Quoteਉਨ੍ਹਾਂ 'ਵਸੁਧੈਵ ਕੁਟੁੰਬਕਮ' ਦੀ ਪਰੰਪਰਾ ਨੂੰ ਅੱਗੇ ਵਧਾਉਣ ਅਤੇ 'ਏਕ ਭਾਰਤ ਸ਼੍ਰੇਸ਼ਠ ਭਾਰਤ' ਦੇ ਮੰਤਰ ਨੂੰ ਅਧਿਆਤਮਿਕ ਵਚਨ ਵਜੋਂ ਪ੍ਰਚਾਰਨ ਲਈ ਤੇਰਾਪੰਥ ਦੀ ਪ੍ਰਸ਼ੰਸਾ ਕੀਤੀ
Quote"ਵਾਸਤਵਿਕ ਸਵੈ-ਬੋਧ ਕਿਸੇ ਵੀ ਕਿਸਮ ਦੇ ਨਸ਼ੇ ਦੀ ਅਣਹੋਂਦ ਵਿੱਚ ਹੀ ਸੰਭਵ ਹੈ"
Quote"ਭਾਰਤ ਦੀ ਪ੍ਰਵਿਰਤੀ ਕਦੇ ਵੀ ਸਰਕਾਰ ਜ਼ਰੀਏ ਹੀ ਸਭ ਕੁਝ ਕਰਨ ਦੀ ਨਹੀਂ ਰਹੀ ਹੈ; ਇੱਥੇ ਸਰਕਾਰ, ਸਮਾਜ ਅਤੇ ਅਧਿਆਤਮਿਕ ਅਥਾਰਿਟੀ ਦੀ ਹਮੇਸ਼ਾ ਬਰਾਬਰ ਭੂਮਿਕਾ ਰਹੀ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਇੱਕ ਸੰਦੇਸ਼ ਦੁਆਰਾ ਸ਼ਵੇਤਾਂਬਰ ਤੇਰਾਪੰਥ ਦੀ ਅਹਿੰਸਾ ਯਾਤਰਾ ਸੰਪੰਨਤਾ ਸਮਾਰੋਹ ਕਾਰਯਕ੍ਰਮ ਨੂੰ ਸੰਬੋਧਨ ਕੀਤਾ।

ਸ਼ੁਰੂਆਤ ਵਿੱਚ, ਪ੍ਰਧਾਨ ਮੰਤਰੀ ਨੇ ਭਾਰਤੀ ਸੰਤਾਂ ਦੀ ਹਜ਼ਾਰਾਂ ਵਰ੍ਹੇ ਪੁਰਾਣੀ ਪਰੰਪਰਾ ਨੂੰ ਯਾਦ ਕੀਤਾ ਜੋ ਨਿਰੰਤਰ ਚਲਦੇ ਰਹਿਣ 'ਤੇ ਜ਼ੋਰ ਦਿੰਦੀ ਹੈ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਕਿ ਸ਼ਵੇਤੰਬਰਾ ਤੇਰਾਪੰਥ ਨੇ ਆਲਸ ਦੇ ਤਿਆਗ ਨੂੰ ਅਧਿਆਤਮਿਕ ਪ੍ਰਤੀਬੱਧਤਾ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਤਿੰਨ ਦੇਸ਼ਾਂ ਵਿੱਚ 18 ਹਜ਼ਾਰ ਕਿਲੋਮੀਟਰ ਦੀ ‘ਪਦਯਾਤਰਾ’ ਪੂਰੀ ਕਰਨ ਲਈ ਆਚਾਰੀਆ ਮਹਾਸ਼ਰਮਣ ਜੀ ਦੀ ਤਾਰੀਫ਼ ਕੀਤੀ। ਪ੍ਰਧਾਨ ਮੰਤਰੀ ਨੇ ‘ਵਸੁਧੈਵ ਕੁਟੁੰਬਕਮ’ ਦੀ ਪਰੰਪਰਾ ਦਾ ਵਿਸਤਾਰ ਕਰਨ ਅਤੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਮੰਤਰ ਨੂੰ ਅਧਿਆਤਮਿਕ ਵਚਨ ਵਜੋਂ ਪ੍ਰਚਾਰਨ ਲਈ ਆਚਾਰੀਆ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਸ਼ਵੇਤੰਬਰਾ ਤੇਰਾਪੰਥ ਨਾਲ ਆਪਣੀ ਲੰਬੀ ਸਾਂਝ ਨੂੰ ਵੀ ਯਾਦ ਕੀਤਾ ਅਤੇ ਉਨ੍ਹਾਂ ਦੇ ਪਿਛਲੇ ਕਥਨ ਨੂੰ ਵੀ ਯਾਦ ਕੀਤਾ ਕਿ “ਯੇ ਤੇਰਾ ਪੰਥ ਹੈ, ਇਹ ਮੇਰਾ ਪੰਥ ਹੈ’ (‘ये तेरा पंथ है, ये मेरा पंथ है’) – ਇਹ ਤੇਰਾਪੰਥ ਮੇਰਾ ਮਾਰਗ ਹੈ।

ਪ੍ਰਧਾਨ ਮੰਤਰੀ ਨੇ 2014 ਵਿੱਚ ਲਾਲ ਕਿਲੇ ਤੋਂ ਰਵਾਨਾ ਕੀਤੀ ਗਈ ‘ਪਦਯਾਤਰਾ’ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਅਤੇ ਇਸ ਇਤਫ਼ਾਕ ਨੂੰ ਨੋਟ ਕੀਤਾ ਕਿ ਉਨ੍ਹਾਂ ਨੇ ਖੁਦ ਵੀ ਉਸੇ ਵਰ੍ਹੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਆਪਣੀ ਨਵੀਂ ਯਾਤਰਾ ਸ਼ੁਰੂ ਕੀਤੀ ਅਤੇ ਲੋਕ ਸੇਵਾ ਅਤੇ ਲੋਕ ਭਲਾਈ ਦੀ ਯਾਤਰਾ ਸ਼ੁਰੂ ਕੀਤੀ। ਸ਼੍ਰੀ ਮੋਦੀ ਨੇ ਪਦਯਾਤਰਾ ਦੇ ਥੀਮ ਯਾਨੀ ਸਦਭਾਵਨਾ, ਨੈਤਿਕਤਾ ਅਤੇ ਨਸ਼ਾ ਮੁਕਤੀ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਵਾਸਤਵਿਕ ਸਵੈ-ਬੋਧ ਕਿਸੇ ਵੀ ਕਿਸਮ ਦੇ ਨਸ਼ੇ ਦੀ ਅਣਹੋਂਦ ਵਿੱਚ ਹੀ ਸੰਭਵ ਹੈ। ਨਸ਼ੇ ਤੋਂ ਮੁਕਤੀ ਬ੍ਰਹਿਮੰਡ ਵਿੱਚ ਆਪਣੇ ਆਪ ਨੂੰ ਅਭੇਦ ਕਰਨ ਵੱਲ ਲੈ ਜਾਂਦੀ ਹੈ ਅਤੇ ਸਭ ਦੀ ਭਲਾਈ ਹੁੰਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਦੌਰਾਨ ਦੇਸ਼ ਆਪਣੇ-ਆਪ ਤੋਂ ਪਰੇ ਹੋ ਕੇ ਸਮਾਜ ਅਤੇ ਰਾਸ਼ਟਰ ਪ੍ਰਤੀ ਫਰਜ਼ ਨਿਭਾਉਣ ਦਾ ਸੱਦਾ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ’ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਪ੍ਰਵਿਰਤੀ ਕਦੇ ਵੀ ਸਰਕਾਰ ਦੁਆਰਾ ਸਭ ਕੁਝ ਕਰਨ ਦੀ ਨਹੀਂ ਰਹੀ ਹੈ ਅਤੇ ਇੱਥੇ ਸਰਕਾਰ, ਸਮਾਜ ਅਤੇ ਅਧਿਆਤਮਿਕ ਅਥਾਰਿਟੀ ਦੀ ਹਮੇਸ਼ਾ ਬਰਾਬਰ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਕਰਤੱਵ ਦੇ ਮਾਰਗ 'ਤੇ ਚਲਦਿਆਂ ਇਸ ਭਾਵਨਾ ਨੂੰ ਪ੍ਰਤਿਬਿੰਬਤ ਕਰ ਰਿਹਾ ਹੈ।

ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਅਧਿਆਤਮਿਕ ਲੀਡਰਾਂ ਨੂੰ ਬੇਨਤੀ ਕੀਤੀ ਕਿ ਉਹ ਦੇਸ਼ ਨੂੰ ਅੱਗੇ ਵਧਾਉਣ ਦੇ ਪ੍ਰਯਤਨਾਂ ਅਤੇ ਸੰਕਲਪਾਂ ਨੂੰ ਜਾਰੀ ਰੱਖਣ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • G.shankar Srivastav June 01, 2022

    G.shankar
  • Chowkidar Margang Tapo April 30, 2022

    jai jai jai jai jai jai jai jai jai shree ram
  • Vivek Kumar Gupta April 23, 2022

    जय जयश्रीराम
  • Vivek Kumar Gupta April 23, 2022

    नमो नमो.
  • Vivek Kumar Gupta April 23, 2022

    जयश्रीराम
  • Vivek Kumar Gupta April 23, 2022

    नमो नमो
  • Vivek Kumar Gupta April 23, 2022

    नमो
  • Chowkidar Margang Tapo April 19, 2022

    vande mataram Jai BJP...
  • ranjeet kumar April 14, 2022

    jay sri ram🎉🙏
  • Vigneshwar reddy Challa April 12, 2022

    jai modi ji sarkaar
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
India first country to launch a Traditional Knowledge Digital Library: WHO

Media Coverage

India first country to launch a Traditional Knowledge Digital Library: WHO
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 12 ਜੁਲਾਈ 2025
July 12, 2025

Citizens Appreciate PM Modi's Vision Transforming India's Heritage, Infrastructure, and Sustainability