“ਤੀਸਰੀ ਵਾਰ ਸੱਤਾ ਵਿੱਚ ਆਈ ਸਰਕਾਰ ਦੁਆਰਾ ਬਜਟ ਪ੍ਰਸਤੁਤ ਕਰਨ ਦੇ ਕਾਰਜ ਨੂੰ ਰਾਸ਼ਟਰ ਇੱਕ ਗੌਰਵਸ਼ਾਲੀ ਘਟਨਾ ਦੇ ਰੂਪ ਵਿੱਚ ਦੇਖ ਰਿਹਾ ਹੈ”
“ਇਹ ਬਜਟ ਮੌਜੂਦਾ ਸਰਕਾਰ ਦੇ ਅਗਲੇ ਪੰਜ ਵਰ੍ਹਿਆਂ ਦੀ ਦਿਸ਼ਾ ਨੂੰ ਨਿਰਧਾਰਿਤ ਕਰਦੇ ਹੋਏ ਸਾਲ 2047 ਤੱਕ ਵਿਕਸਿਤ ਭਾਰਤ (Viksit Bharat) ਦੇ ਸੁਪਨੇ ਦੀ ਮਜ਼ਬੂਤ ਨੀਂਹ ਰੱਖੇਗਾ”
“ਦਲਗਤ ਰਾਜਨੀਤੀ ਤੋਂ ਉੱਪਰ ਉੱਠ ਕੇ ਸੰਸਦ ਦੇ ਗਰਿਮਾਮਈ ਮੰਚ ਦਾ ਉਪਯੋਗ ਕਰਦੇ ਹੋਏ ਰਾਸ਼ਟਰ ਦੇ ਪ੍ਰਤੀ ਪ੍ਰਤੀਬੱਧਤਾ ਦਰਸਾਓ”
“ਸਾਲ 2029 ਤੱਕ ਦੇਸ਼ ਦੀ ਇੱਕਮਾਤਰ ਪ੍ਰਾਥਮਿਕਤਾ ਉਸ ਦੇ ਗ਼ਰੀਬ, ਕਿਸਾਨ, ਮਹਿਲਾਵਾਂ ਅਤੇ ਯੁਵਾ ਹੋਣੇ ਚਾਹੀਦੇ ਹਨ”
“ਲੋਕਤੰਤਰੀ ਪਰੰਪਰਾਵਾਂ ਵਿੱਚ ਚੁਣੀ ਹੋਈ ਸਰਕਾਰ ਅਤੇ ਉਸ ਦੇ ਪ੍ਰਧਾਨ ਮੰਤਰੀ ‘ਤੇ ਅੰਕੁਸ਼ ਲਗਾਉਣ ਦਾ ਕੋਈ ਸਥਾਨ ਨਹੀਂ ਹੈ”
“ਪਹਿਲੀ ਵਾਰ ਚੁਣ ਕੇ ਆਏ ਮੈਂਬਰਾਂ ਨੂੰ ਅੱਗੇ ਵਧ ਕੇ ਆਪਣੇ ਵਿਚਾਰ ਰੱਖਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ”
“ਇਹ ਸਦਨ ਰਾਜਨੀਤਕ ਦਲਾਂ ਦੇ ਲਈ ਨਹੀਂ ਹੈ ਬਲਕਿ ਇਹ ਸਦਨ ਦੇਸ਼ ਦੇ ਲਈ ਹੈ। ਇਹ ਸਾਂਸਦਾਂ ਦੀ ਸੇਵਾ ਦੇ ਲਈ ਨਹੀਂ ਬਲਕਿ ਭਾਰਤ ਦੇ 140 ਕਰੋੜ ਨਾਗਰਿਕਾਂ ਦੀ ਸੇਵਾ ਦੇ ਲਈ ਹੈ”

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਜਟ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਮੀਡੀਆ ਨੂੰ ਇੱਕ ਬਿਆਨ ਦਿੱਤਾ।

 ਇਸ ਅਵਸਰ ‘ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਤੱਥ ‘ਤੇ ਮਾਣ ਵਿਅਕਤ ਕੀਤਾ ਕਿ 60 ਵਰ੍ਹੇ ਦੇ ਅੰਤਰਾਲ ਦੇ ਬਾਅਦ ਕੋਈ ਸਰਕਾਰ ਲਗਾਤਾਰ ਤੀਸਰੀ ਵਾਰ ਆਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤੀਸਰੀ ਵਾਰ ਸੱਤਾ ਵਿੱਚ ਆਈ ਸਰਕਾਰ ਦੁਆਰਾ ਬਜਟ ਪੇਸ਼ ਕਰਨ ਦੇ ਕਾਰਜ ਨੂੰ ਦੇਸ਼ ਇੱਕ ਗੌਰਵਸ਼ਾਲੀ ਘਟਨਾ ਦੇ ਰੂਪ ਵਿੱਚ ਦੇਖ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਜਟ ਅੰਮ੍ਰਿਤ ਕਾਲ (Amrit Kaal) ਦੇ ਮੀਲ ਦੇ ਪੱਥਰ ਦਾ ਬਜਟ ਹੈ ਅਤੇ ਸਰਕਾਰ ਇੱਕ ਨਿਰਧਾਰਿਤ ਅਵਧੀ ਵਿੱਚ ਦਿੱਤੀਆਂ ਗਈਆਂ ਗਰੰਟੀਆਂ ਨੂੰ ਵਾਸਤਵਿਕ ਤੌਰ ‘ਤੇ ਸਾਕਾਰ ਕਰਨ ਲਈ ਕਾਰਜ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਜਟ ਮੌਜੂਦਾ ਸਰਕਾਰ ਦੇ ਅਗਲੇ ਪੰਜ ਵਰ੍ਹਿਆਂ ਦੀ ਦਿਸ਼ਾ ਨਿਰਧਾਰਿਤ ਕਰਦੇ ਹੋਏ ਸਾਲ 2047 ਤੱਕ ਵਿਕਸਿਤ ਭਾਰਤ (Viksit Bharat) ਦੇ ਸੁਪਨੇ ਦੀ ਮਜ਼ਬੂਤ ਨੀਂਹ ਰੱਖੇਗਾ।”  

 

ਉਨ੍ਹਾਂ ਨੇ ਉਜਾਗਰ ਕੀਤਾ ਕਿ ਪਿਛਲੇ ਲਗਾਤਾਰ ਤਿੰਨ ਵਰ੍ਹਿਆਂ ਵਿੱਚ ਲਗਭਗ 8 ਪ੍ਰਤੀਸ਼ਤ ਦੇ ਵਾਧੇ ਦੋ ਨਾਲ ਭਾਰਤ ਪ੍ਰਮੁੱਖ ਅਰਥਵਿਵਸਥਾਵਾਂ ਵਿੱਚ ਸਭ ਤੋਂ ਤੇਜ਼ੀ ਨਾਲ ਅੱਗੇ ਵਧਣ ਵਾਲਾ ਦੇਸ਼ ਹੈ। ਉਨ੍ਹਾਂ ਨੇ ਕਿਹਾ ਕਿ ਸਕਾਰਾਤਮਕ ਦ੍ਰਿਸ਼ਟੀਕੋਣ, ਨਿਵੇਸ਼ ਅਤੇ ਕਾਰਜ ਪ੍ਰਦਰਸ਼ਨ ਦੇ ਕਾਰਨ ਅੱਜ ਦੇਸ਼ ਵਿੱਚ ਉਪਲਬਧ ਅਵਸਰ ਸਿਖਰ ‘ਤੇ (at the peak) ਹਨ।

 

