ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਸੰਯੁਕਤ ਰਾਜ ਅਮਰੀਕਾ ਦੇ ਸਰਕਾਰੀ ਦੌਰੇ ’ਤੇ ਹਨ। ਉਨ੍ਹਾਂ ਨੇ ਅੱਜ ਸਵੇਰੇ ਵ੍ਹਾਈਟ ਹਾਊਸ ਦਾ ਦੌਰਾ ਕੀਤਾ, ਜਿੱਥੇ ਮਹਾਮਹਿਮ ਸ਼੍ਰੀ ਜੋਸੇਫ ਬਾਇਡਨ ਅਤੇ ਪ੍ਰਥਮ ਮਹਿਲਾ ਡਾ. ਜਿਲ ਬਾਇਡਨ ਨੇ ਉਨ੍ਹਾਂ ਦਾ ਰਸਮੀ ਸੁਆਗਤ ਕੀਤਾ। ਇਸ ਅਵਸਰ ’ਤੇ ਪ੍ਰਧਾਨ ਮੰਤਰੀ ਦੇ ਸੁਆਗਤ ਲਈ ਹਜ਼ਾਰਾਂ ਭਾਰਤੀ-ਅਮਰੀਕੀ ਵੀ ਮੌਜੂਦ ਸਨ।
ਇਸ ਦੇ ਬਾਅਦ, ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਸ਼੍ਰੀ ਬਾਇਡਨ ਦੇ ਨਾਲ ਸੀਮਿਤ ਅਤੇ ਵਫ਼ਦ ਪੱਧਰੀ ਪ੍ਰਾਰੂਪਾਂ (ਫਾਰਮੈਟਾਂ) ਵਿੱਚ ਉਪਯੋਗੀ ਬਾਤਚੀਤ ਕੀਤੀ। ਦੋਨੋਂ ਨੇਤਾਵਾਂ ਨੇ ਦੋਨੋਂ ਦੇਸ਼ਾਂ ਦੇ ਦਰਮਿਆਨ ਲੰਬੇ ਸਮੇਂ ਤੋਂ ਚਲੀ ਆ ਰਹੀ ਮੈਤ੍ਰੀ ਅਤੇ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਊਰਜਾ, ਜਲਵਾਯੂ ਪਰਿਵਰਤਨ ਤੋਂ ਲੈ ਕੇ ਜਨ-ਜਨ ਦੇ ਦਰਮਿਆਨ ਸਬੰਧਾਂ ਜਿਹੇ ਖੇਤਰਾਂ ਤੱਕ ਵਧਦੇ ਸਹਿਯੋਗ ’ਤੇ ਚਰਚਾ ਕੀਤੀ।
ਦੋਨੋਂ ਨੇਤਾਵਾਂ ਨੇ ਦੋਨੋਂ ਦੇਸ਼ਾਂ ਦੇ ਦਰਮਿਆਨ ਆਪਸੀ ਵਿਸ਼ਵਾਸ ਅਤੇ ਸਮਝ ਦੇ ਨਾਲ-ਨਾਲ ਸਾਂਝੀਆਂ ਕਦਰਾਂ-ਕੀਮਤਾਂ ਬਾਰੇ ਚਰਚਾ ਕੀਤੀ, ਜੋ ਸਬੰਧਾਂ ਨੂੰ ਇੱਕ ਨਵੀਂ ਉਚਾਈ ਤੱਕ ਲੈ ਜਾਣ ਲਈ ਇੱਕ ਮਜ਼ਬੂਤ ਅਧਾਰ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕ੍ਰਿਟੀਕਲ ਐਂਡ ਐਮਰਜਿੰਗ ਟੈਕਨੋਲੋਜੀਜ਼ (ਆਈਸੀਈਟੀ-iCET) ਜਿਹੀਆਂ ਪਹਿਲਾਂ ਦੇ ਜ਼ਰੀਏ ਹੋਈ ਤੇਜ਼ ਪ੍ਰਗਤੀ ਅਤੇ ਸਸ਼ਕਤ ਸਪਲਾਈ ਚੇਨਸ ਬਣਾਉਣ ਲਈ ਰਣਨੀਤਕ ਟੈਕਨੋਲੋਜੀ ਸਹਿਯੋਗ ਵਧਾਉਣ ਦੀ ਗਹਿਰੀ ਇੱਛਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮਹੱਤਵਪੂਰਨ ਖਣਿਜਾਂ ਅਤੇ ਪੁਲਾੜ ਖੇਤਰਾਂ ਵਿੱਚ ਵਧਦੇ ਸਹਿਯੋਗ ਦਾ ਸੁਆਗਤ ਕੀਤਾ।
ਦੋਨੋਂ ਨੇਤਾਵਾਂ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਅਤੇ ਇੱਕ ਸਥਾਈ ਭਵਿੱਖ ਦੇ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ। ਉਨ੍ਹਾਂ ਨੇ ਸਵੱਛ ਅਤੇ ਅਖੁਟ ਊਰਜਾ ਨੂੰ ਹੁਲਾਰਾ ਦੇਣ ਅਤੇ ਜਲਵਾਯੂ ਪਹਿਲ ’ਤੇ ਸਹਿਯੋਗ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ।
ਦੋਨੋਂ ਨੇਤਾਵਾਂ ਨੇ ਆਪਣੇ ਲੋਕਾਂ ਅਤੇ ਆਲਮੀ ਭਾਈਚਾਰੇ ਦੇ ਲਾਭ ਲਈ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਬਹੁਆਯਾਮੀ ਵਿਆਪਕ ਆਲਮੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਗਹਿਰਾ ਕਰਨ ਦਾ ਦ੍ਰਿੜ੍ਹ ਸੰਕਲਪ ਵਿਅਕਤ ਕੀਤਾ। ਇਸ ਚਰਚਾ ਵਿੱਚ ਆਪਸੀ ਹਿਤ ਦੇ ਖੇਤਰੀ ਅਤੇ ਆਲਮੀ ਮੁੱਦੇ ਵੀ ਸ਼ਾਮਲ ਰਹੇ।
ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਸ਼੍ਰੀ ਬਾਇਡਨ ਅਤੇ ਪ੍ਰਥਮ ਮਹਿਲਾ ਦੁਆਰਾ ਕੀਤੇ ਗਏ ਨਿੱਘੇ ਸੁਆਗਤ ਲਈ ਆਪਣੀ ਤਰਫ਼ੋਂ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਤਬੰਰ 2023 ਵਿੱਚ ਜੀ20 ਨੇਤਾਵਾਂ ਦੇ ਸਮਿਟ (ਸਿਖਰ ਸੰਮੇਲਨ) ਦੇ ਦੌਰਾਨ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਸ਼੍ਰੀ ਬਾਇਡਨ ਦਾ ਸੁਆਗਤ ਕਰਨ ਦੇ ਪ੍ਰਤੀ ਉਤਸੁਕਤਾ ਵਿਅਕਤ ਕੀਤੀ।