ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਆਨਾ ਦੀ ਸੰਸਦ ਦੀ ਨੈਸ਼ਨਲ ਅਸੈਂਬਲੀ ਨੂੰ ਸੰਬੋਧਨ ਕੀਤਾ। ਅਜਿਹਾ ਕਰਨ ਵਾਲੇ ਉਹ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਸੰਬੋਧਨ ਦੇ ਲਈ ਮਾਣਯੋਗ ਸਪੀਕਰ ਸ਼੍ਰੀ ਮੰਜ਼ੂਰ ਨਾਦਿਰ (Hon’ble Speaker Mr. Manzoor Nadir) ਦੁਆਰਾ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ।

 

ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਭਾਰਤ ਅਤੇ ਗੁਆਨਾ ਦਰਮਿਆਨ ਲੰਬੇ ਸਮੇਂ ਤੋਂ ਚਲੇ ਆ ਰਹੇ ਇਤਿਹਾਸਕ ਸਬੰਧਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਦੇਸ਼ ਦੇ ਸਰਬਉੱਚ ਸਨਮਾਨ ਲਈ ਗੁਆਨਾ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਗੁਆਨਾ ਦੇ ਦਰਮਿਆਨ ਭੂਗੋਲਿਕ ਦੂਰੀ ਦੇ ਬਾਵਜੂਦ ਸਾਂਝੀ ਵਿਰਾਸਤ ਅਤੇ ਲੋਕਤੰਤਰ ਨੇ ਦੋਹਾਂ ਦੇਸ਼ਾਂ ਨੂੰ ਇੱਕ ਦੂਸਰੇ ਦੇ ਕਰੀਬ ਲਿਆਂਦਾ ਹੈ। ਦੋਹਾਂ ਦੇਸ਼ਾਂ ਦੇ ਸਾਂਝੇ ਲੋਕਤੰਤਰੀ ਲੋਕਾਚਾਰ ਅਤੇ ਸਾਂਝੀ ਮਨੁੱਖ-ਕੇਂਦ੍ਰਿਤ ਪਹੁੰਚ ਨੂੰ ਰੇਖਾਂਕਿਤ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਦਰਾਂ-ਕੀਮਤਾਂ ਨੇ ਉਨ੍ਹਾਂ ਨੂੰ ਇੱਕ ਸਮਾਵੇਸ਼ੀ ਪਥ ’ਤੇ ਅੱਗੇ ਵਧਣ ਵਿੱਚ ਮਦਦ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ  ਮਾਨਵਤਾ ਸਰਬਪ੍ਰਥਮ (‘ਹਿਊਮੈਨਿਟੀ ਫਸਟ’) ਦਾ ਮੰਤਰ ਇਸ ਨੂੰ ਬ੍ਰਾਜ਼ੀਲ ਵਿੱਚ ਹਾਲ ਹੀ ਵਿੱਚ ਹੋਏ ਜੀ-20 ਸਮਿਟ ਸਾਹਿਤ ਗਲੋਬਲ ਸਾਊਥ ਦੀ ਆਵਾਜ਼ ਨੂੰ ਵਧਾਉਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ, ਭਾਰਤ, ਵਿਸ਼ਵਬੰਧੂ, ਵਿਸ਼ਵ ਦੇ ਦੋਸਤ ਵਜੋਂ ਮਾਨਵਤਾ ਦੀ ਸੇਵਾ ਕਰਨਾ ਚਾਹੁੰਦਾ ਹੈ, ਅਤੇ ਇਸ ਮੌਲਿਕ ਵਿਚਾਰ ਨੇ ਵਿਸ਼ਵ ਸਮੁਦਾਇ ਪ੍ਰਤੀ ਆਪਣੀ ਪਹੁੰਚ ਨੂੰ ਆਕਾਰ ਦਿੱਤਾ ਹੈ ਜਿੱਥੇ ਇਹ ਸਾਰੇ ਦੇਸ਼ਾਂ-ਵੱਡੇ ਜਾਂ ਛੋਟੇ ਨੂੰ ਬਰਾਬਰ ਅਹਿਮੀਅਤ ਦਿੰਦਾ ਹੈ।

 

ਪ੍ਰਧਾਨ ਮੰਤਰੀ ਨੇ ਆਲਮੀ ਪ੍ਰਗਤੀ ਅਤੇ ਸਮ੍ਰਿੱਧੀ ਲਿਆਉਣ ਦੇ  ਲਈ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਪ੍ਰਾਥਮਿਕਤਾ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਿੱਖਿਆ ਅਤੇ ਇਨੋਵੇਸ਼ਨ ਖੇਤਰ ਵਿੱਚ ਦੋਹਾਂ ਦੇਸ਼ਾਂ ਦੇ ਦਰਮਿਆਨ ਅਧਿਕ ਤੋਂ ਅਧਿਕ ਅਦਾਨ-ਪ੍ਰਦਾਨ ਦਾ ਆਗਰਹਿ ਕੀਤਾ ਤਾਕਿ ਜੋ ਨੌਜਵਾਨਾਂ ਦੀ ਸਮਰੱਥਾ ਦਾ ਪੂਰਾ ਉਪਯੋਗ ਕੀਤਾ ਜਾ ਸਕੇ। ਕੈਰੇਬਿਅਣੀ ਖੇਤਰ ਨੂੰ ਭਾਰਤ ਦੇ ਦ੍ਰਿੜ੍ਹ ਸਮਰਥਨ ਬਾਰੇ ਦੱਸਦਿਆਂ, ਉਨ੍ਹਾਂ ਨੇ ਦੂਸਰੇ ਭਾਰਤ-ਕੈਰੀਕੌਮ ਸਮਿਟ ਦੀ ਮੇਜ਼ਬਾਨੀ ਦੇ ਲਈ ਰਾਸ਼ਟਰਪਤੀ ਅਲੀ ਦਾ ਧੰਨਵਾਦ ਕੀਤਾ। ਭਾਰਤ-ਗੁਆਨਾ ਇਤਿਹਾਸਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਭਾਰਤ ਦੀ ਗਹਿਰੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਗੁਆਨਾ ਭਾਰਤ ਅਤੇ ਲੈਟਿਨ ਅਮਰੀਕੀ ਮਹਾਂਦੀਪ ਦੇ ਵਿਚਕਾਰ ਅਵਸਰਾਂ ਦਾ ਪੁਲ਼ ਬਣ ਸਕਦਾ ਹੈ। ਉਨ੍ਹਾਂ ਆਪਣੇ ਸੰਬੋਧਨ ਦੀ ਸਮਾਪਤੀ ਗੁਆਨਾ ਦੇ ਮਹਾਨ ਸਪੂਤ ਸ਼੍ਰੀ ਛੇਦੀ ਜਗਨ ਕਥਨ ਦੇ ਹਵਾਲੇ ਨਾਲ ਕੀਤੀ, ਜਿਨ੍ਹਾਂ ਨੇ ਕਿਹਾ ਸੀ, “ਸਾਨੂੰ ਅਤੀਤ ਤੋਂ ਸਿੱਖਣਾ ਹੋਵੇਗਾ ਅਤੇ ਆਪਣੇ ਵਰਤਮਾਨ ਨੂੰ ਸੁਧਾਰਨਾ ਹੋਵੇਗਾ ਅਤੇ ਭਵਿੱਖ ਦੇ ਲਈ ਇੱਕ ਮਜ਼ਬੂਤ ​​ਅਧਾਰ ਤਿਆਰ ਕਰਨਾ ਹੋਵੇਗਾ।” ਉਨ੍ਹਾਂ ਨੇ ਗੁਆਨਾ ਦੇ ਸਾਂਸਦਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ।

 

ਪ੍ਰਧਾਨ ਮੰਤਰੀ ਦਾ ਪੂਰਾ ਸੰਬੋਧਨ ਇੱਥੇ ਦੇਖਿਆ ਜਾ ਸਕਦਾ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
The Bill to replace MGNREGS simultaneously furthers the cause of asset creation and providing a strong safety net

Media Coverage

The Bill to replace MGNREGS simultaneously furthers the cause of asset creation and providing a strong safety net
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 22 ਦਸੰਬਰ 2025
December 22, 2025

Aatmanirbhar Triumphs: PM Modi's Initiatives Driving India's Global Ascent