ਯੂਨੀਵਰਸਿਟੀ ਵਿੱਚ ਬਣਨ ਵਾਲੇ ਟੈਕਨੋਲੋਜੀ ਦੀ ਫੈਕਲਟੀ ਲਈ ਭਵਨ, ਕੰਪਿਊਟਰ ਸੈਂਟਰ ਅਤੇ ਅਕਾਦਮਿਕ ਬਲਾਕ ਦਾ ਨੀਂਹ ਪੱਥਰ ਰੱਖਿਆ
ਯਾਦਗਾਰੀ ਸ਼ਤਾਬਦੀ ਅੰਕ- ਸ਼ਤਾਬਦੀ ਸਮਾਰੋਹ ਦਾ ਸੰਕਲਨ; ਲੋਗੋ ਬੁੱਕ –ਦਿੱਲੀ ਯੂਨੀਵਰਸਿਟੀ ਅਤੇ ਇਸ ਦੇ ਕਾਲਜਾਂ ਦਾ ਲੋਗੋ; ਅਤੇ ਔਰਾ –ਦਿੱਲੀ ਯੂਨੀਵਰਸਿਟੀ ਦੇ 100 ਵਰ੍ਹੇ ਜਾਰੀ ਕੀਤੇ (Commemorative Centenary Volume - Compilation of Centenary Celebrations; Logo Book - Logo of Delhi University and its colleges; and Aura - 100 Years of University of Delhi)
ਦਿੱਲੀ ਯੂਨੀਵਰਸਿਟੀ ਪਹੁੰਚਣ ਦੇ ਲਈ ਮੈਟਰੋ ਦੀ ਸਵਾਰੀ ਕੀਤੀ
“ਦਿੱਲੀ ਯੂਨੀਵਰਸਿਟੀ ਨਾ ਕੇਵਲ ਇੱਕ ਯੂਨੀਵਰਸਿਟੀ ਬਲਕਿ ਇੱਕ ਅੰਦੋਲਨ ਰਿਹਾ ਹੈ”
“ਅਗਰ ਇਨ੍ਹਾਂ ਸੌ ਵਰ੍ਹਿਆਂ ਵਿੱਚ ਡੀਯੂ ਨੇ ਆਪਣੀਆਂ ਭਾਵਨਾਵਾਂ ਨੂੰ ਜੀਵਿਤ ਰੱਖਿਆ ਹੈ ਤਾਂ ਆਪਣੀਆਂ ਕਦਰਾਂ-ਕੀਮਤਾਂ ਨੂੰ ਜੀਵੰਤ ਰੱਖਿਆ ਹੈ”
“ਭਾਰਤ ਦੀ ਸਮ੍ਰਿੱਧ ਸਿੱਖਿਆ ਪ੍ਰਣਾਲੀ ਭਾਰਤ ਦੀ ਸਮ੍ਰਿੱਧੀ ਦਾ ਵਾਹਕ ਹੈ”
“ਦਿੱਲੀ ਯੂਨੀਵਰਸਿਟੀ ਨੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਮਜ਼ਬੂਤ ਪੀੜ੍ਹੀ ਬਣਾਉਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ”
“ਜਦੋਂ ਵਿਅਕਤੀ ਜਾਂ ਸੰਸਥਾ ਦਾ ਸੰਕਲਪ ਦੇਸ਼ ਦੇ ਲਈ ਹੁੰਦਾ ਹੈ, ਤਾਂ ਉਸ ਦੀਆਂ ਉਪਲਬਧੀਆਂ ਨੂੰ ਦੇਸ਼ ਦੀਆਂ ਉਪਲਬਧੀਆਂ ਦੇ ਬਰਾਬਰ ਮੰਨਿਆ ਜਾਂਦਾ ਹੈ”
“ਪਿਛਲੀ ਸਦੀ ਦੇ ਤੀਸਰੇ ਦਹਾਕੇ ਨੇ ਭਾਰਤ ਦੇ ਸੁਤੰਤਰਤਾ
ਪ੍ਰਧਾਨ ਮੰਤਰੀ ਨੇ ਯਾਦਗਾਰੀ ਸ਼ਤਾਬਦੀ ਅੰਕ- ਸ਼ਤਾਬਦੀ ਸਮਾਰੋਹ ਦਾ ਸੰਕਲਨ, ਲੋਗੋ ਬੁੱਕ- ਦਿੱਲੀ ਯੂਨੀਵਰਸਿਟੀ ਅਤੇ ਇਸ ਦੇ ਕਾਲਜਾਂ ਦੀ ਲੋਗੋ; ਔਰਾ - ਦਿੱਲੀ ਯੂਨੀਵਰਸਿਟੀ ਦੇ ਸੌ ਵਰ੍ਹੇ ਜਾਰੀ ਕੀਤੇ।
ਉਨ੍ਹਾਂ ਨੇ ਸੰਗੀਤ ਅਤੇ ਲਲਿਤ ਕਲਾ ਫੈਕਲਟੀ ਦੁਆਰਾ ਪ੍ਰਸਤੁਤ ਸਰਸਵਤੀ ਵੰਦਨਾ ਅਤੇ ਯੂਨੀਵਰਸਿਟੀ ਕੁਲਗੀਤ (University Kulgeet) ਨੂੰ ਵੀ ਸੁਣਿਆ।
ਪ੍ਰਧਾਨ ਮੰਤਰੀ ਨੇ ਸ਼ਤਾਬਦੀ ਸਮਾਰੋਹ ‘ਤੇ ਹਰੇਕ ਵਿਦਿਆਰਥੀ, ਸਿੱਖਿਅਕ (ਅਧਿਆਪਕ) ਅਤੇ ਦਿੱਲੀ ਯੂਨੀਵਰਸਿਟੀ ਨਾਲ ਜੁੜੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਯੂਨੀਵਰਸਿਟੀ ਦੇ ਸਪੋਰਟਸ ਕੰਪਲੈਕਸ ਦੇ ਮਲਟੀਪਰਪਜ਼ ਹਾਲ ਵਿੱਚ ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਨੌਰਥ ਕੈਂਪਸ ਵਿੱਚ ਬਣਨ ਵਾਲੇ ਫੈਕਲਟੀ ਆਵ੍ ਟੈਕਨੋਲੋਜੀ, ਕੰਪਿਊਟਰ ਸੈਂਟਰ ਅਤੇ ਅਕਾਦਮਿਕ ਬਲਾਕ ਦੇ ਭਵਨ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਨੇ ਯਾਦਗਾਰੀ ਸ਼ਤਾਬਦੀ ਅੰਕ- ਸ਼ਤਾਬਦੀ ਸਮਾਰੋਹ ਦਾ ਸੰਕਲਨ, ਲੋਗੋ ਬੁੱਕ- ਦਿੱਲੀ ਯੂਨੀਵਰਸਿਟੀ ਅਤੇ ਇਸ ਦੇ ਕਾਲਜਾਂ ਦੀ ਲੋਗੋ; ਔਰਾ -  ਦਿੱਲੀ ਯੂਨੀਵਰਸਿਟੀ ਦੇ ਸੌ ਵਰ੍ਹੇ ਜਾਰੀ ਕੀਤੇ।

ਪ੍ਰਧਾਨ ਮੰਤਰੀ ਨੇ ਦਿੱਲੀ ਯੂਨੀਵਰਸਿਟੀ ਪਹੁੰਚਣ ਦੇ ਲਈ ਮੈਟਰੋ ਦੀ ਸਵਾਰੀ ਕੀਤੀ। ਉਨ੍ਹਾਂ ਨੇ ਯਾਤਰਾ ਦੇ ਦੌਰਾਨ ਵਿਦਿਆਰਥੀਆਂ ਦੇ ਨਾਲ ਬਾਤਚੀਤ ਵੀ ਕੀਤੀ। ਪ੍ਰਧਾਨ ਮੰਤਰੀ ਨੇ ਇੱਥੇ ਪਹੁੰਚਣ ‘ਤੇ ਪ੍ਰਦਰਸ਼ਨੀ ‘100 ਵਰ੍ਹਿਆਂ ਦੀ ਯਾਤਰਾ’ ਦਾ ਅਵਲੋਕਨ ਕੀਤਾ। ਉਨ੍ਹਾਂ ਨੇ ਸੰਗੀਤ ਅਤੇ ਲਲਿਤ ਕਲਾ ਫੈਕਲਟੀ ਦੁਆਰਾ ਪ੍ਰਸਤੁਤ ਸਰਸਵਤੀ ਵੰਦਨਾ ਅਤੇ ਯੂਨੀਵਰਸਿਟੀ ਕੁਲਗੀਤ (University Kulgeet) ਨੂੰ ਵੀ ਸੁਣਿਆ। 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਬਲ ਦੇ ਕੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮ ਦੇ ਸਮਾਪਨ ਸਮਾਰੋਹ ਵਿੱਚ ਹਿੱਸਾ ਲੈਣ ਦਾ ਦ੍ਰਿੜ੍ਹ ਨਿਰਣਾ  ਲਿਆ ਸੀ ਅਤੇ ਕਿਹਾ ਕਿ ਇਹ ਭਾਵਨਾ ਘਰ ਵਾਪਸੀ ਦੀ ਤਰ੍ਹਾਂ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਤੋਂ ਪਹਿਲਾਂ ਪ੍ਰਸਤੁਤ  ਲਘੂ  ਫਿਲਮ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਯੂਨੀਵਰਸਿਟੀ ਤੋਂ ਨਿਕਲੀਆਂ ਹਸਤੀਆਂ ਦੇ ਯੋਗਦਾਨ ਤੋਂ ਦਿੱਲੀ ਯੂਨੀਵਰਸਿਟੀ ਦੇ ਜੀਵਨ ਦੀ ਝਲਕ ਮਿਲਦੀ ਹੈ। ਪ੍ਰਧਾਨ ਮੰਤਰੀ ਨੇ ਦਿੱਲੀ ਯੂਨੀਵਰਸਿਟੀ ਵਿੱਚ ਉਤਸਵ ਦੇ ਅਵਸਰ ‘ਤੇ ਅਤੇ ਉਤਸਵ ਦੀ ਭਾਵਨਾ ਦੇ ਨਾਲ ਉਪਸਥਿਤ ਹੋਣ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਯੂਨੀਵਰਸਿਟੀ ਦੀ ਕਿਸੇ ਵੀ ਯਾਤਰਾ ਦੇ ਲਈ ਸਹਿਯੋਗੀਆਂ ਦੇ ਨਾਲ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਮਾਗਮ ਵਿੱਚ ਪਹੁੰਚਣ ਦੇ ਲਈ ਮੈਟਰੋ ਵਿੱਚ ਯਾਤਰਾ ਕਰਨ ਦਾ ਅਵਸਰ ਮਿਲਣ ‘ਤੇ ਪ੍ਰਸੰਨਤਾ ਵਿਅਕਤ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਦਾ ਸ਼ਤਾਬਦੀ ਸਮਾਰੋਹ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਭਾਰਤ ਆਪਣੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਦੇ ਬਾਅਦ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀਆਂ ਯੂਨੀਵਰਸਿਟੀਆਂ ਅਤੇ  ਵਿੱਦਿਅਕ ਸੰਸਥਾਵਾਂ ਉਸ ਦੀਆਂ ਉਪਲਬਧੀਆਂ ਦਾ ਪ੍ਰਤੀਬਿੰਬ ਪ੍ਰਸਤੁਤ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡੀਯੂ ਦੀ 100 ਸਾਲ ਦੀ ਯਾਤਰਾ ਵਿੱਚ ਕਈ ਇਤਿਹਾਸਿਕ ਅਵਸਰ ਰਹੇ ਹਨ ਜਿਨ੍ਹਾਂ ਨੇ ਅਨੇਕ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਲੋਕਾਂ ਦੇ ਜੀਵਨ ਨੂੰ ਜੋੜਿਆ ਹੈ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਦਿੱਲੀ ਯੂਨੀਵਰਸਿਟੀ ਸਿਰਫ਼ ਇੱਕ ਯੂਨੀਵਰਸਿਟੀ ਨਹੀਂ ਹੈ, ਬਲਕਿ ਇੱਕ ਅੰਦੋਲਨ ਹੈ ਅਤੇ ਇਸ ਨੇ ਹਰ ਇੱਕ ਪਲ ਨੂੰ ਜੀਵਨ ਨਾਲ ਭਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਸ਼ਤਾਬਦੀ ਸਮਾਰੋਹ ‘ਤੇ ਹਰੇਕ ਵਿਦਿਆਰਥੀ, ਸਿੱਖਿਅਕ (ਅਧਿਆਪਕ) ਅਤੇ ਦਿੱਲੀ ਯੂਨੀਵਰਸਿਟੀ ਨਾਲ ਜੁੜੇ ਲੋਕਾਂ ਨੂੰ ਵਧਾਈਆਂ ਦਿੱਤੀਆਂ। 

ਪ੍ਰਧਾਨ ਮੰਤਰੀ ਨੇ ਪੁਰਾਣੇ ਅਤੇ ਨਵੇਂ ਪੂਰਵਵਰਤੀ ਵਿਦਿਆਰਥੀਆਂ ਦੇ ਇਕੱਤਰ ਹੋਣ ਦਾ ਉਲੇਖ ਕਰਦੇ ਹੋਏ ਕਿਹਾ ਕਿ ਇਹ ਅੱਗੇ ਵਧਣ ਦਾ ਇੱਕ ਅਵਸਰ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅਗਰ ਇਨ੍ਹਾਂ ਸੌ ਵਰ੍ਹਿਆਂ ਦੇ ਦੌਰਾਨ ਡੀਯੂ ਨੇ ਆਪਣੀਆਂ ਭਾਵਨਾਵਾਂ ਨੂੰ ਜੀਵਿਤ ਰੱਖਿਆ ਹੈ, ਤਾਂ ਇਸ ਨੇ ਆਪਣੀਆਂ ਕਦਰਾਂ-ਕੀਮਤਾਂ ਨੂੰ ਵੀ ਜੀਵੰਤ ਰੱਖਿਆ ਹੈ।” ਪ੍ਰਧਾਨ ਮੰਤਰੀ ਨੇ ਗਿਆਨ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਜਦੋਂ ਭਾਰਤ ਵਿੱਚ ਨਾਲੰਦਾ ਅਤੇ ਤਕਸ਼ਸ਼ਿਲਾ ਜਿਹੀਆਂ ਜੀਵੰਤ ਯੂਨੀਵਰਸਿਟੀਆਂ ਸਨ, ਤਦ ਇਹ ਸਮ੍ਰਿੱਧੀ ਦੇ ਸਿਖਰ ‘ਤੇ ਸੀ। ਉਨ੍ਹਾਂ ਨੇ ਉਸ ਸਮੇਂ ਦੇ ਆਲਮੀ ਕੁੱਲ ਘਰੇਲੂ ਉਤਪਾਦ ਵਿੱਚ ਭਾਰਤ ਦੀ ਉੱਚ ਹਿੱਸੇਦਾਰੀ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ, “ਭਾਰਤ ਦੀ ਸਮ੍ਰਿੱਧ ਸਿੱਖਿਆ ਪ੍ਰਣਾਲੀ ਭਾਰਤ ਦੀ ਸਮ੍ਰਿੱਧੀ ਦੀ ਵਾਹਕ ਹੈ।” ਉਨ੍ਹਾਂ ਨੇ ਕਿਹਾ ਕਿ ਗ਼ੁਲਾਮੀ ਦੇ ਦੌਰਾਨ ਲਗਾਤਾਰ ਹਮਲਿਆਂ ਨੇ ਇਨ੍ਹਾਂ ਸੰਸਥਾਨਾਂ ਨੂੰ ਨਸ਼ਟ ਕਰ ਦਿੱਤਾ, ਜਿਸ ਨਾਲ ਭਾਰਤ ਦੇ ਬੌਧਿਕ ਪ੍ਰਵਾਹ ਵਿੱਚ ਰੁਕਾਵਟ ਆਈ ਅਤੇ ਵਿਕਾਸ ਅਵਰੁੱਧ ਹੋ (ਰੁਕ) ਗਿਆ।

ਉਨ੍ਹਾਂ ਨੇ ਕਿਹਾ ਕਿ ਸੁਤੰਤਰਤਾ ਦੇ ਬਾਅਦ ਯੂਨੀਵਰਸਿਟੀਆਂ ਨੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਇੱਕ ਮਜ਼ਬੂਤ ਪੀੜ੍ਹੀ ਬਣਾ ਕੇ ਸੁਤੰਤਰਤਾ ਦੇ ਬਾਅਦ ਦੇ ਭਾਰਤ ਦੇ ਭਾਵਨਾਤਮਕ ਤਰੰਗ ਨੂੰ ਠੋਸ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਨੇ ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਕਿਹਾ ਕਿ ਅਤੀਤ ਦੀ ਇਹ ਸਮਝ ਸਾਡੇ ਅਸਤਿਤਵ ਨੂੰ ਆਕਾਰ ਦਿੰਦੀ ਹੈ, ਸਾਡੇ ਆਦਰਸ਼ਾਂ ਨੂੰ ਆਕਾਰ ਦਿੰਦੀ ਹੈ ਅਤੇ ਭਵਿੱਖ ਦ੍ਰਿਸ਼ਟੀ ਨੂੰ ਵਿਸਤਾਰ ਦਿੰਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਕਿਸੇ ਵਿਅਕਤੀ ਜਾਂ ਸੰਸਥਾ ਦਾ ਸੰਕਲਪ ਦੇਸ਼ ਦੇ ਪ੍ਰਤੀ ਹੁੰਦਾ ਹੈ, ਤਾਂ ਉਸ ਦੀਆਂ ਉਪਲਬਧੀਆਂ ਨੂੰ ਰਾਸ਼ਟਰ ਦੀਆਂ ਉਪਲਬਧੀਆਂ ਦੇ ਬਰਾਬਰ ਮੰਨਿਆ ਜਾਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਦਿੱਲੀ ਯੂਨੀਵਰਸਿਟੀ ਪ੍ਰਾਰੰਭ ਹੋਈ ਸੀ ਤਦ ਇਸ ਦੇ ਤਹਿਤ ਕੇਵਲ 3 ਕਾਲਜ ਸਨ ਲੇਕਿਨ ਅੱਜ ਇਸ ਦੇ ਅਧੀਨ 90 ਤੋਂ ਅਧਿਕ ਕਾਲਜ ਹਨ। ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ, ਭਾਰਤ ਜਿਸ ਨੂੰ ਕਦੇ ਇੱਕ ਨਾਜ਼ੁਕ ਅਰਥਵਿਵਸਥਾ ਮੰਨਿਆ ਜਾਂਦਾ ਸੀ, ਹੁਣ ਵਿਸ਼ਵ ਦੀਆਂ ਟੌਪ 5 ਅਰਥਵਿਵਸਥਾਵਾਂ ਵਿੱਚੋਂ ਇੱਕ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਇਹ ਉਲੇਖ ਕਰਦੇ ਹੋਏ ਕਿ ਡੀਯੂ ਵਿੱਚ ਪੜ੍ਹਨ ਵਾਲੀਆਂ ਮਹਿਲਾਵਾਂ ਦੀ ਸੰਖਿਆ ਪੁਰਸ਼ਾਂ ਦੀ ਤੁਲਨਾ ਵਿੱਚ ਅਧਿਕ ਹੈ, ਕਿਹਾ ਕਿ ਦੇਸ਼ ਵਿੱਚ ਲਿੰਗ-ਅਨੁਪਾਤ ਵਿੱਚ ਕਾਫੀ ਸੁਧਾਰ ਹੋਇਆ ਹੈ। ਉਨ੍ਹਾਂ ਨੇ ਇੱਕ ਯੂਨੀਵਰਸਿਟੀ ਅਤੇ ਇੱਕ ਰਾਸ਼ਟਰ ਦੇ ਸੰਕਲਪਾਂ ਦੇ ਦਰਮਿਆਨ ਇੱਕ ਅੰਤਰ-ਸਬੰਧ ਦੇ ਮਹੱਤਵ ‘ਤੇ ਬਲ ਦਿੱਤਾ ਅਤੇ ਕਿਹਾ ਕਿ ਵਿੱਦਿਅਕ ਸੰਸਥਾਨਾਂ ਦੀਆਂ ਜੜ੍ਹਾਂ ਜਿਤਨੀਆਂ ਗਹਿਰੀਆਂ ਹੋਣਗੀਆਂ, ਦੇਸ਼ ਦੀ ਪ੍ਰਗਤੀ ਉਤਨੀ ਹੀ ਅਧਿਕ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਦਾ ਲਕਸ਼ ਭਾਰਤ ਦੀ ਸੁਤੰਤਰਤਾ ਸੀ ਜਦੋਂ ਇਹ ਪਹਿਲੀ ਵਾਰ ਸ਼ੁਰੂ ਹੋਈ ਸੀ, ਲੇਕਿਨ ਹੁਣ  ਜਦੋਂ ਸੰਸਥਾਨ 125 ਸਾਲ ਪੂਰੇ ਕਰੇਗਾ, ਜਦੋਂ ਭਾਰਤ ਸੁਤੰਤਰਤਾ ਦੇ 100 ਵਰ੍ਹੇ ਤੱਕ ਪਹੁੰਚ ਜਾਵੇਗਾ, ਤਾਂ ਦਿੱਲੀ ਯੂਨੀਵਰਸਿਟੀ ਦਾ ਲਕਸ਼ ਭਾਰਤ ਨੂੰ ‘ਵਿਕਸਿਤ ਭਾਰਤ’ ਬਣਾਉਣਾ ਹੋਣਾ ਚਾਹੀਦਾ ਹੈ।” 

ਪ੍ਰਧਾਨ ਮੰਤਰੀ ਨੇ ਕਿਹਾ, “ਪਿਛਲੀ ਸਦੀ ਦੇ ਤੀਸਰੇ ਦਹਾਕੇ ਨੇ ਭਾਰਤ ਦੇ ਸੁਤੰਤਰਤਾ ਸੰਘਰਸ਼ ਨੂੰ ਨਵੀਂ ਗਤੀ ਦਿੱਤੀ, ਹੁਣ ਨਵੀਂ ਸਦੀ ਦਾ ਤੀਸਰਾ ਦਹਾਕਾ ਭਾਰਤ ਦੀ ਵਿਕਾਸ ਯਾਤਰਾ ਨੂੰ ਗਤੀ ਦੇਵੇਗਾ।”

 ਪ੍ਰਧਾਨ ਮੰਤਰੀ ਨੇ ਬੜੀ ਸੰਖਿਆ ਵਿੱਚ ਸਥਾਪਿਤ ਹੋਣ ਵਾਲੀਆਂ ਯੂਨੀਵਰਸਿਟੀਆਂ, ਕਾਲਜਾਂ, ਆਈਆਈਟੀਜ਼, ਆਈਆਈਐੱਮਜ਼ ਅਤੇ ਏਮਸ ( IITs, IIMs and AIIMS) ਦਾ ਸੰਕੇਤ ਦਿੱਤਾ। ਉਨ੍ਹਾਂ ਨੇ ਕਿਹਾ, “ਇਹ ਸਾਰੇ ਸੰਸਥਾਨ ਨਵੇਂ ਭਾਰਤ ਦੇ ਬਿਲਡਿੰਗ ਬਲਾਕ ਬਣ ਰਹੇ ਹਨ।”

ਪ੍ਰਧਾਨ ਮੰਤਰੀ ਨੇ ਬਲ ਦਿੱਤਾ ਕਿ ਸਿੱਖਿਆ  ਕੇਵਲ ਪੜ੍ਹਾਉਣ (ਅਧਿਆਪਨ/ਟੀਚਿੰਗ) ਦੀ ਪ੍ਰਕਿਰਿਆ ਨਹੀਂ ਹੈ, ਬਲਕਿ ਲਰਨਿੰਗ ਦਾ ਇੱਕ ਤਰੀਕਾ ਵੀ ਹੈ। ਉਨ੍ਹਾਂ ਨੇ ਦੱਸਿਆ ਕਿ ਲੰਬੇ ਸਮੇਂ ਦੇ ਬਾਅਦ, ਫੋਕਸ ਇਸ ਬਾਤ ‘ਤੇ ਸ਼ਿਫਟ ਹੋ ਰਿਹਾ ਹੈ ਕਿ ਇੱਕ ਵਿਦਿਆਰਥੀ ਕੀ ਸਿੱਖਣਾ ਚਾਹੁੰਦਾ ਹੈ। ਉਨ੍ਹਾਂ ਨੇ ਵਿਸ਼ਿਆਂ ਦੀ ਚੋਣ ਦੇ ਲਈ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਲਚੀਲੇਪਣ ਦੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਸੰਸਥਾਨਾਂ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਪ੍ਰਤੀਸਪਰਧਾ(ਮੁਕਾਬਲੇ ਦੇ) ਭਾਵ ਦੀ ਚਰਚਾ ਕਰਦੇ ਹੋਏ ਰਾਸ਼ਟਰੀ ਸੰਸਥਾਗਤ ਰੈਂਕਿੰਗ ਫ੍ਰੇਮਵਰਕ ਦਾ ਉਲੇਖ ਕੀਤਾ ਜੋ ਸੰਸਥਾਵਾਂ ਨੂੰ ਪ੍ਰੋਤਸਾਹਿਤ ਕਰ ਰਿਹਾ ਹੈ। ਉਨ੍ਹਾਂ ਨੇ ਸੰਸਥਾਵਾਂ ਦੀ ਖ਼ੁਦਮੁਖਤਿਆਰੀ ਨੂੰ ਸਿੱਖਿਆ ਦੀ ਗੁਣਵੱਤਾ ਨਾਲ ਜੋੜਨ ਦੇ ਪ੍ਰਯਤਨ ਦੀ ਚਰਚਾ ਕੀਤੀ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਵਿੱਖਮੁਖੀ ਵਿੱਦਿਅਕ ਨੀਤੀਆਂ ਅਤੇ ਨਿਰਣਿਆਂ ਦੇ ਕਾਰਨ ਭਾਰਤੀ ਯੂਨੀਵਰਸਿਟੀਆਂ ਦੀ ਮਾਨਤਾ ਵਧ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿੱਥੇ 2014 ਵਿੱਚ ਕਿਊਐੱਸ ਵਰਲਡ ਰੈਂਕਿੰਗ ਵਿੱਚ ਕੇਵਲ 12 ਭਾਰਤੀ ਯੂਨੀਵਰਸਿਟੀਆਂ ਸਨ, ਉੱਥੇ ਅੱਜ ਇਹ ਸੰਖਿਆ 45 ਤੱਕ ਪਹੁੰਚ ਗਈ ਹੈ। ਉਨ੍ਹਾਂ ਨੇ ਇਸ ਪਰਿਵਰਤਨ ਦੇ ਲਈ ਭਾਰਤ ਦੀ ਯੁਵਾ ਸ਼ਕਤੀ ਨੂੰ ਮਾਰਗਦਰਸ਼ਕ ਸ਼ਕਤੀ ਦੇ ਰੂਪ ਵਿੱਚ ਕ੍ਰੈਡਿਟ ਦਿੱਤਾ। ਪ੍ਰਧਾਨ ਮੰਤਰੀ ਨੇ ਅੱਜ ਦੇ ਨੌਜਵਾਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਿੱਖਿਆ ਦੀ ਅ

ਧਾਰਨਾ ਨੂੰ ਪਲੇਸਮੈਂਟ ਅਤੇ ਡਿਗਰੀ ਤੱਕ ਸੀਮਿਤ ਨਾ ਰੱਖ ਕੇ ਇਸ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣਾ ਖ਼ੁਦ ਦਾ ਰਾਹ ਬਣਾਉਣਾ ਚਾਹੁੰਦੇ ਹਨ ਅਤੇ ਇੱਕ ਲੱਖ ਤੋਂ ਅਧਿਕ ਸਟਾਰਟਅੱਪਸ, 2014-15 ਦੀ ਤੁਲਨਾ ਵਿੱਚ 40 ਪ੍ਰਤੀਸ਼ਤ ਅਧਿਕ ਪੇਟੈਂਟ ਫਾਇਲਿੰਗ ਅਤੇ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਵਾਧੇ ਨੂੰ ਇਸ ਸੋਚ ਦੇ ਪ੍ਰਮਾਣ ਦੇ ਰੂਪ ਵਿੱਚ ਪ੍ਰਸਤੁਤ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਆਪਣੀ ਹਾਲੀਆ ਯਾਤਰਾ ਦੇ ਦੌਰਾਨ ਅਮਰੀਕਾ ਦੇ ਨਾਲ ‘ਇਨਿਸ਼ਿਏਟਿਵ ਔਨ ਕ੍ਰਿਟੀਕਲ ਐਂਡ ਇਮਰਜਿੰਗ ਟੈਕਨੋਲੋਜੀ (ਆਈਸੀਈਟੀ)’ (Initiative on Critical and Emerging Technology or iCET)  ‘ਤੇ ਸਹਿਮਤ ਹੋਏ ਸਮਝੌਤੇ ‘ਤੇ ਚਾਨਣਾ ਪਾਇਆ ਤੇ ਕਿਹਾ ਕਿ ਇਹ ਏਆਈ ਤੋਂ ਲੈ ਕੇ ਸੈਮੀਕੰਡਕਟਰਸ ਤੱਕ ਵਿਭਿੰਨ ਖੇਤਰਾਂ ਵਿੱਚ ਭਾਰਤ ਦੇ ਨੌਜਵਾਨਾਂ ਦੇ ਲਈ ਨਵੇਂ ਅਵਸਰ ਪੈਦਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਟੈਕਨੋਲੋਜੀਆਂ ਤੱਕ ਪਹੁੰਚ ਨੂੰ ਸਮਰੱਥ ਕਰੇਗਾ ਜੋ ਕਦੇ ਸਾਡੇ ਨੌਜਵਾਨਾਂ ਦੀ ਪਹੁੰਚ ਤੋਂ ਬਾਹਰ ਸਨ ਅਤੇ ਕੌਸ਼ਲ ਵਿਕਾਸ ਨੂੰ ਵਧਾਉਣਗੇ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮਾਇਕ੍ਰੌਨ, ਗੂਗਲ, ਐਪਲਾਇਡ ਮੈਟੇਰੀਅਲਸ ਆਦਿ (Micron, Google, Applied Materials etc.) ਕੰਪਨੀਆਂ ਨੇ ਭਾਰਤ ਵਿੱਚ ਨਿਵੇਸ਼ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਹ ਨੌਜਵਾਨਾਂ ਦੇ ਉੱਜਵਲ ਭਵਿੱਖ ਦੀ ਝਲਕ ਪ੍ਰਦਾਨ ਕਰਦਾ ਹੈ। 

“ਉਦਯੋਗ 4.0 ਕ੍ਰਾਂਤੀ ਭਾਰਤ ਦੇ ਦਰਵਾਜ਼ੇ ‘ਤੇ ਦਸਤਕ ਦੇ ਰਹੀ ਹੈ”, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਏਆਈ, ਏਆਰ ਅਤੇ ਵੀਆਰ ਜਿਹੀਆਂ ਟੈਕਨੋਲੋਜੀਆਂ, ਜੋ ਕੇਵਲ ਫਿਲਮਾਂ ਵਿੱਚ ਦੇਖੀਆਂ ਜਾ ਸਕਦੀਆਂ ਸਨ, ਹੁਣ ਸਾਡੇ ਅਸਲ ਜੀਵਨ ਦਾ ਹਿੱਸਾ ਬਣ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਰੋਬੋਟਿਕਸ ਡ੍ਰਾਇਵਿੰਗ ਤੋਂ ਲੈ ਕੇ ਸਰਜਰੀ ਤੱਕ ਨਵਾਂ ਆਮ(ਨਿਊ ਨਾਰਮਲ) ਹੋ ਗਿਆ ਹੈ ਅਤੇ ਕਿਹਾ ਕਿ ਇਹ ਸਾਰੇ ਖੇਤਰ ਭਾਰਤ ਦੀ ਯੁਵਾ ਪੀੜ੍ਹੀ ਦੇ ਲਈ ਨਵੇਂ ਰਸਤੇ ਬਣਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਵਰ੍ਹਿਆਂ ਵਿੱਚ ਭਾਰਤ ਨੇ ਆਪਣੇ ਪੁਲਾੜ ਅਤੇ ਰੱਖਿਆ ਖੇਤਰ ਨੂੰ ਖੋਲ੍ਹਿਆ ਹੈ ਅਤੇ ਡ੍ਰੋਨ ਨਾਲ ਸਬੰਧਿਤ ਨੀਤੀਆਂ ਵਿੱਚ ਭਾਰੀ ਬਦਲਾਅ ਕੀਤੇ ਹਨ ਜਿਸ ਨਾਲ ਨੌਜਵਾਨਾਂ ਨੂੰ ਅੱਗੇ ਵਧਣ ਦਾ ਅਵਸਰ ਮਿਲਿਆ ਹੈ।

ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ‘ਤੇ ਭਾਰਤ ਦੀ ਵਧਦੀ ਪ੍ਰੋਫਾਈਲ ਦੇ ਪ੍ਰਭਾਵ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਹੁਣ ਲੋਕ ਭਾਰਤ ਬਾਰੇ ਜਾਣਨਾ ਚਾਹੁੰਦੇ ਹਨ। ਉਨ੍ਹਾਂ ਨੇ ਕੋਰੋਨਾ ਕਾਲ ਵਿੱਚ ਵਿਸ਼ਵ ਨੂੰ ਭਾਰਤ ਦੀ ਸਹਾਇਤਾ ਦਾ ਜ਼ਿਕਰ ਕੀਤਾ। ਇਸ ਨੇ ਵਿਸ਼ਵ ਵਿੱਚ ਭਾਰਤ ਬਾਰੇ ਅਧਿਕ ਜਾਣਨ ਦੀ ਜਗਿਆਸਾ ਪੈਦਾ ਕੀਤੀ ਜੋ ਸੰਕਟ ਦੇ ਦੌਰਾਨ ਵੀ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੀ-20 ਦੀ ਪ੍ਰਧਾਨਗੀ ਜਿਹੇ ਸਮਾਗਮਾਂ ਦੇ ਜ਼ਰੀਏ ਵਧਦੀ ਮਾਨਤਾ ਵਿਦਿਆਰਥੀਆਂ ਦੇ ਲਈ ਯੋਗ, ਵਿਗਿਆਨ, ਸੰਸਕ੍ਰਿਤੀ, ਤਿਉਹਾਰ, ਸਾਹਿਤ, ਇਤਿਹਾਸ, ਵਿਰਾਸਤ ਅਤੇ ਵਿਅੰਜਨ ਜਿਹੇ ਨਵੇਂ ਅਵਸਰ ਪੈਦਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, “ਭਾਰਤੀ ਨੌਜਵਾਨਾਂ ਦੀ ਮੰਗ ਵਧ ਰਹੀ ਹੈ, ਜੋ ਵਿਸ਼ਵ ਨੂੰ ਭਾਰਤ ਬਾਰੇ ਦੱਸ ਸਕਦੇ ਹਨ ਅਤੇ ਸਾਡੀਆਂ ਚੀਜ਼ਾਂ ਨੂੰ ਵਿਸ਼ਵ ਤੱਕ ਪਹੁੰਚਾ ਸਕਦੇ ਹਨ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਤੰਤਰ, ਸਮਾਨਤਾ ਅਤੇ ਆਪਸੀ ਸਨਮਾਨ ਜਿਹੇ ਭਾਰਤੀ ਕਦਰਾਂ-ਕੀਮਤਾਂ ਮਾਨਵੀ ਕਦਰਾਂ-ਕੀਮਤਾਂ ਬਣ ਰਹੀਆਂ ਹਨ, ਜੋ ਸਰਕਾਰ ਅਤੇ ਕੂਟਨੀਤੀ ਜਿਹੇ ਮੰਚਾਂ ‘ਤੇ ਭਾਰਤੀ ਨੌਜਵਾਨਾਂ ਦੇ ਲਈ ਨਵੇਂ ਅਵਸਰ ਪੈਦਾ ਕਰ ਰਹੀਆਂ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਬਲ ਦਿੱਤਾ ਕਿ ਇਤਿਹਾਸ, ਸੰਸਕ੍ਰਿਤੀ ਅਤੇ ਵਿਰਾਸਤ ‘ਤੇ ਧਿਆਨ ਕੇਂਦ੍ਰਿਤ ਕਰਨ ਨਾਲ ਨੌਜਵਾਨਾਂ ਦੇ ਲਈ ਨਵੇਂ ਅਵਸਰ ਵੀ ਪੈਦਾ ਹੋ ਰਹੇ ਹਨ। ਉਨ੍ਹਾਂ ਨੇ ਦੇਸ਼ ਦੇ ਵਿਭਿੰਨ ਰਾਜਾਂ ਵਿੱਚ ਸਥਾਪਿਤ ਕੀਤੇ ਜਾ ਰਹੇ ਜਨਜਾਤੀਯ ਸੰਗ੍ਰਹਾਲਯ ਤੇ ਪੀਐੱਮ ਮਿਊਜ਼ੀਅਮ ਦੇ ਜ਼ਰੀਏ ਸੁਤੰਤਰ ਭਾਰਤ ਦੀ ਵਿਕਾਸ ਯਾਤਰਾ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਦਿੱਲੀ ਵਿੱਚ ਵਿਸ਼ਵ ਦਾ ਸਭ ਤੋਂ ਬੜਾ ਵਿਰਾਸਤ ਅਜਾਇਬ ਘਰ ( ਹੈਰੀਟੇਜ ਮਿਊਜ਼ੀਅਮ) ‘ਯੁਗੇ ਯੁਗੀਨ ਭਾਰਤ’ ਵੀ ਬਣਨ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਭਾਰਤੀ ਅਧਿਆਪਕਾਂ ਦੀ ਵਧਦੀ ਮਾਨਤਾ ਨੂੰ ਵੀ ਸਵੀਕਾਰ ਕੀਤਾ ਅਤੇ ਉਲੇਖ ਕੀਤਾ ਕਿ ਕਿਵੇਂ ਵਿਸ਼ਵ ਦੇ ਨੇਤਾਵਾਂ ਨੇ ਅਕਸਰ ਉਨ੍ਹਾਂ ਨੂੰ ਆਪਣੇ ਭਾਰਤੀ ਅਧਿਆਪਕਾਂ ਬਾਰੇ ਦੱਸਿਆ ਹੈ। ਉਨ੍ਹਾਂ ਨੇ ਕਿਹਾ, “ਭਾਰਤ ਦੀ ਇਹ ਸੌਫਟ ਪਾਵਰ ਭਾਰਤੀ ਨੌਜਵਾਨਾਂ ਦੀ ਸਫ਼ਲਤਾ ਦੀ ਕਹਾਣੀ ਬਣ ਰਹੀ ਹੈ।” ਉਨ੍ਹਾਂ ਨੇ ਯੂਨੀਵਰਸਿਟੀਆਂ ਨੂੰ ਇਸ ਵਿਕਾਸ ਦੇ ਲਈ ਆਪਣੀ ਮਾਨਸਿਕਤਾ ਤਿਆਰ ਕਰਨ ਨੂੰ ਕਿਹਾ। ਉਨ੍ਹਾਂ ਨੇ ਇਸ ਦੇ ਲਈ ਇੱਕ ਰੋਡਮੈਪ ਤਿਆਰ ਕਰਨ ਦੇ ਲਈ ਕਿਹਾ ਅਤੇ ਦਿੱਲੀ ਯੂਨੀਵਰਸਿਟੀ ਨੂੰ ਕਿਹਾ ਕਿ ਜਦੋਂ ਉਹ 125ਵਾਂ ਵਰ੍ਹਾਂ ਮਨਾਉਣਗੇ, ਤਾਂ ਉਨ੍ਹਾਂ ਨੂੰ ਵਿਸ਼ਵ ਦੇ ਟੌਪ ਰੈਂਕਿੰਗ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਵਿੱਖ ਬਣਾਉਣ ਵਾਲੇ ਇਨੋਵੇਸ਼ਨ ਇੱਥੇ ਕੀਤੇ ਜਾਣ, ਵਿਸ਼ਵ ਦੇ ਬਿਹਤਰੀਨ ਵਿਚਾਰ ਅਤੇ ਨੇਤਾ ਇੱਥੋਂ ਨਿਕਲਣ, ਇਸ ਦੇ ਲਈ ਤੁਹਾਨੂੰ ਲਗਾਤਾਰ ਕੰਮ ਕਰਨਾ ਹੋਵੇਗਾ।”

