“ਭਾਰਤ ਦਾ ਇਹੀ ਸਮਾਂ ਹੈ ਸਹੀ ਸਮਾਂ ਹੈ”
“ਅੱਜ 21ਵੀਂ ਸਦੀ ਦੇ ਇਸ ਦਹਾਕੇ ਵਿੱਚ ਭਾਰਤ ਦੇ ਸਾਹਮਣੇ ਜੋ ਟਾਈਮ ਪੀਰੀਅਡ ਆਇਆ ਹੈ, ਇਹ ਬੇਮਿਸਾਲ ਹੈ”
“2023 ਦੇ ਪਹਿਲਾਂ 75 ਦਿਨਾਂ ਦੀਆਂ ਉਪਲਬਧੀਆਂ ਇਸੇ ਇੰਡੀਆ ਮੋਮੈਂਟ ਦਾ ਹੀ ਤਾਂ ਰਿਫਲੈਕਸ਼ਨ ਹੈ”
“ਭਾਰਤੀ ਸੱਭਿਆਚਾਰ ਅਤੇ ਸੌਫਟ ਪਾਵਰ ਦੇ ਲਈ ਦੁਨੀਆ ਵਿੱਚ ਬੇਮਿਸਾਲ ਆਕਰਸ਼ਣ ਹੈ”
“ਦੇਸ਼ ਨੂੰ ਅੱਗੇ ਵਧਣਾ ਹੈ ਤਾਂ ਉਸ ਵਿੱਚ ਹਮੇਸ਼ਾ ਗਤੀਸ਼ੀਲਤਾ ਹੋਣੀ ਚਾਹੀਦੀ ਹੈ, ਸਾਹਸਿਕ ਫ਼ੈਸਲੇ ਸ਼ਕਤੀ ਹੋਣੀ ਚਾਹੀਦੀ ਹੈ”
“ਅੱਜ ਦੇਸ਼ਵਾਸੀਆਂ ਵਿੱਚ ਇਹ ਵਿਸ਼ਵਾਸ ਜਗਿਆ ਹੈ ਕਿ ਸਰਕਾਰ ਨੂੰ ਉਨ੍ਹਾਂ ਦੀ ਪਰਵਾਹ ਹੈ”
“ਅਸੀਂ ਗਵਰਨੈਂਸ ਨੂੰ ਹਿਊਮਨ ਟਚ ਦਿੱਤਾ ਹੈ”
“ਅੱਜ ਭਾਰਤ ਜੋ ਕੁਝ ਹਾਸਲ ਕਰ ਰਿਹਾ ਹੈ ਉਸ ਦੇ ਪਿੱਛੇ ਸਾਡੀ ਡੈਮੋਕ੍ਰੇਸੀ ਦੀ ਤਾਕਤ ਹੈ, ਸਾਡੇ ਇੰਸਟੀਟਿਊਸ਼ੰਸ ਦੀ ਤਾਕਤ ਹੈ”
“’ਸਬਕਾ ਪ੍ਰਯਾਸ’ ਤੋਂ ਹੀ ਇੰਡੀਆ ਮੋਮੈਂਟ ਨੂੰ ਸਾਨੂੰ ਸਸ਼ਕਤ ਕਰਨਾ ਹੈ ਅਤੇ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਵਿਕਸਿਤ ਭਾਰਤ ਦੀ ਯਾਤਰਾ ਨੂੰ ਸਸ਼ਕਤ ਕਰਨਾ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਹੋਟਲ ਤਾਜ ਪੈਲੇਸ ਵਿੱਚ ਇੰਡੀਆ ਟੁਡੇ ਕਨਕਲੇਵ ਨੂੰ ਸੰਬੋਧਨ ਕੀਤਾ।

ਸਭਾ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਨਕਲੇਵ ਦੇ ਲਈ ਚੁਣੇ ਗਏ ਵਿਸ਼ੇ- ‘ਦ ਇੰਡੀਆ ਮੋਮੈਂਟ’ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਅੱਜ ਦੁਨੀਆ ਦੇ ਬੜੇ ਇਕੋਨੌਮਿਸਟ, ਐਨਾਲਿਸਟ, ਥਿੰਕਰ ਸਾਰੇ ਕਹਿ ਰਹੇ ਹਨ ਕਿ ‘ਇਟ ਇਜ਼ ਇੰਡੀਆਜ਼ ਮੋਮੈਂਟ।’ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਇੰਡੀਆ ਟੁਡੇ ਗਰੁੱਪ ਇਹ ਔਪਟਿਮਿਜ਼ਮ ਦਿਖਾਉਂਦਾ ਹੈ, ਤਾਂ ਇਹ ਐਕਸਟ੍ਰਾ ਸਪੈਸ਼ਲ ਹੈ। ਲਾਲ ਕਿਲੇ ਤੋਂ 20 ਮਹੀਨੇ ਪਹਿਲਾਂ ਆਪਣੇ ਸੰਬੋਧਨ ਦੇ ਵਾਕਯਾਂਸ਼- “ਇਹੀ ਸਮਾਂ ਹੈ, ਸਹੀ ਸਮਾਂ ਹੈ” ਦੀ ਯਾਦ ਦਿਵਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਜੋਰ ਦੇ ਕੇ ਕਿਹਾ ਕਿ ਭਾਰਤ ਦਾ ਇਹੀ ਸਮਾਂ ਹੈ।

ਪ੍ਰਧਾਨ ਮੰਤਰੀ ਨੇ ਕਿਸੇ ਵੀ ਰਾਸ਼ਟਰ ਦੀ ਵਿਕਾਸ ਯਾਤਰਾ ਵਿੱਚ ਆਉਣ ਵਾਲੀਆਂ ਵਿਭਿੰਨ ਚੁਣੌਤੀਆਂ ਅਤੇ ਪੜਾਵਾਂ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਅੱਜ 21ਵੀਂ ਸਦੀ ਦੇ ਇਸ ਦਹਾਕੇ ਵਿੱਚ ਭਾਰਤ ਦੇ ਸਾਹਮਣੇ ਜੋ ਟਾਈਮ ਪੀਰੀਅਡ ਆਇਆ ਹੈ, ਇਹ ਬੇਮਿਸਾਲ ਹੈ। ਪ੍ਰਧਾਨ ਮੰਤਰੀ ਨੇ ਕਈ ਦਹਾਕਿਆਂ ਪਹਿਲਾਂ ਵਿਕਸਿਤ ਹੋਏ ਰਾਸ਼ਟਰਾਂ ਦੇ ਰਸਤੇ ਵਿੱਚ ਆਉਣ ਵਾਲੀਆਂ ਸਥਿਤੀਆਂ ਵਿੱਚ ਅੰਤਰ ਨੂੰ ਸਪਸ਼ਟ ਕਰਦੇ ਹੋਏ ਕਿਹਾ ਕਿ ਅੱਜ ਤੋਂ ਕੁਝ ਦਹਾਕੇ ਪਹਿਲਾਂ ਜੋ ਦੇਸ਼ ਅੱਗੇ ਵਧੇ, ਕਈ ਦੇਸ਼ ਅੱਗੇ ਵਧੇ, ਵਿਕਸਿਤ ਹੋਏ, ਲੇਕਿਨ ਉਨ੍ਹਾਂ ਦੇ ਸਾਹਮਣੇ ਸਥਿਤੀਆਂ ਬਹੁਤ ਅਲੱਗ ਸਨ। ਇੱਕ ਤਰ੍ਹਾਂ ਨਾਲ ਉਨ੍ਹਾਂ ਦਾ ਮੁਕਾਬਲਾ ਖ਼ੁਦ ਤੋਂ ਹੀ ਸੀ, ਉਨ੍ਹਾਂ ਦੇ ਸਾਹਮਣੇ ਇਤਨੀ ਪ੍ਰਤੀਸਪਰਧਾ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਜਿਨ੍ਹਾਂ ਸਥਿਤੀਆਂ ਵਿੱਚ ਭਾਰਤ ਅੱਗੇ ਵਧ ਰਿਹਾ ਹੈ, ਉਹ ਚੁਣੌਤੀਆਂ ਬਹੁਤ ਹੀ ਅਲੱਗ ਹਨ, ਬਹੁਤ ਹੀ ਵਿਆਪਕ ਹਨ, ਵਿਵਿਧਤਾਵਾਂ ਨਾਲ ਭਰੀਆਂ ਹੋਈਆਂ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਚਾਨਣਾ ਪਾਇਆ ਕਿ ਅੱਜ ਇਤਨੇ ਸਾਰੇ ਗਲੋਬਲ ਚੈਲੇਂਜਿਜ਼ ਹਨ, 100 ਸਾਲ ਵਿੱਚ ਆਈ ਸਭ ਤੋਂ ਬੜੀ ਮਹਾਮਾਰੀ ਸਭ ਤੋਂ ਬੜਾ ਸੰਕਟ ਹੈ, ਦੋ ਦੇਸ਼ ਮਹੀਨਿਆਂ ਤੋਂ ਯੁੱਧ ਵਿੱਚ ਹਨ, ਪੂਰੀ ਦੁਨੀਆ ਦੀ ਸਪਲਾਈ ਚੇਨ ਅਸਤ-ਵਿਅਸਤ ਹੈ, ਉਸ ਸਥਿਤੀ ਵਿੱਚ, ਇਸ ਪਿਛੋਕੜ ਵਿੱਚ, ਉਸ ਸਥਿਤੀ ਵਿੱਚ ਇੰਡੀਆ ਮੋਮੈਂਟ ਦੀ ਬਾਤ ਹੋਣਾ ਸਾਧਾਰਣ ਨਹੀਂ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਇਹ ਇੱਕ ਨਵਾਂ ਇਤਿਹਾਸ ਬਣ ਰਿਹਾ ਹੈ ਜਿਸ ਦੇ ਅਸੀਂ ਸਾਰੇ ਗਵਾਹ ਹਾਂ।” ਉਨ੍ਹਾਂ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਭਾਰਤ ਨੂੰ ਲੈ ਕੇ ਇੱਕ ਵਿਸ਼ਵਾਸ ਨਾਲ ਭਰੀ ਹੋਈ ਹੈ। ਪ੍ਰਧਾਨ ਮੰਤਰੀ ਨੇ ਆਲਮੀ ਪੱਧਰ ‘ਤੇ ਭਾਰਤ ਦੀਆਂ ਉਪਲਬਧੀਆਂ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਅੱਜ ਭਾਰਤ ਦੁਨੀਆ ਵਿੱਚ ਸਭ ਤੋਂ ਤੇਜ਼ ਗਤੀ ਨਾਲ ਵਧਣ ਵਾਲੀ ਅਰਥਵਿਵਸਥਾ ਹੈ, ਅੱਜ ਭਾਰਤ ਦੁਨੀਆ ਵਿੱਚ ਨੰਬਰ ਵਨ ਸਮਾਰਟਫੋਨ ਡੇਟਾ ਕੰਜ਼ਿਊਮਰ ਹੈ, ਅੱਜ ਭਾਰਤ, ਗਲੋਬਲ ਫਿਨਟੈੱਕ ਐਡਾਪਸ਼ਨ ਰੇਟ ਵਿੱਚ ਨੰਬਰ ਵਨ ਹੈ, ਅੱਜ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਬੜਾ ਮੋਬਾਈਲ ਮੈਨੂਫੈਕਚਰਰ ਹੈ, ਅੱਜ ਭਾਰਤ ਵਿੱਚ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟ-ਅੱਪ ਈਕੋਸਿਸਟਮ ਹੈ।

ਪ੍ਰਧਾਨ ਮੰਤਰੀ ਨੇ ਵਰ੍ਹੇ 2023 ਦੇ ਪਹਿਲਾਂ 75 ਦਿਨਾਂ ਵਿੱਚ ਦੇਸ਼ ਦੀਆਂ ਉਪਲਬਧੀਆਂ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਨ੍ਹਾਂ 75 ਦਿਨਾਂ ਵਿੱਚ ਦੇਸ਼ ਦਾ ਇਤਿਹਾਸਿਕ ਗ੍ਰੀਨ ਬਜਟ ਆਇਆ, ਕਰਨਾਟਕ ਦੇ ਸ਼ਿਵਮੋਗਾ ਵਿੱਚ ਏਅਰਪੋਰਟ ਦਾ ਲੋਕ ਅਰਪਣ ਹੋਇਆ, ਮੁੰਬਈ ਵਿੱਚ ਮੈਟ੍ਰੋ ਰੇਲ ਦਾ ਅਗਲਾ ਫੇਜ਼ ਸ਼ੁਰੂ ਹੋਇਆ, ਦੇਸ਼ ਵਿੱਚ ਦੁਨੀਆ ਦਾ ਸਭ ਤੋਂ ਲੰਬਾ ਰਿਵਰ ਕਰੂਜ਼ ਚਲਿਆ, ਬੰਗਲੁਰੂ ਮੈਸੂਰ ਐਕਸਪ੍ਰੈੱਸਵੇਅ ਸ਼ੁਰੂ ਹੋਇਆ, ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦਾ ਇੱਕ ਸੈਕਸ਼ਨ ਸ਼ੁਰੂ ਕੀਤਾ ਗਿਆ, ਮੁੰਬਈ ਤੋਂ, ਵਿਸ਼ਾਖਾਪੱਟਨਮ ਤੋਂ ਵੰਦੇ ਭਾਰਤ ਟ੍ਰੇਨਾਂ ਚਲਣੀਆਂ ਸ਼ੁਰੂ ਹੋਈਆਂ, ਆਈਆਈਟੀ ਧਾਰਵਾੜ ਦੇ ਪਰਮਾਨੈਂਟ ਕੈਂਪਸ ਦਾ ਲੋਕ ਅਰਪਣ ਹੋਇਆ, ਭਾਰਤ ਨੇ ਅੰਡਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੇ 21 ਦ੍ਵੀਪਾਂ ਨੂੰ ਪਰਮਵੀਰ ਚਕ੍ਰ ਜੇਤੂਆਂ ਦੇ ਨਾਂ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ 75 ਦਿਨਾਂ ਵਿੱਚ ਹੀ ਭਾਰਤ ਨੇ ਪੈਟ੍ਰੋਲ ਵਿੱਚ 