ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਪ੍ਰਵਿੰਦ ਜੁਗਨਨਾਥ 29 ਫਰਵਰੀ 2024 ਨੂੰ ਦੁਪਹਿਰ ਬਾਅਦ 1 ਵਜੇ ਵੀਡੀਓ ਕਾਨਫਰੰਸ ਦੇ ਰਾਹੀਂ ਮੌਰੀਸ਼ਸ ਦੇ ਅਗਾਲੇਗਾ ਦ੍ਵੀਪ ਵਿੱਚ ਛੇ ਕਮਿਊਨਿਟੀ ਵਿਕਾਸ ਪ੍ਰੋਜੈਕਟਾਂ ਦੇ ਨਾਲ-ਨਾਲ ਨਵੀਂ ਏਅਰਸਟ੍ਰਿਪ ਅਤੇ ਸੇਂਟ ਜੇਮਜ਼ ਜੈੱਟੀ ਦਾ ਸੰਯੁਕਤ ਤੌਰ ‘ਤੇ ਉਦਘਾਟਨ ਕਰਨਗੇ।
ਇਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਭਾਰਤ ਅਤੇ ਮੌਰੀਸ਼ਸ ਦੇ ਦਰਮਿਆਨ ਮਜ਼ਬੂਤ ਅਤੇ ਦਹਾਕਿਆਂ ਪੁਰਾਣੀ ਵਿਕਾਸ ਸਾਂਝੇਦਾਰੀ ਦਾ ਪ੍ਰਮਾਣ ਹੈ। ਇਹ ਪ੍ਰੋਜੈਕਟਸ ਮੌਰੀਸ਼ਸ ਦੇ ਮੁੱਖ ਖੇਤਰ ਅਤੇ ਅਗਾਲੇਗਾ ਦ੍ਵੀਪ ਦੇ ਦਰਮਿਆਨ ਬਿਹਤਰ ਸੰਪਰਕ ਦੀ ਜ਼ਰੂਰਤ ਨੂੰ ਪੂਰਾ ਕਰਨਗੇ, ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਪ੍ਰੋਤਸਾਹਨ ਪ੍ਰਦਾਨ ਕਰਨਗੇ।
ਇਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਹਾਲ ਹੀ ਵਿੱਚ 12 ਫਰਵਰੀ 2024 ਨੂੰ ਦੋਹਾਂ ਨੇਤਾਵਾਂ ਦੁਆਰਾ ਮੌਰੀਸ਼ਸ ਵਿੱਚ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂਪੀਆਈ) ਅਤੇ ਰੂਪੇ ਕਾਰਡ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਸੀ।