Your Excellency ਪ੍ਰਧਾਨ ਮੰਤਰੀ ਐਂਡ੍ਰਿਊ ਹੋਲਨੇਸ,

ਦੋਨੋਂ ਦੇਸ਼ਾਂ ਦੇ delegates

ਮੀਡੀਆ ਦੇ ਸਾਥੀਓ,

ਨਮਸਕਾਰ!

ਪ੍ਰਧਾਨ ਮੰਤਰੀ ਹੋਲਨੇਸ ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ ਭਾਰਤ ਵਿੱਚ ਸੁਆਗਤ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਅੱਜ ਪਹਿਲੀ ਵਾਰ ਜਮਾਇਕਾ ਦੇ ਪ੍ਰਧਾਨ ਮੰਤਰੀ ਭਾਰਤ ਦੀ ਦੁਵੱਲੀ ਯਾਤਰਾ ‘ਤੇ ਆਏ ਹਨ। ਇਸ ਲਈ ਅਸੀਂ ਇਸ ਯਾਤਰਾ ਨੂੰ ਵਿਸ਼ੇਸ਼ ਮਹੱਤਵ ਦਿੰਦੇ ਹਾਂ।

 

ਪ੍ਰਧਾਨ ਮੰਤਰੀ ਹੋਲਨੇਸ ਲੰਬੇ ਸਮੇਂ ਤੋਂ ਭਾਰਤ ਦੇ ਮਿੱਤਰ ਰਹੇ ਹਨ। ਮੈਨੂੰ ਕਈ ਵਾਰ ਉਨ੍ਹਾਂ ਨਾਲ ਮਿਲਣ ਦਾ ਅਵਸਰ ਮਿਲਿਆ ਹੈ। ਅਤੇ ਹਰ ਵਾਰ ਮੈਂ ਉਨ੍ਹਾਂ ਦੇ ਵਿਚਾਰਾਂ ਵਿੱਚ ਭਾਰਤ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਨੂੰ ਮਹਿਸੂਸ ਕੀਤਾ ਹੈ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਯਾਤਰਾ ਨਾਲ ਸਾਡੇ ਦੁਵੱਲੇ ਸਬੰਧਾਂ ਦੇ ਨਾਲ-ਨਾਲ ਪੂਰੇ ਕੇਰੀਬੀਅਨ ਖੇਤਰ ਦੇ ਨਾਲ ਸਾਡੇ engagement ਨੂੰ ਨਵੀਂ ਊਰਜਾ ਮਿਲੇਗੀ।

Friends,

ਭਾਰਤ ਅਤੇ ਜਮਾਇਕਾ ਦੇ ਸਬੰਧ ਸਾਡੇ ਸਾਂਝਾ ਇਤਿਹਾਸ, ਸਾਂਝਾ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਮਜ਼ਬੂਤ people-to-people ties ‘ਤੇ ਅਧਾਰਿਤ ਹਨ।  Four Cs ਸਾਡੇ ਸਬੰਧਾਂ ਨੂੰ ਅੰਕਿਤ ਕਰਦੇ ਹਨ- Culture, Cricket, Commonwealth ਅਤੇ ਕੈਰੀਕੌਮ। ਅੱਜ ਦੀ ਮੀਟਿੰਗ ਵਿੱਚ ਅਸੀਂ ਸਾਰੇ ਖੇਤਰਾਂ ਵਿੱਚ ਆਪਣਾ ਸਹਿਯੋਗ ਮਜ਼ਬੂਤ ਕਰਨ ‘ਤੇ ਵਿਚਾਰ ਕੀਤਾ ਅਤੇ ਕਈ ਨਵੇਂ initiatives ਦੀ ਪਹਿਚਾਣ ਕੀਤੀ। ਭਾਰਤ ਅਤੇ ਜਮਾਇਕਾ ਦਰਮਿਆਨ ਵਪਾਰ ਅਤੇ ਨਿਵੇਸ਼ ਵਿੱਚ ਵਾਧਾ ਹੋ ਰਿਹਾ ਹੈ। ਜਮਾਇਕਾ ਦੀ ਵਿਕਾਸ ਯਾਤਰਾ ਵਿੱਚ ਭਾਰਤ ਸਦਾ ਇੱਕ ਭਰੋਸੇਯੋਗ ਅਤੇ ਪ੍ਰਤੀਬੱਧ development partner ਰਿਹਾ ਹੈ। ਇਸ ਦਿਸ਼ਾ ਵਿੱਚ ਸਾਡੇ ਸਾਰੇ ਪ੍ਰਯਾਸ ਜਮਾਇਕਾ ਦੇ ਲੋਕਾਂ ਦੀਆਂ ਜ਼ਰੂਰਤਾਂ ‘ਤੇ ਅਧਾਰਿਤ ਰਹੇ ਹਨ। ITEC (ਆਈ-ਟੈੱਕ) ਅਤੇ ICCR scholarships ਦੇ ਮਾਧਿਅਮ ਨਾਲ ਅਸੀਂ ਜਮਾਇਕਾ ਦੇ ਲੋਕਾਂ ਦੇ skill development ਅਤੇ capacity building ਵਿੱਚ ਯੋਗਦਾਨ ਦਿੱਤਾ ਹੈ।


Digital Public Infrastructure, ਲਘੂ ਉਦਯੋਗ, biofuel, innovation, health, education, agriculture ਜਿਹੇ ਖੇਤਰਾਂ ਵਿੱਚ ਅਸੀਂ ਆਪਣਾ ਅਨੁਭਵ ਜਮਾਇਕਾ ਦੇ ਨਾਲ ਸਾਂਝਾ ਕਰਨ ਦੇ ਲਈ ਤਿਆਰ ਹਾਂ। ਰੱਖਿਆ ਦੇ ਖੇਤਰ ਵਿੱਚ ਭਾਰਤ ਦੁਆਰਾ ਜਮਾਇਕਾ ਦੀ ਸੈਨਾ ਦੀ ਟ੍ਰੇਨਿੰਗ ਅਤੇ capacity building ‘ਤੇ ਅਸੀਂ ਅੱਗੇ ਵਧਾਂਗੇ। Organised Crime, drug trafficking, terrorism ਸਾਡੀਆਂ ਸਾਂਝਾ ਚੁਣੌਤੀਆਂ ਹਨ। ਅਸੀਂ ਮਿਲ ਕੇ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ‘ਤੇ ਸਹਿਮਤ ਹਾਂ। Space sector ਵਿੱਚ ਵੀ ਸਾਨੂੰ ਆਪਣਾ ਸਫਲ ਅਨੁਭਵ ਜਮਾਇਕਾ ਦੇ ਨਾਲ ਸਾਂਝਾ ਕਰਨ ਵਿੱਚ ਖੁਸ਼ੀ ਹੋਵੇਗੀ।

 

Friends,

ਅੱਜ ਦੀ ਮੀਟਿੰਗ ਵਿੱਚ ਅਸੀਂ ਕਈ ਆਲਮੀ ਅਤੇ ਖੇਤਰੀ ਮੁੱਦਿਆਂ ‘ਤੇ ਵੀ ਚਰਚਾ ਕੀਤੀ। ਅਸੀਂ ਸਹਿਮਤ ਹਾਂ ਕਿ ਸਾਰੇ ਤਣਾਵਾਂ ਅਤੇ ਵਿਵਾਦਾਂ ਦਾ ਸਮਾਧਾਨ ਗੱਲਬਾਤ ਦੇ ਮਾਧਿਅਮ ਨਾਲ ਕੀਤਾ ਜਾਣਾ ਚਾਹੀਦਾ ਹੈ। ਅਸੀਂ ਮਿਲ ਕੇ ਆਲਮੀ ਸ਼ਾਂਤੀ ਅਤੇ ਸਥਿਰਤਾ ਸੁਨਿਸ਼ਚਿਤ ਕਰਨ ਦੇ ਲਈ ਆਪਣੇ ਪ੍ਰਯਤਨ ਜਾਰੀ ਰੱਖਾਂਗੇ। ਭਾਰਤ ਅਤੇ ਜਮਾਇਕਾ ਇੱਕਮਤ ਹਨ ਕਿ United Nations Security Council ਸਹਿਤ ਸਾਰੇ global institutions ਵਿੱਚ ਸੁਧਾਰ ਜ਼ਰੂਰੀ ਹੈ। ਇਨ੍ਹਾਂ ਨੂੰ ਸਮਕਾਲੀਨ ਰੂਪ ਦੇਣ ਦੇ ਲਈ ਅਸੀਂ ਨਾਲ ਮਿਲ ਕੇ ਕੰਮ ਕਰਦੇ ਰਹਾਂਗੇ।

Friends,

ਭਾਰਤ ਅਤੇ ਜਮਾਇਕਾ ਦਰਮਿਆਨ ਭਲੇ ਹੀ ਵਿਸ਼ਾਲ ਮਹਾਸਾਗਰਾਂ ਦੀ ਦੂਰੀ ਹੋਵੇ, ਲੇਕਿਨ ਸਾਡੇ ਮਨ, ਸਾਡੀ ਸੰਸਕ੍ਰਿਤੀ ਅਤੇ ਸਾਡਾ ਇਤਿਹਾਸ ਇੱਕ ਦੂਸਰੇ ਨਾਲ ਜੁੜੇ ਹਨ। ਲਗਭਗ 180 ਵਰ੍ਹੇ ਪਹਿਲਾਂ ਭਾਰਤ ਤੋਂ ਜੋ ਲੋਕ ਜਮਾਇਕਾ ਗਏ ਸਨ, ਉਨ੍ਹਾਂ ਨੇ ਸਾਡੇ people-to-people ties ਦੀ ਮਜ਼ਬੂਤ ਨੀਂਹ ਰੱਖੀ ਸੀ। ਅੱਜ ਜਮਾਇਕਾ ਨੂੰ ਆਪਣਾ ਘਰ ਮੰਨਣ ਵਾਲੇ ਲਗਭਗ ਸੱਤਰ ਹਜ਼ਾਰ ਭਾਰਤੀ ਮੂਲ ਦੇ ਲੋਕ ਸਾਡੀ ਸਾਂਝਾ ਵਿਰਾਸਤ ਦਾ ਪ੍ਰਤੱਖ ਉਦਾਹਰਣ ਹਨ। ਉਨ੍ਹਾਂ ਦੀ ਦੇਖਰੇਖ ਦੇ ਲਈ ਮੈਂ ਪ੍ਰਧਾਨ ਮੰਤਰੀ ਹੋਲਨੇਸ ਅਤੇ ਉਨ੍ਹਾਂ ਦੀ ਸਰਕਾਰ ਦਾ ਅਭਾਰ ਵਿਅਕਤ ਕਰਦਾ ਹਾਂ।

 

 

ਜਿਸ ਪ੍ਰਕਾਰ ਭਾਰਤ ਤੋਂ ਯੋਗ, ਬੌਲੀਵੁਡ ਅਤੇ folk music ਨੂੰ ਜਮਾਇਕਾ ਵਿੱਚ ਅਪਣਾਇਆ ਗਿਆ ਹੈ, ਉਸੇ ਤਰ੍ਹਾਂ ਜਮਾਇਕਾ ਦੇ “ਰੇਗੇ” ਅਤੇ “ਡਾਂਸਹੌਲ” ਵੀ ਭਾਰਤ ਵਿੱਚ popular ਹੋ ਰਹੇ ਹਨ। ਅੱਜ ਕੀਤੇ ਜਾ ਰਹੇ cultural exchange program ਨਾਲ ਸਾਡੀਆਂ ਆਪਸੀ ਨਜ਼ਦੀਕੀਆਂ ਹੋਰ ਵਧਣਗੀਆਂ। ਅਸੀਂ ਦਿੱਲੀ ਵਿੱਚ ਜਮਾਇਕਾ ਉੱਚ ਆਯੋਗ ਦੇ ਸਾਹਮਣੇ ਸੜਕ ਦਾ ਨਾਮ “ਜਮਾਇਕਾ ਮਾਰਗ” ਰੱਖਣ ਦਾ ਫ਼ੈਸਲਾ ਲਿਆ ਹੈ। ਇਹ ਸੜਕ ਭਾਵੀ ਪੀੜ੍ਹੀਆਂ ਦੇ ਲਈ ਸਾਡੀ ਗਹਿਰੀ ਮਿੱਤਰਤਾ ਅਤੇ ਸਾਡੇ ਸਹਿਯੋਗ ਦਾ ਮਾਰਗ ਪੱਧਰਾ ਕਰੇਗੀ।


ਕ੍ਰਿਕੇਟ ਪ੍ਰੇਮੀ ਦੇਸ਼ਾਂ ਦੇ ਰੂਪ ਵਿੱਚ sports ਸਾਡੇ ਸਬੰਧਾਂ ਵਿੱਚ ਇੱਕ ਬਹੁਤ ਮਜ਼ਬੂਤ ਅਤੇ ਮਹੱਤਵਪੂਰਨ connecting link ਰਿਹਾ ਹੈ। “ਕਰਟਨੀ ਵੌਲਸ਼” ਦੀ  legendary fast bowling ਹੋਵੇ, ਜਾਂ “ਕ੍ਰਿਸ ਗੇਲ” ਦੀ ਧੂਆਂਧਾਰ ਬੱਲੇਬਾਜ਼ੀ, ਭਾਰਤ ਦੇ ਲੋਕਾਂ ਵਿੱਚ ਜਮਾਇਕਾ ਦੇ cricketers ਦੇ ਲਈ ਵਿਸ਼ੇਸ਼ ਲਗਾਵ  ਰਿਹਾ ਹੈ। ਅਸੀਂ ਸਪੋਰਟਸ ਵਿੱਚ ਆਪਣਾ ਸਹਿਯੋਗ ਹੋਰ ਗਹਿਰਾ ਕਰਨ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅੱਜ ਦੀਆਂ ਚਰਚਾਵਾਂ ਤੋਂ ਨਿਕਲੇ outcomes ਸਾਡੇ ਸਬੰਧਾਂ ਨੂੰ “ਉਸੈਨ ਬੋਲਟ” ਤੋਂ ਵੀ ਤੇਜ਼ ਗਤੀ ਦੇਣਗੇ, ਅਤੇ ਅਸੀਂ ਨਿਰੰਤਰ ਨਵੀਆਂ ਉਚਾਈਆਂ ਛੂੰਹਦੇ ਰਹਾਂਗੇ।

Excellency,

ਇੱਕ ਵਾਰ ਫਿਰ ਤੁਹਾਡਾ ਅਤੇ ਤੁਹਾਡੇ ਡੈਲੀਗੇਸ਼ਨ ਦਾ ਭਾਰਤ ਵਿੱਚ ਬਹੁਤ ਬਹੁਤ ਸੁਆਗਤ ਹੈ।

ਬਹੁਤ ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'You Are A Champion Among Leaders': Guyana's President Praises PM Modi

Media Coverage

'You Are A Champion Among Leaders': Guyana's President Praises PM Modi
NM on the go

Nm on the go

Always be the first to hear from the PM. Get the App Now!
...
PM Modi congratulates hockey team for winning Women's Asian Champions Trophy
November 21, 2024

The Prime Minister Shri Narendra Modi today congratulated the Indian Hockey team on winning the Women's Asian Champions Trophy.

Shri Modi said that their win will motivate upcoming athletes.

The Prime Minister posted on X:

"A phenomenal accomplishment!

Congratulations to our hockey team on winning the Women's Asian Champions Trophy. They played exceptionally well through the tournament. Their success will motivate many upcoming athletes."