ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਿਰਫ਼ 4 ਵਰ੍ਹਿਆਂ ਵਿੱਚ ਟੈਪ ਵਾਟਰ ਕਨੈਕਸ਼ਨਾਂ ਦੀ ਸੰਖਿਆ 3 ਕਰੋੜ ਤੋਂ 13 ਕਰੋੜ ਦੇ ਅੰਕੜੇ ਨੂੰ ਪਾਰ ਕਰਨ ਦੇ ਲਈ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਲੋਕਾਂ ਨੂੰ ਸਵੱਛ ਪਾਣੀ ਉਪਲਬਧ ਕਰਵਾਉਣ ਅਤੇ ਈਜ਼ ਆਵ੍ ਲਾਈਫ ਅਤੇ ਜਨ ਸਿਹਤ ਨੂੰ ਵਧਾਉਣ ਦੇ ਲਈ ਮੀਲ ਦਾ ਪੱਥਰ ਸਾਬਤ ਹੋ ਰਿਹਾ ਹੈ।
ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਦੁਆਰਾ ਪੋਸਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
"ਇਸ ਸ਼ਾਨਦਾਰ ਉਪਲਬਧੀ ਦੇ ਲਈ ਬਹੁਤ-ਬਹੁਤ ਵਧਾਈ! ਗ੍ਰਾਮੀਣ ਭਾਰਤ ਦੇ ਮੇਰੇ ਪਰਿਵਾਰਜਨਾਂ ਤੱਕ ਪੀਣ ਵਾਲਾ ਸ਼ੁੱਧ ਪਾਣੀ ਪਹੁੰਚੇ, ਇਸ ਦਿਸ਼ਾ ਵਿੱਚ 'ਜਲ ਜੀਵਨ ਮਿਸ਼ਨ' ਮੀਲ ਦਾ ਪੱਥਰ ਸਾਬਤ ਹੋਣ ਜਾ ਰਿਹਾ ਹੈ। ਇਹ ਨਾ ਸਿਰਫ਼ ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਿੱਚ ਮਦਦਗਾਰ ਬਣਿਆ ਹੈ, ਬਲਕਿ ਉਨ੍ਹਾਂ ਦੀ ਬਿਹਤਰ ਸਿਹਤ ਨੂੰ ਭੀ ਸੁਨਿਸ਼ਚਿਤ ਕਰ ਰਿਹਾ ਹੈ।"
इस शानदार उपलब्धि के लिए बहुत-बहुत बधाई! ग्रामीण भारत के मेरे परिवारजनों तक पीने का शुद्ध पानी पहुंचे, इस दिशा में ‘जल जीवन मिशन’ मील का पत्थर साबित होने जा रहा है। यह ना सिर्फ उनकी परेशानियों को दूर करने में मददगार बना है, बल्कि उनके बेहतर स्वास्थ्य को भी सुनिश्चित कर रहा है। https://t.co/0yU6Y2feb9
— Narendra Modi (@narendramodi) September 5, 2023