"ਗੁਰੂਕੁਲ ਨੇ ਵਿੱਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਦੇ ਮਨਾਂ ਅਤੇ ਦਿਲਾਂ ਨੂੰ ਚੰਗੇ ਵਿਚਾਰਾਂ ਅਤੇ ਕਦਰਾਂ-ਕੀਮਤਾਂ ਨਾਲ ਵਿਕਸਿਤ ਕੀਤਾ ਹੈ"
“ਸੱਚੇ ਗਿਆਨ ਨੂੰ ਫੈਲਾਉਣਾ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਕੰਮ ਹੈ। ਭਾਰਤ ਇਸ ਪ੍ਰੋਜੈਕਟ ਲਈ ਸਮਰਪਿਤ ਹੈ”
"ਰੂਹਾਨੀਅਤ ਦੇ ਖੇਤਰ ਵਿੱਚ ਸਮਰਪਿਤ ਵਿੱਦਿਆਰਥੀਆਂ ਤੋਂ ਲੈ ਕੇ ਇਸਰੋ ਅਤੇ ਬੀਏਆਰਸੀ ਵਿੱਚ ਵਿਗਿਆਨੀਆਂ ਤੱਕ, ਗੁਰੂਕੁਲ ਦੀ ਪਰੰਪਰਾ ਨੇ ਦੇਸ਼ ਦੇ ਹਰ ਖੇਤਰ ਦਾ ਪੋਸ਼ਣ ਕੀਤਾ ਹੈ"
"ਖੋਜ ਅਤੇ ਰਿਸਰਚ ਭਾਰਤੀ ਜੀਵਨ ਸ਼ੈਲੀ ਦਾ ਅਭਿੰਨ ਅੰਗ ਰਹੇ ਹਨ"
"ਸਾਡੇ ਗੁਰੂਕੁਲਾਂ ਨੇ ਵਿਗਿਆਨ, ਅਧਿਆਤਮਿਕਤਾ ਅਤੇ ਲਿੰਗ ਸਮਾਨਤਾ ਬਾਰੇ ਮਾਨਵਤਾ ਦਾ ਮਾਰਗਦਰਸ਼ਨ ਕੀਤਾ"
"ਦੇਸ਼ ਵਿੱਚ ਸਿੱਖਿਆ ਦੇ ਬੁਨਿਆਦੀ ਢਾਂਚੇ ਦੇ ਵਿਸਤਾਰ ਵਿੱਚ ਬੇਮਿਸਾਲ ਕੰਮ ਹੋ ਰਿਹਾ ਹੈ"

