ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿਡਨੀ ਵਿੱਚ ਚੋਟੀ ਦੀਆਂ ਆਸਟ੍ਰੇਲੀਅਨ ਕੰਪਨੀਆਂ ਦੇ ਸੀਈਓਜ਼ ਨਾਲ ਇੱਕ ਵਪਾਰਕ ਗੋਲਮੇਜ਼ (ਬਿਜ਼ਨਸ ਰਾਊਂਡਟੇਬਲ) ਨੂੰ ਸੰਬੋਧਨ ਕੀਤਾ।
ਭਾਗ ਲੈਣ ਵਾਲੇ ਸੀਈਓਜ਼ ਨੇ ਸਟੀਲ, ਬੈਂਕਿੰਗ, ਊਰਜਾ, ਮਾਈਨਿੰਗ ਅਤੇ ਆਈਟੀ ਸਮੇਤ ਵਿਭਿੰਨ ਸੈਕਟਰਾਂ ਵਿੱਚ ਕੰਮ ਕਰਨ ਵਾਲੀਆਂ ਪ੍ਰਮੁੱਖ ਕੰਪਨੀਆਂ ਦੀ ਨੁਮਾਇੰਦਗੀ ਕੀਤੀ। ਗੋਲਮੇਜ਼ ਵਿੱਚ ਆਸਟ੍ਰੇਲੀਆ ਦੀਆਂ ਕੁਝ ਪ੍ਰਮੁੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਵੀ ਸ਼ਾਮਲ ਹੋਏ।
ਪ੍ਰਧਾਨ ਮੰਤਰੀ ਨੇ ਵਪਾਰ ਕਰਨ ਵਿੱਚ ਅਸਾਨੀ (ਈਜ਼ ਆਵੑ ਡੂਇੰਗ ਬਿਜ਼ਨਸ) ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਕਈ ਆਰਥਿਕ ਸੁਧਾਰਾਂ ਅਤੇ ਪਹਿਲਾਂ ਨੂੰ ਉਜਾਗਰ ਕੀਤਾ। ਇਨ੍ਹਾਂ ਵਿੱਚ, ਬੁਨਿਆਦੀ ਢਾਂਚੇ ਦੇ ਕਨੈਕਟੀਵਿਟੀ ਪ੍ਰੋਜੈਕਟਾਂ ਪ੍ਰਤੀ ਇੰਟੀਗ੍ਰੇਟਿਡ ਪਹੁੰਚ ਲਈ ਮਿਸ਼ਨ ਗਤੀ ਸ਼ਕਤੀ; ਜਨ ਧਨ-ਆਧਾਰ-ਮੋਬਾਈਲ ਤ੍ਰਿਏਕ; ਰਾਸ਼ਟਰੀ ਸਿੱਖਿਆ ਨੀਤੀ; ਹਾਈਡ੍ਰੋਜਨ ਮਿਸ਼ਨ 2050; ਪੀਐੱਲਆਈ ਸਕੀਮ; ਪੁਲਾੜ ਅਤੇ ਭੂ-ਸਥਾਨਕ ਖੇਤਰ ਦੇ ਸੈਕਟਰ ਵਿੱਚ ਪ੍ਰਾਈਵੇਟ ਨਿਵੇਸ਼ ਦੀ ਸ਼ੁਰੂਆਤ; ਮੈਡੀਕਲ ਉਪਕਰਣਾਂ ਦੇ ਨਿਰਮਾਣ ਦੀ ਨਵੀਂ ਨੀਤੀ; ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ, ਆਦਿ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਸੀਈਓਜ਼ ਨੂੰ ਭਾਰਤ ਦੁਆਰਾ ਡਿਜੀਟਲ ਬੁਨਿਆਦੀ ਢਾਂਚੇ, ਆਈਟੀ, ਫਿਨਟੈੱਕ, ਟੈਲੀਕੌਮ, ਸੈਮੀਕੰਡਕਟਰ, ਸਪੇਸ, ਗ੍ਰੀਨ ਹਾਈਡ੍ਰੋਜਨ ਸਮੇਤ ਅਖੁੱਟ ਊਰਜਾ, ਸਿੱਖਿਆ, ਫਾਰਮਾ, ਮੈਡੀਕਲ ਉਪਕਰਣਾਂ ਦੇ ਨਿਰਮਾਣ ਸਮੇਤ ਸਿਹਤ ਸੰਭਾਲ਼, ਮਹੱਤਵਪੂਰਨ ਖਣਿਜਾਂ ਸਮੇਤ ਮਾਈਨਿੰਗ, ਟੈਕਸਟਾਈਲ, ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਆਦਿ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਨਿਵੇਸ਼ ਦੇ ਮੌਕਿਆਂ ਦਾ ਲਾਭ ਲੈਣ ਲਈ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਸੀਈਓਜ਼ ਨੂੰ ਆਪਣੇ ਭਾਰਤੀ ਹਮਰੁਤਬਾ ਨਾਲ ਆਪਸੀ ਲਾਭਦਾਇਕ ਭਾਈਵਾਲੀ ਬਣਾਉਣ ਲਈ ਉਤਸ਼ਾਹਿਤ ਕੀਤਾ।
ਗੋਲਮੇਜ਼ ਵਿੱਚ ਹਿੱਸਾ ਲੈਣ ਵਾਲੇ ਸੀਈਓ ਹਨ:
Interacted with top CEOs during the business roundtable in Sydney. Elaborated on the business opportunities in India and the reform trajectory of our Government. Invited Australian businesses to invest in India. pic.twitter.com/vxxCY3P5ez
— Narendra Modi (@narendramodi) May 24, 2023