ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਟੀਬੀ ਵਿਰੁੱਧ ਭਾਰਤ ਦੀ ਲੜਾਈ ਮਜ਼ਬੂਤ ਹੋ ਗਈ ਹੈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਟੀਬੀ ਦੇ ਜ਼ਿਆਦਾ ਮਾਮਲਿਆਂ ਵਾਲੇ ਜ਼ਿਲ੍ਹਿਆਂ 'ਤੇ ਕੇਂਦ੍ਰਿਤ 100 ਦਿਨਾਂ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਨਾਗਰਿਕਾਂ ਨੂੰ ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਦੁਆਰਾ ਲਿਖਿਆ ਲੇਖ ਪੜ੍ਹਨ ਦੀ ਵੀ ਤਾਕੀਦ ਕੀਤੀ।
ਐਕਸ (X) 'ਤੇ ਇੱਕ ਪੋਸਟ ਵਿੱਚ, ਸ਼੍ਰੀ ਮੋਦੀ ਨੇ ਕਿਹਾ:
“ਟੀਬੀ ਦੇ ਵਿਰੁੱਧ ਸਾਡੀ ਲੜਾਈ ਹੁਣੇ ਹੀ ਮਜ਼ਬੂਤ ਹੋ ਗਈ ਹੈ!
ਟੀਬੀ ਨੂੰ ਹਰਾਉਣ ਲਈ ਸਮੂਹਿਕ ਭਾਵਨਾ ਨਾਲ ਸੰਚਾਲਿਤ, ਇੱਕ ਵਿਸ਼ੇਸ਼ 100-ਦਿਨ ਦੀ ਮੁਹਿੰਮ ਅੱਜ ਤੋਂ ਸ਼ੁਰੂ ਹੋ ਰਹੀ ਹੈ, ਜੋ ਕਿ ਜ਼ਿਆਦਾ ਮਾਮਲਿਆਂ ਵਾਲੇ ਟੀਬੀ ਜ਼ਿਲ੍ਹਿਆਂ 'ਤੇ ਕੇਂਦ੍ਰਿਤ ਹੈ। ਭਾਰਤ ਟੀਬੀ ਨਾਲ ਬਹੁ-ਪੱਖੀ ਤਰੀਕੇ ਨਾਲ ਲੜ ਰਿਹਾ ਹੈ:
(1) ਮਰੀਜ਼ਾਂ ਨੂੰ ਦੋਹਰੀ ਸਹਾਇਤਾ
(2) ਜਨਤਕ ਭਾਗੀਦਾਰੀ
(3) ਨਵੀਆਂ ਦਵਾਈਆਂ
(4) ਟੈਕਨੋਲੋਜੀ ਅਤੇ ਬਿਹਤਰ ਡਾਇਗਨੌਸਟਿਕ ਸਾਧਨਾਂ ਦੀ ਵਰਤੋਂ
ਆਉ ਅਸੀਂ ਸਾਰੇ ਮਿਲ ਕੇ ਟੀਬੀ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਈਏ।
— Narendra Modi (@narendramodi) December 7, 2024
@JPNadda”
ਕੇਂਦਰੀ ਮੰਤਰੀ ਸ਼੍ਰੀ ਜੇਪੀ ਨੱਡਾ ਦੁਆਰਾ ਐਕਸ 'ਤੇ ਇੱਕ ਪੋਸਟ ਦੇ ਜਵਾਬ ਵਿੱਚ, ਸ਼੍ਰੀ ਮੋਦੀ ਨੇ ਲਿਖਿਆ:
"ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਜੀ ਭਾਰਤ ਨੂੰ ਟੀਬੀ ਮੁਕਤ ਬਣਾਉਣ ਲਈ ਸਾਡੇ ਦੁਆਰਾ ਚੁੱਕੇ ਜਾ ਰਹੇ ਨਿਰੰਤਰ ਕਦਮਾਂ ਦੀ ਇੱਕ ਸਮਝਦਾਰ ਤਸਵੀਰ ਦਿੰਦੇ ਹਨ। ਜ਼ਰੂਰ ਪੜ੍ਹੋ।
@JPNadda”
Health Minister Shri JP Nadda Ji gives an insightful picture of the steps we are continuously taking to make India TB-free. Do read. @JPNadda https://t.co/xvYNvzxfCV
— Narendra Modi (@narendramodi) December 7, 2024