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸ਼੍ਰੀ ਸਵਾਮੀਨਾਰਾਇਣ  ਗੁਰੂਕੁਲ ਰਾਜਕੋਟ ਸੰਸਥਾਨ ਦੇ 75ਵੇਂ ਅਮ੍ਰਿਤ ਮਹੋਤਸਵ ਨੂੰ ਸੰਬੋਧਨ ਕੀਤਾ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸ਼੍ਰੀ ਸਵਾਮੀਨਾਰਾਇਣ ਗੁਰੂਕੁਲ ਰਾਜਕੋਟ ਸੰਸਥਾਨ ਦੇ 75 ਵਰ੍ਹੇ ਪੂਰੇ ਹੋਣ 'ਤੇ ਇਸ ਸੰਸਥਾ ਨਾਲ ਜੁੜੇ ਸਭਨਾਂ ਨੂੰ ਵਧਾਈਆਂ ਦਿੱਤੀਆਂ ਅਤੇ ਸ਼ਾਸਤਰੀ ਜੀ ਮਹਾਰਾਜ ਸ਼੍ਰੀ ਧਰਮਜੀਵਨਦਾਸ ਜੀ ਸਵਾਮੀ ਦੇ ਇਸ ਯਾਤਰਾ ਵਿੱਚ ਕੀਤੇ ਗਏ ਸ਼ਾਨਦਾਰ ਪ੍ਰਯਤਨਾਂ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਫ਼ ਭਗਵਾਨ ਸ਼੍ਰੀ ਸਵਾਮੀ ਨਾਰਾਇਣ ਦੇ ਨਾਮ ਨੂੰ ਯਾਦ ਕਰਨ ਨਾਲ ਹੀ ਵਿਅਕਤੀ ਨਵੀਂ ਚੇਤਨਾ ਦਾ ਅਨੁਭਵ ਕਰ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਅੰਮ੍ਰਿਤ ਕਾਲ ਦੇ ਸਮੇਂ ਵਿੱਚ ਹੋਣ ਵਾਲੇ ਸ਼ੁਭ ਸਮਾਗਮ ਦੇ ਸੰਜੋਗ ਨੂੰ ਨੋਟ ਕੀਤਾ।  ਪ੍ਰਧਾਨ ਮੰਤਰੀ ਨੇ ਇਸ ਨੂੰ ਇੱਕ ਖੁਸ਼ੀ ਦਾ ਮੌਕਾ ਦੱਸਿਆ ਕਿਉਂਕਿ ਪੂਰੇ ਇਤਿਹਾਸ ਵਿੱਚ ਅਜਿਹੇ ਇਤਫ਼ਾਕ ਨਾਲ ਭਾਰਤੀ ਪਰੰਪਰਾ ਨੂੰ ਊਰਜਾ ਮਿਲਦੀ ਰਹੀ ਹੈ। ਪ੍ਰਧਾਨ ਮੰਤਰੀ ਨੇ ਇਤਿਹਾਸ ਵਿੱਚ ਇਨ੍ਹਾਂ ਸੰਗਮਾਂ ਯਾਨੀ ਕਰਤੱਵ ਅਤੇ ਮਿਹਨਤ, ਸੱਭਿਆਚਾਰ ਅਤੇ ਸਮਰਪਣ, ਅਧਿਆਤਮਿਕਤਾ ਅਤੇ ਆਧੁਨਿਕਤਾ ਦੇ ਸੰਗਮ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਸਿੱਖਿਆ ਅਤੇ ਆਜ਼ਾਦੀ ਦੇ ਤੁਰੰਤ ਬਾਅਦ ਪ੍ਰਾਚੀਨ ਭਾਰਤੀ ਸਿੱਖਿਆ ਪ੍ਰਣਾਲੀ ਦੀ ਸ਼ਾਨ ਨੂੰ ਪੁਨਰ ਸੁਰਜੀਤ ਕਰਨ ਦੇ ਕਰਤਵ ਦੀ ਅਣਦੇਖੀ 'ਤੇ ਦੁਖ ਪ੍ਰਗਟਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਪਹਿਲਾਂ ਦੀਆਂ ਸਰਕਾਰਾਂ ਕਮਜ਼ੋਰ ਪੈ ਜਾਂਦੀਆਂ ਸਨ, ਉੱਥੇ ਦੇਸ਼ ਦੇ ਸੰਤਾਂ ਅਤੇ ਆਚਾਰੀਆਂ ਨੇ ਚੁਣੌਤੀ ਨੂੰ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਸਵਾਮੀਨਾਰਾਇਣ ਗੁਰੂਕੁਲ ਇਸ ‘ਸੁਯੋਗ’ ਦਾ ਜਿਉਂਦਾ ਜਾਗਦਾ ਉਦਾਹਰਣ ਹੈ। ਇਹ ਸੰਸਥਾਨ ਸੁਤੰਤਰਤਾ ਅੰਦੋਲਨ ਦੇ ਆਦਰਸ਼ਾਂ ਦੀ ਨੀਂਹ 'ਤੇ ਵਿਕਸਿਤ ਹੋਇਆ ਸੀ।

