“ਉਦਯੋਗਿਕ ਸਿਖਲਾਈ ਸੰਸਥਾਨ (ਆਈਟੀਆਈ) ਦੇ 9 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਕੌਸ਼ਲ ਦੀਕਸ਼ਾਂਤ ਸਮਾਰੋਹ ਦੇ ਮੌਕੇ ’ਤੇ ਅੱਜ ਇਤਿਹਾਸ ਰਚਿਆ ਗਿਆ”
“ਵਿਸ਼ਵਕਰਮਾ ਜਯੰਤੀ ਹਰ ਉਸ ਵਿਅਕਤੀ ਦਾ ਸਨਮਾਨ ਹੈ ਜੋ ਸਹੀ ਅਰਥਾਂ ਵਿੱਚ ਸਖ਼ਤ ਮਿਹਨਤ ਕਰਦਾ ਹੈ, ਇਹ ਕਿਰਤ ਦਾ ਦਿਨ ਹੈ”
“ਭਾਰਤ ਵਿੱਚ, ਅਸੀਂ ਹਮੇਸ਼ਾ ਮਜ਼ਦੂਰ ਦੇ ਕੌਸ਼ਲ ਵਿੱਚ ਰੱਬ ਦਾ ਚਿੱਤਰ ਦੇਖਿਆ ਹੈ, ਉਹ ਵਿਸ਼ਵਕਰਮਾ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ”
“ਇਸ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਲਈ, ਇਹ ਬਹੁਤ ਲਾਜ਼ਮੀ ਹੈ ਕਿ ਭਾਰਤ ਦੇ ਯੁਵਾ ਸਿੱਖਿਆ ਦੇ ਨਾਲ-ਨਾਲ ਕੌਸ਼ਲ ਵਿੱਚ ਵੀ ਨਿਪੁੰਨ ਹੋਣ”
“ਆਈਟੀਆਈ ਤੋਂ ਤਕਨੀਕੀ ਸਿਖਲਾਈ ਲੈਣ ਵਾਲੇ ਨੌਜਵਾਨਾਂ ਦੀ ਫ਼ੌਜ ਵਿੱਚ ਭਰਤੀ ਲਈ ਵਿਸ਼ੇਸ਼ ਵਿਵਸਥਾ”
“ਇਸ ਵਿੱਚ ਆਈਟੀਆਈਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ, ਸਾਡੇ ਨੌਜਵਾਨਾਂ ਨੂੰ ਇਨ੍ਹਾਂ ਸੰਭਾਵਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ”
ਭਾਰਤ ਕੋਲ ਕੌਸ਼ਲ ਦੀ ਗੁਣਵੱਤਾ ਵੀ ਹੈ, ਅਤੇ ਵਿਵਿਧਤਾ ਵੀ ਹੈ”
“ਜਦੋਂ ਯੁਵਾ ਵਿੱਚ ਸਿੱਖਿਆ ਦੇ ਨਾਲ-ਨਾਲ ਕੌਸ਼ਲ ਦੀ ਸ਼ਕਤੀ ਹੁੰਦੀ ਹੈ, ਤਾਂ ਉਸ ਦਾ ਆਤਮਵਿਸ਼ਵਾਸ ਆਪਣੇ ਆਪ ਵਧਦਾ ਹੈ”
“ਬਦਲਦੀਆਂ ਆਲਮੀ ਪਰਿਸਥਿਤੀਆਂ ਵਿੱਚ, ਦੁਨੀਆ ਦਾ ਭਰੋਸਾ ਭਾਰਤ ਵਿੱਚ ਵਧਿਆ ਹੈ”
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਹਿਲੀ ਵਾਰ ਕੌਸ਼ਲ ਦੀਕਸ਼ਾਂਤ ਸਮਾਰੋਹ ਵਿਖੇ ਉਦਯੋਗਿਕ ਸਿਖਲਾਈ ਸੰਸਥਾਨ (ਆਈਟੀਆਈ) ਦੇ ਵਿਦਿਆਰਥੀਆਂ ਨੂੰ ਵੀਡੀਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਹਿਲੀ ਵਾਰ ਕੌਸ਼ਲ ਦੀਕਸ਼ਾਂਤ ਸਮਾਰੋਹ ਵਿਖੇ ਉਦਯੋਗਿਕ ਸਿਖਲਾਈ ਸੰਸਥਾਨ (ਆਈਟੀਆਈ) ਦੇ ਵਿਦਿਆਰਥੀਆਂ ਨੂੰ ਵੀਡੀਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ। ਇਸ ਪ੍ਰੋਗਰਾਮ ਵਿੱਚ ਲਗਭਗ 40 ਲੱਖ ਵਿਦਿਆਰਥੀ ਸ਼ਾਮਲ ਹੋਏ ਸਨ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਜਿਵੇਂ-ਜਿਵੇਂ ਭਾਰਤ 21ਵੀਂ ਸਦੀ ਵਿੱਚ ਅੱਗੇ ਵੱਧ ਰਿਹਾ ਹੈ, ਅੱਜ ਉਦਯੋਗਿਕ ਸਿਖਲਾਈ ਸੰਸਥਾਨ ਦੇ 9 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਕੌਸ਼ਲ ਦੀਕਸ਼ਾਂਤ ਸਮਾਰੋਹ ਮੌਕੇ ਇਤਿਹਾਸ ਰਚਿਆ ਗਿਆ ਹੈ, ਜਦੋਂ ਕਿ 40 ਲੱਖ ਤੋਂ ਵੱਧ ਵਿਦਿਆਰਥੀ ਸਾਡੇ ਨਾਲ ਵਰਚੁਅਲੀ ਜੁੜੇ ਹੋਏ ਹਨ। ਪ੍ਰਧਾਨ ਮੰਤਰੀ ਨੇ ਇਸ਼ਾਰਾ ਕੀਤਾ ਕਿ ਵਿਦਿਆਰਥੀ ਆਪਣੇ ਕੌਸ਼ਲ ਨਾਲ ਭਗਵਾਨ ਵਿਸ਼ਵਕਰਮਾ ਦੀ ਜਨਮ ਜਯੰਤੀ ’ਤੇ ਇਨੋਵੇਸ਼ਨ ਦੇ ਮਾਰਗ ’ਤੇ ਆਪਣਾ ਪਹਿਲਾ ਕਦਮ ਅੱਗੇ ਵਧਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਤੁਹਾਡੀ ਸ਼ੁਰੂਆਤ ਜਿੰਨੀ ਸੁਹਾਵਣੀ ਹੈ, ਕੱਲ੍ਹ ਦੀ ਤੁਹਾਡੀ ਯਾਤਰਾ ਵੀ ਵਧੇਰੇ ਰਚਨਾਤਮਕ ਹੋਵੇਗੀ।”

