ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੱਧਪ੍ਰਦੇਸ਼ ਦੇ ਇੰਦੌਰ ਵਿੱਚ ਆਯੋਜਿਤ ਜੀ-20 ਸ਼੍ਰਮ ਅਤੇ ਰੋਜ਼ਗਾਰ ਮੰਤਰੀਆਂ ਦੀ ਮੀਟਿੰਗ ਨੂੰ ਅੱਜ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ।
ਇੰਦੌਰ ਵਿੱਚ ਪਤਵੰਤਿਆਂ ਦਾ ਸੁਆਗਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਇਤਿਹਾਸਿਕ ਅਤੇ ਜੀਵਿੰਤ ਸ਼ਹਿਰ ਨੂੰ ਪਾਕਕਲਾ ਦੀ ਆਪਣੀ ਸ੍ਰਮਿੱਧ ਪਰੰਪਰਾ ’ਤੇ ਮਾਣ ਹੈ ਅਤੇ ਸ਼ਹਿਰ ਇਹ ਉਮੀਦ ਕਰਦਾ ਹੈ ਕਿ ਪਤਵੰਤੇ ਸ਼ਹਿਰ ਦੇ ਸਾਰੇ ਰੰਗਾਂ ਅਤੇ ਸੁਆਦਾਂ ਦਾ ਭਰਪੂਰ ਆਨੰਦ ਉਠਾਉਣਗੇ।
ਰੋਜ਼ਗਾਰ ਨੂੰ ਆਰਥਿਕ ਅਤੇ ਸਮਾਜਿਕ ਪਹਿਲੂਆਂ ਦੇ ਸਭ ਤੋਂ ਅਹਿਮ ਹਿੱਸੇ ਵਜੋਂ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਇਸ ਸਮੇਂ ਰੋਜ਼ਗਾਰ ਸੈਕਟਰ ਦੇ ਮੱਦੇਨਜ਼ਰ ਕੁਝ ਮਹਾਨ ਬਦਲਾਵਾਂ ਦੀ ਦਹਿਲੀਜ਼ ’ਤੇ ਖੜੀ ਹੈ। ਉਨ੍ਹਾਂ ਨੇ ਇਨ੍ਹਾਂ ਤੇਜ਼ ਬਦਲਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਵਾਬੀ ਅਤੇ ਕਾਰਗਰ ਰਣਨੀਤੀਆਂ ਤਿਆਰ ਕਰਨ ਦੀ ਜ਼ਰੂਰਤ ’ਤੇ ਬਲ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚੌਥੀ ਉਦਯੋਗਿਕ ਕ੍ਰਾਂਤੀ ਦੇ ਇਸ ਯੁਗ ਵਿੱਚ, ਰੋਜ਼ਗਾਰ ਦੀ ਮੁੱਖ ਪ੍ਰੇਰਕ-ਸ਼ਕਤੀ ਟੈਕਨੋਲੋਜੀ ਹੈ ਅਤੇ ਰਹੇਗੀ। ਉਨ੍ਹਾਂ ਨੇ ਟੈਕਨੋਲੋਜੀ ਦੀ ਅਗਵਾਈ ਵਿੱਚ ਹੋਣ ਵਾਲੇ ਬਦਲਾਵਾਂ ਦੇ ਹਵਾਲੇ ਨਾਲ ਪਿਛਲੇ ਦਿਨਾਂ ਵਿੱਚ ਟੈਕਨੋਲੋਜੀ ਦੇ ਖੇਤਰਾਂ ਵਿੱਚ ਕਈ ਰੋਜ਼ਗਾਰਾਂ ਦਾ ਸਿਰਜਣ ਕਰਨ ਵਿੱਚ ਭਾਰਤ ਦੀ ਸਮਰੱਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਮੇਜ਼ਬਾਨ ਸ਼ਹਿਰ ਇੰਦੌਰ ਦੀ ਵੀ ਚਰਚਾ ਕੀਤੀ, ਜੋ ਇਸ ਸਮੇਂ ਬਦਲਾਵਾਂ ਦੀ ਨਵੀਂ ਲਹਿਰ ਵਿੱਚ ਕਈ ਸਟਾਰਟਅੱਪਸ ਦਾ ਗੜ੍ਹ ਬਣ ਚੁੱਕਿਆ ਹੈ।
ਪ੍ਰਧਾਨ ਮੰਤਰੀ ਨੇ ਉੱਨਤ ਟੈਕਨੋਲੋਜੀਆਂ ਅਤੇ ਪ੍ਰਕਿਰਿਆਵਾਂ ਦੇ ਇਸਤੇਮਾਲ ਨਾਲ ਸ਼੍ਰਮ ਸ਼ਕਤੀ ਨੂੰ ਕੁਸ਼ਲ ਬਣਾਉਣ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਕਿਲਿੰਗ, ਰੀ-ਸਕਿਲਿੰਗ ਅਤੇ ਅਪ-ਸਕਿਲਿੰਗ ਭਾਵੀ ਸ਼੍ਰਮ ਸ਼ਕਤੀ ਦਾ ਮੂਲ ਮੰਤਰ ਹੈ। ਉਨ੍ਹਾਂ ਨੇ ਭਾਰਤ ਦੇ ‘ਸਕਿੱਲ ਇੰਡੀਆ ਮਿਸ਼ਨ’ ਦਾ ਉਦਾਹਰਣ ਦਿੱਤਾ, ਜਿਸ ਨੇ ਇਸ ਨੂੰ ਵਾਸਤਵਿਕਤਾ ਬਣਾ ਦਿੱਤਾ ਹੈ। ਉਨ੍ਹਾਂ ਨੇ ‘ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ’ ਦਾ ਵੀ ਉਦਾਹਰਣ ਦਿੱਤਾ, ਜਿਸ ਦੇ ਤਹਿਤ ਹੁਣ ਤੱਕ ਭਾਰਤ ਦੇ 12.5 ਮਿਲੀਅਨ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਇੰਟਰਨੈਟ ਆਵ੍ ਥਿੰਗਜ਼ ਅਤੇ ਡ੍ਰੋਨਸ ਵਰਗੇ ਉਦਯੋਗ ‘ਫੋਰ ਪੁਆਇੰਟ ਓ’ ਸੈਕਟਰਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਕੋਵਿਡ ਦੌਰਾਨ ਭਾਰਤ ਦੇ ਫਰੰਟਲਾਈਨ ਸਿਹਤ ਕਰਮਚਾਰੀਆਂ ਦੇ ਕੌਸ਼ਲ ਅਤੇ ਸਮਰਪਣ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਇਸ ਨਾਲ ਸੇਵਾ ਅਤੇ ਕਰੁਣਾ ਦੀ ਭਾਰਤੀ ਪਰੰਪਰਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਕੋਲ ਵਿਸ਼ਵ ਵਿੱਚ ਕੁਸ਼ਲ ਸ਼੍ਰਮ ਸ਼ਕਤੀ ਦੇ ਸਭ ਤੋਂ ਵੱਡੇ ਪ੍ਰਦਾਤਾ ਦੇਸ਼ਾਂ ਵਿੱਚੋਂ ਇੱਕ ਬਣਨ ਦੀ ਸਮਰੱਥਾ ਹੈ ਅਤੇ ਗਲੋਬਲ ਤੌਰ ’ਤੇ ਚਲਿਤ ਸ਼੍ਰਮ ਸ਼ਕਤੀ ਭਵਿੱਖ ਵਿੱਚ ਵਾਸਤਵਿਕਤਾ ਬਣ ਜਾਵੇਗੀ। ਉਨ੍ਹਾਂ ਨੇ ਵਿਕਾਸ ਦੇ ਵਿਸ਼ਵੀਕਰਨ ਅਤੇ ਸੱਚੇ ਅਰਥਾਂ ਵਿੱਚ ਕੌਸ਼ਲ ਨੂੰ ਸਾਂਝਾ ਕਰਨ ਵਿੱਚ ਜੀ-20 ਦੀ ਭੂਮਿਕਾ ’ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਕੌਸ਼ਲ ਅਤੇ ਯੋਗਤਾ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੰਤਰਰਾਸ਼ਟਰੀ ਪੱਧਰ ’ਤੇ ਨੌਕਰੀ-ਪੇਸ਼ੇ ਦੀਆਂ ਜਾਣਕਾਰੀਆਂ ਸ਼ੁਰੂ ਕਰਨ ਲਈ ਮੈਂਬਰ ਦੇਸ਼ਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਅੰਤਰਰਾਸ਼ਟਰੀ ਸਹਿਯੋਗ ਅਤੇ ਤਾਲਮੇਲ ਅਤੇ ਪ੍ਰਵਾਸ ਅਤੇ ਇੱਕ ਸਥਾਨ ਤੋਂ ਦੂਸਰੇ ਸਥਾਨ ’ਤੇ ਜਾਣ ਦੇ ਬਾਰੇ ਵਿੱਚ ਸਾਂਝੇਦਾਰੀਆਂ ਦੇ ਨਵੇਂ ਤੌਰ-ਤਰੀਕਿਆਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸ਼ੁਰੂਆਤ ਵਿੱਚ ਰੋਜ਼ਗਾਰਦਾਤਾਵਾਂ ਅਤੇ ਕਰਮਚਾਰੀਆਂ ਬਾਰੇ ਅੰਕੜਿਆਂ, ਸੂਚਨਾ ਅਤੇ ਡਾਟਾ ਨੂੰ ਸਾਂਝਾ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਬਿਹਤਰ ਕੌਸ਼ਲ ਨਿਰਮਾਣ, ਸ਼੍ਰਮ ਸ਼ਕਤੀ ਯੋਜਨਾ ਅਤੇ ਲਾਭਕਾਰੀ ਰੋਜ਼ਗਾਰ ਲਈ ਪ੍ਰਮਾਣ-ਅਧਾਰਿਤ ਨੀਤੀਆਂ ਬਣਾਉਣ ਵਿੱਚ ਦੁਨੀਆ ਭਰ ਦੇ ਦੇਸ਼ ਸਮਰੱਥਾਵਾਨ ਬਣ ਸਕਣ।
ਪ੍ਰਧਾਨ ਮੰਤਰੀ ਨੇ ਸੰਕੇਤ ਕੀਤਾ ਕਿ ਪੂਰੇ ਕਲੇਵਰ ਵਿੱਚ ਆਉਣ ਵਾਲਾ ਬਦਲਾਅ ਸੁਤੰਤਰ ਕਾਮਿਆਂ ਅਤੇ ਠੇਕੇ ’ਤੇ ਕੰਮ ਕਰਨ ਵਾਲਿਆਂ ਅਤੇ ਕਿਸੇ ਐਪ ਜਾਂ ਵੈੱਬਸਾਈਟ ਦੇ ਜ਼ਰੀਏ ਗ੍ਰਾਹਕਾਂ ਦੇ ਲਈ ਕੰਮ ਕਰਨ ਵਾਲਿਆਂ ਦੇ ਨਵੇਂ ਵਰਗਾਂ ਦੇ ਪੈਦਾ ਹੋਣ ਦੇ ਕਾਰਨ ਸੰਭਵ ਹੋਇਆ ਹੈ। ਇਹ ਦੋਵੇਂ ਤਰ੍ਹਾਂ ਦੀਆਂ ਅਰਥਵਿਵਸਥਾਵਾਂ ਮਹਾਮਾਰੀ ਦੌਰਾਨ ਹੋਂਦ ਵਿੱਚ ਆਈਆਂ ਸਨ। ਉਨ੍ਹਾਂ ਨੇ ਕਿਹਾ ਕਿ ਇਹ ਲਚਕੀਲੀ ਵਿਵਸਥਾ ਹੈ ਅਤੇ ਇਸ ਨਾਲ ਆਮਦਨ ਦੇ ਵਾਧੂ ਸਰੋਤ ਮਿਲਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਿਵਸਥਾ ਵਿੱਚ ਲਾਭਕਾਰੀ ਰੋਜ਼ਗਾਰ ਪੈਦਾ ਕਰਨ, ਖ਼ਾਸਤੌਰ ਤੇ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨ ਦੀ ਅਪਾਰ ਸਮਰੱਥਾ ਹੈ। ਇਸ ਦੇ ਜ਼ਰੀਏ ਮਹਿਲਾਵਾਂ ਦੇ ਸਮਾਜਿਕ-ਆਰਥਿਕ ਸਸ਼ਕਤੀਕਰਣ ਵਿੱਚ ਵੀ ਬਦਲਾਅ ਲਿਆਇਆ ਜਾ ਸਕਦਾ ਹੈ।
ਸ਼੍ਰੀ ਮੋਦੀ ਨੇ ਨਵੇਂ ਯੁਗ ਦੇ ਇਨ੍ਹਾਂ ਕਾਮਿਆਂ ਲਈ ਨਵੇਂ ਯੁਗ ਦੀਆਂ ਨੀਤੀਆਂ ਅਤੇ ਯੋਜਨਾਵਾਂ ਬਣਾਉਣ ਵਿੱਚ ਆਪਣੀ ਸਮਰੱਥਾ ਪਹਿਚਾਣਨ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਨਿਯਮਿਤ ਕੰਮ ਲਈ ਅਵਸਰ ਪੈਦਾ ਕਰਨ ਦੇ ਟਿਕਾਊ ਸਮਾਧਾਨ ਖੋਜੇ ਜਾਣ ਅਤੇ ਸਮਾਜਿਕ ਸੁਰੱਖਿਆ, ਸਿਹਤ ਅਤੇ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਨਵੇਂ ਤੌਰ-ਤਰੀਕੇ ਤਿਆਰ ਕੀਤੇ ਜਾਣ। ਪ੍ਰਧਾਨ ਮੰਤਰੀ ਨੇ ਭਾਰਤ ਦੇ ‘ਈ-ਸ਼੍ਰਮ-ਪੋਰਟਲ’ ਦੀ ਚਰਚਾ ਕੀਤੀ, ਜਿਸ ’ਤੇ ਲਗਭਗ 280 ਮਿਲੀਅਨ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ ਅਤੇ ਉਸ ਦੇ ਜ਼ਰੀਏ ਇਨ੍ਹਾਂ ਕਾਮਿਆਂ ਨੂੰ ਲਕਸ਼ਿਤ ਕਰਕੇ ਉਨ੍ਹਾਂ ਦੇ ਕਲਿਆਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਰੇ ਦੇਸ਼ਾਂ ਨੂੰ ਇਸੇ ਤਰ੍ਹਾਂ ਦੇ ਸਮਾਧਾਨਾਂ ਨੂੰ ਅਪਣਾਉਣਾ ਚਾਹੀਦਾ ਹੈ, ਕਿਉਂਕਿ ਕੰਮ ਦੀ ਪ੍ਰਕਿਰਤੀ ਹਰ ਜਗ੍ਹਾ ਸਮਾਨ ਹੁੰਦੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਸੰਕੇਤ ਦਿੱਤਾ ਕਿ ਹਾਲਾਂਕਿ 2030-ਏਜੰਡੇ ਵਿੱਚ ਲੋਕਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ ਪ੍ਰਾਥਮਿਕਤਾ ਹੈ, ਲੇਕਿਨ ਇਸ ਦੇ ਬਾਵਜੂਦ ਅੰਤਰਰਾਸ਼ਟਰੀ ਸੰਗਠਨਾਂ ਨੇ ਜੋ ਮੌਜੂਦਾ ਫਾਰਮੈਂਟ ਅਪਣਾਇਆ ਹੈ, ਉਸ ਵਿੱਚ ਸਿਰਫ਼ ਲਾਭ ਨੂੰ ਧਿਆਨ ਵਿੱਚ ਰੱਖ ਦਿੱਤਾ ਹੈ। ਇਨ੍ਹਾਂ ਲਾਭਾਂ ਨੂੰ ਸੰਕੁਚਿਤ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ, ਜਦਕਿ ਹੋਰ ਫਾਰਮੈਂਟਾਂ ਦੁਆਰਾ ਦਿੱਤੇ ਜਾਣ ਵਾਲੇ ਲਾਭਾਂ ਨੂੰ ਇਸ ਫਾਰਮੈਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਸਮਾਜਿਕ ਸੁਰੱਖਿਆ ਦੇ ਦਾਇਰੇ ਦੀ ਸਹੀ ਤਸਵੀਰ ਸਮਝਣ ਲਈ, ਯੂਨੀਵਰਸਲ ਹੈਲਥ, ਖੁਰਾਕ ਸੁਰੱਖਿਆ, ਬੀਮਾ ਅਤੇ ਪੈਨਸ਼ਨ ਪ੍ਰੋਗਰਾਮਾਂ ਦੇ ਲਾਭਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸਾਨੂੰ ਹਰ ਦੇਸ਼ ਦੀ ਵਿਲੱਖਣ ਆਰਥਿਕ ਸਮਰੱਥਾਵਾਂ, ਸ਼ਕਤੀਆਂ ਅਤੇ ਚੁਣੌਤੀਆਂ ਨੂੰ ਸਮਝਣਾ ਹੋਵੇਗਾ। ਸਾਨੂੰ ਇਹ ਜਾਣਨਾ ਹੋਵੇਗਾ ਕਿ ਸਭ ਦੇ ਲਈ ਇੱਕਰੂਪੀ ਸੋਚ ਸਮਾਜਿਕ ਸੁਰੱਖਿਆ ਦੇ ਟਿਕਾਊ ਵਿੱਤ ਪੋਸ਼ਣ ਦੇ ਲਈ ਉਪਯੁਕਤ ਨਹੀਂ ਹੈ।
ਆਪਣੇ ਸੰਬੋਧਨ ਨੂੰ ਸਮਾਪਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਮੀਟਿੰਗ ਨਾਲ ਪੂਰੀ ਦੁਨੀਆ ਦੇ ਸਾਰੇ ਕਾਮਿਆਂ ਦੇ ਕਲਿਆਣ ਲਈ ਇੱਕ ਦਮਦਾਰ ਸੰਦੇਸ਼ ਜਾਵੇਗਾ। ਉਨ੍ਹਾਂ ਨੇ ਇਸ ਖੇਤਰ ਵਿੱਚ ਕੁਝ ਸਭ ਤੋਂ ਜ਼ਰੂਰੀ ਵਿਸ਼ਿਆਂ ਦੇ ਸਮਾਧਾਨ ਕਰਨ ਲਈ ਸਾਰੇ ਪਤਵੰਤਿਆਂ ਦੁਆਰਾ ਕੀਤੇ ਜਾਣ ਵਾਲੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।