ ਆਯੋਜਨ, ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਇਜ਼ੇਸ਼ਨ (ਆਈਸੀਏਓ-ICAO) ਦੇ ਸਹਿਯੋਗ ਨਾਲ ਕਰ ਰਿਹਾ ਹੈ। ਇਸ ਪ੍ਰੋਗਰਾਮ ਦੇ ਜ਼ਰੀਏ ਪੂਰੇ ਏਸ਼ੀਆ-ਪੈਸਿਫਿਕ ਸੈਕਟਰ ਤੋਂ ਟ੍ਰਾਂਸਪੋਰਟ ਅਤੇ ਏਵੀਏਸ਼ਨ (ਹਵਾਬਾਜ਼ੀ) ਮੰਤਰੀਆਂ, ਰੈਗੂਲੇਟਰੀ ਬਾਡੀਜ਼ (ਸੰਸਥਾਵਾਂ) ਅਤੇ ਇੰਡਸਟ੍ਰੀ ਐਕਸਪਰਟਸ ਇੱਕ ਹੀ ਮੰਚ ‘ਤੇ ਇੱਕਠੇ ਹੋਣਗੇ। ਕਾਨਫਰੰਸ ਵਿੱਚ ਇਨਫ੍ਰਾਸਟ੍ਰਕਚਰ ਦੇ ਵਿਕਾਸ, ਸਥਿਰਤਾ ਅਤੇ ਕਾਰਜਬਲ ਵਿਕਾਸ ਜਿਹੀਆਂ ਪ੍ਰਮੁੱਖ ਚੁਣੌਤੀਆਂ ਦਾ ਸਮਾਧਾਨ ਕੱਢਣ ‘ਤੇ ਜ਼ਰ ਦਿੱਤਾ ਜਾਵੇਗਾ। ਨਾਲ ਹੀ ਇਸ ਦੌਰਾਨ ਪਬਲਿਕ ਅਤੇ ਪ੍ਰਾਈਵੇਟ ਸੈਕਟਰਾਂ ਦੇ ਦਰਮਿਆਨ ਅਧਿਕ ਸਹਿਯੋਗ ਨੂੰ ਭੀ ਹੁਲਾਰਾ ਦਿੱਤਾ ਜਾਵੇਗਾ।
ਸਾਰੇ ਦੇਸ਼ਾਂ ਦੇ ਮਹਾਨੁਭਾਵਾਂ ਦਾ ਮੈਂ ਹਿਰਦੇ ਤੋਂ ਸੁਆਗਤ ਕਰਦਾ ਹਾਂ, ਅਤੇ ਦੋ ਦਿਨੀਂ ਇਸ ਸਮਿਟ ਵਿੱਚ ਆਪ ਨੇ (ਤੁਸੀਂ) ਇਸ ਸੈਕਟਰ ਨਾਲ ਜੁੜੇ ਕਈ ਮਹੱਤਵਪੂਰਨ ਵਿਸ਼ਿਆਂ ‘ਤੇ ਚਰਚਾ ਕੀਤੀ ਹੈ। ਮੈਂ ਮੰਨਦਾ ਹਾਂ ਕਿ ਇੱਕ ਪ੍ਰਕਾਰ ਨਾਲ ਇੱਥੇ ਸਿਵਲ ਏਵੀਏਸ਼ਨ ਸੈਕਟਰ ਦੇ ਜੋ brightest minds ਹਨ, ਉਹ ਸਾਡੇ ਦਰਮਿਆਨ ਹਨ। ਜੋ ਸਾਡੇ ਸਭ ਦੇ ਕਮਿਟਮੈਂਟ ਅਤੇ Asia Pacific Region ਦੇ potential ਦੋਨਾਂ ਦਾ reflection ਹੈ। ਇਸ ਸੰਗਠਨ ਦੀ 80 ਸਾਲ ਦੀ ਯਾਤਰਾ ਪੂਰੀ ਹੋਈ ਹੈ, ਅਤੇ 80 ਹਜ਼ਾਰ ਪੇੜ ਲਗਾਉਣ ਦਾ ਅਤੇ ਉਹ ਭੀ ਮਾਂ ਕੇ ਨਾਮ ਪੇੜ ਲਗਾਉਣ (‘Ek Ped Maa Ke Naam’ (one tree for mother)) ਦਾ ਇੱਕ ਬੜਾ initiative ਸਾਡੇ ਮੰਤਰੀ ਸ਼੍ਰੀਮਾਨ ਨਾਇਡੂ ਜੀ ਦੇ ਮਾਰਗਦਰਸ਼ਨ ਵਿੱਚ ਅਤੇ ਅਗਵਾਈ ਵਿੱਚ ਕੀਤਾ ਗਿਆ। ਲੇਕਿਨ ਮੈਂ ਇੱਕ ਹੋਰ ਵਿਸ਼ੇ ਦੀ ਤਰਫ਼ ਤੁਹਾਡਾ ਧਿਆਨ ਆਕਰਸ਼ਿਤ ਕਰਨਾ ਚਾਹਾਂਗਾ, ਸਾਡੇ ਦੇਸ਼ ਵਿੱਚ ਵਿਅਕਤੀ ਦੇ ਜੀਵਨ ਵਿੱਚ ਜਦੋਂ 80 ਸਾਲ ਹੁੰਦੇ ਹਨ ਤਾਂ ਉਹ ਇੱਕ ਸੈਲੀਬ੍ਰੇਸ਼ਨ ਅਲੱਗ ਪ੍ਰਕਾਰ ਦਾ ਹੁੰਦਾ ਹੈ। ਅਤੇ ਸਾਡੇ ਇੱਥੇ ਇਹ ਸਾਡੇ ਪੂਰਵਜਾਂ ਨੇ ਜੋ ਕੁਝ ਭੀ ਗਿਣਤੀ ਕੀਤੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ 80 ਸਾਲ ਹੁੰਦੇ ਹਨ ਤਾਂ one thousand full moon ਦੇਖਣ ਦਾ ਉਸ ਨੂੰ ਅਵਸਰ ਮਿਲਿਆ ਹੁੰਦਾ ਹੈ। ਮਤਲਬ ਕਿ ਸਾਡੇ ਇਸ ਸੈਕਟਰ ਦੀ ਸੰਗਠਨ ਨੇ ਭੀ ਇੱਕ ਹਜ਼ਾਰ full moon ਦੇ ਦਰਸ਼ਨ ਕੀਤੇ ਹਨ ਅਤੇ ਇੱਕ ਪ੍ਰਕਾਰ ਨਾਲ ਉਡਾਣ ਭਰ ਕੇ ਉਸ ਨੂੰ ਨੇੜੇ ਤੋਂ ਦੇਖਣ ਦਾ ਭੀ ਅਨੁਭਵ ਪ੍ਰਾਪਤ ਕੀਤਾ ਹੈ। ਤਾਂ ਇਸ earth wave ਵਿੱਚ ਭੀ ਇਹ 80 ਸਾਲ ਦੀ ਯਾਤਰਾ ਇੱਕ ਯਾਦਗਾਰ ਯਾਤਰਾ, ਸਫ਼ਲ ਯਾਤਰਾ ਅਭਿਨੰਦਨ ਦੀ ਯੋਗ ਯਾਤਰਾ ਹੈ।
ਸਾਥੀਓ,
ਇਹ ਗ੍ਰੋਥ ਜੋ ਹੋ ਰਿਹਾ ਹੈ, ਇਸ ਵਿੱਚ ਸਿਵਲ ਏਵੀਏਸ਼ਨ ਦਾ ਇੱਕ ਬਹੁਤ ਬੜਾ ਰੋਲ ਹੈ। ਭਾਰਤ ਦੀ ਜੋ fastest growing economy ਬਣੀ ਹੈ, ਉਨ੍ਹਾਂ ਸਾਰੇ ਸੈਕਟਰਸ ਵਿੱਚੋਂ ਇੱਕ ਸਾਡਾ ਏਵੀਏਸ਼ਨ ਸੈਕਟਰ ਭੀ ਹੈ। ਅਸੀਂ ਲੋਕਾਂ ਨੂੰ, culture ਨੂੰ, prosperity ਨੂੰ ਕਨੈਕਟ ਕਰਨ ਦਾ ਕੰਮ ਇਸ ਖੇਤਰ ਦੇ ਮਾਧਿਅਮ ਨਾਲ ਕਰ ਰਹੇ ਹਾਂ। 4 ਬਿਲੀਅਨ ਲੋਕ, ਤੇਜ਼ੀ ਨਾਲ ਵਧਦੀ ਮਿਡਲ ਕਲਾਸ ਅਤੇ ਉਸ ਦੇ ਕਾਰਨ ਵਧਦੀ ਹੋਈ ਡਿਮਾਂਡ, ਇਹ ਆਪਣੇ ਆਪ ਵਿੱਚ ਇੱਕ ਬਹੁਤ ਬੜਾ ਡ੍ਰਾਇਵਿੰਗ ਫੋਰਸ ਹੈ ਇਸ ਸੈਕਟਰ ਦੇ ਵਿਕਾਸ ਦਾ। ਇਸ region ਵਿੱਚ network of opportunities create ਕਰਨ ਦੇ ਲਈ ਇੱਕ ਲਕਸ਼ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ। ਅਤੇ ਐਸਾ ਨੈੱਟਵਰਕ ਜੋ ਇਕਨੌਮਿਕ ਗ੍ਰੋਥ ਨੂੰ ਡ੍ਰਾਇਵ ਕਰੇਗਾ, ਇਨੋਵੇਸ਼ਨ ਨੂੰ ਹੁਲਾਰਾ ਦੇਵੇਗਾ, peace prosperity ਨੂੰ ਮਜ਼ਬੂਤੀ ਦੇਵੇਗਾ। ਏਵੀਏਸ਼ਨ ਦੇ ਫਿਊਚਰ ਨੂੰ ਸੇਫ ਕਰਨਾ ਸਾਡਾ shared ਕਮਿਟਮੈਂਟ ਹੈ। ਇੱਥੇ ਸਿਵਲ ਏਵੀਏਸ਼ਨ ਨਾਲ ਜੁੜੀਆਂ opportunities ‘ਤੇ ਆਪ ਸਭ ਨੇ ਗੰਭੀਰਤਾ ਨਾਲ ਮੰਥਨ ਕੀਤਾ ਹੈ। ਆਪ ਸਭ ਦੇ ਪ੍ਰਯਾਸਾਂ ਨਾਲ Delhi Declaration ਅੱਜ ਸਾਡੇ ਸਾਹਮਣੇ ਹੈ। ਇਹ declaration regional connectivity, innovation ਅਤੇ ਏਵੀਏਸ਼ਨ ਵਿੱਚ sustainable growth ਦੇ ਸਾਡੇ ਸੰਕਲਪ ਨੂੰ ਅੱਗੇ ਵਧਾਏਗਾ। ਮੈਨੂੰ ਭਰੋਸਾ ਹੈ ਕਿ ਹਰ ਪੁਆਇੰਟ ‘ਤੇ ਤੇਜ਼ੀ ਨਾਲ ਐਕਸ਼ਨ ਹੋਵੇਗਾ। ਇਸ declaration ਨੂੰ ਅਸੀਂ ਜ਼ਮੀਨ ‘ਤੇ ਉਤਾਰ ਪਾਵਾਂਗੇ ਅਤੇ ਇੱਕ ਸਮੂਹਕਿ ਸ਼ਕਤੀ ਨਾਲ ਨਵੀਆਂ ਉਚਾਈਆਂ ਨੂੰ ਅਸੀਂ ਪਾਰ ਕਰਾਂਗੇ। Asia Pacific Region ਨੇ ਸਾਨੂੰ ਏਵੀਏਸ਼ਨ ਕਨੈਕਟਿਵਿਟੀ ਨੂੰ ਵਧਾਉਣ ਦੇ ਲਈ, ਸਾਨੂੰ knowledge, expertise, resources ਸਾਡੇ ਸਭ ਦੇ ਦਰਮਿਆਨ ਸ਼ੇਅਰ ਕਰਨ ਨਾਲ ਸ਼ਾਇਦ ਸਾਡੀ ਤਾਕਤ ਹੋਰ ਜ਼ਿਆਦਾ ਵਧੇਗੀ। ਸਾਨੂੰ ਇਨਫ੍ਰਾਸਟ੍ਰਕਚਰ ਵਿੱਚ ਭੀ ਹੋਰ ਅਧਿਕ ਇਨਵੈਸਟਮੈਂਟ ਦੀ ਜ਼ਰੂਰਤ ਰਹੇਗੀ। ਅਤੇ ਉਸ ਨੂੰ ਭੀ ਸਾਰੇ ਸਬੰਧਿਤ ਦੇਸ਼ਾਂ ਵਿੱਚ ਸੁਭਾਵਿਕ ਪ੍ਰਾਥਮਿਕਤਾ ਰਹਿਣੀ ਹੋਵੇਗੀ। ਲੇਕਿਨ ਸਿਰਫ਼ ਇਨਫ੍ਰਾਸਟ੍ਰਕਚਰ ਨਾਲ ਕੰਮ ਹੋਣਾ ਨਹੀਂ ਹੈ, ਸਕਿੱਲਡ ਮੈਨਪਾਵਰ ਅਤੇ ਅਪਗ੍ਰੇਡਡ ਟੈਕਨੋਲੋਜੀ ਦੀ ਇਸ ਨਿਰੰਤਰ ਪ੍ਰਕਿਰਿਆ ਇਹ ਉਸ ਦੇ ਵਿਕਾਸ ਦੇ ਲਈ ਅਹਿਮ ਹੁੰਦੀ ਹੈ ਅਤੇ ਉਹ ਭੀ ਮੈਨੂੰ ਲਗਦਾ ਹੈ ਕਿ ਸਾਡਾ ਇੱਕ ਪ੍ਰਕਾਰ ਦਾ ਦੂਸਰਾ ਇਨਵੈਸਟਮੈਂਟ ਹੋਵੇਗਾ। ਸਾਡਾ ਲਕਸ਼ ਏਅਰ ਟ੍ਰੈਵਲ ਨੂੰ ਸਾਧਾਰਣ ਜਿਹੇ ਨਾਗਰਿਕ ਤੱਕ ਪਹੁੰਚਾਉਣ ਦਾ ਹੈ। ਸਾਨੂੰ ਏਅਰ ਟ੍ਰੈਵਲ ਨੂੰ safe, affordable ਅਤੇ ਸਭ ਦੇ ਲਈ ਐਕਸੈਸਿਬਲ ਬਣਾਉਣਾ ਹੈ। ਅਤੇ ਇਸ ਦੇ ਲਈ ਮੈਨੂੰ ਵਿਸ਼ਵਾਸ ਹੈ ਕਿ ਸਾਡਾ ਇਹ ਡੈਕਲੇਰੇਸ਼ਨ ਅਤੇ ਸਾਡੇ ਸਮੂਹਿਕ ਪ੍ਰਯਾਸ ਅਤੇ ਸਾਡੇ ਇਤਨੇ ਲੰਬੇ ਸਮੇਂ ਦਾ ਅਨੁਭਵ, ਸਾਨੂੰ ਬਹੁਤ ਕੰਮ ਆਉਣ ਵਾਲਾ ਹੈ। (Our goal is to make air travel accessible to the common citizen. We need to make air travel safe, affordable, and accessible to everyone. I am confident that this Declaration, our collective efforts, and our extensive experience will be very beneficial.)
Friends,
ਅੱਜ ਤੁਹਾਡੇ ਦਰਮਿਆਨ ਇੱਥੇ ਭਾਰਤ ਦੇ ਅਨੁਭਵ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ। ਅੱਜ ਭਾਰਤ ਦੁਨੀਆ ਦੇ ਟੌਪ ਸਿਵਲ ਏਵੀਏਸ਼ਨ ਈਕੋਸਿਸਟਮ ਵਿੱਚੋਂ ਇੱਕ ਮਜ਼ਬੂਤ ਪਿਲਰ ਬਣਿਆ ਹੋਇਆ ਹੈ। (Today Bharat has become a strong pillar in the world's top civil aviation ecosystems.) ਸਾਡੇ ਇੱਥੇ ਸਿਵਲ ਏਵੀਏਸ਼ਨ ਸੈਕਟਰ ਦੀ ਗ੍ਰੋਥ ਅਭੂਤਪੂਰਵ ਹੈ। ਸਿਰਫ਼ ਇੱਕ ਦਹਾਕੇ ਵਿੱਚ ਭਾਰਤ ਨੇ ਬਹੁਤ ਬੜਾ transformation ਕਰਕੇ ਦਿਖਾਇਆ ਹੈ। ਇਨ੍ਹਾਂ ਵਰ੍ਹਿਆਂ ਵਿੱਚ ਭਾਰਤ aviation exclusive ਤੋਂ aviation inclusive ਵਾਲਾ ਦੇਸ਼ ਬਣ ਗਿਆ ਹੈ। ਕਿਉਂਕਿ ਇੱਕ ਸਮਾਂ ਸੀ ਭਾਰਤ ਵਿੱਚ ਏਅਰ ਟ੍ਰੈਵਲ ਕੁਝ ਹੀ ਲੋਕਾਂ ਦੇ ਲਈ exclusive ਸੀ। ਕੁਝ ਬੜੇ ਸ਼ਹਿਰਾਂ ਵਿੱਚ ਅੱਛੀ ਏਅਰ ਕਨੈਕਟਿਵਿਟੀ ਸੀ। ਕੁਝ ਬੜੇ ਲੋਕ ਲਗਾਤਾਰ ਏਅਰ ਟ੍ਰੈਵਲ ਦਾ ਫਾਇਦਾ ਉਠਾਉਂਦੇ ਸਨ। ਕਮਜ਼ੋਰ ਅਤੇ ਮੱਧ ਵਰਗ ਕਦੇ-ਕਦਾਰ ਕਦੇ ਮਜਬੂਰੀ ਵਿੱਚ ਕਦੇ ਟ੍ਰੈਵਲ ਕਰਨਾ ਪਿਆ ਹੋਵੇ, ਤਾਂ ਜਾਣਾ ਹੋਇਆ ਹੁੰਦਾ ਸੀ ਲੇਕਿਨ ਸਾਧਾਰਣ ਉਸ ਦੇ ਜੀਵਨ ਵਿੱਚ ਨਹੀਂ ਸੀ। ਲੇਕਿਨ ਅੱਜ ਭਾਰਤ ਵਿੱਚ ਸਥਿਤੀਆਂ ਪੂਰੀ ਤਰ੍ਹਾਂ ਬਦਲ ਗਈਆਂ ਹਨ। ਅੱਜ ਸਾਡੇ ਟੀਅਰ-2 ਅਤੇ ਟੀਅਰ-3 ਸਿਟੀਜ਼ ਵਿੱਚ ਭੀ ਉੱਥੇ ਦੇ ਨਾਗਰਿਕ ਉੱਥੋਂ ਉਡਾਣ ਭਰ ਰਹੇ ਹਨ। ਇਸ ਦੇ ਲਈ ਅਸੀਂ ਅਨੇਕ ਇਨੀਸ਼ਿਏਟਿਵ ਲਏ ਹਨ, ਨੀਤੀਗਤ ਪਰਿਵਰਤਨ ਕੀਤੇ ਹਨ, ਵਿਵਸਥਾਵਾਂ ਵਿਕਸਿਤ ਕੀਤੀਆਂ ਹਨ। ਮੈਨੂੰ ਵਿਸ਼ਵਾਸ ਹੈ ਤੁਸੀਂ ਭਾਰਤ ਦੀ ਉਡਾਨ ਸਕੀਮ (Bharat’s UDAN scheme) ਨੂੰ ਜ਼ਰੂਰ ਸਟਡੀ ਕਰੋਗੇ, ਰੀਜਨਲ ਕਨੈਕਟਿਵਿਟੀ ਦੀ ਇਸ ਸ਼ਾਨਦਾਰ ਸਕੀਮ ਨੇ ਭਾਰਤ ਵਿੱਚ ਏਵੀਏਸ਼ਨ ਨੂੰ inclusive ਬਣਾ ਦਿੱਤਾ ਹੈ। ਇਸ ਸਕੀਮ ਨੇ ਏਅਰ ਟ੍ਰੈਵਲ ਨੂੰ ਭਾਰਤ ਦੇ ਛੋਟੇ ਸ਼ਹਿਰਾਂ ਅਤੇ ਲੋਅਰ ਮਿਡਲ ਕਲਾਸ ਤੱਕ ਪਹੁੰਚ ਦਿੱਤਾ ਹੈ। ਇਸ ਸਕੀਮ ਦੇ ਤਹਿਤ ਹੁਣ ਤੱਕ 14 ਮਿਲੀਅਨ ਪੈਸੰਜਰ ਟ੍ਰੈਵਲ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ ਲੱਖਾਂ ਲੋਕ ਐਸੇ ਹਨ, ਜਿਨ੍ਹਾਂ ਨੇ ਪਹਿਲੀ ਵਾਰ ਅੰਦਰ ਤੋਂ ਹਵਾਈ ਜਹਾਜ਼ ਨੂੰ ਦੇਖਿਆ ਹੈ। ਉਡਾਨ ਯੋਜਨਾ (UDAN scheme) ਨਾਲ ਜੋ ਡਿਮਾਂਡ ਕ੍ਰਿਏਟ ਹੋਈ ਹੈ, ਉਸ ਨਾਲ ਅਨੇਕ ਛੋਟੇ ਸ਼ਹਿਰਾਂ ਵਿੱਚ ਨਵੇਂ ਏਅਰਪੋਰਟ ਬਣੇ ਹਨ, ਸੈਂਕੜੋਂ ਨਵੇਂ ਰੂਟਸ ਬਣੇ ਹਨ। ਆਪ (ਤੁਸੀਂ) ਜਾਣ ਕੇ ਹੈਰਾਨ ਹੋਵੋਗੇ ਅਤੇ ਜਿਹਾ ਨਾਇਡੂ ਜੀ ਨੇ ਦੱਸਿਆ 10 ਸਾਲ ਵਿੱਚ ਭਾਰਤ ਵਿੱਚ ਏਅਰਪੋਰਟਸ ਦੀ ਸੰਖਿਆ ਡਬਲ ਹੋ ਗਈ ਹੈ। ਹੋਰ ਭੀ ਕੰਮ ‘ਤੇ ਅਸੀਂ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਇੱਕ ਤਰਫ਼ ਅਸੀਂ ਛੋਟੇ ਸ਼ਹਿਰਾਂ ਵਿੱਚ ਏਅਰਪੋਰਟਸ ਬਣਾ ਰਹੇ ਹਾਂ, ਦੂਸਰੀ ਤਰਫ਼ ਬੜੇ ਸ਼ਹਿਰਾਂ ਦੇ ਏਅਰਪੋਰਟਸ ਨੂੰ ਹੋਰ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਅਸੀਂ ਤੇਜ਼ੀ ਨਾਲ ਕੰਮ ਕਰ ਰਹੇ ਹਾਂ।
ਭਵਿੱਖ ਦਾ ਭਾਰਤ ਏਅਰ ਕਨੈਕਟਿਵਿਟੀ ਦੇ ਮਾਮਲੇ ਵਿੱਚ ਦੁਨੀਆ ਦੇ ਸਭ ਤੋਂ connected region ਵਿੱਚੋਂ ਇੱਕ ਹੋਣ ਵਾਲਾ ਹੈ। ਇਸ ਦਾ ਅਹਿਸਾਸ ਸਾਡੀਆਂ ਏਅਰਲਾਇਨਸ ਨੂੰ ਭੀ ਹੈ। ਇਹੀ ਕਾਰਨ ਹੈ ਕਿ ਭਾਰਤ ਦੀਆਂ ਏਅਰਲਾਇਨਸ ਨੇ 12 hundred ਤੋਂ ਜ਼ਿਆਦਾ ਨਵੇਂ ਏਅਰਕ੍ਰਾਫਟ ਦੇ ਆਰਡਰ ਦਿੱਤੇ ਹਨ। ਸਿਵਲ ਏਵੀਏਸ਼ਨ ਦੀ ਗ੍ਰੋਥ, ਪਲੇਨਸ ਅਤੇ ਏਅਰਪੋਰਟਸ ਤੱਕ ਸੀਮਿਤ ਨਹੀਂ ਹੈ। ਭਾਰਤ ਵਿੱਚ ਏਵੀਏਸ਼ਨ ਸੈਕਟਰ ਜੌਬ ਕ੍ਰਿਏਸ਼ਨ ਨੂੰ ਭੀ ਗਤੀ ਦੇ ਰਿਹਾ ਹੈ। Skilled pilots, crew members, engineers ਐਸੀਆਂ ਅਨੇਕ ਜੌਬਸ ਕ੍ਰਿਏਟ ਹੋ ਰਹੀਆਂ ਹਨ। ਮੈਂਟੇਨੈਂਸ ਰਿਪੇਅਰ ਐਂਡ ਓਵਰਆਲ (ਐੱਮਆਰਓ-MRO) ਸਰਵਿਸਿਜ਼ ਨੂੰ ਬਲ ਦੇ ਕੇ ਉਸ ਦਿਸ਼ਾ ਵਿੱਚ ਭੀ ਅਸੀਂ ਇੱਕ ਦੇ ਬਾਅਦ ਇੱਕ ਨਿਰਣੇ ਕਰਕੇ ਅੱਗੇ ਵਧ ਰਹੇ ਹਾਂ। ਇਸ ਨਾਲ high skilled ਜੌਬਸ ਦਾ ਨਿਰਮਾਣ ਹੋ ਰਿਹਾ ਹੈ। ਇਸ ਦਹਾਕੇ ਦੇ ਅੰਤ ਤੱਕ ਲੀਡਿੰਗ ਏਵੀਏਸ਼ਨ ਹੱਬ ਬਣਨ ਦਾ ਲਕਸ਼ ਲੈ ਕੇ ਭਾਰਤ ਅੱਗੇ ਵਧ ਰਿਹਾ ਹੈ। ਜਿੱਥੇ 4 ਬਿਲੀਅਨ ਡਾਲਰ ਦੇ ਸਿਰਫ਼ MRO ਇੰਡਸਟ੍ਰੀ ਹੋਵੇਗੀ, ਇਸ ਦੇ ਲਈ ਅਸੀਂ MRO ਪਾਲਿਸੀਜ਼ ਭੀ ਬਣਾਈਆਂ ਹਨ। ਟੀਅਰ-2, ਟੀਅਰ-3 ਸ਼ਹਿਰਾਂ ਵਿੱਚ ਏਅਰ ਕਨੈਕਟਿਵਿਟੀ ਨਾਲ ਭਾਰਤ ਦੇ ਸੈਂਕੜੇ ਨਵੇਂ ਸ਼ਹਿਰ ਗ੍ਰੋਥ ਦੇ ਨਵੇਂ ਸੈਂਟਰ ਬਣਨਗੇ।
ਆਪ (ਤੁਸੀਂ) ਸਾਰੇ multiport ਜਿਹੇ ਇਨੋਵੇਸ਼ਨ ਤੋਂ ਭੀ ਪਰੀਚਿਤ ਹੋ। ਇਹ ਏਅਰ ਟ੍ਰਾਂਸਪੋਰਟ ਦਾ ਇੱਕ ਐਸਾ ਮਾਡਲ ਹੈ ਜੋ ਸ਼ਹਿਰਾਂ ਵਿੱਚ ease of travel ਨੂੰ ਵਧਾਉਣ ਲਗਿਆ ਹੈ। ਅਸੀਂ ਭਾਰਤ ਨੂੰ ਅਡਵਾਂਸ ਏਅਰ ਮੋਬਿਲਿਟੀ ਦੇ ਲਈ ਭੀ ਤਿਆਰ ਕਰ ਰਹੇ ਹਾਂ। ਉਹ ਦਿਨ ਦੂਰ ਨਹੀਂ ਜਦੋਂ ਏਅਰ ਟੈਕਸੀ ਵਿੱਚ ਸਫ਼ਰ ਇੱਕ ਸਚਾਈ ਬਣ ਜਾਵੇਗੀ, ਅਤੇ ਸਾਧਾਰਣ ਬਣ ਜਾਣ ਦੀ ਸੰਭਾਵਨਾ ਭੀ ਹੈ। Women-led development ਇਹ ਸਾਡਾ ਕਮਿਟਮੈਂਟ ਹੈ, ਅਤੇ ਤੁਸੀਂ ਦੇਖਿਆ ਹੋਵੇਗਾ ਜੀ-20 ਸਮਿਟ (G20 Summit) ਵਿੱਚ ਇੱਕ ਮਹੱਤਵਪੂਰਨ ਜੋ ਨਿਰਣੇ ਕੀਤੇ ਹਨ ਉਸ ਵਿੱਚ ਇੱਕ Women led development ਨੂੰ ਲੈ ਕੇ ਕੀਤਾ ਹੈ। ਸਾਡੇ ਏਵੀਏਸ਼ਨ ਸੈਕਟਰ women led development ਦੇ ਸਾਡੇ ਇਸ ਮਿਸਨ ਨੂੰ ਬਹੁਤ ਮਦਦ ਕਰ ਰਿਹਾ ਹੈ। ਭਾਰਤ ਵਿੱਚ pilots ਦੇ ਕਰੀਬ-ਕਰੀਬ 15% pilots women ਹਨ। ਅਤੇ ਇਹ ਗਲੋਬਲ ਐਵਰੇਜ ਸਿਰਫ਼ 5% ਹੈ, ਜਦਕਿ ਭਾਰਤ 15% ਹੈ। ਭਾਰਤ ਨੇ ਇਸ ਸੈਕਟਰ ਨੂੰ ਹੋਰ ਵੂਮੈੱਨ-ਫ੍ਰੈਂਡਲੀ ਬਣਾਉਣ ਦੇ ਲਈ ਜ਼ਰੂਰੀ ਅਡਵਾਇਜ਼ਰੀਜ਼ ਭੀ ਲਾਗੂ ਕੀਤੀਆਂ ਹਨ। ਇਸ ਵਿੱਚ ਮਹਿਲਾਵਾਂ ਦੇ ਲਈ ਰਿਟਰਨ ਟੂ ਵਰਕ ਪਾਲਿਸੀਜ਼ ਭੀ ਹਨ, ਮਹਿਲਾਵਾਂ ਦੇ ਲਈ ਵਿਸ਼ੇਸ਼ ਲੀਡਰਸ਼ਿਪ ਅਤੇ ਮੈਂਟਰਸ਼ਿਪ ਪ੍ਰੋਗਰਾਮ (return-to-work policies for women and special leadership and mentorship programs) ਨੂੰ ਭੀ ਅਸੀਂ ਬਲ ਦਿੱਤਾ ਹੈ।
ਭਾਰਤ ਨੇ ਗ੍ਰਾਮੀਣ ਖੇਤਰ ਵਿੱਚ ਖਾਸ ਕਰਕੇ ਦੇ ਐਗਰੀਕਲਚਰ ਸੈਕਟਰ ਵਿੱਚ ਡ੍ਰੋਨ ਦਾ ਬਹੁਤ ਬੜਾ ambitious ਇੱਕ ਪ੍ਰੋਜੈਕਟ ਚਲਾਇਆ ਹੈ। ਅਸੀਂ ਪਿੰਡ-ਪਿੰਡ ਡ੍ਰੋਨ ਦੀਦੀ ਅਭਿਯਾਨ (‘Drone Didi’ campaign) ਨਾਲ trained drone pilots ਦਾ ਇੱਕ ਪੂਲ ਤਿਆਰ ਕੀਤਾ ਹੈ। ਭਾਰਤ ਦੇ ਏਵੀਏਸ਼ਨ ਸੈਕਟਰ ਦਾ ਇੱਕ ਨਵਾਂ ਅਤੇ ਯੂਨੀਕ ਫੀਚਰ ਹੈ- ਡਿਜੀ ਯਾਤਰਾ ਇਨੀਸ਼ਿਏਟਿਵ (Digi Yatra initiative), ਇਹ ਸਮੂਥ ਅਤੇ ਸੀਮਲੈੱਸ ਏਅਰ ਟ੍ਰੈਵਲ ਦਾ ਡਿਜੀਟਲ ਸੌਲਿਊਸ਼ਨ ਹੈ। ਇਸ ਵਿੱਚ ਫੇਸਿਅਲ ਰਿਕੌਗਨਿਸ਼ਨ ਟੈਕਨੋਲੋਜੀ ਦੇ ਯੂਜ਼ ਨਾਲ ਏਅਰਪੋਰਟ ‘ਤੇ ਅਲੱਗ-ਅਲੱਗ ਚੈੱਕਪੁਆਇੰਟ ਤੋਂ ਪੈਸੰਜਰ ਨੂੰ ਮੁਕਤੀ ਮਿਲਦੀ ਹੈ, ਉਸ ਦਾ ਸਮਾਂ ਬਚਦਾ ਹੈ। ਡਿਜੀ ਯਾਤਰਾ (Digi Yatra) ਐਫੀਸ਼ਿਐਂਟ ਅਤੇ ਕਨਵਿਨੀਐਂਟ ਤਾਂ ਹੈ ਹੀ, ਇਸ ਵਿੱਚ ਫਿਊਚਰ ਆਵ੍ ਟ੍ਰੈਵਲ ਦੀ ਭੀ ਝਲਕ ਹੈ। ਸਾਡੇ region ਵਿੱਚ ਸਮ੍ਰਿੱਧ ਇਤਿਹਾਸ ਪਰੰਪਰਾ ਅਤੇ ਵਿਵਿਧਤਾਵਾਂ, ਕਿਉਂਕਿ ਹਜ਼ਾਰਾਂ ਸਾਲ ਪੁਰਾਣੀ ਸੱਭਿਆਚਾਰਕ ਵਿਰਾਸਤ ਦੇ ਅਸੀਂ ਧਨੀ ਹਾਂ, ਮਹਾਨ ਪਰੰਪਰਾਵਾਂ ਦੇ ਅਸੀਂ ਧਨੀ ਹਾਂ। ਸਾਡੇ ਕਲਚਰ ਅਤੇ ਟ੍ਰੈਡੀਸ਼ਨਸ ਹਜ਼ਾਰਾਂ ਸਾਲ ਪੁਰਾਣੇ ਹਨ। ਦੁਨੀਆ ਐਸੀਆਂ ਵਜ੍ਹਾਂ ਨਾਲ ਸਾਡੇ ਸਾਰੇ ਦੇਸ਼ਾਂ ਦੇ ਪ੍ਰਤੀ ਆਕਰਸ਼ਿਤ ਹੁੰਦੀ ਹੈ। ਸਾਨੂੰ ਇੱਕ-ਦੂਸਰੇ ਦੇ ਟੂਰਿਜ਼ਮ ਨੂੰ ਵਧਾਉਣ ਵਿੱਚ ਭੀ ਮਦਦ ਕਰਨੀ ਚਾਹੀਦੀ ਹੈ। ਕਿਤਨੇ ਹੀ ਦੇਸ਼ਾਂ ਵਿੱਚ ਭਗਵਾਨ ਬੁੱਧ ਦੀ ਪੂਜਾ ਹੁੰਦੀ ਹੈ। ਭਾਰਤ ਨੇ ਇੱਕ ਬੁੱਧਿਸਟ ਸਰਕਿਟ (Buddhist circuit) ਡਿਵੈਲਪ ਕੀਤਾ ਹੈ। ਕੁਸ਼ੀਨਗਰ (Kushinagar) ਵਿੱਚ ਇੱਕ ਇੰਟਰਨੈਸ਼ਨਲ ਏਅਰਪੋਰਟ ਭੀ ਬਣਾਇਆ ਹੈ। ਅਗਰ ਅਸੀਂ ਪੂਰੇ ਏਸ਼ੀਆ ਵਿੱਚ ਭਗਵਾਨ ਬੁੱਧ ਨਾਲ ਜੁੜੇ ਤੀਰਥਾਂ ਦਾ, ਉਸ ਨੂੰ ਏਕ ਸਾਥ (ਇਕੱਠੇ) ਜੋੜਨ ਦਾ ਅਗਰ ਅਭਿਯਾਨ ਲੈਂਦੇ ਹਾਂ ਤਾਂ ਏਵੀਏਸ਼ਨ ਸੈਕਟਰ ਨੂੰ ਭੀ ਅਤੇ ਉਸ ਨਾਲ ਜੁੜੇ ਹੋਏ ਕਈ ਦੇਸ਼ਾਂ ਨੂੰ ਭੀ, ਅਤੇ ਸਾਧਾਰਣ ਤੌਰ ‘ਤੇ ਯਾਤਰੀਆਂ ਦੇ ਲਈ ਇੱਕ win-win ਸਿਚੁਏਸ਼ਨ ਵਾਲਾ ਅਸੀਂ ਮਾਡਲ ਕ੍ਰਿਏਟ ਕਰ ਸਕਦੇ ਹਾਂ, ਅਤੇ ਸਾਨੂੰ ਉਸ ਦਿਸ਼ਾ ਵਿੱਚ ਭੀ ਪ੍ਰਯਾਸ ਕਰਨਾ ਚਾਹੀਦਾ ਹੈ। ਅਤੇ ਇਸ ਪ੍ਰਕਾਰ ਦੇ ਯਾਤਰੀਆਂ ਨੂੰ ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਲੈ ਜਾਣ ਦੇ ਲਈ ਇੱਕ ਹੀ ਪ੍ਰਕਾਰ ਦੇ comprehensive ਮਾਡਲ ਨੂੰ ਅਸੀਂ ਅਗਰ ਡਿਵੈਲਪ ਕਰਦੇ ਹਾਂ ਤਾਂ ਐਸੇ ਸਬੰਧਿਤ ਸਾਰੇ ਦੇਸ਼ਾਂ ਨੂੰ ਵਿਸ਼ੇਸ਼ ਲਾਭ ਮਿਲਣ ਦੀ ਗਰੰਟੀ ਹੈ। ਅਗਰ ਅਸੀਂ ਇੱਕ ਇੰਟਰਨੈਸ਼ਨਲ ਬੁੱਧਿਸਟ ਸਰਕਿਟ ਬਣਾਈਏ ਤਾਂ ਇਸ ਨਾਲ ਸਬੰਧਿਤ ਸਾਰੇ ਦੇਸ਼ਾਂ ਦੇ ਯਾਤਰੀਆਂ ਅਤੇ ਸਾਰੇ ਦੇਸ਼ਾਂ ਦੀ ਇਕੌਨਮੀ ਨੂੰ ਬਹੁਤ ਬੜਾ ਫਾਇਦਾ ਹੋਵੇਗਾ। Asia Pacific ਦੇ ਦੇਸ਼ ਇੱਕ ਹੋਰ ਖੇਤਰ ਵਿੱਚ ਸਹਿਯੋਗ ਵਧਾ ਸਕਦੇ ਹਨ।
Asia Pacific Region ਹੁਣ ਬਿਜ਼ਨਸ ਹੱਬ ਭੀ ਬਣਦਾ ਜਾ ਰਿਹਾ ਹੈ। ਦੁਨੀਆ ਦੇ ਐਗਜ਼ੀਕਿਊਟਿਵਸ ਜਾਂ ਇੰਪਲਾਇਜ਼ ਇਸ region ਵਿੱਚ ਬਹੁਤ ਬੜੀ ਮਾਤਰਾ ਵਿੱਚ ਆਉਂਦੇ ਹਨ। ਸੁਭਾਵਿਕ ਹੈ ਕਿ ਕੁਝ ਲੋਕਾਂ ਨੇ ਇਸ ਖੇਤਰ ਵਿੱਚ ਆਪਣੇ offices established ਕੀਤੇ ਤਾਂ ਉਨ੍ਹਾਂ ਦੀ frequent fire ਦੇ ਰੂਪ ਵਿੱਚ ਭੀ ਗਤੀਵਿਧੀ ਵਧ ਰਹੀ ਹੈ। ਕਿਹੜੇ ਐਸੇ common routes ਹਨ, ਜਿਨ੍ਹਾਂ ‘ਤੇ ਇਨ੍ਹਾਂ ਪ੍ਰੋਫੈਸ਼ਨਲਸ ਦਾ ਆਉਣਾ-ਜਾਣਾ ਹੁੰਦਾ ਹੈ, ਅਤੇ frequent ਹੁੰਦਾ ਹੈ। ਕੀ ਅਸੀਂ ਇੱਕ comprehensive ਸੋਚ ਦੇ ਨਾਲ ਸਾਡੇ ਰੂਟਸ ਨੂੰ ਇਸ ਵਿਵਸਥਾ ਨੂੰ ਕੈਟਰ ਕਰਨ ਦੇ ਲਈ ਰੀ-ਰੂਟ ਕਰ ਸਕਦੇ ਹਾਂ ਕੀ? ਅਤੇ ਉਸ ਨੂੰ ਅਸੀਂ ਸੁਵਿਧਾਜਨਕ ਬਣਾ ਸਕਦੇ ਹਾਂ ਕੀ? ਮੈਂ ਚਾਹਾਂਗਾ ਕਿ ਆਪ ਸਾਰੇ ਉਸ ਦਿਸ਼ਾ ਵਿੱਚ ਭੀ, ਕਿਉਂਕਿ ਇਹ ਖੇਤਰ ਦਾ ਵਿਕਾਸ ਸੁਨਿਸ਼ਚਿਤ ਹੈ ਅਤੇ ਉਸ ਦੇ ਅੰਦਰ ਪ੍ਰੋਫੈਸ਼ਨਲਸ ਦੇ ਲਈ ਸੁਵਿਧਾ ਜਿਤਨੀ ਵਧੇਗੀ, ਉਤਨੀ ਕੰਮ ਦੀ ਭੀ ਗਤੀ ਵਧਣ ਵਾਲੀ ਹੈ। ਅਸੀਂ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗਨਾਇਜ਼ੇਸ਼ਨ ਅਤੇ ਸ਼ਿਕਾਗੋ ਕਨਵੈਨਸ਼ਨ ਦੀ 18th ਐਨੀਵਰਸਰੀ ਸੈਲੀਬ੍ਰੇਟ ਕਰ ਰਹੇ ਹਾਂ। (We are celebrating the 18th anniversary of the International Civil Aviation Organisation and the Chicago Convention.) ਤਦ ਸਾਨੂੰ ਰੈਜ਼ੀਡੈਂਟ ਅਤੇ ਇਨਕਲੂਸਿਵ ਏਵੀਏਸ਼ਨ ਸੈਕਟਰ ਦੇ ਲਈ ਆਪਣੇ ਕਮਿਟਮੈਂਟ ਨੂੰ ਰਿਨਿਊ ਕਰਨਾ ਹੈ। ਮੈਨੂੰ ਸਾਇਬਰ ਸਕਿਉਰਿਟੀ ਨਾਲ ਜੁੜੀਆਂ, ਡੇਟਾ ਸਕਿਉਰਿਟੀ ਨਾਲ ਜੁੜੀਆਂ ਤੁਹਾਡੀਆਂ ਚਿੰਤਾਵਾਂ ਦਾ ਭੀ ਅਹਿਸਾਸ ਹੈ। ਅਗਰ ਟੈਕਨੋਲੋਜੀ ਦੇ ਨਾਲ challenges ਹਨ ਤਾਂ ਸੌਲਿਊਸ਼ਨ ਭੀ ਟੈਕਨੋਲੋਜੀ ਨਾਲ ਹੀ ਹੁੰਦੇ ਹਨ। ਸਾਨੂੰ ਇੰਟਰਨੈਸ਼ਨਲਲ ਕੋਲੈਬੋਰੇਸ਼ਨ ਨੂੰ ਹੋਰ ਅਧਿਕ ਮਜ਼ਬੂਤ ਕਰਨਾ ਹੋਵੇਗਾ। ਸਾਨੂੰ ਖੁੱਲ੍ਹੇ ਮਨ ਨਾਲ ਟੈਕਨੋਲੋਜੀ ਨੂੰ ਸ਼ੇਅਰ ਕਰਨਾ ਹੋਵੇਗਾ, ਇਨਫਰਮੇਸ਼ਨ ਨੂੰ ਸ਼ੇਅਰ ਕਰਨਾ ਹੋਵੇਗਾ, ਤਦ ਜਾ ਕੇ ਅਸੀਂ ਇਨ੍ਹਾਂ ਵਿਵਸਥਾਵਾਂ ਨੂੰ ਸੁਰੱਖਿਅਤ ਰੱਖ ਪਾਉਂਦੇ ਹਾਂ। ਇਹ ਦਿੱਲੀ ਕਾਨਫਰੰਸ ਯੂਨਿਟੀ ਅਤੇ shared purpose ਦੇ ਨਾਲ ਅੱਗੇ ਵਧਣ ਦੇ ਸਾਡੇ ਸੰਕਲਪ ਨੂੰ ਮਜ਼ਬੂਤੀ ਦੇਵੇਗੀ। ਅਸੀਂ ਇੱਕ ਅਜਿਹੇ ਫਿਊਚਰ ਦੇ ਲਈ ਕੰਮ ਕਰੀਏ, ਜਿੱਥੇ ਆਕਾਸ਼ ਸਭ ਦੇ ਲਈ ਖੁੱਲ੍ਹਾ ਹੋਵੇ, ਜਿੱਥੇ ਦੁਨੀਆ ਦੇ ਹਰ ਵਿਅਕਤੀ ਦਾ ਉੱਡਣ ਦਾ ਸੁਪਨਾ ਪੂਰਾ ਹੋਵੇ। ਮੈਂ ਫਿਰ ਤੋਂ ਸਾਰੇ ਅਤਿਥੀਆਂ ਦਾ ਸੁਆਗਤ ਭੀ ਕਰਦਾ ਹਾਂ ਅਤੇ ਇਸ ਮਹੱਤਵਪੂਰਨ ਸਮਿਟ ਦੇ ਲਈ ਆਪ ਸਭ ਦਾ ਹਿਰਦੇ ਤੋਂ ਆਭਾਰ ਭੀ ਵਿਅਕਤ ਕਰਦਾ ਹਾਂ। ਆਪ ਸਭ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। (This Delhi Conference will reinforce our resolve to move forward with unity and shared purpose. We must work towards a future where the skies are open to all, where every person’s dream of flying is fulfilled. Once again, I welcome all the guests and express my heartfelt gratitude for your participation in this important summit. I extend my best wishes to all of you.)
ਧੰਨਵਾਦ!