“ਭਾਰਤ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਆਪਦਾ ਨੂੰ ਅਵਸਰਾਂ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ”
“ਸੌ ਸਾਲ ਵਿੱਚ ਆਏ ਸਭ ਤੋਂ ਵੱਡੇ ਸੰਕਟ ਦੇ ਸਮੇਂ, ਭਾਰਤ ਨੇ ਜੋ ਸਮਰੱਥ ਦਿਖਾਇਆ, ਉਸ ਦਾ ਅਧਿਐਨ ਕਰਕੇ ਸੌ ਸਾਲ ਬਾਅਦ ਮਾਨਵਤਾ ਵੀ ਖ਼ੁਦ ‘ਤੇ ਮਾਣ ਕਰੇਗੀ”
“ਅਸੀਂ ਤੈਅ ਕੀਤਾ ਕਿ 2014 ਦੇ ਬਾਅਦ ਸ਼ਾਸਨ ਦੇ ਹਰ ਤਤਵ ‘ਤੇ ਫਿਰ ਤੋਂ ਗੌਰ ਕਰਾਂਗੇ, ਉਸ ਦਾ ਕਾਇਆਕਲਪ ਕਰਾਂਗੇ”
“ਅਸੀਂ ਇਸ ‘ਤੇ ਫਿਰ ਗੌਰ ਕੀਤਾ ਕਿ ਸਰਕਾਰ ਗ਼ਰੀਬਾਂ ਦੇ ਸਸ਼ਕਤੀਕਰਣ ਦੇ ਲਈ ਕਲਿਆਣ ਸਪਲਾਈ ਨੂੰ ਕਿਵੇਂ ਸੁਧਾਰੀਏ”
“ਸਰਕਾਰ ਦਾ ਧਿਆਨ ਗ਼ਰੀਬਾਂ ਨੂੰ ਸਸ਼ਕਤ ਬਣਾਉਣਾ ਹੈ, ਤਾਕਿ ਉਹ ਦੇਸ਼ ਦੇ ਤੇਜ਼ ਵਿਕਾਸ ਵਿੱਚ ਆਪਣੀ ਪੂਰੀ ਸਮਰੱਥਾ ਦੇ ਨਾਲ ਯੋਗਦਾਨ ਕਰ ਸਕਣ”
“ਸਾਡੀ ਸਰਕਾਰ ਨੇ ਹੁਣ ਤੱਕ ਵਿਭਿੰਨ ਯੋਜਨਾਵਾਂ ਦੇ ਤਹਿਤ ਡੀਬੀਟੀ ਦੇ ਜ਼ਰੀਏ 28 ਲੱਖ ਕਰੋੜ ਰੁਪਏ ਵੰਡੇ ਹਨ”
“ਸਾਡੀ ਇਨਫ੍ਰਾਸਟ੍ਰਕਚਰ ਨੂੰ ਖੰਡਾਂ ਵਿੱਚ ਦੇਖਣ ਦਾ ਰਵੱਈਆ ਬੰਦ ਕਰ ਦਿੱਤਾ ਹੈ ਅਤੇ ਇਨਫ੍ਰਾਸਟ੍ਰਕਚਰ ਦੀ ਪਰਿਕਲਪਨਾ ਇੱਕ ਭਵਯ (ਸ਼ਾਨਦਾਰ) ਰਣਨੀਤੀ ਦੇ ਤੌਰ ‘ਤੇ ਕਰਨਾ ਸ਼ੁਰੂ ਕੀਤਾ”
“ਪਿਛਲੇ ਨੌ ਵਰ੍ਹਿਆਂ ਵਿੱਚ ਲਗਭਗ 3.5 ਲੱਖ ਕਿਲੋਮੀਟਰ ਗ੍ਰਾਮੀਣ ਸੜਕਾਂ ਅਤੇ 80 ਹਜ਼ਾਰ ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ ਹੋਇਆ ਹੈ”
“ਮੈਟ੍ਰੋ ਮਾਰਗ ਦੀ ਲੰਬਾਈ ਦੇ ਮਾਮਲੇ ਵਿੱਚ ਅੱਜ ਭਾਰਤ ਪੰਜਵੇਂ ਨੰਬਰ ‘ਤੇ ਹੈ ਅਤੇ ਉਹ ਜਲਦ ਤੀਸਰੇ ਨੰਬਰ ‘ਤੇ ਪਹੁੰਚ ਜਾਵੇਗਾ”
“ਪੀਐੱਮ ਗਤੀਸ਼ਕਤੀ ਰਾਸ਼ਟਰੀ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਹੋਟਲ ਤਾਜ ਪੈਲੇਸ ਵਿੱਚ ਇਕੋਨੌਮਿਕ ਟਾਈਮਸ ਗਲੋਬਲ ਬਿਜ਼ਨਸ ਸਮਿਟ ਨੂੰ ਸੰਬੋਧਿਤ ਕੀਤਾ।
ਸਾਲ ਵਿੱਚ ਆਏ ਸਭ ਤੋਂ ਵੱਡੇ ਸੰਕਟ ਦੇ ਸਮੇਂ, ਭਾਰਤ ਨੇ ਜੋ ਸਮਰੱਥ ਦਿਖਾਇਆ, ਉਸ ਦਾ ਅਧਿਐਨ ਕਰਕੇ ਸੌ ਸਾਲ ਬਾਅਦ ਮਾਨਵਤਾ ਵੀ ਖ਼ੁਦ ‘ਤੇ ਮਾਣ ਕਰੇਗੀ।”
ਅਸੀਂ ਫਿਰ ਤੋਂ ਪਰਿਕਲਪਨਾ ਕੀਤੀ ਕਿਵੇਂ ਸਰਕਾਰ ਜ਼ਿਆਦਾ ਕਾਰਗਰ ਤਰੀਕੇ ਨਾਲ ਇਨਫ੍ਰਾਸਟ੍ਰਕਚਰ ਦਾ ਸਿਰਜਣ ਕਰ ਸਕਦੀ ਹੈ। ਅਸੀਂ ਪੁਨਰਪਰਿਕਲਪਨਾ ਕੀਤੀ ਕਿ ਦੇਸ਼ ਦੇ ਨਾਗਰਿਕਾਂ ਦੇ ਨਾਲ ਸਰਕਾਰ ਦੇ ਕੈਸੇ ਰਿਸ਼ਤੇ ਹੋਣੇ ਚਾਹੀਦੇ ਹਨ।”
ਅਗਰ ਰਾਜੀਵ ਗਾਂਧੀ ਦੀ ਬਾਤ ਅੱਜ ਵੀ ਸੱਚੀ ਹੁੰਦੀ, ਤਾਂ 85 ਪ੍ਰਤੀਸ਼ਤ, ਯਾਨੀ 24 ਲੱਖ ਕਰੋੜ ਰੁਪਏ ਲੁੱਟੇ ਜਾ ਚੁੱਕੇ ਸਨ
ਲੇਕਿਨ ਅੱਜ ਉਹ ਸਭ ਗ਼ਰੀਬਾਂ ਤੱਕ ਪਹੁੰਚ ਰਿਹਾ ਹੈ।”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਹੋਟਲ ਤਾਜ ਪੈਲੇਸ ਵਿੱਚ ਇਕੋਨੌਮਿਕ ਟਾਈਮਸ ਗਲੋਬਲ ਬਿਜ਼ਨਸ ਸਮਿਟ ਨੂੰ ਸੰਬੋਧਿਤ ਕੀਤਾ।