ਇਹ ਦੇਖਦੇ ਹੋਏ ਕਿ ਹੁਣ ਰਾਜਨੀਤਕ ਦਲਾਂ ਦੇ ਦਰਮਿਆਨ ਸਾਰੀਆਂ ਲੜਾਈਆਂ ਲੜੀਆਂ ਜਾ ਚੁੱਕੀਆਂ ਹਨ ਅਤੇ ਨਾਗਰਿਕਾਂ ਨੇ ਲੋਕ ਸਭਾ ਦੀਆਂ ਚੋਣਾਂ ਦੇ ਸਮਾਪਨ ਦੇ ਬਾਅਦ ਸਰਕਾਰ ਚੁਣੀ ਹੈ, ਪ੍ਰਧਾਨ ਮੰਤਰੀ ਨੇ ਸਾਰੇ ਸਾਂਸਦਾਂ ਨੂੰ ਇਕੱਠਿਆਂ ਆ ਕੇ ਅਗਲੇ 5 ਵਰ੍ਹਿਆਂ ਦੇ ਦੌਰਾਨ ਦੇਸ਼ ਦੇ ਲਈ ਮਿਲ ਕੇ ਕੰਮ ਕਰਨ ਦੀ ਤਾਕੀਦ ਕੀਤੀ (ਦਾ ਆਗਰਹਿ ਕੀਤਾ)।  ਉਨ੍ਹਾਂ ਨੇ ਸਾਰੇ ਰਾਜਨੀਤਕ ਦਲਾਂ ਨੂੰ ਆਪਣੇ ਸੰਗਠਨਾਂ ਤੋਂ ਉੱਪਰ ਉੱਠਣ ਅਤੇ ਅਗਲੇ ਸਾਢੇ ਚਾਰ ਵਰ੍ਹਿਆਂ ਦੇ ਲਈ ਸੰਸਦ ਦੇ ਗਰਿਮਾਮਈ ਮੰਚ (the dignified platform) ਦਾ ਉਪਯੋਗ ਕਰਕੇ ਰਾਸ਼ਟਰ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦਰਸਾਉਣ ਦੀ ਭੀ ਤਾਕੀਦ ਕੀਤੀ (ਦਾ ਭੀ ਆਗਰਹਿ ਕੀਤਾ)। ਉਨ੍ਹਾਂ ਨੇ ਕਿਹਾ ਕਿ “ਜਨਵਰੀ 2029 ਵਿੱਚ ਚੋਣਾਂ ਦੀ ਰਣਭੂਮੀ ਵਿੱਚ ਜ਼ਰੂਰ ਜਾਇਓ। ਪਰ ਤਦ ਤੱਕ ਤੁਹਾਡੀ ਇੱਕਮਾਤਰ ਪ੍ਰਾਥਮਿਕਤਾ ਦੇਸ਼, ਇਸ ਦੇ ਗ਼ਰੀਬ, ਕਿਸਾਨ, ਮਹਿਲਾਵਾਂ ਅਤੇ ਯੁਵਾ ਹੋਣੇ ਚਾਹੀਦੇ ਹਨ।” ਉਨ੍ਹਾਂ ਨੇ ਕਿਹਾ ਕਿ ਸਾਲ 2047 ਵਿੱਚ ਵਿਕਸਿਤ ਭਾਰਤ  (Viksit Bharat) ਦੇ ਸੁਪਨਿਆਂ ਅਤੇ ਸੰਕਲਪਾਂ ਨੂੰ ਸਾਕਾਰ ਕਰਨ ਵਿੱਚ ਕੋਈ ਕੋਰ-ਕਸਰ ਨਹੀਂ ਛੱਡੀ ਜਾਵੇਗੀ।  

 

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਦੁਖ ਵਿਅਕਤ ਕੀਤਾ ਕਿ ਕੁਝ ਰਾਜਨੀਤਕ ਦਲਾਂ ਦੇ ਨਕਾਰਾਤਮਕ ਦ੍ਰਿਸ਼ਟੀਕੋਣ ਦੇ ਕਾਰਨ ਕਈ ਸਾਂਸਦਾਂ ਨੂੰ ਆਪਣੇ ਵਿਚਾਰ ਅਤੇ ਆਪਣੇ ਚੋਣ ਖੇਤਰਾਂ ਨਾਲ ਸਬੰਧਿਤ ਮੁੱਦਿਆਂ ਨੂੰ ਸਾਹਮਣੇ ਰੱਖਣ ਦਾ ਕੋਈ ਅਵਸਰ ਨਹੀਂ ਮਿਲਿਆ ਹੈ। ਉਨ੍ਹਾਂ ਨੇ ਸਾਰੇ ਰਾਜਨੀਤਕ ਦਲਾਂ ਨੂੰ ਬੇਨਤੀ ਕੀਤੀ ਕਿ ਉਹ ਸਾਰੇ ਮੈਂਬਰਾਂ, ਖਾਸ ਕਰਕੇ ਪਹਿਲੀ ਵਾਰ ਚੁਣ ਕੇ ਆਏ ਮੈਂਬਰਾਂ ਨੂੰ ਆਪਣੇ ਵਿਚਾਰ ਰੱਖਣ ਦਾ ਅਵਸਰ ਦੇਣ। ਸ਼੍ਰੀ ਮੋਦੀ ਨੇ ਲੋਕਾਂ ਨੂੰ ਚੁਣੀ ਹੋਈ ਸਰਕਾਰ ਅਤੇ ਸੰਸਦ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ‘ਤੇ ਅੰਕੁਸ਼ (ਰੋਕ) ਲਗਾਉਣ (ਮੂੰਹ ਬੰਦ ਕਰਨ ਦੀਆਂ ਕੋਸ਼ਿਸ਼ਾਂ ਬਾਰੇ-efforts to muzzle) ਬਾਰੇ ਯਾਦ ਦਿਵਾਇਆ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਤੰਤਰੀ ਪਰੰਪਰਾਵਾਂ ਵਿੱਚ ਇਸ ਦਾ ਕੋਈ ਸਥਾਨ ਨਹੀਂ ਹੈ।

 

ਪ੍ਰਧਾਨ ਮੰਤਰੀ ਨੇ ਸਾਂਸਦਾਂ ਨੂੰ ਯਾਦ ਕਰਵਾਇਆ ਕਿ ਦੇਸ਼ ਦੀ ਜਨਤਾ ਨੇ ਰਾਜਨੀਤਕ ਦਲਾਂ ਦੇ ਏਜੰਡਾਜ਼ (ਦੀਆਂ ਕਾਰਜ ਸੂਚੀਆਂ) ਦੇ ਲਈ ਨਹੀਂ ਬਲਕਿ ਦੇਸ਼ ਦੀ ਸੇਵਾ ਲਈ ਆਪਣਾ ਜਨਾਦੇਸ਼(ਤਾਕੀਦੀ ਹੁਕਮ- mandate) ਦਿੱਤਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਦਨ ਰਾਜਨੀਤਕ ਦਲਾਂ ਦੇ ਲਈ ਨਹੀਂ ਹੈ, ਬਲਕਿ ਇਹ ਸਦਨ ਦੇਸ਼ ਦੇ ਲਈ ਹੈ। ਇਹ ਸਾਂਸਦਾਂ ਦੀ ਨਹੀਂ, ਬਲਕਿ ਭਾਰਤ ਦੇ 140 ਕਰੋੜ ਨਾਗਰਿਕਾਂ ਦੀ ਸੇਵਾ ਦੇ ਲਈ ਹੈ। ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਵਿਸ਼ਵਾਸ ਵਿਅਕਤ ਕੀਤਾ ਕਿ ਸਾਰੇ ਸੰਸਦ ਮੈਂਬਰ ਸਾਰਥਕ ਚਰਚਾ ਵਿੱਚ ਆਪਣਾ ਯੋਗਦਾਨ ਦੇਣਗੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਸਕਾਰਾਤਮਕ ਵਿਚਾਰਾਂ ਦੀ ਜ਼ਰੂਰਤ ਹੈ ਤਾਕਿ ਇਸ ਨੂੰ ਅੱਗੇ ਲੈ ਜਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਵਿਰੋਧ ਕਰਨ ਵਾਲੇ ਵਿਚਾਰ ਬੁਰੇ ਨਹੀਂ ਹੁੰਦੇ, ਬਲਕਿ ਨਕਾਰਾਤਮਕ ਵਿਚਾਰ ਹੀ ਵਿਕਾਸ ਵਿੱਚ ਬਾਧਾ (ਰੁਕਾਵਟ) ਪਾਉਂਦੇ (hamper development) ਹਨ। ਉਨ੍ਹਾਂ ਨੇ ਵਿਸ਼ਵਾਸ ਨਾਲ ਕਿਹਾ ਕਿ ਲੋਕਤੰਤਰ ਦੇ ਇਸ ਮੰਦਿਰ ਦਾ ਉਪਯੋਗ ਆਮ ਨਾਗਰਿਕਾਂ ਦੇ ਸੁਪਨਿਆਂ ਅਤੇ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਕੀਤਾ ਜਾਵੇਗਾ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage