ਗੁਆਨਾ ਵਿੱਚ ਇੰਡੀਅਨ ਡਾਇਸਪੋਰਾ ਨੇ ਕਈ ਖੇਤਰਾਂ ਵਿੱਚ ਪ੍ਰਭਾਵ ਪਾਇਆ ਹੈ ਅਤੇ ਗੁਆਨਾ ਦੇ ਵਿਕਾਸ ਵਿੱਚ ਯੋਗਦਾਨ ਦਿੱਤਾ ਹੈ : ਪ੍ਰਧਾਨ ਮੰਤਰੀ
ਆਪ (ਤੁਸੀਂ) ਕਿਸੇ ਭਾਰਤੀ ਨੂੰ ਭਾਰਤ ਤੋਂ ਬਾਹਰ ਲੈ ਜਾ ਸਕਦੇ ਹੋ, ਲੇਕਿਨ ਆਪ (ਤੁਸੀਂ) ਕਿਸੇ ਭਾਰਤੀ ਦੇ ਅੰਤਰਮਨ ਤੋਂ ਭਾਰਤ ਨੂੰ ਨਹੀਂ ਕੱਢ ਸਕਦੇ : ਪ੍ਰਧਾਨ ਮੰਤਰੀ
ਸੰਸਕ੍ਰਿਤੀ, ਵਿਅੰਜਨ ਅਤੇ ਕ੍ਰਿਕਟ-ਇਹ ਤਿੰਨ ਚੀਜ਼ਾਂ ਵਿਸ਼ੇਸ਼ ਤੌਰ ‘ਤੇ, ਭਾਰਤ ਅਤੇ ਗੁਆਨਾ ਨੂੰ ਗਹਿਰਾਈ ਨਾਲ ਜੋੜਦੀਆਂ ਹਨ: ਪ੍ਰਧਾਨ ਮੰਤਰੀ
ਪਿਛਲੇ ਦਹਾਕੇ ਵਿੱਚ ਭਾਰਤ ਦੀ ਯਾਤਰਾ ਵਿਆਪਕ, ਗਤੀਸ਼ੀਲ ਅਤੇ ਸਥਿਰਤਾ ਦੀ ਰਹੀ ਹੈ: ਪ੍ਰਧਾਨ ਮੰਤਰੀ
ਭਾਰਤ ਦਾ ਵਿਕਾਸ ਨਾ ਕੇਵਲ ਪ੍ਰੇਰਣਾਦਾਇਕ ਹੈ, ਬਲਕਿ ਸਮਾਵੇਸ਼ੀ ਭੀ ਹੈ: ਪ੍ਰਧਾਨ ਮੰਤਰੀ
ਮੈਂ ਸਦਾ ਸਾਡੇ ਡਾਇਸਪੋਰਾ ਨੂੰ ਰਾਸ਼ਟਰਦੂਤ (Rashtradoots) ਕਹਿੰਦਾ ਹਾਂ, ਉਹ ਭਾਰਤੀ ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ਦੇ ਰਾਜਦੂਤ ਹਨ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਆਨਾ ਦੇ ਜਾਰਜਟਾਊਨ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਗੁਆਨਾ ਦੇ ਰਾਸ਼ਟਰਪਤੀ ਡਾ.  ਇਰਫਾਨ ਅਲੀ, ਪ੍ਰਧਾਨ ਮੰਤਰੀ ਮਾਰਕ ਫਿਲਿਪਸ, ਉਪ ਰਾਸ਼ਟਰਪਤੀ ਭਰਤ ਜਗਦੇਵ, ਸਾਬਕਾ ਰਾਸ਼ਟਰਪਤੀ ਡੋਨਾਲਡ ਰਾਮੋਤਾਰ (The President of Guyana, Dr. Irfaan Ali, Prime Minister Mark Philips, Vice President Bharat Jagdeo, Former President Donald Ramotar) ਸਹਿਤ ਹੋਰ ਪਤਵੰਤੇ ਵਿਅਕਤੀ ਉਪਸਥਿਤ ਸਨ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਮੋਦੀ ਨੇ ਰਾਸ਼ਟਰਪਤੀ ਦਾ ਧੰਨਵਾਦ ਕਰਦੇ ਹੋਏ ਆਪਣੇ ਆਗਮਨ ‘ਤੇ ਵਿਸ਼ੇਸ਼ ਉਤਸਾਹ ਦੇ ਨਾਲ ਕੀਤੇ ਗਏ ਉਨ੍ਹਾਂ  ਦੇ  ਸ਼ਾਨਦਾਰ ਸੁਆਗਤ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਾਨਦਾਰ ਪ੍ਰਾਹੁਣਚਾਰੀ ਅਤੇ ਦਿਆਲਤਾ ਦੇ ਲਈ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰਾਹੁਣਚਾਰੀ ਦੀ ਭਾਵਨਾ  ਸਾਡੀ ਸੰਸਕ੍ਰਿਤੀ  ਦੇ ਮੂਲ ਵਿੱਚ ਹੈ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਸਰਕਾਰ ਦੀ ਏਕ ਪੇੜ ਮਾਂ ਕੇ ਨਾਮ ਪਹਿਲ (Ek Ped Maa ke Naam initiative)  ਦੇ ਤਹਿਤ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਦਾਦੀ ਦੇ ਨਾਲ ਇੱਕ ਪੇੜ ਲਗਾਇਆ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਭਾਵਨਾਤਮਕ ਪਲ ਸੀ ਜਿਸ ਨੂੰ ਉਹ ਹਮੇਸ਼ਾ ਯਾਦ ਰੱਖਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਆਨਾ ਦਾ ਸਰਬਉੱਚ ਰਾਸ਼ਟਰੀ ਪੁਰਸਕਾਰ, ਆਰਡਰ ਆਵ੍ ਐਕਸੀਲੈਂਸ ਪ੍ਰਾਪਤ ਕਰਕੇ ਉਹ ਬੇਹੱਦ ਸਨਮਾਨਿਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਇਸ ਸਨਮਾਨ ਦੇ ਲਈ ਗੁਆਨਾ  ਦੇ ਲੋਕਾਂ ਦਾ ਆਭਾਰ ਵਿਅਕਤ ਕੀਤਾ। ਸ਼੍ਰੀ ਮੋਦੀ ਨੇ ਇਸ ਪੁਰਸਕਾਰ ਨੂੰ 1.4 ਬਿਲੀਅਨ ਭਾਰਤੀਆਂ (1.4 billion Indians) ਅਤੇ 3 ਲੱਖ ਭਾਰਤੀ-ਗੁਆਨਾ ਸਮੁਦਾਇ ਦੇ ਸਨਮਾਨ ਵਿੱਚ ਅਤੇ ਗੁਆਨਾ ਦੇ ਵਿਕਾਸ ਵਿੱਚ ਉਨ੍ਹਾਂ ਦੇ  ਯੋਗਦਾਨ ਨੂੰ ਸਮਰਪਿਤ ਕੀਤਾ।

 

ਦੋ ਦਹਾਕੇ ਪਹਿਲੇ ਇੱਕ ਜਗਿਆਸੂ ਯਾਤਰੀ ਦੇ ਰੂਪ ਵਿੱਚ ਗੁਆਨਾ ਦੀ ਆਪਣੀ ਯਾਤਰਾ ਦੀਆਂ ਅਭੁੱਲ ਯਾਦਾਂ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਪ੍ਰਸੰਨ‍‍ਤਾ ਵਿਅਕ‍ਤ ਕੀਤੀ ਕਿ ਹੁਣ ਉਹ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਕਈ ਨਦੀਆਂ ਦੀ ਭੂਮੀ ‘ਤੇ ਦੁਬਾਰਾ ਆਏ ਹਨ।  ਉਨ੍ਹਾਂ ਨੇ ਕਿਹਾ ਕਿ ਤਦ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਬਦਲਾਅ ਹੋਏ ਹਨ ਪਰ ਗੁਆਨਾ  ਦੇ ਲੋਕਾਂ ਦਾ ਪਿਆਰ ਅਤੇ ਸਨੇਹ ਵੈਸਾ ਹੀ ਬਣਿਆ ਹੋਇਆ ਹੈ।  ਸ਼੍ਰੀ ਮੋਦੀ ਨੇ ਕਿਹਾ ਕਿ ਆਪ (ਤੁਸੀਂ) ਇੱਕ ਭਾਰਤੀ ਨੂੰ ਭਾਰਤ ਤੋਂ ਬਾਹਰ ਲੈ ਜਾ ਸਕਦੇ ਹੋ, ਲੇਕਿਨ ਆਪ (ਤੁਸੀਂ) ਭਾਰਤ ਨੂੰ ਉਨ੍ਹਾਂ ਦੇ ਅੰਤਰਮਨ ਤੋਂ ਬਾਹਰ ਨਹੀਂ ਕੱਢ ਸਕਦੇ ਅਤੇ ਇਸ ਯਾਤਰਾ  ਦੇ ਉਨ੍ਹਾਂ ਦੇ ਅਨੁਭਵ ਨੇ ਇਸ ਦੀ ਪੁਸ਼ਟੀ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਦਿਨ ਵਿੱਚ ਪਹਿਲੇ ਭਾਰਤੀ ਆਗਮਨ ਸਮਾਰਕ ਦੀ ਆਪਣੀ ਯਾਤਰਾ ਨੂੰ ਯਾਦ ਕਰਦੇ ਹੋਏ, ਕਿਹਾ ਕਿ ਇਸ ਨੇ ਲਗਭਗ ਦੋ ਸ਼ਤਾਬਦੀਆਂ ਪਹਿਲੇ ਭਾਰਤ-ਗੁਆਨਾ  ਦੇ ਲੋਕਾਂ  ਦੇ ਪੂਰਵਜਾਂ  ਦੀ ਲੰਬੀ  ਅਤੇ ਕਠਿਨ ਯਾਤਰਾ ਨੂੰ ਜੀਵੰਤ ਕਰ ਦਿੱਤਾ। ਭਾਰਤ  ਦੇ ਵਿਭਿੰਨ ਹਿੱਸਿਆਂ ਤੋਂ ਆਏ ਹੋਏ ਲੋਕਾਂ ਦਾ ਉਲੇਖ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਹ ਆਪਣੇ ਨਾਲ ਸੰਸਕ੍ਰਿਤੀਆਂ, ਭਾਸ਼ਾਵਾਂ ਅਤੇ ਪਰੰਪਰਾਵਾਂ ਦੀ ਵਿਵਿਧਤਾ ਲੈ ਕੇ ਆਏ ਅਤੇ ਸਮੇਂ  ਦੇ ਨਾਲ ਗੁਆਨਾ ਨੂੰ ਆਪਣਾ ਘਰ ਬਣਾ ਲਿਆ। ਉਨ੍ਹਾਂ ਨੇ ਕਿਹਾ ਕਿ ਇਹ ਭਾਸ਼ਾਵਾਂ, ਕਹਾਣੀਆਂ ਅਤੇ ਪਰੰਪਰਾਵਾਂ ਅੱਜ ਗੁਆਨਾ ਦੀ ਸੰਸਕ੍ਰਿਤੀ  ਦਾ ਇੱਕ ਸਮ੍ਰਿੱਧ ਹਿੱਸਾ ਹਨ। ਪ੍ਰਧਾਨ ਮੰਤਰੀ ਨੇ ਸੁਤੰਤਰਤਾ ਅਤੇ ਲੋਕਤੰਤਰ ਦੇ  ਲਈ ਉਨ੍ਹਾਂ ਦੇ ਸੰਘਰਸ਼ ਦੇ ਲਈ ਭਾਰਤ-ਗੁਆਨਾ ਸਮੁਦਾਇ ਦੀ ਭਾਵਨਾ  ਦੀ ਸ਼ਲਾਘਾ  ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਗੁਆਨਾ ਨੂੰ ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਬਣਾਉਣ ਦੀ ਦਿਸ਼ਾ ਵਿੱਚ ਕਾਰਜ ਕੀਤਾ ਹੈ, ਜਿਸ ਨਾਲ ਉਹ ਇੱਕ ਸਾਧਾਰਣ  ਸ਼ੁਰੂਆਤ ਤੋਂ ਸਿਖਰ ‘ਤੇ ਪਹੁੰਚੇ ਹਨ। ਸ਼੍ਰੀ ਚੈੱਡੀ ਜਗਨ (Shri Cheddii Jagan) ਦੇ ਪ੍ਰਯਾਸਾਂ ਦੀ ਸ਼ਲਾਘਾ  ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਜਗਨ ਇੱਕ ਮਜ਼ਦੂਰ ਪਰਿਵਾਰ ਦੇ ਸਾਧਾਰਣ  ਪਿਛੋਕੜ ਤੋਂ ਸ਼ੁਰੂ ਹੋ ਕੇ ਆਲਮੀ ਪੱਧਰ  ਦੇ ਨੇਤਾ ਬਣੇ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਇਰਫਾਨ ਅਲੀ, ਉਪ ਰਾਸ਼ਟਰਪਤੀ ਭਾਰਤ ਜਗਦੇਵ, ਸਾਬਕਾ ਰਾਸ਼ਟਰਪਤੀ ਡੋਨਾਲਡ ਰਾਮੋਤਾਰ ਸਾਰੇ ਭਾਰਤ-ਗੁਆਨਾ ਸਮੁਦਾਇ ਦੇ ਰਾਜਦੂਤ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਾਰੰਭਿਕ ਭਾਰਤੀ-ਗੁਆਨਾ ਬੁੱਧੀਜੀਵੀਆਂ ਵਿੱਚੋਂ ਇੱਕ ਜੋਸੇਫ ਰੋਮਨ, ਪ੍ਰਾਰੰਭਿਕ ਭਾਰਤੀ-ਗੁਆਨਾ ਕਵੀਆਂ ਵਿੱਚੋਂ ਇੱਕ ਰਾਮ ਜਰੀਦਾਰ ਲੱਲਾ, ਪ੍ਰਸਿੱਧ ਮਹਿਲਾ ਕਵਿਤਰੀ ਸ਼ਾਨਾ ਯਰਦਾਨ ਅਤੇ ਹੋਰ ਅਨੇਕ ਭਾਰਤੀ- ਗੁਆਨਾਵਾਸੀਆਂ ਦਾ ਕਲਾ, ਸਿੱਖਿਆ, ਸੰਗੀਤ ਅਤੇ ਚਿਕਿਤਸਾ  ਦੇ ਖੇਤਰ ਵਿੱਚ ਗਹਿਰਾ ਪ੍ਰਭਾਵ ਰਿਹਾ ਹੈ।

 

ਸ਼੍ਰੀ ਮੋਦੀ ਨੇ ਕਿਹਾ ਕਿ ਸਾਡੀਆਂ ਸਮਾਨਤਾਵਾਂ ਨੇ ਭਾਰਤ-ਗੁਆਨਾ ਦੋਸਤੀ ਨੂੰ ਇੱਕ ਮਜ਼ਬੂਤ ਅਧਾਰ ਪ੍ਰਦਾਨ ਕੀਤਾ ਹੈ ਅਤੇ ਇਸ ਮਾਮਲੇ ਵਿੱਚ ਸੰਸਕ੍ਰਿਤੀ, ਭੋਜਨ ਅਤੇ ਕ੍ਰਿਕਟ ਵਿਸ਼ੇਸ਼ ਤੌਰ ‘ਤੇ ਤਿੰਨ ਮਹੱਤਵਪੂਰਨ ਚੀਜ਼ਾਂ ਹਨ ਜੋ ਭਾਰਤ ਨੂੰ ਗੁਆਨਾ ਨਾਲ ਜੋੜਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਦੀ ਦੀਵਾਲੀ ਵਿਸ਼ੇਸ਼ ਸੀ ਕਿਉਂਕਿ ਸ਼੍ਰੀ ਰਾਮ ਲਲਾ 500 ਵਰ੍ਹਿਆਂ ਦੇ ਬਾਅਦ ਅਯੁੱਧਿਆ ਪਰਤੇ ਸਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਇਹ ਭੀ ਯਾਦ ਹੈ ਕਿ ਗੁਆਨਾ ਤੋਂ ਪਵਿੱਤਰ ਜਲ ਅਤੇ ਸ਼ਿਲਾਵਾਂ ਭੀ ਅਯੁੱਧਿਆ ਵਿੱਚ ਰਾਮ ਮੰਦਿਰ ਬਣਾਉਣ ਦੇ ਲਈ ਭੇਜੀਆਂ ਗਈਆਂ ਸਨ। ਉਨ੍ਹਾਂ ਨੇ ਪ੍ਰਸ਼ੰਸਾ ਕੀਤੀ ਕਿ ਮਹਾਸਾਗਰਾਂ ਦੀ ਦੂਰੀ ਦੇ ਬਾਵਜੂਦ ਭਾਰਤ ਮਾਤਾ ਦੇ ਨਾਲ ਉਨ੍ਹਾਂ ਦਾ ਸੱਬਿਆਚਾਰਕ ਸਬੰਧ ਮਜ਼ਬੂਤ ਹੈ ਅਤੇ ਇਸ ਦਾ ਅਹਿਸਾਸ ਉਨ੍ਹਾਂ ਨੂੰ ਦਿਨ ਵਿੱਚ ਆਰੀਆ ਸਮਾਜ ਸਮਾਰਕ ਅਤੇ ਸਰਸਵਤੀ ਵਿਦਯਾ ਨਿਕੇਤਨ ਸਕੂਲ(Arya Samaj Monument and Saraswati Vidya Niketan School) ਦੇ ਦੌਰੇ ਦੇ ਸਮੇਂ ਹੋਇਆ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਗੁਆਨਾ ਦੋਹਾਂ ਨੂੰ ਆਪਣੀ ਸਮ੍ਰਿੱਧ ਅਤੇ ਵਿਵਿਧ ਸੰਸਕ੍ਰਿਤੀ  ‘ਤੇ ਗਰਵ (ਮਾਣ) ਹੈ ਅਤੇ ਉਹ ਵਿਵਿਧਤਾ ਨੂੰ ਸਮਾਯੋਜਿਤ ਕਰਨ ਦੇ ਇਲਾਵਾ ਇਨ੍ਹਾਂ ਨੂੰ ਉਤ‍ਸਵ ਮਨਾਉਣ ਦੇ ਰੂਪ ਵਿੱਚ ਦੇਖਦੇ ਹਨ। ਉਨ੍ਹਾਂ ਨੇ ਕਿਹਾ ਕਿ ਦੋਨੋਂ ਦੇਸ਼ ਦਿਖਾ ਰਹੇ ਹਨ ਕਿ ਸੱਭਿਆਚਾਰਕ ਵਿਵਿਧਤਾ ਉਨ੍ਹਾਂ ਦੀ ਸ਼ਕਤੀ ਹੈ।

 

ਭੋਜਨ ‘ਤੇ ਆਪਣੇ ਵਿਚਾਰ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ-ਗੁਆਨਾ ਸਮੁਦਾਇ ਦੀ ਭੋਜਨ ਸਬੰਧੀ ਇੱਕ ਅਨੂਠੀ ਪਰੰਪਰਾ ਹੈ, ਜਿਸ ਵਿੱਚ ਭਾਰਤੀ ਅਤੇ ਗੁਆਨਾ ਦੋਹਾਂ ਦੀ ਮਿਲੀ-ਜੁਲੀ ਪਰੰ‍ਪਰਾ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਕ੍ਰਿਕਟ ਦੇ ਪ੍ਰਤੀ ਪ੍ਰੇਮ ‘ਤੇ ਚਰਚਾ ਕਰਦੇ ਹੋਏ ਕਿਹਾ ਕਿ ਕ੍ਰਿਕਟ ਨੇ ਸਾਡੇ ਦੇਸ਼ਾਂ ਨੂੰ ਮਜ਼ਬੂਤੀ ਨਾਲ ਬੰਨ੍ਹਿਆ ਹੈ ਅਤੇ ਇਹ ਸਿਰਫ਼ ਇੱਕ ਖੇਡ ਨਹੀਂ ਹੈ, ਬਲਕਿ ਇੱਕ ਜੀਵਨ ਸ਼ੈਲੀ ਹੈ, ਜੋ ਸਾਡੀ ਰਾਸ਼ਟਰੀ ਪਹਿਚਾਣਨ ਵਿੱਚ ਗਹਿਰਾਈ ਨਾਲ ਸਮਾਹਿਤ ਹੈ। ਉਨ੍ਹਾਂ ਨੇ ਕਿਹਾ ਕਿ ਗੁਆਨਾ ਵਿੱਚ ਪ੍ਰਾਵੀਡੈਂਸ ਨੈਸ਼ਨਲ ਕ੍ਰਿਕਟ ਸਟੇਡੀਅਮ ਸਾਡੀ ਮਿੱਤਰਤਾ ਦਾ ਪ੍ਰਤੀਕ ਹੈ। ਕਨਹਾਈ, ਕਾਲੀਚਰਨ, ਚੰਦਰਪਾਲ (Kanhai, Kalicharan, Chanderpaul) ਸਾਰੇ ਭਾਰਤ ਵਿੱਚ ਮੰਨੇ-ਪ੍ਰਮੰਨੇ ਨਾਮ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਕਲਾਇਵ ਲੋਇਡ ਅਤੇ ਉਨ੍ਹਾਂ ਦੀ ਟੀਮ ਕਈ ਪੀੜ੍ਹੀਆਂ ਦੀ ਪਸੰਦੀਦਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗੁਆਨਾ ਦੇ ਯੁਵਾ ਖਿਡਾਰੀਆਂ ਦਾ ਭੀ ਭਾਰਤ ਵਿੱਚ ਬਹੁਤ ਬੜਾ ਪ੍ਰਸ਼ੰਸਕ ਵਰਗ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਭਾਰਤੀਆਂ ਨੇ ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਉੱਥੇ ਆਯੋਜਿਤ ਟੀ-20 ਵਿਸ਼ਵ ਕੱਪ ਦਾ ਆਨੰਦ ਲਿਆ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਸੁਬ੍ਹਾ ਗੁਆਨਾ ਦੀ ਸੰਸਦ ਨੂੰ ਸੰਬੋਧਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੀ ਜਨਨੀ ਹੋਣ ਦੇ ਕਾਰਨ ਉਨ੍ਹਾਂ ਨੂੰ ਕੈਰੇਬਿਆਈ ਖੇਤਰ ਦੇ ਸਭ ਤੋਂ ਜੀਵੰਤ ਲੋਕਤੰਤਰਾਂ ਵਿੱਚੋਂ ਇੱਕ ਦੇ ਨਾਲ ਅਧਿਆਤਮਿਕ ਜੁੜਾਅ ਮਹਿਸੂਸ ਹੋਇਆ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਗੁਆਨਾ ਦਾ ਸਾਂਝਾ ਇਤਹਾਸ ਹੈ ਜਿਸ ਵਿੱਚ ਬਸਤੀਵਾਦੀ ਸ਼ਾਸਨ  ਦੇ ਖ਼ਿਲਾਫ਼ ਸਾਂਝਾ ਸੰਘਰਸ਼, ਲੋਕੰਤਤਰੀ ਕਦਰਾਂ-ਕੀਮਤਾਂ ਦੇ ਪ੍ਰਤੀ ਪ੍ਰੇਮ ਅਤੇ ਵਿਵਿਧਤਾ ਦੇ ਪ੍ਰਤੀ ਸਨਮਾਨ ਸਾਨੂੰ ਇੱਕ ਸੂਤਰ ਵਿੱਚ ਪਿਰੋਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਾਡਾ ਸਾਂਝਾ ਭਵਿੱਖ ਹੈ ਜਿਸ ਨੂੰ ਅਸੀਂ ਬਣਾਉਣਾ ਚਾਹੁੰਦੇ ਹਾਂ। ਉਨ੍ਹਾਂ ਨੇ ਵਿਕਾਸ ਅਤੇ ਪ੍ਰਗਤੀ ਦੀਆਂ ਆਕਾਂਖਿਆਵਾਂ,  ਅਰਥਵਿਵਸਥਾ ਅਤੇ ਈਕੋਲੋਜੀ ਦੇ ਪ੍ਰਤੀ ਪ੍ਰਤੀਬੱਧਤਾ ਅਤੇ ਨਿਆਂਪੂਰਨ ਅਤੇ ਸਮਾਵੇਸ਼ੀ ਵਿਸ਼ਵ ਵਿਵਸਥਾ ਵਿੱਚ ਵਿਸ਼ਵਾਸ ‘ਤੇ ਭੀ ਜ਼ੋਰ ਦਿੱਤਾ।

 

 

ਗੁਆਨਾ ਦੇ ਲੋਕਾਂ ਨੂੰ ਭਾਰਤ ਦਾ ਸ਼ੁਭਚਿੰਤਕ ਦੱਸਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੀ ਯਾਤਰਾ ਵਿਆਪਕ, ਗਤੀਸ਼ੀਲਤਾ ਅਤੇ ਸਥਿਰਤਾ ਦੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੇਵਲ 10 ਵਰ੍ਹਿਆਂ ਵਿੱਚ, ਭਾਰਤ ਦਸਵੀਂ ਸਭ ਤੋਂ ਬੜੀ ਅਰਥਵਿਵਸਥਾ ਤੋਂ ਵਧਕੇ ਪੰਜਵੀਂ ਸਭ ਤੋਂ ਬੜੀ ਅਰਥਵਿਵਸਥਾ ਬਣ ਗਿਆ ਹੈ ਅਤੇ ਜਲਦੀ ਹੀ ਭਾਰਤ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣ ਜਾਵੇਗਾ। ਨੌਜਵਾਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਾਨੂੰ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟ-ਅਪ ਈਕੋਸਿਸਟਮ ਬਣਾ ਦਿੱਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਈ-ਕਮਰਸ, ਏਆਈ, ਫਿਨਟੈੱਕ, ਖੇਤੀਬਾੜੀ, ਟੈਕਨੋਲੋਜੀ ਅਤੇ ਹੋਰਾਂ ਦੇ ਲਈ ਇੱਕ ਗਲੋਬਲ ਹੱਬ(a global hub for e-commerce, AI, fintech, agriculture, technology and more) ਸੀ।  ਮੰਗਲ ਅਤੇ ਚੰਦਰਮਾ ਦੇ ਲਈ ਭਾਰਤ ਦੇ ਪੁਲਾੜ ਮਿਸ਼ਨਾਂ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਮਾਰਗਾਂ ਤੋਂ ਲੈ ਕੇ ਆਈ-ਵੇ, ਵਾਯੂਮਾਰਗ ਤੋਂ ਰੇਲਵੇ ਤੱਕ (from highways to i-ways, airways to railways), ਅਸੀਂ ਅਤਿਆਧੁਨਿਕ ਬੁਨਿਆਦੀ ਢਾਂਚੇ (state of art infrastructure) ਦਾ ਨਿਰਮਾਣ ਕਰ ਰਹੇ ਹਾਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਵਾਧਾ ਨਾ ਕੇਵਲ ਪ੍ਰੇਰਣਾਦਾਇਕ ਹੈ, ਬਲਕਿ ਸਮਾਵੇਸ਼ੀ ਭੀ ਹੈ।  ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਗ਼ਰੀਬਾਂ ਨੂੰ ਸਸ਼ਕਤ ਬਣਾ ਰਿਹਾ ਹੈ ਅਤੇ ਸਰਕਾਰ ਨੇ ਲੋਕਾਂ ਦੇ ਲਈ 500 ਮਿਲੀਅਨ ਤੋਂ ਅਧਿਕ ਬੈਂਕ ਖਾਤੇ ਖੋਲ੍ਹੇ ਹਨ ਅਤੇ ਇਨ੍ਹਾਂ ਬੈਂਕ ਖਾਤਿਆਂ  ਨੂੰ ਡਿਜੀਟਲ ਪਹਿਚਾਣ ਅਤੇ ਮੋਬਾਈਲ ਨਾਲ ਜੋੜਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਸਿੱਧੇ ਉਨ੍ਹਾਂ  ਦੇ  ਬੈਂਕ ਖਾਤਿਆਂ  ਵਿੱਚ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਮਿਲੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਦੁਨੀਆ ਦੀ ਸਭ ਤੋਂ ਬੜੀ ਮੁਫ਼ਤ ਸਿਹਤ ਬੀਮਾ ਯੋਜਨਾ ਹੈ,  ਜਿਸ ਦੇ ਨਾਲ 500 ਮਿਲੀਅਨ ਤੋਂ ਅਧਿਕ ਲੋਕਾਂ ਨੂੰ ਲਾਭ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਲੋੜਵੰਦ ਲੋਕਾਂ ਦੇ  ਲਈ 30 ਮਿਲੀਅਨ ਤੋਂ ਅਧਿਕ ਘਰ ਬਣਾਏ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਕੇਵਲ ਇੱਕ ਦਹਾਕੇ ਵਿੱਚ, ਅਸੀਂ 250 ਮਿਲੀਅਨ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਹੈ। ਉਨ੍ਹਾਂ ਨੇ ਕਿਹਾ ਕਿ ਗ਼ਰੀਬਾਂ ਵਿੱਚ ਭੀ, ਇਨ੍ਹਾਂ ਪਹਿਲਾਂ ਨਾਲ ਮਹਿਲਾਵਾਂ ਨੂੰ ਸਭ ਤੋਂ ਅਧਿਕ ਲਾਭ ਹੋਇਆ ਹੈ ਅਤੇ ਲੱਖਾਂ ਮਹਿਲਾਵਾਂ ਜ਼ਮੀਨੀ ਪੱਧਰ ‘ਤੇ ਉੱਦਮੀ ਬਣ ਰਹੀਆਂ ਹਨ, ਜੋ ਰੋਜ਼ਗਾਰ ਅਤੇ ਅਵਸਰਾਂ ਦੀ ਸਿਰਜਣਾ ਕਰ ਰਹੀਆਂ ਹਨ।

 

ਵਿਆਪਕ ਪੈਮਾਨੇ ‘ਤੇ ਵਿਕਾਸ ਨਾਲ ਭਾਰਤ ਦੀ ਸਥਿਰਤਾ ‘ਤੇ ਬਾਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸਿਰਫ਼ ਇੱਕ ਦਹਾਕੇ ਵਿੱਚ, ਭਾਰਤ ਦੀ ਸੌਰ ਊਰਜਾ ਸਮਰੱਥਾ 30 ਗੁਣਾ ਵਧ ਗਈ ਅਤੇ ਪੈਟਰੋਲ ਵਿੱਚ 20 ਪ੍ਰਤੀਸ਼ਤ ਈਥੇਨੌਲ ਮਿਸ਼ਰਣ ਦੇ ਨਾਲ ਗ੍ਰੀਨ ਮੋਬਿਲਿਟੀ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਭੀ  ਭਾਰਤ ਨੇ ਜਲਵਾਯੂ ਪਰਿਵਰਤਨ ਨਾਲ ਨਿਪਟਣ ਦੇ ਲਈ ਕਈ ਪਹਿਲਾਂ ਵਿੱਚ ਮੁੱ‍ਖ ਭੂਮਿਕਾ ਨਿਭਾਈ ਹੈ। ਜਿਵੇਂ ਕਿ ਇੰਟਰਨੈਸ਼ਨਲ ਸੋਲਰ ਅਲਾਇੰਸ, ਗਲੋਬਲ ਬਾਇਓਫਿਊਲਸ ਅਲਾਇੰਸ, ਆਪਦਾ ਰੋਧੀ ਬੁਨਿਆਦੀ ਢਾਂਚੇ ਦੇ ਲਈ ਗਠਬੰਧਨ (Coalition for Disaster Resilient Infrastructure) ਅਤੇ ਹੋਰ ਪਹਿਲਾਂ ਵਿੱਚ ਗਲੋਬਲ ਸਾਊਥ  ਨੂੰ ਸਸ਼ਕਤ ਬਣਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ (International Big Cat Alliance)  ਦਾ ਭੀ ਸਮਰਥਨ ਕੀਤਾ ਹੈ ਅਤੇ ਗੁਆਨਾ, ਆਪਣੇ ਰਾਜਸੀ ਜਗੁਆਰ (majestic Jaguars) ਦੇ ਨਾਲ, ਇਸ ਤੋਂ ਲਾਭ ਉਠਾ ਰਿਹਾ ਹੈ।

 

ਪਿਛਲੇ ਵਰ੍ਹੇ ਪ੍ਰਵਾਸੀ ਭਾਰਤੀਯ ਦਿਵਸ (Pravasi Bharatiya Divas) ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਰਾਸ਼ਟਰਪਤੀ ਇਰਫਾਨ ਅਲੀ  ਦੀ ਭਾਰਤੀ ਮੇਜ਼ਬਾਨੀ ਨੂੰ ਯਾਦ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਪ੍ਰਧਾਨ ਮੰਤਰੀ ਮਾਰਕ ਫਿਲਿਪਸ ਅਤੇ ਉਪ ਰਾਸ਼ਟਰਪਤੀ ਭਰਤ ਜਗਦੇਵ (Prime Minister Mark Phillips and Vice President Bharrat Jagdeo) ਦਾ ਭੀ ਭਾਰਤ ਵਿੱਚ ਸੁਆਗਤ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਨਾਲ ਮਿਲ ਕੇ ਉਨ੍ਹਾਂ ਨੇ ਕਈ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦੋਨੋਂ ਦੇਸ਼ ਊਰਜਾ ਨਾਲ ਉੱਦਮ, ਆਯੁਰਵੇਦ ਤੋਂ ਖੇਤੀਬਾੜੀ, ਇਨਫ੍ਰਾਸਟ੍ਰਕਚਰ ਤੋਂ ਇਨੋਵੇਸ਼ਨ, ਸਿਹਤ ਸੇਵਾ ਤੋਂ ਮਾਨਵ ਸੰਸਾਧਨ ਅਤੇ ਡੇਟਾ ਤੋਂ ਵਿਕਾਸ ਤੱਕ ਸਾਡੇ ਸਹਿਯੋਗ  ਦੇ ਦਾਇਰੇ ਨੂੰ ਵਿਆਪਕ ਬਣਾਉਣ ‘ਤੇ ਸਹਿਮਤ ਹੋਏ ਹਨ ਅਤੇ ਇਹ ਸਾਂਝੇਦਾਰੀ ਵਿਆਪਕ ਖੇਤਰ ਦੇ ਲਈ ਭੀ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਆਯੋਜਿਤ ਦੂਸਰਾ ਭਾਰਤ-ਕੈਰੀਕੌਮ ਸਮਿਟ (second India-CARICOM summit) ਇਸ ਦਾ ਪ੍ਰਮਾਣ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਮੈਂਬਰ ਦੇ ਰੂਪ ਵਿੱਚ ਦੋਨੋਂ ਦੇਸ਼ ਸੁਧਾਰੇ ਗਏ ਬਹੁਪੱਖਵਾਦ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਰੂਪ ਵਿੱਚ ਉਹ ਗਲੋਬਲ ਸਾਊਥ (Global South) ਦੀ ਸ਼ਕਤੀ ਨੂੰ ਸਮਝਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸਮਾਵੇਸ਼ੀ ਵਿਕਾਸ ਦੇ ਲਈ ਰਣਨੀਤਕ ਖ਼ੁਦਮੁਖਤਿਆਰੀ ਅਤੇ ਸਮਰਥਨ ਚਾਹੁੰਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਦੋਨੋਂ ਦੇਸ਼ ਟਿਕਾਊ ਵਿਕਾਸ ਅਤੇ ਜਲਵਾਯੂ ਨਿਆਂ ਨੂੰ ਪ੍ਰਾਥਮਿਕਤਾ ਦਿੰਦੇ ਹਨ ਅਤੇ ਆਲਮੀ ਸੰਕਟਾਂ ਨੂੰ ਦੂਰ ਕਰਨ ਦੇ ਲਈ ਸੰਵਾਦ ਅਤੇ ਕੂਟਨੀਤੀ ਦਾ ਸੱਦਾ ਦਿੰਦੇ ਰਹਿੰਦੇ ਹਨ।

 

ਪ੍ਰਵਾਸੀ ਭਾਰਤੀਆਂ (ਡਾਇਸਪੋਰਾ-diaspora)  ਨੂੰ ਰਾਸ਼ਟਰਦੂਤ (Rashtradoots) ਦੱਸਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਹ ਭਾਰਤੀ ਸੰਸਕ੍ਰਿਤੀ  ਅਤੇ ਕਦਰਾਂ-ਕੀਮਤਾਂ ਦੇ ਰਾਜਦੂਤ (Ambassadors) ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ-ਗੁਆਨਾ ਸਮੁਦਾਇ ਨੂੰ ਦੂਹਰਾ ਸੁਭਾਗ ਪ੍ਰਾਪਤ ਹੈ ਕਿਉਂਕਿ ਗੁਆਨਾ ਉਨ੍ਹਾਂ ਦੀ ਮਾਤਭੂਮੀ ਹੈ ਅਤੇ ਭਾਰਤ ਮਾਤਾ (Bharat Mata) ਉਨ੍ਹਾਂ ਦੀ ਪੈਤ੍ਰਿਕ ਭੂਮੀ (ancestral land) ਹੈ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਭਾਰਤ ਅਵਸਰਾਂ ਦੀ ਭੂਮੀ (land of opportunities) ਹੈ, ਤਾਂ ਉਨ੍ਹਾਂ ਵਿੱਚੋਂ ਹਰੇਕ ਸਾਡੇ ਦੋਹਾਂ ਦੇਸ਼ਾਂ ਨੂੰ ਜੋੜਨ ਵਿੱਚ ਬੜੀ ਭੂਮਿਕਾ ਨਿਭਾ ਸਕਦਾ ਹੈ।

 

ਪ੍ਰਧਾਨ ਮੰਤਰੀ ਨੇ ਪ੍ਰਵਾਸੀ ਭਾਰਤੀਆਂ(ਡਾਇਸਪੋਰਾ-diaspora) ਨੂੰ ਭਾਰਤ ਕੋ ਜਾਨਿਯੇ ਕੁਇਜ਼ (Bharat Ko Janiye Quiz) ਵਿੱਚ ਹਿੱਸਾ ਲੈਣ ਦਾ ਆਗਰਹਿ ਕਰਦੇ ਹੋਏ ਕਿਹਾ ਕਿ ਇਹ ਕੁਇਜ਼ ਭਾਰਤ, ਇਸ ਦੀਆਂ ਕਦਰਾਂ-ਕੀਮਤਾਂ, ਸੰਸਕ੍ਰਿਤੀ  ਅਤੇ ਵਿਵਿਧਤਾ ਨੂੰ ਸਮਝਣ ਦਾ ਇੱਕ ਅੱਛਾ ਅਵਸਰ  ਹੈ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਦੋਸਤਾਂ ਨੂੰ ਭੀ ਇਸ ਵਿੱਚ ਹਿੱਸਾ ਲੈਣ ਦੇ  ਲਈ ਸੱਦਾ ਦੇਣ ਦਾ ਆਗਰਹਿ ਕੀਤਾ।

 

ਸ਼੍ਰੀ ਮੋਦੀ ਨੇ ਪ੍ਰਵਾਸੀ ਭਾਰਤੀਆਂ(ਡਾਇਸਪੋਰਾ-diaspora) ਨੂੰ ਅਗਲੇ ਵਰ੍ਹੇ 13 ਜਨਵਰੀ ਤੋਂ 26 ਫਰਵਰੀ ਤੱਕ ਪ੍ਰਯਾਗਰਾਜ ਵਿੱਚ ਆਯੋਜਿਤ ਹੋਣ ਵਾਲੇ ਮਹਾ ਕੁੰਭ(Maha Kumbh) ਵਿੱਚ ਆਪਣੇ ਪਰਿਵਾਰ ਅਤੇ ਮਿੱਤਰਾਂ ਦੇ ਨਾਲ ਹਿੱਸਾ ਲੈਣ ਦੇ ਲਈ ਸੱਦਾ ਦਿੱਤਾ।  ਉਨ੍ਹਾਂ ਨੇ ਕਿਹਾ ਕਿ ਉਹ ਅਯੁੱਧਿਆ ਵਿੱਚ ਰਾਮ ਮੰਦਿਰ (Ram Temple at Ayodhya)  ਦੇ ਭੀ ਦਰਸ਼ਨ ਦੇ ਲਈ ਜਾ ਸਕਦੇ ਹਨ।

 

ਆਪਣੇ ਸੰਬੋਧਨ ਦੇ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪ੍ਰਵਾਸੀ ਭਾਰਤੀਆਂ ਨੂੰ ਜਨਵਰੀ ਵਿੱਚ ਭੁਬਨੇਸ਼ਵਰ ਵਿੱਚ ਆਯੋਜਿਤ ਹੋਣ ਵਾਲੇ ਪ੍ਰਵਾਸੀ ਭਾਰਤੀਯ ਦਿਵਸ (Pravasi Bharatiya Divas) ਵਿੱਚ ਹਿੱਸਾ ਲੈਣ ਅਤੇ ਪੁਰੀ ਵਿੱਚ ਮਹਾਪ੍ਰਭੁ ਜਗਨਨਾਥ (Mahaprabhu Jagannath in Puri) ਦਾ ਅਸ਼ੀਰਵਾਦ  ਪ੍ਰਾਪਤ ਕਰਨ ਲਈ ਭੀ ਸੱਦਾ ਦਿੱਤਾ।

 

Click here to read full text speech

 

 

 

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
When PM Modi Fulfilled A Special Request From 101-Year-Old IFS Officer’s Kin In Kuwait

Media Coverage

When PM Modi Fulfilled A Special Request From 101-Year-Old IFS Officer’s Kin In Kuwait
NM on the go

Nm on the go

Always be the first to hear from the PM. Get the App Now!
...
Under Rozgar Mela, PM to distribute more than 71,000 appointment letters to newly appointed recruits
December 22, 2024

Prime Minister Shri Narendra Modi will distribute more than 71,000 appointment letters to newly appointed recruits on 23rd December at around 10:30 AM through video conferencing. He will also address the gathering on the occasion.

Rozgar Mela is a step towards fulfilment of the commitment of the Prime Minister to accord highest priority to employment generation. It will provide meaningful opportunities to the youth for their participation in nation building and self empowerment.

Rozgar Mela will be held at 45 locations across the country. The recruitments are taking place for various Ministries and Departments of the Central Government. The new recruits, selected from across the country will be joining various Ministries/Departments including Ministry of Home Affairs, Department of Posts, Department of Higher Education, Ministry of Health and Family Welfare, Department of Financial Services, among others.