ਪ੍ਰਧਾਨ ਮੰਤਰੀ ਨੇ ਕਿਹਾ, “ਸੱਚੇ ਗਿਆਨ ਦਾ ਪ੍ਰਸਾਰ ਕਰਨਾ ਸਭ ਤੋਂ ਮਹੱਤਵਪੂਰਨ ਕੰਮ ਹੈ, ਅਤੇ ਇਹ ਦੁਨੀਆ ਵਿੱਚ ਗਿਆਨ ਅਤੇ ਸਿੱਖਿਆ ਪ੍ਰਤੀ ਭਾਰਤ ਦੀ ਸਮਰਪਣ ਭਾਵਨਾ ਰਹੀ ਹੈ ਜਿਸ ਨੇ ਭਾਰਤੀ ਸਭਿਅਤਾ ਦੀਆਂ ਜੜ੍ਹਾਂ ਸਥਾਪਿਤ ਕੀਤੀਆਂ ਹਨ।” ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਵੇਂ ਗੁਰੂਕੁਲ ਵਿੱਦਿਆ ਪ੍ਰਤਿਸ਼ਠਾਨਮ ਰਾਜਕੋਟ ਵਿੱਚ ਸਿਰਫ਼ ਸੱਤ ਵਿੱਦਿਆਰਥੀਆਂ ਨਾਲ ਸ਼ੁਰੂ ਹੋਇਆ ਸੀ, ਪਰ ਅੱਜ ਇਸ ਦੀਆਂ ਦੁਨੀਆ ਭਰ ਵਿੱਚ ਚਾਲੀ ਸ਼ਾਖਾਵਾਂ ਹਨ ਜੋ ਦੁਨੀਆ ਭਰ ਦੇ ਹਜ਼ਾਰਾਂ ਵਿੱਦਿਆਰਥੀਆਂ ਨੂੰ ਆਕਰਸ਼ਿਤ ਕਰਦੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਪਿਛਲੇ 75 ਵਰ੍ਹਿਆਂ ਵਿੱਚ ਗੁਰੂਕੁਲ ਨੇ ਵਿੱਦਿਆਰਥੀਆਂ ਦੇ ਮਨਾਂ ਅਤੇ ਦਿਲਾਂ ਨੂੰ ਚੰਗੇ ਵਿਚਾਰਾਂ ਅਤੇ ਸੰਸਕਾਰਾਂ ਨਾਲ ਵਿਕਸਿਤ ਕੀਤਾ ਹੈ, ਤਾਂ ਜੋ ਉਨ੍ਹਾਂ ਦਾ ਸਰਬਪੱਖੀ ਵਿਕਾਸ ਹੋ ਸਕੇ। ਉਨ੍ਹਾਂ ਨੇ ਕਿਹਾ "ਅਧਿਆਤਮਿਕਤਾ ਦੇ ਖੇਤਰ ਵਿੱਚ ਸਮਰਪਿਤ ਵਿੱਦਿਆਰਥੀਆਂ ਤੋਂ ਲੈ ਕੇ ਇਸਰੋ ਅਤੇ ਬੀਏਆਰਸੀ ਵਿੱਚ ਵਿਗਿਆਨੀਆਂ ਤੱਕ, ਗੁਰੂਕੁਲ ਦੀ ਪਰੰਪਰਾ ਨੇ ਦੇਸ਼ ਦੇ ਹਰ ਖੇਤਰ ਨੂੰ ਪੋਸ਼ਣ ਦਿੱਤਾ ਹੈ।”  ਪ੍ਰਧਾਨ ਮੰਤਰੀ ਨੇ ਗੁਰੂਕੁਲ ਦੇ ਵਿਵਹਾਰ ਨੂੰ ਉਜਾਗਰ ਕੀਤਾ ਜਿੱਥੇ ਗਰੀਬ ਵਿੱਦਿਆਰਥੀਆਂ ਤੋਂ ਸਿਰਫ਼ ਇੱਕ ਰੁਪਏ ਦੀ ਫੀਸ ਲਈ ਜਾਂਦੀ ਹੈ, ਜਿਸ ਨਾਲ ਉਨ੍ਹਾਂ ਲਈ ਸਿੱਖਿਆ ਪ੍ਰਾਪਤ ਕਰਨਾ ਅਸਾਨ ਹੋ ਜਾਂਦਾ ਹੈ।

