ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲਕਸ਼ਦ੍ਵੀਪ ਵਿੱਚ ‘ਨਿਊਟ੍ਰੀ ਗਾਰਡਨ ਪ੍ਰੋਜੈਕਟ’ ਦੀ ਸ਼ਲਾਘਾ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਪਹਿਲ ਨੇ ਦਿਖਾਇਆ ਹੈ ਕਿ ਲਕਸ਼ਦ੍ਵੀਪ ਦੇ ਲੋਕ ਨਵੀਆਂ ਚੀਜ਼ਾਂ ਨੂੰ ਸਿੱਖਣ ਅਤੇ ਅਪਣਾਉਣ ਨੂੰ ਲੈ ਕੇ ਕਿਤਨੇ ਉਤਸ਼ਾਹਿਤ ਹਨ।
ਇਸ ਪ੍ਰੋਜੈਕਟ ਦੀ ਸ਼ੁਰੂਆਤ ਆਤਮਨਿਰਭਰ ਭਾਰਤ ਦੇ ਵਿਕਾਸ ਉਦੇਸ਼ ਦੇ ਫਲਸਰੂਪ ਕੀਤੀ ਗਈ ਹੈ ਜਿਸ ਵਿੱਚ 1000 ਕਿਸਾਨਾਂ ਨੂੰ ਸਬਜ਼ੀ ਦੇ ਬੀਜ ਉਪਲਬਧ ਕਰਵਾਏ ਗਏ ਹਨ।
ਇਸ ਦੇ ਇਲਾਵਾ, ਬੈਕਯਾਰਡ ਪੋਲਟਰੀ ਸਕੀਮ ਦੇ ਤਹਿਤ 600 ਰੁਪਏ ਤੋਂ ਘੱਟ ਆਮਦਨ ਵਾਲੇ ਲਕਸ਼ਦ੍ਵੀਪ ਦੇ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਸਵਦੇਸ਼ੀ ਨਸਲਾਂ ਦੀਆਂ 7000 ਮੁਰਗੀਆਂ ਵੰਡੀਆਂ ਗਈਆਂ ਸਨ।
ਲਕਸ਼ਦ੍ਵੀਪ ਦੇ ਰਾਜਪਾਲ ਦੇ ਟਵੀਟ ਥ੍ਰੈੱਡ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਸ਼ਲਾਘਾਯੋਗ ਪ੍ਰਯਾਸ, ਬਿਹਤਰੀਨ ਪਰਿਣਾਮ! ਇਸ ਪਹਿਲ ਨੇ ਦਿਖਾਇਆ ਹੈ ਕਿ ਲਕਸ਼ਦ੍ਵੀਪ ਦੇ ਲੋਕ ਨਵੀਆਂ ਚੀਜ਼ਾਂ ਸਿੱਖਣ ਅਤੇ ਅਪਣਾਉਣ ਨੂੰ ਲੈ ਕੇ ਕਿਤਨੇ ਉਤਸ਼ਾਹਿਤ ਰਹਿੰਦੇ ਹਨ।”
सराहनीय प्रयास, बेहतरीन परिणाम! इस पहल ने दिखाया है कि लक्षद्वीप के लोग नई चीजें सीखने और अपनाने को लेकर कितने उत्साहित रहते हैं। https://t.co/5UFl57RtjK
— Narendra Modi (@narendramodi) June 10, 2023