ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਕੇਂਦਰੀ ਮੰਤਰੀਆਂ, ਸਾਂਸਦਾਂ, ਵਿਧਾਇਕਾਂ ਅਤੇ ਸਥਾਨਕ ਪੱਧਰ ਦੇ ਪ੍ਰਤੀਨਿਧੀਆਂ ਦੇ ਨਾਲ ਦੇਸ਼ ਭਰ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਹਜ਼ਾਰਾਂ ਲਾਭਾਰਥੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵੀਬੀਐੱਸਵਾਈ ਨੇ ਹਾਲ ਹੀ ਵਿੱਚ 50 ਦਿਨ ਪੂਰੇ ਕੀਤੇ ਹਨ ਅਤੇ ਲਗਭਗ 11 ਕਰੋੜ ਲੋਕਾਂ ਨਾਲ ਜੁੜ ਚੁੱਕੀ ਹੈ। ਉਨ੍ਹਾਂ ਨੇ ਕਿਹਾ, “ਵਿਕਸਿਤ ਭਾਰਤ ਸੰਕਲਪ ਯਾਤਰਾ ਨਾ ਕੇਵਲ ਸਰਕਾਰ ਦੀ ਬਲਕਿ ਦੇਸ਼ ਦੀ ਯਾਤਰਾ ਬਣ ਗਈ ਹੈ।” ਪ੍ਰਧਾਨ ਮੰਤਰੀ ਨੇ ਕਿਹਾ, “ਮੋਦੀ ਕੀ ਗਾਰੰਟੀ ਕੀ ਗਾਡੀ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚ ਰਹੀ ਹੈ। ਜੋ ਗ਼ਰੀਬ ਲੋਕ ਸਰਕਾਰੀ ਯੋਜਨਾਵਾਂ ਦਾ ਲਾਭ ਪਾਉਣ ਦੇ ਇੰਤਜ਼ਾਰ ਵਿੱਚ ਆਪਣਾ ਜੀਵਨ ਗੁਜ਼ਾਰ ਦਿੰਦੇ ਸਨ, ਅੱਜ ਉਨ੍ਹਾਂ ਵਿੱਚ ਸਾਰਥਕ ਬਦਲਾਅ ਦਿਖ ਰਿਹਾ ਹੈ। ਸਰਕਾਰ ਲਾਭਾਰਥੀਆਂ ਦੇ ਦਰਵਾਜ਼ੇ ਤੱਕ ਪਹੁੰਚ ਰਹੀ ਹੈ ਅਤੇ ਹੋਰ ਸਰਗਰਮ ਹੋ ਕੇ ਲਾਭ ਪ੍ਰਦਾਨ ਕਰ ਰਹੀ ਹੈ।” ਉਨ੍ਹਾਂ ਨੇ ਕਿਹਾ, “ਮੋਦੀ ਕੀ ਗਾਰੰਟੀ ਕੀ ਗਾਡੀ ਦੇ ਨਾਲ-ਨਾਲ ਸਰਕਾਰੀ ਦਫ਼ਤਰ ਅਤੇ ਜਨ ਪ੍ਰਤੀਨਿਧੀ ਵੀ ਲੋਕਾਂ ਤੱਕ ਪਹੁੰਚ ਰਹੇ ਹਨ।”
‘ਮੋਦੀ ਕੀ ਗਾਰੰਟੀ’ ਬਾਰੇ ਆਲਮੀ ਚਰਚਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਗਾਰੰਟੀ ਦੀ ਰੂਪ-ਰੇਖਾ ਅਤੇ ਮਿਸ਼ਨ ਮੋਡ ਵਿੱਚ ਲਾਭਾਰਥੀ ਤੱਕ ਪਹੁੰਚਣ ਦੇ ਤਰਕ ‘ਤੇ ਬਹੁਤ ਸਮੇਂ ਤੱਕ ਚਰਚਾ ਕੀਤੀ ਅਤੇ ਵਿਕਸਿਤ ਭਾਰਤ ਦੇ ਸੰਕਲਪ ਅਤੇ ਯੋਜਨਾ ਦੀ ਪਰਿਪੂਰਨਤਾ ਦਰਮਿਆਨ ਸਬੰਧ ‘ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਈ ਪੀੜ੍ਹੀਆਂ ਤੋਂ ਗ਼ਰੀਬਾਂ, ਨੌਜਵਾਨਾਂ, ਮਹਿਲਾਵਾਂ ਅਤੇ ਕਿਸਾਨਾਂ ਦੇ ਸੰਘਰਸ਼ ‘ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਸਮਝਾਇਆ, “ਸਾਡੀ ਸਰਕਾਰ ਚਾਹੁੰਦੀ ਹੈ ਕਿ ਵਰਤਮਾਨ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਉਹ ਜੀਵਨ ਨਾ ਜਿਉਣਾ ਪਵੇ ਜੋ ਪਹਿਲਾਂ ਦੀਆਂ ਪੀੜ੍ਹੀਆਂ ਜੀਅ ਰਹੀਆਂ ਸਨ। ਅਸੀਂ ਦੇਸ਼ ਦੀ ਵੱਡੀ ਆਬਾਦੀ ਨੂੰ ਛੋਟੀ-ਛੋਟੀ ਰੁਟੀਨ ਦੀਆਂ ਜ਼ਰੂਰਤਾਂ ਦੇ ਲਈ ਸੰਘਰਸ਼ ਤੋਂ ਬਾਹਰ ਕੱਢਣਾ ਚਾਹੁੰਦੇ ਹਾਂ। ਇਸ ਲਈ ਅਸੀਂ ਗ਼ਰੀਬਾਂ, ਮਹਿਲਾਵਾਂ ਅਤੇ ਨੌਜਵਾਨਾਂ ਦੇ ਭਵਿੱਖ ‘ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ। ਸਾਡੇ ਲਈ ਇਹ ਦੇਸ਼ ਦੀ ਚਾਰ ਸਭ ਤੋਂ ਵੱਡੀਆਂ ਜਾਤੀਆਂ ਹਨ। ਜਦੋਂ ਗ਼ਰੀਬ, ਕਿਸਾਨ, ਮਹਿਲਾਵਾਂ ਅਤੇ ਯੁਵਾ ਸਸ਼ਕਤ ਹੋਣਗੇ ਤਾਂ ਦੇਸ਼ ਸ਼ਕਤੀਸਾਲੀ ਬਣੇਗਾ।”
ਪ੍ਰਧਾਨ ਮੰਤਰੀ ਨੇ ਦੋਹਰਾਇਆ ਕਿ ਵੀਬੀਐੱਸਵਾਈ ਦਾ ਮੁੱਖ ਲਕਸ਼ ਕਿਸੇ ਵੀ ਹਕਦਾਰ ਨੂੰ ਸਰਕਾਰੀ ਯੋਜਨਾਵਾਂ ਦੇ ਲਾਭ ਤੋਂ ਵੰਚਿਤ ਨਹੀਂ ਕਰਨਾ ਹੈ। ਉਨ੍ਹਾਂ ਨੇ ਦੱਸਿਆ ਕਿ ਯਾਤਰਾ ਸ਼ੁਰੂ ਹੋਣ ਦੇ ਬਾਅਦ ਤੋਂ ਸੁਰਕਸ਼ਾ ਬੀਮਾ ਯੋਜਨਾ, ਜੀਵਨ ਜਯੋਤੀ ਯੋਜਨਾ, ਪੀਐੱਮ ਸਵਨਿਧੀ ਦੇ ਲਈ ਲੱਖਾਂ ਆਵੇਦਨਾਂ ਦੇ ਨਾਲ ਉੱਜਵਲਾ ਕਨੈਕਸ਼ਨ ਦੇ ਲਈ 12 ਲੱਖ ਨਵੇਂ ਆਵੇਦਨ ਪ੍ਰਾਪਤ ਹੋਏ ਹਨ।
ਵੀਬੀਐੱਸਵਾਈ ਦੇ ਪ੍ਰਭਾਵ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹੁਣ ਤੱਕ 2 ਕਰੋੜ ਤੋਂ ਅਧਿਕ ਲੋਕਾਂ ਦੀ ਸਿਹਤ ਜਾਂਚ ਕੀਤੀ ਜਾ ਚੁੱਕੀ ਹੈ, ਜਿਸ ਵਿੱਚ 1 ਕਰੋੜ ਟੀਬੀ ਜਾਂਚ ਅਤੇ 22 ਲੱਖ ਸਿਕਲ ਸੈੱਲ ਜਾਂਚ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਡਾਕਟਰ ਗ਼ਰੀਬਾਂ, ਦਲਿਤਾਂ, ਵੰਚਿਤਾਂ ਅਤੇ ਆਦਿਵਾਸੀਆਂ ਦੇ ਦਰਵਾਜ਼ੇ ਤੱਕ ਪਹੁੰਚ ਰਹੇ ਹਨ ਜਿਸ ਨੂੰ ਪਿਛਲੀਆਂ ਸਰਕਾਰਾਂ ਨੇ ਇੱਕ ਚੁਣੌਤੀ ਮੰਨਿਆ ਸੀ। ਉਨ੍ਹਾਂ ਨੇ ਆਯੁਸ਼ਮਾਨ ਯੋਜਨਾ ‘ਤੇ ਵੀ ਚਾਨਣਾ ਪਾਇਆ ਜਿਸ ਦੇ ਤਹਿਤ 5 ਲੱਖ ਰੁਪਏ ਦਾ ਸਿਹਤ ਬੀਮਾ, ਗ਼ਰੀਬਾਂ ਦੇ ਲਈ ਮੁਫਤ ਡਾਇਲਸਿਸ ਅਤੇ ਜਨ ਔਸ਼ਧੀ ਕੇਂਦਰਾਂ ‘ਤੇ ਘੱਟ ਲਾਗਤ ਵਾਲੀ ਦਵਾਈਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ, “ਦੇਸ਼ ਭਰ ਵਿੱਚ ਬਣੇ ਆਰੋਗਯ ਮੰਦਿਰ ਪਿੰਡਾਂ ਅਤੇ ਗ਼ਰੀਬਾਂ ਦੇ ਲਈ ਬਹੁਤ ਵੱਡੇ ਸਿਹਤ ਕੇਂਦਰ ਬਣ ਗਏ ਹਨ।”
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਿੱਚ ਮਹਿਲਾ ਸਸ਼ਕਤੀਕਰਣ ‘ਤੇ ਸਰਕਾਰ ਦੇ ਪ੍ਰਭਾਵ ‘ਤੇ ਵੀ ਚਾਨਣਾ ਪਾਇਆ ਅਤੇ ਮੁਦਰਾ ਯੋਜਨਾ ਦੇ ਮਾਧਿਅਮ ਨਾਲ ਲੋਨ ਦੀ ਉਪਲਬਧਤਾ, ਬੈਂਕ ਮਿਤਰ, ਪਸ਼ੂ ਸਖੀ ਅਤੇ ਆਸ਼ਾ ਵਰਕਰਾਂ ਦੀ ਭੂਮਿਕਾ ਨਿਭਾ ਰਹੀਆਂ ਮਹਿਲਾਵਾਂ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਦੱਸਿਆ ਕਿ ਪਿਛਲੇ 10 ਵਰ੍ਹਿਆਂ ਵਿੱਚ 10 ਕਰੋੜ ਮਹਿਲਾਵਾਂ ਵੁਮੈਨ ਸੈਲਫ ਹੈਲਪ ਗਰੁੱਪਸ ਨਾਲ ਜੁੜੀਆਂ ਹਨ, ਜਿੱਥੇ ਉਨ੍ਹਾਂ ਨੂੰ 7.5 ਲੱਖ ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਇਸ ਦੇ ਕਾਰਨ ਪਿਛਲੇ ਕੁਝ ਵਰ੍ਹਿਆਂ ਵਿੱਚ ਕਈ ਭੈਣਾਂ ਲਖਪਤੀ ਦੀਦੀ ਬਣ ਗਈਆਂ ਹਨ। ਇਸ ਦੀ ਸਫਲਤਾ ਨੂੰ ਛੂੰਹਦੇ ਹੋਏ, ਪ੍ਰਧਾਨ ਮੰਤਰੀ ਨੇ ਲਖਪਤੀ ਦੀਦੀਆਂ ਦੀ ਸੰਖਿਆ ਨੂੰ 2 ਕਰੋੜ ਤੱਕ ਵਧਾਉਣ ਦੇ ਸਰਕਾਰ ਦੇ ਅਭਿਯਾਨ, ਨਮੋ ਡ੍ਰੋਨ ਦੀਦੀ ਯੋਜਨਾ ਦੀ ਜਾਣਕਾਰੀ ਦਿੱਤੀ, ਜਿੱਥੇ ਵੀਬੀਐੱਸਵਾਈ ਦੇ ਦੌਰਾਨ ਲਗਭਗ 1 ਲੱਖ ਡ੍ਰੋਨ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਮਿਸ਼ਨ ਮੋਡ ‘ਤੇ ਜਨਤਾ ਨੂੰ ਨਵੀਆਂ ਤਕਨੀਕਾਂ ਨਾਲ ਜੋੜਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਵਰਤਮਾਨ ਵਿੱਚ, ਖੇਤੀਬਾੜੀ ਖੇਤਰ ਵਿੱਚ ਡ੍ਰੋਨ ਦੇ ਉਪਯੋਗ ਦੇ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਲੇਕਿਨ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਦਾਇਰਾ ਹੋਰ ਖੇਤਰਾਂ ਤੱਕ ਵੀ ਵਧਣ ਵਾਲਾ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਵਿੱਚ ਦੇਸ਼ ਵਿੱਚ ਖੇਤੀਬਾੜੀ ਨੀਤੀ ਨੂੰ ਲੈ ਕੇ ਹੋਣ ਵਾਲੀਆਂ ਚਰਚਾਵਾਂ ਦਾ ਦਾਇਰਾ ਕੇਵਲ ਉਤਪਾਦਨ ਅਤੇ ਵਿਕਰੀ ਤੱਕ ਹੀ ਸੀਮਿਤ ਸੀ, ਕਿਸਾਨਾਂ ਦੇ ਸਾਹਮਣੇ ਰੋਜ਼ਾਨਾ ਆਉਣ ਵਾਲੇ ਵਿਭਿੰਨ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ। ਸ਼੍ਰੀ ਮੋਦੀ ਨੇ ਕਿਹਾ, “ਸਾਡੀ ਸਰਕਾਰ ਨੇ ਕਿਸਾਨਾਂ ਦੀ ਹਰ ਕਠਿਨਾਈ ਨੂੰ ਘੱਟ ਕਰਨ ਦੇ ਲਈ ਹਰ ਸੰਭਵ ਪ੍ਰਯਤਨ ਕੀਤਾ ਹੈ”। ਉਨ੍ਹਾਂ ਨੇ ਕਿਸਾਨ ਸੰਮਾਨ ਨਿਧੀ ਦੇ ਮਾਧਿਅਮ ਨਾਲ ਹਰੇਕ ਕਿਸਾਨ ਨੂੰ ਘੱਟ ਤੋਂ ਘੱਟ 30,000 ਰੁਪਏ ਦੇ ਟ੍ਰਾਂਸਫਰ, ਪੈਕਸ, ਐੱਫਪੀਓ ਜਿਹੇ ਸੰਗਠਨਾਂ ਦੇ ਨਾਲ ਖੇਤੀਬਾੜੀ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ, ਭੰਡਾਰਣ ਦੀ ਸੁਵਿਧਾ ਵਿੱਚ ਵਾਧਾ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ ਹੁਲਾਰਾ ਦੇਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਤੂਰ ਜਾਂ ਅਰਹਰ ਦਾਲ਼ ਦੇ ਕਿਸਾਨ ਹੁਣ ਐੱਮਐੱਸਪੀ ‘ਤੇ ਖਰੀਦ ਸੁਨਿਸ਼ਚਿਤ ਕਰਨ ਅਤੇ ਬਜ਼ਾਰ ਵਿੱਚ ਬਿਹਤਰ ਕੀਮਤ ਸੁਨਿਸ਼ਚਿਤ ਕਰਨ ਦੇ ਲਈ ਆਪਣੀ ਉਪਜ ਸਿੱਧਾ ਸਰਕਾਰ ਨੂੰ ਔਨਲਾਈਨ ਵੇਚ ਸਕਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਯੋਜਨਾ ਦਾ ਦਾਇਰਾ ਹੋਰ ਦਾਲ਼ਾਂ ਤੱਕ ਵੀ ਵਧਾਇਆ ਜਾਵੇਗਾ। ਉਨ੍ਹਾਂ ਨੇ ਕਿਹਾ, “ਸਾਡੀ ਕੋਸ਼ਿਸ਼ ਹੈ ਕਿ ਅਸੀਂ ਦਾਲ਼ ਖਰੀਦਣ ਦੇ ਲਈ ਜੋ ਪੈਸਾ ਵਿਦੇਸ਼ ਭੇਜਦੇ ਹਾਂ, ਉਹ ਦੇਸ਼ ਦੇ ਕਿਸਾਨਾਂ ਨੂੰ ਮਿਲੇ।”
ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਥਾਨਕ ਪ੍ਰਸ਼ਾਸਨ ਸਹਿਤ ਵੀਬੀਐੱਸਵਾਈ ਸ਼ੋਅ ਚਲਾਉਣ ਵਾਲੀ ਟੀਮ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ, ਜੋ ਪੂਰੇ ਸਮਰਪਣ ਦੇ ਨਾਲ ਆਪਣੇ ਕੰਮ ਵਿੱਚ ਲਗੇ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਸਿੱਟਾ ਕੱਢਿਆ, ਇਸੇ ਭਾਵਨਾ ਦੇ ਨਾਲ, ਸਾਨੂੰ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਦੇ ਲਈ ਆਪਣੇ ਕਰਤੱਵਾਂ ਦਾ ਪਾਲਨ ਕਰਨਾ ਚਾਹੀਦਾ ਹੈ।“
ਪਿਛੋਕੜ
ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਸ਼ੁਰੂਆਤ ਦੇ ਬਾਅਦ 15 ਨਵੰਬਰ, 2023 ਤੋਂ ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਵਿੱਚ ਯਾਤਰਾ ਦੇ ਲਾਭਾਰਥੀਆਂ ਦੇ ਨਾਲ ਨਿਯਮਿਤ ਤੌਰ ‘ਤੇ ਗੱਲਬਾਤ ਕੀਤੀ ਹੈ। ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਚਾਰ ਵਾਰ (30 ਨਵੰਬਰ, 9 ਦਸੰਬਰ, 16 ਦਸੰਬਰ ਅਤੇ 27 ਦਸੰਬਰ) ਗੱਲਬਾਤ ਹੋ ਚੁੱਕੀ ਹੈ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਪਿਛਲੇ ਮਹੀਨੇ ਵਾਰਾਣਸੀ ਦੀ ਆਪਣੀ ਯਾਤਰਾ ਦੇ ਦੌਰਾਨ ਲਗਾਤਾਰ ਦੋ ਦਿਨ (17-18 ਦਸੰਬਰ) ਨੂੰ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਾਰਥੀਆਂ ਨਾਲ ਮਿਲ ਕੇ ਗੱਲਬਾਤ ਕੀਤੀ ਸੀ।
ਸਰਕਾਰ ਦੀਆਂ ਪ੍ਰਮੁਖ ਯੋਜਨਾਵਾਂ ਦੀ ਪਰਿਪੂਰਨਤਾ ਦੇ ਲਈ ਦੇਸ਼ ਭਰ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਨ੍ਹਾਂ ਯੋਜਨਾਵਾਂ ਦਾ ਲਾਭ ਸਾਰੇ ਲਕਸ਼ਿਤ ਲਾਭਾਰਥੀਆਂ ਤੱਕ ਸਮਾਂਬੱਧ ਤਰੀਕੇ ਨਾਲ ਪਹੁੰਚੇ।
5 ਜਨਵਰੀ 2024 ਨੂੰ, ਵਿਕਸਿਤ ਭਾਰਤ ਸੰਕਲਪ ਯਾਤਰਾ ਨੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਜਦੋਂ ਯਾਤਰਾ ਵਿੱਚ ਹਿੱਸਾ ਲੈਣ ਵਾਲਿਆਂ ਦੀ ਸੰਖਿਆ 10 ਕਰੋੜ ਨੂੰ ਪਾਰ ਕਰ ਗਈ। ਇਹ ਹੈਰਾਨ ਕਰ ਦੇਣ ਵਾਲੀ ਸੰਖਿਆ, ਯਾਤਰਾ ਦੀ ਸ਼ੁਰੂਆਤ ਦੇ 50 ਦਿਨ ਦੇ ਅੰਦਰ ਪਹੁੰਚ ਗਈ, ਵਿਕਸਿਤ ਭਾਰਤ ਦੇ ਸਾਂਝਾ ਦ੍ਰਿਸ਼ਟੀਕੋਣ ਦੇ ਪ੍ਰਤੀ ਦੇਸ਼ ਭਰ ਦੇ ਲੋਕਾਂ ਨੂੰ ਇਕਜੁੱਟ ਕਰਨ ਦੇ ਲਈ ਯਾਤਰਾ ਦੇ ਗਹਿਰੇ ਪ੍ਰਭਾਵ ਅਤੇ ਬੇਜੋੜ ਸਮਰੱਥਾ ਦਾ ਸੰਕੇਤ ਦਿੰਦੀ ਹੈ।
समाज में अंतिम पायदान पर खड़े व्यक्ति तक सरकार खुद पहुंच रही है, उसे अपनी योजनाओं से जोड़ रही है: PM @narendramodi pic.twitter.com/NWc2Pgskbv
— PMO India (@PMOIndia) January 8, 2024
विकसित भारत संकल्प यात्रा को लेकर गांव हो या शहर, हर जगह उत्साह देखा जा रहा है। pic.twitter.com/WsXE8RoyMT
— PMO India (@PMOIndia) January 8, 2024
विकसित भारत संकल्प यात्रा का सबसे बड़ा मकसद है- कोई भी हकदार, सरकारी योजना के लाभ से छूटे नहीं: PM @narendramodi pic.twitter.com/0CIc3sSjfI
— PMO India (@PMOIndia) January 8, 2024