ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਟ੍ਰੇਂਡ੍ਰੇਲਥਾਂਗ ਦੇ ਥਿੰਪੂ ਵਿਖੇ ਆਯੋਜਿਤ ਇੱਕ ਜਨਤਕ ਸਮਾਗਮ ਵਿੱਚ ਭੂਟਾਨ ਦੇ ਰਾਜਾ ਦੁਆਰਾ ਭੂਟਾਨ ਦੇ ਸਰਬਉੱਚ ਨਾਗਰਿਕ ਸਨਮਾਨ ‘ਆਰਡਰ ਆਫ਼ ਦ ਡਰੁਕ ਗਯਾਲਪੋ’ (Order of the Druk Gyalpo) ਨਾਲ ਸਨਮਾਨਿਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਪਹਿਲੇ ਵਿਦੇਸ਼ੀ ਨੇਤਾ ਹਨ ਜਿਨ੍ਹਾਂ ਨੂੰ ਇਹ ਪ੍ਰਤਿਸ਼ਠਿਤ ਪੁਰਸਕਾਰ ਦਿੱਤਾ ਗਿਆ ਹੈ।
ਭੂਟਾਨ ਦੇ ਰਾਜਾ ਨੇ ਦਸੰਬਰ 2021 ਵਿੱਚ ਤਾਸ਼ੀਛੋਡਜੋਂਗ (Tashichhodzong), ਦੇ ਥਿੰਪੂ ਵਿਖੇ ਆਯੋਜਿਤ ਭੂਟਾਨ ਦੇ 114ਵੇਂ ਰਾਸ਼ਟਰੀ ਦਿਵਸ ਸਮਾਰੋਹ ਦੇ ਦੌਰਾਨ ਇਹ ਪੁਰਸਕਾਰ ਪ੍ਰਦਾਨ ਕਰਨ ਦਾ ਐਲਾਨ ਕੀਤਾ ਸੀ। ਇਹ ਪੁਰਸਕਾਰ ਭਾਰਤ-ਭੂਟਾਨ ਦੀ ਦੋਸਤੀ ਨੂੰ ਮਜ਼ਬੂਤ ਕਰਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਯੋਗਦਾਨ ਅਤੇ ਉਨ੍ਹਾਂ ਦੀ ਜਨ ਕੇਂਦ੍ਰਿਤ ਅਗਵਾਈ ਨੂੰ ਮਾਨਤਾ ਦਿੰਦਾ ਹੈ। ਪ੍ਰਸ਼ੰਸਾ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਪੁਰਸਕਾਰ ਉਨ੍ਹਾਂ ਦੀ ਅਗਵਾਈ ਵਿੱਚ ਇੱਕ ਆਲਮੀ ਸ਼ਕਤੀ ਦੇ ਰੂਪ ਵਿੱਚ ਭਾਰਤ ਦੇ ਉਭਾਰ ਦਾ ਸਨਮਾਨ ਕਰਦਾ ਹੈ ਅਤੇ ਭਾਰਤ ਨਾਲ ਭੂਟਾਨ ਦੇ ਵਿਸ਼ੇਸ਼ ਸਬੰਧ ਨੂੰ ਸੈਲੀਬ੍ਰੇਟ ਕਰਦਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਨੇ ਭਾਰਤ ਨੂੰ ਪਰਿਵਰਤਨ ਦੇ ਰਾਹ 'ਤੇ ਅਗ੍ਰਸਰ ਕੀਤਾ ਹੈ, ਅਤੇ ਭਾਰਤ ਦਾ ਨੈਤਿਕ ਅਧਿਕਾਰ ਅਤੇ ਆਲਮੀ ਪ੍ਰਭਾਵ ਵਧਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪੁਰਸਕਾਰ ਭਾਰਤ ਦੇ 1.4 ਅਰਬ ਲੋਕਾਂ ਨੂੰ ਦਿੱਤਾ ਗਿਆ ਸਨਮਾਨ ਹੈ ਅਤੇ ਦੋਵੇਂ ਦੇਸ਼ਾਂ ਦੇ ਵਿਸ਼ੇਸ਼ ਅਤੇ ਵਿਲੱਖਣ ਸਬੰਧਾਂ ਦਾ ਪ੍ਰਮਾਣ ਹੈ।
ਪਹਿਲਾਂ ਸਥਾਪਿਤ ਰੈਕਿੰਗ ਅਤੇ ਪਰੰਪਰਾ ਦੇ ਅਨੁਸਾਰ, ਆਰਡਰ ਆਫ਼ ਦ ਡਰੁਕ ਗਯਾਲਪੋ ਨੂੰ ਲਾਈਫਟਾਈਮ ਅਚੀਵਮੈਂਟ ਦੇ ਇੱਕ ਅਲੰਕਰਣ ਦੇ ਤੌਰ ‘ਤੇ ਸਥਾਪਿਤ ਕੀਤਾ ਗਿਆ ਸੀ ਅਤੇ ਇਹ ਭੂਟਾਨ ਦਾ ਸਰਬਉੱਚ ਸਨਮਾਨ ਹੈ ਜੋ ਸਾਰੇ ਸਨਮਾਨਾਂ, ਅਲੰਕਰਣਾਂ ਅਤੇ ਮੈਡਲਾਂ ਵਿੱਚ ਸਭ ਤੋਂ ਉੱਪਰ ਹੈ।