Your Excellency, ਪ੍ਰਧਾਨ ਮੰਤਰੀ ਫਾਮ ਮਿੰਗ ਚਿੰਗ,

ਦੋਨਾਂ ਦੇਸ਼ਾਂ ਦੇ delegates,

Media ਦੇ ਸਾਡੇ ਸਾਥੀ,

ਨਮਸਕਾਰ!

ਸਿਨ ਚਾਓ!

 

ਮੈਂ ਪ੍ਰਧਾਨ ਮੰਤਰੀ ਫਾਮ ਮਿੰਗ ਚਿੰਗ ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ।

ਸਭ ਤੋਂ ਪਹਿਲੇ, ਮੈਂ ਸਮਸਤ ਭਾਰਤੀਆਂ ਦੀ ਤਰਫ਼ੋਂ, ਜਨਰਲ ਸੈਕ੍ਰੇਟਰੀ, ਨਿਊਯੇਨ ਫੁ ਚੋਂਗ ਦੇ ਅਕਾਲ ਚਲਾਣੇ ‘ਤੇ ਗਹਿਰੀਆਂ ਸੰਵੇਦਨਾਵਾਂ ਵਿਅਕਤ ਕਰਦਾ ਹਾਂ।

ਉਹ ਭਾਰਤ ਦੇ ਅੱਛੇ ਮਿੱਤਰ ਸਨ। ਅਤੇ ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਅਤੇ ਵੀਅਤਨਾਮ ਸਬੰਧਾਂ ਨੂੰ ਸਟ੍ਰੈਟੇਜਿਕ ਦਿਸ਼ਾ ਭੀ ਮਿਲੀ ਸੀ।

 

Friends,

ਪਿਛਲੇ ਇੱਕ ਦਹਾਕੇ ਵਿੱਚ, ਸਾਡੇ ਸਬੰਧਾਂ ਦੇ ਆਯਾਮਾਂ ਵਿੱਚ ਵਿਸਤਾਰ ਭੀ ਹੋਇਆ ਹੈ, ਅਤੇ ਇਨ੍ਹਾਂ ਵਿੱਚ ਗਹਿਰਾਈ ਭੀ ਆਈ ਹੈ।

ਪਿਛਲੇ 10 ਵਰ੍ਹਿਆਂ ਵਿੱਚ, ਅਸੀਂ ਆਪਣੇ ਸਬੰਧਾਂ ਨੂੰ Comprehensive Strategic Partnership ਦਾ ਰੂਪ ਦਿੱਤਾ ਹੈ।

ਸਾਡੇ ਦੁਵੱਲੇ ਵਪਾਰ ਵਿੱਚ 85 ਪ੍ਰਤੀਸ਼ਤ ਤੋਂ ਅਧਿਕ ਵਾਧਾ ਹੋਇਆ ਹੈ।

ਐਨਰਜੀ, ਟੈਕਨੋਲੋਜੀ, ਅਤੇ Development Partnership ਵਿੱਚ ਆਪਸੀ ਸਹਿਯੋਗ ਵਿੱਚ ਵਿਸਤਾਰ ਹੋਇਆ ਹੈ।

ਰੱਖਿਆ ਅਤੇ ਸੁਰੱਖਿਆ ਖੇਤਰਾਂ ਵਿੱਚ ਆਪਸੀ ਸਹਿਯੋਗ ਨੂੰ ਨਵੀਂ ਗਤੀ ਮਿਲੀ ਹੈ।

ਪਿਛਲੇ ਇੱਕ ਦਹਾਕੇ ਵਿੱਚ, Connectivity ਵਧੀ ਹੈ। ਅਤੇ ਅੱਜ ਸਾਡੇ ਦਰਮਿਆਨ 50 ਤੋਂ ਜ਼ਿਆਦਾ ਡਾਇਰੈਕਟ flights ਹਨ।

