“ਸਦੀਆਂ ਦੇ ਧੀਰਜ, ਅਣਗਿਣਤ ਬਲੀਦਾਨਾਂ, ਤਿਆਗ ਅਤੇ ਤਪੱਸਿਆ ਦੇ ਬਾਅਦ, ਸਾਡੇ ਸ਼੍ਰੀ ਰਾਮ (Shri Ram) ਇੱਥੇ ਹਨ”
“22 ਜਨਵਰੀ, 2024 ਕੇਵਲ ਕੈਲੰਡਰ ਦੀ ਇੱਕ ਤਾਰੀਖ ਨਹੀਂ ਹੈ, ਇਹ ਇੱਕ ਨਵੇਂ ‘ਕਾਲ ਚੱਕਰ’ (‘kaal chakra’) ਦਾ ਉਦਗਮ ਹੈ”
“ਮੈਂ ਆਭਾਰ ਵਿਅਕਤ ਕਰਾਂਗਾ ਭਾਰਤ ਦੀ ਨਿਆਂਪਾਲਿਕਾ ਦਾ, ਜਿਸ ਨੇ ਨਿਆਂ ਦੀ ਲਾਜ (dignity of justice) ਰੱਖ ਲਈ, ਨਿਆਂ ਦੇ ਸਮਾਨਾਰਥੀ ਪ੍ਰਭੁ ਰਾਮ (Lord Ram) ਦਾ ਮੰਦਿਰ ਭੀ ਨਿਆਂ ਬੱਧ ਤਰੀਕੇ ਨਾਲ ਹੀ ਬਣਿਆ”
“ਆਪਣੇ 11 ਦਿਨ ਦੇ ਵਰਤ-ਅਨੁਸ਼ਠਾਨ ਦੇ ਦੌਰਾਨ ਮੈਂ ਉਨ੍ਹਾਂ ਸਥਾਨਾਂ ਦਾ ਚਰਨ ਸਪਰਸ਼ ਕਰਨ ਦਾ ਪ੍ਰਯਾਸ ਕੀਤਾ, ਜਿੱਥੇ ਸ਼੍ਰੀ ਰਾਮ (Shri Ram) ਦੇ ਚਰਨ ਪਏ ਸਨ”
“ਸਾਗਰ ਤੋਂ ਸਰਯੂ (Saryu) ਤੱਕ, ਹਰ ਜਗ੍ਹਾ ਰਾਮ ਨਾਮ ਦਾ (Ram's name) ਉਹੀ ਉਤਸਵ ਭਾਵ (festive spirit) ਛਾਇਆ ਹੋਇਆ ਹੈ”
“ਰਾਮਕਥਾ( Ram Katha) ਅਸੀਮ ਹੈ, ਰਾਮਾਇਣ (Ramayan) ਭੀ ਅਨੰਤ ਹਨ। ਰਾਮ ਦੇ ਆਦਰਸ਼, ਕਦਰਾਂ-ਕੀਮਤਾਂ ਅਤੇ ਸਿੱਖਿਆਵਾਂ (Ideals, values and teachings of Ram), ਸਭ ਜਗ੍ਹਾ ਇੱਕ ਸਮਾਨ ਹਨ”
“ਇਹ ਰਾਮ ਦੇ ਰੂਪ(form of Ram) ਵਿੱਚ ਰਾਸ਼ਟਰ ਚੇਤਨਾ (national consciousness) ਦਾ ਮੰਦਿਰ ਹੈ। ਭਗਵਾਨ ਰਾਮ (Lord Ram) ਭਾਰਤ ਦੀ ਆਸਥਾ(faith) ਹਨ, ਅਧਾਰ, ਵਿਚਾਰ, ਵਿਧਾਨ, ਚੇਤਨਾ, ਚਿੰਤਨ,ਪ੍ਰਤਿਸ਼ਠਾ ਅਤੇ ਪ੍ਰਤਾਪ (foundation, idea, law, consciousness
ਸ਼੍ਰੀ ਮੋਦੀ ਨੇ ਸ਼੍ਰੀ ਰਾਮ ਜਨਮਭੂਮੀ ਮੰਦਿਰ (Shri Ram Janmbhoomi Mandir) ਦੇ ਨਿਰਮਾਣ ਵਿੱਚ ਯੋਗਦਾਨ ਦੇਣ ਵਾਲੇ ਸ਼੍ਰਮਜੀਵੀਆਂ (shramjeevi) ਨਾਲ ਗੱਲਬਾਤ ਕੀਤੀ।
ਇਹ ਕਾਲ ਦੇ ਚੱਕਰ ‘ਤੇ ਸਰਬਕਾਲਿਕ ਸਿਆਹੀ ਨਾਲ ਅੰਕਿਤ ਹੋ ਰਹੀਆਂ ਅਮਿਟ ਸਮ੍ਰਿਤੀ(ਯਾਦਗਾਰੀ) ਰੇਖਾਵਾਂ ਹਨ।
ਰਾਮ ਦੇ ਆਦਰਸ਼, ਰਾਮ ਦੀਆਂ ਕਦਰਾਂ-ਕੀਮਤਾਂ (ਦੇ ਮੁੱਲ), ਰਾਮ ਦੀਆਂ ਸਿੱਖਿਆਵਾਂ, ਸਭ ਜਗ੍ਹਾ ਇੱਕ ਸਮਾਨ (ਬਰਾਬਰ) ਹਨ”।
ਉਨ੍ਹਾਂ ਨੇ ਕਿਹਾ , “ਰਾਮ ਲਲਾ ਦੀ ਇਹ ਪ੍ਰਤਿਸ਼ਠਾ (Ram Lalla’s prestige) ‘ਵਸੁਧੈਵ ਕੁਟੁੰਬਕਮ’ (Vasudhaiva Kutumbakam’) ਦਾ ਵਿਚਾਰ ਹੈ।”
ਉਨ੍ਹਾਂ ਨੇ ਕਿਹਾ, ਇਸ ਦੇ ਲਈ ਜ਼ਰੂਰੀ ਹੈ ਕਿ ਰਾਸ਼ਟਰ ਦੀ ਅੰਤਰਆਤਮਾ ਵਿੱਚ ਰਾਮ ਦਾ ਆਦਰਸ਼ (Ram’s ideal) ਰਹੇ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਨਵੇਂ ਬਣੇ ਸ਼੍ਰੀ ਰਾਮ ਜਨਮਭੂਮੀ ਮੰਦਿਰ (Shri Ram Janmbhoomi Mandir) ਵਿੱਚ ਸ਼੍ਰੀ ਰਾਮ ਲਲਾ (Shri Ramlalla) ਦੇ ਪ੍ਰਾਣ ਪ੍ਰਤਿਸ਼ਠਾ (Pran Pratishtha -consecration) ਸਮਾਰੋਹ ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ ਸ਼੍ਰੀ ਰਾਮ ਜਨਮਭੂਮੀ ਮੰਦਿਰ (Shri Ram Janmbhoomi Mandir) ਦੇ ਨਿਰਮਾਣ ਵਿੱਚ ਯੋਗਦਾਨ ਦੇਣ ਵਾਲੇ ਸ਼੍ਰਮਜੀਵੀਆਂ (shramjeevi) ਨਾਲ ਗੱਲਬਾਤ ਕੀਤੀ।

 

 ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ  ਕਿਹਾ ਕਿ ਸਦੀਆਂ ਦੇ ਬਾਅਦ ਆਖਰਕਾਰ ਸਾਡੇ ਰਾਮ (our Ram) ਆ ਗਏ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਅਵਸਰ ‘ਤੇ ਨਾਗਰਿਕਾਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ, “ਸਦੀਆਂ ਦੇ ਧੀਰਜ, ਅਣਗਿਣਤ ਬਲੀਦਾਨਾਂ, ਤਿਆਗ ਅਤੇ ਤਪੱਸਿਆ ਦੇ ਬਾਅਦ, ਸਾਡੇ ਭਗਵਾਨ ਸ਼੍ਰੀ ਰਾਮ ਇੱਥੇ ਹਨ।” ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਗਰਭ ਗ੍ਰਹਿ’ (‘Garbh Grih’ -inner sanctum) ਵਿੱਚ ਈਸ਼ਵਰੀਯ ਚੇਤਨਾ ਦਾ ਅਨੁਭਵ ਸ਼ਬਦਾਂ ਵਿੱਚ  ਬਿਆਨ ਨਹੀਂ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦਾ ਸਰੀਰ ਊਰਜਾ ਨਾਲ ਸਪੰਦਿਤ ਹੈ ਅਤੇ ਮਨ ਪ੍ਰਾਣ ਪ੍ਰਤਿਸ਼ਠਾ (Pran Pratishtha) ਦੇ ਖਿਣ ਦੇ ਲਈ ਸਮਰਪਿਤ ਹੈ। “ਸਾਡੇ ਰਾਮ ਲਲਾ (Our Ram Lalla) ਹੁਣ ਤੰਬੂ ਵਿੱਚ ਨਹੀਂ ਰਹਿਣਗੇ। ਇਹ ਦਿਵਯ (ਦਿੱਬ) ਮੰਦਿਰ ਹੁਣ ਉਨ੍ਹਾਂ ਦਾ ਘਰ ਹੋਵੇਗਾ, ਪ੍ਰਧਾਨ ਮੰਤਰੀ ਨੇ ਵਿਸ਼ਵਾਸ ਅਤੇ ਸ਼ਰਧਾ ਵਿਅਕਤ ਕਰਦੇ ਹੋਏ ਕਿਹਾ ਕਿ ਅੱਜ ਦੀਆਂ ਘਟਨਾਵਾਂ ਨੂੰ ਦੇਸ਼ ਅਤੇ ਦੁਨੀਆ ਭਰ ਦੇ ਰਾਮ ਭਗਤਾਂ (Ram Bhakts) ਦੁਆਰਾ ਅਨੁਭਵ ਕੀਤਾ ਜਾ ਸਕਦਾ ਹੈ। ਸ਼੍ਰੀ ਮੋਦੀ ਨੇ ਕਿਹਾ, “ਇਹ ਖਿਣ ਅਲੌਕਿਕ ਅਤੇ ਪਵਿੱਤਰ ਹੈ, ਮਾਹੌਲ, ਵਾਤਾਵਰਣ ਅਤੇ ਊਰਜਾ ਸਾਡੇ ‘ਤੇ ਭਗਵਾਨ ਰਾਮ ਦੇ ਅਸ਼ੀਰਵਾਦ ਦਾ ਪ੍ਰਤੀਕ ਹੈ।” ਉਨ੍ਹਾਂ ਨੇ ਰੇਖਾਂਕਿਤ ਕੀਤਾ 22 ਜਨਵਰੀ ਦੀ ਸਵੇਰ ਦਾ ਸੂਰਜ ਆਪਣੇ ਨਾਲ ਇੱਕ ਨਵੀਂ ਆਭਾ ਲੈ ਕੇ ਆਇਆ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ 22 ਜਨਵਰੀ, 2024 ਕੇਵਲ ਕੈਲੰਡਰ ਦੀ ਇੱਕ ਤਾਰੀਖ ਨਹੀਂ ਹੈ, ਇਹ ਇੱਕ ਨਵੇਂ ‘ਕਾਲ ਚੱਕਰ’ (‘kaal chakra’) ਦਾ ਉਦਗਮ ਹੈ। ” ਰਾਮ ਮੰਦਿਰ ਦੇ ਭੂਮੀਪੂਜਨ (‘Bhoomi Pujan’) ਦੇ ਬਾਅਦ ਤੋਂ ਪ੍ਰਤੀਦਿਨ ਪੂਰੇ ਦੇਸ਼ ਵਿੱਚ ਉਮੰਗ ਅਤੇ ਉਤਸ਼ਾਹ ਵਧਦਾ ਹੀ ਜਾ ਰਿਹਾ ਸੀ। ਨਿਰਮਾਣ ਕਾਰਜ ਦੇਖ, ਦੇਸ਼ਵਾਸੀਆਂ ਵਿੱਚ ਹਰ ਦਿਨ ਇੱਕ ਨਵਾਂ ਵਿਸ਼ਵਾਸ ਪੈਦਾ ਹੋ ਰਿਹਾ ਸੀ। ਅੱਜ ਵਿਕਾਸ ਕਾਰਜਾਂ ਦੀ ਪ੍ਰਗਤੀ ਨਾਲ ਨਾਗਰਿਕਾਂ ਵਿੱਚ ਨਵੀਂ ਊਰਜਾ ਦਾ ਸੰਚਾਰ ਹੋਇਆ। ਅੱਜ ਸਾਨੂੰ ਸਦੀਆਂ ਦੇ ਉਸ ਧੀਰਜ ਦੀ ਧਰੋਹਰ ਮਿਲੀ ਹੈ, ਅੱਜ ਸਾਨੂੰ ਸ਼੍ਰੀ ਰਾਮ ਦਾ ਮੰਦਿਰ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਸਾਨੂੰ ਸਦੀਆਂ ਦੇ ਧੀਰਜ ਦੀ ਵਿਰਾਸਤ ਮਿਲੀ ਹੈ, ਅੱਜ ਸਾਨੂੰ ਸ਼੍ਰੀ ਰਾਮ ਦਾ ਮੰਦਿਰ ਮਿਲਿਆ ਹੈ।” ਉਨ੍ਹਾਂ ਨੇ ਜ਼ੋਰ ਦੇ ਕੇ  ਗ਼ੁਲਾਮੀ ਦੀ ਮਾਨਸਿਕਤਾ ਨੂੰ ਤੋੜ ਕੇ ਉੱਠ ਖੜ੍ਹਾ ਹੋ ਰਿਹਾ ਰਾਸ਼ਟਰ, ਅਤੀਤ ਦੇ ਹਰ ਦੰਸ਼ (ਡੰਗ) ਤੋਂ ਹੌਸਲਾ ਲੈ ਕੇ, ਐਸੇ ਹੀ ਨਵ ਇਤਿਹਾਸ ਦੀ ਸਿਰਜਣਾ ਕਰਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੇਦੀ ਨੇ ਕਿਹਾ ਕਿ ਅੱਜ ਦੀ ਤਾਰੀਖ ਦੀ ਚਰਚਾ ਅੱਜ ਤੋਂ ਇੱਕ ਹਜ਼ਾਰ ਸਾਲ ਬਾਅਦ ਕੀਤੀ ਜਾਵੇਗੀ ਅਤੇ ਇਹ ਭਗਵਾਨ ਰਾਮ ਦਾ ਅਸ਼ੀਰਵਾਦ (blessings of Lord Ram ) ਹੈ ਕਿ ਅਸੀਂ ਇਸ ਮਹਤੱਵਪੂਰਨ ਅਵਸਰ ਦੇ ਸਾਖੀ ਹਾਂ। ਪ੍ਰਧਾਨ  ਮੰਤਰੀ ਨੇ ਕਿਹਾ, “ਦਿਨ, ਦਿਸ਼ਾਵਾਂ, ਆਕਾਸ਼ ਅਤੇ ਹਰ ਚੀਜ਼ ਅੱਜ ਦਿਵਯਤਾ (ਦਿੱਬਤਾ) ਨਾਲ ਭਰੀ ਹੋਈ ਹੈ,” ਉਨ੍ਹਾਂ ਨੇ ਕਿਹਾ ਕਿ ਇਹ ਕੋਈ ਇਹ ਸਮਾਂ, ਸਾਧਾਰਣ ਸਮਾਂ ਨਹੀਂ ਹੈ। ਇਹ ਕਾਲ ਦੇ ਚੱਕਰ ‘ਤੇ ਸਰਬਕਾਲਿਕ ਸਿਆਹੀ ਨਾਲ ਅੰਕਿਤ ਹੋ ਰਹੀਆਂ ਅਮਿਟ ਸਮ੍ਰਿਤੀ(ਯਾਦਗਾਰੀ) ਰੇਖਾਵਾਂ ਹਨ।

 ਸ਼੍ਰੀ ਰਾਮ ਦੇ ਹਰ ਕਾਰਜ ਵਿੱਚ ਪਵਨਪੁੱਤਰ ਹਨੂਮਾਨ ਦੀ ਉਪਸਥਿਤੀ ਦੀ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸ਼੍ਰੀ ਹਨੂਮਾਨ ਅਤੇ ਹਨੂਮਾਨਗੜ੍ਹੀ (Shri Hanuman and Hanuman Garhi) ਨੂੰ ਨਮਨ ਕੀਤਾ।  ਉਨ੍ਹਾਂ ਨੇ ਲਕਸ਼ਮਣ, ਭਰਤ, ਸ਼ਤਰੂਘਨ ਅਤੇ ਮਾਤਾ ਜਾਨਕੀ (Lakshman, Bharat, Shatrughan and Mata Janki) ਨੂੰ ਭੀ ਪ੍ਰਣਾਮ ਕੀਤਾ। ਉਨ੍ਹਾਂ ਨੇ ਇਸ ਘਟਨਾ ‘ਤੇ ਦਿਵਯ (ਦਿੱਬ) ਸੰਸਥਾਵਾਂ ਦੀ ਉਪਸਥਿਤੀ ਨੂੰ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਨੇ ਅੱਜ ਦਾ ਦਿਨ ਦੇਖਣ ਵਿੱਚ ਹੋਈ ਦੇਰੀ ਦੇ ਲਈ ਪ੍ਰਭੁ ਸ਼੍ਰੀ ਰਾਮ (Prabhu Shri Ram) ਤੋਂ ਮੁਆਫੀ ਮੰਗੀ ਅਤੇ ਕਿਹਾ  ਕਿ ਅੱਜ ਉਹ ਕਮੀ ਪੂਰੀ ਹੋ ਗਈ ਹੈ, ਸ਼੍ਰੀ ਰਾਮ ਨਿਸ਼ਚਿਤ ਤੌਰ ‘ਤੇ ਸਾਨੂੰ ਖਿਮਾ ਕਰਨਗੇ।

 

 ਪ੍ਰਧਾਨ ਮੰਤਰੀ ਨੇ ਕਿਹਾ, ‘ਤ੍ਰੇਤਾ ਯੁਗ’ (‘Treta Yug’) ਵਿੱਚ ਰਾਮ ਆਗਮਨ ‘ਤੇ ਸੰਤ ਤੁਲਸੀਦਾਸ ਜੀ ਨੇ ਲਿਖਿਆ ਹੈ- ਪ੍ਰਭੁ  ਬਿਲੋਕਿ ਹਰਸ਼ੇ ਸੰਤ ਤੁਲਸੀਦਾਸ ਪੁਰਬਾਸੀ। ਜਨਿਤ ਵਿਯੋਗ ਬਿਪਤਿ ਸਬ ਨਾਸੀ। (प्रभु बिलोकि हरषे संत तुलसीदास पुरबासी। जनित वियोग बिपति सब नासी।)। ਅਰਥਾਤ, ਪ੍ਰਭੁ  ਦਾ ਆਗਮਨ ਦੇਖ ਕੇ ਹੀ ਸਭ ਅਯੁੱਧਿਆਵਾਸੀ, ਸਮਗਰ ਦੇਸ਼ਵਾਸੀ ਹਰਸ਼ ਨਾਲ ਭਰ ਗਏ। । ਉਸ ਕਾਲਖੰਡ ਵਿੱਚ ਤਾਂ ਉਹ ਵਿਜੋਗ ਕੇਵਲ 14 ਵਰ੍ਹਿਆਂ ਦਾ ਸੀ, ਤਦ ਭੀ ਇਤਨਾ ਅਸਹਿ ਸੀ। ਇਸ ਯੁਗ ਵਿੱਚ ਤਾਂ ਅਯੁੱਧਿਆ ਅਤੇ ਦੇਸ਼ਵਾਸੀਆਂ ਨੇ ਸੈਂਕੜੇ ਵਰ੍ਹਿਆਂ ਦਾ ਵਿਜੋਗ ਸਹਿਆ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ, ਸੰਵਿਧਾਨ ਦੀ ਮੂਲ ਪ੍ਰਤੀ ਵਿੱਚ ਸ਼੍ਰੀਰਾਮ ਮੌਜੂਦ ਹੋਣ ਦੇ ਬਾਵਜੂਦ ਆਜ਼ਾਦੀ ਦੇ ਬਾਅਦ ਲੰਬੀ ਕਾਨੂੰਨੀ ਲੜਾਈ ਲੜੀ ਗਈ। ਪ੍ਰਧਾਨ ਮੰਤਰੀ ਨੇ ਨਿਆਂ ਦੀ ਗਰਿਮਾ ਨੂੰ ਬਰਕਰਾਰ  ਰੱਖਣ ਦੇ ਲਈ ਭਾਰਤ ਦੀ ਨਿਆਂਪਾਲਿਕਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਭਾਰਤ ਦੀ ਨਿਆਂਪਾਲਿਕਾ ਦਾ ਆਭਾਰ ਵਿਅਕਤ ਕਰਦੇ ਹੋਏ ਕਿਹਾ ਕਿ ਨਿਆਂ ਦੇ ਸਮਾਨਾਰਥੀ ਪ੍ਰਭੁ ਰਾਮ ਦਾ ਮੰਦਿਰ (Shri Ram’s temple) ਭੀ ਨਿਆਂਬੱਧ ਤਰੀਕੇ ਨਾਲ ਹੀ ਬਣਿਆ।

 ਪ੍ਰਧਾਨ ਮੰਤਰੀ ਨੇ ਦੱਸਿਆ ਕਿ ਛੋਟੇ-ਛੋਟੇ ਪਿੰਡਾਂ ਸਮੇਤ ਪੂਰੇ ਦੇਸ਼ (ਰਾਸ਼ਟਰ) ਵਿੱਚ ਜਲੂਸ ਨਿਕਲ ਰਹੇ ਹਨ ਅਤੇ ਮੰਦਿਰਾਂ ਵਿੱਚ ਸਵੱਛਤਾ ਅਭਿਯਾਨ ਚਲਾਏ ਜਾ ਰਹੇ ਹਨ। “ਪੂਰਾ ਦੇਸ਼ ਅੱਜ ਦੀਵਾਲੀ ਮਨਾ ਰਿਹਾ ਹੈ। ਹਰ  ਘਰ ਸ਼ਾਮ ਨੂੰ ‘ਰਾਮ ਜਯੋਤੀ’ (Ram Jyoti) ਪ੍ਰਜਵਲਿਤ ਕਰਨ ਲਈ ਤਿਆਰ ਹੈ”, ਸ੍ਰੀ ਮੋਦੀ ਨੇ ਕਿਹਾ। ਰਾਮਸੇਤੁ ਦੇ ਸ਼ੁਰੂਆਤੀ ਬਿੰਦੂ ਅਰਿਚਲ ਮੁਨਾਈ (Arichal Munai) ਦੀ ਆਪਣੀ ਕੱਲ੍ਹ ਦੀ ਯਾਤਰਾ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਹ ਖਿਣ ਸੀ ਜਿਸ ਨੇ ਕਾਲ ਚੱਕਰ ਨੂੰ ਬਦਲ ਦਿੱਤਾ। ਪ੍ਰਧਾਨ ਮੰਤਰੀ ਨੇ ਉਸ ਖਿਣ ਦੀ ਉਪਮਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਕਿ ਉਸੇ ਤਰ੍ਹਾਂ ਹੁਣ ਕਾਲਚੱਕਰ ਫਿਰ ਬਦਲੇਗਾ ਅਤੇ ਸ਼ੁਭ ਦਿਸ਼ਾ ਵਿੱਚ ਵਧੇਗਾ। ਸ਼੍ਰੀ ਮੋਦੀ ਨੇ ਦੱਸਿਆ ਕਿ ਆਪਣੇ 11 ਦਿਨ ਦੇ ਵਰਤ-ਅਨੁਸ਼ਠਾਨ ਦੇ ਦੌਰਾਨ ਮੈਂ ਉਨ੍ਹਾਂ ਸਥਾਨਾਂ ਦਾ ਚਰਨ ਸਪਰਸ਼ ਕਰਨ ਦਾ ਪ੍ਰਯਾਸ ਕੀਤਾ, ਜਿੱਥੇ ਪ੍ਰਭੁ ਰਾਮ ਦੇ ਚਰਨ ਪਏ ਸਨ। ਚਾਹੇ ਉਹ ਨਾਸਿਕ ਦਾ ਪੰਚਵਟੀ ਧਾਮ ਹੋਵੇ, ਕੇਰਲ ਦਾ ਪਵਿੱਤਰ ਤ੍ਰਿਪ੍ਰਾਯਰ ਮੰਦਿਰ ਹੋਵੇ, ਆਂਧਰ ਪ੍ਰਦੇਸ਼ ਵਿੱਚ ਲੇਪਾਕਸ਼ੀ ਹੋਵੇ, ਸ਼੍ਰੀਰੰਗਮ ਵਿੱਚ ਰੰਗਨਾਥ ਸਵਾਮੀ ਮੰਦਿਰ ਹੋਵੇ, ਰਾਮੇਸ਼ਵਰਮ ਵਿੱਚ ਸ਼੍ਰੀ ਰਾਮਨਾਥਸਵਾਮੀ ਮੰਦਿਰ ਹੋਵੇ, ਜਾਂ ਫਿਰ ਧਨੁਸ਼ਕੋਡੀ(Pancwati Dham in Nashik, Thriprayar Temple in Kerala, Lepakshi in Andhra Pradesh, Shri Ranganathswamy Temple in Srirangam, Shri Ramanathaswamy Temple in Rameswaram and Dhanushkodi)।  ਪ੍ਰਧਾਨ ਮੰਤਰੀ ਨੇ ਸਮੁੰਦਰ ਤੋਂ ਸਰਯੂ ਨਦੀ ਤੱਕ (sea to river Sarayu )ਦੀ ਯਾਤਰਾ ਦੇ ਲਈ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਅੱਗੇ ਕਿਹਾ, “ਸਾਗਰ ਤੋਂ ਸਰਯੂ ਤੱਕ(sea to river Sarayu) ਦੀ ਯਾਤਰਾ ਦਾ ਅਵਸਰ ਮਿਲਿਆ। ਸਾਗਰ ਤੋਂ ਸਰਯੂ ਤੱਕ, ਹਰ ਜਗ੍ਹਾ ਰਾਮ ਨਾਮ ਦਾ ਉਹੀ ਉਤਸਵ ਭਾਵ ਛਾਇਆ ਹੋਇਆ ਹੈ। ਪ੍ਰਭੁ ਰਾਮ ਤਾਂ ਭਾਰਤ ਦੀ ਆਤਮਾ ਦੇ ਕਣ-ਕਣ ਨਾਲ ਜੁੜੇ ਹੋਏ ਹਨ। ਰਾਮ, ਭਾਰਤਵਾਸੀਆਂ ਦੇ ਅੰਤਰਮਨ ਵਿੱਚ ਬਿਰਾਜੇ ਹੋਏ ਹਨ। ਉਨ੍ਹਾਂ ਨੇ ਕਿਹਾ, ਅਸੀਂ ਭਾਰਤ ਵਿੱਚ ਕਿਤੇ ਭੀ, ਕਿਸੇ ਦੀ ਅੰਤਰਾਤਮਾ ਨੂੰ ਛੂਹਾਂਗੇ ਤਾਂ ਇਸ ਏਕਤਵ ਦੀ ਅਨੁਭੂਤੀ ਹੋਵੇਗੀ, ਅਤੇ ਇਹੀ ਭਾਵ ਸਭ ਜਗ੍ਹਾ ਮਿਲੇਗਾ। ਇਸ ਤੋਂ ਉਤਕ੍ਰਿਸ਼ਟ, ਇਸ ਤੋਂ ਅਧਿਕ, ਦੇਸ਼ ਨੂੰ ਸਮਾਯੋਜਿਤ ਕਰਨ ਵਾਲਾ ਸੂਤਰ ਹੋਰ ਕੀ ਹੋ ਸਕਦਾ ਹੈ?

