“ਤੁਹਾਡਾ ਬੈਚ ਅਗਲੇ 25 ਵਰ੍ਹਿਆਂ ਦੇ ਅੰਮ੍ਰਿਤ ਕਾਲ ਵਿੱਚ ਰਾਸ਼ਟਰ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਏਗਾ”
"ਮਹਾਮਾਰੀ ਤੋਂ ਬਾਅਦ ਉਭਰ ਰਹੀ ਨਵੀਂ ਵਿਸ਼ਵ ਵਿਵਸਥਾ ਵਿੱਚ, ਭਾਰਤ ਨੂੰ ਆਪਣੀ ਭੂਮਿਕਾ ਨੂੰ ਵਧਾਉਣਾ ਹੋਵੇਗਾ ਅਤੇ ਆਪਣੇ ਆਪ ਨੂੰ ਤੇਜ਼ ਗਤੀ ਨਾਲ ਵਿਕਸਿਤ ਕਰਨਾ ਹੋਵੇਗਾ"
“ਆਤਮਨਿਰਭਰ ਭਾਰਤ ਅਤੇ ਆਧੁਨਿਕ ਭਾਰਤ 21ਵੀਂ ਸਦੀ ਵਿੱਚ ਸਾਡੇ ਲਈ ਸਭ ਤੋਂ ਵੱਡੇ ਲਕਸ਼ ਹਨ, ਤੁਹਾਨੂੰ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ”
"ਤੁਹਾਡੀ ਸੇਵਾ ਦੇ ਸਾਰੇ ਵਰ੍ਹਿਆਂ ਵਿੱਚ, ਸੇਵਾ ਅਤੇ ਡਿਊਟੀ ਦੇ ਕਾਰਕ ਤੁਹਾਡੀ ਵਿਅਕਤੀਗਤ ਅਤੇ ਪ੍ਰੋਫੈਸ਼ਨਲ ਸਫ਼ਲਤਾ ਦਾ ਪੈਮਾਨਾ ਹੋਣੇ ਚਾਹੀਦੇ ਹਨ"
"ਤੁਹਾਨੂੰ ਨੰਬਰਾਂ ਲਈ ਨਹੀਂ ਬਲਕਿ ਲੋਕਾਂ ਦੇ ਜੀਵਨ ਲਈ ਕੰਮ ਕਰਨਾ ਹੋਵੇਗਾ"
"ਅੰਮ੍ਰਿਤ ਕਾਲ ਦੇ ਇਸ ਦੌਰ ਵਿੱਚ ਸਾਨੂੰ ਰਿਫੌਰਮ, ਪਰਫੌਰਮ, ਟ੍ਰਾਂਸਫੋਰਮ ਨੂੰ ਅਗਲੇ ਪੱਧਰ 'ਤੇ ਲੈ ਜਾਣਾ ਹੈ। ਇਹੀ ਕਾਰਨ ਹੈ ਕਿ ਅੱਜ ਦਾ ਭਾਰਤ 'ਸਬਕਾ ਪ੍ਰਯਾਸ' ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ"
"ਤੁਹਾਨੂੰ ਇਹ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਤੁਹਾਨੂੰ ਕਦੇ ਵੀ ਅਸਾਨ ਕੰਮ ਨਾ ਮਿਲੇ"
"ਜਿਤਨਾ ਜ਼ਿਆਦਾ ਤੁਸੀਂ ਕੰਫਰਟ ਜ਼ੋਨ 'ਤੇ ਜਾਣ ਬਾਰੇ ਸੋਚੋਗੇ, ਉਤਨਾ ਹੀ ਤੁਸੀਂ ਆਪਣੀ ਪ੍ਰਗਤੀ ਅਤੇ ਦੇਸ਼ ਦੀ ਪ੍ਰਗਤੀ ਨੂੰ ਰੋਕੋਗੇ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਵ੍ ਐਡਮਿਨਿਸਟ੍ਰੇਸ਼ਨ (ਐੱਲਬੀਐੱਸਐੱਨਏਏ) ਵਿਖੇ 96ਵੇਂ ਕੌਮਨ ਫਾਊਂਡੇਸ਼ਨ ਕੋਰਸ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਨਵੇਂ ਸਪੋਰਟਸ ਕੰਪਲੈਕਸ ਦਾ ਉਦਘਾਟਨ ਵੀ ਕੀਤਾ ਅਤੇ ਪੁਨਰ-ਨਿਰਮਿਤ ਹੈਪੀ ਵੈਲੀ ਕੰਪਲੈਕਸ ਰਾਸ਼ਟਰ ਨੂੰ ਸਮਰਪਿਤ ਕੀਤਾ।

ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ, ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਆਪਣਾ ਕੋਰਸ ਪੂਰਾ ਕਰਨ ਲਈ ਵਧਾਈਆਂ ਦਿੱਤੀਆਂ ਅਤੇ ਹੋਲੀ ਦੇ ਖੁਸ਼ੀ ਦੇ ਅਵਸਰ 'ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਆਊਟਗੋਇੰਗ ਬੈਚ ਦੀ ਵਿਲੱਖਣਤਾ ਨੂੰ ਨੋਟ ਕੀਤਾ ਕਿਉਂਕਿ ਇਹ ਬੈਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਵਰ੍ਹੇ ਵਿੱਚ ਸਰਗਰਮ ਸੇਵਾ ਵਿੱਚ ਦਾਖਲ ਹੋ ਰਿਹਾ ਹੈ। ਉਨ੍ਹਾਂ ਅੱਗੇ ਕਿਹਾ “ਤੁਹਾਡਾ ਬੈਚ ਅਗਲੇ 25 ਵਰ੍ਹਿਆਂ ਦੇ ਅੰਮ੍ਰਿਤ ਕਾਲ ਵਿੱਚ ਦੇਸ਼ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਏਗਾ।”

ਪ੍ਰਧਾਨ ਮੰਤਰੀ ਨੇ ਮਹਾਮਾਰੀ ਤੋਂ ਬਾਅਦ ਦੇ ਸੰਸਾਰ ਵਿੱਚ ਉੱਭਰ ਰਹੀ ਨਵੀਂ ਵਿਸ਼ਵ ਵਿਵਸਥਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ 21ਵੀਂ ਸਦੀ ਦੇ ਇਸ ਮੋੜ 'ਤੇ ਦੁਨੀਆ ਭਾਰਤ ਵੱਲ ਦੇਖ ਰਹੀ ਹੈ। ਉਨ੍ਹਾਂ ਕਿਹਾ “ਇਸ ਨਵੀਂ ਵਿਸ਼ਵ ਵਿਵਸਥਾ ਵਿੱਚ, ਭਾਰਤ ਨੂੰ ਆਪਣੀ ਭੂਮਿਕਾ ਨੂੰ ਵਧਾਉਣਾ ਹੋਵੇਗਾ ਅਤੇ ਆਪਣੇ ਆਪ ਨੂੰ ਤੇਜ਼ ਗਤੀ ਨਾਲ ਵਿਕਸਿਤ ਕਰਨਾ ਹੋਵੇਗਾ।”

ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ '21ਵੀਂ ਸਦੀ ਦੇ ਸਭ ਤੋਂ ਵੱਡੇ ਲਕਸ਼' ਯਾਨੀ ਆਤਮਨਿਰਭਰ ਭਾਰਤ ਅਤੇ ਆਧੁਨਿਕ ਭਾਰਤ ਦੇ ਲਕਸ਼ 'ਤੇ ਵਿਸ਼ੇਸ਼ ਧਿਆਨ ਦੇ ਕੇ ਇਸ ਸਮੇਂ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਣ। ਉਨ੍ਹਾਂ ਕਿਹਾ “ਅਸੀਂ ਇਸ ਅਵਸਰ ਨੂੰ ਗੁਆਉਣਾ ਬਰਦਾਸ਼ਤ ਨਹੀਂ ਕਰ ਸਕਦੇ।”

ਸਿਵਲ ਸੇਵਾਵਾਂ ਬਾਰੇ ਸਰਦਾਰ ਪਟੇਲ ਦੇ ਵਿਚਾਰਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੇਵਾ ਅਤੇ ਕਰਤੱਵ ਦੀ ਭਾਵਨਾ ਟ੍ਰੇਨਿੰਗ ਦਾ ਅਭਿੰਨ ਅੰਗ ਹੈ। ਉਨ੍ਹਾਂ ਅੱਗੇ ਕਿਹਾ "ਤੁਹਾਡੀ ਸੇਵਾ ਦੇ ਸਾਰੇ ਵਰ੍ਹਿਆਂ ਵਿੱਚ, ਸੇਵਾ ਅਤੇ ਡਿਊਟੀ ਦੇ ਇਹ ਕਾਰਕ ਤੁਹਾਡੀ ਵਿਅਕਤੀਗਤ ਅਤੇ ਪ੍ਰੋਫੈਸ਼ਨਲ ਸਫ਼ਲਤਾ ਦਾ ਪੈਮਾਨਾ ਹੋਣੇ ਚਾਹੀਦੇ ਹਨ।” ਉਨ੍ਹਾਂ ਕਿਹਾ ਕਿ ਕੰਮ ਕਦੇ ਵੀ ਬੋਝ ਨਹੀਂ ਹੁੰਦਾ ਜਦੋਂ ਡਿਊਟੀ ਦੀ ਭਾਵਨਾ ਅਤੇ ਉਦੇਸ਼ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਮਾਜ ਅਤੇ ਦੇਸ਼ ਦੇ ਸੰਦਰਭ ਵਿੱਚ ਸਕਾਰਾਤਮਕ ਤਬਦੀਲੀ ਦਾ ਹਿੱਸਾ ਬਣਨ ਦੇ ਮਕਸਦ ਨਾਲ ਸੇਵਾ ਵਿੱਚ ਆਏ ਹਨ।

ਪ੍ਰਧਾਨ ਮੰਤਰੀ ਨੇ ਫੀਲਡ ਦੇ ਤਜ਼ਰਬੇ ਨੂੰ ਅਪਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਕਿਉਂਕਿ ਫਾਈਲ ਦੇ ਮੁੱਦਿਆਂ ਦਾ ਅਸਲ ਅਹਿਸਾਸ ਫੀਲਡ ਤੋਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਫਾਈਲਾਂ ਵਿੱਚ ਸਿਰਫ਼ ਨੰਬਰ ਅਤੇ ਅੰਕੜੇ ਹੀ ਨਹੀਂ ਹੁੰਦੇ, ਬਲਕਿ ਇਨ੍ਹਾਂ ਵਿੱਚ ਲੋਕਾਂ ਦੀ ਜ਼ਿੰਦਗੀ ਅਤੇ ਖ਼ਾਹਿਸ਼ਾਂ ਸ਼ਾਮਲ ਹੁੰਦੀਆਂ ਹਨ। ਉਨ੍ਹਾਂ ਕਿਹਾ "ਤੁਹਾਨੂੰ ਨੰਬਰਾਂ ਲਈ ਨਹੀਂ, ਲੋਕਾਂ ਦੀ ਜ਼ਿੰਦਗੀ ਲਈ ਕੰਮ ਕਰਨਾ ਹੁੰਦਾ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਥਾਈ ਹੱਲ ਦੇਣ ਲਈ ਹਮੇਸ਼ਾ ਸਮੱਸਿਆਵਾਂ ਦੀ ਜੜ੍ਹ ਅਤੇ ਨਿਯਮਾਂ ਦੇ ਤਰਕ ਨਾਲ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਕਾਲ ਦੇ ਇਸ ਦੌਰ ਵਿੱਚ ਸਾਨੂੰ ਰਿਫੌਰਮ, ਪਰਫੌਰਮ, ਟ੍ਰਾਂਸਫੌਰਮ ਨੂੰ ਅਗਲੇ ਪੱਧਰ ਤੱਕ ਲੈ ਕੇ ਜਾਣਾ ਹੈ। ਇਸੇ ਲਈ ਅੱਜ ਦਾ ਭਾਰਤ ‘ਸਬਕਾ ਪ੍ਰਯਾਸ’ ਦੀ ਭਾਵਨਾ ਨਾਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਮਹਾਤਮਾ ਗਾਂਧੀ ਦੇ ਮੰਤਰ ਨੂੰ ਵੀ ਯਾਦ ਕੀਤਾ ਕਿ ਹਰ ਫ਼ੈਸਲੇ ਦਾ ਮੁੱਲਾਂਕਣ ਆਖਰੀ ਕਤਾਰ ਦੇ ਅੰਤਿਮ ਵਿਅਕਤੀ ਦੀ ਭਲਾਈ ਦੀ ਕਸੌਟੀ 'ਤੇ ਕੀਤਾ ਜਾਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਸਥਾਨਕ ਪੱਧਰ 'ਤੇ ਆਪਣੇ ਜ਼ਿਲ੍ਹਿਆਂ ਦੀਆਂ 5-6 ਚੁਣੌਤੀਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਮੁੱਦਿਆਂ ਲਈ ਕੰਮ ਕਰਨ ਦਾ ਕੰਮ ਸੌਂਪਿਆ। ਉਨ੍ਹਾਂ ਕਿਹਾ ਕਿ ਚੁਣੌਤੀਆਂ ਦੀ ਪਹਿਚਾਣ ਕਰਨਾ ਚੁਣੌਤੀਆਂ ਦੇ ਸੁਧਾਰ ਦੀ ਦਿਸ਼ਾ ਵਿੱਚ ਪਹਿਲਾ ਕਦਮ ਹੈ। ਉਨ੍ਹਾਂ ਨੇ ਗ਼ਰੀਬਾਂ ਲਈ ਪੱਕੇ ਮਕਾਨ ਅਤੇ ਬਿਜਲੀ ਕੁਨੈਕਸ਼ਨ ਪ੍ਰਦਾਨ ਕਰਨ ਦੀਆਂ ਚੁਣੌਤੀਆਂ ਦੀ ਸਰਕਾਰ ਦੀ ਪਹਿਚਾਣ ਦੀ ਉਦਾਹਰਣ ਦਿੱਤੀ, ਜਿਨ੍ਹਾਂ ਦਾ ਪ੍ਰਧਾਨ ਮੰਤਰੀ ਆਵਾਸ ਯੋਜਨਾ, ਸੌਭਾਗਯ ਯੋਜਨਾ ਅਤੇ ਖ਼ਾਹਿਸ਼ੀ ਜ਼ਿਲ੍ਹਿਆਂ ਲਈ ਯੋਜਨਾਵਾਂ ਦੁਆਰਾ ਸਮਾਧਾਨ ਕੀਤਾ ਗਿਆ ਸੀ। ਉਨ੍ਹਾਂ ਨੇ ਇਨ੍ਹਾਂ ਸਕੀਮਾਂ ਦੀ ਸੰਤ੍ਰਿਪਤਾ ਦੇ ਨਵੇਂ ਸੰਕਲਪ ਦੀ ਗੱਲ ਵੀ ਕੀਤੀ। ਉਨ੍ਹਾਂ ਬੁਨਿਆਦੀ ਢਾਂਚੇ ਦੇ ਵਿਭਿੰਨ ਪ੍ਰੋਜੈਕਟਾਂ ਵਿੱਚ ਤਾਲਮੇਲ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਗਤੀਸ਼ਕਤੀ ਮਾਸਟਰ ਪਲਾਨ ਇਸ ਦਾ ਕਾਫੀ ਹੱਦ ਤੱਕ ਸਮਾਧਾਨ ਕਰੇਗਾ।

ਪ੍ਰਧਾਨ ਮੰਤਰੀ ਨੇ ਸਿਵਲ ਸੇਵਾਵਾਂ ਦੇ ਖੇਤਰ ਵਿੱਚ ਨਵੇਂ ਸੁਧਾਰਾਂ ਜਿਵੇਂ ਕਿ ਮਿਸ਼ਨ ਕਰਮਯੋਗੀ (Mission Karmyogi) ਅਤੇ ਆਰੰਭ ਪ੍ਰੋਗਰਾਮ (Aarambh Programme) ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਕਦੇ ਵੀ ਅਸਾਨ ਕੰਮ ਨਾ ਮਿਲੇ ਕਿਉਂਕਿ ਚੁਣੌਤੀਪੂਰਨ ਕੰਮ ਦਾ ਆਪਣਾ ਹੀ ਆਨੰਦ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਜਿਤਨਾ ਜ਼ਿਆਦਾ ਤੁਸੀਂ ਕੰਫਰਟ ਜ਼ੋਨ ਵਿੱਚ ਜਾਣ ਬਾਰੇ ਸੋਚੋਗੇ, ਉਤਨਾ ਹੀ ਤੁਸੀਂ ਆਪਣੀ ਪ੍ਰਗਤੀ ਅਤੇ ਦੇਸ਼ ਦੀ ਪ੍ਰਗਤੀ ਨੂੰ ਰੋਕੋਗੇ।"

ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਅਕੈਡਮੀ ਤੋਂ ਰਵਾਨਾ ਹੋਣ ਸਮੇਂ ਆਪਣੀਆਂ ਖ਼ਾਹਿਸ਼ਾਂ ਅਤੇ ਯੋਜਨਾਵਾਂ ਨੂੰ ਰਿਕਾਰਡ ਕਰਨ ਅਤੇ ਪ੍ਰਾਪਤੀ ਦੇ ਪੱਧਰ ਦਾ ਮੁੱਲਾਂਕਣ ਕਰਨ ਲਈ 25 ਜਾਂ 50 ਵਰ੍ਹਿਆਂ ਬਾਅਦ ਉਨ੍ਹਾਂ ਨੂੰ ਦੁਬਾਰਾ ਦੇਖਣ। ਉਨ੍ਹਾਂ ਨੇ ਆਰਟੀਫਿਸ਼ਅਲ ਇੰਟੈਲੀਜੈਂਸ (ਏਆਈ) ਨਾਲ ਸਬੰਧਿਤ ਕੋਰਸਾਂ ਅਤੇ ਸੰਸਾਧਨਾਂ ਨੂੰ ਪਾਠਕ੍ਰਮ ਵਿੱਚ ਸ਼ਾਮਲ ਕਰਨ ਲਈ ਵੀ ਕਿਹਾ ਕਿਉਂਕਿ ਭਵਿੱਖ ਦੀਆਂ ਸਮੱਸਿਆਵਾਂ ਵਿੱਚ ਡੇਟਾ ਵਿਗਿਆਨ ਦਾ ਇੱਕ ਵੱਡਾ ਤੱਤ ਹੋਵੇਗਾ ਅਤੇ ਉਸ ਡੇਟਾ ਨੂੰ ਫਿਲਟਰ ਕਰਨ ਦੀ ਸਮਰੱਥਾ ਹੋਵੇਗੀ।

