“17ਵੀਂ ਲੋਕ ਸਭਾ ਕਈ ਮਹੱਤਵਪੂਰਨ ਨਿਰਣਿਆਂ ਦੀ ਗਵਾਹ ਰਹੀ ਹੈ। ਇਹ ਪੰਜ ਸਾਲ ‘ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ’ ('Reform, Perform and Transform') ਦੀ ਕਹਾਣੀ ਬਾਰੇ ਰਹੇ ਹਨ”
“ਸੇਂਗੋਲ (Sengol) ਭਾਰਤ ਦੀ ਵਿਰਾਸਤ ਦੀ ਮੁੜ-ਸੁਰਜੀਤੀ ਅਤੇ ਸੁਤੰਤਰਤਾ ਦੇ ਪਹਿਲੇ ਖਿਣ ਦੀ ਯਾਦ ਦਾ ਪ੍ਰਤੀਕ ਹੈ”
“ਭਾਰਤ ਨੂੰ ਇਸ ਦੌਰਾਨ ਜੀ-20 ਦੀ ਪ੍ਰੈਜ਼ੀਡੈਂਸੀ ਮਿਲੀ ਅਤੇ ਹਰ ਰਾਜ ਨੇ ਦੇਸ਼ ਦੀ ਤਾਕਤ ਅਤੇ ਉਸ ਦੀ ਪਹਿਚਾਣ ਨੂੰ ਦੁਨੀਆ ਦੇ ਸਾਹਮਣੇ ਰੱਖਿਆ”
“ਅਸੀਂ ਸੰਤੋਸ਼ ਦੇ ਨਾਲ ਕਹਿ ਸਕਦੇ ਹਾਂ ਕਿ ਜਿਨ੍ਹਾਂ ਕਾਰਜਾਂ ਦੀ ਕਈ ਪੀੜ੍ਹੀਆਂ ਨੂੰ ਸਦੀਆਂ ਤੋਂ ਪਰਤੀਖਿਆ ਸੀ, ਉਹ ਕਾਰਜ 17ਵੀਂ ਲੋਕ ਸਭਾ ਵਿੱਚ ਪੂਰੇ ਹੋਏ”
“ਅੱਜ ਸਮਾਜਿਕ ਨਿਆਂ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਜੰਮੂ-ਕਸ਼ਮੀਰ ਦੇ ਲੋਕਾਂ ਤੱਕ ਪਹੁੰਚ ਰਹੀ ਹੈ”
“ਅਸੀਂ ਗਰਵ (ਮਾਣ) ਨਾਲ ਕਹਿ ਸਕਦੇ ਹਾਂ ਕਿ ਇਹ ਦੇਸ਼ ਭਲੇ ਹੀ 75 ਵਰ੍ਹਿਆਂ ਤੱਕ ਦੰਡ ਸੰਹਿਤਾ (Penal Code) ਦੇ ਤਹਿਤ ਰਿਹਾ ਹੋਵੇ, ਲੇਕਿਨ ਹੁਣ ਅਸੀਂ ਨਯਾਯ ਸੰਹਿਤਾ (Nyay Samhita) ਦੇ ਤਹਿਤ ਰਹਿੰਦੇ ਹਾਂ”
“ਮੈਨੂੰ ਵਿਸ਼ਵਾਸ ਹੈ ਕਿ ਚੋਣਾਂ ਸਾਡੇ ਲੋਕਤੰਤਰ ਦੀ ਗਰਿਮਾ ਦੇ ਅਨੁਰੂਪ ਹੋਣਗੀਆਂ”
“ਸ਼੍ਰੀ ਰਾਮ ਮੰਦਿਰ (Shri Ram Mandir) ਬਾਰੇ ਅੱਜ ਦੇ ਭਾਸ਼ਣਾਂ ਵਿੱਚ ‘ਸੰਵੇਦਨਾ’, ‘ਸੰਕਲਪ’ ਅਤੇ ‘ਸਹਾਨੁਭੂਤੀ’ (‘Samvedna’, ‘Sankalp’ and ‘Sahanubhuti’) ਦੇ ਨਾਲ-ਨਾਲ ‘ਸਬਕਾ ਸਾਥ ਸਬਕਾ ਵਿਕਾਸ’

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 17ਵੀਂ ਲੋਕ ਸਭਾ ਦੀ ਆਖਰੀ ਬੈਠਕ ਨੂੰ ਸੰਬੋਧਨ ਕੀਤਾ।

ਸਦਨ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਅਵਸਰ ਭਾਰਤ ਦੇ ਲੋਕਤੰਤਰ ਦੇ ਲਈ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮਹੱਤਵਪੂਰਨ ਨਿਰਣੇ ਲੈਣ ਅਤੇ ਦੇਸ਼ ਨੂੰ ਦਿਸ਼ਾ ਦੇਣ ਵਿੱਚ 17ਵੀਂ ਲੋਕ ਸਭਾ ਦੇ ਸਾਰੇ ਮੈਂਬਰਾਂ ਦੇ ਪ੍ਰਯਾਸਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਰਾਸ਼ਟਰ ਨੂੰ ਆਪਣੀ ਵਿਚਾਰਕ ਯਾਤਰਾ ਅਤੇ ਉਸ ਦੀ ਬਿਹਤਰੀ ਦੇ ਲਈ ਸਮਾਂ ਸਮਰਪਿਤ ਕਰਨ ਦਾ ਵਿਸ਼ੇਸ਼ ਅਵਸਰ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ (Reform, Perform and Transform) ਪਿਛਲੇ 5 ਵਰ੍ਹਿਆਂ ਤੋਂ ਮੰਤਰ (mantra) ਰਿਹਾ ਹੈ” ਅਤੇ ਇਸ ਨੂੰ ਅੱਜ ਪੂਰਾ ਦੇਸ਼ ਅਨੁਭਵ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਦੇ ਲੋਕ 17ਵੀਂ ਲੋਕ ਸਭਾ ਨੂੰ ਉਸ ਦੇ ਪ੍ਰਯਾਸਾਂ ਦੇ ਲਈ ਅਸ਼ੀਰਵਾਦ ਦੇਣਾ ਜਾਰੀ ਰੱਖਾਂਗੇ। ਸ਼੍ਰੀ ਮੋਦੀ ਨੇ ਸਦਨ ਦੇ ਸਾਰੇ ਮੈਂਬਰਾਂ ਦੇ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ, ਉਨ੍ਹਾਂ ਦੇ ਪ੍ਰਤੀ ਅਤੇ ਵਿਸ਼ੇਸ਼ ਕਰਕੇ ਸਦਨ ਦੇ ਲੋਕ ਸਭਾ ਦੇ ਸਪੀਕਰ ਦੇ ਪ੍ਰਤੀ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਲੋਕ ਸਭਾ ਸਪੀਕਰ ਦਾ ਧੰਨਵਾਦ ਕੀਤਾ ਅਤੇ ਸਦਨ ਨੂੰ ਹਮੇਸ਼ਾ ਮੁਸਕਰਾਉਂਦੇ ਹੋਏ, ਸੰਤੁਲਿਤ ਅਤੇ ਨਿਰਪੱਖ ਤਰੀਕੇ ਨਾਲ ਚਲਾਉਣ ਦੇ ਲਈ ਉਨ੍ਹਾਂ ਦੀ ਸਰਾਹਨਾ ਕੀਤੀ।

 ਪ੍ਰਧਾਨ ਮੰਤਰੀ ਨੇ ਇਸ ਦੌਰਾਨ ਮਾਨਵਤਾ ‘ਤੇ ਆਈ ਸਦੀ ਦੀ ਸਭ ਤੋਂ ਬੜੀ ਆਪਦਾ ਯਾਨੀ ਕੋਰੋਨਾ ਮਹਾਮਾਰੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸੰਸਦ ਵਿੱਚ ਵਿਵਸਥਾਵਾਂ ਕੀਤੀਆਂ ਗਈਆਂ ਅਤੇ ਸਦਨ ਵਿੱਚ ਦੇਸ਼ ਦਾ ਕੰਮ ਨਹੀਂ ਰੁਕਣ ਦਿੱਤਾ ਗਿਆ। ਉਨ੍ਹਾਂ ਨੇ ਸਾਂਸਦ ਨਿਧੀ (Saansad Nidhi) ਨੂੰ ਛੱਡਣ ਅਤੇ ਮਹਾਮਾਰੀ ਦੇ ਦੌਰਾਨ ਮੈਂਬਰਾਂ ਦੁਆਰਾ ਆਪਣੀ ਤਨਖ਼ਾਹ ਵਿੱਚ 30 ਪ੍ਰਤੀਸ਼ਤ ਦੀ ਕਟੌਤੀ ਦੇ ਲਈ ਭੀ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਮੈਂਬਰਾਂ ਦੇ ਲਈ ਸਬਸਿਡੀ ਵਾਲੀਆਂ ਕੰਟੀਨ ਸੁਵਿਧਾਵਾਂ ਨੂੰ ਹਟਾਉਣ ਦੇ ਲਈ ਭੀ ਲੋਕ ਸਭਾ ਸਪੀਕਰ ਦਾ ਧੰਨਵਾਦ ਕੀਤਾ, ਜਿਸ ‘ਤੇ ਲੋਕਾਂ ਦੀਆਂ ਪ੍ਰਤੀਕੂਲ ਟਿੱਪਣੀਆਂ ਆਉਂਦੀਆਂ ਸਨ।

 ਪ੍ਰਧਾਨ ਮੰਤਰੀ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ਬਾਰੇ ਸਾਰੇ ਮੈਂਬਰਾਂ ਨੂੰ ਇਕਮਤ ਕਰਨ ਦੇ ਲਈ ਲੋਕ ਸਭਾ ਸਪੀਕਰ ਦੀ ਸਰਾਹਨਾ ਕੀਤੀ, ਜਿਸ ਦੇ ਚਲਦੇ ਨਵੇਂ ਸੰਸਦ ਭਵਨ ਦਾ ਨਿਰਮਾਣ ਹੋਇਆ ਅਤੇ ਹੁਣ ਵਰਤਮਾਨ ਸੈਸ਼ਨ ਇੱਥੇ ਹੋ ਰਿਹਾ ਹੈ।

 ਨਵੇਂ ਸੰਸਦ ਭਵਨ ਵਿੱਚ ਸਥਾਪਿਤ ਸੇਂਗੋਲ (Sengol) ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇਹ ਭਾਰਤ ਦੀ ਵਿਰਾਸਤ ਦੇ ਪੁਨਰ-ਗ੍ਰਹਿਣ ਅਤੇ ਸੁਤੰਤਰਤਾ ਦੇ ਪਹਿਲੇ ਖਿਣ ਦੀ ਯਾਦ ਦਾ ਪ੍ਰਤੀਕ ਹੈ। ਉਨ੍ਹਾਂ ਨੇ ਸੇਂਗੋਲ (Sengol) ਨੂੰ ਸਲਾਨਾ ਸਮਾਰੋਹ ਦਾ ਹਿੱਸਾ ਬਣਾਉਣ ਦੇ ਲੋਕ ਸਭਾ ਸਪੀਕਰ ਦੇ ਫ਼ੈਸਲੇ ਦੀ ਭੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਹ ਭਵਿੱਖ ਦੀਆਂ ਪੀੜ੍ਹੀਆਂ ਨੂੰ ਉਸ ਖਿਣ ਨਾਲ ਜੋੜੇਗਾ ਜਦੋਂ ਭਾਰਤ ਨੇ ਪ੍ਰੇਰਣਾ ਦਾ ਸਰੋਤ ਹੋਣ ਦੇ ਨਾਲ-ਨਾਲ ਸੁਤੰਤਰਤਾ ਹਾਸਲ ਕੀਤੀ ਸੀ।

 ਪ੍ਰਧਾਨ ਮੰਤਰੀ ਨੇ ਜੀ20 ਸਮਿਟ ਦੀ ਪ੍ਰੈਜ਼ੀਡੈਂਸੀ (G20 Summit Presidency)ਦੁਆਰਾ ਲਿਆਂਦੀ ਗਈ ਆਲਮੀ ਮਾਨਤਾ ਦਾ ਉਲੇਖ ਕੀਤਾ ਅਤੇ ਜਿਸ ਦੇ ਲਈ ਹਰੇਕ ਰਾਜ ਨੇ ਆਪਣੀਆਂ ਰਾਸ਼ਟਰੀ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ, ਪੀ20 ਸਮਿਟ (P20 summit) ਨੇ ਲੋਕਤੰਤਰ ਦੀ ਜਨਨੀ ਦੇ ਰੂਪ ਵਿੱਚ ਭਾਰਤ ਦੀ ਸਾਖ ਨੂੰ ਮਜ਼ਬੂਤ ਕੀਤਾ।

ਪ੍ਰਧਾਨ ਮੰਤਰੀ ਨੇ ਭਾਸ਼ਣ ਅਤੇ ਨਿਬੰਧ ਪ੍ਰਤਿਯੋਗਿਤਾਵਾਂ ਦਾ ਆਯੋਜਨ ਕਰਕੇ ਰਾਸ਼ਟਰਵਿਆਪੀ ਸਮਾਗਮਾਂ ਵਿੱਚ ਰਸਮੀ ਵਰ੍ਹੇਗੰਢ ਪੁਸ਼ਪਾਂਜਲੀ ਦੇ ਵਿਸਤਾਰ ਦੀ ਤਰਫ਼ ਭੀ ਇਸ਼ਾਰਾ ਕੀਤਾ। ਹਰ ਰਾਜ ਤੋਂ ਸਿਖਰਲੇ 2 ਦਾਅਵੇਦਾਰ ਦਿੱਲੀ ਆਉਂਦੇ ਹਨ ਅਤੇ ਪਤਵੰਤੇ ਵਿਅਕਤੀ ਦੇ ਸਬੰਧ ਵਿੱਚ ਬਾਤ ਕਰਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਇਸ ਨੇ ਲੱਖਾਂ ਵਿਦਿਆਰਥੀਆਂ ਨੂੰ ਦੇਸ਼ ਦੀ ਸੰਸਦੀ ਪਰੰਪਰਾ ਨਾਲ ਜੋੜਿਆ। ਪ੍ਰਧਾਨ ਮੰਤਰੀ ਨੇ ਸੰਸਦ ਲਾਇਬ੍ਰੇਰੀ ਨੂੰ ਆਮ ਨਾਗਰਿਕਾਂ ਦੇ ਲਈ ਖੋਲ੍ਹਣ ਦੇ ਮਹੱਤਵਪੂਰਨ ਨਿਰਣੇ ਦਾ ਭੀ ਉਲੇਖ ਕੀਤਾ।

 ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਸਪੀਕਰ ਦੁਆਰਾ ਪੇਸ਼ ਕੀਤੀ ਗਈ ਪੇਪਰਲੈੱਸ ਸੰਸਦ ਅਤੇ ਡਿਜੀਟਲ ਟੈਕਨੋਲੋਜੀ ਦੇ ਲਾਗੂਕਰਨ ਦੀ ਧਾਰਨਾ ਦੇ ਬਾਰੇ ਬਾਤ ਕਰਦੇ ਹੋਏ ਇਸ ਪਹਿਲ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਨੇ 17ਵੀਂ ਲੋਕ ਸਭਾ ਦੀ ਉਤਪਾਦਕਤਾ ਨੂੰ ਲਗਭਗ 97 ਪ੍ਰਤੀਸ਼ਤ ਤੱਕ ਲੈ ਜਾਣ ਦੇ ਲਈ ਮੈਂਬਰਾਂ ਦੇ ਸੰਯੁਕਤ ਪ੍ਰਯਾਸ ਅਤੇ ਲੋਕ ਸਭਾ ਸਪੀਕਰ ਦੇ ਕੌਸ਼ਲ ਤੇ ਮੈਂਬਰਾਂ ਦੀ ਜਾਗਰੂਕਤਾ ਨੂੰ ਕ੍ਰੈਡਿਟ ਦਿੱਤਾ। ਭਲੇ ਹੀ ਇਹ ਇੱਕ ਜ਼ਿਕਰਯੋਗ ਸੰਖਿਆ ਹੈ, ਪ੍ਰਧਾਨ ਮੰਤਰੀ ਨੇ ਮੈਂਬਰਾਂ ਨੂੰ ਸੰਕਲਪ ਲੈਣ ਅਤੇ 18ਵੀਂ ਲੋਕ ਸਭਾ ਦੀ ਸ਼ੁਰੂਆਤ ਵਿੱਚ ਉਤਪਾਦਕਤਾ ਨੂੰ 100 ਪ੍ਰਤੀਸ਼ਤ ਤੱਕ ਵਧਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਸਦਨ ਨੂੰ ਸੂਚਿਤ ਕੀਤਾ ਕਿ 7 ਸੈਸ਼ਨ 100 ਪ੍ਰਤੀਸ਼ਤ ਤੋਂ ਅਧਿਕ ਉਤਪਾਦਕ ਰਹੇ ਹਨ ਜਦੋਂ ਸਦਨ ਨੇ ਅੱਧੀ ਰਾਤ ਤੱਕ ਪ੍ਰਧਾਨਗੀ ਕੀਤੀ ਅਤੇ ਸਾਰੇ ਮੈਂਬਰਾਂ ਨੂੰ ਆਪਣੇ ਮਨ ਕੀ ਬਾਤ ਕਹਿਣ ਦੀ ਆਗਿਆ ਦਿੱਤੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਵਿੱਚ 30 ਬਿਲ ਪਾਸ ਹੋਏ ਜੋ ਇੱਕ ਰਿਕਾਰਡ ਹੈ।

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (Azadi ka Amrit Mahotsav) ਦੇ ਦੌਰਾਨ ਸਾਂਸਦ ਹੋਣ ਦੀ ਖੁਸ਼ੀ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਮਹੋਤਸਵ ਨੂੰ ਆਪਣੇ ਚੋਣ ਖੇਤਰਾਂ ਵਿੱਚ ਇੱਕ ਜਨ ਅੰਦੋਲਨ ਬਣਾਉਣ ਦੇ ਲਈ ਮੈਂਬਰਾਂ ਦੀ ਪ੍ਰਸ਼ੰਸਾ ਕੀਤੀ। ਇਸੇ ਤਰ੍ਹਾਂ, ਸੰਵਿਧਾਨ ਦੇ 75ਵੇਂ ਸਾਲ ਨੇ ਭੀ ਸਭ ਨੂੰ ਪ੍ਰੇਰਿਤ ਕੀਤਾ।

 ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦੇ ਭਾਰਤ ਦੀ ਮਜ਼ਬੂਤ ਨੀਂਹ ਨੂੰ ਉਸ ਦੌਰ ਦੇ ਗੇਮ-ਚੇਂਜਰ ਸੁਧਾਰਾਂ ਵਿੱਚ ਦੇਖਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ      ਨੇ ਕਿਹਾ, “ਅਸੀਂ ਬੜੇ ਸੰਤੋਸ਼ ਦੇ ਨਾਲ ਕਹਿ ਸਕਦੇ ਹਾਂ ਕਿ 17ਵੀਂ ਲੋਕ ਸਭਾ ਦੇ ਜ਼ਰੀਏ ਕਈ ਚੀਜ਼ਾਂ ਪੂਰੀਆਂ ਹੋਈਆਂ, ਜਿਨ੍ਹਾਂ ਦਾ ਪੀੜ੍ਹੀਆਂ ਇੰਤਜ਼ਾਰ ਕਰਦੀਆਂ ਸਨ।” ਉਨ੍ਹਾਂ ਨੇ ਕਿਹਾ ਕਿ ਧਾਰਾ 370 ਹਟਾਉਣ ਨਾਲ ਸੰਵਿਧਾਨ ਦਾ ਪੂਰਾ ਵੈਭਵ ਪ੍ਰਗਟ ਹੋਇਆ ਹੈ। ਉਨ੍ਹਾਂ ਨੇ ਕਿਹਾ, ਇਸ ਨਾਲ ਸੰਵਿਧਾਨ ਨਿਰਮਾਤਾਵਾਂ ਨੂੰ ਖੁਸ਼ੀ ਹੋਈ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅੱਜ ਸਮਾਜਿਕ ਨਿਆਂ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਜੰਮੂ-ਕਸ਼ਮੀਰ ਦੇ ਲੋਕਾਂ ਤੱਕ ਪਹੁੰਚ ਰਹੀ ਹੈ।”

 ਆਤੰਕਵਾਦ ਦੇ ਸੰਕਟ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਦਨ ਦੁਆਰਾ ਬਣਾਏ ਗਏ ਸਖ਼ਤ ਕਾਨੂੰਨਾਂ ਨੇ ਆਤੰਕਵਾਦ ਦੇ ਖ਼ਿਲਾਫ਼ ਲੜਾਈ ਨੂੰ ਸਸ਼ਕਤ ਕੀਤਾ ਹੈ। ਉਨ੍ਹਾਂ ਨੇ ਕਿਹਾ, ਇਸ ਨਾਲ ਉਨ੍ਹਾਂ ਲੋਕਾਂ ਦਾ ਆਤਮਵਿਸ਼ਵਾਸ ਵਧਿਆ ਹੈ ਜੋ ਆਤੰਕਵਾਦ ਦੇ ਖ਼ਿਲਾਫ਼ ਲੜ ਰਹੇ ਹਨ ਅਤੇ ਆਤੰਕਵਾਦ ਦਾ ਪੂਰਨ ਖ਼ਾਤਮਾ ਨਿਸ਼ਚਿਤ ਤੌਰ ‘ਤੇ ਪੂਰਾ ਹੋਵੇਗਾ।

 ਪ੍ਰਧਾਨ ਮੰਤਰੀ ਨੇ ਨਵੇਂ ਕਾਨੂੰਨਾਂ ਨੂੰ ਅਪਣਾਉਣ ਦਾ ਜ਼ਿਕਰ ਕਰਦੇ ਹੋਏ ਕਿਹਾ, “ਅਸੀਂ ਗਰਵ(ਮਾਣ) ਨਾਲ ਕਹਿ ਸਕਦੇ ਹਾਂ ਕਿ ਇਹ ਦੇਸ਼ 75 ਵਰ੍ਹਿਆਂ ਤੱਕ ਦੰਡ ਸੰਹਿਤਾ (Penal Code) ਦੇ ਤਹਿਤ ਜ਼ਰੂਰ ਰਿਹਾ ਹੈ ਮਗਰ ਹੁਣ ਅਸੀਂ ਨਯਾਯ ਸੰਹਿਤਾ (Nyay Samhita) ਦੇ ਤਹਿਤ ਰਹਿ ਰਹੇ ਹਾਂ।”

 ਪ੍ਰਧਾਨ ਮੰਤਰੀ ਨੇ ਨਾਰੀ ਸ਼ਕਤੀ ਵੰਦਨ ਅਧਿਨਿਯਮ (Nari Shakti Vandan Adhiniyam) ਦੇ ਪਾਸ ਹੋਣ ਦੇ ਨਾਲ ਨਵੇਂ ਸੰਸਦ ਭਵਨ ਵਿੱਚ ਕਾਰਵਾਈ ਸ਼ੁਰੂ ਕਰਨ ਦੇ ਲਈ ਲੋਕ ਸਭਾ ਸਪੀਕਰ ਦਾ  ਭੀ ਧੰਨਵਾਦ ਕੀਤਾ। ਭਲੇ ਹੀ ਪਹਿਲਾ ਸੈਸ਼ਨ ਬਾਕੀ ਸੈਸ਼ਨਾਂ ਦੀ ਤੁਲਨਾ ਵਿੱਚ ਛੋਟਾ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਾਰੀ ਸ਼ਕਤੀ ਵੰਦਨ ਅਧਿਨਿਯਮ (Nari Shakti Vandan Adhiniyam)  ਦੇ ਪਾਸ ਹੋਣ ਦਾ ਪਰਿਣਾਮ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਦਨ ਮਹਿਲਾ ਮੈਂਬਰਾਂ ਨਾਲ ਭਰ ਜਾਵੇਗਾ। ਉਨ੍ਹਾਂ ਨੇ 17ਵੀਂ ਲੋਕ ਸਭਾ ਵਿੱਚ ਮਹਿਲਾਵਾਂ ਦੇ ਅਧਿਕਾਰਾਂ ਨੂੰ ਸੁਨਿਸ਼ਚਿਤ ਕਰਨ ਦੇ ਲਈ ਤੀਹਰੇ ਤਲਾਕ (Triple Talaq) ਨੂੰ ਖ਼ਤਮ ਕਰਨ ਦੀ ਭੀ ਬਾਤ ਕਹੀ।

 ਰਾਸ਼ਟਰ ਦੇ ਲਈ ਅਗਲੇ 25 ਵਰ੍ਹਿਆਂ ਦੇ ਮਹੱਤਵ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਸੰਕਲਪ ਲਿਆ ਹੈ। ਮਹਾਤਮਾ ਗਾਂਧੀ ਦੁਆਰਾ 1930 ਵਿੱਚ ਸ਼ੁਰੂ ਕੀਤੇ ਗਏ ਨਮਕ ਸੱਤਿਆਗ੍ਰਹਿ (Salt Satyagraha) ਅਤੇ ਸਵਦੇਸ਼ੀ ਅੰਦੋਲਨ (Swadeshi Andolan) ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਹ ਘਟਨਾਵਾਂ ਇਸ ਦੀ ਸ਼ੁਰੂਆਤ ਦੇ ਸਮੇਂ ਮਹੱਤਵਹੀਨ ਹੋ ਸਕਦੀਆਂ ਸਨ, ਲੇਕਿਨ ਉਨ੍ਹਾਂ ਨੇ ਅਗਲੇ 25 ਵਰ੍ਹਿਆਂ ਦੇ ਲਈ ਨੀਂਹ ਤਿਆਰ ਕੀਤੀ, ਜਿਸ ਨਾਲ 1947 ਵਿੱਚ ਭਾਰਤ ਦੀ ਆਜ਼ਾਦੀ ਹੋਈ। ਉਨ੍ਹਾਂ ਨੇ ਕਿਹਾ ਕਿ ਐਸੀ ਹੀ ਭਾਵਨਾ ਦੇਸ਼ ਦੇ ਅੰਦਰ ਭੀ ਮਹਿਸੂਸ ਕੀਤੀ ਜਾ ਸਕਦੀ ਹੈ, ਜਿੱਥੇ ਹਰ ਵਿਅਕਤੀ ਨੇ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ (developed nation) ਬਣਾਉਣ ਦਾ ਸੰਕਲਪ ਲਿਆ ਹੈ।

 ਨੌਜਵਾਨਾਂ ਦੇ ਲਈ ਪਹਿਲ ਅਤੇ ਕਾਨੂੰਨਾਂ ਦੀ ਤਰਫ਼ ਇਸ਼ਾਰਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪੇਪਰ ਲੀਕ ਦੀ ਸਮੱਸਿਆ ਦੇ ਖ਼ਿਲਾਫ਼ ਮਜ਼ਬੂਤ ਕਾਨੂੰਨ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਅਨੁਸੰਧਾਨ (ਖੋਜ) ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਨੈਸ਼ਨਲ ਰਿਸਚਰ ਫਾਊਂਡੇਸ਼ਨ ਐਕਟ (National Research Foundation Act) ਦੇ ਦੂਰਗਾਮੀ ਮਹੱਤਵ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਐਕਟ ਭਾਰਤ ਨੂੰ ਅਨੁਸੰਧਾਨ (ਖੋਜ) ਅਤੇ ਇਨੋਵੇਸ਼ਨ ਦੀ ਗਲੋਬਲ ਹੱਬ ਬਣਾਉਣ ਵਿੱਚ ਮਦਦ ਕਰੇਗਾ।

 ਇਹ ਦੇਖਦੇ ਹੋਏ ਕਿ 21ਵੀਂ ਸਦੀ ਵਿੱਚ ਦੁਨੀਆ ਵਿੱਚ  ਬੁਨਿਆਦੀ ਜ਼ਰੂਰਤਾਂ ਬਦਲ ਗਈਆਂ ਹਨ, ਪ੍ਰਧਾਨ ਮੰਤਰੀ ਨੇ ਡੇਟਾ ਦੇ ਮੁੱਲ (value of data) ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ ਐਕਟ (Digital Personal Data Protection Act) ਦੇ ਪਾਸ ਹੋਣ ਨਾਲ ਵਰਤਮਾਨ ਪੀੜ੍ਹੀ ਦੇ ਡੇਟਾ ਦੀ ਸੁਰੱਖਿਆ ਹੋਈ ਹੈ ਅਤੇ ਦੁਨੀਆ ਭਰ ਤੋਂ ਇਸ ਵਿੱਚ ਰੁਚੀ ਭੀ ਪੈਦਾ ਹੋਈ ਹੈ। ਭਾਰਤ ਵਿੱਚ ਇਸ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਦੀ ਵਿਵਿਧਤਾ ਅਤੇ ਦੇਸ਼ ਦੇ ਅੰਦਰ ਉਤਪੰਨ ਹੋਣ ਵਾਲੇ ਵਿਵਿਧ ਡੇਟਾ ‘ਤੇ ਪ੍ਰਕਾਸ਼ ਪਾਇਆ।

 ਪ੍ਰਧਾਨ ਮੰਤਰੀ ਨੇ ਸੁਰੱਖਿਆ ਦੇ ਨਵੇਂ ਆਯਾਮਾਂ ਦਾ ਜ਼ਿਕਰ ਕਰਦੇ ਹੋਏ, ਸਮੁੰਦਰੀ, ਪੁਲਾੜ ਅਤੇ ਸਾਇਬਰ ਸੁਰੱਖਿਆ ਦੇ ਮਹੱਤਵ ‘ਤੇ ਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਇਨ੍ਹਾਂ ਖੇਤਰਾਂ ਵਿੱਚ ਸਕਾਰਾਤਮਕ ਸਮਰੱਥਾਵਾਂ ਪੈਦਾ ਕਰਨੀਆਂ ਹੋਣਗੀਆਂ ਅਤੇ ਨਕਾਰਾਤਮਕ ਤਾਕਤਾਂ ਨਾਲ ਨਿਪਟਣ ਦੇ ਲਈ ਸਾਧਨ ਭੀ ਵਿਕਸਿਤ ਕਰਨੇ ਹੋਣਗੇ।” ਉਨ੍ਹਾਂ ਨੇ ਕਿਹਾ ਕਿ ਪੁਲਾੜ ਸੁਧਾਰ ਦੀਰਘਕਾਲੀ ਪ੍ਰਭਾਵ ਦੇ ਨਾਲ ਦੂਰਦਰਸ਼ੀ ਹਨ।

 17ਵੀਂ ਲੋਕ ਸਭਾ ਦੁਆਰਾ ਕੀਤੇ ਗਏ ਆਰਥਿਕ ਸੁਧਾਰਾਂ ‘ਤੇ ਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਮ ਨਾਗਰਿਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਦੇ ਲਈ ਹਜ਼ਾਰਾਂ ਅਨੁਪਾਲਨ ਹਟਾ ਦਿੱਤੇ ਗਏ ਸਨ। ਪ੍ਰਧਾਨ ਮੰਤਰੀ ਦੇ ‘ਨਿਊਨਤਮ ਸਰਕਾਰ ਅਤੇ ਅਧਿਕਤਮ ਸ਼ਾਸਨ’ (‘Minimum Government and Maximum Governance’) ਵਿੱਚ ਵਿਸ਼ਵਾਸ ਦੁਹਰਾਉਂਦੇ ਹੋਏ, ਕਿਹਾ ਕਿ ਨਾਗਰਿਕਾਂ ਦੇ ਜੀਵਨ ਵਿੱਚ ਨਿਊਨਤਮ ਸਰਕਾਰੀ ਦਖ਼ਲਅੰਦਾਜ਼ੀ ਸੁਨਿਸ਼ਚਿਤ ਕਰਕੇ ਕਿਸੇ ਭੀ ਲੋਕਤੰਤਰ ਦੀਆਂ ਸਮਰੱਥਾਵਾਂ ਨੂੰ ਅਧਿਕਤਮ ਕੀਤਾ ਜਾ ਸਕਦਾ ਹੈ।

 ਪ੍ਰਧਾਨ ਮੰਤਰੀ ਨੇ ਕਿਹਾ ਕਿ 60 ਤੋਂ ਅਧਿਕ ਅਪ੍ਰਚਲਿਤ ਕਾਨੂੰਨ (obsolete laws) ਹਟਾਏ ਗਏ। ਉਨ੍ਹਾਂ ਨੇ ਕਿਹਾ ਕਿ ਕਾਰੋਬਾਰ ਸੁਗਮਤਾ ਵਿੱਚ ਸੁਧਾਰ ਦੇ ਲਈ ਇਹ ਜ਼ਰੂਰੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਨਾਗਰਿਕਾਂ ‘ਤੇ ਭਰੋਸਾ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਜਨ ਵਿਸ਼ਵਾਸ ਐਕਟ (Jan Vishwas Act) ਨੇ 180 ਗਤੀਵਿਧੀਆਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਹੈ। ਵਿਚੋਲਗੀ ਐਕਟ (The Mediation Act) ਨੇ ਬੇਲੋੜੇ ਮੁੱਕਦਮੇਬਾਜ਼ੀ ਨਾਲ ਸਬੰਧਿਤ ਮੁੱਦਿਆਂ  ਨੂੰ ਸੁਲਝਾਉਣ ਵਿੱਚ ਮਦਦ ਕੀਤੀ ਹੈ।

 ਟ੍ਰਾਂਸਜੈਂਡਰ ਸਮੁਦਾਇ ਦੀ ਦੁਰਦਸ਼ਾ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਸਮੁਦਾਇ ਦੇ ਲਈ ਐਕਟ ਲਿਆਉਣ ਵਾਸਤੇ ਮੈਂਬਰਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕਮਜ਼ੋਰ ਵਰਗਾਂ ਦੇ ਲਈ ਸੰਵੇਦਨਸ਼ੀਲ ਪ੍ਰਾਵਧਾਨ ਆਲਮੀ ਸਰਾਹਨਾ ਦੇ ਵਿਸ਼ੇ ਹਨ। ਉਨ੍ਹਾਂ ਨੇ ਕਿਹਾ ਕਿ ਟ੍ਰਾਂਸਜੈਂਡਰ ਲੋਕਾਂ ਨੂੰ ਇੱਕ ਪਹਿਚਾਣ ਮਿਲ ਰਹੀ ਹੈ ਅਤੇ ਉਹ ਸਰਕਾਰੀ ਯੋਜਨਾਵਾਂ ਦਾ ਲਾਭ ਉਠਾ ਕੇ ਉੱਦਮੀ ਬਣ  ਰਹੇ ਹਨ। ਪਦਮ ਪੁਰਸਕਾਰ ਜੇਤੂਆਂ ਦੀ ਸੂਚੀ (Padma Awardee list) ਵਿੱਚ ਟ੍ਰਾਂਸਜੈਂਡਰਾਂ ਦਾ ਭੀ ਨਾਮ ਸ਼ਾਮਲ ਹੈ।

 ਪ੍ਰਧਾਨ ਮੰਤਰੀ ਨੇ ਉਨ੍ਹਾਂ ਮੈਂਬਰਾਂ ਦੇ ਲਈ ਗਹਿਰਾ ਦੁਖ ਵਿਅਕਤ ਕੀਤਾ, ਜਿਨ੍ਹਾਂ ਨੇ ਕੋਵਿਡ ਮਹਾਮਾਰੀ ਦੇ ਕਾਰਨ ਆਪਣੀ ਜਾਨ ਗੁਆ ਦਿੱਤੀ।  ਕੋਵਿਡ ਦੇ ਚਲਦੇ ਸਦਨ ਦੀ ਕਾਰਵਾਈ ਲਗਭਗ 2 ਵਰ੍ਹਿਆਂ ਤੱਕ ਪ੍ਰਭਾਵਿਤ ਰਹੀ।

 ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਭਾਰਤ ਦੇ ਲੋਕਤੰਤਰ ਦੀ ਯਾਤਰਾ ਸਦੀਵੀ ਹੈ ਅਤੇ ਦੇਸ਼ ਦਾ ਉਦੇਸ਼ ਪੂਰੀ ਮਾਨਵਤਾ ਦੀ ਸੇਵਾ ਕਰਨਾ ਹੈ” ਅਤੇ ਕਿਹਾ ਕਿ ਦੁਨੀਆ ਭਾਰਤ ਦੀ ਜੀਵਨ ਸ਼ੈਲੀ ਨੂੰ ਸਵੀਕਾਰ ਕਰ ਰਹੀ ਹੈ ਅਤੇ ਮੈਂਬਰਾਂ ਨੂੰ ਇਸ ਪਰੰਪਰਾ ਨੂੰ ਅੱਗੇ ਵਧਾਉਣ ਦਾ ਤਾਕੀਦ ਕੀਤੀ।

 ਆਗਾਮੀ ਚੋਣਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਚੋਣਾਂ ਲੋਕਤੰਤਰ ਦਾ ਇੱਕ ਸੁਭਾਵਿਕ ਅਤੇ ਜ਼ਰੂਰੀ ਆਯਾਮ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਚੋਣਾਂ ਸਾਡੇ ਲੋਕਤੰਤਰ ਦੀ ਗਰਿਮਾ ਦੇ ਅਨੁਰੂਪ ਹੋਣਗੀਆਂ।”

 ਪ੍ਰਧਾਨ ਮੰਤਰੀ ਨੇ 17ਵੀਂ ਲੋਕ ਸਭਾ (17th Lok Sabha) ਦੇ ਕੰਮਕਾਜ ਵਿੱਚ ਯੋਗਦਾਨ ਦੇ ਲਈ ਸਦਨ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਰਾਮ ਮੰਦਿਰ ਦੇ  ਪ੍ਰਾਣ-ਪ੍ਰਤਿਸ਼ਠਾ ਸਮਾਰੋਹ (consecration ceremony of Ram Temple) ਨੂੰ ਲੈ ਕੇ ਅੱਜ ਪਾਸ ਪ੍ਰਸਤਾਵ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਦੇਸ਼ ਦੀਆਂ ਭਾਵੀ ਪੀੜ੍ਹੀਆਂ ਨੂੰ ਆਪਣੀ ਵਿਰਾਸਤ ‘ਤੇ ਗਰਵ (ਮਾਣ) ਕਰਨ ਦੀ ਸੰਵਿਧਾਨਿਕ ਸ਼ਕਤੀਆਂ ਮਿਲਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਮਜ਼ਬੂਤ ਇਰਾਦੇ ਨਾਲ ‘ਸੰਵੇਦਨਾ’, ‘ਸੰਕਲਪ’ ਅਤੇ ‘ਸਹਾਨੁਭੂਤੀ’ (‘Samvedna’, ‘Sankalp’ and ‘Sahanubhuti’) ਦੇ ਨਾਲ-ਨਾਲ ‘ਸਬਕਾ ਸਾਥ-ਸਬਕਾ ਵਿਕਾਸ’ ਦਾ ਮੰਤਰ (mantra of ‘Sabka Saath Sabka Vikas’) ਸ਼ਾਮਲ ਹੈ।

 ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਸਦ ਆਪਣੇ ਮੈਂਬਰਾਂ ਨੂੰ ਭਾਵੀ ਪੀੜ੍ਹੀਆਂ ਦੇ ਲਈ ਵਿਰਾਸਤ ਛੱਡਣ ਅਤੇ ਆਪਣੇ ਸਾਰੇ ਮੈਂਬਰਾਂ ਦੇ ਸਮੂਹਿਕ ਪ੍ਰਯਾਸ ਨਾਲ ਭਾਵੀ ਪੀੜ੍ਹੀਆਂ ਦੇ ਸੁਪਨਿਆਂ ਅਤੇ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਕੰਮ ਕਰਨ ਵਾਸਤੇ ਪ੍ਰੇਰਿਤ ਕਰਦੀ ਰਹੇਗੀ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
5 Days, 31 World Leaders & 31 Bilaterals: Decoding PM Modi's Diplomatic Blitzkrieg

Media Coverage

5 Days, 31 World Leaders & 31 Bilaterals: Decoding PM Modi's Diplomatic Blitzkrieg
NM on the go

Nm on the go

Always be the first to hear from the PM. Get the App Now!
...
Prime Minister urges the Indian Diaspora to participate in Bharat Ko Janiye Quiz
November 23, 2024

The Prime Minister Shri Narendra Modi today urged the Indian Diaspora and friends from other countries to participate in Bharat Ko Janiye (Know India) Quiz. He remarked that the quiz deepens the connect between India and its diaspora worldwide and was also a wonderful way to rediscover our rich heritage and vibrant culture.

He posted a message on X:

“Strengthening the bond with our diaspora!

Urge Indian community abroad and friends from other countries  to take part in the #BharatKoJaniye Quiz!

bkjquiz.com

This quiz deepens the connect between India and its diaspora worldwide. It’s also a wonderful way to rediscover our rich heritage and vibrant culture.

The winners will get an opportunity to experience the wonders of #IncredibleIndia.”