ਦੀ ਸਹਾਇਤਾ ਕਰਨ ਦਾ ਵੀ ਸੁਝਾਅ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ, “ਆਤੰਕਵਾਦ ਤੋੜਦਾ ਹੈ, ਲੇਕਿਨ ਟੂਰਿਜ਼ਮ ਜੋੜਦਾ ਹੈ।”
ਉਨ੍ਹਾਂ ਨੇ ਕਿਹਾ ਕਿ ਟੂਰਿਜ਼ਮ ਵਿੱਚ ਸਾਰੇ ਖੇਤਰਾਂ ਦੇ ਲੋਕਾਂ ਨੂੰ ਜੋੜਨ ਦੀ ਸਮਰੱਥਾ ਹੈ ਜਿਸ ਨਾਲ ਇੱਕ ਸਦਭਾਵਨਾਪੂਰਨ ਸਮਾਜ ਦਾ ਨਿਰਮਾਣ ਹੁੰਦਾ ਹੈ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਯੂਐੱਨਡਬਲਿਊਟੀਓ (UNWTO) ਦੇ ਨਾਲ ਸਾਂਝੇਦਾਰੀ ਵਿੱਚ ਇੱਕ ਜੀ20 ਟੂਰਿਜ਼ਮ ਡੈਸ਼ਬੋਰਡ ਵਿਕਸਿਤ ਕੀਤਾ ਜਾ ਰਿਹਾ ਹੈ, ਜੋ ਬਿਹਤਰੀਨ ਪਿਰਤਾਂ, ਕੇਸ ਸਟਡੀਜ਼ ਅਤੇ ਪ੍ਰੇਰਕ ਕਹਾਣੀਆਂ ਨੂੰ ਇਕੱਠਿਆਂ ਲਿਆਉਣ ਵਾਲਾ ਆਪਣੀ ਤਰ੍ਹਾਂ ਦਾ ਪਹਿਲਾ ਮੰਚ ਹੋਵੇਗਾ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਬੈਠਕ ਵਿੱਚ ਹੋਣ ਵਾਲੇ ਵਿਚਾਰ-ਵਟਾਂਦਰੇ ਅਤੇ ‘ਗੋਆ ਰੋਡਮੈਪ’ ਟੂਰਿਜ਼ਮ ਦੀ ਪਰਿਵਰਤਨਕਾਰੀ ਸ਼ਕਤੀ ਨੂੰ ਸਾਕਾਰ ਕਰਨ ਦੇ ਸਮੂਹਿਕ ਪ੍ਰਯਾਸਾਂ ਵਿੱਚ ਗੁਣਾਤਮਕ ਵਾਧਾ ਕਰਨਗੇ। ਉਨ੍ਹਾਂ ਨੇ ਕਿਹਾ, “ਜੀ20 ਦੀ ਭਾਰਤ ਦੀ ਪ੍ਰਧਾਨਗੀ ਦਾ ਆਦਰਸ਼ ਵਾਕ, ‘ਵਸੁਧੈਵ ਕੁਟੁੰਬਕਮ’ – ‘ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ’ (‘Vasudhaiva Kutumbakam’ - ‘One Earth, One Family, One Future’) ਆਪਣੇ ਆਪ ਵਿੱਚ ਗਲੋਬਲ ਟੂਰਿਜ਼ਮ ਦੇ ਲਈ ਇੱਕ ਆਦਰਸ਼ ਵਾਕ ਹੋ ਸਕਦਾ ਹੈ।”
ਪ੍ਰਧਾਨ ਮੰਤਰੀ ਨੇ ਗੋਆ ਵਿੱਚ ਆਗਾਮੀ ‘ਸਾਓ ਜੋਆਓ’(Sao Joao) ਫੈਸਟੀਵਲ ‘ਤੇ ਪ੍ਰਕਾਸ਼ ਪਾਇਆ ਅਤੇ ਕਿਹਾ ਕਿ ਭਾਰਤ ਤਿਉਹਾਰਾਂ ਦੀ ਭੂਮੀ ਹੈ। ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪਤਵੰਤਿਆਂ ਨੂੰ ਲੋਕਤੰਤਰ ਦੀ ਜਨਨੀ ਵਿੱਚ ਲੋਕਤੰਤਰ ਦੇ ਉਤਸਵ ਦਾ ਸਾਖੀ ਬਣਨ ਦੀ ਤਾਕੀਦ ਕੀਤੀ, ਜਿਸ ਵਿੱਚ ਲਗਭਗ ਇੱਕ ਬਿਲੀਅਨ ਵੋਟਰ (ਮਤਦਾਤਾ) ਇੱਕ ਮਹੀਨੇ ਤੋਂ ਅਧਿਕ ਸਮੇਂ ਤੱਕ ਹਿੱਸਾ ਲੈਣਗੇ ਅਤੇ ਲੋਕਤਾਂਤਰਿਕ ਕਦਰਾਂ-ਕੀਮਤਾਂ ਵਿੱਚ ਆਪਣੇ ਵਿਸ਼ਵਾਸ ਦੀ ਪੁਸ਼ਟੀ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ, “ਦਸ ਲੱਖ ਤੋਂ ਅਧਿਕ ਮਤਦਾਨ ਕੇਂਦਰਾਂ ਦੇ ਨਾਲ, ਇਸ ਉਤਸਵ ਦੀ ਵਿਵਿਧਤਾ ਨੂੰ ਦੇਖਣ ਦੇ ਲਈ ਤੁਹਾਡੇ ਪਾਸ ਸਥਾਨਾਂ ਦੀ ਕੋਈ ਕਮੀ ਨਹੀਂ ਹੋਵੇਗੀ।” ਉਨ੍ਹਾਂ ਨੇ ਲੋਕਤੰਤਰ ਦੇ ਉਤਸਵ ਦੇ ਦੌਰਾਨ ਭਾਰਤ ਆਉਣ ਦਾ ਸੱਦਾ ਦਿੰਦੇ ਹੋਏ ਆਪਣੇ ਸੰਬੋਧਨ ਦਾ ਸਮਾਪਨ ਕੀਤਾ।