96ਵਾਂ ਫਾਊਂਡੇਸ਼ਨ ਕੋਰਸ ਐੱਲਬੀਐੱਸਐੱਨਏਏ ਦਾ ਪਹਿਲਾ ਕੌਮਨ ਫਾਊਂਡੇਸ਼ਨ ਕੋਰਸ ਹੈ ਜੋ ਮਿਸ਼ਨ ਕਰਮਯੋਗੀ ਦੇ ਸਿਧਾਂਤਾਂ 'ਤੇ ਅਧਾਰਿਤ ਹੈ, ਜਿਸ ਵਿੱਚ ਨਵੇਂ ਅਧਿਆਪਨ ਅਤੇ ਕੋਰਸ ਡਿਜ਼ਾਈਨ ਸ਼ਾਮਲ ਹਨ। ਬੈਚ ਵਿੱਚ 16 ਸੇਵਾਵਾਂ ਅਤੇ 3 ਰਾਇਲ ਭੂਟਾਨ ਸੇਵਾਵਾਂ (ਪ੍ਰਸ਼ਾਸਕੀ, ਪੁਲਿਸ ਅਤੇ ਵਣ) ਦੇ 488 ਅਫ਼ਸਰ ਟ੍ਰੇਨੀਜ਼ ਸ਼ਾਮਲ ਹਨ।

ਯੁਵਾ ਬੈਚ ਦੀ ਸਾਹਸੀ ਅਤੇ ਇਨੋਵੇਟਿਵ ਭਾਵਨਾ ਨੂੰ ਵਰਤਣ ਲਈ, ਮਿਸ਼ਨ ਕਰਮਯੋਗੀ ਦੇ ਸਿਧਾਂਤਾਂ ਦੁਆਰਾ ਸੇਧਿਤ ਨਵੀਂ ਸਿੱਖਿਆ ਸ਼ਾਸਤਰ ਤਿਆਰ ਕੀਤੀ ਗਈ ਸੀ। "ਸਬਕਾ ਪ੍ਰਯਾਸ" ਦੀ ਭਾਵਨਾ ਵਿੱਚ ਪਦਮ ਪੁਰਸਕਾਰ ਵਿਜੇਤਾਵਾਂ ਨਾਲ ਗੱਲਬਾਤ ਅਤੇ ਗ੍ਰਾਮੀਣ ਭਾਰਤ ਦੇ ਇੱਕ ਵਿਆਪਕ ਅਨੁਭਵ ਲਈ ਪਿੰਡ ਦੇ ਦੌਰੇ ਜਿਹੀਆਂ ਪਹਿਲਾਂ ਜ਼ਰੀਏ ਅਫ਼ਸਰ ਟ੍ਰੇਨੀਜ਼ ਨੂੰ ਵਿਦਿਆਰਥੀ/ਨਾਗਰਿਕ ਤੋਂ ਇੱਕ ਪਬਲਿਕ ਸਰਵੈਂਟ (ਲੋਕ ਸੇਵਕ )ਵਿੱਚ ਬਦਲਣ 'ਤੇ ਜ਼ੋਰ ਦਿੱਤਾ ਗਿਆ। ਅਫ਼ਸਰ ਟ੍ਰੇਨੀਜ਼ ਨੇ ਦੂਰ-ਦੁਰਾਜ/ਸਰਹੱਦੀ ਖੇਤਰਾਂ ਦੇ ਪਿੰਡਾਂ ਦਾ ਦੌਰਾ ਵੀ ਕੀਤਾ ਤਾਕਿ ਇਨ੍ਹਾਂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਿਆ ਜਾ ਸਕੇ। ਪਾਠਕ੍ਰਮ ਲਈ ਮੌਡਿਊਲਰ ਪਹੁੰਚ ਨੂੰ ਨਿਰੰਤਰ ਗ੍ਰੇਡਿਡ ਲਰਨਿੰਗ ਅਤੇ ਸਵੈ-ਨਿਰਦੇਸ਼ਿਤ ਲਰਨਿੰਗ ਦੇ ਸਿਧਾਂਤ ਦੇ ਅਨੁਕੂਲ ਅਪਣਾਇਆ ਗਿਆ ਸੀ। ਹੈਲਥ ਟੈਸਟਾਂ ਤੋਂ ਇਲਾਵਾ, 'ਇਮਤਿਹਾਨ ਦੇ ਬੋਝ ਹੇਠ ਦਬੇ ਵਿਦਿਆਰਥੀ' ਤੋਂ 'ਸੁਅਸਥ ਯੁਵਾ ਸਿਵਲ ਸਰਵੈਂਟ' (ਸੇਵਕ) ਵਿੱਚ ਤਬਦੀਲੀ ਦਾ ਸਮਰਥਨ ਕਰਨ ਲਈ ਫਿਟਨਸ ਟੈਸਟ ਵੀ ਕਰਵਾਏ ਗਏ ਸਨ। ਸਾਰੇ 488 ਅਫ਼ਸਰ ਟ੍ਰੇਨੀਜ਼ ਨੂੰ ਕ੍ਰਾਵ ਮਾਗਾ ਅਤੇ ਹੋਰ ਵਿਭਿੰਨ ਖੇਡਾਂ ਵਿੱਚ ਪਹਿਲੇ ਲੈਵਲ ਦੀ ਟ੍ਰੇਨਿੰਗ ਦਿੱਤੀ ਗਈ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi