ਪ੍ਰਧਾਨ ਮੰਤਰੀ ਨਰੇਂਦਰ ਮੋਦੀ ਥੋੜ੍ਹੀ ਦੇਰ ਪਹਿਲਾਂ ਬਰਲਿਨ ਪਹੁੰਚੇ, ਜਿੱਥੇ ਉਹ ਜਰਮਨ ਚਾਂਸਲਰ ਦੇ ਨਾਲ ਗੱਲਬਾਤ ਕਰਨਗੇ ਅਤੇ ਨਾਲ ਹੀ ਹੋਰ ਸਮਾਗਮਾਂ ਵਿੱਚ ਹਿੱਸਾ ਲੈਣਗੇ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ, "ਬਰਲਿਨ ਪਹੁੰਚ ਗਿਆ ਹਾਂ। ਅੱਜ, ਮੈਂ ਚਾਂਸਲਰ ਓਲਾਫ ਸ਼ਕੋਲਜ਼ ਦੇ ਨਾਲ ਗੱਲਬਾਤ ਕਰਾਂਗਾ, ਬਿਜ਼ਨਸ ਲੀਡਰਸ ਦੇ ਨਾਲ ਸੰਵਾਦ ਕਰਾਂਗਾ ਅਤੇ ਇੱਕ ਭਾਈਚਾਰਕ ਸਮਾਗਮ ਨੂੰ ਸੰਬੋਧਨ ਕਰਾਂਗਾ। ਮੈਨੂੰ ਵਿਸ਼ਵਾਸ ਹੈ ਕਿ ਇਹ ਯਾਤਰਾ ਭਾਰਤ ਅਤੇ ਜਰਮਨੀ ਦੇ ਦਰਮਿਆਨ ਦੋਸਤੀ ਨੂੰ ਹੁਲਾਰਾ ਦੇਵੇਗੀ।"