Quote"ਭਗਤਾਂ ਨੂੰ ਅਧਿਆਤਮਿਕ ਉਦੇਸ਼ ਦੇ ਨਾਲ-ਨਾਲ ਸਮਾਜ ਸੇਵਾ ਦੇ ਉਦੇਸ਼ ਲਈ ਉੱਦਮ ਵਿੱਚ ਹਿੱਸਾ ਲੈਣਾ ਚਾਹੀਦਾ ਹੈ"
Quoteਲੋਕਾਂ ਨੂੰ ਜੈਵਿਕ ਖੇਤੀ, ਫ਼ਸਲਾਂ ਦੇ ਨਵੇਂ ਪੈਟਰਨ ਅਪਣਾਉਣ ਲਈ ਪ੍ਰੇਰਿਤ ਕੀਤਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਵਿੱਚ ਉਮਿਯਾ ਮਾਤਾ ਧਾਮ ਮੰਦਿਰ ਅਤੇ ਮੰਦਿਰ ਪਰਿਸਰ ਨੂੰ ਸ਼ਾਮਲ ਕਰਨ ਵਾਲੇ ਮਾਂ ਉਮਿਯਾ ਧਾਮ ਵਿਕਾਸ ਪ੍ਰੋਜੈਕਟ ਦੇ ਨੀਂਹ ਪੱਥਰ ਮੌਕੇ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ‘ਸਬਕਾ ਪ੍ਰਯਾਸ’ ਦੀ ਧਾਰਣਾ ਦੀ ਇੱਕ ਉੱਤਮ ਉਦਾਹਰਣ ਹੈ ਕਿਉਂਕਿ ਇਹ ਸ਼ੁਭ ਪ੍ਰੋਜੈਕਟ ਸਾਰਿਆਂ ਦੇ ਪ੍ਰਯਤਨਾਂ ਨਾਲ ਪੂਰਾ ਹੋਵੇਗਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸ਼ਰਧਾਲੂਆਂ ਨੂੰ ਅਧਿਆਤਮਿਕ ਉਦੇਸ਼ ਦੇ ਨਾਲ-ਨਾਲ ਸਮਾਜ ਸੇਵਾ ਦੇ ਉਦੇਸ਼ ਨਾਲ ਇਸ ਉੱਦਮ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਲੋਕਾਂ ਦੀ ਸੇਵਾ ਹੀ ਸਭ ਤੋਂ ਵੱਡੀ ਪੂਜਾ ਹੈ।

|

ਪ੍ਰਧਾਨ ਮੰਤਰੀ ਨੇ ਸਭਾ ਨੂੰ ਸੰਗਠਨ ਦੇ ਸਾਰੇ ਪਹਿਲੂਆਂ ਵਿੱਚ ਕੌਸ਼ਲ ਵਿਕਾਸ ਦੇ ਤੱਤ ਨੂੰ ਸ਼ਾਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ “ਸਾਡੇ ਪੁਰਾਣੇ ਸਮਿਆਂ ਵਿੱਚ, ਪਰਿਵਾਰ ਦੀ ਸੰਰਚਨਾ ਦਾ ਇੱਕ ਢਾਂਚਾ ਹੁੰਦਾ ਸੀ ਤਾਂ ਜੋ ਅਗਲੀ ਪੀੜ੍ਹੀ ਨੂੰ ਕੌਸ਼ਲ ਵਿਰਾਸਤ ਦੇ ਰੂਪ ਵਿੱਚ ਸੌਂਪਿਆ ਜਾ ਸਕੇ। ਹੁਣ ਸਮਾਜਿਕ ਤਾਣਾ-ਬਾਣਾ ਬਹੁਤ ਬਦਲ ਗਿਆ ਹੈ, ਇਸ ਲਈ ਹੁਣ ਸਾਨੂੰ ਇਸ ਲਈ ਲੋੜੀਂਦਾ ਤੰਤਰ ਸਥਾਪਿਤ ਕਰਕੇ ਅਜਿਹਾ ਕਰਨਾ ਪਏਗਾ।”

ਸ਼੍ਰੀ ਮੋਦੀ ਨੇ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਦੇ ਦੌਰਾਨ ਉਂਝਾ ਦੀ ਆਪਣੀ ਫੇਰੀ ਨੂੰ ਯਾਦ ਕੀਤਾ। ਉਸ ਦੌਰੇ ਦੌਰਾਨ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਮਾਦਾ ਜਨਮ ਦਰ ਵਿੱਚ ਭਾਰੀ ਗਿਰਾਵਟ ਇੱਕ ਕਲੰਕ ਹੈ। ਉਨ੍ਹਾਂ ਨੇ ਚੁਣੌਤੀ ਨੂੰ ਸਵੀਕਾਰ ਕਰਨ ਲਈ ਲੋਕਾਂ ਦਾ ਧੰਨਵਾਦ ਕੀਤਾ ਅਤੇ ਹੌਲ਼ੀ-ਹੌਲ਼ੀ ਅਜਿਹੀ ਸਥਿਤੀ ਪੈਦਾ ਹੋ ਰਹੀ ਹੈ ਜਿੱਥੇ ਲੜਕੀਆਂ ਦੀ ਸੰਖਿਆ ਤਕਰੀਬਨ ਲੜਕਿਆਂ ਦੇ ਬਰਾਬਰ ਹੋ ਗਈ ਹੈ। ਇਸੇ ਤਰ੍ਹਾਂ, ਉਨ੍ਹਾਂ ਨੇ ਮਾਂ ਉਮਿਯਾ ਦੇ ਅਸ਼ੀਰਵਾਦ ਅਤੇ ਖੇਤਰ ਵਿੱਚ ਪਾਣੀ ਦੀ ਸਥਿਤੀ ਨਾਲ ਨਜਿੱਠਣ ਲਈ ਸ਼ਰਧਾਲੂਆਂ ਦੀ ਭਾਗੀਦਾਰੀ ਨੂੰ ਯਾਦ ਕੀਤਾ। ਉਨ੍ਹਾਂ ਤੁਪਕਾ ਸਿੰਚਾਈ ਪ੍ਰਣਾਲੀ ਨੂੰ ਵੱਡੇ ਪੱਧਰ 'ਤੇ ਅਪਣਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

|

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਮਾਂ ਉਮਿਯਾ ਅਧਿਆਤਮਿਕ ਮਾਰਗ-ਦਰਸ਼ਕ ਹਨ, ਉੱਥੇ ਹੀ ਸਾਡੀ ਧਰਤੀ ਸਾਡਾ ਜੀਵਨ ਹੈ। ਉਨ੍ਹਾਂ ਖੇਤਰ ਵਿੱਚ ਸੌਇਲ ਹੈਲਥ ਕਾਰਡ ਅਪਣਾਏ ਜਾਣ 'ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਲੋਕਾਂ ਨੂੰ ਉੱਤਰੀ ਗੁਜਰਾਤ ਖੇਤਰ ਵਿੱਚ ਜੈਵਿਕ ਖੇਤੀ ਵੱਲ ਜਾਣ ਲਈ ਕਿਹਾ। ਜੈਵਿਕ ਖੇਤੀ ਨੂੰ ਜ਼ੀਰੋ ਬਜਟ ਖੇਤੀ ਵੀ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਪ੍ਰੇਰਣਾ ਦਿੰਦਿਆਂ ਕਿਹਾ “ਠੀਕ ਹੈ, ਜੇਕਰ ਤੁਹਾਨੂੰ ਮੇਰੀ ਬੇਨਤੀ ਢੁਕਵੀਂ ਨਹੀਂ ਲਗੀ, ਤਾਂ ਮੈਂ ਇੱਕ ਵਿਕਲਪ ਦਾ ਸੁਝਾਅ ਦੇਵਾਂਗਾ। ਜੇਕਰ ਤੁਹਾਡੇ ਕੋਲ ਦੋ ਏਕੜ ਦੀ ਖੇਤੀ ਜ਼ਮੀਨ ਹੈ, ਤਾਂ ਘੱਟੋ-ਘੱਟ ਇੱਕ ਏਕੜ ਵਿੱਚ ਜੈਵਿਕ ਖੇਤੀ ਕਰਨ ਦੀ ਕੋਸ਼ਿਸ਼ ਕਰੋ ਅਤੇ ਬਾਕੀ ਇੱਕ ਏਕੜ ਉੱਪਰ ਆਮ ਵਾਂਗ ਖੇਤੀ ਕਰੋ। ਇੱਕ ਹੋਰ ਵਰ੍ਹੇ ਲਈ ਇਹੀ ਕੋਸ਼ਿਸ਼ ਕਰੋ। ਜੇਕਰ ਤੁਹਾਨੂੰ ਇਹ ਲਾਭਦਾਇਕ ਲਗਦਾ ਹੈ, ਤਾਂ ਤੁਸੀਂ ਪੂਰੇ ਦੋ ਏਕੜ ਲਈ ਜੈਵਿਕ ਖੇਤੀ 'ਤੇ ਜਾ ਸਕਦੇ ਹੋ। ਇਸ ਨਾਲ ਲਾਗਤ ਦੀ ਬੱਚਤ ਹੋਵੇਗੀ ਅਤੇ ਇਸ ਦੇ ਨਤੀਜੇ ਵਜੋਂ ਸਾਡੀ ਜ਼ਮੀਨ ਨੂੰ ਪੁਨਰ ਸੁਰਜੀਤ ਕੀਤਾ ਜਾ ਸਕੇਗਾ।” ਸ਼੍ਰੀ ਮੋਦੀ ਨੇ ਉਨ੍ਹਾਂ ਨੂੰ 16 ਦਸੰਬਰ ਨੂੰ ਜੈਵਿਕ ਖੇਤੀ ਬਾਰੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ। ਉਨ੍ਹਾਂ ਕਿਸਾਨਾਂ ਨੂੰ ਨਵੇਂ ਫ਼ਸਲੀ ਪੈਟਰਨ ਅਤੇ ਫ਼ਸਲਾਂ ਅਪਣਾਉਣ ਦੀ ਤਾਕੀਦ ਵੀ ਕੀਤੀ।

  • ranjeet kumar April 12, 2022

    jay sri ram🙏🙏🙏
  • शिवकुमार गुप्ता January 25, 2022

    जय हो नमो नमो
  • G.shankar Srivastav January 01, 2022

    जय हो
  • Chowkidar Margang Tapo January 01, 2022

    namo namo namo namo namo bharat.
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Banks sanction Rs 4,930 cr to 34,697 borrowers under Mudra Tarun Plus as of June 2025

Media Coverage

Banks sanction Rs 4,930 cr to 34,697 borrowers under Mudra Tarun Plus as of June 2025
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 05 ਅਗਸਤ 2025
August 05, 2025

Appreciation by Citizens for PM Modi’s Visionary Initiatives Reshaping Modern India