Your Excellency, ਚਾਂਸਲਰ ਸ਼ੋਲਜ਼,

ਦੋਹਾਂ ਦੇਸ਼ਾਂ ਦੇ delegates,

Media ਦੇ ਸਾਥੀਓ,

ਨਮਸਕਾਰ!

ਗੁਟਨ ਟਾਗ!( Guten Tag!)

ਸਭ ਤੋਂ ਪਹਿਲੇ ਮੈਂ, ਚਾਂਸਲਰ ਸ਼ੋਲਜ਼ (Chancellor Scholz) ਅਤੇ ਉਨ੍ਹਾਂ ਦੇ  delegation ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹੈ।

ਮੈਨੂੰ ਖੁਸ਼ੀ ਹੈ, ਕਿ ਪਿਛਲੇ ਦੋ ਵਰ੍ਹਿਆਂ ਵਿੱਚ ਸਾਨੂੰ ਤੀਸਰੀ ਵਾਰ ਭਾਰਤ ਵਿੱਚ ਤੁਹਾਡਾ ਸੁਆਗਤ ਕਰਨ ਦਾ ਅਵਸਰ ਮਿਲਿਆ ਹੈ।

 

ਭਾਰਤ ਅਤੇ ਜਰਮਨੀ ਦੀ ਸਟ੍ਰੈਟੇਜਿਕ ਪਾਰਟਨਰਸ਼ਿਪ (strategic partnership) ਦੀ ਵਿਆਪਕਤਾ ਦਾ ਅਨੁਮਾਨ ਆਪ (ਤੁਸੀਂ) ਪਿਛਲੇ ਦੋ-ਤਿੰਨ ਦਿਨ ਦੀਆਂ ਗਤੀਵਿਧੀਆਂ ਤੋਂ ਲਗਾ ਸਕਦੇ ਹੋ। ਅੱਜ ਸਵੇਰੇ ਸਾਨੂੰ ਜਰਮਨੀ ਦੇ ਏਸ਼ੀਆ ਪੈਸਿਫਿਕ ਬਿਜ਼ਨਸ ਜਗਤ ਦੀ ਕਾਨਫਰੰਸ (Asia Pacific Conference for German Business) ਨੂੰ ਸੰਬੋਧਨ ਕਰਨ ਦਾ ਅਵਸਰ ਮਿਲਿਆ।

ਮੇਰੇ ਤੀਸਰੇ ਕਾਰਜਕਾਲ ਦੀ ਪਹਿਲੀ IGC (first IGC) ਮੀਟਿੰਗ ਹੁਣੇ ਕੁਝ ਦੇਰ ਪਹਿਲੇ ਸੰਪੰਨ ਹੋਈ ਹੈ। ਹੁਣ ਅਸੀਂ CEO ਫੋਰਮ (CEO Forum) ਦੀ ਬੈਠਕ ਤੋਂ ਆ ਰਹੇ ਹਾਂ।

ਇਸੇ ਸਮੇਂ ਜਰਮਨ ਜਲ ਸੈਨਾ ਦੇ ships (German naval ships) ਗੋਆ ਵਿੱਚ ਪੋਰਟ ਕਾਲਸ (port calls) ਕਰ ਰਹੀਆਂ ਹਨ।

ਅਤੇ ਖੇਡ ਜਗਤ ਭੀ ਪਿੱਛੇ ਨਹੀਂ ਹੈ। ਸਾਡੀਆਂ ਹਾਕੀ ਟੀਮਾਂ (our hockey teams) ਦੇ ਦਰਮਿਆਨ friendly ਮੈਚ (friendly matches) ਭੀ ਖੇਡੇ ਜਾ ਰਹੇ ਹਨ।

ਸਾਥੀਓ,

ਚਾਂਸਲਰ ਸ਼ੋਲਜ਼ (Chancellor Scholz) ਦੀ ਅਗਵਾਈ ਵਿੱਚ ਸਾਡੀ ਭਾਗੀਦਾਰੀ ਨੂੰ ਇੱਕ ਨਵਾਂ ਮੋਮੈਂਟਮ ਅਤੇ ਡਾਇਰੈਕਸ਼ਨ ਮਿਲਿਆ ਹੈ।

ਜਰਮਨੀ ਦੀ “ਫੋਕਸ ਔਨ ਇੰਡੀਆ” ਸਟ੍ਰੈਟੇਜੀ (Germany's "Focus on India" strategy) ਦੇ ਲਈ ਮੈਂ ਚਾਂਸਲਰ ਸ਼ੋਲਜ਼ ਦਾ ਅਭਿਨੰਦਨ ਕਰਦਾ ਹਾਂ। ਇਸ ਵਿੱਚ ਵਿਸ਼ਵ ਦੇ ਦੋ ਬੜੇ ਲੋਕਤੰਤਰਾਂ (two large democracies) ਦੇ ਦਰਮਿਆਨ ਪਾਰਟਨਰਸ਼ਿਪ ਨੂੰ comprehensive ਤਰੀਕੇ ਨਾਲ modernize ਅਤੇ elevate ਕਰਨ ਦਾ ਬਲੂਪ੍ਰਿੰਟ (blueprint) ਹੈ।

ਅੱਜ ਸਾਡਾ ਇਨੋਵੇਸ਼ਨ and ਟੈਕਨੋਲੋਜੀ ਰੋਡਮੈਪ (our innovation and technology roadmap) ਲਾਂਚ ਕੀਤਾ ਗਿਆ ਹੈ।

Critical and Emerging Technologies, Skill Development ਅਤੇ Innovation ਵਿੱਚ whole of government approach (A whole-of-government approach) ‘ਤੇ ਭੀ ਸਹਿਮਤੀ ਬਣੀ ਹੈ। ਇਸ ਨਾਲ ਆਰਟੀਫਿਸ਼ਲ ਇੰਟੈਲੀਜੈਂਸ, Semiconductors ਅਤੇ ਕਲੀਨ ਐਨਰਜੀ ਜਿਹੇ ਖੇਤਰਾਂ ਵਿੱਚ ਸਹਿਯੋਗ ਨੂੰ ਬਲ ਮਿਲੇਗਾ। ਅਤੇ, Secure, trusted ਅਤੇ resilient ਗਲੋਬਲ ਸਪਲਾਈ ਵੈਲਿਊ ਚੇਨਸ (global supply value chains) ਦਾ ਨਿਰਮਾਣ ਕਰਨ ਵਿੱਚ ਭੀ ਮਦਦ ਮਿਲੇਗੀ।

ਸਾਥੀਓ,

ਰੱਖਿਆ ਅਤੇ ਸੁਰੱਖਿਆ ਖੇਤਰਾਂ ਵਿੱਚ ਵਧਦਾ ਸਹਿਯੋਗ ਸਾਡੇ ਗਹਿਰੇ ਆਪਸੀ ਵਿਸ਼ਵਾਸ (our deep mutual trust) ਦਾ ਪ੍ਰਤੀਕ ਹੈ। Classified Information ਦੇ Exchange ‘ਤੇ ਬਣੀ ਸਹਿਮਤੀ ਇਸ ਦਿਸ਼ਾ ਵਿੱਚ ਇੱਕ ਨਵਾਂ ਕਦਮ ਹੈ। ਅੱਜ ਸੰਪੰਨ ਕੀਤੀ ਗਈ Mutual Legal Assistance Treaty ਨਾਲ ਆਤੰਕਵਾਦ ਅਤੇ ਅਲਗਾਵਵਾਦੀ ਤੱਤਾਂ ਨਾਲ ਨਿਪਟਣ ਵਿੱਚ (to combat terrorism and separatist elements) ਸਾਡੇ ਸਾਂਝੇ ਪ੍ਰਯਾਸ ਸਸ਼ਕਤ ਹੋਣਗੇ।

 

Green and sustainable growth ਦੀ ਸਾਂਝੀ ਕਮਿਟਮੈਂਟ ‘ਤੇ ਦੋਨੋਂ ਦੇਸ਼ ਨਿਰੰਤਰ ਕਾਰਜਰਤ ਹਨ। ਅੱਜ, ਸਾਡੀ ਗ੍ਰੀਨ ਅਤੇ ਸਸਟੇਨੇਬਲ ਡਿਵੈਲਪਮੈਂਟ ਪਾਰਟਨਰਸ਼ਿਪ (our Green and Sustainable Development Partnership) ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਗ੍ਰੀਨ ਅਰਬਨ ਮੋਬਿਲਿਟੀ ਪਾਰਟਨਰਸ਼ਿਪ (Green Urban Mobility Partnership) ਦੇ ਦੂਸਰੇ ਪੜਾਅ ‘ਤੇ ਸਹਿਮਤੀ ਬਣਾਈ ਹੈ। ਅਤੇ, ਗ੍ਰੀਨ ਹਾਇਡ੍ਰੋਜਨ ਰੋਡਮੈਪ (Green Hydrogen Roadmap) ਭੀ ਲਾਂਚ ਕੀਤਾ ਹੈ।

ਸਾਥੀਓ,

ਯੂਕ੍ਰੇਨ ਅਤੇ ਪੱਛਮ ਏਸ਼ੀਆ ਵਿੱਚ ਚਲ ਰਹੇ ਸੰਘਰਸ਼, ਦੋਨਾਂ ਦੇਸ਼ਾਂ ਦੇ ਲਈ ਚਿੰਤਾ ਦਾ ਵਿਸ਼ਾ ਹਨ।

 ਭਾਰਤ ਦਾ ਹਮੇਸ਼ਾ ਮਤ ਰਿਹਾ ਹੈ, ਕਿ ਯੁੱਧ ਨਾਲ ਸਮੱਸਿਆਵਾਂ ਦਾ ਸਮਾਧਾਨ ਨਹੀਂ ਹੋ ਸਕਦਾ। ਅਤੇ ਸ਼ਾਂਤੀ ਦੀ ਬਹਾਲੀ (restoration of peace) ਦੇ ਲਈ ਭਾਰਤ ਹਰ ਸੰਭਵ ਯੋਗਦਾਨ ਦੇਣ ਦੇ ਲਈ ਤਿਆਰ ਹੈ।

ਇੰਡੋ-ਪੈਸਿਫਿਕ ਖੇਤਰ (Indo-Pacific region) ਵਿੱਚ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ freedom of navigation ਅਤੇ rule of law ਸੁਨਿਸ਼ਚਿਤ ਕਰਨ ‘ਤੇ ਅਸੀਂ ਦੋਨੋਂ ਸਹਿਮਤ ਹਾਂ।

ਅਸੀਂ ਇਸ ਬਾਤ ‘ਤੇ ਭੀ ਸਹਿਮਤ ਹਾਂ, ਕਿ ਵੀਹਵੀਂ ਸਦੀ ਵਿੱਚ ਬਣਾਈਆਂ ਗਈਆਂ ਗਲੋਬਲ ਫੋਰਮਸ (Global Forums created in the twentieth century), ਇੱਕੀਵੀਂ ਸਦੀ ਦੀਆਂ ਚੁਣੌਤੀਆਂ (challenges of the twenty-first century) ਨਾਲ ਨਿਪਟਣ ਦੇ ਸਮਰੱਥ ਨਹੀਂ (not capable) ਹਨ।

UN Security Council ਸਹਿਤ, ਹੋਰ ਬਹੁਪੱਖੀ ਸੰਸਥਾਵਾਂ (multilateral institutions) ਵਿੱਚ ਰਿਫਾਰਮਸ ਦੀ ਜ਼ਰੂਰਤ ਹੈ।

ਭਾਰਤ ਅਤੇ ਜਰਮਨੀ ਇਸ ਦਿਸ਼ਾ ਵਿੱਚ ਸਰਗਰਮੀ ਨਾਲ ਸਹਿਯੋਗ ਕਰਦੇ ਰਹਿਣਗੇ।

ਸਾਥੀਓ,

People-to-people connections ਸਾਡੇ ਸਬੰਧਾਂ ਦਾ ਅਹਿਮ ਥੰਮ੍ਹ (important pillar of our relationship) ਹਨ। 

 

 

ਅੱਜ, ਅਸੀਂ skills development ਅਤੇ vocational education ਵਿੱਚ ਮਿਲ ਕੇ ਕੰਮ ਕਰਨ ਦਾ ਨਿਰਣਾ ਲਿਆ ਹੈ। IIT ਚੇਨਈ ਅਤੇ ਡ੍ਰੈੱਸਡੇਨ ਯੂਨੀਵਰਸਿਟੀ ਵਿਚਕਾਰ (between IIT Chennai and Dresden University) ਭੀ ਸਮਝੌਤਾ ਸੰਪੰਨ ਹੋਇਆ ਹੈ ਜਿਸ ਨਾਲ ਸਾਡੇ students Dual ਡਿਗਰੀ (Dual Degree program) ਦਾ ਲਾਭ ਉਠਾ ਸਕਣਗੇ।

ਭਾਰਤ ਦੀ ਯੁਵਾ ਸ਼ਕਤੀ (ਭਾਰਤ ਦੀ ਨੌਜਵਾਨ ਪ੍ਰਤਿਭਾ-India’s young talent), ਜਰਮਨੀ ਦੀ ਪ੍ਰਗਤੀ ਅਤੇ ਸਮ੍ਰਿੱਧੀ ਵਿੱਚ ਯੋਗਦਾਨ ਦੇ ਰਹੀ ਹੈ। ਅਸੀਂ ਜਰਮਨੀ ਦੁਆਰਾ ਭਾਰਤ ਦੇ ਲਈ ਜਾਰੀ ਕੀਤੀ ਗਈ “ਸਕਿੱਲਡ ਲੇਬਰ ਸਟ੍ਰੈਟੇਜੀ” ("Skilled Labour Strategy") ਦਾ ਸੁਆਗਤ ਕਰਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਸਾਡੇ ਯੁਵਾ ਟੈਲੰਟ ਪੂਲ ਨੂੰ ਜਰਮਨੀ ਦੇ ਵਿਕਾਸ ਵਿੱਚ ਯੋਗਦਾਨ ਦੇਣ ਦੇ ਬਿਹਤਰ ਅਵਸਰ ਮਿਲਣਗੇ। ਭਾਰਤੀ ਟੈਲੰਟ ਦੀ capacity ਅਤੇ capability (capacity and capability of Indian talent) ਵਿੱਚ ਇਸ ਵਿਸ਼ਵਾਸ ਦੇ ਲਈ ਮੈਂ ਚਾਂਸਲਰ ਸ਼ੋਲਜ਼ (Chancellor Scholz) ਦਾ ਅਭਿਨੰਦਨ ਕਰਦਾ ਹਾਂ।

 Excellency,

ਤੁਹਾਡੀ ਭਾਰਤ ਯਾਤਰਾ ਨਾਲ ਸਾਡੀ ਪਾਰਟਨਰਸ਼ਿਪ ਨੂੰ ਨਵੀਂ ਗਤੀ, ਊਰਜਾ ਅਤੇ ਉਤਸ਼ਾਹ (new momentum, energy, and enthusiasm) ਮਿਲਿਆ ਹੈ।

ਮੈਂ ਕਹਿ ਸਕਦਾ ਹਾਂ, ਕਿ ਸਾਡੀ partnership ਵਿੱਚ clarity ਹੈ, ਅਤੇ ਇਸ ਦਾ ਭਵਿੱਖ ਉੱਜਵਲ ਹੈ।

(I can confidently say that our partnership has clarity, and the future is bright.)

ਜਰਮਨ ਭਾਸ਼ਾ ਵਿੱਚ ਕਹਾਂ ਤਾਂ- ਆਲੇਸ ਕਲਾਰ, ਆਲੇਸ ਗੁਟ!( In German, Alles klar, Alles gut!)

ਬਹੁਤ-ਬਹੁਤ ਧੰਨਵਾਦ। (Thank you very much.)

ਦਾਂਕੇ ਸ਼ੋਨ। (Danke schön.)

Danke schön.

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s organic food products export reaches $448 Mn, set to surpass last year’s figures

Media Coverage

India’s organic food products export reaches $448 Mn, set to surpass last year’s figures
NM on the go

Nm on the go

Always be the first to hear from the PM. Get the App Now!
...
Prime Minister lauds the passing of amendments proposed to Oilfields (Regulation and Development) Act 1948
December 03, 2024

The Prime Minister Shri Narendra Modi lauded the passing of amendments proposed to Oilfields (Regulation and Development) Act 1948 in Rajya Sabha today. He remarked that it was an important legislation which will boost energy security and also contribute to a prosperous India.

Responding to a post on X by Union Minister Shri Hardeep Singh Puri, Shri Modi wrote:

“This is an important legislation which will boost energy security and also contribute to a prosperous India.”