 

 ਪ੍ਰਧਾਨ ਮੰਤਰੀ ਨੇ ਕਈ ਭਾਸ਼ਾਵਾਂ ਵਿੱਚ ਸ਼੍ਰੀ ਰਾਮ ਕਥਾ (Shri Ram Katha) ਸੁਣਨ ਦੇ ਆਪਣੇ ਅਨੁਭਵ ਨੂੰ ਯਾਦ ਕਰਦੇ ਹੋਏ ਕਿਰਾ ਕਿ ਰਾਮ ਸਮ੍ਰਿਤੀਆਂ, ਪਰੰਪਰਾਵਾਂ ਵਿੱਚ, ਸਰਵਤ੍ਰ (ਸਭ ਜਗ੍ਹਾ) ਸਮਾਏ ਹੋਏ ਹਨ। “ਹਰ ਯੁਗ ਵਿੱਚ ਲੋਕਾਂ ਨੇ ਰਾਮ ਨੂੰ ਜੀਵਿਆ ਹੈ। ਹਰ ਯੁਗ ਵਿੱਚ ਲੋਕਾਂ ਨੇ ਆਪਣੇ-ਆਪਣੇ ਸ਼ਬਦਾਂ ਵਿੱਚ, ਆਪਣੀ-ਆਪਣੀ ਤਰ੍ਹਾਂ ਨਾਲ ਰਾਮ ਨੂੰ ਅਭਿਵਿਅਕਤ ਕੀਤਾ ਹੈ। ਅਤੇ ਇਹ ਰਾਮਰਸ (‘Ram Ras’), ਜੀਵਨ ਪ੍ਰਵਾਹ ਦੀ ਤਰ੍ਹਾਂ ਨਿਰੰਤਰ ਵਹਿੰਦਾ ਰਹਿੰਦਾ ਹੈ। ਰਾਮਕਥਾ (Ram Katha) ਅਸੀਮ ਹੈ, ਰਾਮਾਇਣ (Ramayan) ਭੀ ਅਨੰਤ ਹਨ। ਰਾਮ ਦੇ ਆਦਰਸ਼, ਰਾਮ ਦੀਆਂ ਕਦਰਾਂ-ਕੀਮਤਾਂ (ਦੇ ਮੁੱਲ), ਰਾਮ ਦੀਆਂ ਸਿੱਖਿਆਵਾਂ, ਸਭ ਜਗ੍ਹਾ ਇੱਕ ਸਮਾਨ (ਬਰਾਬਰ) ਹਨ”।

 ਪ੍ਰਧਾਨ ਮੰਤਰੀ ਨੇ ਉਨ੍ਹਾਂ ਲੋਕਾਂ ਦੇ ਬਲੀਦਾਨ ਦੇ ਲਈ ਆਭਾਰ ਵਿਅਕਤ ਕੀਤਾ ਜਿਨ੍ਹਾਂ ਨੇ ਅੱਜ ਦੇ ਦਿਨ ਨੂੰ ਸੰਭਵ ਬਣਾਇਆ। ਉਨ੍ਹਾਂ ਨੇ ਸੰਤਾਂ, ਕਾਰ ਸੇਵਕਾਂ (Kar Sewaks) ਅਤੇ ਰਾਮ ਭਗਤਾਂ (Ram Bhakts) ਨੂੰ ਸ਼ਰਧਾਂਜਲੀ ਦਿੱਤੀ।

 ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਦਾ ਇਹ ਅਵਸਰ ਉਤਸਵ ਦਾ ਖਿਣ ਤਾਂ ਹੈ ਹੀ, ਲੇਕਿਨ ਇਸ ਦੇ ਨਾਲ ਹੀ ਇਹ ਖਿਣ ਭਾਰਤੀ ਸਮਾਜ ਦੀ ਪਰਿਪੱਕਤਾ ਦੇ ਬੋਧ ਦਾ ਖਿਣ ਭੀ ਹੈ। ਸਾਡੇ ਲਈ ਇਹ ਅਵਸਰ ਸਿਰਫ਼ ਵਿਜੈ ਦਾ ਨਹੀਂ, ਵਿਨੈ ਦਾ ਭੀ ਹੈ। ਪ੍ਰਧਾਨ ਮੰਤਰੀ ਨੇ ਇਤਿਹਾਸ ਦੀਆਂ ਉਲਝੀਆਂ ਹੋਈਆਂ ਗੰਢਾਂ ਬਾਰੇ ਸਮਝਾਉਂਦੇ ਹੋਏ ਕਿਹਾ, ਦੁਨੀਆ ਦਾ  ਇਤਿਹਾਸ ਸਾਖੀ ਹੈ ਕਿ ਕਈ ਰਾਸ਼ਟਰ ਆਪਣੇ ਹੀ ਇਤਿਹਾਸ ਵਿੱਚ ਉਲਝ ਜਾਂਦੇ ਹਨ। ਲੇਕਿਨ ਸਾਡੇ ਦੇਸ਼ ਨੇ ਇਤਿਹਾਸ ਦੀ ਇਸ ਗੰਢ ਨੂੰ ਜਿਸ ਗੰਭੀਰਤਾ ਅਤੇ ਭਾਵੁਕਤਾ ਦੇ ਨਾਲ ਖੋਲ੍ਹਿਆ ਹੈ, ਉਹ ਇਹ ਦੱਸਦੀ ਹੈ ਕਿ ਸਾਡਾ ਭਵਿੱਖ ਸਾਡੇ ਅਤੀਤ ਤੋਂ ਬਹੁਤ ਸੁੰਦਰ ਹੋਣ ਜਾ ਰਿਹਾ ਹੈ।" ਪ੍ਰਧਾਨ ਮੰਤਰੀ ਨੇ ਵਿਨਾਸ਼ ਕਰਨ ਵਾਲਿਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਐਸੇ ਲੋਕਾਂ ਨੂੰ ਸਾਡੇ ਸਮਾਜਿਕ ਭਾਵ ਦੀ ਪਵਿੱਤਰਤਾ ਦਾ ਅਹਿਸਾਸ ਨਹੀਂ ਹੈ।

 ਉਨ੍ਹਾਂ ਨੇ ਕਿਹਾ, “ਰਾਮਲਲਾ (Ramlala) ਦੇ ਇਸ ਮੰਦਿਰ ਦਾ ਨਿਰਮਾਣ ਭਾਰਤੀ ਸਮਾਜ ਦੀ ਸ਼ਾਂਤੀ, ਧੀਰਜ, ਆਪਸੀ ਸਦਭਾਵ ਅਤੇ ਤਾਲਮੇਲ ਦਾ ਭੀ ਪ੍ਰਤੀਕ ਹੈ। ਅਸੀਂ ਦੇਖ ਰਹੇ ਹਾਂ, ਇਹ ਨਿਰਮਾਣ ਕਿਸੇ ਅੱਗ ਨੂੰ ਨਹੀਂ, ਬਲਕਿ ਊਰਜਾ ਨੂੰ ਜਨਮ ਦੇ ਰਿਹਾ ਹੈ। ਰਾਮ ਮੰਦਿਰ ਸਮਾਜ ਦੇ ਹਰ ਵਰਗ ਨੂੰ ਇੱਕ ਉੱਜਵਲ ਭਵਿੱਖ ਦੇ ਪਥ ‘ਤੇ ਵਧਣ ਦੀ ਪ੍ਰੇਰਣਾ ਲੈ ਕੇ ਆਇਆ ਹੈ। ਉਨ੍ਹਾਂ ਨੇ ਕਿਹਾ, “ਰਾਮ ਅੱਗ ਨਹੀਂ ਹੈ, ਰਾਮ ਊਰਜਾ ਹਨ। ਰਾਮ ਵਿਵਾਦ ਨਹੀਂ, ਰਾਮ ਸਮਾਧਾਨ ਹਨ। ਰਾਮ ਸਿਰਫ਼ ਸਾਡੇ ਨਹੀਂ ਹਨ, ਰਾਮ ਤਾਂ ਸਭ ਦੇ ਹਨ। ਰਾਮ ਵਰਤਮਾਨ ਹੀ ਨਹੀਂ, ਰਾਮ ਅਨੰਤਕਾਲ ਹਨ।”(“Ram is not fire, he is energy, he not conflict but solution, ram does not belong only to us but to all, Ram is not just present but is infinity”)

 

 ਪ੍ਰਧਾਨ  ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਪੂਰੀ ਦੁਨੀਆ ਪ੍ਰਾਣ ਪ੍ਰਤਿਸ਼ਠਾ (Pran Pratistha) ਨਾਲ ਜੁੜੀ ਹੈ ਅਤੇ ਰਾਮ ਦੀ ਸਰਬਵਿਆਪਕਤਾ ਨੂੰ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਦੇ ਉਤਸਵ ਕਈ ਦੇਸ਼ਾਂ ਵਿੱਚ ਦੇਖੇ ਜਾ ਸਕਦੇ ਹਨ ਅਤੇ ਅਯੁੱਧਿਆ ਦਾ ਉਤਸਵ ਰਾਮਾਇਣ ਦੀਆਂ ਆਲਮੀ ਪਰੰਪਰਾਵਾਂ ਦਾ ਉਤਸਵ ਬਣ ਗਿਆ ਹੈ। ਉਨ੍ਹਾਂ ਨੇ ਕਿਹਾ , “ਰਾਮ ਲਲਾ ਦੀ ਇਹ ਪ੍ਰਤਿਸ਼ਠਾ (Ram Lalla’s prestige) ‘ਵਸੁਧੈਵ ਕੁਟੁੰਬਕਮ’ (Vasudhaiva Kutumbakam’) ਦਾ ਵਿਚਾਰ ਹੈ।”

 

 ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਅਯੁੱਧਿਆ ਵਿੱਚ, ਕੇਵਲ ਸ਼੍ਰੀਰਾਮ ਦੇ ਵਿਗ੍ਰਹ ਰੂਪ ਦੀ ਪ੍ਰਾਣ ਪ੍ਰਤਿਸ਼ਠਾ (Pran Pratistha) ਨਹੀਂ ਹੋਈ ਹੈ। ਇਹ ਸ਼੍ਰੀਰਾਮ ਦੇ ਰੂਪ ਵਿੱਚ ਸਾਖਿਆਤ ਭਾਰਤੀ ਸੰਸਕ੍ਰਿਤੀ ਦੇ ਪ੍ਰਤੀ ਅਟੁੱਟ ਵਿਸ਼ਵਾਸ ਦੀ ਭੀ ਪ੍ਰਾਣ ਪ੍ਰਤਿਸ਼ਠਾ ਹੈ। ਇਹ ਸਾਖਿਆਤ ਮਾਨਵੀ ਕਦਰਾਂ-ਕੀਮਤਾਂ ਅਤੇ ਸਰਬਉੱਚ ਆਦਰਸ਼ਾਂ ਦੀ ਭੀ ਪ੍ਰਾਣ ਪ੍ਰਤਿਸ਼ਠਾ ਹੈ। ਇਨ੍ਹਾਂ ਕਦਰਾਂ-ਕੀਮਤਾਂ ਦੀ, ਇਨ੍ਹਾਂ ਆਦਰਸ਼ਾਂ ਦੀ ਜ਼ਰੂਰਤ ਅੱਜ ਸੰਪੂਰਨ ਵਿਸ਼ਵ ਨੂੰ ਹੈ। ਸਰਵੇ ਭਵੰਤੁ ਸੁਖਿਨ: (सर्वे भवन्तु सुखिन:) ਇਹ ਸੰਕਲਪ ਅਸੀਂ ਸਦੀਆਂ ਤੋਂ ਦੁਹਾਰਾਉਂਦੇ ਆਏ ਹਾਂ। ਅੱਜ ਉਸੇ ਸੰਕਲਪ ਨੂੰ ਰਾਮ  ਮੰਦਿਰ ਦੇ ਰੂਪ ਵਿੱਚ ਸਾਖਿਆਤ ਆਕਾਰ ਮਿਲਿਆ ਹੈ। ਇਹ ਰਾਮ ਦੇ ਰੂਪ ਵਿੱਚ ਰਾਸ਼ਟਰ ਚੇਤਨਾ ਦਾ ਮੰਦਿਰ ਹੈ। ਰਾਮ ਭਾਰਤ ਦੀ ਆਸਥਾ ਹਨ, ਰਾਮ ਭਾਰਤ ਦਾ ਅਧਾਰ, ਵਿਚਾਰ, ਵਿਧਾਨ, ਚੇਤਨਾ, ਚਿੰਤਨ, ਪ੍ਰਤਿਸ਼ਠਾ ਅਤੇ ਭਾਰਤ ਦਾ ਪ੍ਰਤਾਪ ਹਨ। ਰਾਮ ਪ੍ਰਵਾਹ ਹਨ, ਰਾਮ ਪ੍ਰਭਾਵ ਹਨ। ਰਾਮ ਨੇਤਿ ਭੀ ਹਨ। ਰਾਮ ਨੀਤੀ ਭੀ ਹਨ। ਰਾਮ ਨਿਤਯਤਾ ਭੀ ਹਨ। ਰਾਮ ਨਿਰੰਤਰਤਾ ਭੀ ਹਨ। ਰਾਮ ਵਿਭੁ ਹਨ, ਵਿਸ਼ਦ ਹਨ। ਰਾਮ ਵਿਆਪਕ ਹਨ, ਵਿਸ਼ਵ ਹਨ, ਵਿਸ਼ਵਾਤਮਾ ਹਨ। ਅਤੇ ਇਸ ਲਈ, ਜਦੋਂ ਰਾਮ ਦੀ ਪ੍ਰਤਿਸ਼ਠਾ ਹੁੰਦੀ ਹੈ, ਤਾਂ ਉਸ ਦਾ ਪ੍ਰਭਾਵ ਵਰ੍ਹਿਆਂ ਜਾਂ ਸ਼ਤਾਬਦੀਆਂ ਤੱਕ ਹੀ ਨਹੀਂ ਹੁੰਦਾ। ਉਸ ਦਾ ਪ੍ਰਭਾਵ ਹਜ਼ਾਰਾਂ ਵਰ੍ਹਿਆਂ ਦੇ ਲਈ ਹੁੰਦਾ ਹੈ।( Lord Ram is India’s faith, foundation, idea, law, consciousness, thinking, prestige and glory. Ram is flow, Ram is effect. Ram is Neeti. Ram is eternal. Ram is continuity. Ram is Vibhu. Ram is all-pervading, the world, the universal soul”, the Prime Minister said fervently. He said that the impact of Lord Ram’s Pratishtha can be felt for thousands of years. )ਮਹਾਰਿਸ਼ੀ ਵਾਲਮੀਕਿ ਦਾ ਹਵਾਲਾ ਦਿੰਦੇ  ਹੋਏ, ਪ੍ਰਧਾਨ ਮੰਤਰੀ ਨੇ ਕਿਹਾ- ਰਾਜਯਮ੍ ਦਸ਼ ਸਹਸ੍ਰਾਣਿ ਪ੍ਰਾਪਯ ਵਰਸ਼ਾਣਿ ਰਾਘਵ:। (राज्यम् दश सहस्राणि प्राप्य वर्षाणि राघवः।) ਅਰਥਾਤ, ਰਾਮ ਦਸ ਹਜ਼ਾਰ ਵਰ੍ਹਿਆਂ ਦੇ ਲਈ ਰਾਜ ‘ਤੇ ਪ੍ਰਤਿਸ਼ਠਿਤ ਹੋਏ। ਯਾਨੀ ਹਜ਼ਾਰਾਂ ਵਰ੍ਹਿਆਂ ਦੇ ਲਈ ਰਾਮਰਾਜਯ ਸਥਾਪਿਤ ਹੋਇਆ। ਜਦੋਂ ਤ੍ਰੇਤਾ ਯੁਗ (Treta Yug) ਵਿੱਚ ਰਾਮ ਆਏ ਸਨ, ਤਦ ਹਜ਼ਾਰਾਂ ਵਰ੍ਹਿਆਂ ਦੇ ਲਈ ਰਾਮਰਾਜਯ (Ramrajya) ਦੀ ਸਥਾਪਨਾ ਹੋਈ ਸੀ। ਹਜ਼ਾਰਾਂ ਵਰ੍ਹਿਆਂ ਤੱਕ ਰਾਮ ਵਿਸ਼ਵ ਪਥ ਪ੍ਰਦਰਸ਼ਨ ਕਰਦੇ ਰਹੇ ਸਨ।

 

 ਪ੍ਰਧਾਨ ਮੰਤਰੀ ਨੇ ਹਰੇਕ ਰਾਮਭਗਤ (every Ram Bhakt) ਨੂੰ ਸ਼ਾਨਦਾਰ ਰਾਮ ਮੰਦਿਰ (the grand Ram Mandir) ਦੇ ਸਾਕਾਰ ਹੋਣ ਦੇ ਬਾਅਦ ਅੱਗੇ ਦੇ ਰਸਤੇ ਦੇ ਬਾਰੇ ਆਤਮਨਿਰੀਖਣ ਕਰਨ ਨੂੰ ਕਿਹਾ। “ਅੱਜ ਮੈਂ ਸੱਚੇ ਦਿਲ ਨਾਲ ਮਹਿਸੂਸ ਕਰ ਰਿਹਾ ਹਾਂ ਕਿ ਸਮੇਂ ਦਾ ਚੱਕਰ ਬਦਲ ਰਿਹਾ ਹੈ। ਇਹ ਇੱਕ ਸੁਖਦ ਸੰਜੋਗ ਹੈ ਕਿ ਸਾਡੀ ਪੀੜ੍ਹੀ ਨੂੰ ਇਸ ਮਹੱਤਵਪੂਰਨ ਪਥ ਦੇ ਸ਼ਿਲਪਕਾਰ ਦੇ ਰੂਪ ਵਿੱਚ ਚੁਣਿਆ ਗਿਆ ਹੈ।” ਪ੍ਰਧਾਨ ਮੰਤਰੀ ਮੋਦੀ ਨੇ ਵਰਤਮਾਨ ਯੁਗ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਆਪਣੀ ਪੰਕਤੀ ‘ਯਹੀ ਸਮਯ (ਇਹੀ ਸਮਾਂ) ਹੈ, ਸਹੀ ਸਮਯ (ਸਮਾਂ) ਹੈ’(‘Yahi Samay Hai Sahi Samay Hai’) ਦੁਹਰਾਈ। “ਸਾਨੂੰ ਅਗਲੇ ਇੱਕ ਹਜ਼ਾਰ ਵਰ੍ਹਿਆਂ ਦੇ ਲਈ ਭਾਰਤ ਦੀ ਨੀਂਹ ਰੱਖਣੀ ਹੈ। ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਪ੍ਰੇਰਿਤ ਕੀਤਾ ਕਿ ਮੰਦਿਰ ਨਿਰਮਾਣ ਤੋਂ ਅੱਗੇ ਵਧਦੇ ਹੋਏ, ਹੁਣ ਅਸੀਂ ਸਾਰੇ ਦੇਸ਼ਵਾਸੀ, ਇਸੇ ਖਿਣ ਤੋਂ ਇੱਕ ਮਜ਼ਬੂਤ, ਸਮਰੱਥ-ਸਕਸ਼ਮ, ਭਵਯ ਅਤੇ ਦਿਵਯ (ਸ਼ਾਨਦਾਰ ਅਤੇ ਦਿੱਬ) ਭਾਰਤ ਦੇ ਨਿਰਮਾਣ ਦੀ ਸਹੁੰ ਲਈਏ। ਉਨ੍ਹਾਂ ਨੇ ਕਿਹਾ, ਇਸ ਦੇ ਲਈ ਜ਼ਰੂਰੀ ਹੈ ਕਿ ਰਾਸ਼ਟਰ ਦੀ ਅੰਤਰਆਤਮਾ ਵਿੱਚ ਰਾਮ ਦਾ ਆਦਰਸ਼ (Ram’s ideal) ਰਹੇ।

 ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਦੇਵ ਸੇ ਦੇਸ਼, ਰਾਮ ਸੇ ਰਾਸ਼ਟਰ (Dev to Desh, Ram to Rashtra - from deity to nation )ਦੀ ਚੇਤਨਾ ਦਾ ਵਿਸਤਾਰ ਕਰਨ ਨੂੰ ਕਿਹਾ। ਉਨ੍ਹਾਂ ਨੇ ਉਨ੍ਹਾਂ ਨੂੰ (ਦੇਸ਼ਵਾਸੀਆਂ ਨੂੰ) ਹਨੂਮਾਨ ਜੀ ਦੀ ਸੇਵਾ, ਭਗਤੀ ਅਤੇ ਸਮਰਪਣ (Shri Hanuman’s service, devotion and dedication) ਤੋਂ ਸਿੱਖਿਆ ਲੈਣ ਨੂੰ ਕਿਹਾ। ਉਨ੍ਹਾਂ ਨੇ ਕਿਹਾ, “ਹਰ ਭਾਰਤੀ ਦੀ ਭਗਤੀ, ਸੇਵਾ ਅਤੇ ਸਮਰਪਣ ਦੀ ਇਹ ਭਾਵਨਾ ਹੀ ਸਮਰੱਥ,  ਭਵਯ ਅਤੇ ਦਿਵਯ (ਸ਼ਾਨਦਾਰ ਅਤੇ ਦਿੱਬ) ਭਾਰਤ ਦਾ ਅਧਾਰ ਬਣੇਗੀ।” ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਹਰੇਕ ਭਾਰਤੀ ਦੇ ਹਿਰਦੇ ਵਿੱਚ ਮਾਤਾ ਸ਼ਬਰੀ ਦੇ ਵਿਸ਼ਵਾਸ (Mata Shabri’s trust) ਦੇ ਪਿੱਛੇ ਦੀ ਭਾਵਨਾ ਕਿ ‘ਰਾਮ ਆਏਂਗੇ’(‘Ram will Come’) ਹੀ ਭਵਯ (ਸ਼ਾਨਦਾਰ) ਸਮਰੱਥ ਅਤੇ ਦਿਵਯ (ਦਿੱਬ) ਭਾਰਤ ਦਾ ਅਧਾਰ ਬਣੇਗੀ। ਨਿਸ਼ਾਦਰਾਜ ਦੇ ਪ੍ਰਤੀ ਰਾਮ ਦੇ ਸਨੇਹ (Ram’s affection for Nishadraj )ਦੀ ਗਹਿਰਾਈ ਅਤੇ ਮੌਲਿਕਤਾ ਦਾ ਜ਼ਿਕਰ ਕਰਨ ਨਾਲ ਪਤਾ ਚਲਦਾ ਹੈ ਕਿ ਸਾਰੇ ਇੱਕ ਹਨ ਅਤੇ ਏਕਤਾ ਅਤੇ ਇਕਜੁੱਟਤਾ ਦੀ ਇਹੀ ਭਾਵਨਾ ਸਮਰੱਥ, ਭਵਯ (ਸ਼ਾਨਦਾਰ) ਅਤੇ ਦਿਵਯ (ਦਿੱਬ) ਭਾਰਤ ਦਾ ਅਧਾਰ (basis of capable, grand and divine India) ਬਣੇਗੀ।

 

 ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਵਿੱਚ ਨਿਰਾਸ਼ਾ ਦੇ ਲਈ ਰੱਤੀ ਭਰ ਭੀ ਸਥਾਨ ਨਹੀਂ ਹੈ। ਪ੍ਰਧਾਨ ਮੰਤਰੀ ਨੇ ਗਲਹਿਰੀ (ਕਾਟੋ) ਦੀ ਕਹਾਣੀ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਜੋ ਲੋਕ ਖ਼ੁਦ ਨੂੰ ਛੋਟਾ ਅਤੇ ਸਾਧਾਰਣ ਮੰਨਦੇ ਹਨ ਉਨ੍ਹਾਂ ਨੂੰ ਗਲਹਿਰੀ (ਕਾਟੋ) ਦੇ ਯੋਗਦਾਨ ਨੂੰ ਯਾਦ ਰੱਖਣਾ ਚਾਹੀਦਾ ਹੈ। ਗਲਹਿਰੀ (ਕਾਟੋ) ਦੀ ਯਾਦ ਹੀ ਸਾਨੂੰ ਸਾਡੀ ਇਸ ਹਿਚਕ ਨੂੰ ਦੂਰ ਕਰੇਗੀ, ਸਾਨੂੰ ਸਿਖਾਏਗੀ ਕਿ ਛੋਟੇ-ਬੜੇ ਹਰ ਪ੍ਰਯਾਸ ਦੀ ਆਪਣੀ ਤਾਕਤ ਹੁੰਦੀ ਹੈ, ਆਪਣਾ ਯੋਗਦਾਨ ਹੁੰਦਾ ਹੈ। ਅਤੇ ਸਬਕਾ ਪ੍ਰਯਾਸ ਦੀ ਇਹੀ ਭਾਵਨਾ (spirit of Sabka Prayas), ਸਮਰੱਥ-ਸਕਸ਼ਮ, ਭਵਯ-ਦਿਵਯ (ਸ਼ਾਨਦਾਰ-ਦਿੱਬ) ਭਾਰਤ ਦਾ ਅਧਾਰ ਬਣੇਗੀ। ਪ੍ਰਧਾਨ ਮੰਤਰੀ ਨੇ ਕਿਹਾ, ਇਹੀ ਭਗਵਾਨ ਸੇ ਦੇਸ਼ (ਦੇਵ ਸੇ ਦੇਸ਼) ਦੀ ਚੇਤਨਾ  ਅਤੇ ਰਾਮ ਸੇ ਰਾਸ਼ਟਰ ਦੀ ਚੇਤਨਾ  ਦਾ ਵਿਸਤਾਰ ਹੈ।”

 ਅਤਿਅਧਿਕ ਗਿਆਨ ਅਤੇ ਅਪਾਰ ਸ਼ਕਤੀ ਰੱਖਣ ਵਾਲੇ ਲੰਕਾ ਦੇ ਸ਼ਾਸਕ (ruler of Lanka) ਰਾਵਣ (Ravan) ਨਾਲ ਯੁੱਧ ਕਰਦੇ ਸਮੇਂ ਆਪਣੀ ਅਗਾਮੀ ਹਾਰ (imminent defeat) ਬਾਰੇ ਜਾਣਨ ਵਾਲੇ ਜਟਾਯੁ ਦੀ ਨਿਸ਼ਠਾ (Jatayu’s integrity) ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਐਸੇ ਕਰਤੱਵ ਦੀ ਪਰਾਕਾਸ਼ਠਾ ਹੀ ਸਮਰੱਥ ਅਤੇ ਦਿਵਯ (ਦਿੱਬ) ਭਾਰਤ ਦਾ ਆਧਾਰ ਹੈ। ਸ਼੍ਰੀ ਮੋਦੀ ਨੇ ਜੀਵਨ ਦਾ ਹਰ ਪਲ ਰਾਸ਼ਟਰ ਨਿਰਮਾਣ ਦੇ ਲਈ ਸਮਰਪਿਤ ਕਰਨ ਦਾ ਸੰਕਲਪ ਲੈਂਦੇ ਹੋਏ ਕਿਹਾ, "ਰਾਮ ਦੇ ਕੰਮ ਦੇ ਨਾਲ, ਰਾਸ਼ਟਰ ਦੇ ਕੰਮ ਦੇ ਨਾਲ (With Ram’s work, Rashtra's work), ਸਮੇਂ ਦਾ ਹਰ ਖਿਣ, ਸਰੀਰ ਦਾ ਹਰ ਕਣ ਰਾਮ ਦੇ ਸਮਰਪਣ (dedication of Ram) ਨੂੰ ਰਾਸ਼ਟਰ ਦੇ ਸਮਰਪਣ ਦੇ ਲਕਸ਼ ਦੇ ਨਾਲ ਜੋੜ ਦੇਵੇਗਾ।

 

 ਖ਼ੁਦ(ਸਵ) ਤੋਂ ਉੱਪਰ ਉੱਠ ਕੇ ਜਾਣ ਦੇ ਆਪਣੇ ਵਿਸ਼ੇ ਨੂੰ ਜਾਰੀ ਰੱਖਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਗਵਾਨ ਰਾਮ ਦੀ ਸਾਡੀ ਪੂਜਾ (our worship of Bhagwan Ram) ਪੂਰੀ ਸ੍ਰਿਸ਼ਟੀ ਦੇ ਲਈ ਹੋਣੀ ਚਾਹੀਦੀ ਹੈ, “ਇਹ ਪੂਜਾ, ਅਹਮ (ਅਹੰ) ਤੋਂ ਉੱਠ ਕੇ ਵਯਮ (from ‘I’ to ‘us’) ਦੇ ਲਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ, ਸਾਡੇ ਪ੍ਰਯਾਸ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੇ ਲਈ ਸਮਰਪਿਤ ਹੋਣੇ ਚਾਹੀਦੇ ਹਨ।

 ਵਰਤਮਾਨ ਅੰਮ੍ਰਿਤ ਕਾਲ (Amrit Kaal) ਅਤੇ ਯੰਗ ਡੈਮੋਗ੍ਰਾਫਿਕਸ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿਕਾਸ ਲਈ ਕਾਰਕਾਂ ਦੇ ਸਹੀ ਸੰਯੋਜਨ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਯੁਵਾ ਪੀੜ੍ਹੀ ਨੂੰ ਕਿਹਾ ਕਿ ਉਹ ਆਪਣੀ ਮਜ਼ਬੂਤ ਵਿਰਾਸਤ ਦਾ ਸਹਾਰਾ ਲੈਣ ਅਤੇ ਆਤਮਵਿਸ਼ਵਾਸ ਦੇ ਨਾਲ ਅੱਗੇ ਵਧਣ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਪਰੰਪਰਾ ਦੀ ਸ਼ੁੱਧਤਾ ਅਤੇ ਆਧੁਨਿਕਤਾ ਦੀ ਅਨੰਤਤਾ, ਦੋਨਾਂ ਦੇ ਮਾਰਗ ‘ਤੇ ਚਲ ਕੇ ਸਮ੍ਰਿੱਧੀ ਦੇ ਲਕਸ਼ (goal of prosperity) ਤੱਕ ਪਹੁੰਚੇਗਾ।

 

 ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਵਿੱਖ ਸਫ਼ਲਤਾਵਾਂ ਅਤੇ ਉਪਲਬਧੀਆਂ ਦੇ ਲਈ ਸਮਰਪਿਤ ਹੈ ਅਤੇ ਸ਼ਾਨਦਾਰ ਰਾਮ ਮੰਦਿਰ (the grand Ram Temple) ਵਿਕਸਿਤ ਭਾਰਤ ਦੇ ਉਥਾਨ (rise of Viksit Bharat) ਦਾ ਸਾਖੀ ਬਣੇਗਾ।” ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ,-ਇਹ ਸ਼ਾਨਦਾਰ ਮੰਦਿਰ ਸਿਖਾਉਂਦਾ ਹੈ ਕਿ ਅਗਰ ਲਕਸ਼, ਸਤਯ ਪ੍ਰਮਾਣਿਤ ਹੋਵੇ, ਅਗਰ ਲਕਸ਼, ਸਮੂਹਿਕਤਾ ਅਤੇ ਸੰਗਠਿਤ ਸ਼ਕਤੀ ਤੋਂ ਜਨਮਿਆ ਹੋਵੇ, ਤਦ ਉਸ ਲਕਸ਼ ਨੂੰ ਪ੍ਰਾਪਤ ਕਰਨਾ ਅਸੰਭਵ ਨਹੀਂ ਹੈ। “ਇਹ ਭਾਰਤ ਦਾ ਸਮਾਂ ਹੈ ਅਤੇ ਭਾਰਤ ਹੁਣ ਅੱਗੇ ਵਧਣ ਜਾ ਰਿਹਾ ਹੈ। ਸਦੀਆਂ ਦੀ ਪ੍ਰਤੀਖਿਆ ਦੇ ਬਾਅਦ ਅਸੀਂ ਇੱਥੇ ਪਹੁੰਚੇ ਹਾਂ। ਅਸੀਂ ਸਭ ਨੇ ਇਸ ਯੁਗ ਦਾ, ਇਸ ਕਾਲਖੰਡ ਦਾ ਇੰਤਜ਼ਾਰ ਕੀਤਾ ਹੈ। ਹੁਣ ਅਸੀਂ ਰੁਕਾਂਗੇ ਨਹੀਂ। ਅਸੀਂ ਵਿਕਾਸ ਦੀ ਉਚਾਈ ‘ਤੇ ਜਾ ਕੇ ਹੀ ਰਹਾਂਗੇ।” ਪ੍ਰਧਾਨ ਮੰਤਰੀ ਨੇ ਰਾਮ ਲਲਾ ਦੇ ਚਰਨਾਂ ( the feet of Ram Lalla )ਵਿੱਚ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

 ਇਸ ਅਵਸਰ  ‘ਤੇ ਹੋਰ ਲੋਕਾਂ ਦੇ ਇਲਾਵਾ, ਉੱਤਰ ਪ੍ਰਦੇਸ਼ ਦੇ ਰਾਜਪਾਲ, ਸ਼੍ਰੀਮਤੀ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਯੋਗੀ ਆਦਿੱਤਿਆਨਾਥ, ਰਾਸ਼ਟਰੀਯ ਸਵਯੰਸੇਵਕ ਸੰਘ ਦੇ ਸਰਸੰਘਚਾਲਕ (Sarsanghchalak of Rashtriya Swayamsevak Sangh), ਸ਼੍ਰੀ ਮੋਹਨ ਭਾਗਵਤ ਅਤੇ ਸ਼੍ਰੀ ਰਾਮ ਜਨਮਭੂਮੀ ਤੀਰਥ ਕਸ਼ੇਤਰ ਟ੍ਰਸਟ ਦੇ ਪ੍ਰਧਾਨ (President of Shri Ram Janmbhoomi Teertha Kshetra Trust), ਸ਼੍ਰੀ ਨ੍ਰਿਤਯ ਗੋਪਾਲ ਦਾਸ (Shri Nritya Gopal Das) ਉਪਸਥਿਤ ਸਨ।

 

 ਪਿਛੋਕੜ

ਇਤਿਹਾਸਿਕ ਪ੍ਰਾਣ ਪ੍ਰਤਿਸ਼ਠਾ (historic Pran Pratishtha) ਸਮਾਰੋਹ ਵਿੱਚ ਦੇਸ਼ ਦੀਆ ਸਾਰੀਆਂ ਪ੍ਰਮੁੱਖ ਅਧਿਆਤਮਿਕ ਅਤੇ ਧਾਰਮਿਕ ਸੰਪਰਦਾਵਾਂ (sects) ਦੇ ਪ੍ਰਤੀਨਿਧੀਆਂ ਅਤੇ ਵਿਭਿੰਨ ਆਦਿਵਾਸੀ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਸਹਿਤ ਜੀਵਨ ਦੇ ਸਾਰੇ ਖੇਤਰਾਂ ਦੇ ਲੋਕਾਂ ਦੀ ਭਾਗੀਦਾਰੀ ਦੇਖੀ ਗਈ।

 ਸ਼ਾਨਦਾਰ ਸ਼੍ਰੀ ਰਾਮ ਜਨਮਭੂਮੀ ਮੰਦਿਰ (Shri Ram Janmbhoomi Mandir) ਦਾ ਨਿਰਮਾਣ ਪਰੰਪਰਾਗਤ ਨਾਗਰ ਸ਼ੈਲੀ (traditional Nagara style) ਵਿੱਚ ਕੀਤਾ ਗਿਆ ਹੈ। ਇਸ ਦੀ ਲੰਬਾਈ (ਪੂਰਬ-ਪੱਛਮ) 380 ਫੁੱਟ ਹੈ; ਚੌੜਾਈ 250 ਫੁੱਟ ਅਤੇ ਉਚਾਈ 161 ਫੁੱਟ ਹੈ; ਅਤੇ ਇਹ ਕੁੱਲ 392 ਥੰਮ੍ਹਾਂ ਅਤੇ 44 ਦਰਵਾਜ਼ਿਆਂ ਦੁਆਰਾ ਸਮਰਥਿਤ ਹੈ। ਮੰਦਿਰ ਦੇ ਥੰਮ੍ਹਾਂ ਅਤੇ ਦੀਵਾਰਾਂ ‘ਤੇ ਹਿੰਦੂ ਦੇਵੀ-ਦੇਵਤਿਆਂ ਅਤੇ ਦੇਵੀਆਂ ਦੀਆਂ ਮੂਰਤੀਆਂ ਦਾ ਗੂੜ੍ਹ ਚਿੱਤਰਣ ਹੈ। ਹੇਠਲੀ ਮੰਜ਼ਿਲ ‘ਤੇ  ਮੁੱਖ ਗਰਭ ਗ੍ਰਹਿ  ਵਿੱਚ ਭਗਵਾਨ ਸ਼੍ਰੀ ਰਾਮ ਦੇ ਬਚਪਨ ਦੇ ਸਰੂਪ (childhood form of Bhagwan Shri Ram) (ਸ਼੍ਰੀ ਰਾਮਲਲਾ ਦੀ ਮੂਰਤੀ- the idol of Shri Ramlalla)  ਨੂੰ ਰੱਖਿਆ ਗਿਆ ਹੈ।

 ਮੰਦਿਰ ਦਾ ਮੁੱਖ ਪ੍ਰਵੇਸ਼ ਦੁਆਰ( main entrance to the Mandir )ਪੂਰਬੀ ਦਿਸ਼ਾ ਵਿੱਚ ਸਥਿਤ ਹੈ, ਜਿੱਥੇ ਸਿੰਘ ਦੁਆਰ (Singh Dwar) ਦੇ ਮਾਧਿਅਮ ਨਾਲ 32 ਪੌੜੀਆਂ ਚੜ੍ਹ ਕੇ ਪਹੁੰਚਿਆ ਜਾ ਸਕਦਾ ਹੈ। ਮੰਦਿਰ ਵਿੱਚ ਕੁੱਲ ਪੰਜ ਮੰਡਪ (ਹਾਲ) ਹਨ – ਨ੍ਰਿਤਯ ਮੰਡਪ, ਰੰਗ ਮੰਡਪ , ਸਭਾ ਮੰਡਪ , ਪ੍ਰਾਰਥਨਾ ਮੰਡਪ  ਅਤੇ ਕੀਰਤਨ ਮੰਡਪ (Nritya Mandap, Rang Mandap, Sabha Mandap, Prathana Mandap and Kirtan Mandap)। ਮੰਦਿਰ ਦੇ ਪਾਸ ਇੱਕ ਇਤਿਹਾਸਿਕ ਖੂਹ (ਸੀਤਾ ਕੂਪ-Sita koop) ਹੈ, ਜੋ ਪ੍ਰਾਚੀਨ ਕਾਲ ਦਾ ਹੈ। ਮੰਦਿਰ ਪਰਿਸਰ (Mandir complex) ਦੇ ਦੱਖਣ-ਪੱਛਮੀ ਭਾਗ ਵਿੱਚ, ਕੁਬੇਰ ਟਿੱਲਾ (Kuber Tila) ਵਿੱਚ, ਭਗਵਾਨ ਸ਼ਿਵ ਦੇ ਪ੍ਰਾਚੀਨ ਮੰਦਿਰ ਨੂੰ ਬਹਾਲ ਕੀਤਾ ਗਿਆ ਹੈ, ਨਾਲ ਹੀ ਜਟਾਯੁ ਦੀ ਇੱਕ ਮੂਰਤੀ (statue of Jatayu) ਭੀ ਸਥਾਪਿਤ ਕੀਤੀ ਗਈ ਹੈ।

 

  ਮੰਦਿਰ (Mandir)  ਦੀ ਨੀਂਹ ਦਾ ਨਿਰਮਾਣ ਰੋਲਰ-ਕੰਪੈਕਟ ਕੰਕ੍ਰੀਟ (ਆਰਸੀਸੀ-RCC) ਦੀ 14 ਮੀਟਰ ਮੋਦੀ ਪਰਤ ਨਾਲ ਕੀਤਾ ਗਿਆ ਹੈ, ਜੋ ਇਸ ਨੂੰ ਬਣਾਉਟੀ ਚਟਾਨ ਦਾ ਰੂਪ ਦਿੰਦਾ ਹੈ। ਮੰਦਿਰ (Mandir) ਵਿੱਚ ਕਿਤੇ ਭੀ ਲੋਹੇ ਦਾ ਪ੍ਰਯੋਗ ਨਹੀਂ ਕੀਤਾ ਗਿਆ ਹੈ। ਜ਼ਮੀਨ ਦੀ ਨਮੀ ਤੋਂ ਸੁਰੱਖਿਆ ਦੇ ਲਈ ਗ੍ਰੇਨਾਇਟ ਦਾ ਉਪਯੋਗ ਕਰਕੇ 21 ਫੁੱਟ ਉੱਚੇ ਚਬੂਤਰੇ( plinth) ਦਾ ਨਿਰਮਾਣ ਕੀਤਾ ਗਿਆ ਹੈ। ਮੰਦਿਰ ਪਰਿਸਰ (Mandir complex) ਵਿੱਚ ਇੱਕ ਸੀਵੇਜ ਟ੍ਰੀਟਮੈਂਟ ਪਲਾਂਟ,  ਵਾਟਰ ਟ੍ਰੀਟਮੈਂਟ ਪਲਾਂਟ ,  ਅਗਨੀ ਸੁਰੱਖਿਆ ਦੇ ਲਈ ਵਾਟਰ ਸਪਲਾਈ  ਅਤੇ ਇੱਕ ਸੁਤੰਤਰ ਪਾਵਰ ਸਟੇਸ਼ਨ ਹੈ। ਮੰਦਿਰ (Mandir) ਦਾ ਨਿਰਮਾਣ ਦੇਸ਼ ਦੀ ਪਰੰਪਰਾਗਤ ਅਤੇ ਸਵਦੇਸ਼ੀ ਤਕਨੀਕ ਨਾਲ ਕੀਤਾ ਗਿਆ ਹੈ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi