ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਬੁਨਿਆਦੀ ਢਾਂਚੇ ਅਤੇ ਨਿਵੇਸ਼: ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਨਾਲ ਲੌਜਿਸਟਿਕ ਦੁਕਸ਼ਤਾ ਵਿੱਚ ਸੁਧਾਰ’ ਵਿਸ਼ੇ ‘ਤੇ ਇੱਕ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਕੇਂਦਰੀ ਬਜਟ 2023 ਵਿੱਚ ਐਲਾਨੇ ਪ੍ਰੋਗਰਾਮਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਦੇ ਸੰਦਰਭ ਵਿੱਚ ਵਿਚਾਰਾਂ ਅਤੇ ਸੁਝਾਵਾਂ ਨੂੰ ਸੱਦਣ ਦੇ ਲਈ ਸਰਕਾਰ ਦੁਆਰਾ ਬਜਟ ਦੇ ਬਾਅਦ 12 ਵੈਬੀਨਾਰਾਂ ਦੀ ਲੜੀ ਆਯੋਜਿਤ ਕੀਤੀ ਜਾ ਰਹੀ ਹੈ। ਇਸ ਲੜੀ ਦਾ ਇਹ 8ਵਾਂ ਵੈਬੀਨਾਰ ਹੈ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਵੈਬੀਨਾਰ ਦੇ ਮਹੱਤਵ ਦੀ ਪਹਿਚਾਣ ਕਰਦੇ ਹੋਏ ਅੱਜ 700 ਤੋਂ ਅਧਿਕ ਸੀਈਓ ਅਤੇ ਐੱਮਡੀ ਦੇ ਨਾਲ ਸੈਕੜੇ ਹਿਤਧਾਰਕ ਹਿੱਸਾ ਲੈ ਰਹੇ ਹਨ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਖੇਤਰ ਦੇ ਸਾਰੇ ਮਾਹਿਰ ਅਤੇ ਵਿਭਿੰਨ ਹਿਤਧਾਰਕ ਇਸ ਵੈਬੀਨਾਰ ਨੂੰ ਸਫ਼ਲ ਅਤੇ ਪ੍ਰਭਾਵੀ ਬਣਾਉਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਦਾ ਬਜਟ ਬੁਨਿਆਦੀ ਢਾਂਚੇ ਨੂੰ ਨਵੀਂ ਊਰਜਾ ਦੇਵੇਗਾ। ਪ੍ਰਧਾਨ ਮੰਤਰੀ ਨੇ ਇਸ ਬਾਤ ਨੂੰ ਰੇਖਾਂਕਿਤ ਕੀਤਾ ਕਿ ਮਾਹਿਰਾਂ ਅਤੇ ਪ੍ਰਮੁੱਖ ਮੀਡੀਆ ਸੰਸਥਾਨਾਂ ਦੁਆਰਾ ਬਜਟ ਅਤੇ ਇਸ ਦੇ ਰਣਨੀਤਕ ਫ਼ੈਸਲਿਆਂ ਦੀ ਸਰਾਹਨਾ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਦਾ ਪੂੰਜੀਗਤ ਨਿਵੇਸ਼ 2013-14 ਦੀ ਤੁਲਨਾ ਵਿੱਚ 5 ਗੁਣਾ ਵਧ ਗਿਆ ਹੈ ਅਤੇ ਸਰਕਾਰ ਨੈਸ਼ਨਲ ਇਨਫ੍ਰਾਸਟ੍ਰਕਚਰ ਪਾਈਪਲਾਈਨ ਦੇ ਤਹਿਤ 110 ਲੱਖ ਕਰੋੜ ਰੁਪਏ ਦੇ ਨਿਵੇਸ਼ ਦੇ ਲਕਸ਼ ਦੇ ਨਾਲ ਅੱਗੇ ਵਧ ਰਹੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ, “ਇਹ ਹਰੇਕ ਹਿਤਧਾਰਕ ਦੇ ਲਈ ਨਵੀਆਂ ਜ਼ਿੰਮੇਦਾਰੀਆਂ, ਨਵੀਆਂ ਸੰਭਾਵਨਾਵਾਂ ਅਤੇ ਸਾਹਸਿਕ ਨਿਰਣਿਆਂ ਦਾ ਸਮਾਂ ਹੈ।”
ਪ੍ਰਧਾਨ ਮੰਤਰੀ ਨੇ ਕਿਹਾ, “ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਾਸ ਦੇ ਨਾਲ-ਨਾਲ ਕਿਸੇ ਵੀ ਦੇਸ਼ ਦੇ ਟਿਕਾਊ ਵਿਕਾਸ ਵਿੱਚ ਬੁਨਿਆਦੀ ਢਾਂਚੇ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ”। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਜਿਨ੍ਹਾਂ ਲੋਕਾਂ ਨੂੰ ਬੁਨਿਆਦੀ ਢਾਂਚੇ ਨਾਲ ਸਬੰਧਿਤ ਇਤਿਹਾਸ ਦਾ ਗਿਆਨ ਹੈ, ਉਹ ਇਸ ਤੱਥ ਤੋਂ ਅੱਛੀ ਤਰ੍ਹਾਂ ਵਾਕਫ(ਜਾਣੂ) ਹਨ। ਉਨ੍ਹਾਂ ਨੇ ਚੰਦਰਗੁਪਤ ਮੌਰਯ ਦੁਆਰਾ ਉੱਤਰਾਪਥ ਦੇ ਨਿਰਮਾਣ ਦੀ ਉਦਾਹਰਣ ਦਿੱਤਾ, ਜਿਸ ਦੇ ਨਿਰਮਾਣ ਨੂੰ ਅਸ਼ੋਕ ਨੇ ਅੱਗੇ ਵਧਾਇਆ ਅਤੇ ਬਾਅਦ ਵਿੱਚ ਸ਼ੇਰਸ਼ਾਹ ਸੂਰੀ ਨੇ ਇਸ ਦੀ ਅੱਪਗ੍ਰੇਡਸ਼ਨ ਕੀਤੀ। ਉਨ੍ਹਾਂ ਨੇ ਦੱਸਿਆ ਕਿ ਅੰਗ੍ਰੇਜਾਂ ਨੇ ਇਸ ਨੂੰ ਜੀ ਟੀ ਰੋਡ ਦੇ ਰੂਪ ਵਿੱਚ ਬਦਲਿਆ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਵਿੱਚ ਸਦੀਆਂ ਤੋਂ ਰਾਜਮਾਰਗਾਂ ਦੇ ਮਹੱਤਵ ਨੂੰ ਸਵੀਕਾਰ ਕੀਤਾ ਗਿਆ ਹੈ।” ਰਿਵਰਫ੍ਰੰਟਸ ਅਤੇ ਜਲਮਾਰਗਾਂ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਬਨਾਰਸ ਦੀ ਘਾਟਾਂ ਦਾ ਉਦਾਹਰਣ ਦਿੱਤੀ, ਜੋ ਜਲਮਾਰਗ ਦੇ ਮਾਧਿਅਮ ਨਾਲ ਸਿੱਧੇ ਕੋਲਕਾਤਾ ਨਾਲ ਜੁੜੇ ਸਨ। ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ 2 ਹਜ਼ਾਰ ਸਾਲ ਪੁਰਾਣੇ ਕੱਲਨਈ ਡੈਮ ਦੀ ਵੀ ਉਦਾਹਰਣ ਦਿੱਤੀ, ਜਿਸ ਦਾ ਹੁਣ ਵੀ ਉਪਯੋਗ ਹੋ ਰਿਹਾ ਹੈ।
ਪਿਛਲੀਆਂ ਸਰਕਾਰਾਂ ਦੁਆਰਾ ਦੇਸ਼ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਨਿਵੇਸ਼ ਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਸਮਾਜ ਵਿੱਚ ਪ੍ਰਚਲਿਤ ਮਾਨਸਿਕਤਾ ‘ਤੇ ਚਾਨਣਾ ਪਾਇਆ ਅਤੇ ਕਿਹਾ ਕਿ ਗ਼ਰੀਬੀ ਇੱਕ ਮਨੋਭਾਵ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਵਰਤਮਾਨ ਸਰਕਾਰ ਨਾ ਕੇਵਲ ਇਸ ਮਾਨਸਿਕਤਾ ਨੂੰ ਖ਼ਤਮ ਕਰਨ ਵਿੱਚ ਸਫ਼ਲ ਰਹੀ ਹੈ, ਬਲਕਿ ਆਧੁਨਿਕ ਬੁਨਿਆਦੀ ਢਾਂਚੇ ਵਿੱਚ ਰਿਕਾਰਡ ਨਿਵੇਸ਼ ਵੀ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਇਸ ਸਥਿਤੀ ਵਿੱਚ ਸੁਧਾਰ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਕਿਹਾ ਕਿ ਰਾਸ਼ਟਰੀ ਰਾਜਮਾਰਗਾਂ ਦਾ ਔਸਤ ਨਿਰਮਾਣ 2014 ਤੋਂ ਪਹਿਲਾਂ ਦੀ ਤੁਲਨਾ ਵਿੱਚ ਲਗਭਗ ਦੁੱਗਣਾ ਹੋ ਗਿਆ ਹੈ। ਇਸੇ ਤਰ੍ਹਾਂ, 2014 ਤੋਂ ਪਹਿਲਾਂ ਪ੍ਰਤੀ ਸਾਲ ਕੇਵਲ 600 ਰੂਟ ਕਿਲੋਮੀਟਰ ਰੇਲਵੇ ਟ੍ਰੈਕ ਦਾ ਬਿਜਲੀਕਰਣ ਹੁੰਦਾ ਸੀ, ਜੋ ਹੁਣ 4000 ਕਿਲੋਮੀਟਰ ਪ੍ਰਤੀ ਸਾਲ ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਹਵਾਈ ਅੱਡਿਆਂ ਦੀ ਸੰਖਿਆ ਅਤੇ ਪੋਰਟ ਸਮਰੱਥਾ ਵੀ ਦੁੱਗਣੀ ਹੋ ਗਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਬੁਨਿਆਦੀ ਢਾਂਚਾ ਵਿਕਾਸ ਦੇਸ਼ ਦੀ ਅਰਥਵਿਵਸਥਾ ਨੂੰ ਗਤੀ ਦਿੰਦੀ ਹੈ।” ਉਨ੍ਹਾਂ ਨੇ ਦੱਸਿਆ ਕਿ ਭਾਰਤ ਇਸੇ ਰਸਤੇ ‘ਤੇ ਚਲ ਕੇ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦਾ ਟੀਚਾ ਹਾਸਿਲ ਕਰ ਲੈਣਗੇ। ਉਨ੍ਹਾਂ ਨੇ ਕਿਹਾ, “ਹੁਣ ਸਾਨੂੰ ਆਪਣੀ ਗਤੀ ਵਿੱਚ ਸੁਧਾਰ ਕਰਕੇ ਤੀਬਰ ਗਤੀ ਪ੍ਰਾਪਤ ਕਰਨਾ ਹੈ।” ਇਹ ਦੇਖਦੇ ਹੋਏ ਕਿ ਪੀਐੱਮ ਗਤੀ ਸ਼ਕਤੀ ਮਾਸਟਰ ਪਲਾਨ ਇੱਕ ਮਹੱਤਵਪੂਰਨ ਵਿਵਸਥਾ ਹੈ, ਜੋ ਵਿਕਾਸ ਦੇ ਨਾਲ ਅਰਥਿਕ ਅਤੇ ਬੁਨਿਆਦੀ ਢਾਂਚਾ ਯੋਜਨਾ ਨੂੰ ਏਕੀਕ੍ਰਿਤ ਕਰਦੀ ਹੈ, ਪ੍ਰਧਾਨ ਮੰਤਰੀ ਨੇ ਕਿਹਾ, “ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ, ਭਾਰਤ ਦੀ ਬੁਨਿਆਦੀ ਢਾਂਚੇ ਅਤੇ ਇਸ ਦੇ ਬਹੁ-ਮੋਡਲ ਲੌਜਿਸਟਿਕਸ ਦੀ ਰੂਪਰੇਖਾ ਨੂੰ ਬਦਲਣ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ ਗਤੀ ਸ਼ਕਤੀ ਮਾਸਟਰ ਪਲਾਨ ਦੇ ਪਰਿਣਾਮ ਦਿਖਣ ਲਗੇ ਹਨ। “ਅਸੀਂ ਉਨ੍ਹਾਂ ਕਮੀਆਂ ਦੀ ਪਹਿਚਾਣ ਕੀਤੀ ਹੈ, ਜੋ ਲੌਜਿਸਟਿਕਸ ਦਕਸ਼ਤਾ ਨੂੰ ਪ੍ਰਭਾਵਿਤ ਕਰ ਰਹੀਆਂ ਸੀ। ਇਸ ਲਈ ਇਸ ਸਾਲ ਦੇ ਬਜਟ ਵਿੱਚ 100 ਮਹੱਤਵਪੂਰਨ ਪਰਿਯੋਜਨਾਵਾਂ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ ਅਤੇ 75,000 ਕਰੋੜ ਰੁਪਏ ਐਲੋਕੇਟ ਕੀਤੇ ਗਏ ਹਨ।
“ਗੁਣਵੱਤਾ ਅਤੇ ਬਹੁ-ਮੋਡਲ ਬੁਨਿਆਦੀ ਢਾਂਚੇ ਦੇ ਨਾਲ, ਆਉਣ ਵਾਲੇ ਦਿਨਾਂ ਵਿੱਚ ਸਾਡੀ ਲੌਜਿਸਟਿਕਸ ਲਾਗਤ ਹੋਰ ਘੱਟ ਹੋਣ ਜਾ ਰਹੀ ਹੈ। ਉਨ੍ਹਾਂ ਨੇ ਇਸ ਖੇਤਰ ਵਿੱਚ ਨਿਜੀ ਖੇਤਰ ਦੀ ਭਾਗੀਦਾਰੀ ਨੂੰ ਸੱਦਾ ਦਿੰਦੇ ਹੋਏ ਕਿਹਾ, ਇਸ ਨਾਲ ਭਾਰਤ ਵਿੱਚ ਬਣੇ ਸਮਾਨ ‘ਤੇ, ਸਾਡੇ ਉਤਪਾਦਾਂ ਦੀ ਮੁਕਾਬਲੇ ‘ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਲੌਜਿਸਟਿਕਸ ਖੇਤਰ ਦੇ ਨਾਲ-ਨਾਲ ਜੀਵਨਯਾਪਨ (ਜੀਵਨ ਨਿਰਬਾਹ) ਅਤੇ ਕਾਰੋਬਾਰ ਕਰਨ ਵਿੱਚ ਅਸਾਨੀ ਵਿੱਚ ਵੀ ਕਾਫੀ ਸੁਧਾਰ ਹੋਵੇਗਾ।
ਰਾਜਾਂ ਦੀ ਭੂਮਿਕਾ ਬਾਰੇ ਵਿਸਤਾਰ ਨਾਲ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 50 ਸਾਲ ਦੇ ਰਿਣ ਦੇ ਲਈ ਵਿਆਜ ਮੁਕਤ ਰਿਣ ਨੂੰ ਇੱਕ ਸਾਲ ਤੱਕ ਵਧਾ ਦਿੱਤਾ ਗਿਆ ਹੈ ਅਤੇ ਇਸ ਦੇ ਲਈ ਬਜਟਰੀ ਖਰਚ ਵਿੱਚ ਵੀ 30 ਪ੍ਰਤੀਸ਼ਤ ਤੱਕ ਦਾ ਵਾਧਾ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਪ੍ਰਤੀਭਾਗੀਆਂ ਨੂੰ ਆਪਣੇ ਖੇਤਰਾਂ ਦੀਆਂ ਜ਼ਰੂਰਤਾਂ ਦੇ ਉੱਨਤ ਪੂਰਵ-ਅਨੁਮਾਨ ਦੇ ਲਈ ਇੱਕ ਵਿਵਸਥਾ ਵਿਕਸਿਤ ਕਰਨ ਦੇ ਤਰੀਕੇ ਖੋਜਣ ਦੇ ਲਈ ਕਿਹਾ, ਕਿਉਂਕਿ ਬੁਨਿਆਦੀ ਢਾਂਚਾ ਵਿਕਾਸ ਦੇ ਲਈ ਵੱਖ-ਵੱਖ ਸਮੱਗਰੀਆਂ ਦੀ ਜ਼ਰਰੂਤ ਹੁੰਦੀ ਹੈ। ਉਨ੍ਹਾਂ ਨੇ ਕਿਹਾ, “ਸਾਨੂੰ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ, ਤਾਕਿ ਭਵਿੱਖ ਦੇ ਲਈ ਰੋਡਮੈਪ ਸਪਸ਼ਟ ਰਹੇ। ਪੀਐੱਮ ਗਤੀ-ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੀ ਇਸ ਵਿੱਚ ਬੜੀ ਭੂਮਿਕਾ ਹੈ। ਉਨ੍ਹਾਂ ਨੇ ਇਸ ਖੇਤਰ ਦੇ ਨਾਲ ਚੱਕਰੀ ਅਰਥਵਿਵਸਥਾ ਦੀ ਆਵਧਾਰਨਾ ਨੂੰ ਏਕੀਕ੍ਰਿਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ।
ਪ੍ਰਧਾਨ ਮੰਤਰੀ ਨੇ ਕੱਛ ਵਿੱਚ ਭੁਚਾਲ ਦੇ ਬਾਅਦ ਆਪਣੇ ਅਨੁਭਵ ਨੂੰ ਯਾਦ ਕੀਤਾ ਅਤੇ ਦੱਸਿਆ ਕਿ ਕਿਵੇਂ ਬਚਾਅ ਕਾਰਜ ਦੇ ਬਾਅਦ ਕੱਛ ਨੂੰ ਵਿਕਸਿਤ ਕਰਨ ਦੇ ਲਈ ਇੱਕ ਪੂਰੀ ਤਰ੍ਹਾਂ ਨਾਲ ਨਵਾਂ ਦ੍ਰਿਸ਼ਟੀਕੋਣ ਅਪਣਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਰਾਜਨੀਤਕ ਪੱਧਰ ‘ਤੇ ਤੁਰੰਤ ਕੀਤੇ ਜਾਣ ਵਾਲੇ ਉਪਾਵਾਂ ਦੇ ਬਜਾਏ ਖੇਤਰ ਦੇ ਬੁਨਿਆਦੀ ਢਾਂਚਾ-ਕੇਂਦ੍ਰਿਤ ਵਿਕਾਸ ਨੇ ਇਸ ਨੂੰ ਆਰਥਿਕ ਗਤੀਵਿਧੀਆਂ ਦਾ ਇੱਕ ਜੀਵੰਤ ਕੇਂਦਰ ਬਣਾ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭੌਤਿਕ ਬੁਨਿਆਦੀ ਢਾਂਚੇ ਦੇ ਨਾਲ-ਨਾਲ ਦੇਸ਼ ਦੇ ਸਮਾਜਿਕ ਬੁਨਿਆਦੀ ਢਾਂਚੇ ਦਾ ਮਜਬੂਤ ਹੋਣਾ ਵੀ ਉਤਨਾ ਹੀ ਮਹੱਤਵਪੂਰਨ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇੱਕ ਮਜ਼ਬੂਤ ਸਮਾਜਿਕ ਬੁਨਿਆਦੀ ਢਾਂਚੇ ਨਾਲ ਅਧਿਕ ਪ੍ਰਤਿਭਾਸ਼ਾਲੀ ਅਤੇ ਕੁਸ਼ਲ ਯੁਵਾ ਦੇਸ਼ ਦੀ ਸੇਵਾ ਦੇ ਲਈ ਅੱਗੇ ਆਉਣਗੇ। ਪ੍ਰਧਾਨ ਮੰਤਰੀ ਨੇ ਇਸ ਲਕਸ਼ ਨੂੰ ਪੂਰਾ ਕਰਨ ਦੇ ਲਈ ਕੌਸ਼ਲ ਵਿਕਾਸ, ਪਰਿਯੋਜਨਾ ਪ੍ਰਬੰਧਨ, ਵਿੱਤੀ ਕੌਸ਼ਲ ਅਤੇ ਉੱਦਮਿਤਾ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਕੌਸ਼ਲ ਪੂਰਵ ਅਨੁਮਾਨ ਦੇ ਲਈ ਇੱਕ ਵਿਵਸਥਾ ਵਿਕਸਿਤ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ, ਜੋ ਦੇਸ਼ ਦੇ ਮਾਨਵ ਸੰਸਾਧਨ ਸਮੂਹ ਨੂੰ ਲਾਭ ਪਹੁੰਚਾਉਂਦੇ ਹੋਏ ਵਿਭਿੰਨ ਖੇਤਰਾਂ ਦੇ ਛੋਟੇ ਅਤੇ ਬੜੇ ਉਦਯੋਗਾਂ ਦੀ ਮਦਦ ਕਰੇਗਾ। ਉਨ੍ਹਾਂ ਨੇ ਸਰਕਾਰਾਂ ਦੇ ਵਿਭਿੰਨ ਮੰਤਰਾਲਿਆਂ ਨੂੰ ਵੀ ਇਸ ਦਿਸ਼ਾ ਵਿੱਚ ਤੇਜ਼ ਗਤੀ ਨਾਲ ਕੰਮ ਕਰਨ ਦਾ ਆਗ੍ਰਹ ਕੀਤਾ।
ਇਸ ਵੈਬੀਨਾਰ ਵਿੱਚ ਹਰੇਕ ਹਿਤਧਾਰਕ ਦੇ ਸੁਝਾਵਾਂ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸਤਾਰ ਨਾਲ ਦੱਸਿਆ ਕਿ ਉਹ ਨਾ ਕੇਵਲ ਰਾਸ਼ਟਰ ਦੇ ਵਿਕਾਸ ਵਿੱਚ ਯੋਗਦਾਨ ਦੇ ਰਹੇ ਹਨ, ਬਲਕਿ ਭਾਰਤ ਦੇ ਵਿਕਾਸ ਇੰਜਣ ਨੂੰ ਵੀ ਗਤੀ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਬੁਨਿਆਦੀ ਢਾਂਚਾ ਵਿਕਾਸ ਹੁਣ ਕੇਵਲ ਰੇਲ, ਸੜਕ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਇਸ ਵਰ੍ਹੇ ਦੇ ਬਜਟ ਦੇ ਹਿੱਸੇ ਦੇ ਰੂਪ ਵਿੱਚ, ਪਿੰਡਾਂ ਵਿੱਚ ਕਿਸਾਨਾਂ ਦੀ ਉਪਜ ਦੇ ਭੰਡਾਰਣ ਦੇ ਲਈ ਵੀ ਬੜੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਨੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵਿਕਸਿਤ ਹੋ ਰਹੇ ਆਰੋਗਯ ਕੇਂਦਰਾਂ, ਨਵੇਂ ਰੇਲਵੇ ਸਟੇਸ਼ਨਾਂ ਅਤੇ ਹਰ ਪਰਿਵਾਰ ਨੂੰ ਪੱਕੇ ਮਕਾਨ ਦਿੱਤੇ ਜਾਣ ਦੀ ਵੀ ਉਦਾਹਰਣ ਦਿੱਤੀ।
ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਾਰੇ ਹਿਤਧਾਰਕਾਂ ਦੇ ਵਿਚਾਰ, ਸੁਝਾਅ ਅਤੇ ਅਨੁਭਵ ਇਸ ਵਰ੍ਹੇ ਦੇ ਬਜਟ ਦੇ ਤੇਜ਼ ਅਤੇ ਪ੍ਰਭਾਵੀ ਲਾਗੂਕਰਨ ਵਿੱਚ ਮਦਦ ਕਰਨਗੇ।
Infrastructure development is an important pillar in the progress of any country. pic.twitter.com/ToGVYob1n2
— PMO India (@PMOIndia) March 4, 2023
हमारी सरकार आधुनिक इंफ्रास्ट्रक्चर पर रिकॉर्ड Invest कर रही है। pic.twitter.com/iiUGlc3bkE
— PMO India (@PMOIndia) March 4, 2023
Infrastructure development is the driving force of the country's economy. pic.twitter.com/s9OBaMnAiA
— PMO India (@PMOIndia) March 4, 2023
गतिशक्ति नेशनल मास्टर प्लान, भारत के Infrastructure का, भारत के Multimodal Logistics का कायाकल्प करने जा रहा है। pic.twitter.com/Dzy4FGndGo
— PMO India (@PMOIndia) March 4, 2023
Physical infrastructure की मजबूती के साथ ही देश के social infrastructure का भी मजबूत होना उतना ही आवश्यक है। pic.twitter.com/Z0pGoOSKdo
— PMO India (@PMOIndia) March 4, 2023