Quoteਕੁਵੈਤ ਵਿੱਚ ਪ੍ਰਵਾਸੀ ਭਾਰਤੀਆਂ ਦੀ ਗਰਮਜੋਸ਼ੀ ਅਤੇ ਸਨੇਹ ਅਸਾਧਾਰਣ ਹੈ: ਪ੍ਰਧਾਨ ਮੰਤਰੀ
Quote43 ਵਰ੍ਹਿਆਂ ਦੇ ਬਾਅਦ, ਕੋਈ ਭਾਰਤੀ ਪ੍ਰਧਾਨ ਮੰਤਰੀ ਕੁਵੈਤ ਦੀ ਯਾਤਰਾ ਕਰ ਰਿਹਾ ਹੈ: ਪ੍ਰਧਾਨ ਮੰਤਰੀ
Quoteਭਾਰਤ ਅਤੇ ਕੁਵੈਤ ਦੇ ਦਰਮਿਆਨ ਸੱਭਿਅਤਾਵਾਂ, ਸਮੁੰਦਰਾਂ ਅਤੇ ਵਣਜ ਦਾ ਰਿਸ਼ਤਾ ਹੈ: ਪ੍ਰਧਾਨ ਮੰਤਰੀ
Quoteਭਾਰਤ ਅਤੇ ਕੁਵੈਤ ਹਮੇਸ਼ਾ ਇੱਕ-ਦੂਸਰੇ ਦੇ ਨਾਲ ਖੜ੍ਹੇ ਰਹੇ ਹਨ : ਪ੍ਰਧਾਨ ਮੰਤਰੀ
Quoteਭਾਰਤ ਕੁਸ਼ਲ ਪ੍ਰਤਿਭਾਵਾਂ ਦੀ ਆਲਮੀ ਮੰਗ ਨੂੰ ਪੂਰਾ ਕਰਨ ਦੇ ਲਈ ਚੰਗੀ ਤਰ੍ਹਾਂ ਲੈਸ ਹੈ: ਪ੍ਰਧਾਨ ਮੰਤਰੀ
Quoteਭਾਰਤ ਵਿੱਚ, ਸਮਾਰਟ ਡਿਜੀਟਲ ਸਿਸਟਮਸ ਹੁਣ ਵਿਲਾਸਤਾ ਦੀਆਂ ਚੀਜ਼ ਨਹੀਂ ਰਹਿ ਗਏ ਹਨ, ਬਲਕਿ ਇਹ ਆਮ ਆਦਮੀ ਦੇ ਰੋਜ਼ਾਨਾ ਜੀਵਨ ਦਾ ਅਭਿੰਨ ਅੰਗ ਬਣ ਗਏ ਹਨ: ਪ੍ਰਧਾਨ ਮੰਤਰੀ
Quoteਭਵਿੱਖ ਦਾ ਭਾਰਤ ਆਲਮੀ ਵਿਕਾਸ ਦੀ ਹੱਬ ਹੋਵੇਗਾ, ਦੁਨੀਆ ਦਾ ਵਿਕਾਸ ਇੰਜਣ ਹੋਵੇਗਾ: ਪ੍ਰਧਾਨ ਮੰਤਰੀ
Quoteਭਾਰਤ, ਇੱਕ ਵਿਸ਼ਵ ਮਿੱਤਰ (Vishwa Mitra) ਦੇ ਰੂਪ ਵਿੱਚ, ਵਿਸ਼ਵ ਦੀ ਭਲਾਈ ਦੇ ਦ੍ਰਿਸ਼ਟੀਕੋਣ ਦੇ ਨਾਲ ਅੱਗੇ ਵਧ ਰਿਹਾ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੁਵੈਤ ਦੇ ਸ਼ੇਖ ਸਾਦ ਅਲ-ਅਬਦੁੱਲ੍ਹਾ ਇਨਡੋਰ ਸਪੋਰਟਸ ਕੰਪਲੈਕਸ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ‘ਹਲਾ ਮੋਦੀ’ ਵਿੱਚ ਭਾਰਤੀ ਸਮੁਦਾਇ ਦੇ ਇੱਕ ਬੜੇ ਸਮੂਹ ਨੂੰ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਕੁਵੈਤ ਦੇ ਸਮੁਦਾਇ ਦੇ ਵਿਭਿੰਨ ਹਿੱਸਿਆਂ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਨਾਗਰਿਕ ਸ਼ਾਮਲ ਹੋਏ।

