ਰਾਜਸਥਾਨ ਵਿੱਚ 17,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਉਦਘਾਟਨ ਕੀਤਾ
ਰਾਜਸਥਾਨ ਵਿੱਚ 5000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵੱਖ- ਵੱਖ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ
ਉਨ੍ਹਾਂ ਨੇ ਲਗਭਗ 2300 ਕਰੋੜ ਰੁਪਏ ਦੀ ਲਾਗਤ ਵਾਲੇ ਅੱਠ ਮਹੱਤਵਪੂਰਨ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।
'ਖਾਤੀਪੁਰਾ (Khatipura) ਰੇਲਵੇ ਸਟੇਸ਼ਨ' ਰਾਸ਼ਟਰ ਨੂੰ ਸਮਰਪਿਤ ਕੀਤਾ
ਪ੍ਰਧਾਨ ਮੰਤਰੀ ਨੇ ਲਗਭਗ 5300 ਕਰੋੜ ਰੁਪਏ ਦੀ ਲਾਗਤ ਦੇ ਮਹੱਤਵਪੂਰਨ ਸੋਲਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਰਾਸ਼ਟਰ ਨੂੰ ਸਮਰਪਿਤ 2100 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੇ ਨੈਸ਼ਨਲ ਪਾਵਰ ਟ੍ਰਾਂਸਮਿਸ਼ਨ ਸੈਕਟਰ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕੀਤੇ
ਜਲ ਜੀਵਨ ਮਿਸ਼ਨ ਤਹਿਤ ਕਰੀਬ 2400 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।
ਜੋਧਪੁਰ ਵਿੱਚ ਇੰਡੀਅਨ ਆਇਲ ਦਾ ਐੱਲਪੀਜੀ ਬੌਟਲਿੰਗ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ
"ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਵਿਕਸਿਤ ਰਾਜਸਥਾਨ ਦੀ ਮਹੱਤਵਪੂਰਨ ਭੂਮਿਕਾ ਹੈ"
"ਭਾਰਤ ਕੋਲ ਅਤੀਤ ਦੀ ਨਿਰਾਸ਼ਾ ਨੂੰ ਛੱਡ ਕੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਦਾ ਮੌਕਾ ਹੈ"
ਜਦੋਂ ਮੈਂ ਵਿਕਸਿਤ ਭਾਰਤ ਦੀ ਗੱਲ ਕਰਦਾ ਹਾਂ ਤਾਂ ਇਹ ਸਿਰਫ਼ ਇੱਕ ਸ਼ਬਦ ਜਾ
ਆਪਣੀ ਵਿਦੇਸ਼ ਯਾਤਰਾ ਦੌਰਾਨ, ਜਿਸ ਤੋਂ ਉਹ ਕੱਲ੍ਹ ਵਾਪਸ ਪਰਤੇ ਹਨ ਦਾ ਜ਼ਿਕਰ ਕਰਦੇ ਹੋਏ ਗਲੋਬਲ ਲੀਡਰਸ ਨਾਲ ਉਨ੍ਹਾਂ ਦੀ ਹੋਈ ਗੱਲਬਾਤ ਦਾ ਜ਼ਿਕਰ ਕਰਦੇ ਹੋਏ ਇਸ ਗੱਲ ‘ਤੇ ਚਾਨਣਾਂ ਪਾਇਆ ਕਿ ਵਿਸ਼ਵ ਨੇਤਾ ਇਹ ਮੰਨ ਰਹੇ ਹਨ ਕਿ ਭਾਰਤ ਹੁਣ ਵੱਡੇ ਸੁਪਨੇ ਦੇਖ ਸਕਦਾ ਹੈ ਅਤੇ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰ ਸਕਦਾ ਹੈ।
ਸ਼੍ਰੀ ਮੋਦੀ ਨੇ ਗ਼ਰੀਬਾਂ ਅਤੇ ਮੱਧ ਵਰਗ ਦੇ ਖਰਚਿਆਂ ਨੂੰ ਘਟਾਉਣ ਵਿੱਚ ਡਬਲ ਇੰਜਣ ਸਰਕਾਰ ਦੀਆਂ ਕੋਸ਼ਿਸ਼ਾਂ ‘ਤੇ ਚਾਨਣਾਂ ਪਾਉਂਦੇ ਹੋਏ ਕਿਹਾ ਕਿ ਰਾਜਸਥਾਨ ਵਿੱਚ ਸਰਕਾਰ ਨੇ 5 ਲੱਖ ਘਰਾਂ ਵਿੱਚ ਸੋਲਰ ਪੈਨਲ ਲਗਾਉਣ ਦੀ ਯੋਜਨਾ ਬਣਾਈ ਹੈ।
ਉਨ੍ਹਾਂ ਨੇ ਪੇਪਰ ਲੀਕ ਘਟਨਾਵਾਂ ਲਈ ਐੱਸਆਈਟੀ ਦੇ ਗਠਨ ਬਾਰੇ ਨਵੀਂ ਰਾਜ ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ ਪੇਪਰ ਲੀਕ ਦੇ ਵਿਰੁੱਧ ਸਖ਼ਤ ਨਵੇਂ ਕੇਂਦਰੀ ਕਾਨੂੰਨ ਬਾਰੇ ਵੀ ਜਾਣਕਾਰੀ ਦਿੱਤੀ ਜੋ ਇਸ ਸਬੰਧ ਵਿੱਚ ਰੋਕਥਾਮ ਵਜੋਂ ਕੰਮ ਕਰੇਗਾ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ‘ਵਿਕਸਿਤ ਭਾਰਤ ‘ਵਿਕਸਿਤ ਰਾਜਸਥਾਨ’ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ 17,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ  ਲੋਕਅਰਪਣ ਤੇ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟਸ ਸੜਕ, ਰੇਲ, ਸੂਰਜੀ ਊਰਜਾ, ਪਾਵਰ ਟ੍ਰਾਂਸਮਿਸ਼ਨ, ਪੀਣ ਵਾਲਾ ਪਾਣੀ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਸਮੇਤ ਕਈ ਮਹੱਤਵਪੂਰਨ ਖੇਤਰਾਂ ਨਾਲ ਸਬੰਧਿਤ ਹਨ।

 

ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ, ਵਿਕਸਿਤ ਰਾਜਸਥਾਨ ਪ੍ਰੋਗਰਾਮ ਵਿੱਚ ਰਾਜਸਥਾਨ ਦੇ ਸਾਰੇ ਚੋਣ ਹਲਕਿਆਂ ਦੇ ਲੱਖਾਂ ਲੋਕਾਂ ਦੀ ਸ਼ਮੂਲੀਅਤ ਦਾ ਜ਼ਿਕਰ  ਕੀਤਾ ਅਤੇ ਉਨ੍ਹਾਂ ਦਾ ਸਮਾਗਮ ਵਿੱਚ ਹਾਜ਼ਰ ਹੋਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਸਾਰੇ ਲਾਭਪਾਤਰੀਆਂ ਨੂੰ ਇੱਕ ਛੱਤ ਹੇਠ ਲਿਆਉਣ ਲਈ ਟੈਕਨੋਲੋਜੀ ਦੀ ਸ਼ਾਨਦਾਰ ਵਰਤੋਂ ਲਈ ਵੀ ਵਧਾਈ ਦਿੱਤੀ। ਰਾਜਸਥਾਨ ਦੇ ਲੋਕਾਂ ਦੀ ਗੁਣਵੱਤਾ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੁਝ ਦਿਨ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦੇ ਰਾਜਸਥਾਨ ਵਿੱਚ ਹੋਏ ਸੁਆਗਤ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਸ ਦੀ ਗੂੰਜ ਨਾ ਸਿਰਫ਼ ਪੂਰੇ ਭਾਰਤ ਵਿੱਚ ਹੀ ਬਲਕਿ ਫਰਾਂਸ ਵਿੱਚ ਵੀ ਸੁਣਾਈ ਦਿੱਤੀ ਹੈ। ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਦੌਰੇ ਦੌਰਾਨ ਲੋਕਾਂ ਦੇ ਅਸ਼ੀਰਵਾਦ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਡਬਲ ਇੰਜਣ ਸਰਕਾਰ ਦੇ ਗਠਨ ਵਿੱਚ ‘ਮੋਦੀ ਕੀ ਗਾਰੰਟੀ’ ਵਿੱਚ ਆਪਣੇ ਵਿਸ਼ਵਾਸ ਦੀ ਵੀ ਪੁਸ਼ਟੀ ਕੀਤੀ। ਉਨ੍ਹਾਂ ਨੇ ਰਾਜਸਥਾਨ ਦੀ ਜਨਤਾ ਨੂੰ ਸੜਕਾਂ, ਰੇਲਵੇ, ਸੂਰਜੀ ਊਰਜਾ, ਬਿਜਲੀ ਟ੍ਰਾਂਸਮਿਸ਼ਨ, ਪੀਣ ਵਾਲੇ ਪਾਣੀ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਦੇ ਖੇਤਰਾਂ ਵਿੱਚ ਅੱਜ 17,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਰਾਜ ਵਿੱਚ ਰੋਜ਼ਗਾਰ ਦੇ ਕਈ ਮੌਕੇ ਜੁਟਾਉਣ ਵਿੱਚ ਮਦਦ ਮਿਲੇਗੀ। 

 

ਪ੍ਰਧਾਨ ਮੰਤਰੀ ਨੇ ਲਾਲ ਕਿਲੇ ਦੀ ਫਸੀਲ ਤੋਂ 'ਇਹ ਹੀ ਸਮਾਂ ਹੈ- ਸਹੀ ਸਮਾਂ ਹੈ' ਨੂੰ ਯਾਦ ਕਰਦੇ ਹੋਏ ਮੌਜੂਦਾ ਸਮੇਂ ਨੂੰ ਸੁਨਹਿਰੀ ਦੌਰ (ਸਵਰਣਿਮ ਕਾਲ) ਦੱਸਦੇ ਹੋਏ ਕਿਹਾ ਕਿ ਭਾਰਤ ਪਿਛਲੇ ਕਈ ਦਹਾਕਿਆਂ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਪੂਰੇ ਆਤਮਵਿਸ਼ਵਾਸ ਨਾਲ ਅੱਗੇ ਵਧ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਘੁਟਾਲਿਆਂ, ਅਸੁਰੱਖਿਆ ਅਤੇ ਅੱਤਵਾਦ ਦੀਆਂ ਗੱਲਾਂ ਦੇ ਉਲਟ ਹੁਣ ਸਾਡਾ ਧਿਆਨ ਵਿਕਸਿਤ ਭਾਰਤ ਅਤੇ ਵਿਕਸਿਤ ਰਾਜਸਥਾਨ ਦੇ ਟੀਚੇ 'ਤੇ ਕੇਂਦ੍ਰਿਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅਸੀਂ ਵੱਡੇ ਸੰਕਲਪ ਲੈ ਰਹੇ ਹਾਂ ਅਤੇ ਵੱਡੇ ਸੁਪਨੇ ਵੀ ਦੇਖ ਰਹੇ ਹਾਂ ਅਤੇ ਅਸੀਂ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਮੈਂ ਵਿਕਸਿਤ ਭਾਰਤ ਦੀ ਗੱਲ ਕਰਦਾ ਹਾਂ ਤਾਂ ਇਹ ਸਿਰਫ਼ ਇੱਕ ਸ਼ਬਦ ਜਾਂ ਭਾਵਨਾ ਨਹੀਂ ਹੈ, ਸਗੋਂ ਹਰ ਪਰਿਵਾਰ ਦੇ ਜੀਵਨ ਨੂੰ ਸਮ੍ਰਿੱਧ ਬਣਾਉਣ ਦੀ ਮੁਹਿੰਮ ਵੀ ਹੈ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ ਮੁਹਿੰਮ ਦੇਸ਼ ਵਿੱਚੋਂ ਗ਼ਰੀਬੀ ਦੂਰ ਕਰਨ, ਮਿਆਰੀ ਰੋਜ਼ਗਾਰ ਪੈਦਾ ਕਰਨ ਅਤੇ ਦੇਸ਼ ਵਿੱਚ ਆਧੁਨਿਕ ਸਹੂਲਤਾਂ ਜੁਟਾਉਣ ਦੀ ਮੁਹਿੰਮ ਹੈ। ਆਪਣੀ ਵਿਦੇਸ਼ ਯਾਤਰਾ ਦੌਰਾਨ, ਜਿਸ ਤੋਂ ਉਹ ਕੱਲ੍ਹ ਵਾਪਸ ਪਰਤੇ ਹਨ ਦਾ ਜ਼ਿਕਰ  ਕਰਦੇ ਹੋਏ ਗਲੋਬਲ ਲੀਡਰਸ ਨਾਲ ਉਨ੍ਹਾਂ ਦੀ ਹੋਈ ਗੱਲਬਾਤ ਦਾ ਜ਼ਿਕਰ ਕਰਦੇ ਹੋਏ ਇਸ ਗੱਲ ‘ਤੇ ਚਾਨਣਾਂ ਪਾਇਆ ਕਿ ਵਿਸ਼ਵ ਨੇਤਾ ਇਹ ਮੰਨ ਰਹੇ ਹਨ ਕਿ ਭਾਰਤ ਹੁਣ ਵੱਡੇ ਸੁਪਨੇ ਦੇਖ ਸਕਦਾ ਹੈ ਅਤੇ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰ ਸਕਦਾ ਹੈ।

 

ਪ੍ਰਧਾਨ ਮੰਤਰੀ ਨੇ ਰੇਲ, ਸੜਕ, ਬਿਜਲੀ ਅਤੇ ਪਾਣੀ ਜਿਹੇ ਜ਼ਰੂਰੀ ਖੇਤਰਾਂ ਦੇ ਤੇਜ਼ੀ ਨਾਲ ਵਿਕਾਸ ਦੀ ਜਰੂਰਤ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਕਸਿਤ ਭਾਰਤ ਦੇ ਵਿਕਾਸ ਲਈ ਵਿਕਸਿਤ ਰਾਜਸਥਾਨ ਦਾ ਵਿਕਾਸ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਖੇਤਰਾਂ ਦੇ ਵਿਕਾਸ ਨਾਲ ਕਿਸਾਨਾਂ,  ਪਸ਼ੂ ਪਾਲਕਾਂ, ਉਦਯੋਗਾਂ ਅਤੇ ਸੈਰ-ਸਪਾਟਾ ਸਮੇਤ ਹੋਰ ਲੋਕਾਂ ਨੂੰ ਲਾਭ ਮਿਲੇਗਾ, ਇਸ ਦੇ ਨਾਲ ਹੀ ਰਾਜ ਵਿੱਚ ਨਵੇਂ ਨਿਵੇਸ਼ ਅਤੇ ਰੋਜ਼ਗਾਰ ਦੇ ਮੌਕੇ ਵੀ ਉਪਲਬਧ ਹੋਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਦੇ ਕੇਂਦਰੀ ਬਜਟ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ 11 ਲੱਖ ਕਰੋੜ ਰੁਪਏ ਦੀ ਰਿਕਾਰਡ ਵੰਡ  ਕੀਤੀ ਗਈ ਹੈ, ਜੋ ਕਿ ਪਿਛਲੀ ਸਰਕਾਰ ਦੀ ਤੁਲਨਾ ਵਿੱਚ 6 ਗੁਣਾ ਵਧ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਖਰਚ ਨਾਲ ਸੀਮੇਂਟ, ਪੱਥਰ ਅਤੇ ਸਿਰੇਮਿਕ ਉਦਯੋਗਾਂ ਨੂੰ ਵੱਡਾ ਲਾਭ ਮਿਲੇਗਾ।

 

ਪਿਛਲੇ 10 ਸਾਲਾਂ ਦੌਰਾਨ ਰਾਜਸਥਾਨ ਵਿੱਚ ਪੇਂਡੂ ਸੜਕਾਂ, ਹਾਈਵੇਅ ਅਤੇ ਐਕਸਪ੍ਰੈੱਸਵੇਅ ਵਿੱਚ ਬੇਮਿਸਾਲ ਨਿਵੇਸ਼ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਰਾਜਸਥਾਨ ਚੌੜੇ ਰਾਜਮਾਰਗਾਂ ਰਾਹੀਂ ਗੁਜਰਾਤ, ਮਹਾਰਾਸ਼ਟਰ ਦੇ ਤਟਵਰਤੀ ਖੇਤਰਾਂ ਨੂੰ ਰਾਜ ਨਾਲ ਜੋੜ ਰਿਹਾ ਹੈ। ਅੱਜ ਦਾ ਪ੍ਰੋਜੈਕਟ ਕੋਟਾ, ਉਦੈਪੁਰ, ਟੋਂਕ, ਸਵਾਈ ਮਾਧੋਪੁਰ, ਬੂੰਦੀ, ਅਜਮੇਰ, ਭੀਲਵਾੜਾ ਅਤੇ ਚਿਤੌੜਗੜ੍ਹ ਵਿੱਚ ਸੰਪਰਕ ਵਿੱਚ ਸੁਧਾਰ ਕਰੇਗਾ। ਇਹ ਸੜਕਾਂ ਦਿੱਲੀ, ਹਰਿਆਣਾ, ਗੁਜਰਾਤ ਅਤੇ ਮਹਾਰਾਸ਼ਟਰ ਨਾਲ ਵੀ ਬਿਹਤਰ ਸੰਪਰਕ ਯਕੀਨੀ ਬਣਾਉਣਗੀਆਂ।

ਪ੍ਰਧਾਨ ਮੰਤਰੀ ਨੇ ਰੇਲਵੇ ਦੇ ਇਲੈਕਟ੍ਰੀਫਿਕੇਸ਼ਨ  , ਸੁਧਾਰ ਅਤੇ ਮੁਰੰਮਤ ਕਾਰਜਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਬਾਂਦੀਕੁਈ-ਆਗਰਾ ਫੋਰਟ ਰੇਲ ਲਾਈਨ ਦੇ ਦੋਹਰੀਕਰਣ  ਨਾਲ ਮੇਂਹਦੀਪੁਰ ਬਾਲਾਜੀ ਅਤੇ ਆਗਰਾ ਤੱਕ ਆਸਾਨ ਪਹੁੰਚ ਉਪਲਬਧ ਹੋਵੇਗੀ। ਇਸੇ ਤਰ੍ਹਾਂ ਉਨ੍ਹਾਂ ਨੇ ਖਾਤੀਪੁਰਾ  (ਜੈਪੁਰ) ਸਟੇਸ਼ਨ ਦਾ ਵੀ ਜ਼ਿਕਰ ਕੀਤਾ, ਜੋ ਅਧਿਕ ਟ੍ਰੇਨਾਂ ਦੇ ਸੰਚਾਲਨ ਵਿੱਚ ਸਮਰੱਥ ਹੋ ਜਾਵੇਗਾ।

 

 ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਆਪਣੇ ਘਰਾਂ ਵਿੱਚ ਸੂਰਜੀ ਊਰਜਾ ਦਾ ਉਤਪਾਦਨ ਕਰਨ ਦੇ ਨਾਲ-ਨਾਲ ਇਸ ਵਾਧੂ ਬਿਜਲੀ ਨੂੰ ਵੇਚ ਕੇ ਆਮਦਨ ਜੁਟਾਉਣ ਵਿੱਚ ਸਮਰੱਥ ਬਣਾਉਣ  ਦੇ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਪੀਐੱਮ ਸੂਰਯ ਘਰ ਯੋਜਨਾ ਜਾਂ ਮੁਫਤ ਬਿਜਲੀ ਯੋਜਨਾ ਦੀ ਪਹਿਲ ‘ਤੇ ਪ੍ਰਕਾਸ਼ ਪਾਇਆ, ਜਿਸ ਵਿੱਚ ਸਰਕਾਰ 300 ਯੂਨਿਟ ਮੁਫ਼ਤ ਬਿਜਲੀ ਦੀ ਵਿਵਸਥਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਸ਼ੁਰੂ ਵਿੱਚ ਇੱਕ ਕਰੋੜ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਸਥਾਪਿਤ ਕਰਨ ਦੇ ਲਈ ਵਿੱਤੀ ਸਹਾਇਤਾ ਉਪਲਬਧ ਕਰਵਾਏਗੀ। ਇਸ ਪ੍ਰੋਜੈਕਟ ਦਾ ਕੁੱਲ ਖਰਚਾ ਲਗਭਗ 75,000 ਕਰੋੜ ਰੁਪਏ ਹੋਵੇਗਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇਸ ਨਾਲ ਮੱਧ ਵਰਗ ਅਤੇ ਹੇਠਲੇ ਮੱਧ ਵਰਗ ਦੇ ਸਮਾਜ ਨੂੰ ਸਭ ਤੋਂ ਵੱਧ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਲਈ ਬੈਂਕਾਂ ਵੀ ਅਸਾਨੀ ਨਾਸ ਲੋਨ ਉਪਲਬਧ ਕਰਵਾਉਣਗੇ। ਸ਼੍ਰੀ ਮੋਦੀ ਨੇ  ਗ਼ਰੀਬਾਂ ਅਤੇ ਮੱਧ ਵਰਗ ਦੇ ਖਰਚਿਆਂ ਨੂੰ ਘਟਾਉਣ ਵਿੱਚ ਡਬਲ ਇੰਜਣ ਸਰਕਾਰ ਦੀਆਂ ਕੋਸ਼ਿਸ਼ਾਂ ‘ਤੇ ਚਾਨਣਾਂ ਪਾਉਂਦੇ ਹੋਏ ਕਿਹਾ ਕਿ ਰਾਜਸਥਾਨ ਵਿੱਚ ਸਰਕਾਰ ਨੇ 5 ਲੱਖ ਘਰਾਂ ਵਿੱਚ ਸੋਲਰ ਪੈਨਲ ਲਗਾਉਣ ਦੀ ਯੋਜਨਾ ਬਣਾਈ ਹੈ।

 

ਪ੍ਰਧਾਨ ਮੰਤਰੀ ਨੇ ਚਾਰ ਵਰਗਾਂ ਯਾਨੀ ਯੁਵਾ,ਮਹਿਲਾ, ਕਿਸਾਨ ਅਤੇ ਗ਼ਰੀਬਾਂ ਦੇ ਵਿਕਾਸ 'ਤੇ ਧਿਆਨ ਕੇਂਦ੍ਰਿਤ ਕਰਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਾਡੇ ਲਈ ਇਹ 4 ਸਭ ਤੋਂ ਵੱਡੀਆਂ ਜਾਤਾਂ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਡਬਲ ਇੰਜਣ ਸਰਕਾਰ ਇਨ੍ਹਾਂ ਵਰਗਾਂ ਦੇ ਸਸ਼ਕਤੀਕਰਣ ਲਈ ਮੋਦੀ ਦੁਆਰਾ ਦਿੱਤੀ ਗਈ ਗਰੰਟੀ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਦੀ ਨਵੀਂ ਸਰਕਾਰ ਦੇ ਪਹਿਲੇ ਬਜਟ ਵਿੱਚ 70 ਹਜ਼ਾਰ ਰੋਜ਼ਗਾਰਾਂ ਦਾ ਪ੍ਰਸਤਾਵ ਕੀਤਾ ਗਿਆ ਹੈ। ਉਨ੍ਹਾਂ ਨੇ ਪੇਪਰ ਲੀਕ ਘਟਨਾਵਾਂ ਲਈ ਐੱਸਆਈਟੀ ਦੇ ਗਠਨ ਬਾਰੇ ਨਵੀਂ ਰਾਜ  ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ ਪੇਪਰ ਲੀਕ ਦੇ  ਵਿਰੁੱਧ ਸਖ਼ਤ ਨਵੇਂ ਕੇਂਦਰੀ ਕਾਨੂੰਨ ਬਾਰੇ ਵੀ ਜਾਣਕਾਰੀ ਦਿੱਤੀ ਜੋ ਇਸ ਸਬੰਧ ਵਿੱਚ ਰੋਕਥਾਮ ਵਜੋਂ ਕੰਮ ਕਰੇਗਾ।

 

ਪ੍ਰਧਾਨ ਮੰਤਰੀ ਨੇ ਗ਼ਰੀਬ ਪਰਿਵਾਰਾਂ ਨੂੰ 450 ਰੁਪਏ ਵਿੱਚ ਗੈਸ ਸਿਲੰਡਰ ਮੁਹੱਈਆ ਕਰਵਾਉਣ ਦੀ ਰਾਜ ਸਰਕਾਰ ਦੀ ਗਾਰੰਟੀ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨਾਲ ਰਾਜਸਥਾਨ ਵਿੱਚ ਲੱਖਾਂ ਮਹਿਲਾਵਾਂ ਨੂੰ ਲਾਭ ਹੋਇਆ ਹੈ। ਪਿਛਲੀ ਸਰਕਾਰ ਦੇ ਦੌਰਾਨ ਜਲ ਜੀਵਨ ਮਿਸ਼ਨ ਵਿੱਚ ਹੋਏ ਘੁਟਾਲਿਆਂ ਵੱਲ ਇਸ਼ਾਰਾ ਕਰਦੇ ਹੋਏ ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਹੁਣ ਕੰਮ ਤੇਜ਼ ਗਤੀ ਨਾਲ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਰਾਜਸਥਾਨ ਦੇ ਕਿਸਾਨਾਂ ਨੂੰ ਪੀਐੱਮ ਕਿਸਾਨ ਸੰਮਾਨ ਨਿਧੀ ਦੇ ਤਹਿਤ ਦਿੱਤੀ ਜਾ ਰਹੀ 6,000 ਰੁਪਏ ਦੀ ਵਿੱਤੀ ਸਹਾਇਤਾ ਵਿੱਚ 2,000 ਰੁਪਏ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਹਰ ਖੇਤਰ ਵਿੱਚ ਇੱਕ-ਇੱਕ ਕਰਕੇ ਆਪਣੇ ਵਾਅਦੇ ਪੂਰੇ ਕਰ ਰਹੇ ਹਾਂ। ਅਸੀਂ ਆਪਣੀ ਗਾਰੰਟੀ ਨੂੰ ਲੈ ਕੇ  ਗੰਭੀਰ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਲਈ ਲੋਕ ਕਹਿੰਦੇ ਹਨ-ਮੋਦੀ ਕੀ ਗਾਰੰਟੀ ਦਾ ਮਤਲਬ ਗਾਰੰਟੀ ਪੂਰਾ ਹੋਣਾ ਹੈ।

 

ਵਿਕਸਿਤ ਭਾਰਤ ਸੰਕਲਪ ਯਾਤਰਾ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਦੀ ਦਾ ਪ੍ਰਯਾਸ ਇਹ ਸੁਨਿਸ਼ਚਿਤ ਕਰਦਾ ਹੈ ਕਿ ਹਰ ਲਾਭਾਰਥੀ ਨੂੰ ਉਸ ਦਾ ਅਧਿਕਾਰ ਛੇਤੀ ਮਿਲੇ ਅਤੇ ਕੋਈ ਵੀ ਇਸ ਤੋਂ ਵੰਚਿਤ ਨਾ ਰਹੇ। ਉਨ੍ਹਾਂ ਨੇ ਰਾਜਸਥਾਨ ਦੇ ਕਰੋੜਾਂ ਨਾਗਰਿਕਾਂ ਦੀ ਭਾਗੀਦਾਰੀ ਦਾ ਜ਼ਿਕਰ ਕੀਤਾ, ਜਿੱਥੇ ਲਗਭਗ 3 ਕਰੋੜ ਲੋਕਾਂ ਦੀ ਮੁਫ਼ਤ ਸਿਹਤ ਜਾਂਚ ਕੀਤੀ ਗਈ ਹੈ, ਇੱਕ ਕਰੋੜ ਨਵੇਂ ਆਯੁਸ਼ਮਾਨ ਕਾਰਡ ਬਣਾਏ ਗਏ ਹਨ, 15 ਲੱਖ ਕਿਸਾਨਾਂ ਨੇ ਕਿਸਾਨ ਕ੍ਰੈਡਿਟ ਕਾਰਡ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ, ਪੀਐੱਮ ਕਿਸਾਨ ਸੰਮਾਨ ਨਿਧੀ ਯੋਜਨਾ ਲਈ ਲਗਭਗ 6.5 ਲੱਖ ਕਿਸਾਨਾਂ ਨੇ ਅਪਲਾਈ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਲਗਭਗ 8 ਲੱਖ ਮਹਿਲਾਵਾਂ ਨੇ ਉੱਜਵਲਾ ਗੈਸ ਕਨੈਕਸ਼ਨ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ, ਜਿੱਥੇ ਇਸ ਅਵਧੀ ਦੌਰਾਨ 2.25 ਲੱਖ ਕਨੈਕਸ਼ਨ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਇਹ ਵੀ ਜਿਕਰ ਕੀਤਾ ਕਿ ਰਾਜਸਥਾਨ ਦੇ 16 ਲੱਖ ਲੋਕ 2-2 ਲੱਖ ਰੁਪਏ ਦੀ ਬੀਮਾ ਯੋਜਨਾ ਵਿੱਚ ਜੁੜ ਚੁੱਕੇ ਹਨ।

 

ਪ੍ਰਧਾਨ ਮੰਤਰੀ ਨੇ ਉਨ੍ਹਾਂ ਤਾਕਤਾਂ ਵੱਲ ਇਸ਼ਾਰਾ ਕੀਤਾ ਜੋ ਨਿਰਾਸ਼ਾ ਦੇ ਮਾਹੌਲ ਨੂੰ ਹੁਲਾਰਾ ਦਿੰਦੇ ਹਨ ਅਤੇ ਦੇਸ਼ ਦੀਆਂ ਸਫਲਤਾਵਾਂ ਦਾ ਜਸ਼ਨ ਮਨਾਉਣ ਤੋਂ ਦੂਰ ਰਹਿੰਦੇ ਹਨ। ਉਨ੍ਹਾਂ ਨੇ ਵੰਸ਼ਵਾਦੀ ਦੀ ਰਾਜਨੀਤੀ ਪ੍ਰਤੀ ਸੁਚੇਤ ਰਹਿਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੀ ਰਾਜਨੀਤੀ ਨੌਜਵਾਨਾਂ ਨੂੰ ਉਤਸ਼ਾਹਿਤ ਨਹੀਂ ਕਰਦੀ। ਪਹਿਲੀ ਵਾਰ ਵੋਟਰ ਬਣਨ ਵਾਲੇ ਨੌਜਵਾਨਾਂ ਦੇ ਸੁਪਨਿਆਂ ਅਤੇ  ਇੱਛਾਵਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਯੁਵਾ ਵਿਕਸਿਤ ਭਾਰਤ' ਦੇ ਵਿਜ਼ਨ ਦੇ ਨਾਲ ਖੜੇ ਹਨ।  ਵਿਕਸਿਤ ਰਾਜਸਥਾਨ ਅਤੇ ਵਿਕਸਿਤ ਭਾਰਤ ਦਾ ਵਿਜ਼ਨ ਉਨ੍ਹਾਂ ਨੌਜਵਾਨਾਂ ਲਈ ਹੈ ਜੋ ਪਹਿਲੀ ਵਾਰ ਵੋਟਰ ਬਣੇ ਹਨ। 

 

ਇਸ ਪ੍ਰੋਗਰਾਮ ਵਿੱਚ ਰਾਜਸਥਾਨ ਦੇ ਰਾਜਪਾਲ ਸ਼੍ਰੀ ਕਲਰਾਜ ਮਿਸ਼ਰ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਸ਼ਰਮਾ,  ਰਾਜਸਥਾਨ ਸਰਕਾਰ ਦੇ ਹੋਰ ਮੰਤਰੀ, ਸਾਂਸਦ , ਵਿਧਾਇਕ ਅਤੇ ਸਥਾਨਕ ਪੱਧਰ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।

 

ਪਿਛੋਕੜ 

ਪ੍ਰਧਾਨ ਮੰਤਰੀ ਨੇ ਰਾਜਸਥਾਨ ਵਿੱਚ 5000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ  8-ਲੇਨ ਦਿੱਲੀ-ਮੁੰਬਈ ਗ੍ਰੀਨ ਫੀਲਡ ਅਲਾਇਨਮੈਂਟ (NE-4) ਦੇ ਤਿੰਨ ਪੈਕੇਜਾਂ ਅਰਥਾਤ ਬਾਉਲੀ-ਝਲਾਈ ਰੋਡ ਤੋਂ ਮੁਈ ਗਾਓਂ ਸੈਕਸ਼ਨ ਤੱਕ; ਹਰਦੇਵਗੰਜ ਪਿੰਡ ਤੋਂ ਮੇਜ ਨਦੀ ਸੈਕਸ਼ਨ ਤੱਕ; ਅਤੇ ਤਕਲੀ ਤੋਂ ਰਾਜਸਥਾਨ/ਮੱਧ ਪ੍ਰਦੇਸ਼ ਸਰਹੱਦ ਤੱਕ ਸੈਕਸ਼ਨ ਦਾ ਉਦਘਾਟਨ ਕੀਤਾ। ਇਹ ਸੈਕਸ਼ਨ ਇਸ ਖੇਤਰ ਵਿੱਚ ਤੇਜ਼ ਅਤੇ ਬਿਹਤਰ ਸੰਪਰਕ ਪ੍ਰਦਾਨ ਕਰਵਾਉਣਗੇ। ਇਹ ਸੈਕਸ਼ਨ ਜੰਗਲੀ ਜੀਵਾਂ ਦੀ ਰੁਕਾਵਟ ਰਹਿਤ ਆਵਾਜਾਈ ਦੀ ਸੁਵਿਧਾ ਦੇ ਨਾਲ ਜਾਨਵਰਾਂ ਦੇ ਓਵਰਪਾਸ ਨਾਲ ਪਸ਼ੂ ਅੰਡਰਪਾਸ ਅਤੇ ਪਸ਼ੂ ਓਵਰਪਾਸ ਨਾਲ ਵੀ ਲੈਸ ਹ। ਇਸ ਤੋਂ ਇਲਾਵਾ ਜੰਗਲੀ 'ਤੇ ਸ਼ੋਰ ਦੇ ਪ੍ਰਭਾਵ ਨੂੰ ਘਟਾਉਣ ਲਈ ਸ਼ੋਰ ਬੈਰੀਅਰ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਦੇਬਾਰੀ ਵਿਖੇ ਰਾਸ਼ਟਰੀ ਰਾਜਮਾਰਗ-48 ਦੇ ਚਿਤੌੜਗੜ੍ਹ-ਉਦੈਪੁਰ ਹਾਈਵੇ ਸੈਕਸ਼ਨ ਨੂੰ ਕਾਇਆ ਪਿੰਡ ਵਿੱਚ ਰਾਸ਼ਟਰੀ ਰਾਜਮਾਰਗ-48 ਦੇ ਉਦੈਪੁਰ-ਸ਼ਾਮਲਾਜੀ ਸੈਕਸ਼ਨ ਨਾਲ ਜੋੜਨ ਵਾਲੇ 6-ਲੇਨ ਗ੍ਰੀਨਫੀਲਡ ਉਦੈਪੁਰ ਬਾਈਪਾਸ ਦਾ ਵੀ ਉਦਘਾਟਨ ਕੀਤਾ। ਇਹ ਬਾਈਪਾਸ ਉਦੈਪੁਰ ਸ਼ਹਿਰ ਵਿੱਚ ਆਵਾਜਾਈ ਦੀ ਭੀੜ ਨੂੰ ਘਟਾਉਣ ਵਿੱਚ ਵੀ ਮਦਦ ਕਰੇਗਾ। ਪ੍ਰਧਾਨ ਮੰਤਰੀ ਨੇ ਕਈ ਹੋਰ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ ਜੋ ਰਾਜਸਥਾਨ ਦੇ ਝੁੰਝੁਨੂ, ਆਬੂ ਰੋਡ ਅਤੇ ਟੌਂਕ ਜ਼ਿਲ੍ਹਿਆਂ ਵਿੱਚ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣਗੇ।

 

ਇਸ ਖੇਤਰ ਵਿੱਚ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ, ਪ੍ਰਧਾਨ ਮੰਤਰੀ ਨੇ ਰਾਜਸਥਾਨ ਵਿੱਚ ਲਗਭਗ 2300 ਕਰੋੜ ਰੁਪਏ ਦੀ ਲਾਗਤ ਵਾਲੇ ਰਾਜਸਥਾਨ ਦੇ ਅੱਠ ਮਹੱਤਵਪੂਰਨ ਰੇਲਵੇ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ। ਰਾਸ਼ਟਰ ਨੂੰ ਸਮਰਪਿਤ ਕੀਤੇ ਜਾ ਰਹੇ ਰੇਲਵੇ ਪ੍ਰੋਜੈਕਟਾਂ ਵਿੱਚ ਜੋਧਪੁਰ-ਰਾਏ ਕਾ ਬਾਗ-ਮੇੜ੍ਹਤਾ ਰੋਡ-ਬੀਕਾਨੇਰ ਸੈਕਸ਼ਨ (277 ਕਿਲੋਮੀਟਰ), ਜੋਧਪੁਰ-ਫਲੋਦੀ ਸੈਕਸ਼ਨ (136 ਕਿਲੋਮੀਟਰ); ਅਤੇ ਬੀਕਾਨੇਰ-ਰਤਨਗੜ੍ਹ-ਸਾਦੁਲਪੁਰ-ਰੇਵਾੜੀ ਸੈਕਸ਼ਨ (375 ਕਿਲੋਮੀਟਰ) ਸਮੇਤ ਰੇਲਵੇ ਰੂਟਾਂ ਦੇ ਇਲੈਕਟ੍ਰੀਫਿਕੇਸ਼ਨ ਲਈ ਵੱਖ-ਵੱਖ ਪ੍ਰੋਜੈਕਟਸ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ 'ਖਾਤੀਪੁਰਾ ਰੇਲਵੇ ਸਟੇਸ਼ਨ' ਦਾ ਉਦਘਾਟਨ ਵੀ ਕੀਤਾ। ਇਹ ਰੇਲਵੇ ਸਟੇਸ਼ਨ ਜੈਪੁਰ ਲਈ ਸੈਟੇਲਾਈਟ ਸਟੇਸ਼ਨ ਵਜੋਂ ਵਿਕਸਿਤ ਕੀਤਾ ਗਿਆ ਹੈ ਜੋ 'ਟਰਮੀਨਲ ਸੁਵਿਧਾ' ਨਾਲ ਲੈਸ ਹੈ ਜਿੱਥੋਂ ਟ੍ਰੇਨਾਂ ਨੂੰ ਰਵਾਨਾ ਅਤੇ ਸਮਾਪਨ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਜਿਨ੍ਹਾਂ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਨ੍ਹਾਂ ਵਿੱਚ ਭਗਤ ਕੀ ਕੋਠੀ (ਜੋਧਪੁਰ) ਵਿਖੇ ਵੰਦੇ ਭਾਰਤ ਸਲੀਪਰ ਟ੍ਰੇਨਾਂ ਲਈ ਰੱਖ-ਰਖਾਅ ਦੀ ਸਹੂਲਤ ਸ਼ਾਮਲ ਹੈ; 'ਖਾਤੀਪੁਰਾ (ਜੈਪੁਰ) ਵਿੱਚ ਵੰਦੇ ਭਾਰਤ, ਐੱਲਐੱਚਬੀ ਜਿਹੇ ਹਰ ਕਿਸਮ ਦੇ ਰੈਕਸ ਦਾ ਰੱਖ-ਰਖਾਅ; ਹਨੂਮਾਨਗੜ੍ਹ ਵਿੱਚ ਰੇਲਾਂ ਦੇ ਰੱਖ-ਰਖਾਅ ਦੇ ਲਈ ਕੋਚ ਕੇਅਰ ਕੰਪਲੈਕਸ ਦਾ ਨਿਰਮਾਣ; ਅਤੇ ਬਾਂਦੀਕੁਈ ਤੋਂ ਆਗਰਾ ਫੋਰਟ ਰੇਲਵੇ ਲਾਈਨ ਦਾ ਦੌਹਰੀਕਰਣ ਸ਼ਾਮਲ ਹੈ। ਰੇਲਵੇ ਸੈਕਟਰ ਦੇ ਪ੍ਰੋਜੈਕਟਾਂ ਦਾ ਉਦੇਸ਼ ਰੇਲ ਬੁਨਿਆਦੀ ਢਾਂਚੇ ਦਾ ਆਧੁਨਿਕੀਕਰਣ ਕਰਨਾ, ਸੁਰੱਖਿਆ ਉਪਾਵਾਂ ਨੂੰ ਵਧਾਉਣਾ, ਕਨੈਕਟੀਵਿਟੀ ਨੂੰ ਬਿਹਤਰ ਕਰਨਾ ਅਤੇ ਮਾਲ ਅਤੇ ਲੋਕਾਂ ਦੀ ਆਵਾਜਾਈ ਨੂੰ ਵਧੇਰੇ ਕੁਸ਼ਲਤਾ ਨਾਲ ਸੁਵਿਧਾਜਨਕ ਬਣਾਉਣਾ ਹੈ।

 

ਖੇਤਰ ਵਿੱਚ ਅਖੁੱਟ ਊਰਜਾ ਉਤਪਾਦਨ ਨੂੰ ਹੁਲਾਰਾ ਦੇਣ ਲਈ, ਪ੍ਰਧਾਨ ਮੰਤਰੀ ਨੇ ਰਾਜਸਥਾਨ ਵਿੱਚ ਲਗਭਗ 5300 ਕਰੋੜ ਰੁਪਏ ਦੇ ਮਹੱਤਵਪੂਰਨ ਸੋਲਰ ਪ੍ਰੋਜੈਕਟਾਂ ਦਾ ਲੋਕਅਰਪਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਬੀਕਾਨੇਰ ਵਿੱਚ ਬਰਸਿੰਗਸਰ ਥਰਮਲ ਪਾਵਰ ਸਟੇਸ਼ਨ (Barsingsar Thermal Power Station) ਦੇ ਨੇੜੇ ਸਥਾਪਿਤ ਕੀਤੇ ਜਾਣ ਵਾਲੇ 300 ਮੈਗਾਵਾਟ ਦੇ ਸੋਲਰ ਪਾਵਰ ਪ੍ਰੋਜੈਕਟ, ਐੱਨਐੱਲਸੀਆਈਐੱਲ (NLCIL) ਬਰਸਿੰਗਸਰ ਸੋਲਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਹ ਸੋਲਰ ਪ੍ਰੋਜੈਕਟ ਆਤਮਨਿਰਭਰ ਭਾਰਤ ਦੇ ਅਨੁਰੂਪ ਭਾਰਤ ਵਿੱਚ ਬਣਾਏ ਗਏ ਉੱਚ ਕੁਸ਼ਲਤਾ ਵਾਲੇ ਬਾਇਫੇਸ਼ਿਅਲ ਮਾਡਿਊਲ ਵਾਲੀ ਨਵੀਨਤਮ ਅਤਿ-ਆਧੁਨਿਕ ਟੈਕਨੋਲੋਜੀ ਨਾਲ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸੀਪੀਐੱਸਯੂ (CPSU) ਸਕੀਮ ਫੇਜ- II (Tranche-III) ਦੇ ਤਹਿਤ ਐੱਨਐੱਚਪੀਸੀ ਲਿਮਟਿਡ ਦੇ 300 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਨੂੰ ਬੀਕਾਨੇਰ, ਰਾਜਸਥਾਨ ਵਿਖੇ ਵਿਕਸਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਬੀਕਾਨੇਰ ਵਿੱਚ ਵਿਕਸਿਤ 300 ਮੈਗਾਵਾਟ ਐੱਨਟੀਪੀਸੀ ਗ੍ਰੀਨ ਐਨਰਜੀ ਲਿਮਟਿਡ ਨੋਖਰਾ ਸੋਲਰ ਪੀਵੀ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਸੋਲਰ ਪ੍ਰੋਜੈਕਟ ਗ੍ਰੀਨ ਐਨਰਜੀ ਪੈਦਾ ਕਰਨ, ਕਾਰਬਨ ਡਾਈਆਕਸਾਈਡ ਦੀ ਨਿਕਾਸੀ ਨੂੰ ਘੱਟ ਕਰਨ ਅਤੇ ਖੇਤਰ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਮਦਦ ਕਰੇਗੀ।

 

ਪ੍ਰਧਾਨ ਮੰਤਰੀ ਨੇ ਰਾਜਸਥਾਨ ਵਿੱਚ 2100  ਕਰੋੜ ਰੁਪਏ ਤੋਂ ਵੱਧ ਦੇ ਨੈਸ਼ਨਲ ਪਾਵਰ ਟ੍ਰਾਂਸਮਿਸ਼ਨ ਸੈਕਟਰ ਦੇ ਪ੍ਰੋਜੈਕਟਸ ਵੀ ਰਾਸ਼ਟਰ ਨੂੰ ਸਮਰਪਿਤ ਕੀਤੇ। ਇਹ ਪ੍ਰੋਜੈਕਟਸ ਰਾਜਸਥਾਨ ਵਿੱਚ ਸੂਰਜੀ ਊਰਜਾ ਵਾਲੇ ਖੇਤਰਾਂ ਤੋਂ ਬਿਜਲੀ ਦੀ ਨਿਕਾਸੀ ਲਈ ਹਨ ਤਾਕਿ ਇਨ੍ਹਾਂ ਖੇਤਰਾਂ ਵਿੱਚ ਸੂਰਜੀ ਊਰਜਾ ਉਤਪਾਦਨ ਨੂੰ ਲਾਭਾਰਥੀਆਂ ਤੱਕ ਪਹੁੰਚਾਇਆ ਜਾ ਸਕੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਫੇਜ- II ਭਾਗ-ਏ ਦੇ ਤਹਿਤ ਰਾਜਸਥਾਨ ਵਿੱਚ ਸੂਰਜੀ ਊਰਜਾ ਖੇਤਰਾਂ (8.1 ਗੀਗਾਵਾਟ) ਤੋਂ ਬਿਜਲੀ ਦੀ ਨਿਕਾਸੀ ਲਈ ਟ੍ਰਾਂਸਮਿਸ਼ਨ ਸਿਸਟਮ ਨੂੰ ਮਜ਼ਬੂਤ ਕਰਨ ਦੀਆਂ ਯੋਜਨਾਵਾਂ ਅਤੇ ਫੇਜ- II ਭਾਗ-ਬੀ I ਦੇ ਤਹਿਤ ਰਾਜਸਥਾਨ ਵਿੱਚ ਸੂਰਜੀ ਊਰਜਾ ਖੇਤਰਾਂ (8.1 ਗੀਗਾਵਾਟ) ਤੋਂ ਬਿਜਲੀ ਦੀ ਨਿਕਾਸੀ ਲਈ ਟ੍ਰਾਂਸਮਿਸ਼ਨ ਸਿਸਟਮ ਨੂੰ ਮਜ਼ਬੂਤ ਬਣਾਉਣ ਦੀ ਯੋਜਨਾ; ਬੀਕਾਨੇਰ (ਪੀਜੀ), ਫਤਿਹਗੜ੍ਹ- II ਅਤੇ ਭਾਦਲਾ- II ਵਿਖੇ ਆਰਈ ਪ੍ਰੋਜੈਕਟਾਂ ਨੂੰ ਕਨੈਕਟੀਵਿਟੀ ਉਪਲਬਧ ਕਰਵਾਉਣ ਲਈ ਟ੍ਰਾਂਸਮਿਸ਼ਨ ਸਿਸਟਮ ਦਾ ਨਿਰਮਾਣ ਸ਼ਾਮਲ ਹੈ।

 

ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ ਦੇ ਤਹਿਤ ਪ੍ਰੋਜੈਕਟਾਂ ਸਹਿਤ ਲਗਭਗ 2400 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਵੀ ਨੀਂਹ ਪੱਥਰ ਰੱਖਿਆ, ਜਿਨ੍ਹਾਂ ਦਾ ਉਦੇਸ਼ ਰਾਜਸਥਾਨ ਵਿੱਚ ਸਵੱਛ ਪੇਯਜਲ ਉਪਲਬਧ ਕਰਵਾਉਣ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਇਹ ਪ੍ਰੋਜੈਕਟਸ ਦੇਸ਼ ਭਰ ਵਿੱਚ ਵਿਅਕਤੀਗਤ ਘਰੇਲੂ ਟੈਪ ਕਨੈਕਸ਼ਨਾਂ ਰਾਹੀਂ ਸਵੱਛ ਪੇਯਜਲ ਉਪਲਬਧ ਕਰਵਾਉਣ ਲਈ ਪ੍ਰਧਾਨ ਮੰਤਰੀ ਦੇ ਸਮਰਪਣ ਨੂੰ ਦਰਸਾਉਂਦੇ ਹਨ।

 

ਪ੍ਰਧਾਨ ਮੰਤਰੀ ਨੇ ਜੋਧਪੁਰ ਵਿੱਚ ਇੰਡੀਅਨ ਆਇਲ ਦੇ ਐੱਲਪੀਜੀ ਬੌਟਲਿੰਗ ਪਲਾਂਟ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਪਲਾਂਟ ਸੰਚਾਲਨ ਅਤੇ ਸੁਰੱਖਿਆ ਲਈ ਅਤਿ-ਆਧੁਨਿਕ ਬੁਨਿਆਦੀ ਢਾਂਚੇ ਅਤੇ ਆਟੋਮੇਸ਼ਨ ਪ੍ਰਣਾਲੀਆਂ ਨਾਲ ਲੈਸ ਹੈ ਜੋ ਰੋਜ਼ਗਾਰ ਪੈਦਾ ਕਰਨ ਦੇ ਨਾਲ-ਨਾਲ ਖੇਤਰ ਦੇ ਲੱਖਾਂ ਉਪਭੋਗਤਾਵਾਂ ਦੀਆਂ ਐੱਲਪੀਜੀ ਜਰੂਰਤਾਂ ਨੂੰ ਪੂਰਾ ਕਰੇਗਾ।

 

ਰਾਜਸਥਾਨ ਵਿੱਚ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਰਾਜਸਥਾਨ ਦੇ ਬੁਨਿਆਦੀ ਢਾਂਚੇ ਦੇ ਲੈਂਡਸਕੇਪ ਨੂੰ ਬਦਲਣ ਅਤੇ ਰਾਜ ਵਿੱਚ ਵਿਕਾਸ ਦੇ ਨਵੇਂ ਅਵਸਰ ਜੁਟਾਉਣ ਲਈ ਪ੍ਰਧਾਨ ਮੰਤਰੀ ਦੇ ਅਣਥੱਕ ਯਤਨਾਂ ਨੂੰ ਦਰਸਾਉਂਦੀ ਹੈ। ਇਹ ਪ੍ਰੋਗਰਾਮ ਰਾਜਸਥਾਨ ਦੇ ਸਾਰੇ ਜ਼ਿਲ੍ਹਿਆਂ ਵਿੱਚ ਲਗਭਗ 200 ਥਾਵਾਂ ’ਤੇ ਆਯੋਜਿਤ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਮੁੱਖ ਪ੍ਰੋਗਰਾਮ ਜੈਪੁਰ ਵਿੱਚ ਹੋਵੇਗਾ। ਰਾਜ ਵਿਆਪੀ ਪ੍ਰੋਗਰਾਮ ਵਿੱਚ ਵੱਖ-ਵੱਖ ਸਰਕਾਰੀ ਯੋਜਨਾਵਾਂ ਦੇ ਲੱਖਾਂ ਲਾਭਾਰਥੀਆਂ ਦੀ ਭਾਗੀਦਾਰੀ ਦੇਖੀ ਗਈ। ਪ੍ਰੋਗਰਾਮ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ, ਰਾਜਸਥਾਨ ਸਰਕਾਰ ਦੇ ਹੋਰ ਮੰਤਰੀ, ਸਾਂਸਦ, ਵਿਧਾਇਕ ਅਤੇ ਸਥਾਨਕ ਪੱਧਰ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
PM compliments Abdullah Al-Baroun and Abdul Lateef Al-Nesef for Arabic translations of the Ramayan and Mahabharat
December 21, 2024

Prime Minister Shri Narendra Modi compliments Abdullah Al-Baroun and Abdul Lateef Al-Nesef for their efforts in translating and publishing the Arabic translations of the Ramayan and Mahabharat.

In a post on X, he wrote:

“Happy to see Arabic translations of the Ramayan and Mahabharat. I compliment Abdullah Al-Baroun and Abdul Lateef Al-Nesef for their efforts in translating and publishing it. Their initiative highlights the popularity of Indian culture globally.”

"يسعدني أن أرى ترجمات عربية ل"رامايان" و"ماهابهارات". وأشيد بجهود عبد الله البارون وعبد اللطيف النصف في ترجمات ونشرها. وتسلط مبادرتهما الضوء على شعبية الثقافة الهندية على مستوى العالم."