ਵਿਸ਼ਵਕਰਮਾ ਜਯੰਤੀ ਬਾਰੇ ਵਿਸਤਾਰ ਵਿੱਚ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਨਮਾਨ ਅਤੇ ਕੌਸ਼ਲ ਦੀ ਪਵਿੱਤਰਤਾ ਦਾ ਤਿਉਹਾਰ ਹੈ। ਭਗਵਾਨ ਦੀ ਮੂਰਤੀ ਬਣਾਉਣ ਵਾਲੇ ਇੱਕ ਮੂਰਤੀਕਾਰ ਦੀ ਤੁਲਨਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸਾਡੇ ਸਾਰਿਆਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਵਿਸ਼ਵਕਰਮਾ ਜਯੰਤੀ ਦੇ ਸ਼ੁਭ ਮੌਕੇ ’ਤੇ ਵਿਦਿਆਰਥੀਆਂ ਦੇ ਕੌਸ਼ਲ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਮਾਨਤਾ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਵਿਸ਼ਵਕਰਮਾ ਜਯੰਤੀ ਹਰ ਉਸ ਵਿਅਕਤੀ ਦਾ ਸਨਮਾਨ ਹੈ ਜੋ ਸਹੀ ਅਰਥਾਂ ਵਿੱਚ ਸਖ਼ਤ ਮਿਹਨਤ ਕਰਦਾ ਹੈ, ਇਹ ਕਿਰਤ ਦਾ ਦਿਨ ਹੈ”, ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਭਾਰਤ ਵਿੱਚ, ਅਸੀਂ ਹਮੇਸ਼ਾ ਮਜ਼ਦੂਰ ਦੇ ਕੌਸ਼ਲ ਵਿੱਚ ਰੱਬ ਦਾ ਚਿੱਤਰ ਦੇਖਿਆ ਹੈ, ਉਹ ਵਿਸ਼ਵਕਰਮਾ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ।” ਸ਼੍ਰੀ ਮੋਦੀ ਨੇ ਵਿਸਤਾਰ ਨਾਲ ਕਿਹਾ ਕਿ ਉਨ੍ਹਾਂ ਕੋਲ ਜੋ ਕੌਸ਼ਲ ਹੈ, ਉਸ ਵਿੱਚ ਕਿਤੇ ਨਾ ਕਿਤੇ ਰੱਬ ਦਾ ਹਿੱਸਾ ਹੈ। ਉਨ੍ਹਾਂ ਨੇ ਅੱਗੇ ਕਿਹਾ, “ਮੈਂ ਸਮਝਦਾ ਹਾਂ ਕਿ ਇਹ ਸਮਾਗਮ ‘ਕੌਸ਼ਲਾਂਜਲੀ’ ਵਾਂਗ ਭਗਵਾਨ ਵਿਸ਼ਵਕਰਮਾ ਨੂੰ ਇੱਕ ਭਾਵਨਾਤਮਕ ਸ਼ਰਧਾਂਜਲੀ ਹੈ।”

ਪਿਛਲੇ ਅੱਠ ਸਾਲਾਂ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਭਗਵਾਨ ਵਿਸ਼ਵਕਰਮਾ ਦੀ ਪ੍ਰੇਰਨਾ ਨਾਲ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਅਤੇ ਭਾਰਤ ਕੌਸ਼ਲ ਵਿਕਾਸ ’ਤੇ ਜ਼ੋਰ ਦੇ ਕੇ ‘ਸ਼੍ਰੇਮੇਵ ਜਯਤੇ’ ਦੀ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਇਸ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਲਈ, ਇਹ ਬਹੁਤ ਮਹੱਤਵਪੂਰਨ ਹੈ ਕਿ ਭਾਰਤ ਦੇ ਨੌਜਵਾਨਾਂ ਨੂੰ ਸਿੱਖਿਆ ਦੇ ਨਾਲ-ਨਾਲ ਕੌਸ਼ਲ ਵਿੱਚ ਵੀ ਬਰਾਬਰ ਨਿਪੁੰਨ ਹੋਣਾ ਚਾਹੀਦਾ ਹੈ।” ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਸਰਕਾਰ ਨੇ ਨੌਜਵਾਨਾਂ ਦੇ ਕੌਸ਼ਲ ਵਿਕਾਸ ਅਤੇ ਨਵੀਆਂ ਸੰਸਥਾਵਾਂ ਦੀ ਸਿਰਜਣਾ ਨੂੰ ਪ੍ਰਮੁੱਖ ਤਰਜੀਹ ਦਿੱਤੀ ਹੈ। “ਸਾਡੇ ਦੇਸ਼ ਵਿੱਚ ਪਹਿਲੀ ਆਈਟੀਆਈ ਦੀ ਸਥਾਪਨਾ 1950 ਵਿੱਚ ਹੋਈ ਸੀ। ਅਗਲੇ ਸੱਤ ਦਹਾਕਿਆਂ ਵਿੱਚ, 10 ਹਜ਼ਾਰ ਆਈਟੀਆਈ ਬਣਾਈਆਂ ਗਈਆਂ ਹਨ। ਪਰ ਸਾਡੀ ਸਰਕਾਰ ਦੇ 8 ਸਾਲਾਂ ਵਿੱਚ ਦੇਸ਼ ਵਿੱਚ ਲਗਭਗ 5 ਹਜ਼ਾਰ ਨਵੀਆਂ ਆਈਟੀਆਈ ਸਥਾਪਿਤ ਕੀਤੀਆਂ ਗਈਆਂ ਹਨ। ਪਿਛਲੇ 8 ਸਾਲਾਂ ਵਿੱਚ ਆਈਟੀਆਈ ਵਿੱਚ 4 ਲੱਖ ਤੋਂ ਵੱਧ ਨਵੀਆਂ ਸੀਟਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ”, ਪ੍ਰਧਾਨ ਮੰਤਰੀ ਨੇ ਅੱਗੇ ਕਿਹਾ।

ਪ੍ਰਧਾਨ ਮੰਤਰੀ ਨੇ ਅੱਗੇ ਦੱਸਿਆ ਕਿ ਆਈਟੀਆਈ ਤੋਂ ਇਲਾਵਾ ਰਾਸ਼ਟਰੀ ਕੌਸ਼ਲ ਸਿਖਲਾਈ ਸੰਸਥਾਨ, ਭਾਰਤੀ ਕੌਸ਼ਲ ਸੰਸਥਾਨ, ਅਤੇ ਹਜ਼ਾਰਾਂ ਕੌਸ਼ਲ ਵਿਕਾਸ ਕੇਂਦਰ ਵੀ ਦੇਸ਼ ਭਰ ਵਿੱਚ ਖੋਲ੍ਹੇ ਗਏ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਸਕੂਲ ਪੱਧਰ ’ਤੇ ਕੌਸ਼ਲ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ 5000 ਤੋਂ ਵੱਧ ਕੌਸ਼ਲ ਕੇਂਦਰ ਖੋਲ੍ਹਣ ਜਾ ਰਹੀ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਲਾਗੂ ਹੋਣ ਤੋਂ ਬਾਅਦ, ਤਜ਼ਰਬੇ ਅਧਾਰਿਤ ਸਿੱਖਿਆ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਸਕੂਲਾਂ ਵਿੱਚ ਕੌਸ਼ਲ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਉਦੋਂ ਖੁਸ਼ੀ ਪ੍ਰਗਟਾਈ ਜਦੋਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ 10ਵੀਂ ਪਾਸ ਕਰਨ ਤੋਂ ਬਾਅਦ ਆਈਟੀਆਈ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਨੈਸ਼ਨਲ ਓਪਨ ਸਕੂਲ ਰਾਹੀਂ 12ਵੀਂ ਜਮਾਤ ਦਾ ਕਲੀਅਰਿੰਗ ਸਰਟੀਫਿਕੇਟ ਅਸਾਨੀ ਨਾਲ ਮਿਲ ਜਾਵੇਗਾ। “ਇਹ ਤੁਹਾਨੂੰ ਅਗਲੇਰੀ ਪੜ੍ਹਾਈ ਵਿੱਚ ਵਧੇਰੇ ਅਰਾਮਦਾਇਕ ਬਣਾਵੇਗਾ”, ਸ਼੍ਰੀ ਮੋਦੀ ਨੇ ਅੱਗੇ ਕਿਹਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਆਈਟੀਆਈ ਤੋਂ ਤਕਨੀਕੀ ਸਿਖਲਾਈ ਲੈਣ ਵਾਲੇ ਨੌਜਵਾਨਾਂ ਦੀ ਫ਼ੌਜ ਵਿੱਚ ਭਰਤੀ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ।

ਚੌਥੀ ਉਦਯੋਗਿਕ ਕ੍ਰਾਂਤੀ, ‘ਇੰਡਸਟ੍ਰੀ 4.0’ਦੇ ਯੁਗ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਰਤ ਦੀ ਸਫ਼ਲਤਾ ਵਿੱਚ ਉਦਯੋਗਿਕ ਸਿਖਲਾਈ ਸੰਸਥਾਵਾਂ ਦੀ ਵੱਡੀ ਭੂਮਿਕਾ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਸਮੇਂ ਦੇ ਨਾਲ ਨੌਕਰੀਆਂ ਦਾ ਰੂਪ ਬਦਲਦਾ ਰਹਿੰਦਾ ਹੈ, ਇਸ ਲਈ ਸਰਕਾਰ ਨੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਹੈ ਕਿ ਸਾਡੀਆਂ ਆਈਟੀਆਈ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵੀ ਹਰ ਆਧੁਨਿਕ ਕੋਰਸ ਦੀ ਸੁਵਿਧਾ ਮਿਲਣੀ ਚਾਹੀਦੀ ਹੈ। ਕੋਰਸਾਂ ਦੀ ਉਪਲਬਧਤਾ ਬਾਰੇ ਵਿਸਤਾਰ ਵਿੱਚ ਦੱਸਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਆਈਟੀਆਈ ਵਿੱਚ ਕੋਡਿੰਗ, ਏਆਈ, ਰੋਬੋਟਿਕਸ, 3ਡੀ ਪ੍ਰਿੰਟਿੰਗ, ਡ੍ਰੋਨ ਟੈਕਨੋਲੋਜੀ ਅਤੇ ਟੈਲੀਮੈਡੀਸਨ ਨਾਲ ਸਬੰਧਿਤ ਬਹੁਤ ਸਾਰੇ ਕੋਰਸ ਸ਼ੁਰੂ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਇਸ਼ਾਰਾ ਕੀਤਾ ਕਿ ਜਿਵੇਂ ਕਿ ਭਾਰਤ ਅਖੁੱਟ ਊਰਜਾ, ਸੂਰਜੀ ਊਰਜਾ ਅਤੇ ਇਲੈਕਟ੍ਰਿਕ ਵਾਹਨਾਂ ਦੇ ਖੇਤਰ ਵਿੱਚ ਅਗਵਾਈ ਕਰ ਰਿਹਾ ਹੈ, ਸਾਡੇ ਬਹੁਤ ਸਾਰੇ ਆਈਟੀਆਈ ਵਿੱਚ ਅਜਿਹੇ ਖੇਤਰਾਂ ਨਾਲ ਸਬੰਧਿਤ ਕੋਰਸ ਸ਼ੁਰੂ ਕੀਤੇ ਗਏ ਹਨ। “ਤੁਹਾਡੇ ਜਿਹੇ ਵਿਦਿਆਰਥੀਆਂ ਲਈ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨਾ ਅਸਾਨ ਹੋ ਜਾਵੇਗਾ”, ਉਨ੍ਹਾਂ ਨੇ ਕਿਹਾ।

ਹਰ ਪਿੰਡ ਨੂੰ ਔਪਟੀਕਲ ਫਾਈਬਰ ਪ੍ਰਦਾਨ ਕਰਨ ਅਤੇ ਲੱਖਾਂ ਕੌਮਨ ਸਰਵਿਸ ਸੈਂਟਰ ਖੋਲ੍ਹਣ ਦੇ ਹਾਲ ਹੀ ਦੇ ਵਿਕਾਸ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ-ਜਿਵੇਂ ਦੇਸ਼ ਵਿੱਚ ਟੈਕਨੋਲੋਜੀ ਦਾ ਵਿਸਤਾਰ ਹੋ ਰਿਹਾ ਹੈ, ਉਸੇ ਤਰ੍ਹਾਂ ਨੌਕਰੀਆਂ ਦੇ ਮੌਕੇ ਵੀ ਵਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਈਟੀਆਈ ਵਿੱਚੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਲਈ ਪਿੰਡਾਂ ਵਿੱਚ ਵੱਧ ਤੋਂ ਵੱਧ ਮੌਕੇ ਪੈਦਾ ਕੀਤੇ ਜਾ ਰਹੇ ਹਨ। “ਪਿੰਡ ਵਿੱਚ ਮੋਬਾਈਲ ਮੁਰੰਮਤ ਦਾ ਕੰਮ ਹੋਵੇ ਜਾਂ ਖੇਤੀਬਾੜੀ ਵਿੱਚ ਨਵੀਂ ਤਕਨੀਕ ਨਾਲ ਸਬੰਧਿਤ ਕੰਮ ਹੋਵੇ, ਖਾਦ ਦਾ ਛਿੜਕਾਅ ਹੋਵੇ ਜਾਂ ਡ੍ਰੋਨ ਦੀ ਮਦਦ ਨਾਲ ਦਵਾਈ ਦੀ ਸਪਲਾਈ ਹੋਵੇ, ਗ੍ਰਾਮੀਣ ਅਰਥਵਿਵਸਥਾ ਵਿੱਚ ਅਜਿਹੀਆਂ ਕਈ ਨਵੀਆਂ ਨੌਕਰੀਆਂ ਸ਼ਾਮਲ ਹੋ ਰਹੀਆਂ ਹਨ”, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਇਸ ਵਿੱਚ ਆਈਟੀਆਈ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ, ਸਾਡੇ ਨੌਜਵਾਨਾਂ ਨੂੰ ਇਨ੍ਹਾਂ ਸੰਭਾਵਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।” ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਵੀ ਇਸੇ ਨਜ਼ਰੀਏ ਨੂੰ ਧਿਆਨ ਵਿੱਚ ਰੱਖਦੇ ਹੋਏ ਆਈਟੀਆਈ ਨੂੰ ਅੱਪਗ੍ਰੇਡ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਕੌਸ਼ਲ ਵਿਕਾਸ ਦੇ ਨਾਲ-ਨਾਲ ਨੌਜਵਾਨਾਂ ਲਈ ਨਰਮ ਕੌਸ਼ਲ ਦਾ ਹੋਣਾ ਵੀ ਬਰਾਬਰ ਮਹੱਤਵਪੂਰਨ ਹੈ। ਉਦਾਹਰਣ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਕੋਰਸ ਦੇ ਹਿੱਸੇ ਵਜੋਂ ਕਾਰੋਬਾਰੀ ਯੋਜਨਾ ਬਣਾਉਣਾ, ਬੈਂਕ ਤੋਂ ਕਰਜ਼ਾ ਲੈਣ ਦੀਆਂ ਯੋਜਨਾਵਾਂ, ਲੋੜੀਂਦੇ ਫਾਰਮ ਭਰਨਾ ਅਤੇ ਨਵੀਂ ਕੰਪਨੀ ਰਜਿਸਟਰ ਕਰਨ ਜਿਹੇ ਕੌਸ਼ਲ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ, “ਸਰਕਾਰ ਦੇ ਇਨ੍ਹਾਂ ਯਤਨਾਂ ਦਾ ਨਤੀਜਾ ਹੈ ਕਿ ਅੱਜ, ਭਾਰਤ ਦੇ ਪਾਸ ਕੌਸ਼ਲ ਦੀ ਗੁਣਵੱਤਾ ਵੀ ਹੈ, ਅਤੇ ਵਿਵਿਧਤਾ ਵੀ। ਪਿਛਲੇ ਕੁਝ ਸਾਲਾਂ ਵਿੱਚ, ਸਾਡੇ ਆਈਟੀਆਈ ਪਾਸ-ਆਊਟਾਂ ਨੇ ਵਿਸ਼ਵ ਕੌਸ਼ਲ ਪ੍ਰਤੀਯੋਗਤਾਵਾਂ ਵਿੱਚ ਬਹੁਤ ਸਾਰੇ ਵੱਡੇ ਇਨਾਮ ਜਿੱਤੇ ਹਨ।”

ਕੌਸ਼ਲ ਵਿਕਾਸ ’ਤੇ ਵਿਸਤਾਰ ਨਾਲ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਕਿਸੇ ਯੁਵਾ ਦੇ ਪਾਸ ਸਿੱਖਿਆ ਦੇ ਨਾਲ-ਨਾਲ ਕੌਸ਼ਲ ਦੀ ਸ਼ਕਤੀ ਹੁੰਦੀ ਹੈ, ਤਾਂ ਉਸ ਦਾ ਆਤਮਵਿਸ਼ਵਾਸ ਆਪਣੇ ਆਪ ਵੱਧਦਾ ਹੈ। ਜਦੋਂ ਯੁਵਾ ਕੌਸ਼ਲ ਨਾਲ ਸਸ਼ਕਤ ਹੋ ਕੇ ਬਾਹਰ ਆਉਂਦੇ ਹਨ, ਤਾਂ ਆਪਣਾ ਕੰਮ ਕਿਵੇਂ ਸ਼ੁਰੂ ਕਰਨਾ ਹੈ, ਇਸ ਬਾਰੇ ਇੱਕ ਵਿਚਾਰ ਆਉਂਦਾ ਹੈ, ਉਸ ਨੂੰ ਸਵੈ-ਰੋਜ਼ਗਾਰ ਦੀ ਇਸ ਭਾਵਨਾ ਨੂੰ ਸਮਰਥਨ ਦੇਣ ਲਈ ਪ੍ਰਧਾਨ ਮੰਤਰੀ ਨੇ ਮੁਦਰਾ ਯੋਜਨਾ, ਸਟਾਰਟਅੱਪ ਇੰਡੀਆ ਅਤੇ ਸਟੈਂਡਅੱਪ ਇੰਡੀਆ ਜਿਹੀਆਂ ਯੋਜਨਾਵਾਂ ਦੀ ਸ਼ਕਤੀ ਨੂੰ ਉਜਾਗਰ ਕੀਤਾ, ਜੋ ਬਿਨਾ ਗਰੰਟੀ ਦੇ ਕਰਜ਼ੇ ਪ੍ਰਦਾਨ ਕਰਦੀਆਂ ਹਨ।

ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਕਿ “ਲਕਸ਼ ਸਾਹਮਣੇ ਹੈ, ਤੁਹਾਨੂੰ ਉਸ ਦਿਸ਼ਾ ਵੱਲ ਵੱਧਣਾ ਪਵੇਗਾ। ਅੱਜ ਦੇਸ਼ ਨੇ ਤੁਹਾਡਾ ਹੱਥ ਫੜਿਆ ਹੈ, ਕੱਲ੍ਹ ਤੁਸੀਂ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ।” ਆਜ਼ਾਦੀ ਕਾ ਅੰਮ੍ਰਿਤ ਕਾਲ ਵੱਲ ਸਾਰਿਆਂ ਦਾ ਧਿਆਨ ਖਿੱਚਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸਾਡੇ ਜੀਵਨ ਦੇ ਅਗਲੇ 25 ਸਾਲ ਭਾਰਤ ਲਈ ਅਗਲੇ 25 ਸਾਲਾਂ ਵਾਂਗ ਮਹੱਤਵਪੂਰਨ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ “ਤੁਸੀਂ ਸਾਰੇ ਮੇਕ ਇਨ ਇੰਡੀਆ ਅਤੇ ਵੋਕਲ ਫੌਰ ਲੋਕਲ ਮੁਹਿੰਮ ਦੇ ਆਗੂ ਹੋ। ਤੁਸੀਂ ਭਾਰਤ ਦੇ ਉਦਯੋਗ ਦੀ ਰੀੜ੍ਹ ਦੀ ਹੱਡੀ ਵਾਂਗ ਹੋ ਅਤੇ ਇਸ ਲਈ ਵਿਕਸਿਤ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਤੁਹਾਡੀ ਵੱਡੀ ਭੂਮਿਕਾ ਹੈ।”

ਵਿਸ਼ਵ ਪੱਧਰ ’ਤੇ ਮੌਕਿਆਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਬਹੁਤ ਸਾਰੇ ਵੱਡੇ ਦੇਸ਼ਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਆਪਣੀ ਗਤੀ ਨੂੰ ਬਰਕਰਾਰ ਰੱਖਣ ਲਈ ਕੌਸ਼ਲਮੰਦ ਕਰਮਚਾਰੀਆਂ ਦੀ ਲੋੜ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਬਹੁਤ ਸਾਰੇ ਮੌਕੇ ਉਡੀਕ ਰਹੇ ਹਨ। “ਬਦਲਦੀਆਂ ਆਲਮੀ ਪਰਿਸਥਿਤੀਆਂ ਵਿੱਚ, ਭਾਰਤ ਵਿੱਚ ਵਿਸ਼ਵ ਦਾ ਭਰੋਸਾ ਵੀ ਲਗਾਤਾਰ ਵਧ ਰਿਹਾ ਹੈ। ਕੋਰੋਨਾ ਸੰਕਟ ਦੌਰਾਨ ਵੀ, ਭਾਰਤ ਨੇ ਸਾਬਤ ਕਰ ਦਿੱਤਾ ਹੈ ਕਿ ਕਿਸ ਤਰ੍ਹਾਂ ਉਸ ਦਾ ਹੁਨਰਮੰਦ ਕਰਮਚਾਰੀ ਅਤੇ ਯੁਵਾ ਸਭ ਤੋਂ ਵੱਡੀਆਂ ਚੁਣੌਤੀਆਂ ਦਾ ਹੱਲ ਪ੍ਰਦਾਨ ਕਰਨ ਦੇ ਸਮਰੱਥ ਹਨ।” ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਰਤੀ ਆਪਣੇ ਕੌਸ਼ਲ ਅਤੇ ਪ੍ਰਤਿਭਾ ਦੇ ਕਾਰਨ ਹਰ ਦੇਸ਼ ਵਿੱਚ ਆਪਣੀ ਪਛਾਣ ਬਣਾ ਰਹੇ ਹਨ, ਭਾਵੇਂ ਉਹ ਸਿਹਤ ਸੇਵਾਵਾਂ ਹੋਣ ਜਾਂ ਹੋਟਲ-ਹਸਪਤਾਲ ਪ੍ਰਬੰਧਨ, ਡਿਜੀਟਲ ਸੋਲਿਉਸ਼ਨ ਜਾਂ ਆਪਦਾ ਪ੍ਰਬੰਧਨ ਦਾ ਖੇਤਰ ਹੋਵੇ।

ਆਪਣੇ ਸੰਬੋਧਨ ਦੀ ਸਮਾਪਤੀ ਵਿੱਚ, ਪ੍ਰਧਾਨ ਮੰਤਰੀ ਨੇ ਉਨ੍ਹਾਂ ਹੁਨਰਾਂ ਨੂੰ ਅੱਪਗ੍ਰੇਡ ਕਰਦੇ ਰਹਿਣ ਦੀ ਜ਼ਰੂਰਤ ਨੂੰ ਦੁਹਰਾਇਆ ਜੋ ਉਨ੍ਹਾਂ ਦੇ ਭਵਿੱਖ ਦਾ ਆਧਾਰ ਬਣਨਗੇ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, “ਜਦੋਂ ਕੌਸ਼ਲ ਦੀ ਗੱਲ ਆਉਂਦੀ ਹੈ, ਤਾਂ ਤੁਹਾਡਾ ਮੰਤਰ ‘ਸਕਿੱਲਿੰਗ’, ‘ਰਿਸਕਿੱਲਿੰਗ’ ਅਤੇ ‘ਅੱਪਸਕਿੱਲਿੰਗ’ਹੋਣਾ ਚਾਹੀਦਾ ਹੈ!” ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਨਵੇਂ ਕੌਸ਼ਲ ਸਿੱਖਣ ਅਤੇ ਆਪਣੇ ਗਿਆਨ ਨੂੰ ਸਾਂਝਾ ਕਰਨ ਦੀ ਅਪੀਲ ਕੀਤੀ। “ਮੈਨੂੰ ਯਕੀਨ ਹੈ, ਤੁਸੀਂ ਇਸ ਰਫ਼ਤਾਰ ਨਾਲ ਅੱਗੇ ਵਧੋਗੇ, ਅਤੇ ਆਪਣੇ ਕੌਸ਼ਲ ਨਾਲ, ਤੁਸੀਂ ਨਵੇਂ ਭਾਰਤ ਦੇ ਬਿਹਤਰ ਭਵਿੱਖ ਨੂੰ ਦਿਸ਼ਾ ਦਿਓਗੇ।”

 

 

 

 

 

 

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi