“ਆਪਦਾ ਦੇ ਪ੍ਰਤੀ ਸਾਡੀ ਪ੍ਰਤੀਕਿਰਿਆ ਅਲਗ-ਥਲਗ ਨਹੀਂ, ਬਲਕਿ ਏਕੀਕ੍ਰਿਤ ਹੋਣਾ ਚਾਹੀਦ ਹੈ”
“ਇਨਫ੍ਰਾਸਟ੍ਰਕਚਰ ਨਾ ਸਿਰਫ਼ ਲਾਭ ਬਾਰੇ ਹੈ, ਬਲਕਿ ਪਹੁੰਚ ਅਤੇ ਲਚਕੀਲੇਪਣ ਨਾਲ ਵੀ ਜੁੜੀ ਹੈ”
“ਇਨਫ੍ਰਾਸਟ੍ਰਕਚਰ ਤੋਂ ਕੋਈ ਪਿੱਛੇ ਨਹੀਂ ਰਹਿਣਾ ਚਾਹੀਦਾ ਹੈ”
“ਇੱਕ ਆਪਦਾ ਅਤੇ ਦੂਸਰੀ ਆਪਦੇ ਦੇ ਵਿੱਚ ਦੇ ਸਮੇਂ ਵਿੱਚ ਲਚੀਲਾਪਨ ਨਿਰਮਿਤ ਹੁੰਦਾ ਹੈ”
“ਸਥਾਨਕ ਅੰਤਰਦ੍ਰਿਸ਼ਟੀ ਦੇ ਨਾਲ ਆਧੁਨਿਕ ਤਕਨੀਕ, ਲਚਕੀਲੇਪਣ ਦੇ ਲਈ ਅਤਿਅਧਿਕ ਲਾਭਪ੍ਰਦ ਹੋ ਸਕਦਾ ਹੈ”
“ਆਪਦਾ ਲਚਕੀਲੇਪਣ ਪਹਿਲ ਦੀ ਸਫਲਤਾ ਦੇ ਲਈ ਵਿੱਤੀ ਸੰਸਾਧਨਾਂ ਦੀ ਪ੍ਰਤੀਬੱਧਾ ਮਹੱਤਵਪੂਰਨ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ 5ਵੇਂ ਅੰਤਰਰਾਸ਼ਟਰੀ ਆਪਦਾ ਲਚਕੀਲਾ ਬੁਨਿਆਦੀ ਢਾਂਚਾ (ਆਈਸੀਡੀਆਰਆਈ) ਕਾਨਫਰੰਸ 2023 ਨੂੰ ਸੰਬੋਧਿਤ ਕੀਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਡੀਆਰਆਈ ਇਸ ਗਲੋਬਲ ਦ੍ਰਿਸ਼ਟੀਕੋਣ ‘ਤੇ ਵਿਕਸਿਤ ਹੋਇਆ ਹੈ ਕਿ ਨਿਕਟ ਰੂਪ ਨਾਲ ਜੁੜੀ ਦੁਨੀਆ ਵਿੱਚ, ਆਪਦਾਵਾਂ ਦਾ ਪ੍ਰਭਾਵ ਸਿਰਫ਼ ਸਥਾਨਕ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਲਈ, “ਸਾਨੂੰ ਪ੍ਰਤੀਕਿਰਿਆ ਨੂੰ ਅਲਗ-ਥਲਗ ਨਹੀਂ, ਬਲਕਿ ਏਕੀਕ੍ਰਿਤ ਰੂਪ ਦੇਣਾ ਹੋਵੇਗਾ।” ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਕੁਝ ਹੀ ਵਰ੍ਹਿਆਂ ਵਿੱਚ, ਵਿਕਸਿਤ ਅਤੇ ਵਿਕਾਸਸ਼ੀਲ, ਵੱਡੇ ਜਾਂ ਛੋਟੇ ਜਾਂ ਗਲੋਬਲ ਦੱਖਣ ਜਾਂ ਗਲੋਬਲ ਉੱਤਰ ਦੇ 40 ਤੋਂ ਅਧਿਕ ਦੇਸ਼, ਸੀਡੀਆਰਆਈ ਦਾ ਹਿੱਸਾ ਬਣ ਗਏ ਹਨ। ਉਨ੍ਹਾਂ ਨੇ ਉਤਸ਼ਾਹਜਨਕ ਦੱਸਿਆ ਕਿ ਸਰਕਾਰਾਂ ਦੇ ਇਲਾਵਾ, ਗਲੋਬਲ ਸੰਸਥਾਵਾਂ, ਨਿੱਜੀ ਖੇਤਰ ਅਤੇ ਇਸ ਖੇਤਰ ਦੇ ਮਾਹਿਰਤਾ ਵੀ ਇਸ ਵਿੱਚ ਸ਼ਾਮਲ ਹੋਏ ਹਨ।

 

ਪ੍ਰਧਾਨ ਮੰਤਰੀ ਨੇ ਇਸ ਵਰ੍ਹੇ ਦੀ ਥੀਮ ‘ਲਚਕੀਲੇਪਣ ਅਤੇ ਸਮਾਵੇਸ਼ੀ ਇਨਫ੍ਰਾਸਟ੍ਰਕਚਰ ਨਿਰਮਾਣ’ ਦੇ ਸੰਦਰਭ ਵਿੱਚ ਆਪਦਾ ਤੋਂ ਨਿਪਟਣ ਨਾਲ ਜੁੜੀ ਇਨਫ੍ਰਾਸਟ੍ਰਕਚਰ ‘ਤੇ ਚਰਚਾ ਦੇ ਲਈ ਕੁਝ ਪ੍ਰਾਥਮਿਕਤਾਵਾਂ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਇਨਫ੍ਰਾਸਟ੍ਰਕਚਰ ਨਾ ਸਿਰਫ਼ ਲਾਭ ਬਾਰੇ ਹੈ, ਬਲਕਿ ਪਹੁੰਚ ਅਤੇ ਲਚਕੀਲੇਪਣ ਨਾਲ ਵੀ ਜੁੜੀ ਹੈ। ਇਨਫ੍ਰਾਸਟ੍ਰਕਚਰ ਤੋਂ ਕੋਈ ਪਿੱਛੇ ਨਹੀਂ ਰਹਿਣਾ ਚਾਹੀਦਾ ਹੈ ਅਤੇ ਸੰਕਟ ਦੇ ਸਮੇਂ ਵਿੱਚ ਵੀ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ।” ਪ੍ਰਧਾਨ ਮੰਤਰੀ ਨੇ ਇਨਫ੍ਰਾਸਟ੍ਰਕਚਰ ਦੇ ਸਮੁੱਚੇ ਦ੍ਰਿਸ਼ਟੀਕੋਣ ਦੀ ਜ਼ਰੂਰਤ ‘ਤੇ ਬਲ ਦਿੱਤਾ, ਕਿਉਂਕਿ ਸਮਾਜਿਕ ਅਤੇ ਡਿਜੀਟਲ ਇਨਫ੍ਰਾਸਟ੍ਰਕਚਰ ਓਨੀ ਹੀ ਮਹੱਤਵਪੂਰਨ ਹੈ, ਜਿੰਨੀ ਕਿ ਟਰਾਂਸਪੋਰਟ ਇਨਫ੍ਰਾਸਟ੍ਰਕਚਰ।

 

ਪ੍ਰਧਾਨ ਮੰਤਰੀ ਨੇ ਤੇਜ਼ ਰਾਹਤ ਦੇ ਨਾਲ-ਨਾਲ, ਸਾਧਾਰਣ ਸਥਿਤੀ ਦੀ ਜਲਦੀ ਬਹਾਲੀ ‘ਤੇ ਵੀ ਧਿਆਨ ਦੇਣ ਦੀ ਜ਼ਰੂਰਤ ‘ਤੇ ਬਲ ਦਿੱਤਾ। “ਲਚਕੀਲਾਪਣ ਇੱਕ ਆਪਦਾ ਅਤੇ ਦੂਸਰੀ ਆਪਦਾ ਦੇ ਵਿੱਚ ਦੇ ਸਮੇਂ ਵਿੱਚ ਨਿਰਮਿਤ ਹੁੰਦੀ ਹੈ। ਪਿਛਲੀਆਂ ਆਪਦਾਵਾਂ ਨੂੰ ਸਟਡੀ ਕਰਨਾ ਅਤੇ ਉਨ੍ਹਾਂ ਸਭ ਤੋਂ ਸਿੱਖਣਾ ਹੀ ਅੱਗੇ ਦਾ ਰਸਤਾ ਹੈ।”

 

ਸ਼੍ਰੀ ਮੋਦੀ ਨੇ ਆਪਦਾਵਾਂ ਦਾ ਸਾਹਮਣਾ ਕਰਨ ਵਿੱਚ ਸਮਰੱਥਾ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਵਿੱਚ ਸਥਾਨਕ ਗਿਆਨ ਦੇ ਕੁਸ਼ਲ ਉਪਯੋਗ ਨੂੰ ਰੇਖਾਂਕਿਤ ਕੀਤਾ। ਸਥਾਨਕ ਅੰਤਰਦ੍ਰਿਸ਼ਟੀ ਦੇ ਨਾਲ ਆਧੁਨਿਕ ਤਕਨੀਕ ਲਚਕੀਲੇਪਣ ਦੇ ਲਈ ਬਹੁਤ ਚੰਗੀ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਇਲਾਵਾ, ਜੇਕਰ ਚੰਗੀ ਤਰ੍ਹਾਂ ਨਾਲ ਦਸਤਾਵੇਜ਼ ਤਿਆਰ ਕੀਤੇ ਜਾਂਦੇ ਹਨ, ਤਾਂ ਸਥਾਨਕ ਗਿਆਨ ਗਲੋਬਲ ਸਰਵੋਤਮ ਤੌਰ-ਤਰੀਕੇ ਬਣ ਸਕਦੇ ਹਨ।

 

ਪ੍ਰਧਾਨ ਮੰਤਰੀ ਨੇ ਸੀਡੀਆਰਆਈ ਦੀਆਂ ਕੁਝ ਪਹਿਲਾਂ ਦੀ ਸਮਾਵੇਸ਼ੀ ਭਾਵਨਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਲਚਕੀਲੇ ਟਾਪੂ ਦੇਸ਼ ਪਹਿਲ ਜਾਂ ਆਈਆਰਆਈਐੱਸ ਦਾ ਜ਼ਿਕਰ ਕੀਤਾ, ਜਿਸ ਨੇ ਕਈ ਟਾਪੂ ਰਾਸ਼ਟਰਾਂ ਨੂੰ ਲਾਭਵੰਦ ਕੀਤਾ ਹੈ। ਉਨ੍ਹਾਂ ਨੇ ਇਨਫ੍ਰਾਸਟ੍ਰਕਚਰ ਲਚਕੀਲੇਪਣ ਤੇਜ਼ ਫੰਡ, ਜਿਸ ਦਾ ਐਲਾਨ ਪਿਛਲੇ ਸਾਲ ਕੀਤੀ ਗਈ ਸੀ ਬਾਰੇ ਕਿਹਾ ਕਿ ਇਸ 50 ਮਿਲੀਅਨ ਡਾਲਰ ਦੇ ਫੰਡ ਨੇ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਅਤਿਅਧਿਕ ਰੂਚੀ ਪੈਦਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਜੋਰ ਦਿੰਦੇ ਹੋਏ ਕਿਹਾ, “ਵਿੱਤੀ ਸੰਸਾਧਨਾਂ ਦੀ ਪ੍ਰਤੀਬੱਧਤਾ, ਪਹਿਲ ਦੀ ਸਫਲਤਾ ਦੀ ਕੂੰਜੀ ਹੈ।”

 

ਭਾਰਤ ਦੀ ਜੀ20 ਪ੍ਰਧਾਨਗੀ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੀਡੀਆਰਆਈ ਨੂੰ ਕਈ ਕਾਰਜਕਾਰੀ ਸਮੂਹਾਂ ਵਿੱਚ ਸ਼ਾਮਲ ਕਰਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ, ‘ਤੁਸੀਂ ਇੱਥੇ ਜਿਨ੍ਹਾਂ ਸਮਾਧਾਨਾਂ ਨੂੰ ਅੰਤਿਮ ਰੂਪ ਦੇਓਗੇ, ਉਨ੍ਹਾਂ ‘ਤੇ ਗਲੋਬਲ ਨੀਤੀ-ਨਿਰਮਾਣ ਦੇ ਉੱਚਤਮ ਪੱਧਰ ‘ਤੇ ਧਿਆਨ ਦਿੱਤਾ ਜਾਵੇਗਾ।’

 

ਤੁਰਕੀ ਅਤੇ ਸੀਰੀਆ ਵਿੱਚ ਭੂਕੰਪ ਜਿਹੀਆਂ ਹਾਲ ਦੀਆਂ ਆਪਦਾਵਾਂ ਦੇ ਪੈਮਾਨੇ ਅਤੇ ਤੀਬਰਤਾ ਦਾ ਜ਼ਿਕਰ ਕਰਦੇ ਹੋਏ ਅਤੇ ਸੀਡੀਆਰਆਈ ਦੇ ਕੰਮ ਅਤੇ ਇਸ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦਾ ਸਮਾਪਨ ਕੀਤਾ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet extends One-Time Special Package for DAP fertilisers to farmers

Media Coverage

Cabinet extends One-Time Special Package for DAP fertilisers to farmers
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 2 ਜਨਵਰੀ 2025
January 02, 2025

Citizens Appreciate India's Strategic Transformation under PM Modi: Economic, Technological, and Social Milestones