Quote“ਭਾਰਤ ਅਨੁਕੂਲਨਸ਼ੀਲਤਾ ਅਤੇ ਪ੍ਰਗਤੀ ਦੇ ਪ੍ਰਤੀਕ ਦੇ ਰੂਪ ਵਿੱਚ ਉੱਭਰਿਆ ਹੈ”
Quote“ਭਾਰਤ ਦੀ ਵਿਕਾਸ ਗਾਥਾ ਨੀਤੀ, ਸੁਸ਼ਾਸਨ ਅਤੇ ਨਾਗਰਿਕਾਂ ਦੇ ਕਲਿਆਣ ਨੂੰ ਸਰਕਾਰ ਦੁਆਰਾ ਦਿੱਤੀ ਗਈ ਸਰਬਉੱਚ ਪ੍ਰਾਥਮਿਕਤਾ ‘ਤੇ ਅਧਾਰਿਤ ਹੈ”
Quote“ਭਾਰਤ ਦੁਨੀਆ ਦੇ ਲਈ ਆਸ਼ਾ ਦੀ ਕਿਰਨ ਹੈ, ਇਹ ਇਸ ਦੀ ਮਜ਼ਬੂਤ ਅਰਥਵਿਵਸਥਾ ਅਤੇ ਪਿਛਲੇ 10 ਵਰ੍ਹਿਆਂ ਦੇ ਪਰਿਵਰਤਨਕਾਰੀ ਸੁਧਾਰਾਂ ਦਾ ਪਰਿਣਾਮ ਹੈ”
Quote“ਗਿਫਟ ਸਿਟੀ ਦੀ ਪਰਿਕਲਪਨਾ ਇੱਕ ਐਸੇ ਗਤੀਸ਼ੀਲ ਈਕੋਸਿਸਟਮ ਦੇ ਰੂਪ ਵਿੱਚ ਕੀਤੀ ਗਈ ਹੈ ਜੋ ਅੰਤਰਰਾਸ਼ਟਰੀ ਵਿੱਤ ਦੇ ਪਰਿਦ੍ਰਿਸ਼ ਨੂੰ ਮੁੜ-ਪਰਿਭਾਸ਼ਿਤ ਕਰੇਗਾ”
Quote“ਅਸੀਂ ਗਿਫਟ ਸਿਟੀ ਨੂੰ ਨਵੇਂ ਦੌਰ ਦੀਆਂ ਗਲੋਬਲ ਵਿੱਤੀ ਅਤੇ ਟੈਕਨੋਲੋਜੀ ਸੇਵਾਵਾਂ ਦਾ ਗਲੋਬਲ ਨਰਵ ਸੈਂਟਰ ਬਣਾਉਣਾ ਚਾਹੁੰਦੇ ਹਾਂ”
Quote“ਭਾਰਤ ਦੁਆਰਾ ਸੀਓਪੀ (COP)28 ਵਿੱਚ ਕੀਤੀ ਗਈ ਪ੍ਰੋ ਪਲੈਨੇਟ ਪਹਿਲ ਹੈ ‘ਗਲੋਬਲ ਗ੍ਰੀਨ ਕ੍ਰੈਡਿਟ ਇਨਿਸ਼ਿਏਟਿਵ’”
Quote“ਗਿਫਟ ਆਈਐੱਫਐੱਸਸੀਜ਼ ਦਾ ਅਤਿਆਧੁਨਿਕ ਡਿਜੀਟਲ ਬੁਨਿਆਦੀ ਢਾਂਚਾ ਇੱਕ ਐਸਾ ਮੰਚ ਪ੍ਰਦਾਨ ਕਰਦਾ ਹੈ ਜੋ ਕਾਰੋਬਾਰਾਂ ਨੂੰ ਦਕਸ਼ਤਾ ਵਧਾਉਣ ਦੇ ਸਮਰੱਥ ਬਣਾਉਂਦਾ ਹੈ”
Quote“ਭਾਰਤ ਗਹਿਰੀਆਂ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਵਪਾਰ ਤੇ ਵਣਜ ਦੀ ਇਤਿਹਾਸਿਕ ਪਰੰਪਰਾ ਵਾਲਾ ਦੇਸ਼ ਹੈ”
Quoteਇਨਫਿਨਿਟੀ ਫੋਰਮ ਦੇ ਦੂਸਰੇ ਐਡੀਸ਼ਨ ਦਾ ਥੀਮ ‘ਗਿਫਟ-ਆਈਐੱਫਐੱਸਸੀ : ਨਰਵ ਸੈਂਟਰ ਫੌਰ ਨਿਊ ਏਜ ਗਲੋਬਲ ਫਾਇਨੈਂਸ਼ਿਅਲ ਸਰਵਿਸਿਜ਼’(‘GIFT-IFSC: Nerve Centre for New Age Global Financial Services’) ਹੈ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਫਿਨਟੈੱਕ(FinTech) ਨਾਲ ਸਬੰਧਿਤ ਗਲੋਬਲ ਥੌਟ ਲੀਡਰਸ਼ਿਪ ਪਲੈਟਫਾਰਮ-ਇਨਫਿਨਿਟੀ  ਫੋਰਮ ਦੇ ਦੂਸਰੇ ਐਡੀਸ਼ਨ ਨੂੰ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕੀਤਾ। ਇਨਫਿਨਿਟੀ  ਫੋਰਮ ਦਾ ਦੂਸਰਾ ਐਡੀਸ਼ਨ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ 2024 ਦੇ ਪਹਿਲਾਂ ਦੇ ਪ੍ਰੋਗਰਾਮ ਦੇ ਰੂਪ ਵਿੱਚ ਭਾਰਤ ਸਰਕਾਰ ਦੀ ਸਰਪ੍ਰਸਤੀ ਵਿੱਚ ਇੰਟਰਨੈਸ਼ਨਲ ਫਾਇਨੈਂਸ਼ਿਅਲ ਸਰਵਿਸਿਜ਼ ਸੈਂਟਰਸ ਅਥਾਰਿਟੀ (ਆਈਐੱਫਐੱਸਸੀਓ) ਅਤੇ ਗਿਫਟ ਸਿਟੀ ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਨਫਿਨਿਟੀ  ਫੋਰਮ ਦੇ ਦੂਸਰੇ ਐਡੀਸ਼ਨ ਦਾ ਥੀਮ ‘ਗਿਫਟ-ਆਈਐੱਫਐੱਸਸੀ : ਨਰਵ ਸੈਂਟਰ ਫੌਰ ਨਿਊ ਏਜ ਗਲੋਬਲ ਫਾਇਨੈਂਸ਼ਿਅਲ ਸਰਵਿਸਿਜ਼’(‘GIFT-IFSC: Nerve Centre for New Age Global Financial Services’) ਹੈ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦਸੰਬਰ 2021 ਵਿੱਚ ਇਨਫਿਨਿਟੀ  ਫੋਰਮ ਦੇ ਪਹਿਲੇ ਐਡੀਸ਼ਨ ਦੇ ਆਯੋਜਨ ਦੇ ਦੌਰਾਨ ਮਹਾਮਾਰੀ ਤੋਂ ਪ੍ਰਭਾਵਿਤ ਦੁਨੀਆ ਨੂੰ ਯਾਦ ਕੀਤਾ, ਜੋ ਆਲਮੀ ਆਰਥਿਕ ਸਥਿਤੀ ਦੀ ਅਨਿਸ਼ਚਿਤਤਾ ਨਾਲ ਘਿਰੀ ਹੋਈ ਸੀ। ਉਨ੍ਹਾਂ ਨੇ ਇਸ ਬਾਤ ਨੂੰ ਰੇਖਾਂਕਿਤ ਕੀਤਾ ਕਿ ਉਹ ਚਿੰਤਾਜਨਕ ਸਥਿਤੀ ਹੁਣ ਤੱਕ ਪੂਰੀ ਤਰ੍ਹਾਂ ਨਾਲ ਸਮਾਪਤ ਨਹੀਂ ਹੋਈ ਹੈ। ਪ੍ਰਧਾਨ ਮੰਤਰੀ ਨੇ ਭੂ-ਰਾਜਨੀਤਕ ਤਣਾਵਾਂ, ਬੇਤਹਾਸ਼ਾ ਮਹਿੰਗਾਈ ਅਤੇ ਵਧਦੇ ਰਿਣ ਪੱਧਰਾਂ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਰੇਖਾਂਕਿਤ ਕੀਤਾ ਕਿ ਭਾਰਤ ਅਨੁਕੂਲਨਸ਼ੀਲਤਾ ਅਤੇ ਪ੍ਰਗਤੀ ਦੇ ਪ੍ਰਤੀਕ ਦੇ ਰੂਪ ਵਿੱਚ ਉੱਭਰਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਅਜਿਹੀ ਸਥਿਤੀ ਵਿੱਚ ਗਿਫਟ ਸਿਟੀ (GIFT City) ਵਿੱਚ ਇਸ ਤਰ੍ਹਾਂ ਦੇ ਸਮਾਗਮ ਦਾ ਆਯੋਜਨ ਗੁਜਰਾਤ ਦੇ ਗੌਰਵ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਗੁਜਰਾਤ ਦੇ ਲੋਕਾਂ ਨੂੰ ‘ਗਰਬਾ’(‘Garba’) ਨੂੰ ਯੂਨੈਸਕੋ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਦੀ ਸੂਚੀ (UNESCO intangible cultural heritage tag) ਵਿੱਚ ਸ਼ਾਮਲ ਕੀਤੇ ਜਾਣ ‘ਤੇ ਵਧਾਈ ਭੀ ਦਿੱਤੀ। ਉਨ੍ਹਾਂ ਨੇ ਕਿਹਾ, “ਗੁਜਰਾਤ ਦੀ ਸਫ਼ਲਤਾ ਰਾਸ਼ਟਰ ਦੀ ਸਫ਼ਲਤਾ ਹੈ।”

 

|

ਪ੍ਰਧਾਨ ਮੰਤਰੀ ਮੋਦੀ ਨੇ ਦੁਹਰਾਇਆ ਕਿ ਭਾਰਤ ਦੀ ਵਿਕਾਸ ਗਾਥਾ ਨੀਤੀ, ਸੁਸ਼ਾਸਨ ਅਤੇ ਨਾਗਰਿਕਾਂ ਦੇ ਕਲਿਆਣ ਨੂੰ ਸਰਕਾਰ ਦੁਆਰਾ ਦਿੱਤੀ ਗਈ ਸਰਬਉੱਚ ਪ੍ਰਾਥਮਿਕਤਾ ‘ਤੇ ਅਧਾਰਿਤ ਹੈ। ਉਨ੍ਹਾਂ ਨੇ ਦੱਸਿਆ ਕਿ ਵਿੱਤ ਵਰ੍ਹੇ ਦੀ ਪਹਿਲੀ ਛਿਮਾਹੀ ਦੇ ਦੌਰਾਨ ਭਾਰਤ ਦੀ ਵਿਕਾਸ ਦਰ 7.7 ਫੀਸਦੀ ਰਹੀ ਹੈ। ਆਈਐੱਮਐੱਫ ਦੁਆਰਾ ਸਤੰਬਰ 2023 ਵਿੱਚ ਕੀਤੇ ਗਏ ਉਲੇਖ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵਰ੍ਹੇ 2023 ਵਿੱਚ 16 ਪ੍ਰਤੀਸ਼ਤ ਆਲਮੀ ਵਿਕਾਸ ਦਰ ਵਿੱਚ ਭਾਰਤ ਦੇ ਯੋਗਦਾਨ ਨੂੰ ਰੇਖਾਂਕਿਤ ਕੀਤਾ। ਜਿਨ੍ਹਾਂ ਨੇ ਵਿਸ਼ਵ ਬੈਂਕ ਦਾ ਭੀ ਹਵਾਲਾ ਦਿੰਦੇ ਹੋਏ ਕਿਹਾ, “ਆਲਮੀ ਚੁਣੌਤੀਆਂ ਦੇ ਦਰਮਿਆਨ, ਭਾਰਤੀ ਅਰਥਵਿਸਸਥਾ ਤੋਂ ਕਾਫੀ ਉਮੀਦਾਂ ਹਨ।” ਸ਼੍ਰੀ ਮੋਦੀ ਨੇ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਭੀ ਸਵੀਕਾਰ ਕੀਤਾ ਕਿ ਭਾਰਤ ਗਲੋਬਲ ਸਾਊਥ (Global South) ਦੀ ਅਗਵਾਈ ਕਰਨ ਦੇ ਲਈ ਤਿਆਰ ਹੈ। ਉਨ੍ਹਾਂ ਨੇ ਵਿਸ਼ਵ ਆਰਥਿਕ ਮੰਚ ਦੀ ਇਸ ਟਿੱਪਣੀ(World Economic Forum’s observation) ‘ਤੇ ਭੀ ਪ੍ਰਕਾਸ਼ ਪਾਇਆ ਕਿ ਭਾਰਤ ਵਿੱਚ ਲਾਲ ਫੀਤਾਸ਼ਾਹੀ (red tapeism) ਘੱਟ ਹੋਣ ਨਾਲ ਨਿਵੇਸ਼ ਦੇ ਬਿਹਤਰ ਅਵਸਰ ਪੈਦਾ ਹੋ ਰਹੇ ਹਨ। ਉਨ੍ਹਾਂ ਨੇ ਇਸ ਬਾਤ ਨੂੰ ਭੀ ਰੇਖਾਂਕਿਤ ਕੀਤਾ ਕਿ ਭਾਰਤ ਦੁਨੀਆ ਦੇ ਲਈ ਆਸ਼ਾ ਦੀ ਕਿਰਨ ਹੈ, ਇਹ ਇਸ ਦੀ ਮਜ਼ਬੂਤ ਅਰਥਵਿਵਸਥਾ ਅਤੇ ਪਿਛਲੇ 10 ਵਰ੍ਹਿਆਂ ਦੇ ਪਰਿਵਰਤਨਕਾਰੀ ਸੁਧਾਰਾਂ (transformative reforms) ਦਾ ਪਰਿਣਾਮ ਹੈ। ਉਨ੍ਹਾਂ ਨੇ ਕਿਹਾ ਕਿ ਐਸੇ ਸਮੇਂ ਵਿੱਚ ਜਦੋਂ ਬਾਕੀ ਵਿਸ਼ਵ ਵਿੱਤੀ ਅਤੇ ਮਾਇਕ ਰਾਹਤ ‘ਤੇ ਧਿਆਨ ਕੇਂਦ੍ਰਿਤ ਰਿਹਾ ਸੀ, ਤਾਂ ਭਾਰਤ ਦੀਰਘਕਾਲੀ ਵਿਕਾਸ ਅਤੇ ਆਰਥਿਕ ਸਮਰੱਥਾ ਵਿਸਤਾਰ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਸੀ।
 

 

ਆਲਮੀ ਅਰਥਵਿਵਸਥਾ (global economy) ਦੇ ਨਾਲ ਏਕੀਕਰਣ ਵਧਾਉਣ ਦੇ ਲਕਸ਼ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਅਨੇਕ ਖੇਤਰਾਂ ਵਿੱਚ ਲਚੀਲੀ ਐੱਫਡੀਆਈ ਨੀਤੀ(flexible FDI policy), ਅਨੁਪਾਲਨ ਬੋਝ ਵਿੱਚ ਕਮੀ ਦੀਆਂ ਉਪਲਬਧੀਆਂ ਨੂੰ ਸੂਚੀਬੱਧ ਕਰਦੇ ਹੋਏ ਅੱਜ 3 ਐੱਫਟੀਏ(3 FTAs) ‘ਤੇ ਹਸਤਾਖ਼ਰ ਕੀਤੇ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਗਿਫਟ ਆਈਐੱਫਐੱਸਸੀਏ (GIFT IFSCA) ਭਾਰਤੀ ਅਤੇ ਆਲਮੀ ਵਿੱਤੀ ਬਜ਼ਾਰਾਂ ਨੂੰ ਏਕੀਕ੍ਰਿਤ ਕਰਨ ਦੇ ਇੱਕ ਬੜੇ ਸੁਧਾਰ ਦਾ ਹਿੱਸਾ ਹੈ। ਸ਼੍ਰੀ ਮੋਦੀ ਨੇ ਕਿਹਾ, “ਗਿਫਟ ਸਿਟੀ(GIFT City) ਦੀ ਪਰਿਕਲਪਨਾ ਇੱਕ ਐਸੇ ਗਤੀਸ਼ੀਲ ਈਕੋਸਿਸਟਮ (dynamic ecosystem) ਦੇ ਰੂਪ ਵਿੱਚ ਕੀਤੀ ਗਈ ਹੈ, ਜੋ ਅੰਤਰਰਾਸ਼ਟਰੀ ਵਿੱਤ ਦੇ ਪਰਿਦ੍ਰਿਸ਼ ਨੂੰ ਮੁੜ-ਪਰਿਭਾਸ਼ਿਤ ਕਰੇਗਾ।” ਉਨ੍ਹਾਂ ਨੇ ਇਸ ਬਾਤ ਨੂੰ ਰੇਖਾਂਕਿਤ ਕੀਤਾ ਕਿ ਇਹ ਇਨੋਵੇਸ਼ਨ, ਦਕਸ਼ਤਾ ਅਤੇ ਆਲਮੀ ਸਹਿਯੋਗ ਦੇ ਨਵੇਂ ਮਿਆਰ ਸਥਾਪਿਤ ਕਰੇਗਾ। ਉਨ੍ਹਾਂ ਨੇ 2020 ਵਿੱਚ ਇੱਕ ਏਕੀਕ੍ਰਿਤ ਨਿਆਮਕ (Unified Regulator) ਦੇ ਰੂਪ ਵਿੱਚ ਵਿੱਚ ਇੰਟਰਨੈਸ਼ਨਲ ਫਾਇਨੈਂਸ਼ਿਅਲ ਸਰਵਿਸਿਜ਼ ਸੈਂਟਰਸ ਅਥਾਰਿਟੀ (International Financial Services Centers Authority)ਦੀ ਸਥਾਪਨਾ ਦੀ ਮਹੱਤਵਪੂਰਨ ਉਪਲਬਧੀ ਦਾ ਉਲੇਖ ਕੀਤਾ। ਉਨ੍ਹਾਂ ਨੇ ਦੱਸਿਆ ਕਿ ਆਈਐੱਫਐੱਸਸੀਏ ਨੇ ਆਰਥਿਕ ਉਥਲ-ਪੁਥਲ ਦੇ ਇਸ ਦੌਰ ਵਿੱਚ ਨਿਵੇਸ਼ ਦੇ ਨਵੇਂ ਰਸਤੇ ਖੋਲ੍ਹਣ ਵਾਲੇ 27 ਨਿਯਮ (27 regulations) ਅਤੇ 10 ਤੋਂ ਅਧਿਕ ਪ੍ਰਾਰੂਪ (more than 10 frameworks) ਬਣਾਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਬਾਤ ਦਾ ਜ਼ਿਕਰ ਕਰਦੇ ਹੋਏ ਪ੍ਰਸੰਨਤਾ ਵਿਅਕਤ ਕੀਤੀ ਕਿ ਇਨਫਿਨਿਟੀ  ਫੋਰਮ ਦੇ ਪਹਿਲੇ ਐਡੀਸ਼ਨ ਦੇ ਦੌਰਾਨ ਪ੍ਰਾਪਤ ਸੁਝਾਵਾਂ ਦੇ ਅਧਾਰ ‘ਤੇ ਕਈ ਪਹਿਲਾਂ ਕੀਤੀਆਂ ਗਈਆਂ ਹਨ, ਜਿਸ ਨੂੰ ਅਪ੍ਰੈਲ 2022 ਵਿੱਚ ਆਈਐੱਫਐੱਸਸੀਏ (IFSCA) ਨੇ ਫੰਡ ਮੈਨੇਜਮੈਂਟ ਐਕਟੀਵਿਟੀਜ਼ ਦੇ ਸੰਚਾਲਨ ਦੇ ਲਈ ਵਿਆਪਕ ਢਾਂਚੇ ਨੂੰ ਅਧਿਸੂਚਿਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅੱਜ ਆਈਐੱਫਐੱਸਸਸੀਏ(IFSCA)  ਦੇ ਨਾਲ 80 ਫੰਡ ਮੈਨੇਜਮੈਂਟ ਸੰਸਥਾਵਾਂ ਰਜਿਸਟਰਡ ਹਨ ਜਿਨ੍ਹਾਂ ਨੇ 24 ਬਿਲੀਅਨ ਡਾਲਰ ਤੋਂ ਅਧਿਕ ਦਾ ਫੰਡ ਸਥਾਪਿਤ ਕੀਤਾ ਹੈ, ਅਤੇ 2 ਪ੍ਰਮੁੱਖ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਨੂੰ 2024 ਵਿੱਚ ਗਿਫਟ ਆਈਐੱਫਐੱਸਸੀ (GIFT IFSC) ਵਿੱਚ ਆਪਣੇ ਕੋਰਸ ਸ਼ੁਰੂ ਕਰਨ ਦੀ ਪ੍ਰਵਾਨਗੀ ਮਿਲ ਗਈ ਹੈ। ਉਨ੍ਹਾਂ ਨੇ ਮਈ 2022 ਵਿੱਚ ਆਈਐੱਫਐੱਸਸੀਏ ਦੁਆਰਾ ਜਾਰੀ ਏਅਰਕ੍ਰਾਫਟ ਲੀਜ਼ਿੰਗ ਫ੍ਰੇਮਵਰਕ ‘ਤੇ ਵੀ ਬਾਤ ਕੀਤੀ, ਜਿੱਥੇ ਅੱਜ ਤੱਕ 26 ਇਕਾਈਆਂ ਪਰਿਚਾਲਨ ਸ਼ੁਰੂ ਕਰ ਚੁੱਕੀਆਂ ਹਨ।

 

|

ਆਈਐੱਫਐੱਸਸੀਏ ਦੇ ਦਾਇਰੇ(scope of IFSCA) ਦਾ ਵਿਸਤਾਰ ਕੀਤੇ ਜਾਣ ਬਾਰੇ ਪ੍ਰਧਾਨ ਮੰਤਰੀ ਨੇ ਗਿਫਟ ਆਈਐੱਫਐੱਸਸੀਏ (GIFT IFSCA) ਨੂੰ ਪਰੰਪਰਾਗਤ ਵਿੱਤ ਅਤੇ ਉੱਦਮਾਂ ਤੋਂ ਅੱਗੇ ਲੈ ਜਾਣ ਦੇ ਸਰਕਾਰ ਦੇ ਪ੍ਰਯਾਸਾਂ ਨੂੰ ਦੁਹਰਾਇਆ। ਸ਼੍ਰੀ ਮੋਦੀ ਨੇ ਕਿਹਾ, “ਅਸੀਂ ਗਿਫਟ ਸਿਟੀ ਨੂੰ ਨਵੇਂ ਦੌਰ ਦੀਆਂ ਗਲੋਬਲ ਵਿੱਤੀ ਅਤੇ ਟੈਕਨੋਲੋਜੀ ਸੇਵਾਵਾਂ ਦਾ ਗਲੋਬਲ ਨਰਵ ਸੈਂਟਰ ਬਣਾਉਣਾ ਚਾਹੁੰਦੇ ਹਾਂ।” ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਗਿਫਟ ਸਿਟੀ ਦੁਆਰਾ ਪ੍ਰਦਾਨ ਕੀਤੇ ਗਏ ਉਤਪਾਦ ਅਤੇ ਸੇਵਾਵਾਂ ਦੁਨੀਆ ਦੇ ਸਾਹਮਣੇ ਵਾਲੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਵਿੱਚ ਮਦਦ ਕਰਨਗੀਆਂ ਅਤੇ ਹਿਤਧਾਰਕਾਂ ਨੂੰ ਬਹੁਤ ਬੜੀ ਭੂਮਿਕਾ ਨਿਭਾਉਣੀ ਹੋਵੇਗੀ।

 

 

ਪ੍ਰਧਾਨ ਮੰਤਰੀ ਮੋਦੀ ਨੇ ਜਲਵਾਯੂ ਪਰਿਵਰਤਨ ਦੀ ਮਹੱਤਵਪੂਰਨ ਚੁਣੌਤੀ ਦੇ ਵੱਲ ਧਿਆਨ ਆਕਰਸ਼ਿਤ ਕਰਦੇ ਹੋਏ ਦੁਨੀਆ ਦੀ ਸਭ ਤੋਂ ਬੜੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੋਣ ਦੇ ਨਾਅਤੇ ਭਾਰਤ ਦੀਆਂ ਚਿੰਤਾਵਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਹਾਲ ਹੀ ਵਿੱਚ ਸੀਓਪੀ28 ਸਮਿਟ ਦੇ ਦੌਰਾਨ ਭਾਰਤ ਦੀ ਪ੍ਰਤੀਬੱਧਤਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਅਤੇ ਦੁਨੀਆ ਦੇ ਆਲਮੀ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਕਿਫਾਇਤੀ ਵਿੱਤ ਦੀ ਲੋੜੀਂਦੀ ਉਪਲਬਧਤਾ ਸੁਨਿਸ਼ਚਿਤ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਆਲਮੀ ਵਿਕਾਸ ਅਤੇ ਸਥਿਰਤਾ ਸੁਨਿਸ਼ਚਿਤ ਕਰਨ ਦੇ ਲਈ ਟਿਕਾਊ ਵਿੱਤ ਦੀ ਜ਼ਰੂਰਤ ਨੂੰ ਸਮਝਣ ਦੀ ਜ਼ਰੂਰਤ ਦੋਹਰਾਈ, ਜੋ ਜੀ20 ਦੀ ਪ੍ਰਧਾਨਗੀ ਦੇ ਦੌਰਾਨ ਪ੍ਰਾਥਮਿਕਤਾ ਵਾਲੇ ਖੇਤਰਾਂ ਵਿੱਚੋਂ ਇੱਕ ਸੀ। ਉਨ੍ਹਾਂ ਨੇ ਕਿਹਾ ਕਿ ਇਹ ਹਰਿਤ, ਅਧਿਕ ਅਨੁਕੂਲਨਸ਼ੀਲਤਾ ਵਾਲੇ ਅਤੇ ਅਧਿਕ ਸਮਾਵੇਸ਼ੀ ਸਮਾਜਾਂ ਅਤੇ ਅਰਥਵਿਵਸਥਾਵਾਂ ਦੀ ਤਰਫ਼ ਪਰਿਵਰਤਨ ਨੂੰ ਹੁਲਾਰਾ ਦੇਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਅਨੁਮਾਨਾਂ ਦੇ ਅਨੁਸਾਰ, 2070 ਤੱਕ ਨੈੱਟ ਜ਼ੀਰੋ ਦਾ ਲਕਸ਼ ਪ੍ਰਾਪਤ ਕਰਨ ਦੇ ਲਈ ਭਾਰਤ ਨੂੰ ਭੀ ਘੱਟ ਤੋਂ ਘੱਟ 10 ਟ੍ਰਿਲੀਅਨ ਡਾਲਰ ਦੀ ਜ਼ਰੂਰਤ ਹੋਵੇਗੀ, ਇਸ ਨਿਵੇਸ਼ ਦੀ ਇੱਕ ਨਿਸ਼ਚਿਤ ਰਾਸ਼ੀ ਨੂੰ ਆਲਮੀ ਸਰੋਤਾਂ ਦੇ ਮਾਧਿਅਮ ਨਾਲ ਭੀ ਵਿੱਤ ਪੋਸ਼ਿਤ ਕਰਨਾ ਹੋਵੇਗਾ। ਉਨ੍ਹਾਂ ਨੇ ਆਈਐੱਫਐੱਸਸੀ ਨੂੰ ਟਿਕਾਊ ਵਿੱਤ ਦਾ ਆਲਮੀ ਕੇਂਦਰ ਬਣਾਉਣ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਗਿਫਟ ਆਈਐੱਫਐੱਸਸੀ, ਭਾਰਤ ਨੂੰ ਲੋਅ ਕਾਰਬਨ ਵਾਲੀ ਅਰਥਵਿਵਸਥਾ ਬਣਾਉਣ ਦੇ ਲਈ ਜ਼ਰੂਰੀ ਗ੍ਰੀਨ ਕੈਪੀਟਲ ਪ੍ਰਵਾਹ ਦਾ ਇੱਕ ਕੁਸ਼ਲ ਚੈਨਲ ਹੈ। ਗ੍ਰੀਨ ਬੌਂਡਸ, ਸਸਟੇਨੇਬਲ ਬੌਂਡਸ ਅਤੇ ਸਸਟੇਨੇਬਿਲਿਟੀ ਲਿੰਕਡ ਬੌਂਡਸ ਜਿਹੇ ਵਿੱਤੀ ਉਤਪਾਦਾਂ ਦੇ ਵਿਕਾਸ ਨਾਲ ਪੂਰੀ ਦੁਨੀਆ ਦਾ ਰਾਹ ਅਸਾਨ ਹੋ ਜਾਵੇਗਾ।” ਉਨ੍ਹਾਂ ਨੇ ਭਾਰਤ ਦੁਆਰਾ ਸੀਓਪੀ(COP)28 ਵਿੱਚ ਕੀਤੀ ਗਈ ਪ੍ਰੋ ਪਲੈਨੇਟ ਪਹਿਲ ‘ਗਲੋਬਲ ਗ੍ਰੀਨ ਕ੍ਰੈਡਿਟ ਇਨਿਸ਼ਿਏਟਿਵ’ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਮੋਦੀ ਨੇ ਉਦਯੋਗਪਤੀਆਂ ਨੂੰ ਗ੍ਰੀਨ ਕ੍ਰੈਡਿਟ ਦੇ ਲਈ ਇੱਕ ਮਾਰਕਿਟ ਮਕੈਨਿਜ਼ਮ ਵਿਕਸਿਤ ਕਰਨ ਬਾਰੇ ਆਪਣੇ ਵਿਚਾਰ ਰੱਖਣ ਦੀ ਤਾਕੀਦ ਕੀਤੀ (ਦਾ ਆਗਰਹਿ ਕੀਤਾ) ।

 

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਅੱਜ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਦੇ ਫਿਨਟੈੱਕ ਬਜ਼ਾਰਾਂ ਵਿੱਚੋਂ ਇੱਕ ਹੈ।” ਉਨ੍ਹਾਂ ਨੇ ਕਿਹਾ ਕਿ ਫਿਨਟੈੱਕ ਵਿੱਚ ਭਾਰਤ ਦੀ ਤਾਕਤ ਗਿਫਟ ਆਈਐੱਫਐੱਸਸੀ ਦੇ ਵਿਜ਼ਨ ਦੇ ਨਾਲ ਸਬੰਧਤ ਹੈ, ਅਤੇ ਇਸ ਸਦਕਾ ਇਹ ਸਥਾਨ ਤੇਜ਼ੀ ਨਾਲ ਫਿਨਟੈੱਕ ਦਾ ਉਭਰਦਾ ਹੋਇਆ ਕੇਂਦਰ ਬਣ ਰਿਹਾ ਹੈ। ਆਈਐੱਫਐੱਸਸੀਏ ਦੀਆਂ ਉਪਲਬਧੀਆਂ ਨੂੰ ਸੂਚੀਬੱਧ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈਐੱਫਐੱਸਸੀਏ ਦੇ ਵੱਲੋਂ 2022 ਵਿੱਚ ਫਿਨਟੈੱਕ ਦੇ ਲਈ ਇੱਕ ਪ੍ਰਗਤੀਸ਼ੀਲ ਨਿਆਮਕ ਢਾਂਚਾ ਅਤੇ ਆਈਐੱਫਐੱਸਸੀਏ ਦੀ ਫਿਨਟੈੱਕ ਪ੍ਰੋਤਸਾਹਨ ਯੋਜਨਾ ਨੂੰ ਜਾਰੀ ਕੀਤਾ ਗਿਆ, ਜੋ ਇਨੋਵੇਸ਼ਨ ਅਤੇ ਉੱਦਮਤਾ ਨੂੰ ਹੁਲਾਰਾ ਦੇਣ ਦੇ ਲਈ ਭਾਰਤੀ ਅਤੇ ਵਿਦੇਸ਼ੀ ਫਿਨਟੈੱਕ ਨੂੰ ਅਨੁਦਾਨ ਪ੍ਰਦਾਨ ਕਰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗਿਫਟ ਸਿਟੀ ਵਿੱਚ ਆਲਮੀ ਫਿਨਟੈੱਕ ਦੁਨੀਆ ਦਾ ਪ੍ਰਵੇਸ਼ ਦਵਾਰ ਅਤੇ ਦੁਨੀਆ ਦੇ ਲਈ ਫਿਨਟੈੱਕ ਪ੍ਰਯੋਗਸ਼ਾਲਾ ਬਣਨ ਦੀ ਸਮਰੱਥਾ ਮੌਜੂਦ ਹੈ। ਉਨ੍ਹਾਂ ਨੇ ਨਿਵੇਸ਼ਕਾਂ ਨੂੰ ਇਸ ਦਾ ਅਧਿਕਤਮ ਲਾਭ ਉਠਾਉਣ ਦੀ ਭੀ ਤਾਕੀਦ ਕੀਤੀ(ਦਾ ਭੀ ਆਗਰਹਿ ਕੀਤਾ)।

 

ਆਲਮੀ ਪੂੰਜੀ ਦੇ ਪ੍ਰਵਾਹ(flow of global capital) ਲਈ ਗਿਫਟ ਆਈਐੱਫਐੱਸਸੀ ਦੇ ਇੱਕ ਪ੍ਰਮੁੱਖ ਪ੍ਰਵੇਸ਼ ਦੁਆਰ ਬਣਨ ‘ਤੇ ਪ੍ਰਕਾਸ਼ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ‘ਟ੍ਰਾਈ-ਸਿਟੀ’ ਦੀ ਧਾਰਨਾ ਨੂੰ ਸਮਝਾਇਆ, ਯਾਨੀ ਇਤਿਹਾਸਿਕ ਸ਼ਹਿਰ ਅਹਿਮਦਾਬਾਦ ਅਤੇ ਰਾਜਧਾਨੀ ਗਾਂਧੀਨਗਰ ਦੇ ਦਰਮਿਆਨ ਸਥਿਤ ਹੋਣ ਨਾਲ ਇਸ ਨੂੰ ਅਸਾਧਾਰਣ ਕਨੈਕਟੀਵਿਟੀ ਮਿਲਦੀ ਹੈ। ਉਨ੍ਹਾਂ ਨੇ ਕਿਹਾ, ‘ਗਿਫਟ ਆਈਐੱਫਐੱਸਸੀ ਦਾ ਅਤਿਆਧੁਨਿਕ ਡਿਜੀਟਲ ਬੁਨਿਆਦੀ ਢਾਂਚਾ ਇੱਕ ਐਸਾ ਮੰਚ ਪ੍ਰਦਾਨ ਕਰਦਾ ਹੈ ਜੋ ਕਾਰੋਬਾਰਾਂ ਨੂੰ ਦਕਸ਼ਤਾ ਵਧਾਉਣ ਦੇ ਸਮਰੱਥ ਬਣਾਉਂਦਾ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਿਫਟ ਆਈਐੱਫਐੱਸਸੀ ਇੱਕ ਚੁੰਬਕ ਦੇ ਰੂਪ ਵਿੱਚ ਉੱਭਰਿਆ ਹੈ, ਜੋ ਵਿੱਤੀ ਅਤੇ ਟੈਕਨੋਲੋਜੀ ਜਗਤ ਦੀਆਂ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ, ਆਈਐੱਫਐੱਸਸੀ ਵਿੱਚ 58 ਪਰਿਚਾਲਨ ਸੰਸਥਾਵਾਂ, ਇੰਟਰਨੈਸ਼ਨਲ ਬੁਲੀਅਨ ਐਕਸਚੇਂਜ ਸਹਿਤ 3 ਐਕਸਚੇਂਜ, 9 ਵਿਦੇਸ਼ੀ ਬੈਂਕਾ ਸਹਿਤ 25 ਬੈਂਕ, 29 ਬੀਮਾ ਸੰਸਥਾਵਾਂ, 2 ਵਿਦੇਸ਼ੀ ਯੂਨੀਵਰਸਿਟੀਆਂ, ਕੰਸਲਟਿੰਗ ਫਰਮਸ, ਕਾਨੂੰਨ ਫਰਮ ਅਤੇ ਸੀਏ ਫਰਮ ਸਹਿਤ 50 ਤੋਂ ਅਧਿਕ ਪੇਸ਼ੇਵਰ ਸੇਵਾ ਪ੍ਰਦਾਤਾ ਹਨ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਅਗਲੇ ਕੁਝ ਵਰ੍ਹਿਆਂ ਵਿੱਚ ਗਿਫਟ ਸਿਟੀ ਦੁਨੀਆ ਦੇ ਬਿਹਤਰੀਨ ਅੰਤਰਰਾਸ਼ਟਰੀ ਵਿੱਤੀ ਕੇਂਦਰਾਂ ਵਿੱਚੋਂ ਇੱਕ ਹੋਵੇਗੀ।

 

|

ਪ੍ਰਧਾਨ ਮੰਤਰੀ ਨੇ ਇਸ ਬਾਤ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ, “ਭਾਰਤ ਗਹਿਰੀਆਂ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਵਪਾਰ ਤੇ ਵਣਜ ਦੀ ਇਤਿਹਾਸਿਕ ਪਰੰਪਰਾ ਵਾਲਾ ਦੇਸ਼ ਹੈ।” ਭਾਰਤ ਵਿੱਚ ਹਰੇਕ ਨਿਵੇਸ਼ਕ ਜਾਂ ਕੰਪਨੀ ਦੇ ਲਈ ਵਿਵਿਧ ਅਵਸਰਾਂ ਦੀ ਮੌਜੂਦਗੀ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਿਫਟ ਦੇ ਸਬੰਧ ਵਿੱਚ ਭਾਰਤ ਦਾ ਵਿਜ਼ਨ ਉਸ ਦੀ ਵਿਕਾਸ ਗਾਥਾ ਨਾਲ ਜੁੜਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਪ੍ਰਤੀਦਿਨ 4 ਲੱਖ ਹਵਾਈ ਯਾਤਰੀਆਂ ਦੀ ਉਦਾਹਰਣ ਦਿੰਦੇ ਹੋਏ 2014 ਵਿੱਚ ਯਾਤਰੀ ਏਅਰਕ੍ਰਾਫਟਾਂ ਦੀ ਸੰਖਿਆ 400 ਤੋਂ ਵਧ ਕੇ ਅੱਜ 700 ਤੋਂ ਅਧਿਕ ਹੋਣ ਅਤੇ ਪਿਛਲੇ 9 ਵਰ੍ਹਿਆਂ ਵਿੱਚ ਭਾਰਤ ਵਿੱਚ ਹਵਾਈ ਅੱਡਿਆਂ ਦੀ ਸੰਖਿਆ ਦੁੱਗਣੀ ਹੋਣ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਗਿਫਟ ਸਿਟੀ ਦੁਆਰਾ ਵਿਮਾਨ ਪੱਟੇ ‘ਤੇ ਦੇਣ ਵਾਲਿਆਂ ਨੂੰ ਪ੍ਰਦਾਨ ਕੀਤੀ ਜਾਣ ਵਾਲੀਆਂ ਵਿਭਿੰਨ ਸੁਵਿਧਾਵਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ ਦੱਸਿਆ, “ਆਉਣ ਵਾਲੇ ਵਰ੍ਹਿਆਂ ਵਿੱਚ ਸਾਡੀਆਂ ਏਅਰਲਾਈਨਸ ਲਗਭਗ 1000 ਏਅਰਕ੍ਰਾਫਟ ਖਰੀਦਣ ਜਾ ਰਹੀਆਂ ਹਨ।” ਉਨ੍ਹਾਂ ਨੇ ਆਈਐੱਫਐੱਸਸੀਏ ਦੇ ਜਹਾਜ਼ਾਂ ਨੂੰ ਪੱਟੇ ‘ਤੇ ਦੇਣ ਵਾਲੇ ਢਾਂਚੇ(Ship Leasing framework), ਆਈਟੀ ਪ੍ਰਤਿਭਾ ਦੇ ਬੜੇ ਸਮੂਹ, ਡੇਟਾ ਸੰਭਾਲ਼ ਕਾਨੂੰਨਾਂ ਅਤੇ ਗਿਫਟ ਦੀ ਡੇਟਾ ਅੰਬੈਸੀ ਪਹਿਲ ਦਾ ਭੀ ਜ਼ਿਕਰ ਕੀਤਾ ਜੋ ਸਾਰੇ ਦੇਸ਼ਾਂ ਅਤੇ ਕਾਰੋਬਾਰਾਂ ਨੂੰ ਡਿਜੀਟਲ ਨਿਰੰਤਰਤਾ ਦੇ ਲਈ ਸੁਰੱਖਿਅਤ ਸੁਵਿਧਾਵਾਂ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਕਿਹਾ, “ਭਾਰਤ ਦੀ ਯੁਵਾ ਪ੍ਰਤਿਭਾ ਦੀ ਬਦੌਲਤ, ਅਸੀਂ ਸਾਰੀਆਂ ਬੜੀਆਂ ਕੰਪਨੀਆਂ ਦੇ ਆਲਮੀ ਸਮਰੱਥਾ ਕੇਂਦਰਾਂ (global capability centers) ਦਾ ਅਧਾਰ ਬਣ ਗਏ ਹਾਂ।”

 

 

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਗਲੇ ਕੁਝ ਵਰ੍ਹਿਆਂ ਵਿੱਚ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਅਤੇ 2047 ਤੱਕ ਇੱਕ ਵਿਕਸਿਤ ਦੇਸ਼ ਬਣ ਜਾਵੇਗਾ। ਉਨ੍ਹਾਂ ਨੇ ਇਸ ਯਾਤਰਾ ਵਿੱਚ ਪੂੰਜੀ ਦੇ ਨਵੇਂ ਰੂਪਾਂ, ਡਿਜੀਟਲ ਟੈਕਨੋਲੋਜੀਆਂ ਅਤੇ ਨਵੇਂ ਦੌਰ ਦੀਆਂ ਵਿੱਤੀ ਸੇਵਾਵਾਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਗਿਫਟ ਸਿਟੀ (GIFT City) ਆਪਣੇ ਕੁਸ਼ਲ ਨਿਯਮਾਂ, ਸੰਚਾਲਨ ਦੇ ਲਈ ਤਿਆਰ ਬੁਨਿਆਦੀ ਢਾਂਚੇ (plug-and-play infrastructure), ਵਿਸ਼ਾਲ ਭਾਰਤੀ ਅੰਦਰੂਨੀ ਅਰਥਵਿਵਸਥਾ ਤੱਕ ਪਹੁੰਚ, ਸੰਚਾਲਨ ਦੀ ਲਾਭਕਾਰੀ ਲਾਗਤ ਅਤੇ ਪ੍ਰਤਿਭਾ ਲਾਭ ਦੇ ਨਾਲ ਬੇਜੋੜ ਅਵਸਰ ਪੈਦਾ ਕਰ ਰਿਹਾ ਹੈ। ਉਨ੍ਹਾਂ ਨੇ ਸਾਰੇ ਨਿਵੇਸ਼ਕਾਂ ਨੂੰ ਸੱਦਾ ਦਿੰਦੇ ਹੋਏ ਕਿਹਾ, “ਆਓ, ਗਿਫਟ ਆਈਐੱਫਐੱਸਸੀ ਦੇ ਨਾਲ ਮਿਲ ਕੇ ਅਸੀਂ ਆਲਮੀ ਸੁਪਨਿਆਂ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਅੱਗੇ ਵਧੀਏ। ਵਾਇਬ੍ਰੈਂਟ ਗੁਜਰਾਤ ਸਮਿਟ (Vibrant Gujarat Summit) ਭੀ ਜਲਦੀ ਹੀ ਹੋਣ ਜਾ ਰਿਹਾ ਹੈ।” ਸ਼੍ਰੀ ਮੋਦੀ ਨੇ ਆਪਣੀ ਬਾਤ ਸਮਾਪਤ ਕਰਦੇ ਹੋਏ ਕਿਹਾ, “ਆਓ, ਅਸੀਂ ਸਾਥ ਮਿਲ ਕੇ ਦੁਨੀਆ ਦੇ ਗੰਭੀਰ ਮੁੱਦਿਆਂ ਦਾ ਸਮਾਧਾਨ ਖੋਜਣ ਦੇ ਲਈ ਇਨੋਵੇਟਿਵ ਵਿਚਾਰਾਂ ਦਾ ਪਤਾ ਲਗਾਈਏ ਅਤੇ ਉਨ੍ਹਾਂ ਨੂੰ ਅੱਗੇ ਵਧਾਈਏ।”

 

 

ਪਿਛੋਕੜ

ਇਨਫਿਨਿਟੀ  ਫੋਰਮ ਦਾ ਦੂਸਰਾ ਐਡੀਸ਼ਨ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ 2024 (Vibrant Gujarat Global Summit 2024) ਦੇ ਪਹਿਲਾਂ ਦੇ ਸਮਾਗਮ (precursor event) ਦੇ ਰੂਪ ਵਿੱਚ ਭਾਰਤ ਸਰਕਾਰ ਦੀ ਸਰਪ੍ਰਸਤੀ ਵਿੱਚ ਇੰਟਰਨੈਸ਼ਨਲ ਫਾਇਨੈਂਸ਼ਿਅਲ ਸਰਵਿਸਿਜ਼ ਸੈਂਟਰਸ ਅਥਾਰਿਟੀ (ਆਈਐੱਫਐੱਸਸੀਏ) ਅਤੇ ਗਿਫਟ ਸਿਟੀ (GIFT City) ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਫੋਰਮ ਇੱਕ ਐਸਾ ਮੰਚ ਪ੍ਰਦਾਨ ਕਰਦਾ ਹੈ, ਜਿੱਥੇ ਦੁਨੀਆ ਭਰ ਤੋਂ ਪ੍ਰਗਤੀਸ਼ੀਲ ਵਿਚਾਰ, ਗੰਭੀਰ ਸਮੱਸਿਆਵਾਂ, ਇਨੋਵੇਟਿਵ ਟੈਕਨੋਲੋਜੀਆਂ ਦੀ ਤਲਾਸ਼ ਕੀਤੀ ਜਾਂਦੀ ਹੈ, ਉਨ੍ਹਾਂ ‘ਤੇ ਚਰਚਾ ਕੀਤੀ ਜਾਂਦੀ ਹੈ ਅਤੇ ਸਮਾਧਾਨਾਂ ਅਤੇ ਅਵਸਰਾਂ ਵਿੱਚ ਵਿਕਸਿਤ ਕੀਤਾ ਜਾਂਦਾ ਹੈ।

 

ਇਨਫਿਨਿਟੀ  ਫੋਰਮ ਦੇ ਦੂਸਰੇ ਐਡੀਸ਼ਨ ਦਾ ਥੀਮ ‘ਗਿਫਟ-ਆਈਐੱਫਐੱਸਸੀ: ਨਰਵ ਸੈਂਟਰ ਫੌਰ ਨਿਊ ਏਜ ਗਲੋਬਲ ਫਾਇਨੈਂਸ਼ਿਅਲ ਸਰਵਿਸਿਜ਼’(‘GIFT-IFSC: Nerve Centre for New Age Global Financial Services’) ਹੈ, ਜਿਸ ਦਾ ਨਿਮਨਲਿਖਿਤ ਤਿੰਨ ਟ੍ਰੈਕਸ ਦੇ ਮਾਧਿਅਮ ਨਾਲ ਪਰਸਪਰ ਅਨੁਬੱਧ( dovetailed) ਕੀਤਾ ਜਾਵੇਗਾ:

·        ਪਲੀਨਰੀ ਟ੍ਰੈਕ: ਨਵੇਂ ਦੌਰ ਦੇ ਅੰਤਰਰਾਸ਼ਟਰੀ ਵਿੱਤੀ ਕੇਂਦਰ ਦਾ ਨਿਰਮਾਣ(Plenary Track: Making of a New Age International Financial Centre)

·        ਗ੍ਰੀਨ ਟ੍ਰੈਕ: ਮੇਕਿੰਗ ਅ ਕੇਸ ਫੌਰ ਅ “ਗ੍ਰੀਨ ਸਟੈਕ”( Green Track: Making a case for a “Green Stack”)

·        ਸਿਲਵਰ ਟ੍ਰੈਕ: ਲੌਂਗਵਿਟੀ ਫਾਇਨੈਂਸ ਹੱਬ ਐਟ ਗਿਫਟ ਆਈਐੱਫਐੱਸਸੀਏ(Silver Track: Longevity Finance Hub at GIFT IFSC)

 

ਹਰੇਕ ਟ੍ਰੈਕ (Each track) ਵਿੱਚ ਇੱਕ ਸੀਨੀਅਰ ਉਦਯੋਗਪਤੀ(senior industry leader) ਦੁਆਰਾ ਇਨਫਿਨਿਟੀ  ਟਾਕ (Infinity Talk) ਤੇ ਭਾਰਤ ਅਤੇ ਦੁਨੀਆ ਭਰ ਵਿੱਚ ਵਿੱਤੀ ਖੇਤਰ ਦੇ ਉਦਯੋਗ ਮਾਹਿਰਾਂ ਅਤੇ ਪ੍ਰੈਕਟੀਸ਼ਨਰਾਂ ਦੇ ਇੱਕ ਪੈਨਲ ਦੁਆਰਾ ਚਰਚਾ ਸ਼ਾਮਲ ਹੋਵੇਗੀ, ਜੋ ਵਿਵਹਾਰਿਕ ਅੰਤਰਦ੍ਰਿਸ਼ਟੀ ਅਤੇ ਲਾਗੂਕਰਨ ਯੋਗ ਸਮਾਧਾਨ( practical insights and implementable solutions)ਪ੍ਰਦਾਨ ਕਰੇਗੀ।

 

ਫੋਰਮ ਵਿੱਚ 300 ਤੋਂ ਅਧਿਕ ਸੀਐੱਕਸਓਜ਼ (300+ CXOs) ਦੀ ਭਾਗੀਦਾਰੀ ਹੋਵੇਗੀ। ਇਸ ਵਿੱਚ ਭਾਰਤ ਅਤੇ ਅਮਰੀਕਾ, ਬ੍ਰਿਟੇਨ, ਸਿੰਗਾਪੁਰ, ਦੱਖਣ ਅਫਰੀਕਾ, ਸੰਯੁਕਤ ਅਰਬ ਅਮੀਰਾਤ, ਆਸਟ੍ਰੇਲੀਆ ਅਤੇ ਜਰਮਨੀ ਸਹਿਤ 20 ਤੋਂ ਅਧਿਕ ਦੇਸ਼ਾਂ (20+ countries) ਦੀ ਆਲਮੀ ਦਰਸ਼ਕਾਂ (global audience) ਦੀ ਮਜ਼ਬੂਤ ਔਨਲਾਈਨ ਭਾਗੀਦਾਰੀ ਹੋਵੇਗੀ। ਇਸ ਪ੍ਰੋਗਰਾਮ ਵਿੱਚ ਵਿਦੇਸ਼ੀ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰ ਅਤੇ ਵਿਦੇਸ਼ੀ ਦੂਤਾਵਾਸਾਂ ਦੇ ਪ੍ਰਤੀਨਿਧੀ ਭੀ ਸ਼ਾਮਲ ਹੋਣਗੇ।

 

 

 

 

 

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • krishangopal sharma Bjp January 17, 2025

    नमो नमो 🙏 जय भाजपा 🙏🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌷
  • kumarsanu Hajong October 06, 2024

    our resolve viksit Bharat
  • Reena chaurasia September 07, 2024

    ram
  • Indrajit Das February 12, 2024

    joy Modiji
  • Abhishek Wakhare February 11, 2024

    फिर एक बार मोदी सरकार
  • Dhajendra Khari February 10, 2024

    Modi sarkar fir ek baar
  • kripadhawale February 09, 2024

    👍👍👍
  • Rohit Patil February 09, 2024

    jay shree ram 🚩🙏
  • Rohit Patil February 09, 2024

    jay shree ram 🚩🙏
  • Dipak Dwebedi February 07, 2024

    राम हमारे गौरव के प्रतिमान हैं राम हमारे भारत की पहचान हैं राम हमारे घट-घट के भगवान हैं राम हमारी पूजा हैं अरमान हैं राम हमारे अंतरमन के प्राण हैं
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Namo Drone Didi, Kisan Drones & More: How India Is Changing The Agri-Tech Game

Media Coverage

Namo Drone Didi, Kisan Drones & More: How India Is Changing The Agri-Tech Game
NM on the go

Nm on the go

Always be the first to hear from the PM. Get the App Now!
...
We remain committed to deepening the unique and historical partnership between India and Bhutan: Prime Minister
February 21, 2025

Appreciating the address of Prime Minister of Bhutan, H.E. Tshering Tobgay at SOUL Leadership Conclave in New Delhi, Shri Modi said that we remain committed to deepening the unique and historical partnership between India and Bhutan.

The Prime Minister posted on X;

“Pleasure to once again meet my friend PM Tshering Tobgay. Appreciate his address at the Leadership Conclave @LeadWithSOUL. We remain committed to deepening the unique and historical partnership between India and Bhutan.

@tsheringtobgay”