Your Excellency, My friend ਰਾਸ਼ਟਰਪਤੀ ਸੋਲਿਹ,
ਦੋਨੋਂ delegations ਦੇ ਮੈਂਬਰ,
ਮੀਡੀਆ ਦੇ ਪ੍ਰਤੀਨਿਧੀ,
ਨਮਸਕਾਰ!
ਸਭ ਤੋਂ ਪਹਿਲਾਂ ਮੈਂ ਆਪਣੇ ਮਿੱਤਰ ਰਾਸ਼ਟਰਪਤੀ ਸੋਲਿਹ ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ ਭਾਰਤ ਵਿੱਚ ਸੁਆਗਤ ਕਰਦਾ ਹਾਂ। ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਅਤੇ ਮਾਲਦੀਵ ਦੇ ਮਿੱਤਰਾਪੂਰਨ ਸਬੰਧਾਂ ਵਿੱਚ ਨਵਾਂ ਜੋਸ਼ ਆਇਆ ਹੈ, ਸਾਡੀਆਂ ਨਜ਼ਦੀਕੀਆਂ ਵਧੀਆਂ ਹਨ। ਮਹਾਮਾਰੀ ਤੋਂ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਸਾਡਾ ਸਹਿਯੋਗ ਇੱਕ ਵਿਆਪਕ ਭਾਗੀਦਾਰੀ ਦਾ ਰੂਪ ਲੈਂਦਾ ਜਾ ਰਿਹਾ ਹੈ।
Friends,
ਅੱਜ ਰਾਸ਼ਟਰਪਤੀ ਸੋਲਿਹ ਦੇ ਨਾਲ ਮੈਂ ਕਈ ਵਿਸ਼ਿਆਂ ‘ਤੇ ਵਿਆਪਕ ਚਰਚਾ ਕੀਤੀ। ਅਸੀਂ ਸਾਡੇ ਦੁਵੱਲੇ ਸਹਿਯੋਗ ਦੇ ਸਾਰੇ ਆਯਾਮਾਂ ਦਾ ਆਕਲਨ ਕੀਤਾ, ਅਤੇ ਮਹੱਤਵਪੂਰਨ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਵੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
ਹੁਣੇ ਕੁਝ ਦੇਰ ਪਹਿਲਾਂ ਅਸੀਂ ਗ੍ਰੇਟਰ ਮਾਲੇ ਕਨੈਕਟੀਵਿਟੀ ਪ੍ਰੋਜੈਕਟਸ ਦੀ ਸ਼ੁਰੂਆਤ ਦਾ ਸੁਆਗਤ ਕੀਤਾ। ਇਹ ਮਾਲਦੀਵ ਦਾ ਸਭ ਤੋਂ ਬੜਾ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਹੋਵੇਗਾ।
ਅਸੀਂ ਅੱਜ ਗ੍ਰੇਟਰ ਮਾਲੇ ਵਿੱਚ 4000 ਸੋਸ਼ਲ ਹਾਊਸਿੰਗ ਯੂਨਿਟਸ ਦੇ ਨਿਰਮਾਣ ਦੇ ਪ੍ਰੋਜੈਕਟਸ ਦਾ ਰੀਵਿਊ ਵੀ ਕੀਤਾ। ਮੈਨੂੰ ਇਹ ਐਲਾਨ ਕਰਦੇ ਹੋਏ ਪ੍ਰਸੰਨਤਾ ਹੈ ਕਿ ਅਸੀਂ ਇਸ ਦੇ ਅਤਿਰਿਕਤ 2000 ਸੋਸ਼ਲ ਹਾਊਸਿੰਗ ਯੂਨਿਟਸ ਦੇ ਲਈ ਵੀ financial support ਦੇਵਾਂਗੇ।
ਅਸੀਂ 100 ਮਿਲੀਅਨ ਡਾਲਰ ਦੀ ਅਤਿਰਿਕਤ Line of Credit ਦੇਣ ਦਾ ਨਿਰਣਾ ਵੀ ਕੀਤਾ ਹੈ, ਤਾਕਿ ਸਾਰੇ projects ਸਮਾਂ-ਬੱਧ ਤਰੀਕੇ ਨਾਲ ਪੂਰੇ ਹੋ ਸਕਣ।
Friends,
Indian Ocean ਵਿੱਚ ਟ੍ਰਾਂਸ-ਨੈਸ਼ਨਲ ਅਪਰਾਧ, ਆਤੰਕਵਾਦ ਅਤੇ ਡ੍ਰੱਗਸ ਤਸਕਰੀ ਦਾ ਖ਼ਤਰਾ ਗੰਭੀਰ ਹੈ। ਅਤੇ ਇਸ ਲਈ, ਰੱਖਿਆ ਅਤੇ ਸੁਰੱਖਿਆ ਦੇ ਖੇਤਰ ਵਿੱਚ ਭਾਰਤ ਅਤੇ ਮਾਲਦੀਵ ਦੇ ਦਰਮਿਆਨ ਕਰੀਬੀ ਸੰਪਰਕ ਅਤੇ ਤਾਲਮੇਲ ਪੂਰੇ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਦੇ ਲਈ ਮਹੱਤਵਪੂਰਨ ਹੈ। ਇਨ੍ਹਾਂ ਸਾਰੀਆਂ ਸਾਂਝੀਆਂ ਚੁਣੌਤੀਆਂ ਦੇ ਖ਼ਿਲਾਫ਼ ਆਪਣਾ ਸਹਿਯੋਗ ਵਧਾਇਆ ਹੈ। ਇਸ ਵਿੱਚ ਮਾਲਦੀਵ ਦੇ ਸੁਰੱਖਿਆ ਅਧਿਕਾਰੀਆਂ ਦੇ ਲਈ capacity building ਅਤੇ training ਸਹਿਯੋਗ ਵੀ ਸ਼ਾਮਲ ਹੈ। ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੈ ਕਿ ਭਾਰਤ ਮਾਲਦੀਵ ਸੁਰੱਖਿਆ ਬਲ ਦੇ ਲਈ 24 ਵਾਹਨ ਅਤੇ ਇੱਕ Naval Boat ਪ੍ਰਦਾਨ ਕਰੇਗਾ। ਅਸੀਂ ਮਾਲਦੀਵ ਦੇ 61 islands ਵਿੱਚ ਪੁਲਿਸ ਸੁਵਿਧਾਵਾਂ ਦੇ ਨਿਰਮਾਣ ਵਿੱਚ ਵੀ ਸਹਿਯੋਗ ਕਰਾਂਗੇ।
Friends,
ਮਾਲਦੀਵ ਸਰਕਾਰ ਨੇ 2030 ਤੱਕ carbon ਐਮਿਸ਼ਨ ਨੂੰ Net Zero ਕਰਨ ਦਾ ਲਕਸ਼ ਰੱਖਿਆ ਹੈ। ਮੈਂ ਇਸ commitment ਦੇ ਲਈ ਰਾਸ਼ਟਰਪਤੀ ਸੋਲਿਹ ਨੂੰ ਵਧਾਈ ਦਿੰਦਾ ਹਾਂ, ਅਤੇ ਇਹ ਭਰੋਸਾ ਵੀ ਦਿੰਦਾ ਹਾਂ ਕਿ ਇਸ ਲਕਸ਼ ਦੀ ਪ੍ਰਾਪਤੀ ਦੇ ਲਈ ਭਾਰਤ ਮਾਲਦੀਵ ਨੂੰ ਹਰ ਸੰਭਵ ਸਹਿਯੋਗ ਦੇਵੇਗਾ। ਭਾਰਤ ਨੇ ਅੰਤਰਰਾਸ਼ਟਰੀ ਪੱਧਰ 'ਤੇ One World, One Sun, One Grid ਇਸ ਦੀ ਪਹਿਲ ਉਠਾਈ ਹੈ, ਅਤੇ ਇਸ ਦੇ ਤਹਿਤ ਅਸੀਂ ਮਾਲਦੀਵ ਦੇ ਨਾਲ ਪ੍ਰਭਾਵੀ ਕਦਮ ਲੈ ਸਕਦੇ ਹਾਂ।
Friends,
ਅੱਜ ਭਾਰਤ-ਮਾਲਦੀਵ ਪਾਰਟਨਰਸ਼ਿਪ ਨਾ ਸਿਰਫ਼ ਦੋਨੋਂ ਦੇਸ਼ਾਂ ਦੇ ਨਾਗਰਿਕਾਂ ਦੇ ਹਿਤ ਵਿੱਚ ਕੰਮ ਕਰ ਰਹੀ ਹੈ, ਬਲਕਿ ਖੇਤਰ ਦੇ ਲਈ ਵੀ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਦਾ ਸਰੋਤ ਬਣ ਰਹੀ ਹੈ।
ਮਾਲਦੀਵ ਦੀ ਕਿਸੇ ਵੀ ਜ਼ਰੂਰਤ ਜਾਂ ਸੰਕਟ ਵਿੱਚ ਭਾਰਤ first responder ਰਿਹਾ ਹੈ ਅਤੇ ਅੱਗੇ ਵੀ ਰਹੇਗਾ।
ਮੈਂ ਰਾਸ਼ਟਰਪਤੀ ਸੋਲਿਹ ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦੀ ਸੁਖਦ ਭਾਰਤ ਯਾਤਰਾ ਦੀ ਕਾਮਨਾ ਕਰਦਾ ਹਾਂ।
ਬਹੁਤ-ਬਹੁਤ ਧੰਨਵਾਦ।