20 ਪਰਸੈਂਟ ਈਥੇਨੌਲ ਦੀ ਬਲੈਂਡਿੰਗ ਕਰਕੇ ਈ20 ਫਿਊਲ ਲਾਂਚ ਕੀਤਾ ਹੈ, ਤੁਮਕੁਰੂ ਵਿੱਚ ਏਸ਼ੀਆ ਦੀ ਸਭ ਤੋਂ ਬੜੀ ਆਧੁਨਿਕ ਹੈਲੀਕੌਪਟਰ ਫੈਕਟਰੀ ਦਾ ਲੋਕ ਅਰਪਣ ਹੋਇਆ ਹੈ, ਏਅਰ ਇੰਡੀਆ ਨੇ ਦੁਨੀਆ ਦਾ ਸਭ ਤੋਂ ਬੜਾ ਐਵੀਏਸ਼ਨ ਆਰਡਰ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਨ੍ਹਾਂ 75 ਦਿਨਾਂ ਵਿੱਚ ਹੀ ਭਾਰਤ ਨੇ ਈ-ਸੰਜੀਵਨੀ ਦੇ ਮਾਧਿਅਮ ਨਾਲ 10 ਕਰੋੜ ਟੈਲੀ-ਕਨਸਲਟੇਸ਼ਨ ਦਾ ਮੁਕਾਮ ਹਾਸਲ ਕੀਤਾ ਹੈ, 8 ਕਰੋੜ ਨਵੇਂ ਟੈਪ ਵਾਟਰ ਕਨੈਕਸ਼ਨਸ ਦੇਣ ਦਾ ਮੁਕਾਮ ਹਾਸਲ ਕੀਤਾ, ਯੂਪੀ-ਉੱਤਰਾਖੰਡ ਵਿੱਚ ਰੇਲ ਨੈੱਟਵਰਕ ਦੇ 100 ਪਰਸੈਂਟ ਇਲੈਕਟ੍ਰੀਫਿਕੇਸ਼ਨ ਦਾ ਕੰਮ ਪੂਰਾ ਹੋਇਆ, ਕੁਨੋ ਨੈਸ਼ਨਲ ਪਾਰਕ ਵਿੱਚ 12 ਚੀਤਿਆਂ ਦਾ ਨਵਾਂ ਬੈਚ ਆਇਆ ਹੈ, ਭਾਰਤੀ ਮਹਿਲਾ ਟੀਮ ਨੇ ਅੰਡਰ-19 ਕ੍ਰਿਕੇਟ ਟੀ-20 ਵਰਲਡ ਕੱਪ ਜਿੱਤਿਆ ਹੈ ਅਤੇ ਦੇਸ਼ ਨੂੰ 2 ਔਸਕਰ ਜਿੱਤਣ ਦੀ ਖੁਸੀ ਮਿਲੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਨ੍ਹਾਂ 75 ਦਿਨਾਂ ਵਿੱਚ ਹਜ਼ਾਰਾਂ ਵਿਦੇਸ਼ੀ ਡਿਪਲੋਮੈਟਸ ਅਤੇ ਵਿਭਿੰਨ ਸੰਸਥਾਵਾਂ ਦੇ ਪ੍ਰਤੀਨਿਧੀ ਜੀ-20 ਦੀਆਂ ਬੈਠਕਾਂ ਵਿੱਚ ਹਿੱਸਾ ਲੈਣ ਦੇ ਲਈ ਭਾਰਤ ਆਏ, ਜੀ-20 ਦੀ 28 ਅਹਿਮ ਬੈਠਕਾਂ ਹੋਈਆਂ ਹਨ ਯਾਨੀ ਹਰ ਤੀਸਰੇ ਦਿਨ ਇੱਕ ਬੈਠਕ, ਇਸੇ ਦੌਰਾਨ ਐਨਰਜੀ ਸਮਿਟ ਹੋਈ, ਅੱਜ ਹੀ ਗਲੋਬਲ ਮਿਲੇਟਸ ਕਾਨਫਰੰਸ ਹੋਈ, ਬੰਗਲੁਰੂ ਵਿੱਚ ਹੋਏ ਐਰੋ-ਇੰਡੀਆ ਵਿੱਚ ਹਿੱਸਾ ਲੈਣ ਦੇ ਲਈ 100 ਤੋਂ ਜ਼ਿਆਦਾ ਦੇਸ਼ ਭਾਰਤ ਆਏ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਨ੍ਹਾਂ 75 ਦਿਨਾਂ ਵਿੱਚ ਹੀ ਸਿੰਗਾਪੁਰ ਦੇ ਨਾਲ ਯੂਪੀਆਈ ਲਿੰਕੇਜ ਦੀ ਸ਼ੁਰੂਆਤ ਹੋਈ, ਤੁਰਕੀ ਦੀ ਮਦਦ ਦੇ ਲਈ ਭਾਰਤ ਨੇ ‘ਓਪਰੇਸ਼ਨ ਦੋਸਤ’ ਚਲਾਇਆ, ਹੁਣ ਤੋਂ ਕੁਝ ਘੰਟੇ ਪਹਿਲਾਂ ਹੀ ਭਾਰਤ-ਬੰਗਲਾਦੇਸ਼ ਗੈਸ ਪਾਈਪ ਲਾਈਨ ਦਾ ਲੋਕ ਅਰਪਣ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਹੀ ਇੰਡੀਆ ਮੋਮੈਂਟ ਦਾ ਹੀ ਤਾਂ ਰਿਫਲੈਕਸ਼ਨ ਹੈ।”

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੇਸ਼ ਇੱਕ ਤਰਫ਼ ਰੋਡ-ਰੇਲਵੇ, ਪੋਰਟ-ਏਅਰਪੋਰਟ ਜਿਹੇ ਫਿਜ਼ੀਕਲ ਇਨਫ੍ਰਾਸਟ੍ਰਕਚਰ ਬਣਾ ਰਿਹਾ ਹੈ, ਦੂਸਰੀ ਤਰਫ਼ ਭਾਰਤੀ ਸੱਭਿਆਚਾਰ ਅਤੇ ਸੌਫਟ ਪਾਵਰ ਦੇ ਲਈ ਵੀ ਦੁਨੀਆ ਵਿੱਚ ਬੇਮਿਸਾਲ ਆਕਰਸ਼ਣ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਯੋਗ ਪੂਰੀ ਦੁਨੀਆ ਵਿੱਚ ਮਕਬੂਲ ਹੋ ਚੁੱਕਿਆ ਹੈ। ਅੱਜ ਆਯੁਰਵੇਦ ਨੂੰ ਲੈ ਕੇ ਉਤਸ਼ਾਹ ਹੈ, ਭਾਰਤ ਦੇ ਖਾਣ-ਪਾਣ ਨੂੰ ਲੈ ਕੇ ਉਤਸ਼ਾਹ ਹੈ।” ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤੀ ਫਿਲਮਾਂ, ਭਾਰਤੀ ਸੰਗੀਤ, ਨਵੀਂ ਊਰਜਾ ਦੇ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਰਹੇ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਬਾਤ ਚਾਹੇ ਇੰਟਰਨੈਸ਼ਨਲ ਸੋਲਰ ਅਲਾਇੰਸ ਦੀ ਹੋਵੇ ਜਾਂ ਕੋਐਲਿਸ਼ਿਨ ਫੋਰ ਡਿਜ਼ਾਜ਼ਟਰ ਰੈਸੀਲੀਏਂਟ ਇਨਫ੍ਰਾਸਟ੍ਰਕਚਰ ਦੀ ਹੋਵੇ, ਵਿਸ਼ਵ ਅੱਜ ਇਸ ਬਾਤ ਨੂੰ ਮਹਿਸੂਸ ਕਰ ਰਿਹਾ ਹੈ ਕਿ ਭਾਰਤ ਦੇ ਆਈਡਿਆਜ਼ ਅਤੇ ਭਾਰਤ ਦਾ ਸਮਰੱਥ, ਗਲੋਬਲ ਗੁਡ ਦੇ ਲਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਲਈ ਅੱਜ ਵਿਸ਼ਵ ਕਹਿ ਰਿਹਾ ਹੈ- ਦਿਸ ਇਜ਼ ਇੰਡੀਆਜ਼ ਮੋਮੈਂਟ।” ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਭ ਦਾ ਮਲਟੀਪਲਾਇਰ ਇਫੈਕਟ ਹੁੰਦਾ ਹੈ। ਉਨ੍ਹਾਂ ਨੇ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਅੱਜਕੱਲ੍ਹ ਜ਼ਿਆਦਾਤਰ ਦੇਸ਼ ਭਾਰਤ ਤੋਂ ਚੋਰੀ ਕੀਤੀਆਂ ਗਈਆਂ ਪ੍ਰਾਚੀਨ ਮੂਰਤੀਆਂ ਖੁਦ ਬ ਖੁਦ ਸਾਨੂੰ ਦਿੰਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਦੇ ਇੰਡੀਆ ਮੋਮੈਂਟ ਦੀ ਸਭ ਤੋਂ ਵਿਸ਼ੇਸ਼ ਬਾਤ ਇਹ ਹੈ ਕਿ ਅੱਜ ਇਸ ਵਿੱਚ ਪ੍ਰੋਮਿਸ ਦੇ ਨਾਲ-ਨਾਲ ਪਰਫੋਰਮੈਂਸ ਵੀ ਜੁੜ ਗਈ ਹੈ।” ਸਮਾਚਾਰ ਬਣਾਉਣ ਵਾਲੀਆਂ ਸੁਰਖੀਆਂ ਦੀ ਤੁਲਨਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤੀਤ ਦੀਆਂ ਸੁਰਖੀਆਂ ਵਿੱਚ ਆਮ ਤੌਰ ‘ਤੇ ਵਿਭਿੰਨ ਖੇਤਰਾਂ ਵਿੱਚ ਲੱਖਾਂ ਕਰੋੜ ਰੁਪਏ ਦੇ ਘੋਟਾਲੇ ਅਤੇ ਉਨ੍ਹਾਂ ਦੇ ਵਿਰੋਧ ਵਿੱਚ ਜਨਤਾ ਦੇ ਸੜਕਾਂ ‘ਤੇ ਉਤਰਣ ਦੀਆਂ ਘਟਨਾਵਾਂ ਸ਼ਾਮਲ ਹੁੰਦੀਆਂ ਸਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅੱਜ ਦੀ ਸੁਰਖੀਆਂ ਵਿੱਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਕਾਰਵਾਈ ਦੇ ਕਾਰਨ ਸੜਕਾਂ ‘ਤੇ ਉਤਰਣ ਵਾਲੇ ਭ੍ਰਸ਼ਟ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਹਲਕੇ-ਫੁਲਕੇ ਅੰਦਾਜ਼ ਵਿੱਚ ਕਿਹਾ ਕਿ ਮੀਡੀਆ ਨੇ ਅਤੀਤ ਵਿੱਚ ਘੋਟਾਲਿਆਂ ਨੂੰ ਕਵਰ ਕਰਕੇ ਬਹੁਤ ਟੀਆਰਪੀ ਹਾਸਲ ਕੀਤੀ ਹੈ ਅਤੇ ਇਹ ਸੁਝਾਅ ਵੀ ਦਿੱਤਾ ਕਿ ਹੁਣ ਉਨ੍ਹਾਂ ਦੇ ਪਾਸ ਭ੍ਰਿਸ਼ਟਾਚਾਰੀਆਂ ਦੇ ਖ਼ਿਲਾਫ਼ ਕਾਰਵਾਈ ਦੀ ਖਬਰ ਨੂੰ ਕਵਰ ਕਰਨ ਅਤੇ ਆਪਣੀ ਟੀਆਰਪੀ ਵਧਾਉਣ ਦਾ ਅਵਸਰ ਹੈ।

ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਪਹਿਲਾਂ ਸ਼ਹਿਰਾਂ ਵਿੱਚ ਬੰਬ ਬਲਾਸਟ ਦੀ ਹੈੱਡਲਾਈਨਸ ਹੁੰਦੀਆਂ ਸਨ, ਨਕਸਲੀ ਵਾਰਦਾਤਾਂ ਦੀਆਂ ਹੈੱਡਲਾਈਨਸ ਹੁੰਦੀਆਂ ਸਨ, ਜਦੋਂ ਕਿ ਅੱਜ ਸ਼ਾਂਤੀ ਅਤੇ ਸਮ੍ਰਿੱਧੀ ਦੀਆਂ ਖਬਰਾਂ ਜ਼ਿਆਦਾ ਆਉਂਦੀਆਂ ਹਨ। ਉਨ੍ਹਾਂ ਨੇ ਇਹ ਵੀ ਯਾਦ ਦਿਵਾਇਆ ਕਿ ਪਹਿਲਾਂ ਵਾਤਾਵਰਣ ਦੇ ਨਾਮ ‘ਤੇ ਬੜੇ-ਬੜੇ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਰੋਕੇ ਜਾਣ ਦੀਆਂ ਖਬਰਾਂ ਆਉਂਦੀਆਂ ਸਨ। ਅੱਜ ਵਾਤਾਵਰਣ ਨਾਲ ਜੁੜੀ ਪੌਜ਼ਿਟਿਵ ਨਿਊਜ਼ ਦੇ ਨਾਲ ਹੀ, ਨਵੇਂ ਹਾਈਵੇਅ, ਐਕਸਪ੍ਰੈੱਸਵੇਅ ਬਣਨ ਦੀਆਂ ਖਬਰਾਂ ਆਉਂਦੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਟ੍ਰੇਨਾਂ ਦੀ ਦੁਖਦ ਦੁਰਘਟਨਾਵਾਂ ਦੀਆਂ ਖਬਰਾਂ ਆਮ ਬਾਤ ਹੁੰਦੀ ਸੀ, ਅੱਜ ਆਧੁਨਿਕ ਟ੍ਰੇਨਾਂ ਦੀ ਸ਼ੁਰੂਆਤ ਹੈੱਡਲਾਈਨਸ ਬਣਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਏਅਰ ਇੰਡੀਆ ਦੇ ਘੋਟਾਲਿਆਂ ਦੀ, ਬੇਹਾਲੀ ਦੀ ਚਰਚਾ ਹੁੰਦੀ ਸੀ, ਜਦੋਂਕਿ ਅੱਜ ਦੁਨੀਆ ਦੀ ਸਭ ਤੋਂ ਬੜੀ ਏਅਰ ਕ੍ਰਾਫਟ ਡੀਲ ਦੀਆਂ ਖਬਰਾਂ ਦੁਨੀਆ ਵਿੱਚ ਹੈੱਡਲਾਈਨਸ ਬਣਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਪ੍ਰੌਮਿਸ ਅਤੇ ਪਰਫੋਰਮੈਂਟ ਦਾ ਇਹੀ ਬਦਲਾਅ ਇੰਡੀਆ ਮੋਮੈਂਟ ਲੈਕੇ ਆਇਆ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਆਤਮਵਿਸ਼ਵਾਸ ਨਾਲ ਭਰਿਆ ਹੋਵੇ-ਸੰਕਲਪ ਨਾਲ ਭਰਿਆ ਹੋਵੇ, ਵਿਦੇਸ਼ ਵੀ, ਦੁਨੀਆ ਦੇ ਵਿਦਵਾਨ ਵੀ ਭਾਰਤ ਨੂੰ ਲੈ ਕੇ ਆਸਵੰਦ ਹੋਣ, ਇਨ੍ਹਾਂ ਸਭ ਦੇ ਵਿੱਚ ਨਿਰਾਸ਼ਾ ਦੀਆਂ ਬਾਤਾਂ, ਹਤਾਸ਼ਾ ਦੀਆਂ ਬਾਤਾਂ, ਭਾਰਤ ਨੂੰ ਨੀਚਾ ਦਿਖਾਉਣ ਦੀਆਂ ਬਾਤਾਂ, ਭਾਰਤ ਦਾ ਮਨੋਬਲ ਤੋੜਨ ਦੀਆਂ ਬਾਤਾਂ ਵੀ ਹੁੰਦੀਆਂ ਰਹਿੰਦੀਆਂ ਹਨ।

ਪ੍ਰਧਾਨ ਮੰਤਰੀ ਨੇ ਗ਼ੁਲਾਮੀ ਦੇ ਯੁਗ ਦੇ ਕਾਰਨ ਭਾਰਤ ਦੀ ਲੰਬੇ ਸਮੇਂ ਤੱਕ ਗ਼ਰੀਬੀ ਬਾਰੇ ਚਰਚਾ ਕਰਦੇ ਹੋਏ ਕਿਹਾ, “”ਗ਼ੁਲਾਮੀ ਦੇ ਲੰਬੇ ਕਾਲਖੰਡ ਦੇ ਚਲਦੇ ਅਸੀਂ ਗ਼ਰੀਬੀ ਦਾ ਇੱਕ ਲੰਬਾ ਦੌਰ ਦੇਖਿਆ ਹੈ। ਇਹ ਦੌਰ ਜਿਤਨਾ ਵੀ ਲੰਬਾ ਰਿਹਾ ਹੋਵੇ, ਇੱਕ ਬਾਤ ਹਮੇਸਾ ਸ਼ਾਸ਼ਵਤ ਰਹੀ। ਭਾਰਤ ਦਾ ਗ਼ਰੀਬ, ਜਲਦੀ ਤੋਂ ਜਲਦੀ ਗ਼ਰੀਬੀ ਤੋਂ ਬਾਹਰ ਨਿਕਲਣਾ ਚਾਹੁੰਦਾ ਸੀ। ਅੱਜ ਵੀ ਉਹ ਦਿਨਭਰ ਕੜੀ ਮਿਹਨਤ ਕਰਦਾ ਹੈ। ਇਹ ਇਹ ਚਾਹੁੰਦਾ ਹੈ ਕਿ ਉਸ ਦਾ ਜੀਵਨ ਬਦਲੇ, ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਜੀਵਨ ਬਦਲੇ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ ਦਹਾਕਿਆਂ ਵਿੱਚ ਜੋ ਵੀ ਸਰਕਾਰਾਂ ਰਹੀਆਂ ਹਨ, ਉਨ੍ਹਾਂ ਨੇ ਆਪਣੇ-ਆਪਣੇ ਸਮਰੱਥ ਅਤੇ ਸੂਝਬੂਝ ਨਾਲ ਕੋਸ਼ਿਸ਼ਾਂ ਵੀ ਕੀਤੀਆਂ ਹਨ ਅਤੇ ਉਨ੍ਹਾਂ ਪ੍ਰਯਤਨਾਂ ਦੇ ਹਿਸਾਬ ਨਾਲ ਉਨ੍ਹਾਂ ਸਰਕਾਰਾਂ ਨੂੰ ਪਰਿਣਾਮ ਵੀ ਮਿਲੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਰਤਮਾਨ ਸਰਕਾਰ ਨਵੇਂ ਨਤੀਜੇ ਚਾਹੁੰਦੀ ਸੀ, ਇਸ ਲਈ ਅਸੀਂ ਆਪਣੀ ਸਪੀਡ ਵੀ ਵਧਾਈ ਅਤੇ ਸਕੇਲ ਵੀ ਵਧਾਇਆ।

ਉਨ੍ਹਾਂ ਨੇ ਰਿਕਾਡਰ ਗਤੀ ਨਾਲ 11 ਕਰੋੜ ਤੋਂ ਅਧਿਕ ਸ਼ੌਚਾਲਯ ਬਣਾਉਣ, 48 ਕਰੋੜ ਲੋਕਾਂ ਨੂੰ ਬੈਂਕਿੰਗ ਪ੍ਰਣਾਲੀਆਂ ਨਾਲ ਜੋੜਨ ਅਤੇ ਪੱਕੇ ਮਕਾਨ ਦਾ ਪੈਸਾ ਸਿੱਧਾ ਉਨ੍ਹਾਂ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਭੇਜਣ ਦਾ ਉਦਾਹਰਣ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਘਰ ਬਣਾਉਣ ਦੀ ਪੂਰੀ ਪ੍ਰਕਿਰਿਆ ਦੀ ਲਗਾਤਾਰ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਘਰ ਨੂੰ ਜੀਓ-ਟੈਗ ਵੀ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 9 ਵਰ੍ਹਿਆਂ ਵਿੱਚ 3 ਕਰੋੜ ਤੋਂ ਅਧਿਕ ਘਰ ਬਣਾ ਕੇ ਗ਼ਰੀਬਾਂ ਨੂੰ ਸੌਂਪੇ ਗਏ। ਉਨ੍ਹਾਂ ਨੇ ਇਸ ਬਾਤ ‘ਤੇ ਚਾਨਣਾ ਪਾਇਆ ਕਿ ਇਨ੍ਹਾਂ ਘਰਾਂ ਵਿੱਚ ਮਹਿਲਾਵਾਂ ਦਾ ਵੀ ਮਾਲਿਕਾਨਾ ਹੱਕ ਹੈ। ਉਨ੍ਹਾਂ ਨੇ ਕਿਹਾ ਕਿ ਗ਼ਰੀਬ ਮਹਿਲਾ ਖ਼ੁਦ ਨੂੰ ਐਮਪਾਵਰ ਫੀਲ ਕਰੇਗੀ ਤਾਂ ਫਿਰ ਇੰਡੀਆ ਮੋਮੈਂਟ ਆਵੇਗਾ।

ਪੂਰੀ ਦੁਨੀਆ ਵਿੱਚ ਸੰਪੱਤੀ ਦੇ ਅਧਿਕਾਰਾਂ ਦੀਆਂ ਚੁਣੌਤੀਆਂ ‘ਵਿਚਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸ਼ਵ ਬੈਂਕ ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਦੁਨੀਆ ਵਿੱਚ ਸਿਰਫ਼ 30 ਪਰਸੈਂਟ ਆਬਾਦੀ ਦੇ ਪਾਸ ਹੀ ਉਨ੍ਹਾਂ ਦੀ ਪ੍ਰੋਪਰਟੀ ਦਾ ਲੀਗਲੀ ਰਜਿਸਟਰਡ ਟਾਈਟਲ ਹੈ। ਯਾਨੀ ਦੁਨੀਆ ਦੀ 70 ਪਰਸੈਂਟ ਆਬਾਦੀ ਦੇ ਪਾਸ ਉਨ੍ਹਾਂ ਦੀ ਪ੍ਰੋਪਰਟੀ ਦਾ ਕਾਨੂੰਨੀ ਦਸਤਾਵੇਜ਼ ਨਹੀਂ ਹੈ। ਉਨ੍ਹਾਂ ਨੇ ਦੋਹਰਾਇਆ ਕਿ ਪ੍ਰੋਪਰਟੀ ਦਾ ਅਧਿਕਾਰ ਨਾ ਹੋਣਾ, ਆਲਮੀ ਵਿਕਾਸ ਦੇ ਸਾਹਮਣੇ ਬਹੁਤ ਬੜਾ ਅਵਰੋਧ ਮੰਨਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਢਾਈ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਭਾਰਤ ਦੀ ਪੀਐੱਮ-ਸਵਾਮਿਤਵ ਯੋਜਨਾ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਸ ਵਿੱਚ ਟੈਕਨੋਲੋਜੀ ਦਾ ਭਰਪੂਰ ਉਪਯੋਗ ਹੋ ਰਿਹਾ ਹੈ ਅਤੇ ਭਾਰਤ ਦੇ ਪਿੰਡਾਂ ਵਿੱਚ, ਡ੍ਰੋਨ ਟੈਕਨੋਲੋਜੀ ਦੀ ਮਦਦ ਨਾਲ ਜ਼ਮੀਨ ਦੀ ਮੈਪਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਭਾਰਤ ਦੇ ਦੋ ਲੱਖ ਚੌਂਤੀ ਹਜ਼ਾਰ ਪਿੰਡਾਂ ਵਿੱਚ ਡ੍ਰੋਨ ਸਰਵੇ ਪੂਰਾ ਕੀਤਾ ਜਾ ਚੁੱਕਿਆ ਹੈ। ਇੱਕ ਕਰੋੜ ਬਾਈ ਲੱਖ ਪ੍ਰੋਪਰਟੀ ਕਾਰਡ ਦਿੱਤੇ ਵੀ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਅਜਿਹੇ ਕਿਤਨੇ ਹੀ Silent Revolution ਅੱਜ ਭਾਰਤ ਵਿੱਚ ਹੋ ਰਹੇ ਹਨ ਅਤੇ ਇਹੀ India Moment ਦਾ ਅਧਾਰ ਬਣ ਰਿਹਾ ਹੈ।” ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੀਐੱਮ ਕਿਸਾਨ ਸੱਮਾਨ ਨਿਧੀ ਨਾਲ ਹੁਣ ਤੱਕ ਲਗਭਗ ਢਾਈ ਲੱਖ ਕਰੋੜ ਰੁਪਏ ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੇ ਗਏ ਹਨ ਅਤੇ ਇਸ ਦਾ ਲਾਭ ਦੇਸ਼ ਦੇ ਉਨ੍ਹਾਂ 11 ਕਰੋੜ ਛੋਟੇ ਕਿਸਾਨਾਂ ਨੂੰ ਹੋਇਆ ਹੈ, ਜਿਨ੍ਹਾਂ ਨੂੰ ਪਹਿਲਾਂ ਕੋਈ ਪੁੱਛਦਾ ਨਹੀਂ ਸੀ।

ਪ੍ਰਧਾਨ ਮੰਤਰੀ ਨੇ ਕਿਹਾ, “ਕਿਸੇ ਵੀ ਦੇਸ਼ ਦੀ ਪ੍ਰਗਤੀ ਵਿੱਚ, ਨੀਤੀ-ਫ਼ੈਸਲਿਆਂ ਵਿੱਚ ਠਹਿਰਾਅ ਇੱਕ ਬਹੁਤ ਬੜੀ ਬਾਧਾ ਹੁੰਦੀ ਹੈ।” ਉਨ੍ਹਾਂ ਨੇ ਪੁਰਾਣੀ ਸੋਚ ਅਤੇ ਦ੍ਰਿਸ਼ਟੀਕੋਣ ਅਤੇ ਕੁਝ ਪਰਿਵਾਰਾਂ ਦੀਆਂ ਸੀਮਾਵਾਂ ਦੇ ਕਾਰਨ ਭਾਰਤ ਦੇ ਲੰਬੇ ਸਮੇਂ ਤੱਕ ਠਹਿਰਾਅ ‘ਤੇ ਦੁਖ ਵਿਅਕਤ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਅੱਗੇ ਵਧਣਾ ਹੈ ਤਾਂ ਉਸ ਵਿੱਚ ਹਮੇਸ਼ਾ ਗਤੀਸ਼ੀਲਤਾ ਹੋਣੀ ਚਾਹੀਦੀ ਹੈ, ਸਾਹਸਿਕ ਫੈਸਲੇ ਸ਼ਕਤੀ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਅੱਗੇ ਵਧਣਾ ਹੈ ਤਾਂ ਉਸ ਵਿੱਚ ਨਯਾਪਨ ਸਵੀਕਾਰ ਕਰਨ ਦਾ ਸਮਰੱਥ ਹੋਣਾ ਚਾਹੀਦਾ ਹੈ, ਉਸ ਵਿੱਚ ਪ੍ਰਗਤੀਸ਼ੀਲ ਮਾਨਸਿਕਤਾ ਹੋਣੀ ਚਾਹੀਦੀ ਹੈ। ਦੇਸ਼ ਨੂੰ ਅੱਗੇ ਵਧਣਾ ਹੈ ਤਾਂ ਉਸ ਨੂੰ ਆਪਣੇ ਦੇਸ਼ਵਾਸੀਆਂ ਦੀਆਂ ਸਮਰੱਥਾਵਾਂ ‘ਤੇ, ਉਨ੍ਹਾਂ ਦੀ ਪ੍ਰਤਿਭਾ ‘ਤੇ ਭਰੋਸਾ ਹੋਣਾ ਚਾਹੀਦਾ ਹੈ। ਅਤੇ ਇਨ੍ਹਾਂ ਸਭ ਤੋਂ ਉੱਪਰ, ਦੇਸ਼ ਦੇ ਸੰਕਲਪਾਂ ਅਤੇ ਸੁਪਨਿਆਂ ‘ਤੇ ਦੇਸ਼ ਦੀ ਜਨਤਾ ਦਾ ਅਸ਼ੀਰਵਾਦ ਹੋਣਾ ਚਾਹੀਦਾ ਹੈ, ਲਕਸ਼ਾਂ ਦੀ ਪ੍ਰਾਪਤੀ ਵਿੱਚ ਜਨਤਾ ਦੀ ਸਹਿਭਾਗਿਤਾ ਹੋਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਸਿਰਫ਼ ਸਰਕਾਰ ਅਤੇ ਸੱਤਾ ਦੇ ਮਾਧਿਅਮ ਨਾਲ ਸਮੱਸਿਆਵਾਂ ਦਾ ਸਮਾਧਾਨ ਖੋਜਨ ਦਾ ਰਸਤਾ, ਬਹੁਤ ਹੀ Limited Result ਦਿੰਦਾ ਹੈ। ਲੇਕਿਨ ਜਦੋਂ 130 ਕਰੋੜ ਦੇਸ਼ਵਾਸੀਆਂ ਦਾ ਸਮਰੱਥ ਜੁਟਦਾ ਹੈ, ਜਦੋਂ ਸਬਕਾ ਪ੍ਰਯਾਸ ਲਗਦਾ ਹੈ, ਤਾਂ ਫਿਰ ਦੇਸ਼ ਦੇ ਸਾਹਮਣੇ ਕੋਈ ਵੀ ਸਮੱਸਿਆ ਟਿਕ ਨਹੀਂ ਪਾਉਂਦੀ। ਉਨ੍ਹਾਂ ਨੇ ਆਪਣੀ ਸਰਕਾਰ ਵਿੱਚ ਦੇਸ਼ ਦੇ ਲੋਕਾਂ ਦੇ ਭਰੋਸੇ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਸੰਤੋਸ਼ ਵਿਅਕਤ ਕੀਤਾ ਕਿ ਅੱਜ ਨਾਗਰਿਕਾਂ ਵਿੱਚ ਇਹ ਵਿਸ਼ਵਾਸ ਵਿਕਸਿਤ ਹੋ ਗਿਆ ਹੈ ਕਿ ਸਰਕਾਰ ਉਨ੍ਹਾਂ ਦੀ ਪਰਵਾਹ ਕਰਦੀ ਹੈ। ਉਨ੍ਹਾਂ ਨੇ ਕਿਹਾ, “ਅਸੀਂ ਗਵਰਨੈਂਸ ਨੂੰ ਹਿਊਮੈਨ ਟਚ ਦਿੱਤਾ ਹੈ, ਤਦ ਜਾ ਕੇ ਇਤਨਾ ਬੜਾ ਪ੍ਰਭਾਵ ਦਿਖ ਰਿਹਾ ਹੈ।” ਉਨ੍ਹਾਂ ਨੇ ਵਾਈਬ੍ਰੈਂਟ ਵਿਲੇਜ ਸਕੀਮ ਦਾ ਉਦਾਹਰਣ ਦਿੱਤਾ, ਜੋ ਦੇਸ਼ ਦੀ ਦੂਰਸਥ ਸੀਮਾ ‘ਤੇ ਸਥਿਤ ਪਿੰਡ ਨੂੰ ਦੇਸ਼ ਦਾ ਅੰਤਿਮ ਪਿੰਡ ਹੋਣ ਦੇ ਸਥਾਨ ‘ਤੇ ਦੇਸ਼ ਦਾ ਪਹਿਲਾ ਪਿੰਡ ਹੋਣ ਦਾ ਵਿਸ਼ਵਾਸ ਜਗਾਉਂਦੀ ਹੈ ਅਤੇ ਖੇਤਰ ਦੇ ਵਿਕਾਸ ਨੂੰ ਪ੍ਰਾਥਮਿਕਤਾ ਦਿੰਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀ ਨਿਯਮਿਤ ਤੌਰ ‘ਤੇ ਉੱਤਰ-ਪੂਰਬ ਦਾ ਦੌਰਾ ਕਰਦੇ ਹਨ ਅਤੇ ਉਨ੍ਹਾਂ ਨੇ ਸ਼ਾਸਨ ਨੂੰ ਹਿਊਮੈਨ ਟਚ ਨਾਲ ਜੋੜਿਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਖ਼ੁਦ 50 ਫਾਰ ਉੱਤਰ-ਪੂਰਬ ਦਾ ਦੌਰਾ ਕਰ ਚੁੱਕੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਸੰਵੇਦਨਸ਼ੀਲਤਾ ਨੇ ਨਾ ਸਿਰਫ਼ ਨੌਰਥ ਈਸਟ ਦੀ ਦੂਰੀ ਘੱਟ ਕੀਤੀ ਹੈ ਬਲਿਕ ਉੱਥੇ ਸ਼ਾਂਤੀ ਦੀ ਸਥਾਪਨਾ ਵਿੱਚ ਵੀ ਬਹੁਤ ਮਦਦ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਯੂਕ੍ਰੇਨ ਸੰਕਟ ਦੇ ਦੌਰਾਨ ਸਰਕਾਰ ਦੀ ਕਾਰਜ ਸੰਸਕ੍ਰਿਤੀ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਲਗਭਗ 14 ਹਜ਼ਾਰ ਪਰਿਵਾਰਾਂ ਨਾਲ ਕਨੈਕਟ ਕੀਤਾ ਅਤੇ ਹਰੇਕ ਘਰ ਵਿੱਚ ਸਰਕਾਰ ਦਾ ਇੱਕ ਪ੍ਰਤੀਨਿਧੀ ਭੇਜਿਆ। “ਅਸੀਂ ਉਨ੍ਹਾਂ ਨੂੰ ਮੁਸ਼ਕਿਲ ਘਰੀ ਵਿੱਚ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ।” ਉਨ੍ਹਾਂ ਨੇ ਇਹ ਵੀ ਕਿਹਾ, “ਮਨੁੱਖੀ ਸੰਵੇਦਨਾਵਾਂ ਨਾਲ ਭਰਪੂਰ ਅਜਿਹੀ ਹੀ ਗਵਰਨੈਂਸ ਨਾਲ ਇੰਡੀਆ ਮੋਮੈਂਟ ਨੂੰ ਐਨਰਜੀ ਮਿਲਦੀ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਅਗਰ ਗਵਰਨੈਂਸ ਵਿੱਚ ਇਹ ਹਿਊਮੈਨ ਟਚ ਨਾ ਹੁੰਦਾ, ਤਾਂ ਅਸੀਂ ਕੋਰੋਨਾ ਦੇ ਖ਼ਿਲਾਫ਼ ਇਤਨੀ ਬੜੀ ਲੜਾਈ ਵੀ ਨਹੀਂ ਜਿੱਤ ਸਕਦੇ ਸੀ।

ਸ਼੍ਰੀ ਮੋਦੀ ਨੇ ਕਿਹਾ, “ਅੱਜ ਭਾਰਤ ਜੋ ਕੁਝ ਹਾਸਲ ਕਰ ਰਿਹਾ ਹੈ ਉਸ ਦੇ ਪਿੱਛੇ ਸਾਡੀ ਡੈਮੋਕ੍ਰੇਸੀ ਦੀ ਤਾਕਤ ਹੈ, ਸਾਡੇ ਇੰਸਟੀਟਿਊਸ਼ੰਸ ਦੀ ਸ਼ਕਤੀ ਹੈ।” ਉਨ੍ਹਾਂ ਨੇ ਕਿਹਾ ਕਿ ਦੁਨੀਆ ਅੱਜ ਦੇਖ ਰਹੀ ਹੈ ਕਿ ਅੱਜ ਭਾਰਤ ਵਿੱਚ ਲੋਕਤਾਂਤਰਿਕ ਤਰੀਕੇ ਨਾਲ ਚੁਣੀ ਗਈ ਸਰਕਾਰ, ਨਿਰਣਾਇਕ ਫ਼ੈਸਲੇ ਲੈ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਨੇ ਦੁਨੀਆ ਨੂੰ ਦਿਖਾਇਆ ਹੈ ਡੈਮੋਕ੍ਰੇਸੀ ਕੈਨ ਡਿਲੀਵਰ ਅਤੇ ਬੀਤੇ ਵਰ੍ਹਿਆਂ ਵਿੱਚ ਭਾਰਤ ਨੇ ਅਨੇਕਾਂ ਨਵੇਂ ਇੰਸਟੀਟਿਊਸ਼ੰਸ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇੰਟਰਨੈਸ਼ਨਲ ਸੋਲਰ ਅਲਾਇੰਸ ਅਤੇ ਕੋਐਲਿਵੇਸ਼ਨ ਫੋਰ ਡਿਜ਼ਾਜ਼ਟਰ ਰੈਸੀਲੀਐਂਟ ਇਨਫ੍ਰਾਸਟ੍ਰਕਚਰ ਭਾਰਤ ਦੀ ਅਗਵਾਈ ਵਿੱਚ ਬਣਿਆ। ਉਨ੍ਹਾਂ ਨੇ ਭਵਿੱਖ ਦੇ ਰੋਡਮੈਪ ਨੂੰ ਤੈਅ ਕਰਨ ਵਿੱਚ ਬੜੀ ਭੂਮਿਕਾ ਨਿਭਾਉਣ ਵਾਲੇ ਨੀਤੀ ਆਯੋਗ, ਦੇਸ਼ ਵਿੱਚ ਕਾਰਪੋਰੇਟ ਪ੍ਰਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਨੈਸ਼ਨਲ ਕੰਪਨੀ ਲੌ ਟ੍ਰਿਬਿਊਨਲ ਅਤੇ ਭਾਰਤ ਵਿੱਚ ਇੱਕ ਆਧੁਨਿਕ ਟੈਕਸ ਪ੍ਰਣਾਲੀ ਬਣਾਉਣ ਵਿੱਚ ਜੀਐੱਸਟੀ ਪਰਿਸ਼ਦ ਦੀ ਭੂਮਿਕਾ ਬਾਰੇ ਵੀ ਦੱਸਿਆ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਦੇ ਵਿੱਚ ਦੇਸ਼ ਵਿੱਚ ਕਈ ਚੋਣਾਂ ਸਫ਼ਲਤਾਪੂਰਵਕ ਸੰਪੰਨ ਹੋਈਆਂ। ਉਨ੍ਹਾਂ ਨੇ ਕਿਹਾ, “ਆਲਮੀ ਸੰਕਟ ਦੇ ਵਿੱਚ, ਅੱਜ ਭਾਰਤ ਦੀ ਅਰਥਵਿਵਸਥਾ ਮਜ਼ਬੂਤ ਹੈ, ਬੈਂਕਿੰਗ ਪ੍ਰਣਾਲੀ ਮਜ਼ਬੂਤ ਹੈ। ਇਹ ਸਾਡੀਆਂ ਸੰਸਥਾਵਾਂ ਦੀ ਤਾਕਤ ਹੈ।” ਉਨ੍ਹਾਂ ਨੇ ਦੱਸਿਆ ਕਿ ਸਰਕਾਰ ਹੁਣ ਤੱਕ ਕੋਰੋਨਾ ਵੈਕਸੀਨ ਦੀ 220 ਕਰੋੜ ਖੁਰਾਕ ਦੇ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਇਸੇ ਵਜ੍ਹਾ ਨਾਲ ਸਾਡੇ ਲੋਕਤੰਤਰ ਅਤੇ ਸਾਡੀ ਲੋਕਤਾਂਤਰਿਕ ਸੰਸਥਾਵਾਂ ‘ਤੇ ਸਭ ਤੋਂ ਜ਼ਿਆਦਾ ਹਮਲੇ ਹੋ ਰਹੇ ਹਨ। ਲੇਕਿਨ ਮੈਨੂੰ ਯਕੀਨ ਹੈ ਕਿ ਇਨ੍ਹਾਂ ਹਮਲਿਆਂ ਦੇ ਵਿੱਚ ਵੀ ਭਾਰਤ ਆਪਣੇ ਲਕਸ਼ਾਂ ਦੇ ਵੱਲ ਤੇਜ਼ੀ ਨਾਲ ਅੱਗੇ ਵਧੇਗਾ, ਆਪਣੇ ਲਕਸ਼ਾਂ ਨੂੰ ਪ੍ਰਾਪਤ ਕਰੇਗਾ।”

ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਭੂਮਿਕਾ ਜਦੋਂ ਗਲੋਬਲ ਹੋ ਰਹੀ ਹੈ, ਤਾਂ ਭਾਰਤ ਦੇ ਮੀਡੀਆ ਨੂੰ ਵੀ ਆਪਣੀ ਭੂਮਿਕਾ ਗਲੋਬਲ ਬਣਾਉਣੀ ਹੈ। ਉਨ੍ਹਾਂ ਨੇ ਕਿਹਾ, “ਸਬਕਾ ਪ੍ਰਯਾਸ” ਨਾਲ ਹੀ ਇੰਡੀਆ ਮੋਮੈਂਟ ਨੂੰ ਅਸੀਂ ਸਸ਼ਕਤ ਕਰਨਾ ਹੈ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਵਿਕਸਿਤ ਭਾਰਤ ਦੀ ਯਾਤਰਾ ਨੂੰ ਸਸ਼ਕਤ ਕਰਨਾ ਹੈ।”

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage