ਪ੍ਰਧਾਨ ਮੰਤਰੀ ਅਲਬਾਨੀਜ,

ਦੋਵਾਂ ਦੇਸ਼ਾਂ ਦੇ ਡੈਲੀਗੇਟ, ਮੀਡੀਆ ਦੇ ਦੋਸਤੋ, ਨਮਸਕਾਰ!

ਆਸਟ੍ਰੇਲੀਆ ਦੀ ਮੇਰੀ ਇਸ ਯਾਤਰਾ ਵਿੱਚ, ਮੈਨੂੰ ਅਤੇ ਮੇਰੇ ਵਫ਼ਦ ਨੂੰ ਦਿੱਤੇ ਗਏ ਆਦਰ-ਸਤਕਾਰ ਅਤੇ ਸਨਮਾਨ ਦੇ ਲਈ, ਮੈਂ ਆਸਟ੍ਰੇਲੀਆ ਦੇ ਲੋਕਾਂ ਦਾ ਅਤੇ ਪ੍ਰਧਾਨ ਮੰਤਰੀ ਅਲਬਾਨੀਜ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮੇਰੇ ਦੋਸਤ ਪ੍ਰਧਾਨ ਮੰਤਰੀ ਅਲਬਾਨੀਜ ਦੀ ਭਾਰਤ ਯਾਤਰਾ ਦੇ ਦੋ ਮਹੀਨਿਆਂ ਦੇ ਅੰਦਰ ਮੇਰਾ ਇੱਥੇ ਆਉਣਾ ਹੋਇਆ। ਪਿਛਲੇ ਇੱਕ ਸਾਲ ਵਿੱਚ ਇਹ ਸਾਡੀ ਛੇਵੀਂ ਮੁਲਾਕਾਤ ਹੈ।

ਇਹ ਸਾਡੇ ਵਿਆਪਕ ਸਬੰਧਾਂ ਦੀ ਡੂੰਘਾਈ, ਸਾਡੇ ਵਿਚਾਰਾਂ ਵਿੱਚ convergence ਅਤੇ ਸਾਡੇ ਸਹਿਯੋਗ ਦੀ maturity ਨੂੰ ਦਰਸਾਉਂਦਾ ਹੈ। ਜੇਕਰ ਕ੍ਰਿਕਟ ਦੀ ਭਾਸ਼ਾ ਵਿੱਚ ਮੈਂ ਕਹਾਂ ਤਾਂ ਸਾਡੇ ਸਬੰਧ T-20mode ਵਿੱਚ ਆ ਗਏ ਹਨ।

Excellency,

ਜਿਵੇਂ ਕਿ ਤੁਸੀਂ ਕੱਲ੍ਹ ਕਿਹਾ ਸੀ, ਸਾਡੀਆਂ ਲੋਕਤਾਂਤਰਿਕ ਕਦਰਾਂ-ਕੀਮਤਾਂ ਸਾਡੇ ਰਿਸ਼ਤੇ ਦੇ ਮੂਲ ਅਧਾਰ ਹਨ। ਸਾਡੇ ਸਬੰਧ ਆਪਸੀ ਵਿਸ਼ਵਾਸ ਅਤੇ ਸਨਮਾਨ ’ਤੇ ਅਧਾਰਿਤ ਹਨ। ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰਾ ਸਾਡੇ ਦੋਹਾਂ ਦੇਸ਼ਾਂ ਦੇ ਦਰਮਿਆਨ ਇੱਕ living ਪੁਲ਼ ਹੈ। ਕੱਲ੍ਹ ਸ਼ਾਮ ਮੈਂ ਅਤੇ ਪ੍ਰਧਾਨ ਮੰਤਰੀ ਅਲਬਾਨੀਜ ਨੇ ਹੈਰਿਸ ਪਾਰਕ ਦੇ ‘ਲਿਟਲ ਇੰਡੀਆ’ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਅਲਬਾਨੀਜ ਦੀ popularity ਨੂੰ ਵੀ ਮੈਂ ਉੱਥੇ ਮਹਿਸੂਸ ਕੀਤਾ।

 

Friends,

ਅੱਜ, ਪ੍ਰਧਾਨ ਮੰਤਰੀ ਅਲਬਾਨੀਜ ਨਾਲ ਗੱਲਬਾਤ ਦੌਰਾਨ, ਅਸੀਂ ਅਗਲੇ ਦਹਾਕੇ ਵਿੱਚ ਸਾਡੀ Comprehensive Strategic Partnership ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਬਾਰੇ ਗੱਲ ਕੀਤੀ। ਨਵੇਂ ਖੇਤਰਾਂ ਵਿੱਚ ਆਪਸੀ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਵਿਸਤਾਰ ਵਿੱਚ ਚਰਚਾ ਕੀਤੀ। ਪਿਛਲੇ ਸਾਲ ਭਾਰਤ-ਆਸਟ੍ਰੇਲੀਆ ECTA ਲਾਗੂ ਹੋਇਆ ਸੀ। ਅੱਜ ਅਸੀਂ ਸੀਕਾ Comprehensive Economic Cooperation Agreement ’ਤੇ ਫੋਕਸ ਕਰਨ ਦਾ ਫ਼ੈਸਲਾ ਕੀਤਾ ਹੈ।

ਇਸ ਨਾਲ ਸਾਡੇ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਹੋਰ ਮਜ਼ਬੂਤੀ ਅਤੇ ਨਵੇਂ ਆਯਾਮ ਮਿਲਣਗੇ। ਮਾਇਨਿੰਗ ਅਤੇ ਕ੍ਰਿਟਿਕਲ ਮਿਲਨਰਲਸ ਦੇ ਖੇਤਰ ਵਿੱਚ ਸਾਡੇ Strategic ਸਹਿਯੋਗ ਨੂੰ ਅੱਗੇ ਵਧਾਉਣ ਬਾਰੇ ਸਕਾਰਾਤਮਕ ਚਰਚਾ ਹੋਈ।

Renewable ਊਰਜਾ ਵਿੱਚ ਸਹਿਯੋਗ ਦੇ ਲਈ ਅਸੀਂ ਠੋਸ areas ਦੀ ਪਹਿਚਾਣ ਕੀਤੀ ਹੈ। Green ਹਾਈਡ੍ਰੋਜਨ ’ਤੇ ਇੱਕ task force ਦੇ ਗਠਨ ਦਾ ਫ਼ੈਸਲਾ ਲਿਆ ਗਿਆ। ਕੱਲ੍ਹ ਆਸਟ੍ਰੇਲਿਆਈ CEOs ਨਾਲ ਵਿਭਿੰਨ areas ਵਿੱਚ ਨਿਵੇਸ਼ ਨੂੰ ਲੈ ਕੇ ਮੇਰੀ ਉਪਯੋਗੀ ਚਰਚਾ ਹੋਈ। ਅਤੇ ਅੱਜ ਮੈਂ ਬਿਜ਼ਨਸ Roundtable ਵਿੱਚ Trade, Investment ਅਤੇ Technology ਸਹਿਯੋਗ ਬਾਰੇ ਗੱਲ ਕਰਾਂਗਾ।

ਅੱਜ ਮਾਈਗ੍ਰੇਸ਼ਨ ਅਤੇ mobility agreement ’ਤੇ sign ਹੋਏ। ਇਸ ਨਾਲ ਸਾਡੇ living ਬ੍ਰਿਜ ਨੂੰ ਹੋਰ ਮਜ਼ਬੂਤੀ ਮਿਲੇਗੀ। ਜਿਵੇਂ ਕਿ ਮੈਂ ਕੱਲ੍ਹ ਐਲਾਨ ਕੀਤਾ ਸੀ, ਲਗਾਤਾਰ ਵਧਦੇ ਸਬੰਧਾਂ ਦੀ ਹੋਰ ਡੂੰਘਾਈ ਦੇ ਲਈ, ਅਸੀਂ ਜਲਦੀ ਹੀ ਬ੍ਰਿਸਬੇਨ ਵਿੱਚ ਨਵਾਂ ਭਾਰਤੀ ਕੌਂਸਲੇਟ ਖੋਲ੍ਹਾਂਗੇ, ਅਤੇ ਜਿਵੇਂ ਤੁਸੀਂ ਵੀ ਬੰਗਲੁਰੂ ਵਿੱਚ ਐਲਾਨ ਕੀਤਾ ਸੀ।

ਦੋਸਤੋ,

ਆਸਟ੍ਰੇਲੀਆ ਵਿੱਚ ਮੰਦਿਰਾਂ ’ਤੇ ਹੋਏ ਹਮਲਿਆਂ ਅਤੇ ਵੱਖਵਾਦੀ ਤੱਤਾਂ ਦੀਆਂ ਗਤੀਵਿਧੀਆਂ ਦੇ ਸਬੰਧ ਵਿੱਚ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ, ਅਤੇ ਅੱਜ ਵੀ ਗੱਲ ਕੀਤੀ ਹੈ। ਭਾਰਤ ਅਤੇ ਆਸਟ੍ਰੇਲੀਆ ਦੇ ਸੁਹਿਰਦ ਸਬੰਧਾਂ ਨੂੰ ਕੋਈ ਵੀ ਤੱਤ ਆਪਣੇ ਵਿਚਾਰਾਂ ਜਾਂ ਆਪਣੇ ਐਕਸ਼ਨ ਰਾਹੀਂ ਨੁਕਸਾਨ ਪਹੁੰਚਾਏ, ਸਾਨੂੰ ਇਹ ਸਵੀਕਾਰ ਨਹੀਂ ਹੈ। ਪ੍ਰਧਾਨ ਮੰਤਰੀ ਅਲਬਾਨੀਜ ਨੇ ਇਸ ਸੰਦਰਭ ਵਿੱਚ ਜੋ ਕਦਮ ਉਠਾਏ ਹਨ ਮੈਂ ਉਸ ਦੇ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਅਤੇ ਨਾਲ ਹੀ ਉਨ੍ਹਾਂ ਮੈਨੂੰ ਇੱਕ ਵਾਰ ਫਿਰ ਭਰੋਸਾ ਦਿਵਾਇਆ ਕਿ ਉਹ ਅਜਿਹੇ ਅਨਸਰਾਂ ਵਿਰੁੱਧ ਸਖ਼ਤ action ਲੈਂਦੇ ਰਹਿਣਗੇ।

ਦੋਸਤੋ,

ਭਾਰਤ-ਆਸਟ੍ਰੇਲੀਆ ਸਬੰਧਾਂ ਦਾ ਪਰਿਪੇਖ ਸਿਰਫ਼ ਸਾਡੇ ਦੋ ਦੇਸ਼ਾਂ ਤੱਕ ਸੀਮਿਤ ਨਹੀਂ ਹੈ। ਇਹ ਖੇਤਰੀ ਸਥਿਰਤਾ, ਸ਼ਾਂਤੀ ਅਤੇ ਵਿਸ਼ਵ ਭਲਾਈ ਨਾਲ ਵੀ ਜੁੜਿਆ ਹੋਇਆ ਹੈ। ਕੁਝ ਦਿਨ ਪਹਿਲਾਂ, ਪ੍ਰਧਾਨ ਮੰਤਰੀ ਅਲਬਾਨੀਜ ਨਾਲ, ਹਿਰੋਸ਼ਿਮਾ ਵਿੱਚ, Quad ਸਮਿਟ ਵਿੱਚ Indo-Pacific ਬਾਰੇ ਵੀ ਚਰਚਾ ਕੀਤੀ ਸੀ। ਭਾਰਤ-ਆਸਟ੍ਰੇਲੀਆ ਸਹਿਯੋਗ Global South ਦੀ ਤਰੱਕੀ ਵਿੱਚ ਵੀ ਲਾਹੇਵੰਦ ਹੋ ਸਕਦਾ ਹੈ। ਵਸੁਧੈਵ ਕੁਟੁੰਬਕਮ ਦੀ ਭਾਰਤੀ ਪਰੰਪਰਾ, ਜੋ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਦੇਖਦੀ ਹੈ, ਭਾਰਤ ਦੀ G-20 Presidency ਦਾ ਮੂਲ ਮੰਤਰ ਹੈ। G-20 ਵਿੱਚ ਸਾਡੇ initiatives ’ਤੇ ਆਸਟ੍ਰੇਲੀਆ ਦੇ ਸਮਰਥਨ ਦੇ ਲਈ ਮੈਂ ਪ੍ਰਧਾਨ ਮੰਤਰੀ ਅਲਬਾਨੀਜ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

ਦੋਸਤੋ,

ਇਸ ਸਾਲ, ਭਾਰਤ ਵਿੱਚ ਹੋਣ ਵਾਲੇ ਕ੍ਰਿਕੇਟ World Cup ਦੇ ਲਈ ਮੈਂ ਪ੍ਰਧਾਨ ਮੰਤਰੀ ਅਲਬਾਨੀਜ ਅਤੇ ਸਾਰੇ ਆਸਟ੍ਰੇਲਿਆਈ ਕ੍ਰਿਕਟ fans ਨੂੰ ਭਾਰਤ ਆਉਣ ਦਾ ਸੱਦਾ ਦਿੰਦਾ ਹਾਂ। ਉਸ ਸਮੇਂ ਤੁਹਾਨੂੰ ਕ੍ਰਿਕਟ ਦੇ ਨਾਲ-ਨਾਲ ਦੀਵਾਲੀ ਦੀ ਚਮਕ ਅਤੇ ਰੌਣਕ ਵੀ ਦੇਖਣ ਨੂੰ ਮਿਲੇਗੀ।

Excellency,

ਇਸ ਸਾਲ ਸਤੰਬਰ ਵਿੱਚ G-20 ਸਮਿਟ ਦੇ ਲਈ ਤੁਹਾਡਾ ਫਿਰ ਤੋਂ ਸੁਆਗਤ ਕਰਨ ਦੇ ਲਈ ਮੈਂ ਬਹੁਤ ਹੀ ਉਤਸ਼ਾਹਿਤ ਹਾਂ। ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਧੰਨਵਾਦ!

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi