Quoteਇਹ ਭਾਜਪਾ ਦੇ ਲਈ ਅਗਲੇ 25 ਵਰ੍ਹਿਆਂ ਵਾਸਤੇ ਲਕਸ਼ ਨਿਰਧਾਰਿਤ ਕਰਨ ਦਾ, ਭਾਰਤ ਦੇ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਲਗਾਤਾਰ ਕੰਮ ਕਰਨ ਦਾ ਸਮਾਂ ਹੈ: ਪ੍ਰਧਾਨ ਮੰਤਰੀ ਮੋਦੀ
Quoteਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦੇ 8 ਸਾਲ, ਗ਼ਰੀਬਾਂ ਦੀ ਭਲਾਈ ਅਤੇ ਸਮਾਜਿਕ ਸੁਰੱਖਿਆ ਦੇ ਲਈ ਸਮਰਪਿਤ ਰਹੇ ਹਨ: ਪ੍ਰਧਾਨ ਮੰਤਰੀ ਮੋਦੀ
Quoteਵਿਕਾਸ ਦੇ ਮੁੱਦਿਆਂ ਤੋਂ ਤੁਹਾਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਲੇਕਿਨ ਤੁਹਾਨੂੰ ਉਨ੍ਹਾਂ 'ਤੇ ਡਟੇ ਰਹਿਣਾ ਹੋਵੇਗਾ: ਪ੍ਰਧਾਨ ਮੰਤਰੀ ਮੋਦੀ ਨੇ ਭਾਜਪਾ ਵਰਕਰਾਂ ਨੂੰ ਕਿਹਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ੁੱਕਰਵਾਰ ਨੂੰ ਜੈਪੁਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਬੈਠਕ ਨੂੰ ਸੰਬੋਧਨ ਕੀਤਾ। ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਸ ਬੈਠਕ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਜਨ ਸੰਘ ਤੋਂ ਲੈ ਕੇ ਭਾਜਪਾ ਤੱਕ ਦੇ ਨਿਰਮਾਣ ਵਿੱਚ ਖ਼ੁਦ ਨੂੰ ਖਪਾਉਣ ਵਾਲੇ ਸਾਰੇ ਰਹੱਸਵਾਦੀਆਂ ਅਤੇ ਸ਼ਖ਼ਸੀਅਤਾਂ ਨੂੰ ਨਮਨ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਨਾਲ ਜੁੜੇ ਸਤਿਕਾਰਯੋਗ ਮਰਹੂਮ ਭੈਰੋਂ ਸਿੰਘ ਸ਼ੇਖਾਵਤ ਜੀ, ਜਗਦੀਸ਼ ਪ੍ਰਸਾਦ ਮਾਥੁਰ ਜੀ, ਭਾਨੂ ਕੁਮਾਰ ਸ਼ਾਸਤਰੀ ਜੀ, ਰਘੁਵੀਰ ਸਿੰਘ ਕੌਸ਼ਲ ਜੀ, ਭਵੰਰ ਲਾਲ ਸ਼ਰਮਾ ਜੀ ਅਤੇ ਗੰਗਾਰਾਮ ਕੋਲੀ ਜੀ ਜਿਹੀਆਂ ਅਣਗਿਣਤ ਸਮਰਪਿਤ ਸ਼ਖ਼ਸੀਅਤਾਂ ਭਾਜਪਾ ਵਰਕਰਾਂ ਦੇ ਲਈ ਪ੍ਰੇਰਣਾ ਸਰੂਪ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ 'ਤੇ ਕਿਹਾ, ''21ਵੀਂ ਸਦੀ ਦਾ ਇਹ ਸਮਾਂ ਭਾਰਤ ਦੇ ਲਈ ਬਹੁਤ ਅਹਿਮ ਹੈ। ਅੱਜ ਅਸੀਂ ਸਾਰੇ ਦੇਖ ਰਹੇ ਹਾਂ ਕਿ ਦੁਨੀਆ ਵਿੱਚ ਭਾਰਤ ਦੇ ਪ੍ਰਤੀ ਕਿਸ ਤਰ੍ਹਾਂ ਦੀ ਵਿਸ਼ੇਸ਼ ਭਾਵਨਾ ਜਾਗ੍ਰਤ ਹੋਈ ਹੈ। ਦੁਨੀਆ ਅੱਜ ਭਾਰਤ ਨੂੰ ਬੜੀਆਂ ਉਮੀਦਾਂ ਨਾਲ ਦੇਖ ਰਹੀ ਹੈ। ਠੀਕ ਉਸੇ ਤਰ੍ਹਾਂ ਭਾਰਤ ਵਿੱਚ ਭਾਜਪਾ ਦੇ ਪ੍ਰਤੀ, ਜਨਤਾ ਦਾ ਇੱਕ ਵਿਸ਼ੇਸ਼ ਸਨੇਹ ਹੈ। ਦੇਸ਼ ਦੀ ਜਨਤਾ ਭਾਜਪਾ ਨੂੰ ਬਹੁਤ ਵਿਸ਼ਵਾਸ ਨਾਲ, ਬਹੁਤ ਉਮੀਦ ਨਾਲ ਦੇਖ ਰਹੀ ਹੈ। ਦੇਸ਼ ਦੀ ਜਨਤਾ ਦੀਆਂ ਆਕਾਂਖਿਆਵਾਂ ਸਾਡੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਵਧਾ ਦਿੰਦੀਆਂ ਹਨ।''

ਪਾਰਟੀ ਦੇ ਦਰਸ਼ਨ ਅਤੇ ਪਾਰਟੀ ਤੋਂ ਜਨਤਾ ਦੀਆਂ ਉਮੀਦਾਂ ਬਾਰੇ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਪੰਡਿਤ ਦੀਨਦਿਆਲ ਉਪਾਧਿਆਇ ਦਾ ਅਟੁੱਟ ਮਾਨਵਵਾਦ ਅਤੇ ਅੰਤਯੋਦਯ ਸਾਡਾ ਦਰਸ਼ਨ ਹੈ। ਡਾ. ਸਿਆਮਾ ਪ੍ਰਸਾਦ ਮੁਖਰਜੀ ਦੀ ਸੱਭਿਆਚਾਰਕ ਰਾਸ਼ਟਰੀ ਨੀਤੀ ਸਾਡਾ ਚਿੰਤਨ ਹੈ। ਅਤੇ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ' ਸਾਡਾ ਮੰਤਰ ਹੈ।'' ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਭਾਰਤ ਦੇ ਲੋਕ ਆਕਾਂਖਿਆਵਾਂ ਨਾਲ ਭਰੇ ਹੋਏ ਹਨ। ਉਹ ਨਤੀਜੇ ਚਾਹੁੰਦੇ ਹਨ, ਸਰਕਾਰਾਂ ਨੂੰ ਕੰਮ ਕਰਦੇ ਹੋਏ ਦੇਖਣਾ ਚਾਹੁੰਦੇ ਹਨ, ਸਰਕਾਰਾਂ ਤੋਂ ਨਤੀਜੇ ਚਾਹੁੰਦੇ ਹਨ। ਰਾਜਨੀਤਕ ਨਫਾ-ਨੁਕਸਾਨ ਤੋਂ ਅਲੱਗ ਇਸ ਨੂੰ ਮੈਂ ਜਨਮਾਨਸ ਵਿੱਚ ਆਈ ਹਾਂ-ਪੱਖੀ ਤਬਦੀਲੀ ਮੰਨਦਾ ਹਾਂ, ਕਿਉਂਕਿ ਜਦੋਂ ਦੇਸ਼ ਦੇ 130 ਕਰੋੜ ਲੋਕਾਂ ਦੀਆਂ ਆਕਾਂਖਿਆਵਾਂ ਜਗਣਗੀਆਂ ਤਾਂ ਨਿਸ਼ਚਿਤ ਤੌਰ ‘ਤੇ ਸਰਕਾਰਾਂ ਨੂੰ ਕੰਮ ਕਰਨਾ ਹੀ ਪਵੇਗਾ। ਇਸ ਲਈ ਦੇਸ਼ ਦੇ ਲੋਕਾਂ ਦੀਆਂ ਵਧਦੀਆਂ ਆਕਾਂਖਿਆਵਾਂ ਵਿੱਚ ਦੇਸ਼ ਦਾ ਉੱਜਵਲ ਭਵਿੱਖ ਦਿਖਦਾ ਹੈ।

|

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੇਂਦਰ 'ਚ ਸਰਕਾਰ ਦੇ 8 ਸਾਲ ਪੂਰੇ ਹੋਣ 'ਤੇ ਕਿਹਾ, ''ਇਸ ਮਹੀਨੇ ਕੇਂਦਰ ਦੀ ਭਾਜਪਾ ਸਰਕਾਰ, ਐੱਨਡੀਏ ਸਰਕਾਰ ਦੇ 8 ਵਰ੍ਹੇ ਪੂਰੇ ਹੋ ਰਹੇ ਹਨ। ਇਹ ਅੱਠ ਵਰ੍ਹੇ ਸੰਕਲਪ, ਸਿੱਧੀ, ਸੇਵਾ, ਸੁਸ਼ਾਸਨ ਦੇ ਰਹੇ ਹਨ। ਇਹ 8 ਵਰ੍ਹੇ ਦੇਸ਼ ਦੇ ਸੰਤੁਲਿਤ ਵਿਕਾਸ, ਸਮਾਜਿਕ ਨਿਆਂ ਅਤੇ ਸਮਾਜਿਕ ਸੁਰੱਖਿਆ ਦੇ ਰਹੇ ਹਨ।'' ਉਨ੍ਹਾਂ ਨੇ ਕਿਹਾ ਕਿ ਜਦੋਂ ਠਾਣ ਲੈਣਗੇ ਕਿ ਸਾਨੂੰ ਹਰ ਲਾਭਾਰਥੀ ਤੱਕ ਪਹੁੰਚਣਾ ਹੈ ਤਾਂ ਤੈਅ ਲਕਸ਼ ਤੱਕ ਜ਼ਰੂਰ ਪਹੁੰਚਣਗੇ। ਇਸ ਲਈ ਮੈਂ ਸੈਚੁਰੇਸ਼ਨ ਦੀ ਗੱਲ ਕਰਦਾ ਹਾਂ। ਸੈਚੁਰੇਸ਼ਨ ਸਿਰਫ਼ ਪੂਰਨਤਾ ਦਾ ਅੰਕੜਾ ਭਰ ਨਹੀਂ ਹੈ, ਇਹ ਭੇਦਭਾਵ, ਭਾਈ-ਭਤੀਜਾਵਾਦ, ਤੁਸ਼ਟੀਕਰਨ, ਭ੍ਰਿਸ਼ਟਾਚਾਰ ਦੇ ਚੁੰਗਲ ਵਿੱਚੋਂ ਦੇਸ਼ ਨੂੰ ਬਾਹਰ ਕੱਢਣ ਦਾ ਇੱਕ ਸਸ਼ਕਤ ਮਾਧਿਅਮ ਹੈ।

|

Calling out the narrow and selfish mindset of the opposition, PM Modi said, “These political parties are provoking every weakness of the society for their selfishness, sometimes in the name of caste, sometimes in the name of regionalism, they are provoking people”. He also warned the Karyakartas that these parties will create diversions and disruptions in our path to developing the nation. PM Modi said, “We see how nowadays the ecosystem of some parties is trying to divert the country from the main issues with full force. We should never fall into the trap of such parties.”

|

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਕਾਸ 'ਤੇ ਸਭ ਤੋਂ ਜ਼ਿਆਦਾ ਜ਼ੋਰ ਦੇਣ ਦਾ ਸੱਦਾ ਦਿੰਦੇ ਹੋਏ ਕਿਹਾ, ''ਅੱਜ ਵੀ ਜਿਸ ਵਿਸ਼ੇ 'ਤੇ ਨਿਰੰਤਰ ਕਾਰਜ ਕਰਦੇ ਰਹਿਣਾ ਹੈ, ਉਹ ਹੈ ਵਿਕਾਸਵਾਦ ਦੀ ਰਾਜਨੀਤੀ ਦੀ ਸਰਬਪੱਖੀ ਸਥਾਪਨਾ। ਇਹ ਭਾਜਪਾ ਹੀ ਹੈ, ਜਿਸ ਨੇ ਵਿਕਾਸਵਾਦ ਦੀ ਰਾਜਨੀਤੀ ਨੂੰ ਦੇਸ਼ ਦੀ ਰਾਜਨੀਤੀ ਦੀ ਮੁੱਖ ਧਾਰਾ ਬਣਾ ਦਿੱਤਾ। ਜਨਸੰਘ ਦੇ ਸਮੇਂ ਤੋਂ ਜਿਨ੍ਹਾਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਲੈ ਕੇ ਚਲੇ ਉਸ ਵਿੱਚ ਰਾਸ਼ਟਰ ਭਗਤੀ, ਰਾਸ਼ਟਰ ਹਿਤ, ਰਾਸ਼ਟਰ ਨਿਰਮਾਣ ਨੂੰ ਹੀ ਪ੍ਰਾਥਮਿਕਤਾ ਦਿੱਤੀ ਗਈ। ਉਨ੍ਹਾਂ ਨੇ ਕਿਹਾ, ''ਤੁਸੀਂ ਆਪਣੇ ਸੰਵਾਦਾਂ ਵਿੱਚ, ਸੰਬੋਧਨਾਂ 'ਚ ਗ਼ਰੀਬ ਦੇ ਲਈ 3 ਕਰੋੜ ਘਰ ਬਣਾਉਣ ਦੀ ਗੱਲ ਕਰੋਗੇ ਤਾਂ ਉਸ ਨੂੰ ਕਦੇ ਵੀ ਫ੍ਰੰਟ ਪੇਜ 'ਤੇ ਨਹੀਂ ਛਾਪਿਆ ਜਾਵੇਗਾ। 50 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਗੱਲ ਕਰੋਗੇ, 8 ਹਜ਼ਾਰ ਤੋਂ ਜ਼ਿਆਦਾ ਜਨ ਔਸ਼ਧੀ ਕੇਂਦਰਾਂ ਦੀ ਗੱਲ ਕਰੋਗੇ ਤਾਂ ਵੀ ਸੁਰਖੀਆਂ ਵਿੱਚ ਤੁਹਾਡਾ ਨਾਮ ਨਹੀਂ ਹੋਵੇਗਾ। 10 ਕਰੋੜ ਤੋਂ ਜ਼ਿਆਦਾ ਛੋਟੇ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਸਿੱਧੇ ਪੈਸੇ ਟ੍ਰਾਂਸਫਰ ਦੀ ਗੱਲ ਕਰੋਗੇ ਤਾਂ ਉਸ 'ਤੇ ਵੀ ਵਿਸ਼ੇਸ਼ ਪ੍ਰੋਗਰਾਮ ਨਹੀਂ ਬਣਨਗੇ। ਤੁਹਾਨੂੰ ਕੋਈ ਪਬਲਿਸਿਟੀ ਨਹੀਂ ਮਿਲੇਗੀ, ਕੋਈ ਹੈੱਡਲਾਈਨ ਨਹੀਂ ਬਣੇਗੀ। ਫਿਰ ਵੀ ਤੁਹਾਨੂੰ ਇਸ ਦੀ ਪਰਵਾਹ ਨਹੀਂ ਕਰਨੀ ਹੈ। ਤੁਹਾਨੂੰ ਵਿਕਾਸ ਦੇ ਮੁੱਦਿਆਂ 'ਤੇ ਅਤੇ ਦੇਸ਼ ਹਿਤ ਦੇ ਮੁੱਦਿਆਂ 'ਤੇ ਡਟੇ ਰਹਿਣਾ ਹੈ। ਅਜਿਹਾ ਕਰਕੇ ਹੀ ਇਸ ਅੰਮ੍ਰਿਤਕਾਲ ਵਿੱਚ ਅਸੀਂ ਦੇਸ਼ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਵਿਕਾਸ-ਕੇਂਦ੍ਰਿਤ ਕਰ ਸਕਾਂਗੇ।'' ਉਨ੍ਹਾਂ ਨੇ ਕਿਹਾ ਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸਿਰਫ਼ ਭਾਜਪਾ ਦਾ ਮੈਂਬਰ ਹੀ ਨਹੀਂ ਬਣਾਉਣਾ ਹੈ, ਬਲਕਿ ਰਾਸ਼ਟਰ ਨੀਤੀ ਦੇ ਪਥ 'ਤੇ ਚਲਣ ਵਾਲੇ ਮਿਹਨਤੀ ਯੁਵਾ ਵਰਕਰਾਂ ਨੂੰ ਮੰਚ ਅਤੇ ਅਵਸਰ ਦੇਣਾ ਹੈ।


ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੇ ਅੰਤ ਵਿੱਚ ਪਾਰਟੀ ਵਰਕਰਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਅੱਜ ਦੇਸ਼ ਵਿੱਚ ਕੁਝ ਲੋਕ ਭਾਸ਼ਾ, ਜਾਤ, ਖੇਤਰ ਅਤੇ ਧਰਮ ਦੇ ਨਾਮ ’ਤੇ ਨਕਾਰਾਤਮਕ ਰਾਜਨੀਤੀ ਕਰਕੇ ਵਿਵਾਦ ਫੈਲਾਉਣਾ ਚਾਹੁੰਦੇ ਹਨ, ਲੇਕਿਨ ਸਾਨੂੰ ਸਤਰਕ ਰਹਿਣਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਜਪਾ ਹੀ ਹੈ ਜਿਸ ਨੇ ਭਾਰਤ ਦੀ ਸੱਭਿਆਚਾਰਕ ਅਤੇ ਭਾਸ਼ਾਈ ਵਿਵਿਧਤਾ ਨੂੰ ਪਹਿਲੀ ਵਾਰ ਰਾਸ਼ਟਰੀ ਸਵੈਮਾਣ ਨਾਲ ਜੋੜਿਆ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਸਥਾਨਕ ਭਾਸ਼ਾਵਾਂ ਨੂੰ ਪ੍ਰਾਥਮਿਕਤਾ ਦੇਣਾ, ਹਰ ਖੇਤਰੀ ਭਾਸ਼ਾ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਦਿਖਾਉਂਦਾ ਹੈ। ਭਾਜਪਾ, ਭਾਰਤੀ ਭਾਸ਼ਾਵਾਂ ਨੂੰ ਭਾਰਤੀਅਤਾ ਦੀ ਆਤਮਾ ਮੰਨਦੀ ਹੈ ਅਤੇ ਰਾਸ਼ਟਰ ਦੇ ਬਿਹਤਰ ਭਵਿੱਖ ਦੀ ਕੜੀ ਮੰਨਦੀ ਹੈ।

 

 

 

 

 

 

 

 

 

 

Click here to read full text speech

  • Jitendra Kumar May 22, 2025

    🙏🙏🙏🙏🙏
  • Mahendra singh Solanki Loksabha Sansad Dewas Shajapur mp November 26, 2023

    नमो नमो नमो नमो नमो नमो
  • amit sirohi September 22, 2022

    Jay Shri Ram
  • n.d.mori August 09, 2022

    Namo Namo Namo Namo Namo Namo Namo 🌹🙏
  • Ashvin Patel August 03, 2022

    જય શ્રી રામ
  • G.shankar Srivastav August 03, 2022

    नमस्ते
  • Vivek Kumar Gupta July 18, 2022

    जय जयश्रीराम
  • Vivek Kumar Gupta July 18, 2022

    नमो नमो.
  • Vivek Kumar Gupta July 18, 2022

    जयश्रीराम
  • Vivek Kumar Gupta July 18, 2022

    नमो नमो
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Independence Day and Kashmir

Media Coverage

Independence Day and Kashmir
NM on the go

Nm on the go

Always be the first to hear from the PM. Get the App Now!
...
PM hails India’s 100 GW Solar PV manufacturing milestone & push for clean energy
August 13, 2025

The Prime Minister Shri Narendra Modi today hailed the milestone towards self-reliance in achieving 100 GW Solar PV Module Manufacturing Capacity and efforts towards popularising clean energy.

Responding to a post by Union Minister Shri Pralhad Joshi on X, the Prime Minister said:

“This is yet another milestone towards self-reliance! It depicts the success of India's manufacturing capabilities and our efforts towards popularising clean energy.”