Quote"ਅੱਜ ਦੀ ਨਿਯੁਕਤੀ ਨਾਲ 9 ਹਜ਼ਾਰ ਪਰਿਵਾਰਾਂ ਵਿੱਚ ਖੁਸ਼ਹਾਲੀ ਆਵੇਗੀ ਅਤੇ ਯੂਪੀ ਵਿੱਚ ਸੁਰੱਖਿਆ ਦੀ ਭਾਵਨਾ ਵਧੇਗੀ"
Quote"ਸੁਰੱਖਿਆ ਅਤੇ ਰੋਜ਼ਗਾਰ ਦੀ ਸੰਯੁਕਤ ਸ਼ਕਤੀ ਨੇ ਯੂਪੀ ਦੀ ਆਰਥਿਕਤਾ ਨੂੰ ਨਵੀਂ ਗਤੀ ਦਿੱਤੀ ਹੈ"
Quote"2017 ਤੋਂ ਯੂਪੀ ਪੁਲਿਸ ਵਿੱਚ 1.5 ਲੱਖ ਤੋਂ ਵੱਧ ਨਵੀਆਂ ਨਿਯੁਕਤੀਆਂ ਨਾਲ ਰੋਜ਼ਗਾਰ ਅਤੇ ਸੁਰੱਖਿਆ ਦੋਵਾਂ ਵਿੱਚ ਸੁਧਾਰ ਹੋਇਆ ਹੈ"
Quote‘ਜਦੋਂ ਤੁਸੀਂ ਪੁਲਿਸ ਦੀ ਨੌਕਰੀ ਵਿੱਚ ਆਉਂਦੇ ਹੋ ਤਾਂ ਤੁਹਾਨੂੰ 'ਡੰਡਾ' ਮਿਲਦਾ ਹੈ, ਪਰ ਭਗਵਾਨ ਨੇ ਤੁਹਾਨੂੰ ਦਿਲ ਵੀ ਦਿੱਤਾ ਹੈ। ਤੁਹਾਨੂੰ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਅਤੇ ਸਿਸਟਮ ਨੂੰ ਸੰਵੇਦਨਸ਼ੀਲ ਬਣਾਉਣਾ ਹੋਵੇਗਾ।‘
Quote"ਤੁਸੀਂ ਲੋਕਾਂ ਦੀ ਸੇਵਾ ਅਤੇ ਸ਼ਕਤੀ ਦੋਵਾਂ ਦਾ ਪ੍ਰਤੀਬਿੰਬ ਬਣ ਸਕਦੇ ਹਨ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਸਰਕਾਰ ਦੇ ਰੋਜ਼ਗਾਰ ਮੇਲੇ ਨੂੰ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਸੰਬੋਧਨ ਕੀਤਾ। ਮੇਲੇ ਵਿੱਚ ਯੂਪੀ ਪੁਲਿਸ ਵਿੱਚ ਸਬ-ਇੰਸਪੈਕਟਰਾਂ ਦੀ ਸਿੱਧੀ ਭਰਤੀ ਅਤੇ ਸਿਵਲ ਪੁਲਿਸ, ਪਲਾਟੂਨ ਕਮਾਂਡਰ ਅਤੇ ਫਾਇਰ ਵਿਭਾਗ ਦੇ ਸੈਕਿੰਡ ਅਫਸਰਾਂ ਦੇ ਬਰਾਬਰ ਅਸਾਮੀਆਂ ਲਈ ਨਿਯੁਕਤੀ ਪੱਤਰ ਦਿੱਤੇ ਗਏ।

ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਉਨ੍ਹਾਂ ਨੂੰ ਭਾਜਪਾ ਸ਼ਾਸਿਤ ਰਾਜਾਂ ਵਿੱਚ ਲਗਭਗ ਹਰ ਹਫ਼ਤੇ ਇੱਕ ਰੋਜ਼ਗਾਰ ਮੇਲੇ ਨੂੰ ਸੰਬੋਧਨ ਕਰਨ ਦਾ ਮੌਕਾ ਮਿਲ ਰਿਹਾ ਹੈ ਅਤੇ ਦੇਸ਼ ਨੂੰ ਲਗਾਤਾਰ ਪ੍ਰਤਿਭਾਸ਼ਾਲੀ ਨੌਜਵਾਨ ਮਿਲ ਰਹੇ ਹਨ ਜੋ ਆਪਣੇ ਨਾਲ ਸਰਕਾਰੀ ਪ੍ਰਣਾਲੀ ਵਿੱਚ ਨਵੀਂ ਸੋਚ ਅਤੇ ਕੁਸ਼ਲਤਾ ਲਿਆਉਂਦੇ ਹਨ।

ਪ੍ਰਧਾਨ ਮੰਤਰੀ ਨੇ ਅੱਜ ਦੇ ਯੂਪੀ ਰੋਜ਼ਗਾਰ ਮੇਲੇ ਦੀ ਵਿਸ਼ੇਸ਼ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇਸ ਵਿੱਚ 9 ਹਜਾਰ ਪਰਿਵਾਰਾਂ ਵਿੱਚ ਖੁਸ਼ਹਾਲੀ ਲਿਆਏਗਾ ਅਤੇ ਉੱਤਰ ਪ੍ਰਦੇਸ਼ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਵਧਾਏਗਾ ਕਿਉਂਕਿ ਨਵੀਂ ਭਰਤੀ ਨਾਲ ਰਾਜ ਪੁਲਿਸ ਬਲ ਮਜ਼ਬੂਤ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ 2017 ਤੋਂ ਯੂਪੀ ਪੁਲਿਸ ਵਿੱਚ 1.5 ਲੱਖ ਤੋਂ ਵੱਧ ਨਵੀਆਂ ਨਿਯੁਕਤੀਆਂ ਦੇ ਨਾਲ, ਵਰਤਮਾਨ ਸਰਕਾਰ ਦੇ ਤਹਿਤ ਰੋਜ਼ਗਾਰ ਅਤੇ ਸੁਰੱਖਿਆ ਵਿੱਚ ਸੁਧਾਰ ਹੋਇਆ ਹੈ।

ਸ਼੍ਰੀ ਮੋਦੀ ਨੇ ਇਸ ਗੱਲ ਉੱਤੇ ਜ਼ੋਰ ਦੇ ਕੇ ਕਿਹਾ ਕਿ ਅੱਜ ਉੱਤਰ ਪ੍ਰਦੇਸ਼ ਆਪਣੀ ਕਾਨੂੰਨ ਵਿਵਸਥਾ ਅਤੇ ਵਿਕਾਸ-ਖੁਸ਼ਹਾਲੀ ਲਈ ਜਾਣਿਆ ਜਾਂਦਾ ਹੈ, ਜੋ ਕਿ ਮਾਫੀਆ ਰਾਜ ਅਤੇ ਮਾੜੀ ਕਾਨੂੰਨ ਵਿਵਸਥਾ ਦੀ ਸਥਿਤੀ ਤੋਂ ਬਹੁਤ ਅਲੱਗ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਰੋਜ਼ਗਾਰ, ਵਪਾਰ ਅਤੇ ਨਿਵੇਸ਼ ਦੇ ਨਵੇਂ ਮੌਕੇ ਪੈਦਾ ਹੋਏ ਹਨ।

ਡਬਲ ਇੰਜਣ ਵਾਲੀ ਸਰਕਾਰ ਦੇ ਯਤਨਾਂ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਨਵੇਂ ਹਵਾਈ ਅੱਡਿਆਂ, ਸਮਰਪਿਤ ਫਰੇਟ ਕੋਰੀਡੋਰ, ਨਵੇਂ ਰੱਖਿਆ ਗਲਿਆਰੇ, ਨਵੇਂ ਮੋਬਾਈਲ ਨਿਰਮਾਣ ਯੂਨਿਟਾਂ, ਆਧੁਨਿਕ ਜਲ ਮਾਰਗਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਨਵਾਂ ਬੁਨਿਆਦੀ ਢਾਂਚਾ ਬੇਮਿਸਾਲ ਰੋਜ਼ਗਾਰ ਦੇ ਮੌਕੇ ਲਿਆ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਪੀ ਵਿੱਚ ਸਭ ਤੋਂ ਵੱਧ ਐਕਸਪ੍ਰੈੱਸਵੇਅ ਹਨ ਅਤੇ ਹਾਈਵੇ ਲਗਾਤਾਰ ਵਿਕਸਤ ਕੀਤੇ ਜਾ ਰਹੇ ਹਨ। ਇਹ ਨਾ ਸਿਰਫ਼ ਰੋਜ਼ਗਾਰ ਪੈਦਾ ਕਰ ਰਹੇ ਹਨ ਸਗੋਂ ਰਾਜਾਂ ਵਿੱਚ ਹੋਰ ਪ੍ਰੋਜੈਕਟਾਂ ਲਈ ਰਾਹ ਪੱਧਰਾ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵੱਲੋਂ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਨਾਲ ਰੋਜ਼ਗਾਰ ਵਿੱਚ ਵਾਧਾ ਹੋਇਆ ਹੈ। ਹਾਲ ਹੀ ਵਿੱਚ ਆਯੋਜਿਤ ਗਲੋਬਲ ਇਨਵੈਸਟਰਸ ਸਮਿੱਟ ਨੂੰ ਮਿਲੇ ਉਤਸ਼ਾਹੀ ਹੁੰਗਾਰੇ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਰਾਜ ਵਿੱਚ ਰੋਜ਼ਗਾਰ ਨੂੰ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਹੈ, "ਸੁਰੱਖਿਆ ਅਤੇ ਰੋਜ਼ਗਾਰ ਦੀ ਸੰਯੁਕਤ ਸ਼ਕਤੀ ਨੇ ਯੂਪੀ ਦੀ ਆਰਥਿਕਤਾ ਨੂੰ ਨਵੀਂ ਗਤੀ ਦਿੱਤੀ ਹੈ।" ਉਨ੍ਹਾਂ ਨੇ ਮੁਦਰਾ ਯੋਜਨਾ ਦੇ ਤਹਿਤ 10 ਲੱਖ ਰੁਪਏ ਤੱਕ ਦੇ ਗਿਰਵੀ ਮੁਕਤ ਕਰਜ਼ੇ, ਇੱਕ ਜਿਲ੍ਹਾਂ ਇੱਕ ਉਤਪਾਦ ਯੋਜਨਾ, ਵਧਦੇ ਐੱਮਐੱਸਐੱਮਈ ਅਤੇ ਇਕ ਜੀਵੰਤ ਸਟਾਰਟਅੱਪ ਈਕੋਸਿਸਟਮ ਦੀਆਂ ਉਦਾਹਰਣਾਂ ਦਿੱਤੀਆਂ।

ਨਵ ਨਿਯੁਕਤ ਕਰਮਚਾਰੀਆਂ ਨਾਲ ਪ੍ਰਧਾਨ ਮੰਤਰੀ ਨੇ ਨਵੀਆਂ ਚੁਣੌਤੀਆਂ ਅਤੇ ਜ਼ਿੰਮੇਵਾਰੀਆਂ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਨਵੀਆਂ ਚੀਜ਼ਾਂ ਸਿੱਖਣ ਦੀ ਭਾਵਨਾ ਨੂੰ ਜੀਵਿਤ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਉਨ੍ਹਾਂ ਨੂੰ ਆਪਣੀ ਸ਼ਖ਼ਸੀਅਤ ਵਿਕਾਸ, ਪ੍ਰਗਤੀ ਅਤੇ ਗਿਆਨ ਪ੍ਰਾਪਤੀ ਲਈ ਲਗਾਤਾਰ ਯਤਨ ਜਾਰੀ ਰੱਖਣ ਦਾ ਸੁਝਾਅ ਦਿੱਤਾ।

ਪ੍ਰਧਾਨ ਮੰਤਰੀ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ ਕਿਹਾ ਹੈ ਕਿ ਜਦੋਂ ਤੁਸੀਂ ਇਸ ਸੇਵਾ ਵਿੱਚ  ਆਉਂਦੇ ਹੋ ਤਾਂ ਤੁਹਾਨੂੰ ਪੁਲਿਸ ਤੋਂ 'ਡੰਡਾ' ਮਿਲਦਾ ਹੈ ਪਰ ਭਗਵਾਨ ਨੇ ਤੁਹਾਨੂੰ ਦਿਲ ਵੀ ਦਿੱਤਾ ਹੈ। ਇਸ ਲਈ ਤੁਹਾਨੂੰ ਸੰਵੇਦਨਸ਼ੀਲ ਹੋਣ ਦੇ ਨਾਲ-ਨਾਲ ਸਿਸਟਮ ਨੂੰ ਵੀ ਸੰਵੇਦਨਸ਼ੀਲ ਬਣਾਉਣਾ ਪਵੇਗਾ। ਉਨ੍ਹਾਂ ਨੇ ਸਿਖਲਾਈ 'ਤੇ ਵੀ ਜ਼ੋਰ ਦਿੱਤਾ, ਜਿਸ ਨਾਲ ਸਾਈਬਰ ਕ੍ਰਾਈਮ, ਫੋਰੈਂਸਿਕ ਵਿਗਿਆਨ ਵਰਗੇ ਸੰਵੇਦਨਸ਼ੀਲ ਅਤੇ ਆਧੁਨਿਕ ਖੇਤਰਾਂ ਵਿੱਚ ਸੁਧਾਰ ਹੋਵੇਗਾ ਅਤੇ ਸਮਾਰਟ ਪੁਲਿਸ ਵਿਵਸਥਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨਵ-ਨਿਯੁਕਤ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਮਾਜ ਨੂੰ ਦਿਸ਼ਾ ਦੇਣ ਦੀ ਜ਼ਿੰਮੇਵਾਰੀ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ, ‘ਤੁਸੀਂ ਲੋਕਾਂ ਦੀ ਸੇਵਾ ਅਤੇ ਸ਼ਕਤੀ ਦੋਵਾਂ ਦਾ ਪ੍ਰਤੀਬਿੰਬ ਬਣ ਸਕਦੇ ਹਨ।‘

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • Rajeev soni February 06, 2024

    जय भाजपा तय भाजपा अबकी बार 400 पार 💐💐
  • Shivani Singh February 05, 2024

    jai shree ram
  • Abuzar Rizvi February 05, 2024

    अबकी बार फिर भाजपा सरकार
  • Arvind Bairwa March 06, 2023

    2024 में भी मोदी राज ही चाहिए ❤️
  • Vijay lohani March 02, 2023

    Jay shree ram
  • Kruthik Koli March 01, 2023

    Yes ❤️🥹🇮🇳
  • Jayakumar G March 01, 2023

    jai Bharat🌺 🇮🇳🇮🇳🇮🇳
  • Ravi Panwar February 28, 2023

    jai shree ram
  • Ravi Panwar February 28, 2023

    namo namo
  • Vinupatel February 28, 2023

    RSS जय हो
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
For PM Modi, women’s empowerment has always been much more than a slogan

Media Coverage

For PM Modi, women’s empowerment has always been much more than a slogan
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 8 ਮਾਰਚ 2025
March 08, 2025

Citizens Appreciate PM Efforts to Empower Women Through Opportunities