ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਲਾਭਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਸਿਰਸਾ ਦੇ ਕਿਸਾਨਾਂ ਦੇ ਪ੍ਰਯਾਸਾਂ ਦੀ ਪ੍ਰਸ਼ੰਸਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰਯਾਸ ਮਹਿਲਾ ਸਸ਼ਕਤੀਕਰਣ ਦਾ ਪ੍ਰਤੀਕ ਹੈ।
ਪ੍ਰਧਾਨ ਮੰਤਰੀ ਸਥਾਨਕ ਕਿਸਾਨਾਂ ਦੁਆਰਾ ਪੀਐੱਮਐੱਮਐੱਸਵਾਈ ਨੂੰ ਅਪਣਾਉਣ ਬਾਰੇ ਸਿਰਸਾ ਸਾਂਸਦ, ਸੁਸ਼੍ਰੀ ਸੁਨੀਤਾ ਦੁੱਗਲ ਦੇ ਟਵੀਟ ਥ੍ਰੈੱਡ ਦਾ ਜਵਾਬ ਦੇ ਰਹੇ ਸਨ।
ਪ੍ਰਧਾਨ ਮੰਤਰੀ ਨੇ ਇੱਕ ਟਵੀਟ ਕੀਤਾ :
“ਸਿਰਸਾ ਵਿੱਚ ਸਾਡੇ ਕਿਸਾਨ ਭਾਈਆਂ -ਭੈਣਾਂ ਦਾ ਇਹ ਪ੍ਰਯਾਸ ਜਿੱਥੇ ਪੀਐੱਮ ਮਤਸਯ ਸੰਪਦਾ ਯੋਜਨਾ ਦੇ ਲਾਭਾਂ ਨੂੰ ਸਾਹਮਣੇ ਲਿਆਉਂਦਾ ਹੈ, ਉੱਥੇ ਹੀ ਇਹ ਮਹਿਲਾ ਸਸ਼ਕਤੀਕਰਣ ਦਾ ਵੀ ਇੱਕ ਪ੍ਰਤੀਕ ਹੈ।”
सिरसा में हमारे किसान भाई-बहनों का यह प्रयास जहां पीएम मत्स्य संपदा योजना के फायदों को सामने लाता है, वहीं यह महिला सशक्तिकरण का भी एक प्रतीक है। https://t.co/suPkEjpZvg
— Narendra Modi (@narendramodi) March 19, 2023