ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲਕਸ਼ਦ੍ਵੀਪ ਦੇ ਅਗੱਤੀ ਹਵਾਈ ਅੱਡੇ ‘ਤੇ ਪਹੁੰਚਣ ਦੇ ਤੁਰੰਤ ਬਾਅਦ ਇੱਕ ਜਨਤਕ ਸਮਾਰੋਹ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਰਾਤ ਨੂੰ ਲਕਸ਼ਦ੍ਵੀਪ ਰੁਕਣਗੇ।
ਇਸ ਅਵਸਰ ‘ਤੇ, ਪ੍ਰਧਾਨ ਮੰਤਰੀ ਨੇ ਲਕਸ਼ਦ੍ਵੀਪ ਵਿੱਚ ਮੌਜੂਦ ਅਪਾਰ ਸੰਭਾਵਨਾਵਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਆਜ਼ਾਦੀ ਦੇ ਬਾਅਦ ਲਕਸ਼ਦ੍ਵੀਪ ਨੂੰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਜਹਾਜਰਾਨੀ ਦੇ ਇਸ ਖੇਤਰ ਦੀ ਜੀਵਨ ਰੇਖਾ ਹੋਣ ਦੇ ਬਾਵਜੂਦ ਬੰਦਰਗਾਹ ਦੇ ਕਮਜ਼ੋਰ ਬੁਨਿਆਦੀ ਢਾਂਚੇ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, ਇਹ ਸਿੱਖਿਆ, ਸਿਹਤ ਅਤੇ ਇੱਥੇ ਤੱਕ ਕਿ ਪੈਟਰੋਲ ਅਤੇ ਡੀਜ਼ਲ ‘ਤੇ ਵੀ ਲਾਗੂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰ ਨੇ ਇਸ ਦੇ ਵਿਕਾਸ ਦਾ ਜ਼ਿੰਮਾ ਸਹੀ ਢੰਗ ਨਾਲ ਉਠਾਇਆ ਹੈ। “ਸਾਡੀ ਸਰਕਾਰ ਇਨ੍ਹਾਂ ਸਾਰੀਆਂ ਚੁਣੌਤੀਆਂ ਨੂੰ ਦੂਰ ਕਰ ਰਹੀ ਹੈ।”
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਦੱਸਿਆ ਕਿ ਪਿਛਲੇ 10 ਵਰ੍ਹਿਆਂ ਦੇ ਦੌਰਾਨ ਅਗੱਤੀ ਵਿੱਚ ਅਨੇਕ ਵਿਕਾਸ ਪ੍ਰੋਜੈਕਟ ਪੂਰੇ ਕੀਤੇ ਗਏ ਅਤੇ ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਮਛੇਰਿਆਂ ਦੇ ਲਈ ਆਧੁਨਿਕ ਸੁਵਿਧਾਵਾਂ ਬਣਾਉਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਤਥ ਨੂੰ ਵੀ ਛੁਇਆ ਕਿ ਹੁਣ ਅਗੱਤੀ ਵਿੱਚ ਇੱਕ ਹਵਾਈ ਅੱਡੇ ਦੇ ਨਾਲ-ਨਾਲ ਇੱਕ ਬਰਫ ਪਲਾਂਟ ਵੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਸਮੁੰਦਰੀ ਖੁਰਾਕ ਨਿਰਯਾਤ ਅਤੇ ਸਮੁੰਦਰੀ ਖੁਰਾਕ ਪ੍ਰੋਸੈਸਿੰਗ ਨਾਲ ਜੁੜੇ ਖੇਤਰ ਦੇ ਲਈ ਨਵੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਉਨ੍ਹਾਂ ਨੇ ਲਕਸ਼ਦ੍ਵੀਪ ਤੋਂ ਟੂਨਾ ਮਛਲੀ (tuna fish) ਦੇ ਨਿਰਯਾਤ ਦੀ ਸ਼ੁਰੂਆਤ ਦਾ ਵੀ ਜ਼ਿਕਰ ਕੀਤਾ, ਜਿਸ ਨਾਲ ਲਕਸ਼ਦ੍ਵੀਪ ਦੇ ਮਛੇਰਿਆਂ ਦੀ ਆਮਦਨ ਵਿੱਚ ਵਾਧੇ ਦਾ ਮਾਰਗ ਵੀ ਪੱਧਰਾ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਵਰਤਮਾਨ ਵਿਕਾਸ ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋਏ ਲਕਸ਼ਦ੍ਵੀਪ ਦੀ ਬਿਜਲੀ ਅਤੇ ਹੋਰ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸੋਲਰ ਪਲਾਂਟ ਅਤੇ ਐਵੀਏਸ਼ਨ ਫਿਊਲ ਡਿਪੋ ਦੇ ਉਦਘਾਟਨ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਅਗੱਤੀ ਦ੍ਵੀਪ ਦੇ ਸਾਰੇ ਘਰਾਂ ਵਿੱਚ ਨਲ (ਟੂਟੀ) ਦੇ ਪਾਣੀ ਦੇ ਕਨੈਕਸ਼ਨ ਦੀ ਪਰਿਪੂਰਨਤਾ ਬਾਰੇ ਜਾਣਕਾਰੀ ਦਿੱਤੀ ਅਤੇ ਗ਼ਰੀਬਾਂ ਦੇ ਲਈ ਘਰ, ਸ਼ੌਚਾਲਯ, ਬਿਜਲੀ ਅਤੇ ਰਸੋਈ ਗੈਸ ਸੁਨਿਸ਼ਚਿਤ ਕਰਨ ਦੇ ਸਰਕਾਰ ਦੇ ਪ੍ਰਯਤਨਾਂ ਨੂੰ ਦੋਹਰਾਇਆ। ਸ਼੍ਰੀ ਮੋਦੀ ਨੇ ਲਕਸ਼ਦ੍ਵੀਪ ਦੇ ਲੋਕਾਂ ਦੇ ਲਈ ਹੋਰ ਵੱਧ ਵਿਕਾਸ ਪ੍ਰੋਜੈਕਟਾਂ ਦੇ ਲਈ ਕਾਵਾਰੱਟੀ ਵਿੱਚ ਕੱਲ੍ਹ ਹੋਣ ਵਾਲੇ ਪ੍ਰੋਗਰਾਮ ਦਾ ਜ਼ਿਕਰ ਕਰਦੇ ਹੋਏ ਆਪਣੇ ਭਾਸ਼ਣ ਦਾ ਸਮਾਪਨ ਕਰਦੇ ਹੋਏ ਕਿਹਾ, “ਸਰਕਾਰ ਅਗੱਟੀ ਸਹਿਤ ਪੂਰੇ ਲਕਸ਼ਦ੍ਵੀਪ ਦੇ ਵਿਕਾਸ ਦੇ ਲਈ ਪੂਰੀ ਪ੍ਰਤੀਬੱਧਤਾ ਦੇ ਨਾਲ ਕੰਮ ਕਰ ਰਹੀ ਹੈ।”
ਪਿਛੋਕੜ
ਲਕਸ਼ਦ੍ਵੀਪ ਦੀ ਆਪਣੀ ਯਾਤਰਾ ਵਿੱਚ ਪ੍ਰਧਾਨ ਮੰਤਰੀ 1150 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਇੱਕ ਪਰਿਵਰਤਨਕਾਰੀ ਕਦਮ ਵਿੱਚ, ਪ੍ਰਧਾਨ ਮੰਤਰੀ ਨੇ ਕੋਚਿ-ਲਕਸ਼ਦ੍ਵੀਪ ਸਮੂਹ ਸਬਮਰੀਨ ਔਪਟੀਕਲ ਫਾਈਬਰ ਕਨੈਕਸ਼ਨ (ਕੇਐੱਲਆਈ-ਐੱਸਓਐੱਫਸੀ) ਪ੍ਰੋਜੈਕਟ ਦੀ ਸ਼ੁਰੂਆਤ ਕਰਕੇ ਲਕਸ਼ਦ੍ਵੀਪ ਦ੍ਵੀਪ ਵਿੱਚ ਇੰਟਰਨੈੱਟ ਦੀ ਹੌਲੀ ਗਤੀ ਦੀ ਚੁਣੌਤੀ ਨਾਲ ਨਿਪਟਣ ਦਾ ਸੰਕਲਪ ਲਿਆ ਸੀ ਅਤੇ ਅਗਸਤ 2020 ਵਿੱਚ ਸੁਤੰਤਰਾ ਦਿਵਸ ਦੇ ਭਾਸ਼ਣ ਵਿੱਚ ਲਾਲ ਕਿਲੇ ਤੋਂ ਇਸ ਦਾ ਐਲਾਨ ਕੀਤਾ ਸੀ। ਇਹ ਪ੍ਰੋਜੈਕਟ ਹੁਣ ਪੂਰੇ ਹੋ ਚੁੱਕੇ ਹਨ ਅਤੇ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਕਰਨਗੇ। ਇਸ ਨਾਲ ਇੰਟਰਨੈੱਟ ਸਪੀਡ ਵਿੱਚ 100 ਗੁਣਾ ਤੋਂ ਜ਼ਿਆਦਾ (1.7 ਜੀਬੀਪੀਐੱਸ ਤੋਂ 200 ਜੀਬੀਪੀਐੱਸ ਤੱਕ) ਦਾ ਵਾਧਾ ਹੋਵੇਗਾ। ਆਜ਼ਾਦੀ ਦੇ ਬਾਅਦ ਪਹਿਲੀ ਵਾਰ ਲਕਸ਼ਦ੍ਵੀਪ ਨੂੰ ਸਬਮਰੀਨ ਔਪਟਿਕ ਫਾਈਬਰ ਕੇਬਲ ਨਾਲ ਜੋੜਿਆ ਜਾਵੇਗਾ। ਸਮਰਪਿਤ ਸਬਮਰੀਨ ਓਐੱਫਸੀ ਲਕਸ਼ਦ੍ਵੀਪ ਦ੍ਵੀਪਾਂ ਵਿੱਚ ਸੰਚਾਰ ਬੁਨਿਆਦੀ ਢਾਂਚੇ ਵਿੱਚ ਇੱਕ ਆਦਰਸ਼ ਬਦਲਾਅ ਸੁਨਿਸ਼ਚਿਤ ਕਰੇਗੀ, ਜਿਸ ਨਾਲ ਤੇਜ਼ ਅਤੇ ਅਧਿਕ ਭਰੋਸੇਯੋਗ ਇੰਟਰਨੈੱਟ ਸੇਵਾਵਾਂ, ਟੈਲੀਮੈਡੀਸਿਨ, ਈ-ਗਵਰਨੈਂਸ, ਸਿੱਖਿਅਕ ਪਹਿਲ, ਡਿਜੀਟਲ ਬੈਂਕਿੰਗ, ਡਿਜੀਟਲ ਮੁਦਰਾ ਉਪਯੋਗ, ਡਿਜੀਟਲ ਸਾਖਰਤਾ ਆਦਿ ਸਮਰੱਥ ਹੋਵੇਗੀ।
ਪ੍ਰਧਾਨ ਮੰਤਰੀ ਕਦਮਤ ਵਿੱਚ ਲੋਅ ਟੈਂਪਰੇਚਰ ਥਰਮਲ ਡਿਸੇਲਿਨੇਸ਼ਨ (ਐੱਲਟੀਟੀਡੀ) ਪਲਾਂਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਨਾਲ ਪ੍ਰਤੀਦਿਨ 1.5 ਲੱਖ ਲੀਟਰ ਸਵੱਛ ਪੇਅਜਲ ਦਾ ਉਤਪਾਦਨ ਹੋਵੇਗਾ। ਪ੍ਰਧਾਨ ਮੰਤਰੀ ਅਗੱਤੀ ਅਤੇ ਮਿਨਿਕੌਯ ਦ੍ਵੀਪਾਂ ਦੇ ਸਾਰੇ ਪਰਿਵਾਰਾਂ ਦੇ ਲਈ ਚਾਲੂ ਘਰੇਲੂ ਨਲ ਕਨੈਕਸ਼ਨ (ਐੱਫਐੱਚਟੀਸੀ) ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਲਕਸ਼ਦ੍ਵੀਪ ਦੇ ਦ੍ਵੀਪਾਂ ਵਿੱਚ ਪੀਣ ਯੋਗ ਪਾਣੀ ਦੀ ਉਪਲਬਧਤਾ ਹਮੇਸ਼ਾ ਇੱਕ ਚੁਣੌਤੀ ਰਹੀ ਹੈ ਕਿਉਂਕਿ ਮੂੰਗਾ ਦ੍ਵੀਪ ਹੋਣ ਦੇ ਕਾਰਨ ਇੱਥੇ ਭੂਜਲ ਦੀ ਉਪਲਬਧਤਾ ਬਹੁਤ ਸੀਮਤ ਹੈ। ਇਹ ਪੇਅਜਲ ਪ੍ਰੋਜੈਕਟ ਦ੍ਵੀਪਾਂ ਦੀ ਟੂਰਿਜ਼ਮ ਸਮਰੱਥਾ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦ ਕਰੇਗੀ, ਜਿਸ ਨਾਲ ਸਥਾਨਕ ਰੋਜ਼ਗਾਰ ਦੇ ਅਵਸਰ ਵਧਣਗੇ।
ਰਾਸ਼ਟਰ ਨੂੰ ਸਮਰਪਿਤ ਹੋਰ ਪ੍ਰੋਜੈਕਟਾਂ ਵਿੱਚ ਕਾਵਾਰੱਤੀ ਵਿੱਚ ਸੋਲਰ ਪਾਵਰ ਪਲਾਂਟ ਸ਼ਾਮਲ ਹੈ, ਜੋ ਲਕਸ਼ਦ੍ਵੀਪ ਦਾ ਪਹਿਲਾ ਬੈਟਰੀ-ਸਮਰਥਿਤ ਸੋਲਰ ਊਰਜਾ ਪ੍ਰੋਜੈਕਟ ਹੈ। ਇਸ ਨਾਲ ਡੀਜ਼ਲ ਅਧਾਰਿਤ ਬਿਜਲੀ ਉਤਪਾਦਨ ਪਲਾਂਟ ਅਤੇ ਕਾਵਾਰੱਤੀ ਵਿੱਚ ਇੰਡੀਆ ਰਿਜ਼ਰਵ ਬਟਾਲੀਅਨ (ਆਈਆਰਬੀਐੱਨ) ਕੰਪਲੈਕਸ ਵਿੱਚ ਨਵੇਂ ਪ੍ਰਸ਼ਾਸਨਿਕ ਬਲੌਕ ਅਤੇ 80 ਪੁਰਸ਼ ਬੈਰਕ ‘ਤੇ ਨਿਰਭਰਤਾ ਘੱਟ ਕਰਨ ਵਿੱਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਕਲਪੇਨੀ ਵਿੱਚ ਪ੍ਰਾਥਮਿਕ ਸਿਹਤ ਦੇਖਭਾਲ ਸੁਵਿਧਾ ਦੇ ਨਵੀਨੀਕਰਨ ਅਤੇ ਪੰਜ ਦ੍ਵੀਪਾਂ-ਐਂਡ੍ਰੋਥ, ਚੇਟਲਾਟ, ਕਦਮਤ, ਅਗੱਤੀ ਅਤੇ ਮਿਨੀਕੌਯ ਵਿੱਚ ਪੰਜ ਮਾਡਲ ਆਂਗਨਵਾੜੀ ਕੇਂਦਰਾਂ (ਨੰਦ ਘਰ) ਦੇ ਨਿਰਮਾਣ ਦਾ ਨੀਂਹ ਪੱਥਰ ਰੱਖਣਗੇ।
Furthering development of Lakshadweep. pic.twitter.com/1ewwVAwWjr
— PMO India (@PMOIndia) January 2, 2024
The Government of India is committed for the development of Lakshadweep. pic.twitter.com/OigU87M2Tn
— PMO India (@PMOIndia) January 2, 2024