ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੱਖਿਆ ਖੇਤਰ ਦੀ ਪ੍ਰਮੁੱਖ ਕੰਪਨੀ ਲੌਕਹੀਡ ਮਾਰਟਿਨ ਦੀ ‘ਮੇਕ ਇਨ ਇੰਡੀਆ, ਮੇਕ ਫੌਰ ਦ ਵਰਲਡ’('Make in India, Make for the World') ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਪ੍ਰਤੀਬੱਧਤਾ ਦੀ ਪ੍ਰਸ਼ੰਸਾ ਕੀਤੀ ਹੈ।
ਲੌਕਹੀਡ ਮਾਰਟਿਨ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO-ਸੀਈਓ), ਜਿਮ ਟੈਕਲੈੱਟ (Jim Taiclet) ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਨੇ ਐਕਸ (X) ‘ਤੇ ਪੋਸਟ ਕੀਤਾ:
“ਲੌਕਹੀਡ ਮਾਰਟਿਨ (@LockheedMartin) ਦੇ ਮੁੱਖ ਕਾਰਜਕਾਰੀ ਅਧਿਕਾਰੀ ਜਿਮ ਟੈਕਲੈੱਟ (Jim Taiclet) ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ (@narendramodi) ਨਾਲ ਮੁਲਾਕਾਤ ਕੀਤੀ। ਲੌਕਹੀਡ ਮਾਰਟਿਨ ਭਾਰਤ-ਅਮਰੀਕਾ ਏਅਰੋਸਪੇਸ ਅਤੇ ਰੱਖਿਆ ਉਦਯੋਗਿਕ ਸਹਿਯੋਗ ਵਿੱਚ ਇੱਕ ਪ੍ਰਮੁੱਖ ਸਾਂਝੇਦਾਰ ਹੈ। ਅਸੀਂ ‘ਮੇਕ ਇਨ ਇੰਡੀਆ, ਮੇਕ ਫੌਰ ਦ ਵਰਲਡ’('Make in India, Make for the World") ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇਸ ਦੀ ਪ੍ਰਤੀਬੱਧਤਾ ਦਾ ਸੁਆਗਤ ਕਰਦੇ ਹਾਂ।”
CEO of @LockheedMartin, Jim Taiclet met Prime Minister @narendramodi. Lockheed Martin is a key partner in India-US Aerospace and Defence Industrial cooperation. We welcome it's commitment towards realising the vision of 'Make in India, Make for the World.' https://t.co/15PuZ7a8JG
— PMO India (@PMOIndia) July 19, 2024