ਇਸ ਦੇ ਨਾਲ-ਨਾਲ Tourism ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਅਤੇ ਲੋਕਾਂ ਨੂੰ e-visa ਦੀ ਸੁਵਿਧਾ ਭੀ ਦਿੱਤੀ ਗਈ ਹੈ।

 ‘ਮੀ ਸੋਨ’ ਵਿੱਚ ਪ੍ਰਾਚੀਨ ਮੰਦਿਰਾਂ ਦੀ ਬਹਾਲੀ (पुनरूद्धार) ਦਾ ਕਾਰਜ ਸਫ਼ਲਤਾਪੂਰਵਕ ਪੂਰਾ ਕੀਤਾ ਗਿਆ ਹੈ।

 

Friends,

ਪਿਛਲੇ ਦਹਾਕੇ ਦੀਆਂ achievements ਨੂੰ ਦੇਖਦੇ ਹੋਏ, ਅੱਜ ਦੀ ਸਾਡੀ ਚਰਚਾ ਵਿੱਚ ਅਸੀਂ ਆਪਸੀ ਸਹਿਯੋਗ ਦੇ ਸਾਰੇ ਖੇਤਰਾਂ ‘ਤੇ ਵਿਆਪਕ ਤੌਰ ‘ਤੇ ਚਰਚਾ ਕੀਤੀ।

ਅਤੇ ਭਵਿੱਖ ਦੀ ਰੂਪਰੇਖਾ ਤਿਆਰ ਕਰਨ ਦੀ ਤਰਫ਼ ਕਈ ਕਦਮ ਉਠਾਏ।

ਅਸੀਂ ਮੰਨਦੇ ਹਾਂ ਕਿ ‘ਵਿਕਸਿਤ ਭਾਰਤ 2047’ ਅਤੇ ਵੀਅਤਨਾਮ ਦੇ ‘ਵਿਜ਼ਨ 2045’ ਦੇ ਕਾਰਨ ਦੋਹਾਂ ਦੇਸ਼ਾਂ ਵਿੱਚ ਵਿਕਾਸ ਨੇ ਗਤੀ ਪਕੜੀ ਹੈ।

 

ਇਸ ਨਾਲ ਆਪਸੀ ਸਹਿਯੋਗ ਦੇ ਬਹੁਤ ਸਾਰੇ ਨਵੇਂ ਖੇਤਰ ਖੁੱਲ੍ਹ ਰਹੇ ਹਨ।

ਅਤੇ ਇਸ ਲਈ, ਆਪਣੀ Comprehensive Strategic Partnership ਨੂੰ ਹੋਰ ਅਧਿਕ ਮਜ਼ਬੂਤੀ ਦੇਣ ਦੇ ਲਈ, ਅੱਜ ਅਸੀਂ ਇੱਕ ਨਵਾਂ Plan of Action ਅਪਣਾਇਆ ਹੈ।

ਡਿਫੈਂਸ ਅਤੇ ਸਕਿਉਰਿਟੀ ਦੇ ਖੇਤਰ ਵਿੱਚ ਸਹਿਯੋਗ ਦੇ ਲਈ ਨਵੇਂ ਕਦਮ ਉਠਾਏ ਹਨ।

‘ਨਯਾ-ਚਾਂਗ’ (‘नया-चांग’) ਵਿੱਚ ਬਣੇ Army Software Park ਦਾ ਅੱਜ ਉਦਘਾਟਨ ਕੀਤਾ ਗਿਆ।

 

300 ਮਿਲੀਅਨ ਡਾਲਰ ਦੀ ਕ੍ਰੈਡਿਟ ਲਾਇਨ ‘ਤੇ ਬਣੀ ਸਹਿਮਤੀ ਨਾਲ ਵੀਅਤਨਾਮ ਦੀ ਮੈਰੀਟਾਇਮ ਸਕਿਉਰਿਟੀ ਸਸ਼ਕਤ ਹੋਵੇਗੀ।

ਅਸੀਂ ਇਹ ਭੀ ਤੈ ਕੀਤਾ ਹੈ, ਕਿ ਆਤੰਕਵਾਦ ਅਤੇ ਸਾਇਬਰ ਸੁਰੱਖਿਆ ਦੇ ਵਿਸ਼ਿਆਂ ‘ਤੇ ਸਹਿਯੋਗ ਨੂੰ ਬਲ ਦਿੱਤਾ ਜਾਵੇਗਾ।

ਅਸੀਂ ਇਸ ਬਾਤ ‘ਤੇ ਸਹਿਮਤ ਹਾਂ, ਕਿ ਆਪਸੀ ਵਪਾਰ ਦੇ ਪੋਟੈਂਸ਼ਿਅਲ ਨੂੰ ਪ੍ਰਾਪਤ ਕਰਨ ਦੇ ਲਈ, ਆਸੀਆਨ- India Trade in Goods Agreement ਦੀ ਸਮੀਖਿਆ ਜਲਦੀ ਤੋਂ ਜਲਦੀ ਸੰਪੰਨ ਕੀਤੀ ਜਾਵੇ।

 

ਡਿਜੀਟਲ ਪੇਮੈਂਟ ਕਨੈਕਟਿਵਿਟੀ ਦੇ ਲਈ ਸਾਡੇ ਸੈਂਟਰਲ ਬੈਂਕਾਂ ਦੇ ਦਰਮਿਆਨ ਸਹਿਮਤੀ ਬਣ ਗਈ ਹੈ।

ਅਸੀਂ ਨਿਰਣੇ ਲਿਆ ਹੈ, ਕਿ ਗ੍ਰੀਨ ਇਕੌਨਮੀ ਅਤੇ ਨਿਊ ਇਮਰਜਿੰਗ ਟੈਕਨੋਲੋਜੀ ਦੇ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

ਊਰਜਾ ਅਤੇ ਪੋਰਟ ਡਿਵੈਲਪਮੈਂਟ ਵਿੱਚ ਇੱਕ ਦੂਸਰੇ ਦੀਆਂ ਸਮਰੱਥਾਵਾਂ ਨੂੰ ਪਰਸਪਰ ਲਾਭ ਦੇ ਲਈ ਇਸਤੇਮਾਲ ਕੀਤਾ ਜਾਵੇਗਾ।

ਦੋਹਾਂ ਦੇਸ਼ਾਂ ਦੇ Private Sector, Small and Medium Enterprises ਅਤੇ Start-ups ਨੂੰ ਭੀ ਆਪਸ ਵਿੱਚ ਜੋੜਨ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ।

 

Friends,

ਖੇਤੀਬਾੜੀ ਅਤੇ ਮੱਛੀ ਪਾਲਣ, ਦੋਹਾਂ ਦੇਸ਼ਾਂ ਦੀ ਅਰਥਵਿਵਸਥਾ ਦਾ ਅਹਿਮ ਭਾਗ ਹਨ।

ਇਹ Sectors ਲੋਕਾਂ ਦੀ ਆਜੀਵਿਕਾ ਅਤੇ Food Security ਨਾਲ ਜੁੜੇ ਹਨ।

ਅਸੀਂ ਤੈ ਕੀਤਾ ਹੈ, ਕਿ ਇਨ੍ਹਾਂ ਖੇਤਰਾਂ ਵਿੱਚ ਜਰਮਪਲੈਜ਼ਮ Exchange ਅਤੇ Joint ਰਿਸਰਚ ਨੂੰ ਹੁਲਾਰਾ ਦਿੱਤਾ ਜਾਵੇਗਾ।

 

ਸਾਡੀ ਸਾਂਝੀ ਸੰਸਕ੍ਰਿਤੀ ਧਰੋਹਰ ਦੀ ਸੰਭਾਲ਼ ਦੇ ਲਈ, ਭਾਰਤ World Heritage Site “ਮੀ ਸੋਨ” ਦੇ “ਬਲਾਕ ਐੱਫ” ਦੇ ਮੰਦਿਰਾਂ ਦੀ ਸੰਭਾਲ਼ ਵਿੱਚ ਸਹਿਯੋਗ ਦੇਵੇਗਾ।

ਜਿਹਾ ਕਿ ਅਸੀਂ ਸਾਰੇ ਜਾਣਦੇ ਹਾਂ, Buddhism ਸਾਡੀ ਸਾਂਝੀ ਵਿਰਾਸਤ ਹੈ, ਜਿਸ ਨੇ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਅਧਿਆਤਮਿਕ ਪੱਧਰ ‘ਤੇ ਇੱਕ ਦੂਸਰੇ ਨਾਲ ਜੋੜਿਆ ਹੈ।

ਅਸੀਂ ਭਾਰਤ ਵਿੱਚ Buddhist circuit ਵਿੱਚ ਵੀਅਤਨਾਮ ਦੇ ਲੋਕਾਂ ਨੂੰ ਸੱਦਾ ਦਿੰਦੇ ਹਾਂ।

ਅਤੇ ਚਾਹੁੰਦੇ ਹਾਂ ਕਿ ਨਾਲੰਦਾ ਯੂਨੀਵਰਸਿਟੀ ਦਾ ਲਾਭ ਵੀਅਤਨਾਮ ਦੇ ਯੁਵਾ ਭੀ ਉਠਾਉਣ। 

 

Friends,

ਸਾਡੀ Act East ਪਾਲਿਸੀ ਅਤੇ ਸਾਡੇ Indo-Pacific ਵਿਜ਼ਨ ਵਿੱਚ, ਵੀਅਤਨਾਮ ਸਾਡਾ ਮਹੱਤਵਪੂਰਨ ਪਾਰਟਨਰ ਹੈ।

ਇੰਡੋ-ਪੈਸਿਫਿਕ ਬਾਰੇ ਸਾਡੇ ਦੋਹਾਂ ਦੇ ਵਿਚਾਰਾਂ ਵਿੱਚ ਅੱਛਾ ਤਾਲਮੇਲ ਹੈ।

ਅਸੀਂ ਵਿਸਤਾਰਵਾਦ ਨਹੀਂ, ਵਿਕਾਸਵਾਦ ਦਾ ਸਮਰਥਨ ਕਰਦੇ ਹਾਂ।

ਅਸੀਂ ਫ੍ਰੀ, ਓਪਨ, rules-based ਅਤੇ ਸਮ੍ਰਿੱਧ Indo-Pacific ਦੇ ਲਈ ਆਪਣੇ ਸਹਿਯੋਗ ਨੂੰ ਜਾਰੀ ਰੱਖਾਂਗੇ।

ਅਸੀਂ CDRI ਵਿੱਚ ਸ਼ਾਮਲ ਹੋਣ ਦੇ ਵੀਅਤਨਾਮ ਦੇ ਨਿਰਣੇ ਦਾ ਸੁਆਗਤ ਕਰਦੇ ਹਾਂ।

 

Friends, 

ਇੱਕ ਵਾਰ ਫਿਰ, ਮੈਂ ਪ੍ਰਧਾਨ ਮੰਤਰੀ ਫਾਮ ਮਿਨ ਚਿੰਗ ਦਾ ਸੁਆਗਤ ਕਰਦਾ ਹਾਂ।

ਤੁਹਾਡੀ ਯਾਤਰਾ ਨਾਲ ਸਾਡੇ ਸਬੰਧਾਂ ਵਿੱਚ ਇੱਕ ਨਵਾਂ ਅਤੇ ਸੁਨਹਿਰਾ ਅਧਿਆਇ ਜੁੜ ਰਿਹਾ ਹੈ।

ਬਹੁਤ ਬਹੁਤ ਧੰਨਵਾਦ।

 

 

 

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage