ਮਹਾਨ ਅਧਿਆਤਮਿਕ ਗੁਰੂ ਦੇ ਸਨਮਾਨ ਵਿੱਚ ਸਮਾਰਕ ਟਿਕਟ ਅਤੇ ਸਿੱਕਾ ਜਾਰੀ ਕੀਤੇ
“ਚੈਤਨਯ ਮਹਾਪ੍ਰਭੁ ਕ੍ਰਿਸ਼ਨ ਪ੍ਰੇਮ ਦੇ ਪ੍ਰਤਿਮਾਨ ਸਨ। ਉਨ੍ਹਾਂ ਨੇ ਅਧਿਆਤਮ ਅਤੇ ਸਾਧਨਾ ਨੂੰ ਜਨ-ਸਾਧਾਰਣ ਦੇ ਲਈ ਸੁਲਭ ਬਣਾ ਦਿੱਤਾ”
“ਭਗਤੀ (Bhakti) ਸਾਡੇ ਰਿਸ਼ੀਆਂ ਦੁਆਰਾ ਦਿੱਤਾ ਗਿਆ ਇੱਕ ਸ਼ਾਨਦਾਰ ਦਰਸ਼ਨ ਹੈ; ਇਹ ਹਤਾਸ਼ਾ ਨਹੀਂ, ਬਲਕਿ ਆਸ਼ਾ ਅਤੇ ਆਤਮਵਿਸ਼ਵਾਸ ਹੈ; ਭਗਤੀ (Bhakti) ਭੈ ਨਹੀਂ, ਉਤਸ਼ਾਹ ਹੈ”
“ਸਾਡੇ ਭਗਤੀ ਮਾਰਗੀ (Bhakti Margi) ਸੰਤਾਂ ਨੇ ਨਾ ਕੇਵਲ ਸੁਤੰਤਰਤਾ ਅੰਦੋਲਨ ਵਿੱਚ, ਬਲਕਿ ਹਰ ਚੁਣੌਤੀਪੂਰਨ ਘੜੀ ਵਿੱਚ ਦੇਸ਼ ਦਾ ਮਾਰਗਦਰਸ਼ਨ ਕਰਨ ਵਿੱਚ ਭੀ ਇੱਕ ਅਨਮੋਲ ਭੂਮਿਕਾ ਨਿਭਾਈ ਹੈ”
“ਅਸੀਂ ਦੇਸ਼ (ਰਾਸ਼ਟਰ )ਨੂੰ ‘ਦੇਵ’(‘dev’) ਮੰਨਦੇ ਹਾਂ ਅਤੇ ‘ਦੇਵ ਸੇ ਦੇਸ਼’(‘dev se desh’) ਦੀ ਦ੍ਰਿਸ਼ਟੀ ਨਾਲ ਅੱਗੇ ਵਧਦੇ ਹਾਂ”
“ਭਾਰਤ ਦੇ ਵਿਵਿਧਤਾ ਵਿੱਚ ਏਕਤਾ ਦੇ ਮੰਤਰ ਵਿੱਚ ਵੰਡ ਦੇ ਲਈ ਕੋਈ ਸਥਾਨ ਨਹੀਂ”
“’ਏਕ ਭਾਰਤ ਸ਼੍ਰੇਸ਼ਠ ਭਾਰਤ’(‘Ek Bharat Shreshtha Bharat’) ਭਾਰਤ ਦੀ ਅਧਿਆਤਮਿਕ ਆਸਥਾ ਹੈ”
“ਬੰਗਾਲ ਅਧਿਆਤਮਿਕਤਾ ਅਤੇ ਬੌਧਿਕਤਾ ਦਾ ਨਿਰੰਤਰ ਊਰਜਾ-ਸਰੋਤ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ਵਿੱਚ ਸ੍ਰੀਲ ਪ੍ਰਭੁਪਾਦ ਜੀ ਦੀ 150ਵੀਂ ਜਯੰਤੀ (ਵਰ੍ਹੇਗੰਢ) ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਅਚਾਰੀਆ ਸ੍ਰੀਲ ਪ੍ਰਭੁਪਾਦ (Acharya Srila Prabhupada ) ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਸਮਾਰਕ ਟਿਕਟ ਅਤੇ ਇੱਕ ਸਿੱਕਾ ਜਾਰੀ ਕੀਤੇ। ਗੌੜੀਯ ਮਿਸ਼ਨ (Gaudiya Mission) ਦੇ ਸੰਸਥਾਪਕ, ਅਚਾਰੀਆ ਸ੍ਰੀਲ ਪ੍ਰਭੁਪਾਦ (Acharya Srila Prabhupada) ਨੇ ਵੈਸ਼ਣਵ ਆਸਥਾ (Vaishnava faith) ਦੇ ਮੂਲਭੂਤ ਸਿਧਾਂਤਾਂ ਦੀ ਸੰਭਾਲ਼ ਅਤੇ ਪ੍ਰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਨੇ ਸਾਰੇ ਮਹਾਨ ਸੰਤਾਂ ਦੀ ਉਪਸਥਿਤੀ ਨਾਲ ਭਾਰਤ ਮੰਡਪਮ ਦੀ ਸ਼ਾਨ ਕਈ ਗੁਣਾ ਵਧ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਭਵਨ ਦੀ ਧਾਰਨਾ ਭਗਵਾਨ ਬਸਵੇਸ਼ਵਰ ਦੇ ‘ਅਨੁਭਵ ਮੰਡਪ’(‘Anubhav Mandap’) ‘ਤੇ ਅਧਾਰਿਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਾਚੀਨ ਭਾਰਤ ਵਿੱਚ ਅਧਿਆਤਮਿਕ ਸੰਵਾਦ ਦਾ ਕੇਂਦਰ ਸੀ। ਪ੍ਰਧਾਨ ਮੰਤਰੀ ਨੇ ਕਿਹਾ, “‘ਅਨੁਭਵ ਮੰਡਪ’ (‘Anubhav Mandap’) ਸਮਾਜਿਕ ਭਲਾਈ ਦੇ ਵਿਸ਼ਵਾਸ ਅਤੇ ਸੰਕਲਪ ਦੀ ਊਰਜਾ ਦਾ ਕੇਂਦਰ ਸੀ।” ਉਨ੍ਹਾਂ ਨੇ ਕਿਹਾ, “ਸ੍ਰੀਲ ਪ੍ਰਭੁਪਾਦ ਜੀ (Srila Prabhupada ji ) ਦੀ 150ਵੀਂ ਜਯੰਤੀ (ਜਨਮ ਵਰ੍ਹੇਗੰਢ) ‘ਤੇ ਅੱਜ ਭਾਰਤ ਮੰਡਪਮ (Bharat Mandapam) ਦੇ ਅੰਦਰ ਭੀ ਐਸੀ ਹੀ ਊਰਜਾ ਦੇਖੀ ਜਾ ਸਕਦੀ ਹੈ।” ਭਾਰਤ ਮੰਡਪਮ (Bharat Mandapam) ਨੂੰ ਭਾਰਤ ਦੀਆਂ ਆਧੁਨਿਕ ਸਮਰੱਥਾਵਾਂ ਅਤੇ ਪ੍ਰਾਚੀਨ ਉਦਗਮ ਦਾ ਕੇਂਦਰ ਬਣਾਉਣ ‘ਤੇ ਸਰਕਾਰ ਦੇ ਫੋਕਸ ਨੂੰ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਹਾਲ ਹੀ ਵਿੱਚ ਸੰਪੰਨ ਜੀ-20 ਸਮਿਟ(G20 Summit) ਨੂੰ ਯਾਦ ਕੀਤਾ ਜਿਸ ਵਿੱਚ ਨਵੇਂ ਭਾਰਤ ਦੀਆਂ ਸੰਭਾਵਨਾਵਾਂ (possibilities of New India) ਦੀ ਝਲਕ ਨਜ਼ਰ ਆਈ ਸੀ।

ਪ੍ਰਧਾਨ ਮੰਤਰੀ ਨੇ ਕਿਹਾ, “ਅੱਜ, ਇਹ ਸਥਲ ਵਿਸ਼ਵ ਵੈਸ਼ਣਵ ਸੰਮੇਲਨ (World Vaishnav Convention) ਦੀ ਮੇਜ਼ਬਾਨੀ ਕਰ ਰਿਹਾ ਹੈ।” ਸ਼੍ਰੀ ਮੋਦੀ ਨੇ ਕਿਹਾ, ਇਹ ਨਵੇਂ ਭਾਰਤ ਦੀ ਤਸਵੀਰ (picture of the Naya Bharat) ਪੇਸ਼ ਕਰਦਾ ਹੈ, ਜੋ ਵਿਕਾਸ ਅਤੇ ਵਿਰਾਸਤ ਦਾ ਇੱਕ ਸੁਮੇਲ ਹੈ ਜਿੱਥੇ ਆਧੁਨਿਕਤਾ ਦਾ ਸੁਆਗਤ ਕੀਤਾ ਜਾਂਦਾ ਹੈ ਅਤੇ ਪਹਿਚਾਣ ਗਰਵ (ਮਾਣ) ਦਾ ਵਿਸ਼ਾ ਹੈ। ਪ੍ਰਧਾਨ ਮੰਤਰੀ ਨੇ ਇਸ ਸ਼ਾਨਦਾਰ ਅਵਸਰ ਦਾ ਹਿੱਸਾ ਬਣਨ ਦੇ ਲਈ ਆਭਾਰ ਵਿਅਕਤ ਕੀਤਾ ਅਤੇ ਭਗਵਾਨ ਕ੍ਰਿਸ਼ਨ (Lord Krishna) ਨੂੰ ਨਮਨ ਕੀਤਾ। ਉਨ੍ਹਾਂ ਨੇ ਸ੍ਰੀਲ ਪ੍ਰਭੁਪਾਦ ਜੀ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਜਾਰੀ ਡਾਕ ਟਿਕਟ ਅਤੇ ਸਮਾਰਕ ਸਿੱਕੇ ਦੇ ਲਈ ਸਭ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ ਅਯੁੱਧਿਆ ਧਾਮ (Ayodhya Dham) ਵਿੱਚ ਸ਼੍ਰੀ ਰਾਮ ਮੰਦਿਰ (Shri Ram Temple) ਦੇ ਅਭਿਸ਼ੇਕ (consecration) ਦੇ ਮੱਦੇਨਜ਼ਰ ਸ੍ਰੀਲ ਪ੍ਰਭੁਪਾਦ ਜੀ ਦੀ 150ਵੀਂ ਵਰ੍ਹੇਗੰਢ (ਜਯੰਤੀ) ਮਨਾਈ ਜਾ ਰਹੀ ਹੈ। ਲੋਕਾਂ ਦੇ ਚਿਹਰੇ ‘ਤੇ ਪ੍ਰਸੰਨਤਾ ਦੇਖ ਕੇ ਪ੍ਰਧਾਨ ਮੰਤਰੀ ਨੇ ਇਸ ਵਿਸ਼ਾਲ ਯਗ (massive Yagya) ਦੇ ਪੂਰਾ ਹੋਣ ਦਾ ਕ੍ਰੈਡਿਟ ਸੰਤਾਂ ਦੇ ਅਸ਼ੀਰਵਾਦ ਨੂੰ ਦਿੱਤਾ।

 

ਪ੍ਰਧਾਨ ਮੰਤਰੀ ਨੇ ਭਗਤੀ ਦੇ ਆਨੰਦ ਦਾ ਅਨੁਭਵ ਕਰਨ ਦੀਆਂ ਸਥਿਤੀਆਂ ਬਣਾਉਣ ਦੇ ਲਈ ਚੈਤਨਯ ਮਹਾਪ੍ਰਭੁ (Chaitanya Mahaprabhu) ਦੇ ਯੋਗਦਾਨ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਚੈਤਨਯ ਮਹਾਪ੍ਰਭੁ (Chaitanya Mahaprabhu) ਕ੍ਰਿਸ਼ਨ ਪ੍ਰੇਮ ਦੇ ਪ੍ਰਤਿਮਾਨ ਸਨ; ਉਨ੍ਹਾਂ ਨੇ ਅਧਿਆਤਮ ਅਤੇ ਸਾਧਨਾ ਨੂੰ ਜਨ-ਸਾਧਾਰਣ ਦੇ ਲਈ ਸੁਲਭ ਬਣਾ ਦਿੱਤਾ।” ਉਨ੍ਹਾਂ ਨੇ ਕਿਹਾ ਕਿ ਚੈਤਨਯ ਮਹਾਪ੍ਰਭੁ ਨੇ ਆਨੰਦ ਦੇ ਜ਼ਰੀਏ ਭਗਵਾਨ ਤੱਕ ਪਹੁੰਚਣ ਦਾ ਰਸਤਾ ਦਿਖਾਇਆ। ਪ੍ਰਧਾਨ ਮੰਤਰੀ ਨੇ ਆਪਣੇ ਵਿਅਕਤੀਗਤ ਅਨੁਭਵ ਨੂੰ ਯਾਦ ਕੀਤਾ ਜਦੋਂ ਜੀਵਨ ਦੇ ਇੱਕ ਪੜਾਅ ‘ਤੇ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਭਗਤੀ (Bhakti) ਵਿੱਚ ਪੂਰੀ ਤਰ੍ਹਾਂ ਨਾਲ ਜੀਣ ਦੇ ਬਾਵਜੂਦ ਇੱਕ ਖਾਲੀਪਨ ਸੀ, ਇੱਕ ਦੂਰੀ ਸੀ। ਉਨ੍ਹਾਂ ਨੇ ਕਿਹਾ ਕਿ ਇਹ ਭਜਨ ਕੀਰਤਨ (Bhajan Keertan) ਦਾ ਆਨੰਦ ਹੀ ਸੀ, ਜਿਸ ਵਿੱਚ ਪੂਰੀ ਲੀਨਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਮੈਂ ਵਿਅਕਤੀਗਤ ਤੌਰ ‘ਤੇ ਚੈਤਨਯ ਮਹਾਪ੍ਰਭੁ ਦੀ ਪਰੰਪਰਾ ਦੀ ਸ਼ਕਤੀ ਨੂੰ ਮਹਿਸੂਸ ਕੀਤਾ ਹੈ।” ਉਨ੍ਹਾਂ ਨੇ ਕਿਹਾ, ‘ਅੱਜ ਭੀ ਜਦੋਂ ਕੀਰਤਨ ਚਲ ਰਿਹਾ ਸੀ ਤਾਂ ਮੈਂ ਇੱਕ ਭਗਤ ਦੇ ਤੌਰ ‘ਤੇ ਤਾਲੀ ਵਜਾ ਰਿਹਾ ਸੀ, ਪ੍ਰਧਾਨ ਮੰਤਰੀ ਦੇ ਤੌਰ ‘ਤੇ ਨਹੀਂ।’ ਪ੍ਰਧਾਨ ਮੰਤਰੀ ਨੇ ਕਿਹਾ, “ਚੈਤਨਯ ਮਹਾਪ੍ਰਭੁ ਨੇ ਕ੍ਰਿਸ਼ਨ ਲੀਲਾ ਦੀ ਗੀਤਾਤਮਕਤਾ (lyricism of Krishna Leela) ਦੇ ਨਾਲ-ਨਾਲ ਜੀਵਨ ਨੂੰ ਸਮਝਣ ਦੇ ਲਈ ਉਸ ਦਾ ਮਹੱਤਵ ਭੀ ਦੱਸਿਆ।” 

 

ਪ੍ਰਧਾਨ ਮੰਤਰੀ ਨੇ ਇਹ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਚੈਤਨਯ ਮਹਾਪ੍ਰਭੁ ਜਿਹੀਆਂ ਵਿਭੂਤੀਆਂ ਸਮੇਂ ਦੇ ਅਨੁਸਾਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਕਾਰਜਾਂ ਨੂੰ ਅੱਗੇ ਵਧਾਉਂਦੀਆਂ ਰਹਿੰਦੀਆਂ ਹਨ। ਸ੍ਰੀਲ ਭਗਤੀਸਿਧਾਂਤ ਪ੍ਰਭੁਪਾਦ, ਉਨ੍ਹਾਂ ਦੇ  ਹੀ ਸੰਕਲਪਾਂ ਦੀ ਪ੍ਰਤੀਮੂਰਤੀ ਸਨ। ਉਨ੍ਹਾਂ ਨੇ ਕਿਹਾ ਕਿ ਸ੍ਰੀਲ ਪ੍ਰਭੁਪਾਦ ਜੀ ਦੇ ਜੀਵਨ ਨੇ ਸਾਨੂੰ ਦਿਖਾਇਆ ਕਿ ਧਿਆਨ ਦੇ ਨਾਲ ਕੁਝ ਭੀ ਕਿਵੇਂ ਪ੍ਰਾਪਤ ਕੀਤਾ ਜਾਵੇ। ਉਨ੍ਹਾਂ ਨੇ ਸਭ ਦੇ ਕਲਿਆਣ ਦਾ ਮਾਰਗ ਪੱਧਰਾ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸ੍ਰੀਲ ਪ੍ਰਭੁਪਾਦ ਜੀ ਜਦੋਂ 10 ਵਰ੍ਹੇ ਤੋਂ ਘੱਟ ਉਮਰ ਦੇ ਸਨ, ਤਦ ਉਨ੍ਹਾਂ ਨੇ ਗੀਤਾ(Geeta) ਨੂੰ ਕੰਠਸਥ (ਯਾਦ )ਕਰ ਲਿਆ ਸੀ ਅਤੇ ਨਾਲ ਹੀ ਉਨ੍ਹਾਂ ਨੇ ਸੰਸਕ੍ਰਿਤ, ਵਿਆਕਰਣ ਅਤੇ ਵੇਦਾਂ (Sanskrit, Grammar and the Vedas) ਦਾ ਭੀ ਗਿਆਨ ਪ੍ਰਾਪਤ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਸ੍ਰੀਲ ਪ੍ਰਭੁਪਾਦ ਜੀ ਨੇ ਖਗੋਲੀ ਗਣਿਤ (astronomical mathematics) ਵਿੱਚ ਸੂਰਯ ਸਿਧਾਂਤ ਗ੍ਰੰਥ (Surya Siddhant Granth) ਦਾ ਵਰਣਨ ਕੀਤਾ ਅਤੇ ਸਿਧਾਂਤ ਸਰਸਵਤੀ(Siddhant Saraswati) ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੇ 24 ਸਾਲ ਦੀ ਉਮਰ ਵਿੱਚ ਇੱਕ ਸੰਸਕ੍ਰਿਤ ਸਕੂਲ ਭੀ ਖੋਲ੍ਹਿਆ। ਉਨ੍ਹਾਂ ਨੇ ਦੱਸਿਆ ਕਿ ਸ੍ਰੀਲ ਪ੍ਰਭੁਪਾਦ ਜੀ ਨੇ 100 ਤੋਂ ਅਧਿਕ ਕਿਤਾਬਾਂ ਅਤੇ ਲੇਖ ਲਿਖੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸ੍ਰੀਲ ਪ੍ਰਭੁਪਾਦ ਜੀ ਨੇ ਜੀਵਨ ਦੇ ਨਾਲ ਗਿਆਨ ਮਾਰਗ ਅਤੇ ਭਗਤੀ ਮਾਰਗ (ਗਿਆਨ ਅਤੇ ਸਮਰਪਣ ਦਾ ਮਾਰਗ) (Gyan Marg and Bhakti Marg ( path of knowledge and dedication))ਦਰਮਿਆਨ ਸੰਤੁਲਨ ਬਣਾਇਆ। ਉਨ੍ਹਾਂ ਨੇ ਕਿਹਾ ਕਿ ਸ੍ਰੀਲ ਪ੍ਰਭੁਪਾਦ ਸੁਆਮੀ ਨੇ ਅਹਿੰਸਾ ਅਤੇ ਪ੍ਰੇਮ ਦੇ ਮਾਨਵੀ ਸੰਕਲਪ ਦੇ ਵੈਸ਼ਣਵ ਭਾਵ (Vaishnav Bhav) ਦਾ ਪ੍ਰਚਾਰ ਕਰਨ ਦੇ ਲਈ ਕੰਮ ਕੀਤਾ, ਜਿਸ ਦਾ ਸੱਦਾ ਗਾਂਧੀਜੀ ਦਿੰਦੇ ਸਨ। 

 

ਪ੍ਰਧਾਨ ਮੰਤਰੀ ਨੇ ਵੈਸ਼ਣਵ ਭਾਵ( Vaishnav Bhav) ਨਾਲ ਗੁਜਰਾਤ ਦੇ ਸਬੰਧ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਗੁਜਰਾਤ ਵਿੱਚ ਭਗਵਾਨ ਕ੍ਰਿਸ਼ਨ ਦੀਆਂ ਲੀਲਾਵਾਂ(Lord Krishna’s leelas) ਅਤੇ ਗੁਜਰਾਤ ਵਿੱਚ ਮੀਰਾ ਬਾਈ ਦੇ ਈਸ਼ਵਰ ਵਿੱਚ ਲੀਨ ਹੋਣ (Meera Bai’s immersion in God) ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੇ ਕ੍ਰਿਸ਼ਨ ਅਤੇ ਚੈਤਨਯ ਮਹਾਪ੍ਰਭੁ ਦੀ ਪਰੰਪਰਾ ਨੂੰ ਮੇਰੇ ਜੀਵਨ ਦਾ ਸੁਭਾਵਿਕ ਹਿੱਸਾ ਬਣਾ ਦਿੱਤਾ ਹੈ।

 

ਪ੍ਰਧਾਨ ਮੰਤਰੀ ਨੇ ਭਾਰਤ ਦੀ ਅਧਿਆਤਮਿਕ ਚੇਤਨਾ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ 2016 ਵਿੱਚ ਗੌੜੀਯ ਮਿਸ਼ਨ (Gaudiya Mission) ਦੇ ਸ਼ਤਾਬਦੀ ਵਰ੍ਹੇ ਵਿੱਚ ਆਪਣੇ ਵਿਚਾਰ ਵਿਅਕਤ ਕੀਤੇ ਸਨ। ਉਨ੍ਹਾਂ ਨੇ ਉਦਗਮ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿਸੇ ਦੀ ਉਦਗਮ ਤੋਂ ਦੂਰੀ ਦੀ ਸਭ ਤੋਂ ਬੜੀ ਅਭਿਵਿਅਕਤੀ ਉਸ ਦੀਆਂ ਸਮਰੱਥਾਵਾਂ ਅਤੇ ਸ਼ਕਤੀਆਂ ਨੂੰ ਭੁੱਲਣਾ ਹੈ। ਉਨ੍ਹਾਂ ਨੇ ਕਿਹਾ ਕਿ ਭਗਤੀ(Bhakti) ਦੀ ਗੌਰਵਸ਼ਾਲੀ ਪਰੰਪਰਾ ਦੇ ਨਾਲ ਭੀ ਐਸਾ ਹੀ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕਈ ਲੋਕ ਭਗਤੀ, ਤਾਰਕਿਕਤਾ ਅਤੇ ਆਧੁਨਿਕਤਾ ਨੂੰ ਵਿਰੋਧਾਭਾਸੀ ਮੰਨਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਭਗਤੀ (Bhakti) ਸਾਡੇ ਰਿਸ਼ੀਆਂ ਦੁਆਰਾ ਦਿੱਤਾ ਗਿਆ ਇੱਕ ਸ਼ਾਨਦਾਰ ਦਰਸ਼ਨ ਹੈ। ਇਹ ਹਤਾਸ਼ਾ ਨਹੀਂ, ਬਲਕਿ ਆਸ਼ਾ ਅਤੇ ਆਤਮਵਿਸ਼ਵਾਸ ਹੈ। ਭਗਤੀ ਭੈ ਨਹੀਂ, ਉਤਸ਼ਾਹ ਹੈ।” ਉਨ੍ਹਾਂ ਨੇ ਕਿਹਾ ਕਿ ਭਗਤੀ (Bhakti) ਹਾਰ ਨਹੀਂ ਬਲਕਿ ਪ੍ਰਭਾਵ ਦਾ ਸੰਕਲਪ ਹੈ। ਉਨ੍ਹਾਂ ਨੇ ਕਿਹਾ ਕਿ ਭਗਤੀ (Bhakti) ਵਿੱਚ ਖ਼ੁਦ ‘ਤੇ ਵਿਜੈ ਪਾਉਣਾ ਅਤੇ ਮਾਨਵਤਾ ਦੇ ਲਈ ਕੰਮ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਭਾਵਨਾ ਦੇ ਕਾਰਨ ਭਾਰਤ ਨੇ ਆਪਣੀਆਂ ਸੀਮਾਵਾਂ ਦੇ ਵਿਸਤਾਰ ਦੇ ਲਈ ਕਦੇ ਦੂਸਰਿਆਂ ‘ਤੇ ਆਕ੍ਰਮਣ(ਹਮਲਾ) ਨਹੀਂ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਭਗਤੀ ਦੀ ਮਹਿਮਾ( glories of Bhakti) ਨਾਲ ਦੁਬਾਰਾ ਪਰੀਚਿਤ ਕਰਵਾਉਣ ਦੇ ਲਈ ਸੰਤਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਆਜ਼ਾਦੀ ਕੇ ਅੰਮ੍ਰਿਤ ਕਾਲ (Amrit Kaal) ਵਿੱਚ ਦੇਸ਼ ‘ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ’ ਦਾ ਸੰਕਲਪ ਲੈ ਕੇ ਸੰਤਾਂ ਦੇ ਸੰਕਲਪ ਨੂੰ ਅੱਗੇ ਵਧਾ ਰਿਹਾ ਹੈ।”

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਸੱਭਿਆਚਾਰਕ ਅਤੇ ਸਮਾਜਿਕ ਤਾਣੇ-ਬਾਣੇ ਵਿੱਚ ਅਧਿਆਤਮਿਕਤਾ ਦੀ ਅਗਵਾਈ ਕਰਨ ਵਾਲਿਆਂ ਦੇ ਮਹੱਤਵਪੂਰਨ ਯੋਗਦਾਨ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਅਤੇ ਇਸ ਦੇ ਰਾਸ਼ਟਰੀ ਲੋਕਾਚਾਰ ਨੂੰ ਆਕਾਰ ਦੇਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ। ਸਾਡੇ ਭਗਤੀ ਮਾਰਗੀ (Bhakti Margi) ਸੰਤਾਂ ਨੇ ਨਾ ਕੇਵਲ ਸੁਤੰਤਰਤਾ ਅੰਦੋਲਨ ਵਿੱਚ ਬਲਕਿ ਹਰ ਚੁਣੌਤੀਪੂਰਨ ਪੜਾਅ ਵਿੱਚ ਰਾਸ਼ਟਰ ਦਾ ਮਾਰਗਦਰਸ਼ਨ ਕਰਨ ਵਿੱਚ ਭੀ ਅਨਮੋਲ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ, “ਭਾਰਤ ਦੇ ਉਤਾਰ-ਚੜ੍ਹਾਅ ਭਰੇ ਇਤਿਹਾਸ ਵਿੱਚ, ਉੱਘੇ ਸੰਤ ਅਤੇ ਅਧਿਆਤਮਿਕ ਲੀਡਰ ਵਿਭਿੰਨ ਸਮਰੱਥਾਵਾਂ ਵਿੱਚ ਰਾਸ਼ਟਰ ਨੂੰ ਦਿਸ਼ਾ ਪ੍ਰਦਾਨ ਕਰਨ ਦੇ ਲਈ ਉੱਭਰੇ ਹਨ।” ਉਨ੍ਹਾਂ ਨੇ ਕਠਿਨ ਮੱਧਯੁਗੀ ਕਾਲ ਵਿੱਚ ਸੰਤਾਂ ਦੀ ਭੂਮਿਕਾ ਨੂੰ ਭੀ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਇਨ੍ਹਾਂ ਸਤਿਕਾਰਯੋਗ ਸੰਤਾਂ ਨੇ ਸਾਨੂੰ ਸਿਖਾਇਆ ਹੈ ਕਿ ਸੱਚਾ ਸਮਰਪਣ ਖ਼ੁਦ ਨੂੰ ਪਰਮ ਸ਼ਕਤੀ ਦੇ ਪ੍ਰਤੀ ਸਮਰਪਿਤ ਕਰਨ ਵਿੱਚ ਨਿਹਿਤ ਹੈ। ਸਦੀਆਂ ਦੀਆਂ ਪ੍ਰਤੀਕੂਲ ਪਰਿਸਥਿਤੀਆਂ ਦੇ ਦਰਮਿਆਨ, ਉਨ੍ਹਾਂ ਨੇ ਸਾਡੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਰੱਖਿਆ ਕਰਦੇ ਹੋਏ ਤਿਆਗ ਅਤੇ ਦ੍ਰਿੜ੍ਹਤਾ ਦੇ ਗੁਣਾਂ ਨੂੰ ਬਰਕਰਾਰ ਰੱਖਿਆ।” “ਉਨ੍ਹਾਂ ਦੀਆਂ ਸਿੱਖਿਆਵਾਂ ਨੇ ਸਾਡੇ ਵਿੱਚ ਇਹ ਵਿਸ਼ਵਾਸ ਫਿਰ ਤੋਂ ਪੈਦਾ ਕੀਤਾ ਹੈ ਕਿ ਜਦੋਂ ਸਤਯ (ਸੱਚ) ਦੀ ਖੋਜ ਵਿੱਚ ਸਭ ਕੁਝ ਬਲੀਦਾਨ ਕਰ ਦਿੱਤਾ ਜਾਂਦਾ ਹੈ, ਤਾਂ ਅਸਤਯ (ਝੂਠ) ਲਾਜ਼ਮੀ ਤੌਰ ‘ਤੇ ਖ਼ਤਮ ਹੋ ਜਾਂਦਾ ਹੈ ਅਤੇ ਸਤਯ (ਸੱਚ) ਦੀ ਜਿੱਤ ਹੁੰਦੀ ਹੈ। ਇਸ ਲਈ, ਸਤਯ (ਸੱਚ) ਦੀ ਜਿੱਤ ਅਟਲ ਹੈ  - ਜਿਹਾ ਕਿ ਅਸੀਂ ਕਹਿੰਦੇ ਹਾਂ, ‘ਸਤਯਮੇਵ ਜਯਤੇ’('सत्यमेव जयते'-'Satyamev Jayate')।”

 

ਪ੍ਰਧਾਨ ਮੰਤਰੀ ਮੋਦੀ ਨੇ ਯਾਦ ਕੀਤਾ ਕਿ ਆਜ਼ਾਦੀ ਦੇ ਸੰਘਰਸ਼ ਦੇ ਦੌਰਾਨ, ਸੁਆਮੀ ਵਿਵੇਕਾਨੰਦ ਅਤੇ ਸ੍ਰੀਲ ਪ੍ਰਭੁਪਾਦ (Swami Vivekananda and Srila Prabhupada) ਜਿਹੇ ਅਧਿਆਤਮਿਕ ਵਿਭੂਤੀਆਂ(spiritual luminaries) ਨੇ ਜਨਤਾ ਵਿੱਚ ਅਸੀਮ ਊਰਜਾ ਦੇ ਸੰਚਾਰ ਕੀਤਾ ਅਤੇ ਉਨ੍ਹਾਂ ਨੂੰ ਧਾਰਮਿਕਤਾ ਦੇ ਮਾਰਗ ‘ਤੇ ਮਾਰਗਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਨੇਤਾਜੀ ਸੁਭਾਸ਼ ਅਤੇ ਮਹਾਮਨਾ ਮਾਲਵੀਯ (Netaji Subhas and Mahamana Malviya) ਜਿਹੀਆਂ ਸ਼ਖ਼ਸੀਅਤਾਂ ਨੇ ਸ੍ਰੀਲ ਪ੍ਰਭੁਪਾਦ ਤੋਂ ਮਾਰਗਦਰਸ਼ਨ ਮੰਗਿਆ।

ਪ੍ਰਧਾਨ ਮੰਤਰੀ ਨੇ ਕਿਹਾ, “ਬਲੀਦਾਨ ਦੇ ਮਾਧਿਅਮ ਨਾਲ ਸਹਿਣ ਕਰਨ ਅਤੇ ਅਮਰ ਰਹਿਣ ਦਾ ਆਤਵਿਸ਼ਵਾਸ ਭਗਤੀ ਯੋਗ ਦੇ ਅਭਿਆਸ (practice of Bhakti Yoga) ਤੋਂ ਪ੍ਰਾਪਤ ਹੁੰਦਾ ਹੈ।” ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਅੱਜ, ਇਸੇ ਆਤਮਵਿਸ਼ਵਾਸ ਅਤੇ ਭਗਤੀ ਦੇ ਨਾਲ, ਲੱਖਾਂ ਭਾਰਤੀ ਅਧਿਆਤਮਿਕ ਯਾਤਰਾ ‘ਤੇ ਨਿਕਲ ਪਏ ਹਨ, ਜਿਸ ਨਾਲ ਸਾਡੇ ਦੇਸ਼ ਵਿੱਚ ਸਮ੍ਰਿੱਧੀ ਦੇ ਯੁਗ ਦੀ ਸ਼ੁਰੂਆਤ ਹੋਈ ਹੈ। ਅਸੀਂ ਰਾਸ਼ਟਰ ਨੂੰ ‘ਦੇਵ’(‘dev’) ਮੰਨਦੇ ਹਾਂ ਅਤੇ ‘ਦੇਵ ਸੇ ਦੇਸ਼’ ਦੀ ਦ੍ਰਿਸ਼ਟੀ (vision of ‘dev se desh’) ਨਾਲ ਅੱਗੇ ਵਧਦੇ ਹਾਂ।”

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅਸੀਂ ਆਪਣੀ ਸ਼ਕਤੀ ਅਤੇ ਵਿਵਿਧਤਾ ਦਾ ਉਪਯੋਗ ਕੀਤਾ ਹੈ, ਦੇਸ਼ ਦੇ ਹਰ ਕੋਣੇ ਨੂੰ ਪ੍ਰਗਤੀ ਦੇ ਸ਼ਕਤੀ-ਕੇਂਦਰ ਵਿੱਚ ਬਦਲ ਦਿੱਤਾ ਹੈ।” ਸਾਡੇ ਰਾਸ਼ਟਰ ਦੀ ਵਿਵਿਧਤਾ ਦੇ ਅੰਦਰ ਨਿਹਿਤ ਏਕਤਾ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਜਿਵੇਂ ਕਿ ਸ਼੍ਰੀ ਕ੍ਰਿਸ਼ਨ(Shri Krishna) ਸਾਨੂੰ ਸਿਖਾਉਂਦੇ ਹਨ- ‘ਮੈਂ ਸਾਰੇ ਜੀਵਿਤ ਪ੍ਰਾਣੀਆਂ ਦੇ ਦਿਲਾਂ ਵਿੱਚ ਬੈਠਾ ਆਤਮਾ ਹਾਂ’ ਵਿਵਿਧਤਾ ਵਿੱਚ ਇਹ ਏਕਤਾ ਭਾਰਤੀ ਮਾਨਸ ਵਿੱਚ ਇਤਨੀ ਗਹਿਰਾਈ ਨਾਲ ਵਸੀ ਹੋਈ ਹੈ ਕਿ ਇਸ ਵਿੱਚ ਵਿਭਾਜਨ ਦੀ ਕੋਈ ਗੁੰਜਾਇਸ਼ ਨਹੀਂ ਹੈ।” ਪ੍ਰਧਾਨ ਮੰਤਰੀ ਨੇ ਕਿਹਾ, “ਦੁਨੀਆ ਦੇ ਲਈ, ਇੱਕ ਰਾਸ਼ਟਰ ਇੱਕ ਰਾਜਨੀਤਕ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰ ਸਕਦਾ ਹੈ, ਲੇਕਿਨ ਭਾਰਤ ਦੇ ਲਈ, ‘ਏਕ ਭਾਰਤ, ਸ਼੍ਰੇਸ਼ਠ ਭਾਰਤ’('Ek Bharat Shreshtha Bharat') ਇੱਕ ਅਧਿਆਤਮਿਕ ਵਿਸ਼ਵਾਸ (spiritual belief) ਹੈ।”

 

ਸ੍ਰੀਲ ਪ੍ਰਭੁਪਾਦ ਜੀ ਦੇ ਜੀਵਨ ਨੂੰ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ('Ek Bharat Shreshtha Bharat') ਦੀ ਉਦਾਹਰਣ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ ਪੁਰੀ (Puri) ਵਿੱਚ ਹੋਇਆ ਸੀ, ਉਨ੍ਹਾਂ ਨੇ ਦੱਖਣ ਦੇ ਰਾਮਾਨੁਜਚਾਰੀਆ ਜੀ (Ramanujacharya ji) ਦੀ ਪਰੰਪਰਾ ਵਿੱਚ ਦੀਖਿਆ (initiation) ਲਈ ਅਤੇ ਚੈਤਨਯ ਮਹਾਪ੍ਰਭੁ ਦੀ ਪਰੰਪਰਾ ਨੂੰ ਅੱਗੇ ਵਧਾਇਆ। ਉਨ੍ਹਾਂ ਦੀ ਅਧਿਆਤਮਿਕ ਯਾਤਰਾ ਦਾ ਕੇਂਦਰ, ਬੰਗਾਲ ਵਿੱਚ ਉਨ੍ਹਾਂ ਦਾ ਮਠ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਬੰਗਾਲ ਅਧਿਆਤਮਿਕਤਾ ਅਤੇ ਬੌਧਿਕਤਾ ਦਾ ਨਿਰੰਤਰ ਊਰਜਾ-ਸਰੋਤ ਹੈ।” ਸ਼੍ਰੀ ਮੋਦੀ ਨੇ ਕਿਹਾ ਕਿ ਬੰਗਾਲ ਦੀ ਭੂਮੀ ਨੇ ਦੇਸ਼ ਨੂੰ ਰਾਮਕ੍ਰਿਸ਼ਨ ਪਰਮਹੰਸ, ਸੁਆਮੀ ਵਿਵੇਕਾਨੰਦ, ਸ਼੍ਰੀ ਅਰਬਿੰਦੋ, ਗੁਰੂ ਰਬਿੰਦਰਨਾਥ ਟੈਗੋਰ ਅਤੇ ਰਾਜਾ ਰਾਮਮੋਹਨ ਰੌਏ (Ramakrishna Paramhansa, Swami Vivekananda, Sri Aurobindo, Guru Rabindranath Tagore and Raja Rammohan Roy) ਜਿਹੇ ਸੰਤ ਦਿੱਤੇ।

 

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਅੱਜ ਹਰ ਜਗ੍ਹਾ ਭਾਰਤ ਦੀ ਗਤੀ ਅਤੇ ਪ੍ਰਗਤੀ ਦੀ ਚਰਚਾ ਹੋ ਰਹੀ ਹੈ ਅਤੇ ਅਸੀਂ ਆਧੁਨਿਕ ਬੁਨਿਆਦੀ ਢਾਂਚੇ ਅਤੇ ਹਾਈ-ਟੈੱਕ ਸੇਵਾਵਾਂ (modern infrastructure and hi-tech services) ਵਿੱਚ ਵਿਕਸਿਤ ਦੇਸ਼ਾਂ ਦੇ ਬਰਾਬਰ ਹਾਂ। ਉਨ੍ਹਾਂ ਨੇ ਕਿਹਾ, “ਅਸੀਂ ਕਈ ਖੇਤਰਾਂ ਵਿੱਚ ਬੜੇ ਦੇਸ਼ਾਂ ਤੋਂ ਭੀ ਅੱਗੇ ਨਿਕਲ ਰਹੇ ਹਾਂ।” ਉਨ੍ਹਾਂ ਨੇ ਕਿਹਾ ਕਿ ਭਾਰਤੀਆਂ ਨੂੰ ਲੀਡਰਸ਼ਿਪ ਭੂਮਿਕਾ ਵਿੱਚ ਦੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਯੋਗ ਦੁਨੀਆ ਦੇ ਹਰ ਘਰ ਤੱਕ ਪਹੁੰਚ ਰਿਹਾ ਹੈ ਅਤੇ ਆਯੁਰਵੇਦ ਅਤੇ ਨੈਚਰੋਪੈਥੀ (Ayurveda and Naturopathy) ‘ਤੇ ਭਰੋਸਾ ਭੀ ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਦ੍ਰਿਸ਼ਟੀਕੋਣ ਵਿੱਚ ਬਦਲਾਅ ਦੇ ਲਈ ਭਾਰਤ ਦੇ ਨੌਜਵਾਨਾਂ ਦੀ ਊਰਜਾ ਨੂੰ ਕ੍ਰੈਡਿਟ ਦਿੱਤਾ ਅਤੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਉਹ ਗਿਆਨ ਅਤੇ ਅਨੁਸੰਧਾਨ (knowledge and research) ਦੋਨਾਂ ਨੂੰ ਇਕੱਠੇ ਲੈ ਕੇ ਚਲਣ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਨਵੀਂ ਪੀੜ੍ਹੀ ਹੁਣ ਆਪਣੀ ਸੰਸਕ੍ਰਿਤੀ ਨੂੰ ਗਰਵ (ਮਾਣ) ਨਾਲ ਆਪਣੇ ਸਿਰ-ਮੱਥੇ ‘ਤੇ ਰੱਖਦੀ ਹੈ।” ਉਨ੍ਹਾਂ ਨੇ ਕਿਹਾ ਕਿ ਅੱਜ ਦਾ ਯੁਵਾ ਅਧਿਆਤਮ ਅਤੇ ਸਟਾਰਟਅੱਪਸ (spirituality and start-ups) ਦੋਨਾਂ ਦਾ ਮਹੱਤਵ ਸਮਝਦਾ ਹੈ ਅਤੇ ਦੋਨਾਂ ਵਿੱਚ ਸਮਰੱਥ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਇਸ ਸਦਕਾ, ਕਾਸ਼ੀ ਅਤੇ ਅਯੁੱਧਿਆ (Kashi and Ayodhya) ਜਿਹੇ ਤੀਰਥਯਾਤਰੀਆਂ ਵਿੱਚ ਬੜੀ ਸੰਖਿਆ ਵਿੱਚ ਯੁਵਾ ਸ਼ਾਮਲ ਹੋ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਭਾਰਤ ਦੀ ਯੁਵਾ ਪੀੜ੍ਹੀ ਦੀ ਜਾਗਰੂਕਤਾ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਕਿਸੇ ਦੇਸ਼ ਦੇ ਲਈ ਇਹ ਸੁਭਾਵਿਕ ਹੈ ਕਿ ਉਹ ਚੰਦਰਯਾਨ (Chandrayaan)ਭੀ ਬਣਾਏ ਅਤੇ ਚੰਦਰਸ਼ੇਖਰ ਮਹਾਦੇਵ ਧਾਮ (Chandrashekhar Mahadev Dham) ਨੂੰ ਭੀ ਪ੍ਰਕਾਸ਼ਵਾਨ ਕਰੇ। “ਜਦੋਂ ਯੁਵਾ ਦੇਸ਼ ਦੀ ਅਗਵਾਈ ਕਰਦੇ ਹਨ, ਤਾਂ ਇਹ ਚੰਦਰਮਾ ‘ਤੇ ਇੱਕ ਰੋਵਰ ਉਤਾਰ ਸਕਦੇ ਹਨ, ਅਤੇ ਲੈਂਡਿੰਗ ਸਥਾਨ (landing spot) ਨੂੰ ‘ਸ਼ਿਵਸ਼ਕਤੀ’(‘Shivshakti’) ਨਾਮ ਦੇ ਕੇ ਪਰੰਪਰਾਵਾਂ ਦਾ ਪੋਸ਼ਣ ਕਰ ਸਕਦੇ ਹਨ। ਹੁਣ ਦੇਸ਼ ਵਿੱਚ ਵੰਦੇ ਭਾਰਤ ਟ੍ਰੇਨਾਂ (Vande Bharat trains) ਭੀ ਚਲਣਗੀਆਂ ਅਤੇ ਵ੍ਰਿੰਦਾਵਨ, ਮਥੁਰਾ ਅਤੇ ਅਯੁੱਧਿਆ (Vrindavan, Mathura and Ayodhya) ਦਾ ਭੀ ਕਾਇਆਕਲਪ ਹੋਵੇਗਾ।” ਪ੍ਰਧਾਨ ਮੰਤਰੀ ਨੇ ਨਮਾਮਿ ਗੰਗੇ ਯੋਜਨਾ (Namami Gange scheme) ਦੇ ਤਹਿਤ ਬੰਗਾਲ ਦੇ ਮਾਯਾਪੁਰ (Mayapur) ਵਿੱਚ ਗੰਗਾ ਘਾਟ (Ganga Ghat) ਦਾ ਨਿਰਮਾਣ ਸ਼ੁਰੂ ਹੋਣ ਦੀ ਭੀ ਜਾਣਕਾਰੀ ਦਿੱਤੀ।

ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਅਤੇ ਵਿਰਾਸਤ ਦੇ ਦਰਮਿਆਨ ਤਾਲਮੇਲ 25 ਸਾਲ ਦੇ ਅੰਮ੍ਰਿਤ ਕਾਲ (Amrit Kaal) ਤੱਕ ਜਾਰੀ ਰਹੇਗਾ। ਸ਼੍ਰੀ ਮੋਦੀ ਨੇ ਅੰਤ ਵਿੱਚ ਕਿਹਾ, “ਸੰਤਾਂ ਦੇ ਅਸ਼ੀਰਵਾਦ ਨਾਲ ਅਸੀਂ ਇੱਕ ਵਿਕਸਿਤ ਭਾਰਤ (Viksit Bharat) ਦਾ ਨਿਰਮਾਣ ਕਰਾਂਗੇ ਅਤੇ ਸਾਡੀ ਅਧਿਆਤਮਿਕਤਾ ਸੰਪੂਰਨ ਮਾਨਵਤਾ ਦੇ ਕਲਿਆਣ ਦਾ ਮਾਰਗ ਪੱਧਰਾ ਕਰੇਗੀ।”

ਇਸ ਅਵਸਰ ‘ਤੇ ਹੋਰ ਲੋਕਾਂ ਦੇ ਇਲਾਵਾ ਕੇਂਦਰੀ ਮੰਤਰੀ, ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਸ਼੍ਰੀਮਤੀ ਮੀਨਾਕਸ਼ੀ ਲੇਖੀ ਭੀ ਉਪਸਥਿਤ ਸਨ।

ਪਿਛੋਕੜ

ਗੌੜੀਯ ਮਿਸ਼ਨ (Gaudiya Mission) ਦੇ ਸੰਸਥਾਪਕ, ਅਚਾਰੀਆ ਸ੍ਰੀਲ ਪ੍ਰਭੁਪਾਦ (Acharya Srila Prabhupada) ਨੇ ਵੈਸ਼ਣਵ ਆਸਥਾ (Vaishnava faith) ਦੇ ਮੂਲਭੂਤ ਸਿਧਾਂਤਾ ਦੀ ਸੰਭਾਲ਼ ਅਤੇ ਪ੍ਰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਗੌੜੀਯ ਮਿਸ਼ਨ (Gaudiya Mission) ਨੇ ਸ੍ਰੀ ਚੈਤਨਯ ਮਹਾਪ੍ਰਭੁ (Sri Chaitanya Mahaprabhu) ਦੀਆਂ ਸਿੱਖਿਆਵਾਂ ਅਤੇ ਵੈਸ਼ਣਵ ਧਰਮ ਦੀ ਸਮ੍ਰਿੱਧ ਅਧਿਆਤਮਿਕ ਵਿਰਾਸਤ ਨੂੰ ਦੁਨੀਆ ਭਰ ਵਿੱਚ ਪ੍ਰਚਾਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿਸ ਨਾਲ ਇਹ ਹਰੇ ਕ੍ਰਿਸ਼ਨ ਅੰਦੋਲਨ (Hare Krishna Movement) ਦਾ ਕੇਂਦਰ ਬਣ ਗਿਆ ਹੈ।

 

Click here to read full text speech

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi