ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਜਸ਼ਨ ਵਿੱਚ ਹਿੱਸਾ ਲੈਣ ਲਈ ਜੰਮੂ ਤੇ ਕਸ਼ਮੀਰ ਦਾ ਦੌਰਾ ਕੀਤਾ ਅਤੇ ਦੇਸ਼ ਭਰ ਦੀਆਂ ਸਾਰੀਆਂ ਗ੍ਰਾਮ ਸਭਾਵਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸਾਂਬਾ ਜ਼ਿਲ੍ਹੇ ਦੀ ਪੱਲੀ ਪੰਚਾਇਤ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨੇ ਲਗਭਗ 20,000 ਕਰੋੜ ਰੁਪਏ ਦੀਆਂ ਕਈ ਵਿਕਾਸ ਪਹਿਲਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਅੰਮ੍ਰਿਤ ਸਰੋਵਰ ਦੀ ਪਹਿਲ ਦੀ ਸ਼ੁਰੂਆਤ ਵੀ ਕੀਤੀ। ਇਸ ਮੌਕੇ ’ਤੇ ਜੰਮੂ ਤੇ ਕਸ਼ਮੀਰ ਦੇ ਉਪ ਰਾਜਪਾਲ ਸ਼੍ਰੀ ਮਨੋਜ ਸਿਨਹਾ, ਕੇਂਦਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ, ਡਾ: ਜਿਤੇਂਦਰ ਸਿੰਘ ਅਤੇ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਮੌਜੂਦ ਸਨ।
ਇਸ ਮੌਕੇ ’ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਦੀ ਵਿਕਾਸ ਯਾਤਰਾ ਵਿੱਚ ਅੱਜ ਦਾ ਦਿਨ ਇੱਕ ਇਤਿਹਾਸਕ ਦਿਨ ਹੈ। ਉਨ੍ਹਾਂ ਨੇ ਜੰਮੂ ਤੇ ਕਸ਼ਮੀਰ ਦੇ ਲੋਕਾਂ ਦੇ ਉਤਸ਼ਾਹ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, ਕਿਉਂਕਿ ਉਹ ਰਾਜ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ, ਇਸ ਕਾਰਨ ਉਹ ਰਾਜ ਦੇ ਮੁੱਦਿਆਂ ਨੂੰ ਸਮਝਦੇ ਹਨ। ਇਸ ਲਈ ਉਹ ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਅਤੇ ਅੱਜ ਨੀਂਹ ਪੱਥਰ ਰੱਖੇ ਗਏ ਪ੍ਰੋਜੈਕਟਾਂ ਵਿਚਾਲੇ ਕਨੈਕਟੀਵਿਟੀ ’ਤੇ ਧਿਆਨ ਦੇਣ ਬਾਰੇ ਖੁਸ਼ੀ ਪ੍ਰਗਟ ਕਰਦੇ ਹਨ। ਉਨ੍ਹਾਂ ਨੇ ਕਿਹਾ, “ਕਨੈਕਟੀਵਿਟੀ ਅਤੇ ਬਿਜਲੀ ਨਾਲ ਸਬੰਧਿਤ 20 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਇੱਥੇ ਨੀਂਹ ਪੱਥਰ ਰੱਖਿਆ ਗਿਆ ਹੈ। ਜੰਮੂ ਤੇ ਕਸ਼ਮੀਰ ਦੇ ਵਿਕਾਸ ਨੂੰ ਨਵਾਂ ਹੁਲਾਰਾ ਦੇਣ ਲਈ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਹ ਯਤਨ ਜੰਮੂ ਤੇ ਕਸ਼ਮੀਰ ਦੇ ਵੱਡੀ ਗਿਣਤੀ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਗੇ।” ਅੱਜ ਕਈ ਪਰਿਵਾਰਾਂ ਨੂੰ ਪਿੰਡਾਂ ਵਿੱਚ ਉਨ੍ਹਾਂ ਦੇ ਘਰਾਂ ਦੇ ਪ੍ਰਾਪਰਟੀ ਕਾਰਡ ਵੀ ਦਿੱਤੇ ਗਏ ਹਨ। ਇਹ ਮਾਲਕੀ ਕਾਰਡ ਪਿੰਡਾਂ ਵਿੱਚ ਨਵੀਆਂ ਸੰਭਾਵਨਾਵਾਂ ਨੂੰ ਪ੍ਰੇਰਿਤ ਕਰਨਗੇ। ਉਨ੍ਹਾਂ ਨੇ ਕਿਹਾ, 100 ਜਨ ਔਸ਼ਧੀ ਕੇਂਦਰ ਜੰਮੂ ਤੇ ਕਸ਼ਮੀਰ ਦੇ ਗ਼ਰੀਬ ਅਤੇ ਮੱਧ-ਵਰਗੀ ਪਰਿਵਾਰਾਂ ਨੂੰ ਸਸਤੀਆਂ ਦਵਾਈਆਂ ਅਤੇ ਸਰਜੀਕਲ ਵਸਤਾਂ ਪ੍ਰਦਾਨ ਕਰਨ ਦਾ ਇੱਕ ਮਾਧਿਅਮ ਬਣ ਜਾਣਗੇ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਜੰਮੂ ਤੇ ਕਸ਼ਮੀਰ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਇਨ੍ਹਾਂ ਦਾ ਲਾਭ ਮਿਲ ਰਿਹਾ ਹੈ। ਪਿੰਡਾਂ ਦੇ ਲੋਕ ਐੱਲਪੀਜੀ, ਪਖਾਨੇ, ਬਿਜਲੀ, ਜ਼ਮੀਨੀ ਅਧਿਕਾਰ ਅਤੇ ਪਾਣੀ ਦੇ ਕਨੈਕਸ਼ਨਾਂ ਦੀਆਂ ਸਕੀਮਾਂ ਦੇ ਸਭ ਤੋਂ ਵੱਧ ਲਾਭਾਰਥੀ ਹਨ। ਮੰਚ ’ਤੇ ਪਹੁੰਚਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਯੂਏਈ ਤੋਂ ਆਏ ਵਫ਼ਦਾਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਦੀ ਨਵੀਂ ਕਹਾਣੀ ਲਿਖੀ ਜਾ ਰਹੀ ਹੈ ਅਤੇ ਬਹੁਤ ਸਾਰੇ ਨਿਜੀ ਨਿਵੇਸ਼ਕ ਜੰਮੂ ਤੇ ਕਸ਼ਮੀਰ ਵਿੱਚ ਦਿਲਚਸਪੀ ਰੱਖਦੇ ਹਨ। ਆਜ਼ਾਦੀ ਦੇ 7 ਦਹਾਕਿਆਂ ਤੱਕ ਜੰਮੂ ਤੇ ਕਸ਼ਮੀਰ ਵਿੱਚ ਸਿਰਫ਼ 17 ਹਜ਼ਾਰ ਕਰੋੜ ਰੁਪਏ ਦਾ ਨਿਜੀ ਨਿਵੇਸ਼ ਹੋ ਸਕਿਆ ਹੈ। ਪਰ ਹੁਣ ਇਹ ਲਗਭਗ 38,000 ਕਰੋੜ ਰੁਪਏ ਤੱਕ ਪਹੁੰਚ ਰਿਹਾ ਹੈ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਟੂਰਿਜ਼ਮ ਵੀ ਇੱਕ ਵਾਰ ਫਿਰ ਪ੍ਰਫੁੱਲਿਤ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਤਿੰਨ ਹਫ਼ਤਿਆਂ ਵਿੱਚ ਸਥਾਪਿਤ ਕੀਤੇ ਜਾਣ ਵਾਲੇ 500 ਕਿਲੋਵਾਟ ਦੇ ਸੋਲਰ ਪਲਾਂਟ ਦੀ ਉਦਾਹਰਣ ਦਿੰਦਿਆਂ ਜੰਮੂ ਤੇ ਕਸ਼ਮੀਰ ਵਿੱਚ ਕੰਮ ਕਰਨ ਦੀ ਬਦਲੀ ਹੋਈ ਪ੍ਰਣਾਲੀ ਨੂੰ ਰੇਖਾਂਕਿਤ ਕੀਤਾ, ਜਦੋਂ ਕਿ ਪਹਿਲਾਂ ਵੀ ਦਿੱਲੀ ਤੋਂ ਫਾਈਲਾਂ ਦੇ ਆਉਣ ਵਿੱਚ ਹੀ 2-3 ਹਫ਼ਤੇ ਲਗ ਜਾਂਦੇ ਸਨ। ਉਨ੍ਹਾਂ ਨੇ ਕਿਹਾ ਕਿ ਪੱਲੀ ਪੰਚਾਇਤ ਦੇ ਸਾਰੇ ਘਰਾਂ ਨੂੰ ਸੂਰਜੀ ਊਰਜਾ ਮਿਲ ਰਹੀ ਹੈ, ਇਹ ਗ੍ਰਾਮ ਊਰਜਾ ਸਵਰਾਜ ਦੀ ਉੱਤਮ ਉਦਾਹਰਣ ਹੈ ਅਤੇ ਕੰਮ ਕਰਨ ਦਾ ਇਹ ਬਦਲਿਆ ਹੋਇਆ ਤਰੀਕਾ ਜੰਮੂ ਤੇ ਕਸ਼ਮੀਰ ਨੂੰ ਨਵੀਆਂ ਉਚਾਈਆਂ ’ਤੇ ਲੈ ਕੇ ਜਾਵੇਗਾ। ਪ੍ਰਧਾਨ ਮੰਤਰੀ ਨੇ ਜੰਮੂ ਦੇ ਨੌਜਵਾਨਾਂ ਨੂੰ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ, “ਦੋਸਤੋ, ਮੇਰੇ ਸ਼ਬਦਾਂ ’ਤੇ ਭਰੋਸਾ ਰੱਖੋ, ਘਾਟੀ ਦੇ ਨੌਜਵਾਨ ਮੇਰੇ ਸ਼ਬਦਾਂ ਵੱਲ ਧਿਆਨ ਦਿਉ, ਤੁਹਾਡੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਦੁਆਰਾ ਦਰਪੇਸ਼ ਮੁਸ਼ਕਿਲਾਂ ਦਾ ਤੁਹਾਨੂੰ ਸਾਹਮਣਾ ਨਹੀਂ ਕਰਨਾ ਪਵੇਗਾ। ਇਹ ਮੈਂ ਪੂਰਾ ਕਰਾਂਗਾ ਅਤੇ ਮੈਂ ਤੁਹਾਨੂੰ ਇਸ ਗੱਲ ਦਾ ਭਰੋਸਾ ਦਿਵਾਉਣ ਆਇਆ ਹਾਂ।”
ਸ਼੍ਰੀ ਮੋਦੀ ਨੇ ਅੰਤਰਰਾਸ਼ਟਰੀ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਪਲੈਟਫਾਰਮਾਂ ’ਤੇ ਭਾਰਤ ਦੀ ਅਗਵਾਈ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਕਦਮਾਂ ’ਤੇ ਮਾਣ ਪ੍ਰਗਟ ਕੀਤਾ ਜੋ ਪੱਲੀ ਪੰਚਾਇਤ ਪਹਿਲੀ ਕਾਰਬਨ ਨਿਊਟਰਲ ਪੰਚਾਇਤ ਬਣਨ ਜਾ ਰਹੀ ਹੈ। “ਪੱਲੀ ਪੰਚਾਇਤ ਦੇਸ਼ ਦੀ ਪਹਿਲੀ ਕਾਰਬਨ ਨਿਊਟਰਲ ਪੰਚਾਇਤ ਬਣਨ ਵੱਲ ਅੱਗੇ ਵਧ ਰਹੀ ਹੈ। ਅੱਜ ਮੈਨੂੰ ਪਿੰਡ ਪੱਲੀ ਵਿਖੇ ਦੇਸ਼ ਦੇ ਪਿੰਡਾਂ ਦੇ ਲੋਕ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ ਹੈ। ਇਸ ਵੱਡੀ ਪ੍ਰਾਪਤੀ ਅਤੇ ਵਿਕਾਸ ਕਾਰਜਾਂ ਲਈ ਜੰਮੂ ਤੇ ਕਸ਼ਮੀਰ ਨੂੰ ਬਹੁਤ-ਬਹੁਤ ਵਧਾਈਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ “ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦਾ ਜਸ਼ਨ ਜੰਮੂ ਤੇ ਕਸ਼ਮੀਰ ਵਿੱਚ ਇੱਕ ਵੱਡੀ ਤਬਦੀਲੀ ਨੂੰ ਦਰਸਾਉਂਦਾ ਹੈ।” ਸ਼੍ਰੀ ਮੋਦੀ ਨੇ ਇਸ ਗੱਲ ’ਤੇ ਡੂੰਘੀ ਤਸੱਲੀ ਅਤੇ ਮਾਣ ਜ਼ਾਹਰ ਕੀਤਾ ਕਿ ਜਮਹੂਰੀਅਤ ਨੇ ਜੰਮੂ ਤੇ ਕਸ਼ਮੀਰ ਵਿੱਚ ਜ਼ਮੀਨੀ ਜੜ੍ਹਾਂ ਤੱਕ ਪਹੁੰਚ ਕੀਤੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ, “ਲੋਕਤੰਤਰ ਹੋਵੇ ਜਾਂ ਵਿਕਾਸ ਦਾ ਸੰਕਲਪ, ਅੱਜ ਜੰਮੂ ਤੇ ਕਸ਼ਮੀਰ ਇੱਕ ਨਵੀਂ ਮਿਸਾਲ ਪੇਸ਼ ਕਰ ਰਿਹਾ ਹੈ। ਪਿਛਲੇ 2-3 ਸਾਲਾਂ ਵਿੱਚ, ਜੰਮੂ ਤੇ ਕਸ਼ਮੀਰ ਵਿੱਚ ਵਿਕਾਸ ਦੇ ਨਵੇਂ ਆਯਾਮ ਬਣਾਏ ਗਏ ਹਨ।” ਜੰਮੂ ਤੇ ਕਸ਼ਮੀਰ ਵਿੱਚ ਪਹਿਲੀ ਵਾਰ ਤਿੰਨ-ਪੱਧਰੀ ਪੰਚਾਇਤੀ ਰਾਜ ਪ੍ਰਣਾਲੀ - ਗ੍ਰਾਮ ਪੰਚਾਇਤ, ਪੰਚਾਇਤ ਸਮਿਤੀ ਅਤੇ ਡੀਡੀਸੀ ਦੀਆਂ ਚੋਣਾਂ ਹੋਈਆਂ ਹਨ।
ਦੇਸ਼ ਦੀ ਵਿਕਾਸ ਯਾਤਰਾ ਵਿੱਚ ਜੰਮੂ ਤੇ ਕਸ਼ਮੀਰ ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜੰਮੂ ਤੇ ਕਸ਼ਮੀਰ ਵਿੱਚ 175 ਤੋਂ ਵੱਧ ਕੇਂਦਰੀ ਕਾਨੂੰਨ ਲਾਗੂ ਹੋ ਚੁੱਕੇ ਹਨ। ਇਸ ਦਾ ਸਭ ਤੋਂ ਵੱਧ ਲਾਭ ਇਲਾਕੇ ਦੀਆਂ ਔਰਤਾਂ, ਗ਼ਰੀਬ ਅਤੇ ਵੰਚਿਤ ਵਰਗ ਨੂੰ ਹੋਇਆ ਹੈ। ਉਨ੍ਹਾਂ ਨੇ ਰਾਖਵੇਂਕਰਣ ਦੀਆਂ ਧਾਰਾਵਾਂ ਵਿਚਲੀਆਂ ਦਿੱਕਤਾਂ ਨੂੰ ਦੂਰ ਕਰਨ ਦੀ ਗੱਲ ਵੀ ਕਹੀ। “ਵਾਲਮੀਕਿ ਸਮਾਜ ਨੂੰ ਦਹਾਕਿਆਂ ਤੋਂ ਪੈਰਾਂ ਵਿੱਚ ਜਕੜਨ ਵਾਲੀਆਂ ਬੇੜੀਆਂ ਤੋਂ ਮੁਕਤ ਕੀਤਾ ਗਿਆ ਹੈ। ਅੱਜ ਹਰ ਸਮਾਜ ਦੇ ਪੁੱਤਰ ਅਤੇ ਧੀਆਂ ਆਪਣੇ ਸੁਪਨੇ ਪੂਰੇ ਕਰਨ ਦੇ ਯੋਗ ਹਨ। ਜਿਨ੍ਹਾਂ ਲੋਕਾਂ ਨੂੰ ਜਮੂ-ਕਸ਼ਮੀਰ ਵਿੱਚ ਸਾਲਾਂ ਤੋਂ ਰਾਖਵੇਂਕਰਣ ਦਾ ਲਾਭ ਨਹੀਂ ਮਿਲਿਆ, ਉਨ੍ਹਾਂ ਨੂੰ ਵੀ ਹੁਣ ਰਾਖਵੇਂਕਰਣ ਦਾ ਲਾਭ ਮਿਲ ਰਿਹਾ ਹੈ।
‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਆਪਣੇ ਵਿਜ਼ਨ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਸਮਝਾਇਆ ਕਿ ਇਹ ਨਜ਼ਰੀਆ ਕਨੈਕਟੀਵਿਟੀ ਅਤੇ ਦੂਰੀਆਂ ਨੂੰ ਖਤਮ ਕਰਨ ’ਤੇ ਕੇਂਦਰਿਤ ਹੈ। ਉਨ੍ਹਾਂ ਨੇ ਅੱਗੇ ਕਿਹਾ, “ਦੂਰੀਆਂ, ਭਾਵੇਂ ਦਿਲਾਂ ਦੀਆਂ, ਭਾਸ਼ਾਵਾਂ ਦੀਆਂ, ਰੀਤੀ-ਰਿਵਾਜਾਂ ਦੀਆਂ ਜਾਂ ਸਾਧਨਾਂ ਦੀਆਂ ਹੋਣ, ਉਨ੍ਹਾਂ ਨੂੰ ਖ਼ਤਮ ਕਰਨਾ ਅੱਜ ਸਾਡੀ ਮੁੱਖ ਤਰਜੀਹ ਹੈ।”
ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿਕਾਸ ਵਿੱਚ ਪੰਚਾਇਤਾਂ ਦੀ ਭੂਮਿਕਾ ’ਤੇ ਚਰਚਾ ਕੀਤੀ ਅਤੇ ਕਿਹਾ, “ਆਜ਼ਾਦੀ ਦਾ ਇਹ ‘ਅੰਮ੍ਰਿਤ ਕਾਲ’ ਭਾਰਤ ਦਾ ਸੁਨਹਿਰੀ ਦੌਰ ਹੋਣ ਵਾਲਾ ਹੈ। ਇਹ ਸੰਕਲਪ ਸਬਕਾ ਪ੍ਰਯਾਸ ਦੁਆਰਾ ਸਾਕਾਰ ਹੋਣ ਵਾਲਾ ਹੈ। ਇਸ ਵਿੱਚ, ਗ੍ਰਾਮ ਪੰਚਾਇਤ, ਜੋ ਲੋਕਤੰਤਰ ਦੀ ਸਭ ਤੋਂ ਹੇਠਲੇ ਪੱਧਰ ਦੀ ਇਕਾਈ ਹੈ ਅਤੇ ਤੁਹਾਡੇ ਸਾਰੇ ਸਹਿਯੋਗੀਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਪਿੰਡ ਦੇ ਵਿਕਾਸ ਨਾਲ ਸਬੰਧਿਤ ਹਰੇਕ ਪ੍ਰੋਜੈਕਟ ਦੀ ਯੋਜਨਾਬੰਦੀ ਅਤੇ ਅਮਲ ਵਿੱਚ ਪੰਚਾਇਤ ਦੀ ਭੂਮਿਕਾ ਜ਼ਿਆਦਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਪੰਚਾਇਤ ਰਾਸ਼ਟਰੀ ਸੰਕਲਪਾਂ ਦੀ ਪ੍ਰਾਪਤੀ ਵਿੱਚ ਇੱਕ ਅਹਿਮ ਕੜੀ ਵਜੋਂ ਉੱਭਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ 15 ਅਗਸਤ 2023 ਤੱਕ ਹਰ ਜ਼ਿਲ੍ਹੇ ਵਿੱਚ 75 ਸਰੋਵਰ ਬਣ ਜਾਣਗੇ। ਉਨ੍ਹਾਂ ਨੇ ਅਪੀਲ ਕੀਤੀ ਕਿ ਇਨ੍ਹਾਂ ਸਰੋਵਰਾਂ ਨੂੰ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਨਾਂ ’ਤੇ ਦਰਖਤਾਂ ਨਾਲ ਲਿਸ਼ਾਇਆ ਜਾਣਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਗ੍ਰਾਮ ਪੰਚਾਇਤਾਂ ਦੀ ਪਾਰਦਰਸ਼ਤਾ ਅਤੇ ਸਸ਼ਕਤੀਕਰਨ ’ਤੇ ਜ਼ੋਰ ਦੇਣ ਬਾਰੇ ਵੀ ਵਿਸਤਾਰ ਨਾਲ ਦੱਸਿਆ। ਈ-ਗ੍ਰਾਮ ਸਵਰਾਜ ਵਰਗੇ ਉਪਾਅ ਯੋਜਨਾ ਤੋਂ ਭੁਗਤਾਨ ਤੱਕ ਪ੍ਰਕਿਰਿਆਵਾਂ ਨੂੰ ਜੋੜ ਰਹੇ ਹਨ। ਪੰਚਾਇਤਾਂ ਦਾ ਔਨਲਾਈਨ ਆਡਿਟ ਕੀਤਾ ਜਾਵੇਗਾ ਅਤੇ ਸਾਰੀਆਂ ਗ੍ਰਾਮ ਸਭਾਵਾਂ ਲਈ ਨਾਗਰਿਕ ਚਾਰਟਰ ਦੀ ਇੱਕ ਪ੍ਰਣਾਲੀ ਬਹੁਤ ਸਾਰੀਆਂ ਭੂਮਿਕਾਵਾਂ ਨਿਭਾਉਣ ਲਈ ਸਭਾਵਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਨੇ ਇਨ੍ਹਾਂ ਸੰਸਥਾਵਾਂ ਅਤੇ ਗ੍ਰਾਮ ਪ੍ਰਸ਼ਾਸਨ ਖਾਸ ਕਰਕੇ ਜਲ ਪ੍ਰਸ਼ਾਸਨ ਵਿੱਚ ਔਰਤਾਂ ਦੀ ਭੂਮਿਕਾ ਬਾਰੇ ਵੀ ਚਾਨਣਾ ਪਾਇਆ।
ਕੁਦਰਤੀ ਖੇਤੀ ’ਤੇ ਆਪਣੇ ਜ਼ੋਰ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਧਰਤੀ ਮਾਂ ਨੂੰ ਰਸਾਇਣਾਂ ਤੋਂ ਮੁਕਤ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜ਼ਮੀਨ ਅਤੇ ਧਰਤੀ ਹੇਠਲੇ ਪਾਣੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੇ ਪਿੰਡ ਕੁਦਰਤੀ ਖੇਤੀ ਵੱਲ ਵਧਣ ਤਾਂ ਸਮੁੱਚੀ ਮਨੁੱਖਤਾ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੁਦਰਤੀ ਖੇਤੀ ਨੂੰ ਗ੍ਰਾਮ ਪੰਚਾਇਤਾਂ ਦੇ ਪੱਧਰ ’ਤੇ ਕਿਵੇਂ ਪ੍ਰਫੁੱਲਿਤ ਕੀਤਾ ਜਾ ਸਕਦਾ ਹੈ, ਇਸ ਲਈ ਸਮੂਹਿਕ ਯਤਨਾਂ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਗ੍ਰਾਮ ਪੰਚਾਇਤਾਂ ‘ਸਬਕਾ ਪ੍ਰਯਾਸ’ ਦੀ ਮਦਦ ਨਾਲ ਕੁਪੋਸ਼ਣ ਨਾਲ ਨਜਿੱਠਣ ਲਈ ਵੱਡੀ ਭੂਮਿਕਾ ਨਿਭਾਉਣਗੀਆਂ। ਦੇਸ਼ ਨੂੰ ਕੁਪੋਸ਼ਣ ਅਤੇ ਅਨੀਮੀਆ ਤੋਂ ਬਚਾਉਣ ਲਈ ਕੇਂਦਰ ਸਰਕਾਰ ਵੱਲੋਂ ਕੀਤੀ ਪਹਿਲ ਬਾਰੇ ਜ਼ਮੀਨੀ ਪੱਧਰ ਦੇ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਹੁਣ ਸਰਕਾਰੀ ਯੋਜਨਾਵਾਂ ਤਹਿਤ ਫੋਰਟੀਫਾਈਡ ਚੌਲ ਦਿੱਤੇ ਜਾ ਰਹੇ ਹਨ।
ਅਗਸਤ 2019 ਵਿੱਚ ਜੰਮੂ ਤੇ ਕਸ਼ਮੀਰ ਦੇ ਸਬੰਧ ਵਿੱਚ ਸੰਵਿਧਾਨਕ ਸੁਧਾਰਾਂ ਦੀ ਸ਼ੁਰੂਆਤ ਤੋਂ ਲੈ ਕੇ, ਸਰਕਾਰ ਇੱਕ ਬੇਮਿਸਾਲ ਰਫ਼ਤਾਰ ਨਾਲ ਇਸ ਖੇਤਰ ਦੇ ਲੋਕਾਂ ਦੇ ਰਹਿਣ-ਸਹਿਣ ਵਿੱਚ ਸੁਧਾਰ ਕਰਨ ਅਤੇ ਪ੍ਰਸ਼ਾਸਨ ਵਿੱਚ ਮਹੱਤਵਪੂਰਨ ਸੁਧਾਰ ਲਿਆਉਣ ਲਈ ਵਿਆਪਕ ਪੱਧਰ ਦੇ ਸੁਧਾਰਾਂ ਨੂੰ ਲਿਆਉਣ ’ਤੇ ਕੇਂਦ੍ਰਿਤ ਹੈ। ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਜਿਨ੍ਹਾਂ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਉਹ ਖੇਤਰ ਵਿੱਚ ਬੁਨਿਆਦੀ ਸਹੂਲਤਾਂ, ਆਵਾਜਾਈ ਨੂੰ ਸੁਖਾਲਾ ਕਰਣ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਨਗੇ।
ਪ੍ਰਧਾਨ ਮੰਤਰੀ ਨੇ 3100 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਬਣੀ ਬਨਿਹਾਲ ਕਾਜ਼ੀਗੁੰਡ ਰੋਡ ਟਨਲ ਦਾ ਉਦਘਾਟਨ ਕੀਤਾ। 8.45 ਕਿਲੋਮੀਟਰ ਲੰਬੀ ਟਨਲ ਬਨਿਹਾਲ ਅਤੇ ਕਾਜ਼ੀਗੁੰਡ ਵਿਚਕਾਰ ਸੜਕੀ ਦੂਰੀ ਨੂੰ 16 ਕਿਲੋਮੀਟਰ ਤੱਕ ਘਟਾ ਦੇਵੇਗੀ ਅਤੇ ਸਫ਼ਰ ਦੇ ਸਮੇਂ ਨੂੰ ਡੇਢ ਘੰਟੇ ਤੱਕ ਘਟਾ ਦੇਵੇਗੀ। ਇਹ ਇੱਕ ਦੋਹਰਿਆਂ ਟਿਊਬਾਂ ਵਾਲੀ ਟਨਲ ਹੈ - ਯਾਤਰਾ ਦੀ ਹਰੇਕ ਦਿਸ਼ਾ ਦੇ ਲਈ ਇੱਕ ਟਿਊਬ। ਇਸ ਟਨਲ ਵਿੱਚ ਰੱਖ-ਰਖਾਅ ਅਤੇ ਅਪਾਤਕਾਲੀਨ ਨਿਕਾਸੀ ਦੇ ਉਦੇਸ਼ ਨਾਲ ਦੋਹਰਿਆਂ ਟਿਊਬਾਂ ਨੂੰ ਹਰ 500 ਮੀਟਰ ਦੀ ਦੂਰੀ ’ਤੇ ਇੱਕ ਕਰਾਸ ਮਾਰਗ ਦੇ ਜ਼ਰੀਏ ਆਪਸ ਵਿੱਚ ਜੋੜਿਆ ਗਿਆ ਹੈ। ਇਹ ਟਨਲ ਜੰਮੂ ਤੇ ਕਸ਼ਮੀਰ ਦੇ ਵਿੱਚ ਹਰ ਮੌਸਮ ਵਿੱਚ ਸੰਪਰਕ ਸਥਾਪਿਤ ਕਰਨ ਅਤੇ ਦੋਵੇਂ ਖੇਤਰਾਂ ਨੂੰ ਨੇੜੇ ਲਿਆਉਣ ਵਿੱਚ ਮਦਦ ਕਰੇਗੀ।
ਪ੍ਰਧਾਨ ਮੰਤਰੀ ਨੇ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ-ਵੇਅ ਦੇ ਤਿੰਨ ਸੜਕੀ ਪੈਕੇਜਾਂ ਦਾ ਨੀਂਹ ਪੱਥਰ ਰੱਖਿਆ, ਜੋ ਕਿ 7500 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਬਣਾਏ ਜਾ ਰਹੇ ਹਨ। ਉਹ 4/6 ਲੇਨ ਪਹੁੰਚ ਨਿਯੰਤ੍ਰਿਤ ਦਿੱਲੀ-ਕੱਟੜਾ-ਅੰਮ੍ਰਿਤਸਰ ਐਕਸਪ੍ਰੈੱਸ-ਵੇਅ ਦੇ ਨਿਰਮਾਣ ਲਈ ਹਨ: ਐੱਨਐੱਚ-44 ’ਤੇ ਬਲਸੂਆ ਤੋਂ ਗੁਰਹਾ ਬੇਲਦਾਰਨ, ਹੀਰਾਨਗਰ; ਗੁਰਹਾ ਬੇਲਦਾਰਨ, ਹੀਰਾਨਗਰ ਤੋਂ ਜਾਖ, ਵਿਜੇਪੁਰ; ਅਤੇ ਜਾਖ, ਵਿਜੈਪੁਰ ਤੋਂ ਕੁੰਜਵਾਨੀ, ਜੰਮੂ ਨੂੰ ਜੰਮੂ ਹਵਾਈ ਅੱਡੇ ਨਾਲ ਜੋੜਿਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਰਤਲੇ ਅਤੇ ਕਵਾਰ ਪਣਬਿਜਲੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਕਿਸ਼ਤਵਾੜ ਜ਼ਿਲ੍ਹੇ ਵਿੱਚ ਚਨਾਬ ਨਦੀ ਉੱਤੇ ਲਗਭਗ 5300 ਕਰੋੜ ਰੁਪਏ ਦੀ ਲਾਗਤ ਨਾਲ 850 ਮੈਗਾਵਾਟ ਦਾ ਰਤਲੇ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਬਣਾਇਆ ਜਾਵੇਗਾ। ਕਿਸ਼ਤਵਾੜ ਜ਼ਿਲ੍ਹੇ ਵਿੱਚ ਚਨਾਬ ਨਦੀ ਉੱਤੇ 4500 ਕਰੋੜ ਰੁਪਏ ਦੀ ਲਾਗਤ ਨਾਲ 540 ਮੈਗਾਵਾਟ ਕਵਾਰ ਪਣਬਿਜਲੀ ਪ੍ਰੋਜੈਕਟ ਵੀ ਬਣਾਇਆ ਜਾਵੇਗਾ। ਦੋਵੇਂ ਪ੍ਰੋਜੈਕਟ ਖੇਤਰ ਦੀਆਂ ਬਿਜਲੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੇ।
ਜੰਮੂ ਤੇ ਕਸ਼ਮੀਰ ਵਿੱਚ ਜਨ ਔਸ਼ਧੀ ਕੇਂਦਰਾਂ ਦੇ ਨੈੱਟਵਰਕ ਦਾ ਹੋਰ ਵਿਸਤਾਰ ਕਰਨ ਅਤੇ ਸਸਤੀਆਂ ਕੀਮਤਾਂ ’ਤੇ ਚੰਗੀ ਗੁਣਵਤਾ ਵਾਲੀਆਂ ਜੇਨਰਿਕ ਦਵਾਈਆਂ ਉਪਲਬਧ ਕਰਵਾਉਣ ਲਈ, ਪ੍ਰਧਾਨ ਮੰਤਰੀ ਦੁਆਰਾ 100 ਕੇਂਦਰਾਂ ਨੂੰ ਕਾਰਜਸ਼ੀਲ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ। ਇਹ ਕੇਂਦਰ ਯੂਟੀ ਦੇ ਦੂਰ-ਦੁਰਾਡੇ ਦੇ ਕੋਨਿਆਂ ਵਿੱਚ ਸਥਿਤ ਹਨ। ਉਹ ਪੱਲੀ ਵਿਖੇ 500 ਕਿਲੋਵਾਟ ਦੇ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ ਵੀ ਕਰਨਗੇ, ਜਿਸ ਨਾਲ ਇਹ ਕਾਰਬਨ ਨਿਊਟਰਲ ਬਣਨ ਵਾਲੀ ਦੇਸ਼ ਦੀ ਪਹਿਲੀ ਪੰਚਾਇਤ ਹੋਵੇਗੀ।
ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਨੂੰ ਸਵਾਮਿਤਵ ਕਾਰਡ ਸੌਂਪੇ। ਉਨ੍ਹਾਂ ਨੇ ਪੰਚਾਇਤਾਂ ਨੂੰ ਇਨਾਮਾਂ ਦੀ ਰਕਮ ਵੀ ਟ੍ਰਾਂਸਫਰ ਕੀਤੀ ਜੋ ਕਿ ਰਾਸ਼ਟਰੀ ਪੰਚਾਇਤੀ ਰਾਜ ਦਿਵਸ ’ਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਦਿੱਤੇ ਗਏ ਪੁਰਸਕਾਰਾਂ ਦੇ ਵਿਜੇਤਾ ਹਨ। ਪ੍ਰਧਾਨ ਮੰਤਰੀ ਨੇ ਇਨਟੈਕ ਫੋਟੋ ਗੈਲਰੀ ਦਾ ਵੀ ਦੌਰਾ ਕੀਤਾ ਜੋ ਖੇਤਰ ਦੀ ਗ੍ਰਾਮੀਣ ਵਿਰਾਸਤ ਨੂੰ ਦਰਸਾਉਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਨੋਕੀਆ ਸਮਾਰਟਪੁਰ, ਭਾਰਤ ਵਿੱਚ ਆਦਰਸ਼ ਸਮਾਰਟ ਪਿੰਡ ਬਣਾਉਣ ਲਈ ਤਿਆਰ ਕੀਤਾ ਗਿਆ ਇੱਕ ਗ੍ਰਾਮੀਣ ਉੱਦਮੀ ਅਧਾਰਿਤ ਮਾਡਲ ਦਾ ਵੀ ਦੌਰ ਕੀਤਾ।
ਜਲ ਸੰਸਥਾਵਾਂ ਦੀ ਪੁਨਰ ਸੁਰਜੀਤੀ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ, ਪ੍ਰਧਾਨ ਮੰਤਰੀ ਨੇ ਅੰਮ੍ਰਿਤ ਸਰੋਵਰ ਨਾਮ ਦੀ ਇੱਕ ਨਵੀਂ ਪਹਿਲ ਵੀ ਸ਼ੁਰੂ ਕੀਤੀ ਹੈ। ਇਸ ਦਾ ਉਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਦੇ ਹਿੱਸੇ ਵਜੋਂ ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ 75 ਜਲ ਸੰਸਥਾਵਾਂ ਨੂੰ ਵਿਕਸਿਤ ਅਤੇ ਪੁਨਰ ਸੁਰਜੀਤ ਕਰਨਾ ਹੈ।
यहां कनेक्टिविटी और बिजली से जुड़े 20 हज़ार करोड़ रुपए के प्रोजेक्ट्स का लोकार्पण और शिलान्यास हुआ है।
— PMO India (@PMOIndia) April 24, 2022
जम्मू-कश्मीर के विकास को नई रफ्तार देने के लिए राज्य में तेजी से काम चल रहा है।
इन प्रयासों से बहुत बड़ी संख्या में जम्मू-कश्मीर के नौजवानों को रोज़गार मिलेगा: PM
आज अनेक परिवारों को गांवों में उनके घर के प्रॉपर्टी कार्ड भी मिले हैं।
— PMO India (@PMOIndia) April 24, 2022
ये स्वामित्व कार्ड गांवों में नई संभावनाओं को प्रेरित करेंगे।
100 जनऔषधि केंद्र जम्मू कश्मीर के गरीब और मिडिल क्लास को सस्ती दवाएं, सस्ता सर्जिकल सामान देने का माध्यम बनेंगे: PM @narendramodi
पल्ली पंचायत देश की पहली कार्बन न्यूट्रल पंचायत बनने की तरफ बढ़ रही है।
— PMO India (@PMOIndia) April 24, 2022
आज मुझे पल्ली गांव में, देश के गांवों के जन प्रतिनिधियों के साथ जुड़ने का भी अवसर मिला है।
इस बड़ी उपलब्धि और विकास के कामों के लिए जम्मू-कश्मीर को बहुत-बहुत बधाई: PM @narendramodi
इस बार का पंचायती राज दिवस, जम्मू कश्मीर में मनाया जाना, एक बड़े बदलाव का प्रतीक है।
— PMO India (@PMOIndia) April 24, 2022
ये बहुत ही गर्व की बात है, कि जब लोकतंत्र जम्मू कश्मीर में ग्रास रूट तक पहुंचा है, तब यहां से मैं देशभर की पंचायतों से संवाद कर रहा हूं: PM @narendramodi
बात डेमोक्रेसी की हो या संकल्प डेवलपमेंट का, आज जम्मू कश्मीर नया उदाहरण प्रस्तुत कर रहा है।
— PMO India (@PMOIndia) April 24, 2022
बीते 2-3 सालों में जम्मू कश्मीर में विकास के नए आयाम बने हैं: PM @narendramodi
दशकों-दशक से जो बेड़ियां वाल्मीकि समाज के पांव में डाल दी गई थीं, उनसे वो मुक्त हुआ है।
— PMO India (@PMOIndia) April 24, 2022
आज हर समाज के बेटे-बेटियां अपने सपनों को पूरा कर पा रहे हैं।
जम्मू-कश्मीर में बरसों तक जिन साथियों को आरक्षण का लाभ नहीं मिला, अब उन्हें भी आरक्षण का लाभ मिल रहा है: PM @narendramodi
जब मैं एक भारत, श्रेष्ठ भारत की बात करता हूं, तब हमारा फोकस कनेक्टिविटी पर होता है, दूरियां मिटाने पर भी होता है।
— PMO India (@PMOIndia) April 24, 2022
दूरियां चाहे दिलों की हो, भाषा-व्यवहार की हो या फिर संसाधनों की, इनको दूर करना आज हमारी बहुत बड़ी प्राथमिकता है: PM @narendramodi
आज़ादी का ये अमृतकाल भारत का स्वर्णिम काल होने वाला है।
— PMO India (@PMOIndia) April 24, 2022
ये संकल्प सबका प्रयास से सिद्ध होने वाला है।
इसमें लोकतंत्र की सबसे ज़मीनी ईकाई, ग्राम पंचायत की, आप सभी साथियों की भूमिका बहुत अहम है: PM @narendramodi
सरकार की कोशिश यही है कि गांव के विकास से जुड़े हर प्रोजेक्ट को प्लान करने, उसके अमल में पंचायत की भूमिका ज्यादा हो।
— PMO India (@PMOIndia) April 24, 2022
इससे राष्ट्रीय संकल्पों की सिद्धि में पंचायत अहम कड़ी बनकर उभरेगी: PM @narendramodi
धरती मां को कैमिकल से मुक्त करना ही होगा।
— PMO India (@PMOIndia) April 24, 2022
इसलिए प्राकृतिक खेती की तरफ हमारा गांव, हमारा किसान बढ़ेगा तो पूरी मानवता को लाभ होगा।
ग्राम पंचायत के स्तर पर कैसे प्राकृतिक खेती को हम प्रोत्साहित कर सकते हैं, इसके लिए भी सामूहिक प्रयासों की आवश्यकता है: PM @narendramodi
ग्राम पंचायतों को सबका साथ लेकर एक और काम भी करना होगा।
— PMO India (@PMOIndia) April 24, 2022
कुपोषण से, अनीमिया से, देश को बचाने का जो बीड़ा केंद्र सरकार ने उठाया है उसके प्रति ज़मीन पर लोगों को जागरूक भी करना है।
अब सरकार की तरफ से जिन योजनाओं में भी चावल दिया जाता है, उसको फोर्टिफाई किया जा रहा है: PM