ਇਕੱਠ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਜਦੋਂ ਉਹ ਈਟੀ ਗਲੋਬਲ ਬਿਜ਼ਨਸ ਸਮਿਟ ਵਿੱਚ ਆਏ ਸਨ, ਤਦ ਤੋਂ ਹੁਣ ਤੱਕ ਬਹੁਤ ਬਦਲਾਵ ਹੋ ਚੁੱਕਿਆ ਹੈ। ਉਨ੍ਹਾਂ ਨੇ ਯਾਦ ਕਰਦੇ ਹੋਏ ਕਿਹਾ ਕਿ ਪਿਛਲੀ ਸਮਿਟ ਦੇ ਤਿੰਨ ਦਿਨ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਕੋਵਿਡ ਨੂੰ ਮਹਾਮਾਰੀ ਘੋਸ਼ਿਤ ਕਰ ਦਿੱਤਾ ਸੀ ਅਤੇ ਫਿਰ ਪੂਰੀ ਦੁਨੀਆ ਤੇ ਭਾਰਤ ਵਿੱਚ ਤੇਜ਼ੀ ਨਾਲ ਭਾਰੀ ਬਦਲਾਵ ਆਉਣ ਲਗੇ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਐਂਟੀ-ਫ੍ਰੇਜਾਈਲ’, ਯਾਨੀ ਇੱਕ ਤਰ੍ਹਾਂ ਦੀ ਵਿਵਸਥਾ ਦੀ ਅਵਧਾਰਣਾ ‘ਤੇ ਚਰਚਾ ਹੋਈ, ਜੋ ਨਾ ਸਿਰਫ਼ ਵਿਪਰੀਤ ਸਥਿਤੀਆਂ ਵਿੱਚ ਜਮੇ ਰਹਿਣ, ਬਲਕਿ ਉਨ੍ਹਾਂ ਵਿਪਰੀਤ ਸਥਿਤੀਆਂ ਨੂੰ ਇਸਤੇਮਾਲ ਕਰਕੇ ਮਜ਼ਬੂਤ ਬਣ ਕੇ ਉਭਰਣ ਦੀ ਅਵਧਾਰਣਾ ਹੈ। ਉਨ੍ਹਾਂ ਨੇ ਕਿਹਾ ਕਿ ਆਪਦਾ ਵਿੱਚ ਅਵਸਰ ਦੀ ਇਸੇ ਅਵਧਾਰਣਾ ਨੇ 140 ਕਰੋੜ ਭਾਰਤੀਆਂ ਦੇ ਸਮੂਹਿਕ ਸੰਕਲਪ ਦੇ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੁੱਧ ਅਤੇ ਕੁਦਰਤੀ ਆਪਦਾ ਦੇ ਇਨ੍ਹਾਂ ਤਿੰਨ ਵਰ੍ਹਿਆਂ ਦੇ ਦੌਰਾਨ, ਭਾਰਤ ਅਤੇ ਭਾਰਤੀਆਂ ਨੇ ਆਪਣਾ ਦ੍ਰਿੜ੍ਹ ਸੰਕਲਪ ਦਿਖਾਇਆ। ਉਨ੍ਹਾਂ ਨੇ ਕਿਹਾ, “ਭਾਰਤ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਆਪਦਾ ਨੂੰ ਅਵਸਰਾਂ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ। ਜਿੱਥੇ ਪਹਿਲਾਂ ‘ਫ੍ਰੇਜਾਈਲ ਫਾਈਵ’ ਦੀ ਬਾਤ ਕੀਤੀ ਜਾਂਦੀ ਸੀ, ਹੁਣ ਭਾਰਤ ਦੀ ਪਹਿਚਾਣ ਐਂਟੀ-ਫ੍ਰੇਜਾਈਲ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਭਾਰਤ ਨੇ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਕਿਵੇਂ ਆਪਦਾਵਾਂ ਨੂੰ ਅਵਸਰਾਂ ਵਿੱਚ ਬਦਲਿਆ ਜਾ ਸਕਦਾ ਹੈ। ਸਾਲ ਵਿੱਚ ਆਏ ਸਭ ਤੋਂ ਵੱਡੇ ਸੰਕਟ ਦੇ ਸਮੇਂ, ਭਾਰਤ ਨੇ ਜੋ ਸਮਰੱਥ ਦਿਖਾਇਆ, ਉਸ ਦਾ ਅਧਿਐਨ ਕਰਕੇ ਸੌ ਸਾਲ ਬਾਅਦ ਮਾਨਵਤਾ ਵੀ ਖ਼ੁਦ ‘ਤੇ ਮਾਣ ਕਰੇਗੀ।”

 

ਇਸ ਵਰ੍ਹੇ ਦੀ ਸਮਿਟ ਦੀ ਵਿਸ਼ਾ ਵਸਤੂ ‘ਰੀ-ਇਮੇਜਿਨ ਬਿਜ਼ਨਸ, ਰੀ-ਇਮੇਜਿਨ ਦੀ ਵਰਲਡ’ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਦੋਂ 2014 ਵਿੱਚ ਮੌਜੂਦਾ ਸਰਕਾਰ ਨੂੰ ਦੇਸ਼-ਸੇਵਾ ਦਾ ਅਵਸਰ ਮਿਲਿਆ, ਤਾਂ ਕਿਵੇਂ ਪੁਨਰਪਰਿਕਲਨਾ ਨੇ ਆਕਾਰ ਲੈਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਉਸ ਕਠਿਨ ਦੌਰ ਨੂੰ ਯਾਦ ਕੀਤਾ ਜਦੋਂ ਘੋਟਾਲਿਆਂ, ਭ੍ਰਸ਼ਟਾਚਾਰ ਦੇ ਕਾਰਨ ਗ਼ਰੀਬਾਂ ਦਾ ਹੱਕ ਮਾਰੇ ਜਾਣ ਦੀਆਂ ਘਟਨਾਵਾਂ, ਵੰਸ਼ਵਾਦ ਦੀ ਵੇਦੀ ‘ਤੇ ਨੌਜਵਾਨਾਂ ਦੇ ਹਿਤਾਂ ਦੀ ਬਲੀ ਚੜ੍ਹਾਉਣ, ਭਾਈ-ਭਤੀਜਾਵਾਦ ਅਤੇ ਨੀਤੀਗਤ ਅਪੰਗਤਾ ਦੇ ਕਾਰਨ ਲਟਕਦੀ ਪਰਿਯੋਜਨਾਵਾਂ ਕਾਰਨ ਦੇਸ਼ ਦੀ ਪ੍ਰਤਿਸ਼ਠਾ ‘ਤੇ ਬੱਟਾ ਲਗ ਗਿਆ ਸੀ। ਉਨ੍ਹਾਂ ਨੇ ਕਿਹਾ, “ਇਸ ਲਈ ਅਸੀਂ ਸਰਕਾਰ ਦੇ ਹਰੇਕ ਤਤਵ ਦੀ ਪੁਨਰਪਰਿਕਲਪਨਾ, ਪੁਨਰਅਵਿਸ਼ਕਾਰ ਦੀ ਬਾਤ ਤੈਅ ਕੀਤੀ। ਅਸੀਂ ਇਹ ਪਰਿਕਲਪਨਾ ਦੁਬਾਰਾ ਕੀਤੀ ਕਿ ਕਿਵੇਂ ਗ਼ਰੀਬਾਂ ਨੂੰ ਸਸ਼ਕਤ ਬਣਾਉਣ ਦੇ ਲਈ ਕਲਿਆਣ ਯੋਜਨਾਵਾਂ ਦੇ ਲਾਭ ਉਨ੍ਹਾਂ ਤੱਕ ਪਹੁੰਚਾਏ ਜਾਣ। ਅਸੀਂ ਫਿਰ ਤੋਂ ਪਰਿਕਲਪਨਾ ਕੀਤੀ ਕਿਵੇਂ ਸਰਕਾਰ ਜ਼ਿਆਦਾ ਕਾਰਗਰ ਤਰੀਕੇ ਨਾਲ ਇਨਫ੍ਰਾਸਟ੍ਰਕਚਰ ਦਾ ਸਿਰਜਣ ਕਰ ਸਕਦੀ ਹੈ। ਅਸੀਂ ਪੁਨਰਪਰਿਕਲਪਨਾ ਕੀਤੀ ਕਿ ਦੇਸ਼ ਦੇ ਨਾਗਰਿਕਾਂ ਦੇ ਨਾਲ ਸਰਕਾਰ ਦੇ ਕੈਸੇ ਰਿਸ਼ਤੇ ਹੋਣੇ ਚਾਹੀਦੇ ਹਨ।”

ਪ੍ਰਧਾਨ ਮੰਤਰੀ  ਨੇ ਕਲਿਆਣਕਾਰੀ ਯੋਜਨਾਵਾਂ ਦੇ ਲਾਭਾਂ ਦੀ ਸਪਲਾਈ ਅਤੇ ਬੈਂਕ ਖਾਤਿਆਂ ਵਿੱਚ ਲਾਭ ਟ੍ਰਾਂਸਫਰ, ਲੋਨ, ਆਵਾਸ, ਸੰਪੱਤੀ ‘ਤੇ ਮਾਲਿਕਾਨਾ ਹੱਕ, ਸ਼ੌਚਾਲਯ, ਬਿਜਲੀ, ਰਸੋਈ ਦੇ ਲਈ ਸਵੱਛ ਈਂਧਣ ਬਾਰੇ ਗਹਿਰੀ ਸੋਚ ਨਾਲ ਕੰਮ ਲਿਆ ਗਿਆ। ਉਨ੍ਹਾਂ ਨੇ ਕਿਹਾ, “ਸਰਕਾਰ ਦਾ ਧਿਆਨ ਗ਼ਰੀਬਾਂ ਨੂੰ ਸਸ਼ਕਤ ਬਣਾਉਣ ‘ਤੇ ਸੀ, ਤਾਕਿ ਉਹ ਦੇਸ਼ ਦੇ ਤੇਜ਼ ਵਿਕਾਸ ਵਿੱਚ ਆਪਣੀ ਪੂਰੀ ਸਮਰੱਥਾ ਦੇ ਨਾਲ ਯੋਗਦਾਨ ਕਰ ਸਕਣ।” ਪ੍ਰਤੱਖ ਲਾਭ ਟ੍ਰਾਂਸਫਰ ਦਾ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਦੇ ਕਥਨ ਦਾ ਜ਼ਿਕਰ ਕੀਤਾ ਕਿ ਲਕਸ਼ਿਤ ਲਾਭਾਰਥੀ ਤੱਕ ਇੱਕ ਰੁਪਏ ਵਿੱਚੋਂ ਸਿਰਫ਼ 15 ਪੈਸੇ ਹੀ ਪਹੁੰਚਦੇ ਹਨ। ਉਨ੍ਹਾਂ ਨੇ ਕਿਹਾ, “ਸਾਡੀ ਸਰਕਾਰ ਨੇ ਹੁਣ ਤੱਕ ਵਿਭਿੰਨ ਯੋਜਨਾਵਾਂ ਦੇ ਤਹਿਤ ਡੀਬੀਟੀ ਦੇ ਜ਼ਰੀਏ 28 ਲੱਖ ਕਰੋੜ ਰੁਪਏ ਵੰਡੇ ਹਨ। ਅਗਰ ਰਾਜੀਵ ਗਾਂਧੀ ਦੀ ਬਾਤ ਅੱਜ ਵੀ ਸੱਚੀ ਹੁੰਦੀ, ਤਾਂ 85 ਪ੍ਰਤੀਸ਼ਤ, ਯਾਨੀ 24 ਲੱਖ ਕਰੋੜ ਰੁਪਏ ਲੁੱਟੇ ਜਾ ਚੁੱਕੇ ਸਨ। ਲੇਕਿਨ ਅੱਜ ਉਹ ਸਭ ਗ਼ਰੀਬਾਂ ਤੱਕ ਪਹੁੰਚ ਰਿਹਾ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਤੱਕ ਕਿ ਨਹਿਰੂ ਜੀ ਵੀ ਇਹ ਜਾਣਦੇ ਸਨ ਕਿ ਹਰ ਭਾਰਤੀ ਨੂੰ ਸ਼ੌਚਾਲਯ ਦੀ ਸੁਵਿਧਾ ਮਿਲਣ ਦਾ ਮਤਲਬ ਹੈ ਭਾਰਤ ਵਿਕਾਸ ਦੀ ਇੱਕ ਨਵੀਂ ਉਚਾਈ ‘ਤੇ ਪਹੁੰਚ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ 2014 ਦੀ ਬਾਅਦ ਗ੍ਰਾਮੀਣ ਖੇਤਰਾਂ ਵਿੱਚ ਸਵੱਛਤਾ ਦਾਇਰਾ ਪਹਿਲਾਂ ਦੇ 40 ਪ੍ਰਤੀਸ਼ਤ ਤੋਂ ਵਧਾ ਕੇ 100 ਪ੍ਰਤੀਸ਼ਤ ਕੀਤਾ ਗਿਆ, ਤਦ ਤੋਂ ਹੁਣ ਤੱਕ 10 ਕਰੋੜ ਸ਼ੌਚਾਲਯਾਂ ਦਾ ਨਿਰਮਾਣ ਕੀਤਾ ਜਾ ਚੁੱਕਿਆ ਹੈ।

ਆਕਾਂਖੀ ਜ਼ਿਲ੍ਹੇ ਦਾ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਵਿੱਚ 100 ਤੋਂ ਅਧਿਕ ਪਿਛੜੇ ਜ਼ਿਲ੍ਹੇ ਸਨ। ਉਨ੍ਹਾਂ ਨੇ ਕਿਹਾ, “ਆਪਣੇ ਪਿਛੜੇਪਨ ਦੀ ਇਸ ਅਵਧਾਰਣਾ ਨੂੰ ਨਵੀਂ ਸੋਚ ਦਿੱਤੀ ਅਤੇ ਇਨ੍ਹਾਂ ਜ਼ਿਲ੍ਹਿਆਂ ਨੂੰ ਆਕਾਂਖੀ ਜ਼ਿਲ੍ਹਿਆਂ ਵਿੱਚ ਬਦਲ ਦਿੱਤਾ।” ਪ੍ਰਧਾਨ ਮੰਤਰੀ ਨੇ ਉੱਤਰ-ਪ੍ਰਦੇਸ਼ ਦੇ ਆਕਾਂਖੀ ਜ਼ਿਲ੍ਹੇ ਫਤਿਹਪੁਰ ਵਿੱਚ ਸੰਸਥਾਗਤ ਸਪਲਾਈ ਵਿੱਚ 47 ਪ੍ਰਤੀਸ਼ਤ ਤੋਂ 91 ਪ੍ਰਤੀਸ਼ਤ ਦੀ ਵਾਧੇ ਜਿਹੇ ਅਨੇਕ ਉਦਾਹਰਣ ਦਿੱਤੇ। ਮੱਧ ਪ੍ਰਦੇਸ਼ ਦੇ ਆਕਾਂਖੀ ਜ਼ਿਲ੍ਹੇ ਬੜਵਾਨੀ ਵਿੱਚ ਹਰ ਤਰ੍ਹਾਂ ਦੇ ਟੀਕੇ ਲਗੇ ਬੱਚਿਆਂ ਦੀ ਸੰਖਿਆ 40 ਪ੍ਰਤੀਸ਼ਤ ਤੋਂ ਵਧ ਕੇ 90 ਪ੍ਰਤੀਸ਼ਤ ਹੋ ਗਈ ਹੈ। ਮਹਾਰਾਸ਼ਟਰ ਦੇ ਆਕਾਂਖੀ ਜ਼ਿਲ੍ਹੇ ਵਾਸ਼ਿਮ ਵਿੱਚ,  ਵਰ੍ਹੇ 2015 ਵਿੱਚ, ਟੀਬੀ ਉਪਚਾਰ ਦੀ ਸਫ਼ਲਤਾ ਦਰ 48 ਪ੍ਰਤੀਸ਼ਤ ਤੋਂ ਵਧ  ਕੇ ਲਗਭਗ 90 ਪ੍ਰਤੀਸ਼ਤ ਹੋ ਗਈ ਹੈ। ਕਰਨਾਟਕ ਦੇ ਆਕਾਂਖੀ ਜ਼ਿਲ੍ਹੇ ਯਾਦਗੀਰ ਵਿੱਚ ਬ੍ਰੌਡਬੈਂਡ ਕਨੈਕਟੀਵਿਟੀ ਵਾਲੀ ਗ੍ਰਾਮ ਪੰਚਾਇਤਾਂ ਦੀ ਸੰਖਿਆ 20 ਪ੍ਰਤੀਸ਼ਤ ਤੋਂ ਵਧ ਕੇ 80 ਪ੍ਰਤੀਸ਼ਤ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅਜਿਹੇ ਕਈ ਮਾਪਦੰਡ ਹਨ, ਜਿਨ੍ਹਾਂ ਦੇ ਅਨੁਸਾਰ ਆਕਾਂਖੀ ਜ਼ਿਲ੍ਹੇ ਦਾ ਦਾਇਰਾ ਪੂਰੇ ਦੇਸ਼ ਦੇ ਔਸਤ ਤੋਂ ਬਿਹਤਰ ਹੁੰਦਾ ਜਾ ਰਿਹਾ ਹੈ।” ਸਵੱਛ ਜਲ ਸਪਲਾਈ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਵਿੱਚ ਸਿਰਫ਼ ਤਿੰਨ ਕਰੋੜ ਪਾਣੀ ਦੇ ਕਨੈਕਸ਼ਨ ਸਨ। ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਨਲ ਤੋਂ ਜਲ ਸਪਲਾਈ ਵਿੱਚ ਅੱਠ ਕਰੋੜ ਕਨੈਕਸ਼ਨ ਜੁੜ ਗਏ ਹਨ।

ਇਸੇ ਤਰ੍ਹਾਂ ਇਨਫ੍ਰਾਸਟ੍ਰਕਚਰ ਵਿੱਚ ਵੀ, ਰਾਜਨੀਤਿਕ ਮਹੱਤਵਆਕਾਂਖਿਆ ਨੂੰ ਦੇਸ਼ ਦੀ ਜ਼ਰੂਰਤ ‘ਤੇ ਤਰਜੀਹ ਦਿੱਤੀ ਜਾਂਦੀ ਸੀ ਅਤੇ ਇਨਫ੍ਰਾਸਟ੍ਰਕਚਰ ਨੂੰ ਕਦੇ ਮਜ਼ਬੂਤੀ ਨਹੀਂ ਦਿੱਤੀ ਗਈ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਇਨਫ੍ਰਾਸਟ੍ਰਕਚਰ ਨੂੰ ਖੰਡ-ਖੰਡ ਵਿੱਚ ਦੇਖਣ ਦੇ ਰਵੱਈਏ ਨੂੰ ਬੰਦ ਕੀਤਾ, ਅਤੇ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਨੂੰ ਇੱਕ ਸ਼ਾਨਦਾਰ ਰਣਨੀਤੀ ਦੇ ਰੂਪ ਵਿੱਚ ਨਵੀਂ ਸੋਚ ਦਿੱਤੀ। ਅੱਜ ਭਾਰਤ ਵਿੱਚ 38 ਕਿਲੋਮੀਟਰ ਪ੍ਰਤੀ ਦਿਨ ਦੀ ਗਤੀ ਨਾਲ ਰਾਜਮਾਰਗ ਬਣ ਰਹੇ ਹਨ ਅਤੇ ਹਰ ਰੋਜ਼ ਪੰਜ ਕਿਲੋਮੀਟਰ ਤੋਂ ਜ਼ਿਆਦਾ ਰੇਲ ਲਾਈਨਾਂ ਵਿਛ ਰਹੀਆਂ ਹਨ। ਸਾਡੀ ਬੰਦਰਗਾਹ ਸਮਰੱਥਾ ਆਉਣ ਵਾਲੇ ਦੋ ਵਰ੍ਹਿਆਂ ਵਿੱਚ 3000 ਐੱਮਟੀਪੀਏ ਤੱਕ ਪਹੁੰਚਣ ਵਾਲੀ ਹੈ। ਵਰ੍ਹੇ 2014 ਦੇ ਮੁਕਾਬਲੇ ਚਾਲੂ ਹਵਾਈ ਅੱਡਿਆਂ ਦੀ ਸੰਖਿਆ 74 ਤੋਂ ਵਧ ਕੇ 147 ਹੋ ਚੁੱਕੀ ਹੈ। ਇਨ੍ਹਾਂ ਨੌ ਵਰ੍ਹਿਆਂ ਵਿੱਚ ਲਗਭਗ ਸਾਢੇ ਤਿੰਨ ਲੱਖ ਕਿਲੋਮੀਟਰ ਗ੍ਰਾਮੀਣ ਸੜਕਾਂ ਬਣਾਈਆਂ ਗਈਆਂ ਹਨ। ਕਰੀਬ 80 ਹਜ਼ਾਰ ਕਿਲੋਮੀਟਰ ਰਾਸ਼ਟਰੀ ਰਾਜਮਾਰਗ ਬਣੇ ਹਨ। ਇਨ੍ਹਾਂ ਨੌ ਵਰ੍ਹਿਆਂ ਵਿੱਚ ਤਿੰਨ ਕਰੋੜ ਗ਼ਰੀਬਾਂ ਦੇ ਲਈ ਘਰ ਬਣਵਾਏ ਗਏ ਹਨ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਮੈਟ੍ਰੋ ਬਣਾਉਣ ਦੀ ਮਾਹਿਰਤਾ 1984 ਤੋਂ ਹੀ ਮੌਜੂਦ ਸਨ, ਲੇਕਿਨ 2014 ਤੱਕ ਹਰ ਮਹੀਨੇ ਸਿਰਫ਼ ਅੱਧਾ ਕਿਲੋਮੀਟਰ ਮੈਟ੍ਰੋ ਲਾਈਨ ਵਿਛਦੀ ਸੀ। ਇਸ ਨੂੰ ਵਧਾ ਕੇ ਹੁਣ ਹਰ ਮਹੀਨੇ ਛੇ ਕਿਲੋਮੀਟਰ ਕਰ ਦਿੱਤਾ ਗਿਆ ਹੈ। ਅੱਜ ਮੈਟ੍ਰੋ ਮਾਰਗ ਦੀ ਲੰਬਾਈ ਦੇ ਸੰਦਰਭ ਵਿੱਚ ਭਾਰਤ ਪੰਜਵੇਂ ਨੰਬਰ ਹੈ ਅਤੇ ਜਲਦ ਉਹ ਤੀਸਰੇ ਨੰਬਰ ‘ਤੇ ਪਹੁੰਚ ਜਾਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ, ਇਨਫ੍ਰਾਸਟ੍ਰਕਚਰ ਨਿਰਮਾਣ ਨੂੰ ਤਾਂ ਗਤੀ ਦੇ ਹੀ ਰਿਹਾ ਹੈ, ਬਲਕਿ ਉਹ ਖੇਤਰ ਵਿਕਾਸ ਅਤੇ ਜਨ ਵਿਕਾਸ ‘ਤੇ ਵੀ ਜ਼ੋਰ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨਫ੍ਰਾਸਟ੍ਰਕਚਰ ਮੈਪਿੰਗ 1600 ਤੋਂ ਅਧਿਕ ਡੇਟਾ ਲੇਅਰਸ ਹਨ, ਜੋ ਗਤੀਸ਼ਕਤੀ ਪਲੈਟਫਾਰਮ ‘ਤੇ ਉਪਲਬਧ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਐਕਸਪ੍ਰੈੱਸ-ਵੇਅ ਹੋਣ ਜਾਂ ਫਿਰ ਇਨਫ੍ਰਾਸਟ੍ਰਕਚਰ ਹੋਣ, ਉਨ੍ਹਾਂ ਸਭ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜੋੜਿਆ ਗਿਆ ਹੈ, ਤਾਕਿ ਸਭ ਤੋਂ ਘੱਟ ਅਤੇ ਸਭ ਤੋਂ ਅਧਿਕ ਕਾਰਗਰ ਮਾਰਗ ਤੈਅ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇੱਕ ਖੇਤਰ ਵਿੱਚ ਆਬਾਦੀ ਦੀ ਘਣਤਾ ਅਤੇ ਸਕੂਲਾਂ ਦੀ ਉਪਲਬਧਤਾ ਦੀ ਵੀ ਮੈਪਿੰਗ  ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ ਦੇ ਇਸਤੇਮਾਲ ਨਾਲ ਸਕੂਲਾਂ ਨੂੰ ਉਨ੍ਹਾਂ ਖੇਤਰਾਂ ਵਿੱਚ ਨਿਰਮਿਤ ਕੀਤਾ ਜਾ ਸਕਦਾ ਹੈ, ਜਿੱਥੇ ਉਨ੍ਹਾਂ ਦੀ ਜ਼ਰੂਰਤ ਹੋਵੇ, ਬਜਾਏ ਇਸ ਦੇ ਕਿ ਉਨ੍ਹਾਂ ਦੀ ਨਿਰਮਾਣ ਮੰਗ ਜਾਂ ਰਾਜਨੀਤਿਕ ਸੋਚ ਦੇ ਤਹਿਤ ਕੀਤਾ ਜਾਵੇ।”

ਭਾਰਤ ਦੇ ਹਵਾਬਾਜ਼ੀ ਖੇਤਰ ਵਿੱਚ ਬੁਨਿਆਦੀ ਢਾਂਚੇ ਦੀ ਪੁਨਰ-ਕਲਪਨਾ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਹਿਲਾਂ, ਹਵਾਈ ਖੇਤਰ ਦਾ ਇੱਕ ਵੱਡਾ ਹਿੱਸਾ ਰੱਖਿਆ ਦੇ ਲਈ ਪ੍ਰਤੀਬੰਧਿਤ ਸੀ, ਜਿਸ ਦੇ ਕਾਰਨ ਹਵਾਈ ਜਹਾਜ਼ਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਵਿੱਚ ਅਧਿਕ ਸਮਾਂ ਲਗਦਾ ਸੀ। ਇਸ ਸਮੱਸਿਆ ਦਾ ਸਮਾਧਾਨ ਖੋਜਣ ਦੇ ਲਈ, ਪ੍ਰਧਾਨ ਮੰਤਰੀ ਨੇ ਵਿਸਤਾਰ ਨਾਲ ਦੱਸਿਆ ਕਿ ਸਰਕਾਰ ਨੇ ਹਥਿਆਰਬੰਦ ਬਲਾਂ ਦੇ ਨਾਲ ਕੰਮ ਕੀਤਾ, ਜਿਸ ਦੇ ਨਤੀਜੇ ਸਦਕਾ ਅੱਜ ਨਾਗਰਿਕ ਵਿਮਾਨਾਂ ਦੀ ਆਵਾਜਾਈ ਦੇ ਲਈ 128 ਹਵਾਈ ਮਾਰਗ ਖੋਲੇ ਗਏ। ਇਸ ਨਾਲ ਉਡਾਨ ਮਾਰਗ ਛੋਟੇ ਹੋ ਗਏ, ਜਿਸ ਨਾਲ ਸਮੇਂ ਅਤੇ ਈਂਧਣ ਦੋਨਾਂ ਦੀ ਬਚਤ ਹੋਈ। ਉਨ੍ਹਾਂ ਨੇ ਕਿਹਾ ਕਿ ਇਸ ਫੈਸਲੇ ਨਾਲ ਲਗਭਗ ਇੱਕ ਲੱਖ ਟਨ ਸੀਓ2 ਦਾ ਉਤਸਿਰਜਣ ਵੀ ਘੱਟ ਹੋ ਗਿਆ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਭੌਤਿਕ ਅਤੇ ਸਮਾਜਿਕ ਇਨਫ੍ਰਾਸਟ੍ਰਕਚਰ ਦੇ ਵਿਕਾਸ ਦਾ ਇੱਕ ਨਵਾਂ ਮਾਡਲ ਦੁਨੀਆ ਦੇ ਸਾਹਮਣੇ ਰੱਖਿਆ ਹੈ, ਜਿੱਥੇ ਭਾਰਤ ਦਾ ਡਿਜੀਟਲ ਬੁਨਿਆਦੀ ਢਾਂਚਾ ਇਸ ਦਾ ਸੰਯੁਕਤ ਉਦਾਹਰਣ ਹੈ। ਪਿਛਲੇ ਨੌ ਵਰ੍ਹਿਆਂ ਦੀ ਉਪਲਬਧੀਆਂ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਵਿੱਚ ਛੇ ਲੱਖ ਕਿਲੋਮੀਟਰ ਤੋਂ ਅਧਿਕ ਔਪਟੀਕਲ ਫਾਈਬਰ ਵਿਛਾਇਆ ਗਿਆ ਹੈ, ਮੋਬਾਈਲ ਨਿਰਮਾਣ ਇਕਾਈਆਂ ਦੀ ਸੰਖਿਆ ਕਈ ਗੁਣਾ ਵਧ ਗਈ ਹੈ ਅਤੇ ਦੇਸ਼ ਵਿੱਚ ਇੰਟਰਨੈੱਟ ਡੇਟਾ ਦੀ ਦਰ 25 ਗੁਣਾ ਘੱਟ ਹੋ ਗਈ ਹੈ, ਜੋ ਦੁਨੀਆ ਵਿੱਚ ਸਭ ਤੋਂ ਸਸਤੀ ਹੈ। ਉਨ੍ਹਾਂ ਨੇ ਕਿਹਾ ਕਿ 2012 ਵਿੱਚ ਗਲੋਬਲ ਮੋਬਾਈਲ ਡੇਟਾ ਟ੍ਰੈਫਿਕ ਵਿੱਚ ਭਾਰਤ ਦਾ ਯੋਗਦਾਨ ਦੋ ਪ੍ਰਤੀਸ਼ਤ ਸੀ, ਜਦੋਂ ਕਿ ਪੱਛਮੀ ਬਜ਼ਾਰ ਦਾ ਯੋਗਦਾਨ 75 ਪ੍ਰਤੀਸ਼ਤ ਸੀ, ਲੇਕਿਨ 2022 ਵਿੱਚ, ਭਾਰਤ ਦਾ ਗਲੋਬਲ ਮੋਬਾਈਲ ਡੇਟਾ ਟ੍ਰੈਫਿਕ ਵਿੱਚ 21 ਪ੍ਰਤੀਸ਼ਤ ਹਿੱਸੇਦਾਰੀ ਹੋ ਗਈ ਸੀ, ਜਦੋਂ ਕਿ ਉੱਤਰੀ ਅਮਰੀਕਾ ਅਤੇ ਯੂਰੋਪ ਸਿਰਫ਼ ਇੱਕ-ਚੌਥਾਈ ਹਿੱਸੇ ਤੱਕ ਸੀਮਿਤ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ, ਦੁਨੀਆ ਦੇ ਰੀਅਲ ਟਾਈਮ ਦੇ ਡਿਜੀਟਲ ਭੁਗਤਾਨ ਦਾ 40 ਪ੍ਰਤੀਸ਼ਤ ਭਾਰਤ ਵਿੱਚ ਹੁੰਦਾ ਹੈ।

ਅਤੀਤ ਦੀਆਂ ਸਰਕਾਰਾਂ ਦੀ ਪ੍ਰਚਲਿਤ ‘ਮਾਈ-ਬਾਪ’ ਸੱਭਿਆਚਾਰ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸ਼ਾਸਨ ਕੀਤਾ, ਉਹ ਆਪਣੇ ਹੀ ਦੇਸ਼ ਦੇ ਨਾਗਰਿਕਾਂ ਦਰਮਿਆਨ ਮਾਲਿਕ ਦੀ ਤਰ੍ਹਾਂ ਵਿਵਹਾਰ ਕਰਦੇ ਸਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਨੂੰ ‘ਪਰਿਵਾਰਵਾਦ’ ਅਤੇ ‘ਭਾਈ-ਭਤੀਜਾਵਾਦ’ ਦੇ ਨਾਲ ਤਾਲਮੇਲ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਸ ਸਮੇਂ ਦੀ ਅਜੀਬ ਮਾਹੌਲ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਥਿਤੀ ਅਜਿਹੀ ਸੀ ਕਿ ਸਰਕਾਰ ਆਪਣੇ ਨਾਗਰਿਕਾਂ ਨੂੰ ਸੰਦੇਹ ਦੀ ਦ੍ਰਿਸ਼ਟੀ ਨਾਲ ਦੇਖਦੀ ਸੀ, ਚਾਹੇ ਉਨ੍ਹਾਂ ਨੇ ਕੁਝ ਨਾ ਵੀ ਕੀਤਾ ਹੋਵੇ। ਉਨ੍ਹਾਂ ਨੇ ਅੱਗੇ ਕਿਹਾ ਕਿ ਨਾਗਰਿਕਾਂ ਨੂੰ ਕੁਝ ਵੀ ਕਰਨ ਤੋਂ ਪਹਿਲਾਂ ਸਰਕਾਰ ਤੋਂ ਅਨੁਮਤੀ ਲੈਣੀ ਪੈਂਦੀ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਸਰਕਾਰ ਅਤੇ ਨਾਗਰਿਕਾਂ ਦਰਮਿਆਨ ਆਪਸੀ ਵਿਸ਼ਵਾਸ ਅਤੇ ਸੰਦੇਹ ਦਾ ਮਾਹੌਲ ਪੈਦਾ ਹੋਇਆ। ਉਨ੍ਹਾਂ ਨੇ ਇਸ ਅਵਸਰ ‘ਤੇ ਮੌਜੂਦ ਸੀਨੀਅਰ ਪੱਤਰਕਾਰਾਂ ਨੂੰ ਟੀਵੀ ਅਤੇ ਰੇਡੀਓ ਜਾਂ ਕਿਸੇ ਹੋਰ ਖੇਤਰ ਵਿੱਚ ਕੰਮ ਕਰਨ ਦੇ ਲਈ ਜ਼ਰੂਰੀ ਨਵਿਆਉਣਯੋਗ ਲਾਇਸੈਂਸਾਂ ਬਾਰੇ ਯਾਦ ਦਿਵਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਲੇ ਹੀ ਨੱਬੇ ਦੇ ਦਹਾਕੇ ਦੀ ਪੁਰਾਣੀ ਗਲਤੀਆਂ ਨੂੰ ਮਜਬੂਰੀ ਦੇ ਕਾਰਨ ਸੁਧਾਰਿਆ ਗਿਆ, ਲੇਕਿਨ ਪੁਰਾਣੀ ‘ਮਾਈ-ਬਾਪ’ ਮਾਨਸਿਕਤਾ ਪੂਰੀ ਤਰ੍ਹਾਂ ਨਾਲ ਗਾਇਬ ਨਹੀਂ ਹੋਈ। ਪ੍ਰਧਾਨ ਮੰਤਰੀ ਨੇ ਵਿਸਤਾਰ ਨਾਲ ਦੱਸਿਆ ਕਿ 2014 ਦੇ ਬਾਅਦ ‘ਸਰਕਾਰ-ਪ੍ਰਥਮ’ ਮਾਨਸਿਕਤਾ ਨੂੰ ‘ਜਨ-ਪ੍ਰਥਮ’ ਦ੍ਰਿਸ਼ਟੀਕੋਣ ਦੇ ਰੂਪ ਵਿੱਚ ਫਿਰ ਤੋਂ ਕਲਪਨਾ ਕੀਤੀ ਗਈ ਅਤੇ ਸਰਕਾਰ ਨੇ ਆਪਣੇ ਨਾਗਰਿਕਾਂ ‘ਤੇ ਭਰੋਸਾ ਕਰਨ ਦੇ ਸਿਧਾਂਤ ‘ਤੇ ਕੰਮ ਬਦਲਿਆ ਗਿਆ। ਪ੍ਰਧਾਨ ਮੰਤਰੀ ਨੇ ਸਵੈ-ਤਸਦੀਕ, ਹੇਠਲੀ ਰੈਂਕ ਦੀਆਂ ਨੌਕਰੀਆਂ ਤੋਂ ਇੰਟਰਵਿਊ ਸਮਾਪਤ ਕਰਨ, ਛੋਟੇ ਆਰਥਿਕ ਅਪਰਾਧਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰਨ, ਜਨ ਵਿਸ਼ਵਾਸ ਬਿਲ, ਜਮਾਨਤ ਰਹਿਤ ਲੋਨ ਅਤੇ ਸਰਕਾਰ ਦੇ ਐੱਮਐੱਸਐੱਮਈ ਦੇ ਲਈ ਜਮਾਨਤਦਾਰ ਬਣਨ ਦਾ ਉਦਾਹਰਣ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, “ਹਰ ਪ੍ਰੋਗਰਾਮ ਅਤੇ ਨੀਤੀ ਵਿੱਚ ਲੋਕਾਂ ‘ਤੇ ਭਰੋਸਾ ਕਰਨਾ ਸਾਡਾ ਮੰਤਰ ਰਿਹਾ ਹੈ।”

ਟੈਕਸ ਕਲੈਕਸ਼ਨ ਦਾ ਉਦਾਹਰਣ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 2013-14 ਵਿੱਚ ਦੇਸ਼ ਦਾ ਸਕਲ ਟੈਕਸ ਰੈਵੇਨਿਊ ਕਰੀਬ 11 ਲੱਖ ਕਰੋੜ ਰੁਪਏ ਸੀ, ਲੇਕਿਨ 2023-24 ਵਿੱਚ ਇਸ ਦੇ 33 ਲੱਖ ਕਰੋੜ ਰੁਪਏ ਤੋਂ ਅਧਿਕ ਹੋਣ ਦਾ ਅਨੁਮਾਨ ਹੈ। ਪ੍ਰਧਾਨ ਮੰਤਰੀ ਨੇ ਸਕਲ ਟੈਕਸ ਰੈਵੇਨਿਊ ਵਿੱਚ ਵਾਧੇ ਦਾ ਕ੍ਰੈਡਿਟ ਟੈਕਸਾਂ ਵਿੱਚ ਕਮੀ ਨੂੰ ਦਿੱਤਾ ਅਤੇ ਕਿਹਾ, “ਨੌ ਸਾਲਾਂ ਵਿੱਚ ਸਕਲ ਟੈਕਸ ਰੈਵੇਨਿਊ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ ਅਤੇ ਇਹ ਤਦ ਹੋਇਆ ਹੈ ਜਦੋਂ ਅਸੀਂ ਟੈਕਸ ਦੀਆਂ ਦਰਾਂ ਘਟਾਈਆਂ ਹਨ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਸਦਾਤਾਵਾਂ ਨੂੰ ਤਦ ਪ੍ਰੇਰਣਾ ਮਿਲਦੀ ਹੈ ਜਦੋਂ ਉਨ੍ਹਾਂ ਨੂੰ ਪਤਾ ਚਲਦਾ ਹੈ ਕਿ ਉਨ੍ਹਾਂ ਨੇ ਜੋ ਟੈਕਸ ਦਿੱਤਾ ਹੈ, ਉਸ ਨੂੰ ਕੁਸ਼ਲਤਾ ਨਾਲ ਖਰਚ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਤੁਸੀਂ ਉਨ੍ਹਾਂ ‘ਤੇ ਭਰੋਸਾ ਕਰਦੇ ਹੋ ਤਾਂ ਲੋਕ ਤੁਹਾਡੇ ‘ਤੇ ਭਰੋਸਾ ਕਰਦੇ ਹਨ।” ਉਨ੍ਹਾਂ ਨੇ ਅਸਿੱਧੇ ਮੁਲਾਂਕਣ ਦਾ ਵੀ ਜ਼ਿਕਰ ਕੀਤਾ ਜਿੱਥੇ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦੇ ਪ੍ਰਯਤਨ ਕੀਤੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਇਹ ਜ਼ਿਕਰ ਕੀਤਾ ਕਿ ਇਨਕਮ ਟੈਕਸ ਰਿਟਰਨ ਪਹਿਲਾਂ ਔਸਤਨ 90 ਦਿਨਾਂ ਵਿੱਚ ਪ੍ਰੋਸੈੱਸ ਕੀਤੇ ਜਾਂਦੇ ਸਨ, ਅਤੇ ਦੱਸਿਆ ਕਿ ਇਨਕਮ ਟੈਕਸ ਵਿਭਾਗ ਨੇ ਇਸ ਵਰ੍ਹੇ 6.5 ਕਰੋੜ ਤੋਂ ਅਧਿਕ ਰਿਟਰਨ ਦੀ ਪ੍ਰੋਸੈੱਸਿੰਗ ਕੀਤੀ ਹੈ। ਇਸ ਦੌਰਾਨ ਤਿੰਨ ਘੰਟੇ ਦੇ ਅੰਦਰ 24 ਕਰੋੜ ਰਿਟਰਨ ਦੀ ਪ੍ਰੋਸੈੱਸਿੰਗ ਕੀਤੀ ਗਈ ਸੀ ਅਤੇ ਕੁਝ ਦਿਨਾਂ ਦੇ ਅੰਦਰ ਪੈਸਾ ਵਾਪਸ ਕਰ ਦਿੱਤਾ ਗਿਆ ਸੀ।

ਪ੍ਰਧਾਨ ਮੰਤਰੀ ਨੇ ਇਸ ਬਾਤ ਨੂੰ ਰੇਖਾਂਕਿਤ ਕੀਤਾ ਕਿ ਭਾਰਤ ਦੀ ਸਮ੍ਰਿੱਧੀ ਵਿਸ਼ਵ ਦੀ ਸਮ੍ਰਿੱਧੀ ਹੈ ਅਤੇ ਭਾਰਤ ਦਾ ਵਿਕਾਸ ਵਿਸ਼ਵ ਦਾ ਵਿਕਾਸ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਜੀ-20 ਦੇ ਲਈ ਚੁਣੇ ਗਏ ਇੱਕ ਵਿਸ਼ਵ, ਇੱਕ ਪਰਿਵਾਰ, ਇੱਕ ਭਵਿੱਖ ਦੇ ਵਿਸ਼ੇ ਵਿੱਚ ਦੁਨੀਆ ਦੀਆਂ ਕਈ ਚੁਣੌਤੀਆਂ ਦਾ ਸਮਾਧਾਨ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਸਾਂਝਾ ਸੰਕਲਪ ਲੈ ਕੇ ਅਤੇ ਸਾਰਿਆਂ ਦੇ ਹਿਤਾਂ ਦੀ ਰੱਖਿਆ ਕਰਕੇ ਹੀ ਦੁਨੀਆ ਬਿਹਤਰ ਬਣ ਸਕਦੀ ਹੈ। ਉਨ੍ਹਾਂ ਨੇ ਕਿਹਾ, “ਇਹ ਦਹਾਕਾ ਅਤੇ ਅਗਲੇ 25 ਸਾਲ ਭਾਰਤ ਵਿੱਚ ਅਭੂਤਪੂਰਵ ਵਿਸ਼ਵਾਸ ਜਤਾਉਣ ਦਾ ਕਾਲ ਹੈ।” ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਸਬਕੇ ਪ੍ਰਯਾਸ’ ਨਾਲ ਹੀ ਭਾਰਤ ਦੇ ਲਕਸ਼ਾਂ ਨੂੰ ਤੇਜ਼ੀ ਨਾਲ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਕੱਠ ਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ, “ਜਦੋਂ ਤੁਸੀਂ ਭਾਰਤ ਦੀ ਵਿਕਾਸ ਯਾਤਰਾ ਵਿੱਚ ਜੁੜਦੇ ਹੋ ਤਾਂ ਭਾਰਤ ਤੁਹਾਨੂੰ ਵਿਕਾਸ ਦੀ ਗਰੰਟੀ ਦਿੰਦਾ ਹੈ।”

 

 

 

 

 

 

 

 

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
PM Modi congratulates hockey team for winning Women's Asian Champions Trophy
November 21, 2024

The Prime Minister Shri Narendra Modi today congratulated the Indian Hockey team on winning the Women's Asian Champions Trophy.

Shri Modi said that their win will motivate upcoming athletes.

The Prime Minister posted on X:

"A phenomenal accomplishment!

Congratulations to our hockey team on winning the Women's Asian Champions Trophy. They played exceptionally well through the tournament. Their success will motivate many upcoming athletes."