ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ (ਐੱਮਓਪੀਐੱਸਡਬਲਿਊ) ਦੇ ਤਹਿਤ ਆਉਣ ਵਾਲੀਆਂ ਪ੍ਰਮੁੱਖ ਬੰਦਰਗਾਹਾਂ ਦੁਆਰਾ ਵਿੱਤੀ ਵਰ੍ਹੇ 2022-23 ਦੇ ਦੌਰਾਨ ਸਾਲ-ਦਰ-ਸਾਲ ਅਧਾਰ ’ਤੇ 10.4% ਦੇ ਵਾਧੇ ਦੇ ਨਾਲ ਕਾਰਗੋ ਹੈਂਡਲਿੰਗ ਦੇ ਲਕਸ਼ਾਂ ਨੂੰ ਪਾਰ ਕਰਕੇ ਨਵੇਂ ਰਿਕਾਰਡ ਸਥਾਪਿਤ ਕਰਨ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।
ਦੇਸ਼ ਦੀਆਂ ਪ੍ਰਮੁੱਖ ਬੰਦਰਗਾਹਾਂ ਦੁਆਰਾ 795 ਐੱਮਐੱਮਟੀ ਕਾਰਗੋ ਦੀ ਹੈਂਡਲਿੰਗ ਇੱਕ ਇਤਿਹਾਸਿਕ ਉਪਲਬਧੀ ਹੈ।
ਉੱਕਤ ਉਪਲਬਧੀ ਬਾਰੇ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਪ੍ਰਸ਼ੰਸਾਯੋਗ।”
Wonderful. https://t.co/OGFunsuWo0
— Narendra Modi (@narendramodi) April 4, 2023