ਗਿਆਨ ਨੂੰ ਜੀਵਨ ਦੀ ਸਭ ਤੋਂ ਉੱਚੀ ਖੋਜ ਮੰਨਣ ਦੀ ਭਾਰਤੀ ਪਰੰਪਰਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਦੁਨੀਆ ਦੇ ਹੋਰ ਹਿੱਸਿਆਂ ਦੀ ਪਹਿਚਾਣ ਉਨ੍ਹਾਂ ਦੇ ਸ਼ਾਸਕ ਰਾਜਵੰਸ਼ਾਂ ਨਾਲ ਹੋਈ ਤਾਂ ਭਾਰਤੀ ਪਹਿਚਾਣ ਗੁਰੂਕੁਲਾਂ ਨਾਲ ਜੁੜ ਗਈ। ਉਨ੍ਹਾਂ ਨੇ ਅੱਗੇ ਕਿਹਾ "ਸਾਡੇ ਗੁਰੂਕੁਲ ਸਦੀਆਂ ਤੋਂ ਬਰਾਬਰੀ, ਸਮਾਨਤਾ, ਦੇਖਭਾਲ਼ ਅਤੇ ਸੇਵਾ ਦੀ ਭਾਵਨਾ ਨੂੰ ਦਰਸਾਉਂਦੇ ਆ ਰਹੇ ਹਨ।” ਉਨ੍ਹਾਂ ਨੇ ਨਾਲੰਦਾ ਅਤੇ ਟੈਕਸਲਾ (ਤਕਸ਼ਿਲਾ) ਨੂੰ ਭਾਰਤ ਦੀ ਪ੍ਰਾਚੀਨ ਸ਼ਾਨ ਦੇ ਸਮਾਨਾਰਥੀ ਵਜੋਂ ਯਾਦ ਕੀਤਾ। ਉਨ੍ਹਾਂ ਨੇ ਅੱਗੇ ਕਿਹਾ “ਡਿਸਕਵਰੀ ਅਤੇ ਰਿਸਰਚ ਭਾਰਤੀ ਜੀਵਨ ਸ਼ੈਲੀ ਦਾ ਅਭਿੰਨ ਅੰਗ ਸਨ। ਸਵੈ-ਖੋਜ ਤੋਂ ਬ੍ਰਹਮਤਾ ਤੱਕ, ਆਯੁਰਵੇਦ ਤੋਂ ਅਧਿਆਤਮ ਤੱਕ, ਸਮਾਜਿਕ ਵਿਗਿਆਨ ਤੋਂ ਸੌਰ ਵਿਗਿਆਨ ਤੱਕ, ਗਣਿਤ ਤੋਂ ਧਾਤੂ ਵਿਗਿਆਨ ਤੱਕ ਅਤੇ ਜ਼ੀਰੋ ਤੋਂ ਅਨੰਤਤਾ ਤੱਕ, ਹਰ ਖੇਤਰ ਵਿੱਚ ਖੋਜ ਅਤੇ ਨਵੇਂ ਸਿੱਟੇ ਕੱਢੇ ਗਏ ਸਨ।“ ਉਸ ਹਨੇਰੇ ਯੁਗ ਵਿੱਚ ਭਾਰਤ ਨੇ ਮਾਨਵਤਾ ਨੂੰ ਰੌਸ਼ਨੀ ਦੀਆਂ ਕਿਰਨਾਂ ਦਿੱਤੀਆਂ ਜਿਨ੍ਹਾਂ ਨੇ ਆਧੁਨਿਕ ਵਿਗਿਆਨ ਦੀ ਦੁਨੀਆ ਦੀ ਯਾਤਰਾ ਲਈ ਰਾਹ ਪੱਧਰਾ ਕੀਤਾ।” ਪ੍ਰਧਾਨ ਮੰਤਰੀ ਨੇ ਭਾਰਤੀ ਪ੍ਰਾਚੀਨ ਗੁਰੂਕੁਲ ਪ੍ਰਣਾਲੀ ਦੀ ਲਿੰਗ ਸਮਾਨਤਾ ਅਤੇ ਸੰਵੇਦਨਸ਼ੀਲਤਾ ਨੂੰ ਵੀ ਉਜਾਗਰ ਕੀਤਾ ਅਤੇ 'ਕੰਨਿਆ ਗੁਰੂਕੁਲ' ਸ਼ੁਰੂ ਕਰਨ ਲਈ ਸਵਾਮੀਨਾਰਾਇਣ ਗੁਰੂਕੁਲ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਭਾਰਤ ਦੇ ਉੱਜਵਲ ਭਵਿੱਖ ਨੂੰ ਢਾਲਣ ਵਿੱਚ ਸਿੱਖਿਆ ਪ੍ਰਣਾਲੀ ਅਤੇ ਵਿੱਦਿਅਕ ਸੰਸਥਾਵਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਦੇਸ਼ 'ਆਜ਼ਾਦੀ ਕਾ ਅੰਮ੍ਰਿਤ ਕਾਲ' ਵਿੱਚ ਹਰ ਪੱਧਰ 'ਤੇ ਦੇਸ਼ ਵਿੱਚ ਸਿੱਖਿਆ ਦੇ ਬੁਨਿਆਦੀ ਢਾਂਚੇ ਅਤੇ ਨੀਤੀਆਂ ਨੂੰ ਵਿਕਸਿਤ ਕਰਨ ਲਈ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਵਿੱਚ ਆਈਆਈਟੀ, ਆਈਆਈਆਈਟੀ, ਆਈਆਈਐੱਮ ਅਤੇ ਏਆਈਐੱਮਐੱਸ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ ਅਤੇ ਮੈਡੀਕਲ ਕਾਲਜਾਂ ਦੀ ਸੰਖਿਆ ਵਿੱਚ 2014 ਤੋਂ ਪਹਿਲਾਂ ਦੇ ਸਮੇਂ ਦੇ ਮੁਕਾਬਲੇ 65 ਫੀਸਦੀ ਦਾ ਵਾਧਾ ਹੋਇਆ ਹੈ। ਨਵੀਂ ਵਿੱਦਿਅਕ ਨੀਤੀ ਦੇ ਨਾਲ, ਦੇਸ਼ ਇੱਕ ਵਿੱਦਿਅਕ ਪ੍ਰਣਾਲੀ ਤਿਆਰ ਕਰ ਰਿਹਾ ਹੈ ਜੋ ਭਵਿੱਖਮੁਖੀ ਹੈ। ਨਤੀਜੇ ਵਜੋਂ, ਨਵੀਆਂ ਪੀੜ੍ਹੀਆਂ ਜੋ ਨਵੀਂ ਪ੍ਰਣਾਲੀ ਵਿਚ ਆਪਣੀ ਸਿੱਖਿਆ ਪ੍ਰਾਪਤ ਕਰਨਗੀਆਂ, ਉਹ ਦੇਸ਼ ਦੇ ਆਦਰਸ਼ ਨਾਗਰਿਕ ਬਣਨਗੀਆਂ।

ਪ੍ਰਧਾਨ ਮੰਤਰੀ ਨੇ ਅਗਲੇ 25 ਵਰ੍ਹਿਆਂ ਦੀ ਯਾਤਰਾ ਵਿੱਚ ਸੰਤਾਂ ਦੇ ਮਹੱਤਵ ਉੱਤੇ ਜ਼ੋਰ ਦਿੱਤਾ।  ਉਨ੍ਹਾਂ ਨੇ ਕਿਹਾ “ਅੱਜ ਭਾਰਤ ਦੇ ਸੰਕਲਪ ਨਵੇਂ ਹਨ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਦੀਆਂ ਕੋਸ਼ਿਸ਼ਾਂ ਵੀ ਨਵੀਆਂ ਹਨ। ਅੱਜ ਦੇਸ਼ ਡਿਜੀਟਲ ਇੰਡੀਆ, ਆਤਮਨਿਰਭਰ ਭਾਰਤ, ਵੋਕਲ ਫੌਰ ਲੋਕਲ, ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਅਤੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਵਿਜ਼ਨ ਨਾਲ ਅੱਗੇ ਵਧ ਰਿਹਾ ਹੈ।

ਉਨ੍ਹਾਂ ਨੇ ਕਿਹਾ 'ਸਮਾਜਿਕ ਪਰਿਵਰਤਨ ਅਤੇ ਸਮਾਜਿਕ ਸੁਧਾਰ ਦੇ ਇਨ੍ਹਾਂ ਪ੍ਰੋਜੈਕਟਾਂ ਵਿੱਚ ਸਬਕਾ ਪ੍ਰਯਾਸ (ਹਰ ਕਿਸੇ ਦੀ ਕੋਸ਼ਿਸ਼) ਕਰੋੜਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਤ ਕਰੇਗੀ। ਪ੍ਰਧਾਨ ਮੰਤਰੀ ਨੇ ਗੁਰੂਕੁਲ ਦੇ ਵਿੱਦਿਆਰਥੀਆਂ ਨੂੰ ਘੱਟੋ-ਘੱਟ 15 ਦਿਨਾਂ ਲਈ ਉੱਤਰ-ਪੂਰਬੀ ਭਾਰਤ ਦੀ ਯਾਤਰਾ ਕਰਨ ਅਤੇ ਦੇਸ਼ ਨੂੰ ਹੋਰ ਮਜ਼ਬੂਤ ​​ਕਰਨ ਲਈ ਲੋਕਾਂ ਨਾਲ ਜੁੜਨ ਦੀ ਵੀ ਤਾਕੀਦ ਕੀਤੀ। ਉਨ੍ਹਾਂ ਬੇਟੀ ਬਚਾਓ ਅਤੇ ਵਾਤਾਵਰਣ ਸੁਰੱਖਿਆ ਜਿਹੇ ਵਿਸ਼ਿਆਂ ਦਾ ਵੀ ਜ਼ਿਕਰ ਕੀਤਾ ਅਤੇ ਲੋਕਾਂ ਨੂੰ ਏਕ ਭਾਰਤ ਸ਼੍ਰੇਸ਼ਠ ਭਾਰਤ ਨੂੰ ਮਜ਼ਬੂਤ ​​ਕਰਨ ਲਈ ਇਕੱਠੇ ਹੋਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਮਾਪਤੀ ਕੀਤੀ "ਮੈਨੂੰ ਯਕੀਨ ਹੈ ਕਿ ਸਵਾਮੀਨਾਰਾਇਣ ਗੁਰੂਕੁਲ ਵਿੱਦਿਆ ਪ੍ਰਤਿਸ਼ਠਾਨਮ ਜਿਹੀਆਂ ਸੰਸਥਾਵਾਂ ਭਾਰਤ ਦੇ ਸੰਕਲਪਾਂ ਦੀ ਇਸ ਯਾਤਰਾ ਨੂੰ ਤਾਕਤ ਦਿੰਦੀਆਂ ਰਹਿਣਗੀਆਂ।”

ਪਿਛੋਕੜ

ਸ਼੍ਰੀ ਸਵਾਮੀਨਾਰਾਇਣ ਗੁਰੂਕੁਲ ਰਾਜਕੋਟ ਸੰਸਥਾਨ ਦੀ ਸਥਾਪਨਾ 1948 ਵਿੱਚ ਰਾਜਕੋਟ ਵਿੱਚ ਗੁਰੂਦੇਵ ਸ਼ਾਸਤਰੀ ਜੀ ਮਹਾਰਾਜ ਸ਼੍ਰੀ ਧਰਮਜੀਵਨਦਾਸ ਜੀ ਸਵਾਮੀ ਦੁਆਰਾ ਕੀਤੀ ਗਈ ਸੀ। ਸੰਸਥਾਨ ਨੇ ਵਿਸਤਾਰ ਕੀਤਾ ਹੈ ਅਤੇ ਵਰਤਮਾਨ ਵਿੱਚ ਦੁਨੀਆ ਭਰ ਵਿੱਚ ਇਸ ਦੀਆਂ 40 ਤੋਂ ਵੱਧ ਸ਼ਾਖਾਵਾਂ ਹਨ, ਜੋ 25,000 ਤੋਂ ਵੱਧ ਵਿੱਦਿਆਰਥੀਆਂ ਨੂੰ ਸਕੂਲ, ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਸਿੱਖਿਆ ਲਈ ਸੁਵਿਧਾਵਾਂ ਪ੍ਰਦਾਨ ਕਰ ਰਹੀਆਂ ਹਨ।

 

 

 

 

 

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage