Quoteਮੈਂ ਉਨ੍ਹਾਂ ਨਾਗਰਿਕਾਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਦੇ ਪ੍ਰਯਾਸਾਂ ਨਾਲ ਮਹਾ ਕੁੰਭ ਦਾ ਸਫ਼ਲ ਆਯੋਜਨ ਸੰਭਵ ਹੋਇਆ: ਪ੍ਰਧਾਨ ਮੰਤਰੀ
Quoteਮਹਾ ਕੁੰਭ ਦੀ ਸਫ਼ਲਤਾ ਵਿੱਚ ਕਈ ਲੋਕਾਂ ਦਾ ਯੋਗਦਾਨ ਹੈ, ਮੈਂ ਸਰਕਾਰ ਅਤੇ ਸਮਾਜ ਦੇ ਸਾਰੇ ਕਰਮਯੋਗੀਆਂ (Karmayogis) ਨੂੰ ਵਧਾਈ ਦਿੰਦਾ ਹਾਂ: ਪ੍ਰਧਾਨ ਮੰਤਰੀ
Quoteਅਸੀਂ ਮਹਾ ਕੁੰਭ ਦੇ ਆਯੋਜਨ ਵਿੱਚ ਇੱਕ ‘ਮਹਾ ਪ੍ਰਯਾਸ’ ('Maha Prayas') ਦੇਖਿਆ: ਪ੍ਰਧਾਨ ਮੰਤਰੀ
Quoteਇਸ ਮਹਾ ਕੁੰਭ ਦੀ ਅਗਵਾਈ ਲੋਕਾਂ ਨੇ ਕੀਤੀ, ਇਹ ਉਨ੍ਹਾਂ ਦੇ ਸੰਕਲਪ ਤੋਂ ਪ੍ਰੇਰਿਤ ਅਤੇ ਉਨ੍ਹਾਂ ਦੀ ਅਟੁੱਟ ਭਗਤੀ ਤੋਂ ਪ੍ਰੇਰਿਤ ਸੀ: ਪ੍ਰਧਾਨ ਮੰਤਰੀ
Quoteਪ੍ਰਯਾਗਰਾਜ ਮਹਾ ਕੁੰਭ ਇੱਕ ਮੀਲ ਦਾ ਪੱਥਰ ਹੈ ਜੋ ਇੱਕ ਜਾਗ੍ਰਿਤ ਰਾਸ਼ਟਰ ਦੀ ਭਾਵਨਾ ਨੂੰ ਦਰਸਾਉਂਦਾ ਹੈ: ਪ੍ਰਧਾਨ ਮੰਤਰੀ
Quoteਮਹਾ ਕੁੰਭ ਨੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ: ਪ੍ਰਧਾਨ ਮੰਤਰੀ
Quoteਮਹਾ ਕੁੰਭ ਵਿੱਚ ਸਾਰੇ ਮਤਭੇਦ ਮਿਟ ਗਏ; ਇਹ ਭਾਰਤ ਦੀ ਬਹੁਤ ਬੜੀ ਤਾਕਤ ਹੈ, ਇਹ ਦਿਖਾਉਂਦਾ ਹੈ ਕਿ ਏਕਤਾ ਦੀ ਭਾਵਨਾ ਸਾਡੇ ਅੰਦਰ ਗਹਿਰਾਈ ਨਾਲ ਪੈਠੀ ਹੈ: ਪ੍ਰਧਾਨ ਮੰਤਰੀ
Quoteਆਸਥਾ ਅਤੇ ਵਿਰਾਸਤ ਨਾਲ ਜੁੜਨ ਦੀ ਭਾਵਨਾ ਅੱਜ ਦੇ ਭਾਰਤ ਦੀ ਸਭ ਤੋਂ ਬੜੀ ਸੰਪਤੀ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਮਹਾ ਕੁੰਭ  ਦੇ ਸਫ਼ਲ ਸਮਾਪਨ ‘ਤੇ ਲੋਕ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਦੇਸ਼ ਦੇ ਉਨ੍ਹਾਂ ਅਣਗਿਣਤ ਨਾਗਰਿਕਾਂ ਨੂੰ ਹਾਰਦਿਕ ਵਧਾਈ ਦਿੱਤੀ ਜਿਨ੍ਹਾਂ ਦੇ ਪ੍ਰਯਾਸਾਂ ਨਾਲ ਮਹਾ ਕੁੰਭ  ਦੀ ਭਵਯ (ਸ਼ਾਨਦਾਰ) ਸਫ਼ਲਤਾ ਸੁਨਿਸ਼ਚਿਤ ਹੋਈ। ਮਹਾ ਕੁੰਭ  ਨੂੰ ਸਫ਼ਲ ਬਣਾਉਣ ਵਿੱਚ ਵਿਭਿੰਨ ਵਿਅਕਤੀਆਂ ਅਤੇ ਸਮੂਹਾਂ ਦੇ ਸਮੂਹਿਕ ਯੋਗਦਾਨ ‘ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਨੇ ਸਰਕਾਰ, ਸਮਾਜ ਅਤੇ ਇਸ ਵਿੱਚ ਸ਼ਾਮਲ ਸਾਰੇ ਸਮਰਪਿਤ ਕਾਰਜਕਰਤਾਵਾਂ ਦੇ ਪ੍ਰਯਾਸਾਂ ਨੂੰ ਸਵੀਕਾਰ ਕੀਤਾ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਦੇਸ਼ ਭਰ ਦੇ ਸ਼ਰਧਾਲੂਆਂ, ਵਿਸ਼ੇਸ਼ ਕਰਕੇ ਉੱਤਰ ਪ੍ਰਦੇਸ਼ ਦੇ ਲੋਕਾਂ ਅਤੇ ਪ੍ਰਯਾਗਰਾਜ ਦੇ ਨਾਗਰਿਕਾਂ ਦਾ ਉਨ੍ਹਾਂ ਦੀਆਂ ਅਮੁੱਲ ਸਮਰਥਨ ਅਤੇ ਭਾਗੀਦਾਰੀ ਦੇ ਲਈ ਵਿਸ਼ੇਸ਼ ਉਲੇਖ ਕਰਦੇ ਹੋਏ ਆਭਾਰ ਵਿਅਕਤ ਕੀਤਾ।

 

ਸ਼੍ਰੀ ਮੋਦੀ ਨੇ ਮਹਾ ਕੁੰਭ ਦੇ ਭਵਯ (ਸ਼ਾਨਦਾਰ) ਆਯੋਜਨ ਦੇ ਲਈ ਲੋਕਾਂ ਦੇ ਅਣਥੱਕ ਪ੍ਰਯਾਸਾਂ ਨੂੰ ਰੇਖਾਂਕਿਤ ਕੀਤਾ ਅਤੇ ਇਸ ਦੀ ਤੁਲਨਾ ਗੰਗਾ ਨੂੰ ਧਰਤੀ ‘ਤੇ ਲਿਆਉਣ ਦੇ ਪੁਰਾਣਿਕ ਭਾਗੀਰਥ ਨਾਲ ਕੀਤੀ। ਉਨ੍ਹਾਂ ਨੇ ਲਾਲ ਕਿਲੇ ਤੋਂ ਆਪਣੇ ਸੰਬੋਧਨ ਦੇ ਦੌਰਾਨ “ਸਬਕਾ ਪ੍ਰਯਾਸ” ("Sabka Prayas") ਦੇ ਮਹੱਤਵ ‘ਤੇ ਜ਼ੋਰ ਦੇਣ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਮਹਾ ਕੁੰਭ  ਨੇ ਦੁਨੀਆ ਨੂੰ ਭਾਰਤ ਦੀ ਭਵਯਤਾ (ਸ਼ਾਨ) ਦਿਖਾਈ। ਪ੍ਰਧਾਨ ਮੰਤਰੀ ਨੇ ਕਿਹਾ, “ਮਹਾ ਕੁੰਭ  ਲੋਕਾਂ ਦੇ ਅਟੁੱਟ ਵਿਸ਼ਵਾਸ ਤੋਂ ਪ੍ਰੇਰਿਤ ਸਮੂਹਿਕ ਸੰਕਲਪ, ਭਗਤੀ ਅਤੇ ਸਮਰਪਣ ਦੀ ਅਭਿਵਿਅਕਤੀ ਹੈ।”

ਪ੍ਰਧਾਨ ਮੰਤਰੀ ਨੇ ਮਹਾ ਕੁੰਭ  ਦੇ ਦੌਰਾਨ ਦੇਖੀ ਗਈ ਰਾਸ਼ਟਰੀ ਚੇਤਨਾ ਦੀ ਗਹਿਨ ਜਾਗ੍ਰਿਤੀ ‘ਤੇ ਟਿੱਪਣੀ ਕੀਤੀ ਅਤੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਕਿਵੇਂ ਇਹ ਚੇਤਨਾ ਰਾਸ਼ਟਰ ਨੂੰ ਨਵੇਂ ਸੰਕਲਪਾਂ ਦੀ ਤਰਫ਼ ਪ੍ਰੇਰਿਤ ਕਰਦੀ ਹੈ ਅਤੇ ਉਸ ਨੂੰ ਉਨ੍ਹਾਂ ਨੂੰ ਪੂਰਾ ਕਰਨ ਦੇ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਮਹਾ ਕੁੰਭ  ਨੇ ਰਾਸ਼ਟਰ ਦੀਆਂ ਸਮਰੱਥਾਵਾਂ ਬਾਰੇ ਕੁਝ ਲੋਕਾਂ ਦੀਆਂ ਸ਼ੰਕਾਵਾਂ ਅਤੇ ਆਸ਼ੰਕਾਵਾਂ(ਖ਼ਦਸ਼ਿਆਂ) ਨੂੰ ਨਿਰਮੂਲ ਕਰ ਦਿੱਤਾ।

ਰਾਸ਼ਟਰ ਦੀ ਪਰਿਵਰਤਨਕਾਰੀ ਯਾਤਰਾ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪਿਛਲੇ ਵਰ੍ਹੇ ਅਯੁੱਧਿਆ ਵਿੱਚ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ (Ram Mandir Pran Pratishtha ceremony) ਅਤੇ ਇਸ ਵਰ੍ਹੇ ਮਹਾ ਕੁੰਭ  ਦੇ ਦਰਮਿਆਨ ਸਮਾਨਤਾ ਦਰਸਾਉਂਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਆਯੋਜਨ ਅਗਲੀ ਸਹਸ੍ਰਾਬਦੀ (ਅਗਲੇ ਮਿਲੇਨਿਅਮ -next millennium) ਦੇ ਲਈ ਰਾਸ਼ਟਰ ਦੀ ਤਤਪਰਤਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਇਸ ਬਾਤ  ‘ਤੇ ਜ਼ੋਰ ਦਿੱਤਾ ਕਿ ਰਾਸ਼ਟਰ ਦੀ ਸਮੂਹਿਕ ਚੇਤਨਾ ਇਸ ਦੀ ਅਪਾਰ ਸਮਰੱਥਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਮਾਨਵ ਇਤਿਹਾਸ ਦੀ ਤਰ੍ਹਾਂ ਹੀ ਰਾਸ਼ਟਰ ਦੇ ਇਤਿਹਾਸ ਵਿੱਚ ਮਹੱਤਵਪੂਰਨ ਖਿਣ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਉਦਾਹਰਣ ਦੇ ਰੂਪ ਵਿੱਚ ਕੰਮ ਕਰਦੇ ਹਨ। ਸ਼੍ਰੀ ਮੋਦੀ ਨੇ ਸਵਦੇਸ਼ੀ ਅੰਦੋਲਨ (Swadeshi movement) ਦੇ ਦੌਰਾਨ ਅਧਿਆਤਮਿਕ ਪੁਨਰਉਥਾਨ, ਸ਼ਿਕਾਗੋ ਵਿੱਚ ਸੁਆਮੀ ਵਿਵੇਕਾਨੰਦ ਦੇ ਜ਼ੋਰਦਾਰ ਭਾਸ਼ਣ ਅਤੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੇ ਮਹੱਤਵਪੂਰਨ ਖਿਣਾਂ ਜਿਵੇਂ 1857 ਦੇ ਵਿਦਰੋਹ, ਭਗਤ ਸਿੰਘ ਦੀ ਸ਼ਹਾਦਤ, ਨੇਤਾਜੀ ਸੁਭਾਸ਼ ਚੰਦਰ ਬੋਸ ਦੇ “ਦਿੱਲੀ ਚਲੋ” ("Delhi Chalo") ਸੱਦੇ ਅਤੇ ਮਹਾਤਮਾ ਗਾਂਧੀ ਦੀ ਦਾਂਡੀ ਯਾਤਰਾ (Mahatma Gandhi's Dandi March) ਦਾ ਹਵਾਲਾ ਦਿੰਦੇ ਹੋਏ ਭਾਰਤ ਦੇ ਇਤਿਹਾਸਿਕ ਮੀਲ ਦੇ ਪੱਥਰਾਂ ‘ਤੇ ਵਿਚਾਰ ਕੀਤਾ, ਜਿਨ੍ਹਾਂ ਨੇ ਰਾਸ਼ਟਰ ਨੂੰ ਜਾਗ੍ਰਿਤ ਕੀਤਾ ਅਤੇ ਨਵੀਂ ਦਿਸ਼ਾ ਪ੍ਰਦਾਨ ਕੀਤੀ। ਉਨ੍ਹਾਂ ਨੇ ਕਿਹਾ, “ਪ੍ਰਯਾਗਰਾਜ ਮਹਾ ਕੁੰਭ  ਭੀ ਇਸੇ ਤਰ੍ਹਾਂ ਦਾ ਇੱਕ ਮੀਲ ਦਾ ਪੱਥਰ ਹੈ, ਜੋ ਰਾਸ਼ਟਰ ਦੀ ਜਾਗ੍ਰਿਤ ਭਾਵਨਾ ਦਾ ਪ੍ਰਤੀਕ ਹੈ।”

ਭਾਰਤ ਵਿੱਚ ਲਗਭਗ ਡੇਢ ਮਹੀਨੇ ਤੱਕ ਚਲੇ ਮਹਾ ਕੁੰਭ  ਦੇ ਦੌਰਾਨ ਦੇਖੇ ਗਏ ਜੀਵੰਤ ਉਤਸ਼ਾਹ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼  ਪਾਇਆ ਕਿ ਕਿਵੇਂ ਕਰੋੜਾਂ ਸ਼ਰਧਾਲੂਆਂ ਨੇ ਸੁਵਿਧਾ ਜਾਂ ਅਸੁਵਿਧਾ ਦੀ ਬਿਨਾ ਚਿੰਤਾ ਕੀਤੇ ਅਟੁੱਟ ਆਸਥਾ ਦੇ ਨਾਲ ਹਿੱਸਾ ਲਿਆ ਅਤੇ ਦੇਸ਼ ਦੀ ਅਪਾਰ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਮਾਰੀਸ਼ਸ ਦੀ ਆਪਣੀ ਹਾਲੀਆ ਯਾਤਰਾ ਦਾ ਹਵਾਲਾ ਦਿੰਦੇ ਹੋਏ, ਜਿੱਥੇ ਉਹ ਮਹਾ ਕੁੰਭ  ਦੇ ਦੌਰਾਨ ਇਕੱਤਰ ਕੀਤੇ ਗਏ, ਤ੍ਰਿਵੇਣੀ, ਪ੍ਰਯਾਗਰਾਜ (Triveni, Prayagraj,) ਤੋਂ ਪਵਿੱਤਰ ਜਲ ਲੈ ਕੇ ਗਏ ਸਨ। ਪ੍ਰਧਾਨ ਮੰਤਰੀ ਨੇ ਮਾਰੀਸ਼ਸ ਦੇ ਗੰਗਾ ਤਲਾਬ (Mauritius' Ganga Talao) ਵਿੱਚ ਪਵਿੱਤਰ ਜਲ ਅਰਪਿਤ ਕਰਨ ਦੇ ਸਮੇਂ ਭਗਤੀ ਅਤੇ ਉਤਸਵ ਦੇ ਗਹਿਨ ਮਾਹੌਲ ਦਾ ਉਲੇਖ ਕੀਤਾ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਭਾਰਤ ਦੀਆਂ ਪਰੰਪਰਾਵਾਂ, ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ਨੂੰ ਅਪਣਾਉਣ, ਮਨਾਉਣ ਅਤੇ ਸੰਭਾਲਣ ਦੀ ਵਧਦੀ ਭਾਵਨਾ ਨੂੰ ਦਰਸਾਉਂਦਾ ਹੈ।

ਸ਼੍ਰੀ ਮੋਦੀ ਨੇ ਪੀੜ੍ਹੀਆਂ ਤੋਂ ਚਲੀਆਂ ਆ ਰਹੀਆਂ ਪਰੰਪਰਾਵਾਂ ਦੀ ਨਿਰਵਿਘਨ ਨਿਰੰਤਰਤਾ ‘ਤੇ ਟਿੱਪਣੀ ਕੀਤੀ ਅਤੇ ਇਸ ਬਾਤ ‘ਤੇ ਪ੍ਰਕਾਸ਼  ਪਾਇਆ ਕਿ ਕਿਵੇਂ ਭਾਰਤ ਦੇ ਆਧੁਨਿਕ ਯੁਵਾ ਮਹਾ ਕੁੰਭ  ਅਤੇ ਹੋਰ ਤਿਉਹਾਰਾਂ ਵਿੱਚ ਗਹਿਰੀ ਸ਼ਰਧਾ ਦੇ ਨਾਲ ਸਰਗਰਮ ਤੌਰ ‘ਤੇ ਹਿੱਸਾ ਲੈਂਦੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅੱਜ ਦੇ ਯੁਵਾ ਆਪਣੀਆਂ ਪਰੰਪਰਾਵਾਂ, ਆਸਥਾ ਅਤੇ ਵਿਸ਼ਵਾਸਾਂ ਨੂੰ ਗਰਵ (ਮਾਣ)  ਦੇ ਨਾਲ ਅਪਣਾ ਰਹੇ ਹਨ, ਜੋ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੇ ਨਾਲ ਉਨ੍ਹਾਂ ਦੇ ਮਜ਼ਬੂਤ ਜੁੜਾਅ ਨੂੰ ਦਰਸਾਉਂਦਾ ਹੈ।

ਸ਼੍ਰੀ ਮੋਦੀ ਨੇ ਕਿਹਾ, “ਜਦੋਂ ਕੋਈ ਸਮਾਜ ਆਪਣੀ ਵਿਰਾਸਤ ‘ਤੇ ਗਰਵ (ਮਾਣ) ਕਰਦਾ ਹੈ, ਤਾਂ ਉਹ ਭਵਯ (ਸ਼ਾਨਦਾਰ) ਅਤੇ ਪ੍ਰੇਰਕ ਪਲ ਬਣਾਉਂਦਾ ਹੈ ਜਿਹਾ ਕਿ ਮਹਾ ਕੁੰਭ  ਦੇ ਦੌਰਾਨ ਦੇਖਿਆ ਗਿਆ।” ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦਾ ਗਰਵ (ਮਾਣ)  ਏਕਤਾ ਨੂੰ ਹੁਲਾਰਾ ਦਿੰਦਾ ਹੈ ਅਤੇ ਮਹੱਤਵਪੂਰਨ ਰਾਸ਼ਟਰੀ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਆਤਮਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼  ਪਾਇਆ ਕਿ ਪਰੰਪਰਾਵਾਂ, ਆਸਥਾ ਅਤੇ ਵਿਰਾਸਤ ਨਾਲ ਜੁੜਾਅ ਸਮਕਾਲੀਨ ਭਾਰਤ ਦੇ ਲਈ ਇੱਕ ਮੁੱਲਵਾਨ ਸੰਪਤੀ ਹੈ, ਜੋ ਦੇਸ਼ ਦੀ ਸਮੂਹਿਕ ਤਾਕਤ ਅਤੇ ਸੱਭਿਆਚਾਰਕ ਸਮ੍ਰਿੱਧੀ ਨੂੰ ਦਰਸਾਉਂਦਾ ਹੈ।

 

ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਮਹਾ ਕੁੰਭ  ਨੇ ਕਈ ਅਮੁੱਲ ਪਰਿਣਾਮ ਦਿੱਤੇ ਹਨ, ਜਿਸ ਵਿੱਚ ਏਕਤਾ ਦੀ ਭਾਵਨਾ ਸਭ ਤੋਂ ਪਵਿੱਤਰ ਭੇਟ (sacred offering) ਹੈ ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼  ਪਾਇਆ ਕਿ ਕਿਵੇਂ ਦੇਸ਼ ਦੇ ਹਰ ਖੇਤਰ ਅਤੇ ਕੋਣੇ ਤੋਂ ਲੋਕ ਪ੍ਰਯਾਗਰਾਜ ਵਿੱਚ ਇਕੱਠੇ ਆਏ, ਵਿਅਕਤੀਗਤ ਅਹੰਕਾਰ ਨੂੰ ਅਲੱਗ ਰੱਖਦੇ ਹੋਏ ਅਤੇ ‘ਮੈਂ’ ਦੀ ਬਜਾਏ “ਅਸੀਂ” ("we" over "I") ਦੀ ਸਮੂਹਿਕ ਭਾਵਨਾ ਨੂੰ ਅਪਣਾਇਆ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਵਿਭਿੰਨ ਰਾਜਾਂ ਦੇ ਲੋਕ ਪਵਿੱਤਰ ਤ੍ਰਿਵੇਣੀ (sacred Triveni) ਦਾ ਹਿੱਸਾ ਬਣ ਗਏ, ਜਿਸ ਨਾਲ ਰਾਸ਼ਟਰਵਾਦ ਅਤੇ ਏਕਤਾ ਦੀ ਭਾਵਨਾ ਮਜ਼ਬੂਤ ਹੋਈ। ਉਨ੍ਹਾਂ ਨੇ ਕਿਹਾ ਕਿ ਜਦੋਂ ਵਿਭਿੰਨ ਭਾਸ਼ਾਵਾਂ ਅਤੇ ਬੋਲੀਆਂ ਬੋਲਣ ਵਾਲੇ ਲੋਕ ਸੰਗਮ (Sangam) ‘ਤੇ ‘ਹਰ-ਹਰ ਗੰਗੇ’ ("Har Har Gange") ਦਾ ਨਾਅਰਾ ਲਗਾਉਂਦੇ ਹਨ, ਤਾਂ ਇਹ “ਏਕ ਭਾਰਤ, ਸ਼੍ਰੇਸ਼ਠ ਭਾਰਤ” ("Ek Bharat, Shreshtha Bharat") ਦੇ ਸਾਰ ਨੂੰ ਦਰਸਾਉਂਦਾ ਹੈ ਅਤੇ ਏਕਤਾ ਦੀ ਭਾਵਨਾ ਨੂੰ ਵਧਾਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਮਹਾ ਕੁੰਭ  ਨੇ ਛੋਟੇ ਅਤੇ ਬੜੇ ਦੇ ਦਰਮਿਆਨ ਭੇਦਭਾਵ ਦੀ ਗ਼ੈਰਹਾਜ਼ਰੀ ਨੂੰ ਪ੍ਰਦਰਸ਼ਿਤ ਕੀਤਾ, ਜੋ ਭਾਰਤ ਦੀ ਅਪਾਰ ਸ਼ਕਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਦੇ ਅੰਦਰ ਅੰਤਰਨਿਹਿਤ ਏਕਤਾ ਇਤਨੀ ਗਹਿਨ ਹੈ ਕਿ ਇਹ ਸਾਰੇ ਵਿਭਾਜਨਕਾਰੀ ਪ੍ਰਯਾਸਾਂ ਨੂੰ ਮਾਤ ਦਿੰਦੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼  ਪਾਇਆ ਕਿ ਇਹ ਏਕਤਾ ਭਾਰਤੀਆਂ ਦੇ ਲਈ ਇੱਕ ਮਹਾਨ ਸੁਭਾਗ ਹੈ ਅਤੇ ਵਿਖੰਡਨ ਦਾ ਸਾਹਮਣਾ ਕਰ ਰਹੇ ਵਿਸ਼ਵ ਵਿੱਚ ਇੱਕ ਮਹੱਤਵਪੂਰਨ ਤਾਕਤ ਹੈ। ਉਨ੍ਹਾਂ ਨੇ ਦੁਹਰਾਇਆ ਕਿ “ਵਿਵਿਧਤਾ ਵਿੱਚ ਏਕਤਾ” ("unity in diversity") ਭਾਰਤ ਦੀ ਪਹਿਚਾਣ ਹੈ, ਇੱਕ ਭਾਵਨਾ ਜਿਸ ਨੂੰ ਲਗਾਤਾਰ ਮਹਿਸੂਸ ਕੀਤਾ ਜਾਂਦਾ ਹੈ ਅਤੇ ਅਨੁਭਵ ਕੀਤਾ ਜਾਂਦਾ ਹੈ, ਜਿਹਾ ਕਿ ਪ੍ਰਯਾਗਰਾਜ ਮਹਾ ਕੁੰਭ  ਦੀ ਭਵਯਤਾ (ਸ਼ਾਨ) ਤੋਂ ਸਪਸ਼ਟ ਹੁੰਦਾ ਹੈ। ਉਨ੍ਹਾਂ ਨੇ ਰਾਸ਼ਟਰ ਨੂੰ ਵਿਵਿਧਤਾ ਵਿੱਚ ਏਕਤਾ ਦੀ ਇਸ ਅਨੂਠੀ ਵਿਸ਼ੇਸ਼ਤਾ ਨੂੰ ਸਮ੍ਰਿੱਧ ਕਰਨਾ ਜਾਰੀ ਰੱਖਣ ਦਾ ਆਗਰਹਿ ਕੀਤਾ।

ਮਹਾ ਕੁੰਭ  ਤੋਂ ਮਿਲੀਆਂ ਅਨੇਕ ਪ੍ਰੇਰਣਾਵਾਂ ਬਾਰੇ ਬੋਲਦੇ ਹੋਏ ਸ਼੍ਰੀ ਮੋਦੀ ਨੇ ਦੇਸ਼ ਵਿੱਚ ਨਦੀਆਂ ਦੇ ਵਿਸ਼ਾਲ ਨੈੱਟਵਰਕ ‘ਤੇ ਪ੍ਰਕਾਸ਼  ਪਾਇਆ, ਜਿਨ੍ਹਾਂ ਵਿੱਚੋਂ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਹਨ। ਉਨ੍ਹਾਂ ਨੇ ਮਹਾ ਕੁੰਭ  ਤੋਂ ਪ੍ਰੇਰਿਤ ਹੋ ਕੇ ਨਦੀ ਉਤਸਵਾਂ ਦੀ ਪਰੰਪਰਾ ਦਾ ਵਿਸਤਾਰ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ, ਨਾਲ ਹੀ ਕਿਹਾ ਕਿ ਅਜਿਹੀਆਂ ਪਹਿਲਾਂ ਨਾਲ ਵਰਤਮਾਨ ਪੀੜ੍ਹੀ ਨੂੰ ਪਾਣੀ ਦੇ ਮਹੱਤਵ ਨੂੰ ਸਮਝਣ, ਨਦੀ ਦੀ ਸਵੱਛਤਾ ਨੂੰ ਵਧਾਉਣ ਅਤੇ ਨਦੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਵਿੱਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੇ ਅੰਤ ਵਿੱਚ ਵਿਸ਼ਵਾਸ ਵਿਅਕਤ ਕੀਤਾ ਕਿ ਮਹਾ ਕੁੰਭ  ਤੋਂ ਪ੍ਰਾਪਤ ਪ੍ਰੇਰਣਾਵਾਂ ਰਾਸ਼ਟਰ ਦੇ ਸੰਕਲਪਾਂ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਸਸ਼ਕਤ ਮਾਧਿਅਮ ਬਣਨਗੀਆਂ। ਉਨ੍ਹਾਂ ਨੇ ਮਹਾ ਕੁੰਭ  ਦੇ ਆਯੋਜਨ ਵਿੱਚ ਸ਼ਾਮਲ ਹਰੇਕ ਵਿਅਕਤੀ ਦੀ ਸ਼ਲਾਘਾ ਕੀਤੀ ਅਤੇ ਦੇਸ਼ ਭਰ ਦੇ ਸਾਰੇ ਸ਼ਰਧਾਲੂਆਂ ਨੂੰ ਨਮਨ ਕੀਤਾ ਅਤੇ ਸਦਨ ਦੀ ਤਰਫ਼ ਤੋਂ ਸ਼ੁਭਕਾਮਨਾਵਾਂ ਦਿੱਤੀਆਂ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

 

 

 

 

 

 

 

  • Virudthan June 09, 2025

    🌹🌺🔴🔴 जय श्री राम 🌹जय श्री राम 🌹🌹🔴🔴 🌹🌺🔴🔴 जय श्री राम 🌹जय श्री राम 🌹🌹🔴🔴 🌹🌺🔴🔴 जय श्री राम 🌹जय श्री राम 🌹🌹🔴🔴
  • Virudthan June 09, 2025

    🔴🔴🔴🔴Vande Matram🚩 Jai Shri Ram🔴 🔴🌺🔴🔴 जय श्री राम 🌹जय श्री राम 🔴🔴🔴🔴 🌹🌺🔴🔴 जय श्री राम 🌹जय श्री राम 🌹🌹🔴🔴
  • Gaurav munday May 24, 2025

    🌁🖖😅
  • Vijay Kadam May 23, 2025

    🙏
  • Vijay Kadam May 23, 2025

    🙏🙏
  • Vijay Kadam May 23, 2025

    🙏🙏🙏
  • Vijay Kadam May 23, 2025

    🙏🙏🙏🙏
  • Vijay Kadam May 23, 2025

    🙏🙏🙏🙏🙏
  • Jitendra Kumar May 07, 2025

    🇮🇳🇮🇳🙏🙏
  • Gaurav munday April 23, 2025

    432
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Independence Day and Kashmir

Media Coverage

Independence Day and Kashmir
NM on the go

Nm on the go

Always be the first to hear from the PM. Get the App Now!
...
PM hails India’s 100 GW Solar PV manufacturing milestone & push for clean energy
August 13, 2025

The Prime Minister Shri Narendra Modi today hailed the milestone towards self-reliance in achieving 100 GW Solar PV Module Manufacturing Capacity and efforts towards popularising clean energy.

Responding to a post by Union Minister Shri Pralhad Joshi on X, the Prime Minister said:

“This is yet another milestone towards self-reliance! It depicts the success of India's manufacturing capabilities and our efforts towards popularising clean energy.”