Quoteਪੰਜ ਪਹਿਲੂਆਂ ਬਾਰੇ ਵਿਸਤਾਰ ਨਾਲ ਦੱਸਿਆ: ਗੁਣਵੱਤਾਪੂਰਨ ਸਿੱਖਿਆ ਦਾ ਸਰਵਵਿਆਪਕੀਕਰਣ; ਕੌਸ਼ਲ ਵਿਕਾਸ; ਸਿੱਖਿਆ ਵਿੱਚ ਭਾਰਤ ਦੇ ਪ੍ਰਾਚੀਨ ਅਨੁਭਵ ਅਤੇ ਸ਼ਹਿਰੀ ਯੋਜਨਾਬੰਦੀ ਅਤੇ ਡਿਜ਼ਾਈਨਿੰਗ ਦੇ ਗਿਆਨ ਨੂੰ ਸ਼ਾਮਲ ਕਰਨਾ; ਅੰਤਰਰਾਸ਼ਟਰੀਕਰਣ ਅਤੇ ਐਨੀਮੇਸ਼ਨ ਵਿਜ਼ੂਅਲ ਇਫੈਕਟਸ ਗੇਮਿੰਗ ਕੌਮਿਕ 'ਤੇ ਫੋਕਸ
Quote“"ਭਵਿੱਖ ਦੇ ਰਾਸ਼ਟਰ ਨਿਰਮਾਤਾ ਸਾਡੇ ਨੌਜਵਾਨਾਂ ਨੂੰ ਸਸ਼ਕਤ ਕਰਨਾ, ਭਾਰਤ ਦੇ ਭਵਿੱਖ ਨੂੰ ਸਸ਼ਕਤ ਕਰਨਾ ਹੈ" ”
Quote“"ਇਹ ਡਿਜੀਟਲ ਕਨੈਕਟੀਵਿਟੀ ਸੀ ਜਿਸ ਨੇ ਮਹਾਮਾਰੀ ਦੇ ਦੌਰਾਨ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਜਾਰੀ ਰੱਖਿਆ" ”
Quote“"ਇਨੋਵੇਸ਼ਨ ਸਾਡੇ ਦੇਸ਼ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾ ਰਹੀ ਹੈ। ਹੁਣ ਹੋਰ ਵੀ ਅੱਗੇ ਜਾ ਕੇ ਦੇਸ਼ ਇੰਟੀਗ੍ਰੇਸ਼ਨ ਵੱਲ ਵਧ ਰਿਹਾ ਹੈ” ”
Quote““ਰੋਜ਼ਗਾਰ ਦੀ ਮੰਗ ਦੇ ਬਦਲਦੇ ਪੈਟਰਨਾਂ ਵਿੱਚ, ਦੇਸ਼ ਲਈ ਆਬਾਦੀ ਦੇ ਪ੍ਰਚਲਿਤ ਰੂਪਾਂ ਦੇ ਅਨੁਕੂਲ ਹੋਣਾ ਮਹੱਤਵਪੂਰਨ ਹੈ” ”
Quote“"ਬਜਟ ਸਿਰਫ਼ ਅੰਕੜਿਆਂ ਦਾ ਲੇਖਾ-ਜੋਖਾ ਨਹੀਂ ਹੁੰਦਾ, ਬਜਟ ਜੇਕਰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ ਤਾਂ ਸੀਮਿਤ ਸੰਸਾਧਨਾਂ ਨਾਲ ਵੀ ਬਹੁਤ ਵੱਡਾ ਪਰਿਵਰਤਨ ਲਿਆ ਸਕਦਾ ਹੈ" ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਐਜੂਕੇਸ਼ਨ ਅਤੇ ਸਕਿੱਲ ਸੈਕਟਰਾਂ ਉੱਤੇ ਕੇਂਦਰੀ ਬਜਟ 2022 ਦੇ ਸਕਾਰਾਤਮਕ ਪ੍ਰਭਾਵਾਂ ਬਾਰੇ ਇੱਕ ਵੈਬੀਨਾਰ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਸਬੰਧਿਤ ਕੇਂਦਰੀ ਮੰਤਰੀ, ਸਿੱਖਿਆ, ਕੌਸ਼ਲ ਵਿਕਾਸ, ਵਿਗਿਆਨ, ਟੈਕਨੋਲੋਜੀ ਅਤੇ ਖੋਜ ਦੇ ਪ੍ਰਮੁੱਖ ਹਿਤਧਾਰਕ ਮੌਜੂਦ ਸਨ। ਇਹ ਵੈਬੀਨਾਰ ਬਜਟ ਤੋਂ ਪਹਿਲਾਂ ਅਤੇ ਬਾਅਦ ਵਿੱਚ ਹਿਤਧਾਰਕਾਂ ਨਾਲ ਚਰਚਾ ਅਤੇ ਸੰਵਾਦ ਦੀ ਨਵੀਂ ਪਿਰਤ ਦਾ ਹਿੱਸਾ ਸੀ।

 

ਪ੍ਰਧਾਨ ਮੰਤਰੀ ਨੇ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਨੌਜਵਾਨ ਪੀੜ੍ਹੀ ਦੇ ਮਹੱਤਵ ਉੱਤੇ ਜ਼ੋਰ ਦਿੰਦਿਆਂ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ, "ਸਾਡੇ ਨੌਜਵਾਨਾਂ ਨੂੰ ਸਸ਼ਕਤ ਕਰਨਾ ਜੋ ਭਵਿੱਖ ਦੇ ਰਾਸ਼ਟਰ ਨਿਰਮਾਤਾ ਹਨ, ਭਾਰਤ ਦੇ ਭਵਿੱਖ ਨੂੰ ਸਸ਼ਕਤ ਕਰਨਾ ਹੈ।”

 

|

ਪ੍ਰਧਾਨ ਮੰਤਰੀ ਨੇ ਬਜਟ 2022 ਵਿੱਚ ਉਜਾਗਰ ਕੀਤੇ ਗਏ ਪੰਜ ਪਹਿਲੂਆਂ ਬਾਰੇ ਵਿਸਤਾਰ ਵਿੱਚ ਦੱਸਿਆ। ਪਹਿਲਾ, ਗੁਣਵੱਤਾਪੂਰਨ ਸਿੱਖਿਆ ਦੇ ਸਰਵਵਿਆਪਕੀਕਰਨ ਲਈ ਮੁੱਖ ਫ਼ੈਸਲੇ ਲਏ ਗਏ ਹਨ, ਜਿਵੇਂ ਕਿ ਸਿੱਖਿਆ ਖੇਤਰ ਦੀਆਂ ਵਧੀਆਂ ਸਮਰੱਥਾਵਾਂ ਦੇ ਨਾਲ ਗੁਣਵੱਤਾ ਵਿੱਚ ਸੁਧਾਰ ਦੇ ਨਾਲ ਸਿੱਖਿਆ ਦਾ ਵਿਸਤਾਰ ਕਰਨਾ। ਦੂਸਰਾ, ਕੌਸ਼ਲ ਵਿਕਾਸ ਵੱਲ ਧਿਆਨ ਦਿੱਤਾ ਗਿਆ ਹੈ। ਡਿਜ਼ੀਟਲ ਸਕਿੱਲ ਈਕੋਸਿਸਟਮ, ਉਦਯੋਗ ਦੀ ਮੰਗ ਦੇ ਅਨੁਸਾਰ ਕੌਸ਼ਲ ਵਿਕਾਸ ਅਤੇ ਬਿਹਤਰ ਉਦਯੋਗਿਕ ਸਬੰਧ ਬਣਾਉਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਤੀਸਰਾ, ਭਾਰਤ ਦੇ ਪ੍ਰਾਚੀਨ ਅਨੁਭਵ ਅਤੇ ਸ਼ਹਿਰੀ ਯੋਜਨਾਬੰਦੀ ਅਤੇ ਡਿਜ਼ਾਈਨਿੰਗ ਦੇ ਗਿਆਨ ਨੂੰ ਸਿੱਖਿਆ ਵਿੱਚ ਸ਼ਾਮਲ ਕਰਨਾ ਮਹੱਤਵਪੂਰਨ ਹੈ। ਚੌਥਾ, ਅੰਤਰਰਾਸ਼ਟਰੀਕਰਣ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਵਿੱਚ ਵਿਸ਼ਵ ਪੱਧਰੀ ਵਿਦੇਸ਼ੀ ਯੂਨੀਵਰਸਿਟੀਆਂ ਦੀ ਆਮਦ ਅਤੇ ਗਿਫਟ ਸਿਟੀ ਦੀਆਂ ਸੰਸਥਾਵਾਂ ਨੂੰ ਫਿਨਟੈੱਕ ਨਾਲ ਸਬੰਧਿਤ ਸੰਸਥਾਵਾਂ ਹਾਸਲ ਕਰਨ ਲਈ ਉਤਸ਼ਾਹਿਤ ਕਰਨਾ ਸ਼ਾਮਲ ਹੈ। ਪੰਜਵਾਂ, ਐਨੀਮੇਸ਼ਨ ਵਿਜ਼ੂਅਲ ਇਫੈਕਟਸ ਗੇਮਿੰਗ ਕੌਮਿਕ (ਏਵੀਜੀਵੀ), ਜਿੱਥੇ ਰੋਜ਼ਗਾਰ ਦੀ ਵੱਡੀ ਸੰਭਾਵਨਾ ਹੈ ਅਤੇ ਇੱਕ ਵੱਡੀ ਗਲੋਬਲ ਮਾਰਕੀਟ ਹੈ, 'ਤੇ ਧਿਆਨ ਕੇਂਦਰਿਤ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ “ਇਹ ਬਜਟ ਰਾਸ਼ਟਰੀ ਸਿੱਖਿਆ ਨੀਤੀ ਨੂੰ ਸਾਕਾਰ ਕਰਨ ਵਿੱਚ ਬਹੁਤ ਮਦਦ ਕਰੇਗਾ।”

 

|

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਡਿਜੀਟਲ ਕਨੈਕਟੀਵਿਟੀ ਸੀ ਜਿਸ ਨੇ ਮਹਾਮਾਰੀ ਦੇ ਦੌਰਾਨ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਚਲਦਾ ਰੱਖਿਆ। ਉਨ੍ਹਾਂ ਭਾਰਤ ਵਿੱਚ ਘਟਦੇ ਡਿਜ਼ੀਟਲ ਪਾੜੇ ਦਾ ਜ਼ਿਕਰ ਕੀਤਾ। “ਇਨੋਵੇਸ਼ਨ ਸਾਡੇ ਦੇਸ਼ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾ ਰਹੀ ਹੈ। ਹੁਣ ਹੋਰ ਵੀ ਅੱਗੇ ਜਾ ਕੇ ਦੇਸ਼ ਇੰਟੀਗ੍ਰੇਸ਼ਨ ਵੱਲ ਵਧ ਰਿਹਾ ਹੈ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਈ-ਵਿਦਯਾ, ਵੰਨ ਕਲਾਸ ਵੰਨ ਚੈਨਲ, ਡਿਜ਼ੀਟਲ ਲੈਬਾਂ, ਡਿਜੀਟਲ ਯੂਨੀਵਰਸਿਟੀਆਂ ਜਿਹੇ ਉਪਾਅ ਇੱਕ ਵਿੱਦਿਅਕ ਬੁਨਿਆਦੀ ਢਾਂਚਾ ਤਿਆਰ ਕਰ ਰਹੇ ਹਨ ਜੋ ਦੇਸ਼ ਦੇ ਨੌਜਵਾਨਾਂ ਦੀ ਮਦਦ ਕਰਨ ਵਿੱਚ ਬਹੁਤ ਸਹਾਈ ਹੋਣਗੇ। ਉਨ੍ਹਾਂ ਅੱਗੇ ਕਿਹਾ "ਇਹ ਦੇਸ਼ ਦੀ ਸਮਾਜਿਕ-ਆਰਥਿਕ ਸਥਾਪਨਾ ਵਿੱਚ ਪਿੰਡਾਂ, ਗ਼ਰੀਬਾਂ, ਦਲਿਤਾਂ, ਪਛੜੇ ਅਤੇ ਕਬਾਇਲੀ ਲੋਕਾਂ ਨੂੰ ਬਿਹਤਰ ਸਿੱਖਿਆ ਸਮਾਧਾਨ ਪ੍ਰਦਾਨ ਕਰਨ ਦੀ ਕੋਸ਼ਿਸ਼ ਹੈ।” ਹਾਲ ਹੀ ਵਿੱਚ ਐਲਾਨੀ ਗਈ ਨੈਸ਼ਨਲ ਡਿਜੀਟਲ ਯੂਨੀਵਰਸਿਟੀ ਵਿੱਚ, ਪ੍ਰਧਾਨ ਮੰਤਰੀ ਨੇ ਇੱਕ ਇਨੋਵੇਟਿਵ ਅਤੇ ਬੇਮਿਸਾਲ ਕਦਮ ਦੇਖਿਆ ਜਿਸ ਵਿੱਚ ਯੂਨੀਵਰਸਿਟੀਆਂ ਵਿੱਚ ਸੀਟਾਂ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਹੱਲ ਕਰਨ ਦੀ ਸਮਰੱਥਾ ਹੈ। ਉਨ੍ਹਾਂ ਨੇ ਸਿੱਖਿਆ ਮੰਤਰਾਲੇ, ਯੂਜੀਸੀ ਅਤੇ ਏਆਈਸੀਟੀਈ ਅਤੇ ਡਿਜੀਟਲ ਯੂਨੀਵਰਸਿਟੀ ਦੇ ਸਾਰੇ ਹਿਤਧਾਰਕਾਂ ਨੂੰ ਪ੍ਰੋਜੈਕਟ 'ਤੇ ਤੇਜ਼ੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸੰਸਥਾਵਾਂ ਬਣਾਉਣ ਸਮੇਂ ਅੰਤਰਰਾਸ਼ਟਰੀ ਮਾਨਕਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ।

ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 'ਤੇ, ਪ੍ਰਧਾਨ ਮੰਤਰੀ ਨੇ ਮਾਤ ਭਾਸ਼ਾ ਦੇ ਮਾਧਿਅਮ ਵਿੱਚ ਸਿੱਖਿਆ ਅਤੇ ਬੱਚਿਆਂ ਦੇ ਮਾਨਸਿਕ ਵਿਕਾਸ ਦਰਮਿਆਨ ਸਬੰਧ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਦੱਸਿਆ ਕਿ ਕਈ ਰਾਜਾਂ ਵਿੱਚ ਮੈਡੀਕਲ ਅਤੇ ਟੈਕਨੀਕਲ ਐਜੂਕੇਸ਼ਨ ਵੀ ਸਥਾਨਕ ਭਾਸ਼ਾਵਾਂ ਵਿੱਚ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਸਥਾਨਕ ਭਾਰਤੀ ਭਾਸ਼ਾਵਾਂ ਵਿੱਚ ਡਿਜੀਟਲ ਫੋਰਮੈਟ ਵਿੱਚ ਬਿਹਤਰੀਨ ਸਮੱਗਰੀ ਬਣਾਉਣ ਵਿੱਚ ਤੇਜ਼ੀ ਲਿਆਉਣ ਦਾ ਸੱਦਾ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੀ ਸਮੱਗਰੀ ਇੰਟਰਨੈੱਟ, ਮੋਬਾਈਲ ਫੋਨ, ਟੀਵੀ ਅਤੇ ਰੇਡੀਓ ਜ਼ਰੀਏ ਉਪਲਬਧ ਹੋਣੀ ਚਾਹੀਦੀ ਹੈ। ਉਨ੍ਹਾਂ ਸੰਕੇਤਕ ਭਾਸ਼ਾਵਾਂ ਵਿੱਚ ਸਮੱਗਰੀ ਦੇ ਸਬੰਧ ਵਿੱਚ ਕੰਮ ਨੂੰ ਪਹਿਲ ਦੇ ਨਾਲ ਜਾਰੀ ਰੱਖਣ ਦੀ ਲੋੜ ਨੂੰ ਦੁਹਰਾਇਆ।

|

ਪ੍ਰਧਾਨ ਮੰਤਰੀ ਨੇ ਕਿਹਾ, "ਆਤਮਨਿਰਭਰ ਭਾਰਤ ਲਈ ਆਲਮੀ ਪ੍ਰਤਿਭਾ ਦੀ ਮੰਗ ਦੇ ਦ੍ਰਿਸ਼ਟੀਕੋਣ ਤੋਂ ਗਤੀਸ਼ੀਲ ਕੌਸ਼ਲ ਮਹੱਤਵਪੂਰਨ ਹੈ।" ਉਨ੍ਹਾਂ ਬਦਲਦੇ ਰੋਜ਼ਗਾਰ ਦੀਆਂ ਭੂਮਿਕਾਵਾਂ ਦੀਆਂ ਮੰਗਾਂ ਦੇ ਅਨੁਸਾਰ ਦੇਸ਼ ਦਾ 'ਜਨਸੰਖਿਅਕ ਲਾਭਅੰਸ਼' ਤਿਆਰ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵਿਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਬਜਟ ਵਿੱਚ ਸਕਿੱਲ ਅਤੇ ਆਜੀਵਕਾ ਲਈ ਡਿਜੀਟਲ ਈਕੋਸਿਸਟਮ ਅਤੇ ਈ-ਸਕਿੱਲ ਲੈਬਾਂ ਦਾ ਐਲਾਨ ਕੀਤਾ ਗਿਆ ਸੀ।

ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਬਜਟ ਪ੍ਰਕਿਰਿਆ ਵਿੱਚ ਹਾਲੀਆ ਤਬਦੀਲੀਆਂ ਬਜਟ ਨੂੰ ਪਰਿਵਰਤਨ ਦੇ ਇੱਕ ਸਾਧਨ ਵਜੋਂ ਬਦਲ ਰਹੀਆਂ ਹਨ। ਉਨ੍ਹਾਂ ਨੇ ਹਿਤਧਾਰਕਾਂ ਨੂੰ ਬਜਟ ਦੀਆਂ ਵਿਵਸਥਾਵਾਂ ਨੂੰ ਜ਼ਮੀਨੀ ਪੱਧਰ 'ਤੇ ਸੁਚਾਰੂ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਬਜਟ ਨੂੰ ਇੱਕ ਮਹੀਨਾ ਪਹਿਲਾਂ ਪੇਸ਼ ਕਰ ਕੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਜਦੋਂ ਇਸ ਨੂੰ ਪਹਿਲੀ ਅਪ੍ਰੈਲ ਤੋਂ ਲਾਗੂ ਕੀਤਾ ਜਾਂਦਾ ਹੈ ਤਾਂ ਸਾਰੀ ਤਿਆਰੀ ਅਤੇ ਵਿਚਾਰ-ਵਟਾਂਦਰਾ ਪਹਿਲਾਂ ਹੀ ਕਰ ਲਿਆ ਜਾਂਦਾ ਹੈ। ਉਨ੍ਹਾਂ ਨੇ ਹਿਤਧਾਰਕਾਂ ਨੂੰ ਬਜਟ ਵਿਵਸਥਾਵਾਂ ਦੇ ਸਰਵੋਤਮ ਨਤੀਜੇ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਅੱਗੇ ਕਿਹਾ, “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਰਾਸ਼ਟਰੀ ਸਿੱਖਿਆ ਦੇ ਸੰਦਰਭ ਵਿੱਚ, ਇਹ ਪਹਿਲਾ ਬਜਟ ਹੈ, ਜਿਸ ਨੂੰ ਅਸੀਂ ਅੰਮ੍ਰਿਤ ਕਾਲ ਦੀ ਨੀਂਹ ਰੱਖਣ ਲਈ ਤੇਜ਼ੀ ਨਾਲ ਲਾਗੂ ਕਰਨਾ ਚਾਹੁੰਦੇ ਹਾਂ।” ਉਨ੍ਹਾਂ ਇਹ ਕਹਿ ਕੇ ਸਮਾਪਤੀ ਕੀਤੀ ਕਿ “ਬਜਟ ਸਿਰਫ਼ ਅੰਕੜਿਆਂ ਦਾ ਲੇਖਾ ਨਹੀਂ ਹੈ, ਜੇਕਰ ਬਜਟ ਸਹੀ ਢੰਗ ਨਾਲ ਲਾਗੂ ਕੀਤਾ ਜਾਂਦਾ ਹੈ, ਤਾਂ ਸੀਮਿਤ ਸੰਸਾਧਨਾਂ ਦੇ ਬਾਵਜੂਦ ਬਹੁਤ ਵੱਡਾ ਬਦਲਾਅ ਲਿਆ ਸਕਦਾ ਹੈ।”

Click here to read full text speech

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
GST collections 7.3% up in December, totaling Rs 1.77 lakh crore

Media Coverage

GST collections 7.3% up in December, totaling Rs 1.77 lakh crore
NM on the go

Nm on the go

Always be the first to hear from the PM. Get the App Now!
...
ONDC has contributed to empowering small businesses and revolutionising e-commerce: PM Modi
January 02, 2025

The Prime Minister Shri Narendra Modi today highlighted ONDC’s contribution in empowering small businesses and revolutionising e-commerce and remarked that it will play a vital role in furthering growth and prosperity.

Responding to a post by Shri Piyush Goyal on X, Shri Modi wrote:

"ONDC has contributed to empowering small businesses and revolutionising e-commerce, thus playing a vital role in furthering growth and prosperity."