Quote“ਅੱਜ ਸੰਸਦੀ ਲੋਕਤੰਤਰ ਵਿੱਚ ਗੌਰਵ ਦਾ ਦਿਨ ਹੈ, ਗਰਵ (ਮਾਣ) ਕਰਨ ਦਾ ਦਿਨ ਹੈ। ਸੁਤੰਤਰਤਾ ਦੇ ਬਾਅਦ ਪਹਿਲੀ ਵਾਰ ਸਾਡੀ ਨਵੀਂ ਸੰਸਦ ਵਿੱਚ ਇਹ ਸ਼ਪਥ ਲਈ (ਸਹੁੰ ਚੁੱਕੀ) ਜਾ ਰਹੀ ਹੈ”
Quote“ਕੱਲ੍ਹ 25 ਜੂਨ ਹੈ। 50 ਵਰ੍ਹੇ ਪਹਿਲਾਂ ਇਸੇ ਦਿਨ ਸੰਵਿਧਾਨ ‘ਤੇ ਇੱਕ ਕਾਲ਼ਾ ਧੱਬਾ ਲਗਿਆ ਸੀ। ਅਸੀਂ ਇਹ ਸੁਨਿਸ਼ਚਿਤ ਕਰਨ ਦਾ ਪ੍ਰਯਤਨ ਕਰਾਂਗੇ ਕਿ ਐਸਾ ਧੱਬਾ ਦੇਸ਼ ‘ਤੇ ਕਦੇ ਨਾ ਲਗੇ”
Quote“ਸੁਤੰਤਰਤਾ ਦੇ ਬਾਅਦ ਦੂਸਰੀ ਵਾਰ ਕਿਸੇ ਸਰਕਾਰ ਨੂੰ ਲਗਾਤਾਰ ਤੀਸਰੀ ਵਾਰ ਦੇਸ਼ ਦੀ ਸੇਵਾ ਕਰਨ ਦਾ ਅਵਸਰ ਮਿਲਿਆ ਹੈ। ਇਹ ਅਵਸਰ 60 ਵਰ੍ਹਿਆਂ ਦੇ ਬਾਅਦ ਆਇਆ ਹੈ”
Quote“ਅਸੀਂ ਮੰਨਦੇ ਹਾਂ ਕਿ ਸਰਕਾਰ ਚਲਾਉਣ ਦੇ ਲਈ ਬਹੁਮਤ (majority) ਦੀ ਜ਼ਰੂਰਤ ਹੁੰਦੀ ਹੈ ਲੇਕਿਨ ਦੇਸ਼ ਚਲਾਉਣ ਦੇ ਲਈ ਆਮ ਸਹਿਮਤੀ (consensus) ਬਹੁਤ ਜ਼ਰੂਰੀ ਹੈ”
Quote“ਮੈਂ ਦੇਸ਼ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਆਪਣੇ ਤੀਸਰੇ ਕਾਰਜਕਾਲ ਵਿੱਚ ਅਸੀਂ ਤਿੰਨ ਗੁਣਾ ਅਧਿਕ ਮਿਹਨਤ ਕਰਾਂਗੇ ਅਤੇ ਤਿੰਨ ਗੁਣਾ ਅਧਿਕ ਪਰਿਣਾਮ ਪ੍ਰਾਪਤ ਕਰਾਂਗੇ”
Quote“ਦੇਸ਼ ਨੂੰ ਨਾਅਰਿਆਂ ਦੀ ਨਹੀਂ, ਠੋਸ ਕੰਮ (substance) ਦੀ ਜ਼ਰੂਰਤ ਹੈ। ਦੇਸ਼ ਨੂੰ ਇੱਕ ਅੱਛੀ ਵਿਰੋਧੀ ਧਿਰ, ਇੱਕ ਜ਼ਿੰਮੇਦਾਰ ਵਿਰੋਧੀ ਧਿਰ ਦੀ ਜ਼ਰੂਰਤ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨੇ ਆਪਣੇ ਬਿਆਨ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਸੰਸਦੀ ਲੋਕਤੰਤਰ ਦੇ ਲਈ ਗੌਰਵ ਦਾ ਦਿਨ ਹੈ, ਗਰਵ (ਮਾਣ) ਕਰਨ ਦਾ ਦਿਨ ਹੈ ਕਿਉਂਕਿ ਸੁਤੰਤਰਤਾ ਪ੍ਰਾਪਤੀ ਦੇ ਬਾਅਦ ਪਹਿਲੀ ਵਾਰ ਸ਼ਪਥ ਗ੍ਰਹਿਣ (ਸਹੁੰ ਚੁੱਕ) ਸਮਾਰੋਹ ਨਵੀਂ ਸੰਸਦ ਵਿੱਚ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਮਹੱਤਵਪੂਰਨ ਦਿਨ ‘ਤੇ ਮੈਂ ਸਾਰੇ ਨਵੇਂ ਚੁਣੇ ਗਏ ਸਾਂਸਦਾਂ ਦਾ ਹਾਰਦਿਕ ਸੁਆਗਤ ਕਰਦਾ ਹਾਂ ਅਤੇ ਸਭ ਨੂੰ ਵਧਾਈ ਦਿੰਦਾ ਹਾਂ।”

ਪ੍ਰਧਾਨ ਮੰਤਰੀ ਨੇ ਇਸ ਸੰਸਦ ਦੇ ਗਠਨ ਨੂੰ ਭਾਰਤ ਦੇ ਆਮ ਆਦਮੀ ਦੇ ਸੰਕਲਪਾਂ ਨੂੰ ਪੂਰਾ ਕਰਨ ਦਾ ਮਾਧਿਅਮ ਦੱਸਦੇ ਹੋਏ ਕਿਹਾ ਕਿ ਇਹ ਨਵੇਂ ਉਤਸ਼ਾਹ ਦੇ ਨਾਲ ਨਵੀਂ ਗਤੀ ਅਤੇ ਉਚਾਈ ਹਾਸਲ ਕਰਨ ਦਾ ਇੱਕ ਮਹੱਤਵਪੂਰਨ ਅਵਸਰ ਹੈ। ਉਨ੍ਹਾਂ ਨੇ ਕਿਹਾ ਕਿ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਕਸ਼ ਨੂੰ ਸਾਕਾਰ ਕਰਨ ਦੇ ਲਈ ਅੱਜ 18ਵੀਂ ਲੋਕ ਸਭਾ ਸ਼ੁਰੂ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਵਿਸ਼ਵ ਦੀ ਸਭ ਤੋਂ ਬੜੀ ਚੋਣ ਦਾ ਭਵਯ (ਸ਼ਾਨਦਾਰ) ਆਯੋਜਨ 140 ਕਰੋੜ ਨਾਗਰਿਕਾਂ ਦੇ ਲਈ ਗਰਵ (ਮਾਣ) ਦੀ ਬਾਤ ਹੈ। ਪ੍ਰਧਾਨ ਮੰਤਰੀ ਨੇ ਪ੍ਰਸੰਨਤਾਪੂਰਵਕ ਕਿਹਾ, “ਚੁਣਾਵੀ ਪ੍ਰਕਿਰਿਆ ਵਿੱਚ 65 ਕਰੋੜ ਤੋਂ ਅਧਿਕ ਮਤਦਾਤਾਵਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਕਿਹਾ ਕਿ “ਸੁਤੰਤਰਤਾ ਦੇ ਬਾਅਦ ਦੂਸਰੀ ਵਾਰ ਕਿਸੇ ਸਰਕਾਰ ਨੂੰ ਲਗਾਤਾਰ ਤੀਸਰੀ ਵਾਰ ਦੇਸ਼ ਦੀ ਸੇਵਾ ਕਰਨ ਦਾ ਅਵਸਰ ਮਿਲਿਆ ਹੈ। ਇਹ ਅਵਸਰ 60 ਵਰ੍ਹਿਆਂ ਦੇ ਬਾਅਦ ਆਇਆ ਹੈ।”

 

|

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਤੀਸਰੀ ਵਾਰ ਸਰਕਾਰ ਚੁਣਨ ਦੇ ਲਈ ਨਾਗਰਿਕਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ ਅਤੇ ਕਿਹਾ ਕਿ ਇਹ ਸਰਕਾਰ ਦੀ ਨੀਅਤ, ਨੀਤੀਆਂ ਅਤੇ ਲੋਕਾਂ ਦੇ ਪ੍ਰਤੀ ਸਮਰਪਣ ‘ਤੇ ਮੋਹਰ ਲਗਾਉਂਦਾ ਹੈ। ਪ੍ਰਧਾਨ ਮੰਤਰੀ ਨੇ ਬਲ ਦੇ ਕੇ ਕਿਹਾ, “ਪਿਛਲੇ 10 ਵਰ੍ਹਿਆਂ ਵਿੱਚ ਅਸੀਂ ਇੱਕ ਪਰੰਪਰਾ ਸਥਾਪਿਤ ਕਰਨ ਦਾ ਪ੍ਰਯਾਸ ਕੀਤਾ ਹੈ ਕਿਉਂਕਿ ਸਾਡਾ ਮੰਨਣਾ ਹੈ ਕਿ ਸਰਕਾਰ ਚਲਾਉਣ ਦੇ ਲਈ ਬਹੁਮਤ (majority) ਦੀ ਜ਼ਰੂਰਤ ਹੁੰਦੀ ਹੈ ਲੇਕਿਨ ਦੇਸ਼ ਚਲਾਉਣ ਦੇ ਸਰਬਸੰਮਤੀ (consensus) ਅਤਿਅਧਿਕ ਜ਼ਰੂਰੀ ਹੈ।” ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਨਿਰੰਤਰ ਪ੍ਰਯਾਸ ਰਿਹਾ ਹੈ ਕਿ 140 ਕਰੋੜ ਨਾਗਰਿਕਾਂ ਦੀਆਂ ਆਸ਼ਾਵਾਂ ਅਤੇ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਸਰਬਸੰਮਤੀ ਹਾਸਲ ਕੀਤੀ ਜਾਵੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਮਾਂ ਭਾਰਤੀ (Maa Bharati) ਦੀ ਸੇਵਾ ਕੀਤੀ ਜਾਵੇ।

ਸਾਰਿਆਂ ਨੂੰ ਨਾਲ ਲੈ ਕੇ ਚਲਣ ਅਤੇ ਭਾਰਤੀ ਸੰਵਿਧਾਨ ਦੇ ਦਾਇਰੇ ਵਿੱਚ ਨਿਰਣੇ ਲੈਣ ਦੀ ਗਤੀ ਵਧਾਉਣ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ 18ਵੀਂ ਲੋਕ ਸਭਾ ਵਿੱਚ ਸ਼ਪਥ ਲੈਣ (ਸਹੁੰ ਚੁੱਕਣ) ਵਾਲੇ ਯੁਵਾ ਸਾਂਸਦਾਂ ਦੀ ਸੰਖਿਆ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਭਾਰਤੀ ਪਰੰਪਰਾਵਾਂ ਦੇ ਅਨੁਸਾਰ 18 ਦੀ ਸੰਖਿਆ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਗੀਤਾ (Gita) ਵਿੱਚ 18 ਅਧਿਆਇ ਹਨ ਜੋ ਕਰਮ, ਕਰਤੱਵ ਅਤੇ ਕਰੁਣਾ(ਦਇਆ) (karma, duty and compassion) ਦਾ ਸੰਦੇਸ਼ ਦਿੰਦੇ ਹਨ, ਪੁਰਾਣਾਂ ਅਤੇ ਉਪਪੁਰਾਣਾਂ (Puranas and Uppuranas) ਦੀ ਸੰਖਿਆ 18 ਹੈ, 18 ਦਾ ਮੂਲ ਅੰਕ 9 ਹੈ ਜੋ ਪੂਰਨਤਾ ਦਾ ਪ੍ਰਤੀਕ ਹੈ ਅਤੇ ਭਾਰਤ ਵਿੱਚ ਮਤਦਾਨ ਦੀ ਕਾਨੂੰਨੀ ਉਮਰ 18 ਵਰ੍ਹੇ ਹੈ। ਸ਼੍ਰੀ ਮੋਦੀ ਨੇ ਕਿਹਾ, “18ਵੀਂ ਲੋਕ ਸਭਾ ਭਾਰਤ ਦਾ ਅੰਮ੍ਰਿਤ ਕਾਲ (Amrit Kaal) ਹੈ। ਇਸ ਲੋਕ ਸਭਾ ਦਾ ਗਠਨ ਭੀ ਇੱਕ ਸ਼ੁਭ ਸੰਕੇਤ ਹੈ।”

 

|

ਪ੍ਰਧਾਨ ਮੰਤਰੀ ਨੇ ਕੱਲ੍ਹ ਭਾਵ 25 ਜੂਨ ਨੂੰ ਆਪਾਤਕਾਲ (ਇਮਰਜੈਂਸੀ) ਦੇ 50 ਸਾਲ ਪੂਰੇ ਹੋਣ ਦਾ ਉਲੇਖ ਕਰਦੇ ਹੋਏ ਕਿਹਾ ਕਿ ਇਹ ਭਾਰਤੀ ਲੋਕਤੰਤਰ ‘ਤੇ ਇੱਕ ਕਾਲ਼ਾ ਧੱਬਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਨਵੀਂ ਪੀੜ੍ਹੀ ਉਸ ਦਿਨ ਨੂੰ ਕਦੇ ਨਹੀਂ ਭੁੱਲੇਗੀ ਜਦੋਂ ਲੋਕਤੰਤਰ ਨੂੰ ਕੁਚਲ ਕੇ ਭਾਰਤ ਦੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਗਿਆ ਸੀ ਅਤੇ ਦੇਸ਼ ਨੂੰ ਜੇਲਖਾਨੇ ਵਿੱਚ ਬਦਲ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਨਾਗਰਿਕਾਂ ਨੂੰ ਭਾਰਤ ਦੇ ਲੋਕਤੰਤਰ ਅਤੇ ਲੋਕਤੰਤਰੀ ਪਰੰਪਰਾਵਾਂ ਦੀ ਰੱਖਿਆ ਦਾ ਸੰਕਲਪ ਲੈਣ ਦੀ ਸੱਦਾ ਦਿੱਤਾ ਤਾਕਿ ਅਜਿਹੀ ਘਟਨਾ ਫਿਰ ਕਦੇ ਨਾ ਹੋਵੇ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਇੱਕ ਜੀਵੰਤ ਲੋਕਤੰਤਰ ਦਾ ਸੰਕਲਪ ਲਵਾਂਗੇ ਅਤੇ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਆਮ ਨਾਗਰਿਕਾਂ ਦੇ ਸੁਪਨਿਆਂ ਨੂੰ ਪੂਰਾ ਕਰਾਂਗੇ।”

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸਰਕਾਰ ਦੀ ਜ਼ਿੰਮੇਦਾਰੀ ਤਿੰਨ ਗੁਣਾ ਵਧ ਗਈ ਹੈ ਕਿਉਂਕਿ ਲੋਕਾਂ ਨੇ ਤੀਸਰੀ ਵਾਰ ਸਰਕਾਰ ਚੁਣੀ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਪਹਿਲਾਂ ਤੋਂ ਤਿੰਨ ਗੁਣਾ ਅਧਿਕ ਸ਼੍ਰਮ (ਮਿਹਨਤ) ਕਰੇਗੀ ਅਤੇ ਤਿੰਨ ਗੁਣਾ ਬਿਹਤਰ ਪਰਿਣਾਮ ਭੀ ਲਿਆਵੇਗੀ।

 

|

ਨਵੇਂ ਚੁਣੇ ਗਏ ਸਾਂਸਦਾਂ ਤੋਂ ਦੇਸ਼ ਦੀਆਂ ਬੜੀਆਂ ਉਮੀਦਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨੇ ਸਾਰੇ ਸਾਂਸਦਾਂ ਨੂੰ ਆਗ੍ਰਹ ਕੀਤਾ (ਤਾਕੀਦ ਕੀਤੀ) ਕਿ ਉਹ ਇਸ ਅਵਸਰ ਦਾ ਉਪਯੋਗ ਜਨ ਕਲਿਆਣ ਅਤੇ ਜਨ ਸੇਵਾ ਦੇ ਲਈ ਕਰਨ ਅਤੇ ਜਨਹਿਤ ਵਿੱਚ ਹਰ ਸੰਭਵ ਕਦਮ ਉਠਾਉਣ। ਵਿਰੋਧੀ ਧਿਰ ਦੀ ਭੂਮਿਕਾ ਦੀ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਦੀ ਜਨਤਾ ਉਨ੍ਹਾਂ ਤੋਂ ਲੋਕਤੰਤਰ ਦੀ ਗਰਿਮਾ ਨੂੰ ਬਣਾਈ ਰੱਖਦੇ ਹੋਏ ਆਪਣੀ ਭੂਮਿਕਾ ਪੂਰੀ ਤਰ੍ਹਾਂ ਨਿਭਾਉਣ ਦੀ ਅਪੇਖਿਆ ਕਰਦੀ ਹੈ। ਉਨ੍ਹਾਂ ਨੇ ਕਿਹਾ, “ਮੈਨੂੰ ਉਮੀਦ ਹੈ ਕਿ ਵਿਰੋਧੀ ਧਿਰ ਇਸ ‘ਤੇ ਖਰਾ ਉਤਰੇਗੀ।” ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਲੋਕ ਨਾਅਰਿਆਂ ਦੀ ਬਜਾਏ ਠੋਸ ਕੰਮ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਾਂਸਦ ਆਮ ਨਾਗਰਿਕਾਂ ਦੀਆਂ ਉਨ੍ਹਾਂ ਅਪੇਖਿਆਵਾਂ ਨੂੰ ਪੂਰਾ ਕਰਨ ਦਾ ਪ੍ਰਯਾਸ ਕਰਨਗੇ।

ਪ੍ਰਧਾਨ ਮੰਤਰੀ ਨੇ ਸਾਰੇ ਸਾਂਸਦਾਂ ਦੀ ਜ਼ਿੰਮੇਦਾਰੀ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਉਹ ਸਮੂਹਿਕ ਤੌਰ ‘ਤੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਅਤੇ ਲੋਕਾਂ ਦਾ ਭਰੋਸਾ ਮਜ਼ਬੂਤ ਕਰਨ। ਉਨ੍ਹਾਂ ਨੇ ਕਿਹਾ ਕਿ 25 ਕਰੋੜ ਨਾਗਰਿਕਾਂ ਦਾ ਨਿਰਧਨਤਾ (ਗ਼ਰੀਬੀ) ਤੋਂ ਬਾਹਰ ਆਉਣਾ ਇੱਕ ਨਵਾਂ ਵਿਸ਼ਵਾਸ ਪੈਦਾ ਕਰਦਾ ਹੈ ਕਿ ਭਾਰਤ ਸਫ਼ਲ ਹੋ ਸਕਦਾ ਹੈ ਅਤੇ ਬਹੁਤ ਜਲਦੀ ਨਿਰਧਨਤਾ (ਗ਼ਰੀਬੀ) ਤੋਂ ਮੁਕਤੀ ਪਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਸਾਡੇ ਦੇਸ਼ ਦੇ 140 ਕਰੋੜ ਨਾਗਰਿਕ ਸਖ਼ਤ ਮਿਹਨਤ ਕਰਨ ਵਿੱਚ ਪਿੱਛੇ ਨਹੀਂ ਹਟਦੇ। ਸਾਨੂੰ ਉਨ੍ਹਾਂ ਨੂੰ ਅਧਿਕਤਮ ਅਵਸਰ ਪ੍ਰਦਾਨ ਕਰਨੇ ਚਾਹੀਦੇ ਹਨ।” ਉਨ੍ਹਾਂ ਨੇ ਕਿਹਾ ਕਿ ਇਹ ਸਦਨ ਸੰਕਲਪਾਂ ਦਾ ਸਦਨ ਬਣੇਗਾ ਅਤੇ 18ਵੀਂ ਲੋਕ ਸਭਾ ਆਮ ਨਾਗਰਿਕਾਂ ਦੇ ਸੁਪਨਿਆਂ ਨੂੰ ਸਾਕਾਰ ਕਰੇਗੀ। ਪ੍ਰਧਾਨ ਮੰਤਰੀ ਨੇ ਸਾਂਸਦਾਂ ਨੂੰ ਵਧਾਈ ਦਿੰਦੇ ਹੋਏ ਆਪਣੇ ਬਿਆਨ ਦਾ ਸਮਾਪਨ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਨਵੀਂ ਜ਼ਿੰਮੇਦਾਰੀ ਨੂੰ ਪੂਰੀ ਲਗਨ ਨਾਲ ਨਿਭਾਉਣ ਦਾ ਆਗ੍ਰਹ ਕੀਤਾ (ਤਾਕੀਦ ਕੀਤੀ)।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • Pawan Shukla September 09, 2024

    jai shri ram
  • Narendrasingh Dasana September 07, 2024

    जय श्री राम
  • Vivek Kumar Gupta September 07, 2024

    नमो ..🙏🙏🙏🙏🙏
  • Vivek Kumar Gupta September 07, 2024

    नमो .........…...…......🙏🙏🙏🙏🙏
  • Sandeep Pathak August 22, 2024

    jai shree Ram
  • Rajpal Singh August 09, 2024

    🙏🏻🙏🏻
  • Subhash Sudha August 06, 2024

    Jai shree Ram
  • Vimlesh Mishra July 22, 2024

    jai mata di
  • Sudip Deb July 17, 2024

    Bharat Mata ki Jai 🚩
  • Dr Swapna Verma July 11, 2024

    bjp
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
How GeM has transformed India’s public procurement

Media Coverage

How GeM has transformed India’s public procurement
NM on the go

Nm on the go

Always be the first to hear from the PM. Get the App Now!
...
Prime Minister lauds the new OCI Portal
May 19, 2025

The Prime Minister, Shri Narendra Modi has lauded the new OCI Portal. "With enhanced features and improved functionality, the new OCI Portal marks a major step forward in boosting citizen friendly digital governance", Shri Modi stated.

Responding to Shri Amit Shah, Minister of Home Affairs of India, the Prime Minister posted on X;

"With enhanced features and improved functionality, the new OCI Portal marks a major step forward in boosting citizen friendly digital governance."