ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸ ਜ਼ਰੀਏ ‘ਸੀਮਲੈੱਸ ਕ੍ਰੈਡਿਟ ਫਲੋਅ ਅਤੇ ਇਕਨੌਮਿਕ ਗ੍ਰੋਥ ਦੇ ਲਈ ਤਾਲਮੇਲ ਬਣਾਉਣਾ’ ਵਿਸ਼ੇ ‘ਤੇ ਕਾਨਫਰੰਸ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕੀਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਪਿਛਲੇ 6-7 ਵਰ੍ਹਿਆਂ ਵਿੱਚ ਬੈਂਕਿੰਗ ਸੈਕਟਰ ਵਿੱਚ ਸ਼ੁਰੂ ਕੀਤੇ ਗਏ ਸੁਧਾਰਾਂ ਨੇ ਬੈਂਕਿੰਗ ਸੈਕਟਰ ਨੂੰ ਹਰ ਪੱਖੋਂ ਸਮਰਥਨ ਦਿੱਤਾ ਹੈ, ਜਿਸ ਕਾਰਨ ਅੱਜ ਦੇਸ਼ ਦਾ ਬੈਂਕਿੰਗ ਸੈਕਟਰ ਬਹੁਤ ਮਜ਼ਬੂਤ ਸਥਿਤੀ ਵਿੱਚ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਦੀ ਵਿੱਤੀ ਹਾਲਤ ਹੁਣ ਕਾਫੀ ਸੁਧਰੀ ਹੋਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਇੱਕ-ਇੱਕ ਕਰਕੇ ਹੱਲ ਕਰਨ ਦੇ ਤਰੀਕੇ ਲੱਭੇ ਗਏ ਹਨ। ਸ਼੍ਰੀ ਮੋਦੀ ਨੇ ਕਿਹਾ “ਅਸੀਂ ਐੱਨਪੀਏ ਦੀ ਸਮੱਸਿਆ ਨੂੰ ਹੱਲ ਕੀਤਾ, ਬੈਂਕਾਂ ਦਾ ਮੁੜ ਪੂੰਜੀਕਰਣ ਕੀਤਾ ਅਤੇ ਉਨ੍ਹਾਂ ਦੀ ਮਜ਼ਬੂਤੀ ਵਧਾਈ। ਅਸੀਂ ਆਈਬੀਸੀ (IBC) ਵਰਗੇ ਸੁਧਾਰ ਲਿਆਂਦੇ, ਬਹੁਤ ਸਾਰੇ ਕਾਨੂੰਨਾਂ ਵਿੱਚ ਸੁਧਾਰ ਕੀਤਾ ਅਤੇ ਕਰਜ਼ਾ ਰਿਕਵਰੀ ਟ੍ਰਿਬਿਊਨਲ ਨੂੰ ਸਸ਼ਕਤ ਕੀਤਾ। ਕੋਰੋਨਾ ਦੇ ਸਮੇਂ ਦੌਰਾਨ ਦੇਸ਼ ਵਿੱਚ ਇੱਕ ਸਮਰਪਿਤ ਸਟ੍ਰੈਸਡ ਅਸੈਟ ਮੈਨੇਜਮੈਂਟ ਵਰਟੀਕਲ ਵੀ ਬਣਾਈ ਗਈ ਸੀ।”
ਪ੍ਰਧਾਨ ਮੰਤਰੀ ਨੇ ਅੱਜ ਕਿਹਾ, “ਭਾਰਤੀ ਬੈਂਕ ਦੇਸ਼ ਦੀ ਅਰਥਵਿਵਸਥਾ ਨੂੰ ਨਵੀਂ ਊਰਜਾ ਪ੍ਰਦਾਨ ਕਰਨ, ਇੱਕ ਵੱਡਾ ਹੁਲਾਰਾ ਦੇਣ ਅਤੇ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਇੱਕ ਪ੍ਰਮੁੱਖ ਭੂਮਿਕਾ ਨਿਭਾਉਣ ਲਈ ਕਾਫ਼ੀ ਮਜ਼ਬੂਤ ਹਨ। ਮੈਂ ਇਸ ਪੜਾਅ ਨੂੰ ਭਾਰਤ ਦੇ ਬੈਂਕਿੰਗ ਸੈਕਟਰ ਵਿੱਚ ਇੱਕ ਵੱਡਾ ਮੀਲ ਪੱਥਰ ਮੰਨਦਾ ਹਾਂ।” ਹਾਲ ਹੀ ਦੇ ਵਰ੍ਹਿਆਂ ਵਿੱਚ ਚੁੱਕੇ ਗਏ ਕਦਮਾਂ ਨੇ ਬੈਂਕਾਂ ਲਈ ਇੱਕ ਮਜ਼ਬੂਤ ਪੂੰਜੀ ਆਧਾਰ ਬਣਾਇਆ ਹੈ। ਬੈਂਕਾਂ ਪਾਸ ਐੱਨਪੀਏ ਦੀ ਵਿਵਸਥਾ ਕਰਨ ਲਈ ਲੋੜੀਂਦੀ ਤਰਲਤਾ ਹੈ ਅਤੇ ਕੋਈ ਬੈਕਲਾਗ ਨਹੀਂ ਹੈ ਕਿਉਂਕਿ ਪਬਲਿਕ ਸੈਕਟਰ ਦੇ ਬੈਂਕਾਂ ਵਿੱਚ ਐੱਨਪੀਏ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਘੱਟ ਹੈ। ਪ੍ਰਧਾਨ ਮੰਤਰੀ ਨੇ ਧਿਆਨ ਦਿਵਾਇਆ ਕਿ ਇਸ ਨਾਲ ਅੰਤਰਰਾਸ਼ਟਰੀ ਏਜੰਸੀਆਂ ਦੁਆਰਾ ਭਾਰਤੀ ਬੈਂਕਾਂ ਲਈ ਦ੍ਰਿਸ਼ਟੀਕੋਣ ਨੂੰ ਅਪਗ੍ਰੇਡ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਲ ਪੱਥਰ ਹੋਣ ਤੋਂ ਇਲਾਵਾ, ਇਹ ਪੜਾਅ ਇੱਕ ਨਵਾਂ ਸ਼ੁਰੂਆਤੀ ਬਿੰਦੂ ਵੀ ਹੈ ਅਤੇ ਉਨ੍ਹਾਂ ਬੈਂਕਿੰਗ ਸੈਕਟਰ ਨੂੰ ਵੈਲਥ ਕ੍ਰਿਏਟਰਸ ਅਤੇ ਨੌਕਰੀ ਸਿਰਜਣ ਵਾਲਿਆਂ ਦਾ ਸਮਰਥਨ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਇਹ ਸਮੇਂ ਦੀ ਲੋੜ ਹੈ ਕਿ ਹੁਣ ਭਾਰਤ ਦੇ ਬੈਂਕ ਆਪਣੀ ਬੈਲੇਂਸ ਸ਼ੀਟ ਦੇ ਨਾਲ ਦੇਸ਼ ਦੀ ਵੈਲਥ ਸ਼ੀਟ ਨੂੰ ਵਧਾਉਣ ਲਈ ਸਰਗਰਮੀ ਨਾਲ ਕੰਮ ਕਰਨ।"
ਪ੍ਰਧਾਨ ਮੰਤਰੀ ਨੇ ਗਾਹਕਾਂ ਨੂੰ ਸਰਗਰਮੀ ਨਾਲ ਸੇਵਾ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਬੈਂਕਾਂ ਨੂੰ ਕਿਹਾ ਕਿ ਉਹ ਗਾਹਕਾਂ, ਕੰਪਨੀਆਂ ਅਤੇ ਸੂਖਮ, ਲਘੂ ਅਤੇ ਦਰਮਿਆਨੇ ਅਦਾਰਿਆਂ (MSMEs) ਦੀਆਂ ਲੋੜਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਉਹਨਾਂ ਨੂੰ ਅਨੁਕੂਲਿਤ ਹੱਲ ਪ੍ਰਦਾਨ ਕਰਨ। ਪ੍ਰਧਾਨ ਮੰਤਰੀ ਨੇ ਬੈਂਕਾਂ ਨੂੰ ਇਸ ਭਾਵਨਾ ਨੂੰ ਦੂਰ ਕਰਨ ਦੀ ਤਾਕੀਦ ਕੀਤੀ ਕਿ ਉਹ ਮਨਜ਼ੂਰਕਰਤਾ ਹਨ ਅਤੇ ਗਾਹਕ ਇੱਕ ਬਿਨੈਕਾਰ ਹੈ, ਉਹ ਦੇਣ ਵਾਲੇ ਹਨ ਅਤੇ ਗਾਹਕ ਇੱਕ ਪ੍ਰਾਪਤਕਰਤਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਬੈਂਕਾਂ ਨੂੰ ਸਾਂਝੇਦਾਰੀ ਦਾ ਮਾਡਲ ਅਪਣਾਉਣਾ ਹੋਵੇਗਾ। ਉਨ੍ਹਾਂ ਜਨ ਧਨ ਯੋਜਨਾ ਨੂੰ ਲਾਗੂ ਕਰਨ ਵਿੱਚ ਬੈਂਕਿੰਗ ਖੇਤਰ ਦੇ ਉਤਸ਼ਾਹ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੈਂਕਾਂ ਨੂੰ ਸਾਰੇ ਹਿਤਧਾਰਕਾਂ ਦੇ ਵਿਕਾਸ ਵਿੱਚ ਹਿੱਸੇਦਾਰੀ ਮਹਿਸੂਸ ਕਰਨੀ ਚਾਹੀਦੀ ਹੈ ਅਤੇ ਵਿਕਾਸ ਦੀ ਕਹਾਣੀ ਵਿੱਚ ਸਰਗਰਮੀ ਨਾਲ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਉਤਪਾਦਨ ਲਿੰਕਡ ਪ੍ਰੋਤਸਾਹਨ (PLI) ਦੀ ਇੱਕ ਉਦਾਹਰਣ ਦਿੱਤੀ ਜਿੱਥੇ ਸਰਕਾਰ ਭਾਰਤੀ ਨਿਰਮਾਤਾਵਾਂ ਨੂੰ ਉਤਪਾਦਨ 'ਤੇ ਪ੍ਰੋਤਸਾਹਨ ਦੇ ਕੇ ਅਜਿਹਾ ਹੀ ਕਰ ਰਹੀ ਹੈ। ਪੀਐੱਲਆਈ ਸਕੀਮ ਦੇ ਤਹਿਤ ਨਿਰਮਾਤਾਵਾਂ ਨੂੰ ਆਪਣੀ ਸਮਰੱਥਾ ਨੂੰ ਕਈ ਗੁਣਾ ਵਧਾਉਣ ਅਤੇ ਆਪਣੇ ਆਪ ਨੂੰ ਗਲੋਬਲ ਕੰਪਨੀਆਂ ਵਿੱਚ ਬਦਲਣ ਲਈ ਪ੍ਰੋਤਸਾਹਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੈਂਕ ਆਪਣੇ ਸਮਰਥਨ ਅਤੇ ਮੁਹਾਰਤ ਜ਼ਰੀਏ ਪ੍ਰੋਜੈਕਟਾਂ ਨੂੰ ਵਿਹਾਰਕ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਆਈਆਂ ਵੱਡੀਆਂ ਤਬਦੀਲੀਆਂ ਅਤੇ ਜੋ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ, ਉਨ੍ਹਾਂ ਕਾਰਨ ਦੇਸ਼ ਵਿੱਚ ਅੰਕੜਿਆਂ ਦਾ ਇੱਕ ਵਿਸ਼ਾਲ ਪੂਲ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੈਂਕਿੰਗ ਸੈਕਟਰ ਨੂੰ ਇਸ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਵਾਮਿਤਵਾ ਅਤੇ ਸਵਨਿਧੀ ਵਰਗੀਆਂ ਪ੍ਰਮੁੱਖ ਯੋਜਨਾਵਾਂ ਦੁਆਰਾ ਪੇਸ਼ ਕੀਤੇ ਮੌਕਿਆਂ ਦੀ ਸੂਚੀ ਦਿੱਤੀ ਅਤੇ ਬੈਂਕਾਂ ਨੂੰ ਇਹਨਾਂ ਯੋਜਨਾਵਾਂ ਵਿੱਚ ਹਿੱਸਾ ਲੈਣ ਅਤੇ ਆਪਣੀ ਭੂਮਿਕਾ ਨਿਭਾਉਣ ਲਈ ਕਿਹਾ।
ਵਿੱਤੀ ਸਮਾਵੇਸ਼ ਦੇ ਸਮੁੱਚੇ ਪ੍ਰਭਾਵਾਂ 'ਤੇ ਬੋਲਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਦੇਸ਼ ਵਿੱਤੀ ਸਮਾਵੇਸ਼ 'ਤੇ ਇੰਨੀ ਸਖ਼ਤ ਮਿਹਨਤ ਕਰ ਰਿਹਾ ਹੈ, ਤਾਂ ਨਾਗਰਿਕਾਂ ਦੀ ਉਤਪਾਦਕ ਸਮਰੱਥਾ ਨੂੰ ਅਨਲੌਕ ਕਰਨਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਬੈਂਕਿੰਗ ਸੈਕਟਰ ਦੁਆਰਾ ਕੀਤੀ ਗਈ ਇੱਕ ਤਾਜ਼ਾ ਪੜਚੋਲ ਦੀ ਉਦਾਹਰਣ ਦਿੱਤੀ ਜਿੱਥੇ ਦਸਿਆ ਗਿਆ ਹੈ ਕਿ ਰਾਜਾਂ ਵਿੱਚ ਵਧੇਰੇ ਜਨ ਧਨ ਖਾਤੇ ਖੋਲ੍ਹੇ ਗਏ ਹਨ, ਜਿਸ ਨਾਲ ਅਪਰਾਧ ਦਰ ਵਿੱਚ ਕਮੀ ਆਈ ਹੈ। ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਿਸ ਪੱਧਰ 'ਤੇ ਕਾਰਪੋਰੇਟ ਅਤੇ ਸਟਾਰਟ-ਅੱਪ ਅੱਗੇ ਆ ਰਹੇ ਹਨ, ਉਹ ਬੇਮਿਸਾਲ ਹੈ। ਪ੍ਰਧਾਨ ਮੰਤਰੀ ਨੇ ਪੁੱਛਿਆ, "ਅਜਿਹੀ ਸਥਿਤੀ ਵਿੱਚ, ਭਾਰਤ ਦੀਆਂ ਇੱਛਾਵਾਂ ਨੂੰ ਮਜ਼ਬੂਤ ਕਰਨ, ਫੰਡ ਦੇਣ, ਨਿਵੇਸ਼ ਕਰਨ ਲਈ ਇਸ ਤੋਂ ਵਧੀਆ ਸਮਾਂ ਕੀ ਹੋ ਸਕਦਾ ਹੈ?"
ਪ੍ਰਧਾਨ ਮੰਤਰੀ ਨੇ ਬੈਂਕਿੰਗ ਸੈਕਟਰ ਨੂੰ ਆਪਣੇ ਆਪ ਨੂੰ ਰਾਸ਼ਟਰੀ ਟੀਚਿਆਂ ਅਤੇ ਵਾਅਦਿਆਂ ਨਾਲ ਜੋੜ ਕੇ ਅੱਗੇ ਵਧਣ ਦਾ ਸੱਦਾ ਦਿੱਤਾ। ਉਨ੍ਹਾਂ ਮੰਤਰਾਲਿਆਂ ਅਤੇ ਬੈਂਕਾਂ ਨੂੰ ਇੱਕਠੇ ਕਰਨ ਲਈ ਵੈੱਬ ਅਧਾਰਿਤ ਪ੍ਰੋਜੈਕਟ ਫੰਡਿੰਗ ਟਰੈਕਰ ਦੀ ਪ੍ਰਸਤਾਵਿਤ ਪਹਿਲ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਸੁਝਾਅ ਦਿੱਤਾ ਕਿ ਇਹ ਬਿਹਤਰ ਹੋਵੇਗਾ ਜੇਕਰ ਇਸ ਨੂੰ ਗਤੀ ਸ਼ਕਤੀ ਪੋਰਟਲ ਵਿੱਚ ਇੰਟਰਫੇਸ ਵਜੋਂ ਜੋੜਿਆ ਜਾਵੇ। ਉਨ੍ਹਾਂ ਕਾਮਨਾ ਕੀਤੀ ਕਿ ਆਜ਼ਾਦੀ ਦੇ ‘ਅੰਮ੍ਰਿਤ ਕਾਲ’ ਵਿੱਚ ਭਾਰਤੀ ਬੈਂਕਿੰਗ ਸੈਕਟਰ ਵੱਡੀ ਸੋਚ ਅਤੇ ਇਨੋਵੇਟਿਵ ਅਪ੍ਰੋਚ ਨਾਲ ਅੱਗੇ ਵਧੇਗਾ।
सरकार ने बीते 6-7 वर्षों में बैंकिंग सेक्टर में जो Reforms किए, बैंकिंग सेक्टर का हर तरह से सपोर्ट किया, उस वजह से आज देश का बैंकिंग सेक्टर बहुत मजबूत स्थिति में है।
— PMO India (@PMOIndia) November 18, 2021
आप भी ये महसूस करते हैं कि बैंकों की Financial Health अब काफी सुधरी हुई स्थिति में है: PM @narendramodi
हम IBC जैसे reforms लाए, अनेक कानूनों में सुधार किए, Debt recovery tribunal को सशक्त किया।
— PMO India (@PMOIndia) November 18, 2021
कोरोना काल में देश में एक dedicated Stressed Asset Management Vertical का गठन भी किया गया: PM @narendramodi
2014 के पहले की जितनी भी परेशानियां थीं, चुनौतियां थीं हमने एक-एक करके उनके समाधान के रास्ते तलाशे हैं।
— PMO India (@PMOIndia) November 18, 2021
हमने NPAs की समस्या को एड्रेस किया, बैंकों को recapitalize किया, उनकी ताकत को बढ़ाया: PM @narendramodi
आज भारत के बैंकों की ताकत इतनी बढ़ चुकी है कि वो देश की इकॉनॉमी को नई ऊर्जा देने में, एक बड़ा Push देने में, भारत को आत्मनिर्भर बनाने में बहुत बड़ी भूमिका निभा सकते हैं।
— PMO India (@PMOIndia) November 18, 2021
मैं इस Phase को भारत के बैंकिंग सेक्टर का एक बड़ा milestone मानता हूं: PM @narendramodi
आप Approver हैं और सामने वाला Applicant, आप दाता हैं और सामने वाला याचक, इस भावना को छोड़कर अब बैंकों को पार्टनरशिप का मॉडल अपनाना होगा: PM @narendramodi
— PMO India (@PMOIndia) November 18, 2021
आप सभी PLI स्कीम के बारे में जानते हैं। इसमें सरकार भी कुछ ऐसा ही कर रही है।
— PMO India (@PMOIndia) November 18, 2021
जो भारत के मैन्यूफैक्चर्स हैं, वो अपनी कपैसिटी कई गुना बढ़ाएं, खुद को ग्लोबल कंपनी में बदलें, इसके लिए सरकार उन्हें प्रॉडक्शन पर इंसेटिव दे रही है: PM @narendramodi
बीते कुछ समय में देश में जो बड़े-बड़े परिवर्तन हुए हैं, जो योजनाएं लागू हुई हैं, उनसे जो देश में डेटा का बड़ा पूल क्रिएट हुआ है, उनका लाभ बैंकिंग सेक्टर को जरूर उठाना चाहिए: PM @narendramodi
— PMO India (@PMOIndia) November 18, 2021
आज जब देश financial inclusion पर इतनी मेहनत कर रहा है तब नागरिकों के productive potential को अनलॉक करना बहुत जरूरी है।
— PMO India (@PMOIndia) November 18, 2021
जैसे अभी बैंकिंग सेक्टर की ही एक रिसर्च में सामने आया है कि जिन राज्यों में जनधन खाते जितने ज्यादा खुले हैं, वहां क्राइम रेट उतना ही कम हुआ है: PM @narendramodi
आज Corporates और start-ups जिस स्केल पर आगे आ रहे हैं, वो अभूतपूर्व है।
— PMO India (@PMOIndia) November 18, 2021
ऐसे में भारत की Aspirations को मजबूत करने का, फंड करने का, उनमें इन्वेस्ट करने का इससे बेहतरीन समय क्या हो सकता है? - PM @narendramodi