ਪ੍ਰਧਾਨ ਮੰਤਰੀ ਨੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਆਪਣੇ ਮਨ ਅਤੇ ਹਿਰਦੇ ਨੂੰ ਉਸ ਲਕਸ਼ ਦੇ ਲਈ ਤਿਆਰ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ ਜੋ ਅਸੀਂ ਜੀਵਨ ਵਿੱਚ ਆਪਣੇ ਲਈ ਨਿਰਧਾਰਿਤ ਕੀਤਾ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਕਿਸੇ ਰਾਸ਼ਟਰ ਦੇ ਮਨ ਅਤੇ ਹਿਰਦੇ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਉਸ ਦੀਆਂ ਵਿੱਦਿਅਕ ਸੰਸਥਾਵਾਂ ਦੁਆਰਾ ਪੂਰੀ ਕੀਤੀ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਦਿੱਲੀ ਯੂਨੀਵਰਸਿਟੀ ਇਸ ਯਾਤਰਾ ਨੂੰ ਅੱਗੇ ਵਧਾਉਂਦੇ ਹੋਏ ਇਨ੍ਹਾਂ ਸੰਕਲਪਾਂ ਨੂੰ ਪੂਰਾ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਨਵੀਂ ਪੀੜ੍ਹੀ ਨੂੰ ਭਵਿੱਖ ਦੇ ਲਈ ਤਿਆਰ ਹੋਣਾ ਚਾਹੀਦਾ ਹੈ, ਚੁਣੌਤੀਆਂ ਨੂੰ ਸਵੀਕਾਰ ਕਰਨ ਅਤੇ ਉਨ੍ਹਾਂ ਦਾ ਸਾਹਮਣਾ ਕਰਨ ਦਾ ਸੁਭਾਅ ਹੋਣਾ ਚਾਹੀਦਾ ਹੈ, ਇਹ ਕੇਵਲ ਵਿੱਦਿਅਕ ਸੰਸਥਾਵਾਂ ਦੇ ਵਿਜ਼ਨ ਅਤੇ ਮਿਸ਼ਨ ਦੇ ਜ਼ਰੀਏ ਹੀ ਸੰਭਵ ਹੈ।”

ਇਸ ਅਵਸਰ ‘ਤੇ ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ਼੍ਰੀਮਾਨ ਯੋਗੇਸ਼ ਸਿੰਘ ਵੀ ਉਪਸਥਿਤ ਸਨ।

ਪਿਛੋਕੜ:

ਦਿੱਲੀ ਯੂਨੀਵਰਸਿਟੀ ਦੀ ਸਥਾਪਨਾ 1 ਮਈ 1922 ਨੂੰ ਹੋਈ ਸੀ। ਯੂਨੀਵਰਸਿਟੀ ਨੇ ਪਿਛਲੇ ਸੌ ਵਰ੍ਹਿਆਂ ਵਿੱਚ ਕਾਫੀ ਵਿਕਾਸ ਅਤੇ ਵਿਸਤਾਰ ਕੀਤਾ ਹੈ ਅਤੇ ਹੁਣ ਇਸ ਵਿੱਚ 86 ਵਿਭਾਗ, 90 ਕਾਲਜ ਅਤੇ 6 ਲੱਖ ਤੋਂ ਅਧਿਕ ਵਿਦਿਆਰਥੀ ਹਨ ਅਤੇ ਇਸ ਨੇ ਰਾਸ਼ਟਰ ਨਿਰਮਾਣ ਵਿੱਚ ਬਹੁਤ ਯੋਗਦਾਨ ਦਿੱਤਾ ਹੈ। 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
PM Modi congratulates hockey team for winning Women's Asian Champions Trophy
November 21, 2024

The Prime Minister Shri Narendra Modi today congratulated the Indian Hockey team on winning the Women's Asian Champions Trophy.

Shri Modi said that their win will motivate upcoming athletes.

The Prime Minister posted on X:

"A phenomenal accomplishment!

Congratulations to our hockey team on winning the Women's Asian Champions Trophy. They played exceptionally well through the tournament. Their success will motivate many upcoming athletes."