 

|

ਪ੍ਰਧਾਨ ਮੰਤਰੀ ਦਾ ਸਮੁਦਾਇ ਨੇ ਅਸਾਧਾਰਣ ਗਰਮਜੋਸ਼ੀ ਅਤੇ ਉਤਸ਼ਾਹ ਦੇ ਨਾਲ ਸੁਆਗਤ ਕੀਤਾ।  ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਸਮੁਦਾਇ ਨੇ ਭਾਰਤ-ਕੁਵੈਤ ਸਬੰਧਾਂ ਨੂੰ ਬਹੁਤ ਸਮ੍ਰਿੱਧ ਕੀਤਾ ਹੈ। ਭਾਰਤੀ ਸਮੁਦਾਇ ਦੋਹਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।  ਉਨ੍ਹਾਂ ਨੇ ਕੁਵੈਤ  ਦੇ ਮਹਾਮਹਿਮ ਅਮੀਰ ਦਾ ਉਨ੍ਹਾਂ ਦੇ ਸਨਿਮਰ ਸੱਦੇ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ 43 ਵਰ੍ਹਿਆਂ ਦੇ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਸਦੀਆਂ-ਪੁਰਾਣੀ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕੁਵੈਤ ਦੀ ਯਾਤਰਾ ਕਰ ਰਿਹਾ ਹੈ।

 

|

ਪ੍ਰਧਾਨ ਮੰਤਰੀ ਨੇ ਕੁਵੈਤ ਦੇ ਵਿਕਾਸ ਵਿੱਚ ਸਮੁਦਾਇ ਦੀ ਸਖ਼ਤ ਮਿਹਨਤ, ਉਪਲਬਧੀ ਅਤੇ ਯੋਗਦਾਨ ਦੀ  ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਸਥਾਨਕ ਸਰਕਾਰ ਅਤੇ ਸਮਾਜ ਦੁਆਰਾ ਵਿਆਪਕ ਤੌਰ ‘ਤੇ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਨੇ ਭਾਰਤੀ ਸਮੁਦਾਇ ਦੇ ਕਲਿਆਣ ਲਈ ਕੁਵੈਤ ਦੇ ਲੀਡਰਸ਼ਿਪ ਨੂੰ ਧੰਨਵਾਦ ਕੀਤਾ। ਕੁਵੈਤ ਅਤੇ ਖਾੜੀ ਦੇ ਹੋਰ ਸਥਾਨਾਂ ਵਿੱਚ ਭਾਰਤੀ ਵਰਕਰਾਂ ਨੂੰ ਸਮਰਥਨ ਦੇਣ ਦੇ ਲਈ ਭਾਰਤ ਦੀ ਮਜ਼ਬੂਤ ਪ੍ਰਤੀਬੱਧਤਾ ਨੂੰ ਪ੍ਰਤੀਬਿੰਬਿਤ ਕਰਦੇ ਹੋਏ,  ਉਨ੍ਹਾਂ ਨੇ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਟੈਕਨੋਲੋਜੀ-ਅਧਾਰਿਤ ਪਹਿਲਾਂ, ਜਿਵੇਂ ਈ-ਮਾਇਗ੍ਰੇਟ ਪੋਰਟਲ (E-Migrate portal) ਬਾਰੇ ਬਾਤ ਕੀਤੀ।

 

|

ਪ੍ਰਧਾਨ ਮੰਤਰੀ ਨੇ ਭਾਰਤ  ਦੇ ਵਿਸ਼ਵਬੰਧੂ ("Vishwabandhu”,), ਯਾਨੀ ਦੁਨੀਆ ਦਾ ਮਿੱਤਰ (friend to the world), ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਭਾਰਤ ਦੀ ਤੀਬਰ ਪ੍ਰਗਤੀ ਅਤੇ ਪਰਿਵਤਰਨ, ਵਿਸ਼ੇਸ਼ ਤੌਰ ‘ਤੇ ਟੈਕਨੋਲੋਜੀ,  ਇਨਫ੍ਰਾਸਟ੍ਰਕਚਰ ਅਤੇ ਟਿਕਾਊ ਵਿਕਾਸ, ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦੀ 5ਵੀਂ ਸਭ ਤੋਂ ਬੜੀ ਅਰਥਵਿਵਸਥਾ ਹੋਣ ਦੇ ਇਲਾਵਾ, ਭਾਰਤ ਫਿਨਟੈੱਕ (fintech) ਵਿੱਚ ਆਲਮੀ ਮੋਹਰੀ ਦੇਸ਼ ਹੈ, ਸਟਾਰਟ-ਅਪ ਖੇਤਰ (start-up space) ਵਿੱਚ ਤੀਸਰੀ ਸਭ ਤੋਂ ਬੜੀ ਆਲਮੀ ਸ਼ਕਤੀ ਹੈ ਅਤੇ ਦੁਨੀਆ ਭਰ ਵਿੱਚ ਸਭ ਤੋਂ ਅਧਿਕ ਡਿਜੀਟਲੀ ਜੁੜੇ ਸਮਾਜਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਵਿੱਤੀ ਸਮਾਵੇਸ਼, ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਅਤੇ ਸਮਾਵੇਸ਼ੀ ਵਿਕਾਸ ਜਿਹੀਆਂ ਉਪਲਬਧੀਆਂ ‘ਤੇ ਪ੍ਰਕਾਸ਼ ਪਾਇਆ। ਵਿਕਸਿਤ ਭਾਰਤ ਅਤੇ ਨਵੇਂ ਕੁਵੈਤ (Viksit Bharat and New Kuwait) ਦੀਆਂ ਦੋਹਾਂ ਦੇਸ਼ਾਂ ਦੀਆਂ ਸਾਂਝੀਆਂ ਆਕਾਂਖਿਆਵਾਂ ਨੂੰ ਪ੍ਰਤੀਬਿੰਬਿਤ ਕਰਦੇ ਹੋਏ, ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤ ਅਤੇ ਕੁਵੈਤ ਦੇ ਲਈ ਇਕੱਠਿਆਂ ਕੰਮ ਕਰਨ ਦੇ ਬਹੁਤ ਸਾਰੇ ਅਵਸਰ ਹਨ। ਭਾਰਤ ਦੀ ਕੌਸ਼ਲ ਸਮਰੱਥਾ ਅਤੇ ਇਨੋਵੇਸ਼ਨ ਦੋਹਾਂ ਦੇਸ਼ਾਂ ਦੇ  ਦਰਮਿਆਨ ਨਵੀਆਂ ਸਾਂਝੇਦਾਰੀਆਂ ਨੂੰ ਹੁਲਾਰਾ  ਦੇ ਸਕਦੇ ਹਨ।

 

|

ਪ੍ਰਧਾਨ ਮੰਤਰੀ ਨੇ ਪ੍ਰਵਾਸੀ ਮੈਬਰਾਂ ਨੂੰ ਜਨਵਰੀ 2025 ਵਿੱਚ ਭਾਰਤ ਵਿੱਚ ਆਯੋਜਿਤ ਹੋਣ ਵਾਲੇ ਪ੍ਰਵਾਸੀ ਭਾਰਤੀਯ ਦਿਵਸ ਅਤੇ ਮਹਾ ਕੁੰਭ (Pravasi Bharatiya Divas and Maha Kumbh) ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • Vivek Kumar Gupta February 12, 2025

    नमो ..🙏🙏🙏🙏🙏
  • Vivek Kumar Gupta February 12, 2025

    नमो .............................🙏🙏🙏🙏🙏
  • Bhushan Vilasrao Dandade February 10, 2025

    जय हिंद
  • Dr Mukesh Ludanan February 08, 2025

    Jai ho
  • Bikranta mahakur February 06, 2025

    pp
  • Bikranta mahakur February 06, 2025

    oo
  • Bikranta mahakur February 06, 2025

    ii
  • Bikranta mahakur February 06, 2025

    uu
  • Bikranta mahakur February 06, 2025

    yy
  • Bikranta mahakur February 06, 2025

    tt
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Global aerospace firms turn to India amid Western supply chain crisis

Media Coverage

Global aerospace firms turn to India amid Western supply chain crisis
NM on the go

Nm on the go

Always be the first to hear from the PM. Get the App Now!
...
Former UK PM, Mr. Rishi Sunak and his family meets Prime Minister, Shri Narendra Modi
February 18, 2025

Former UK PM, Mr. Rishi Sunak and his family meets Prime Minister, Shri Narendra Modi today in New Delhi.

Both dignitaries had a wonderful conversation on many subjects.

Shri Modi said that Mr. Sunak is a great friend of India and is passionate about even stronger India-UK ties.

The Prime Minister posted on X;

“It was a delight to meet former UK PM, Mr. Rishi Sunak and his family! We had a wonderful conversation on many subjects.

Mr. Sunak is a great friend of India and is passionate about even stronger India-UK ties.

@RishiSunak @SmtSudhaMurty”