“ਜਿਵੇਂ ਦੇਸ਼ ਦਾ ‘ਅੰਮ੍ਰਿਤ ਕਾਲ’ ਚਲ ਰਿਹਾ ਹੈ, ਬਿਲਕੁਲ ਉਵੇਂ ਹੀ ਇਹ ਤੁਹਾਡੇ ਜੀਵਨ ਦਾ ‘ਅੰਮ੍ਰਿਤ ਕਾਲ’ ਹੈ”
“ਅੱਜ ਦੇਸ਼ ਦੀ ਸੋਚਣੀ ਤੇ ਵਤੀਰਾ ਤੁਹਾਡੇ ਵਰਗਾ ਹੈ। ਪਹਿਲਾਂ, ਜੇ ਕੰਮ ’ਚ ਲਾਪਰਵਾਹੀ ਵਾਲੀ ਸੋਚਣੀ ਸੀ, ਤਾਂ ਅੱਜ ਦੀ ਸੋਚਣੀ ਕਾਰਵਾਈ ਪਾ ਕੇ ਨਤੀਜੇ ਵਿਖਾਉਣ ਦੀ ਹੈ”
“ਦੇਸ਼ ਬਹੁਤ ਸਾਰਾ ਸਮਾਂ ਗੁਆ ਚੁੱਕਿਆ ਹੈ। ਵਿਚਾਲੇ ਦੋ ਪੀੜ੍ਹੀਆਂ ਲੰਘ ਚੁੱਕੀਆਂ ਹਨ। ਇਸੇ ਲਈ ਹੁਣ ਅਸੀਂ ਦੋ ਮਿੰਟ ਵੀ ਅਜਾਈਂ ਨਹੀਂ ਗੁਆ ਸਕਦੇ”
“ਜੇ ਬੇਸਬਰ ਲਗ ਰਿਹਾ ਹਾਂ, ਤਾਂ ਇਸ ਲਈ ਹੈ ਕਿਉਂਕਿ ਮੈਂ ਤੁਹਾਨੂੰ ਵੀ ਇੰਝ ਹੀ ਆਤਮਨਿਰਭਰ ਭਾਰਤ ਲਈ ਬੇਸਬਰ ਬਣਾਉਣਾ ਚਾਹੁੰਦਾ ਹਾਂ। ਆਤਮ–ਨਿਰਭਰ ਭਾਰਤ ਮੁਕੰਮਲ ਆਜ਼ਾਦੀ ਦੀ ਬੁਨਿਆਦੀ ਕਿਸਮ ਹੈ, ਜਿੱਥੇ ਅਸੀਂ ਕਿਸੇ ਹੋਰ ’ਤੇ ਨਿਰਭਰ ਨਹੀਂ ਹੋਵਾਂਗੇ”
“ਜੇ ਤੁਸੀਂ ਚੁਣੌਤੀਆਂ ਦੀ ਭਾਲ਼ ’ਚ ਹੋ, ਤਾਂ ਤੁਸੀਂ ਸ਼ਿਕਾਰੀ ਹੋ ਤੇ ਚੁਣੌਤੀ ਸ਼ਿਕਾਰ ਹੈ”
“ਜਦੋਂ ਖ਼ੁਸ਼ੀ ਤੇ ਦਿਆਲਤਾ ਸਾਂਝੀ ਕਰਨੀ ਹੋਵੇ, ਤਾਂ ਇਸ ਦਾ ਕੋਈ ਪਾਸਵਰਡ ਨਾ ਰੱਖੋ ਤੇ ਖੁੱਲ੍ਹੇ ਦਿਲ ਨਾਲ ਜੀਵਨ ਦਾ ਆਨੰਦ ਮਾਣੋ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਈਆਈਟੀ ਕਾਨਪੁਰ ਦੇ 54ਵੇਂ ਕਨਵੋਕੇਸ਼ਨ ਸਮਾਰੋਹ ’ਚ ਹਿੱਸਾ ਲਿਆ ਤੇ ਇਨ–ਹਾਊਸ ਬਲੌਕਚੇਨ–ਸੰਚਾਲਿਤ ਟੈਕਨੋਲੋਜੀ ਰਾਹੀਂ ਡਿਜੀਟਲ ਡਿਗਰੀਆਂ ਜਾਰੀ ਕੀਤੀਆਂ।

ਵਿਦਿਆਰਥੀਆਂ ਤੇ ਸੰਸਥਾਨ ਦੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਕਾਨਪੁਰ ਲਈ ਇੱਕ ਮਹਾਨ ਦਿਨ ਹੈ ਕਿਉਂਕਿ ਇਸ ਸ਼ਹਿਰ ਨੂੰ ਇੱਕ ਮੈਟਰੋ ਸੁਵਿਧਾ ਮਿਲ ਰਹੀ ਹੈ ਅਤੇ ਪਾਸਿੰਗ ਆਊਟ ਵਿਦਿਆਰਥੀਆਂ ਦੇ ਰੂਪ ਵਿੱਚ ਕਾਨਪੁਰ ਦੁਨੀਆ ਨੂੰ ਇੱਕ ਕੀਮਤੀ ਤੋਹਫ਼ਾ ਵੀ ਦੇ ਰਿਹਾ ਹੈ। ਇਸ ਵੱਕਾਰੀ ਸੰਸਥਾਨ ਦੇ ਵਿਦਿਆਰਥੀਆਂ ਦੀ ਯਾਤਰਾ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈਆਈਟੀ ਕਾਨਪੁਰ ’ਚ ਦਾਖ਼ਲ ਹੋਣ ਤੇ ਪਾਸਿੰਗ ਆਊਟ ਹੋਣ ਦੇ ਵਿਚਾਰ ‘ਤੁਸੀਂ ਆਪਣੇ–ਆਪ ਅੰਦਰ ਜ਼ਰੂਰ ਹੀ ਇੱਕ ਵੱਡੀ ਤਬਦੀਲੀ ਮਹਿਸੂਸ ਕਰ ਰਹੇ ਹੋਵੋਗੇ। ਇੱਥੇ ਆਉਣ ਤੋਂ ਪਹਿਲਾਂ ਜ਼ਰੂਰ ਹੀ ਅਣਜਾਣ ਜਿਹਾ ਡਰ ਜ਼ਰੂਰ ਹੋਵੇਗਾ ਜਾਂ ਕਈ ਤਰ੍ਹਾਂ ਦੇ ਸੁਆਲ ਹੋਣਗੇ। ਹੁਣ ਕੋਈ ਅਣਜਾਣ ਡਰ ਨਹੀਂ ਹੈ, ਹੁਣ ਤੁਹਾਡੇ ਅੰਦਰ ਸਮੁੱਚੇ ਵਿਸ਼ਵ ’ਚ ਜਾ ਕੇ ਨਵੀਆਂ ਸੰਭਾਵਨਾਵਾਂ ਤਲਾਸ਼ ਕਰਨ ਦਾ ਹੌਸਲਾ ਹੈ। ਹੁਣ ਬਿਹਤਰੀਨ ਦੀ ਭਾਲ ਕਰੋ ਤੇ ਸਮੁੱਚੇ ਵਿਸ਼ਵ ’ਤੇ ਪ੍ਰਭਾਵ ਜਮਾਉਣ ਦਾ ਸੁਪਨਾ ਲਵੋ।’

ਕਾਨਪੁਰ ਦੀ ਇਤਿਹਾਸਿਕ ਤੇ ਸਮਾਜਿਕ ਵਿਰਾਸਤ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਨਪੁਰ ਭਾਰਤ ਦੇ ਉਨ੍ਹਾਂ ਕੁਝ ਸ਼ਹਿਰਾਂ ’ਚੋਂ ਇੱਕ ਹੈ, ਜੋ ਵਿਭਿੰਨਤਾਵਾਂ ਨਾਲ ਭਰਪੂਰ ਹੈ। ਪ੍ਰਧਾਨ ਮੰਤਰੀ ਨੇ ਬੀਤੇ ਵੇਲਿਆਂ ਨੂੰ ਯਾਦ ਕਰਦਿਆਂ ਕਿਹਾ,‘ਜਦੋਂ ਅਸੀਂ ਇਸ ਸ਼ਹਿਰ ਦੇ ਸੱਤੀ ਚੌੜਾ ਘਾਟ ਤੋਂ ਮਦਾਰੀ ਪਾਸੀ, ਨਾਨਾ ਸਾਹਿਬ ਤੋਂ ਬਟੁਕੇਸ਼ਵਰ ਦੱਤ ਤੱਕ ਜਾਂਦੇ ਹਾਂ, ਤਦ ਸਾਨੂੰ ਇੰਝ ਜਾਪਦਾ ਹੈ ਕਿ ਜਿਵੇਂ ਅਸੀਂ ਸ਼ਾਨਦਾਰ ਅਤੀਤ ਵਿਚੋਂ ਦੀ ਯਾਤਰਾ ਕਰ ਰਹੀਏ ਹੋਈਏ ਤੇ ਆਜ਼ਾਦੀ ਦੇ ਸੰਘਰਸ਼ ਦੇ ਬਲੀਦਾਨਾਂ ਦੀ ਮਹਿਮਾ ਨੂੰ ਛੋਹ ਰਹੇ ਹੋਈਏ।’

ਪ੍ਰਧਾਨ ਮੰਤਰੀ ਨੇ ਪਾਸ ਹੋਣ ਵਾਲੇ ਵਿਦਿਆਰਥੀਆਂ ਦੇ ਜੀਵਨ ਦੇ ਮੌਜੂਦਾ ਪੜਾਅ ਦੀ ਮਹੱਤਤਾ ਵੱਲ ਇਸ਼ਾਰਾ ਕੀਤਾ। ਉਨ੍ਹਾਂ ਨੇ 1930 ਦੇ ਦਹਾਕੇ ਦਾ ਸਮੇਂ ਨੂੰ ਲੈ ਕੇ ਵਿਸਤਾਰਪੂਰਬਕ ਗੱਲ ਕੀਤੀ। ਉਨ੍ਹਾਂ ਕਿਹਾ,“ਜੋ ਉਸ ਸਮੇਂ 20-25 ਸਾਲ ਦੇ ਨੌਜਵਾਨ ਸਨ, ਉਨ੍ਹਾਂ ਨੇ 1947, ਆਜ਼ਾਦੀ ਦੀ ਪ੍ਰਾਪਤੀ ਤੱਕ ਕਾਫ਼ੀ ਸਫ਼ਰ ਕੀਤਾ ਹੋਵੇਗਾ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸੁਨਹਿਰੀ ਦੌਰ ਸੀ। ਅੱਜ ਤੁਸੀਂ ਵੀ ਉਸੇ ਤਰ੍ਹਾਂ ਦੇ ਸੁਨਹਿਰੀ ਯੁਗ ਵਿੱਚ ਕਦਮ ਰੱਖ ਰਹੇ ਹੋ। ਜਿਸ ਤਰ੍ਹਾਂ ਇਹ ਰਾਸ਼ਟਰ ਦਾ ‘ਅੰਮ੍ਰਿਤ ਕਾਲ’ ਹੈ, ਉਸੇ ਤਰ੍ਹਾਂ ਇਹ ਤੁਹਾਡੇ ਜੀਵਨ ਦਾ ‘ਅੰਮ੍ਰਿਤ ਕਾਲ’ ਹੈ।

ਕਾਨਪੁਰ ਆਈਆਈਟੀ ਦੀਆਂ ਪ੍ਰਾਪਤੀਆਂ ਬਾਰੇ ਟਿੱਪਣੀ ਕਰਦਿਆਂ, ਪ੍ਰਧਾਨ ਮੰਤਰੀ ਨੇ ਉਨ੍ਹਾਂ ਸੰਭਾਵਨਾਵਾਂ ਬਾਰੇ ਵਿਸਤਾਰ ਨਾਲ ਦੱਸਿਆ ਜੋ ਮੌਜੂਦਾ ਟੈਕਨੋਲੋਜੀ ਦ੍ਰਿਸ਼ ਪੇਸੇਵਰਾਂ (ਪ੍ਰੋਫ਼ੈਸ਼ਨਲਸ) ਨੂੰ ਪ੍ਰਦਾਨ ਕਰਦਾ ਹੈ। ਏ.ਆਈ., ਊਰਜਾ, ਜਲਵਾਯੂ ਸਮਾਧਾਨ, ਸਿਹਤ ਸਮਾਧਾਨ ਅਤੇ ਆਪਦਾ ਪ੍ਰਬੰਧਨ ਵਿੱਚ ਟੈਕਨੋਲੋਜੀ ਜਿਹੇ ਖੇਤਰਾਂ ਦੇ ਘੇਰੇ ਦਾ ਸੰਕੇਤ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,“ਇਹ ਸਿਰਫ਼ ਤੁਹਾਡੀਆਂ ਜ਼ਿੰਮੇਵਾਰੀਆਂ ਨਹੀਂ ਹਨ, ਬਲਕਿ ਕਈ ਪੀੜ੍ਹੀਆਂ ਦੇ ਸੁਪਨੇ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਤੁਹਾਡੀ ਖ਼ੁਸ਼ਕਿਸਮਤੀ ਹੈ। ਇਹ ਸਮਾਂ ਖ਼ਾਹਿਸ਼ੀ ਲਕਸ਼ਾਂ 'ਤੇ ਫ਼ੈਸਲਾ ਕਰਨ ਅਤੇ ਉਨ੍ਹਾਂ ਦੀ ਪ੍ਰਾਪਤੀ ਹਿਤ ਆਪਣੀ ਪੂਰੀ ਤਾਕਤ ਨਾਲ ਜ਼ੋਰ ਦੇਣ ਲਈ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 21ਵੀਂ ਸਦੀ ਪੂਰੀ ਤਰ੍ਹਾਂ ਨਾਲ ਟੈਕਨੋਲੋਜੀ ਨਾਲ ਸੰਚਾਲਿਤ ਹੈ। ਇਸ ਦਹਾਕੇ ਵਿੱਚ ਵੀ, ਟੈਕਨੋਲੋਜੀ ਵੱਖ-ਵੱਖ ਖੇਤਰਾਂ ਵਿੱਚ ਆਪਣਾ ਦਬਦਬਾ ਵਧਾਉਣ ਜਾ ਰਹੀ ਹੈ। ਟੈਕਨੋਲੋਜੀ ਤੋਂ ਬਿਨਾ ਜ਼ਿੰਦਗੀ ਹੁਣ ਇਕ ਤਰ੍ਹਾਂ ਨਾਲ ਅਧੂਰੀ ਹੋਵੇਗੀ। ਉਨ੍ਹਾਂ ਵਿਦਿਆਰਥੀਆਂ ਨੂੰ ਕਾਮਨਾ ਕੀਤੀ ਕਿ ਉਹ ਜੀਵਨ ਅਤੇ ਟੈਕਨੋਲੋਜੀ ਦੇ ਮੁਕਾਬਲੇ ਦੇ ਇਸ ਯੁਗ ਵਿੱਚ ਜ਼ਰੂਰ ਅੱਗੇ ਆਉਣ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਮਨੋਦਸ਼ਾ ਬਾਰੇ ਆਪਣੇ ਪੜ੍ਹਨ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ, ''ਅੱਜ ਦੇਸ਼ ਦੀ ਸੋਚ ਅਤੇ ਰਵੱਈਆ ਤੁਹਾਡੇ ਜਿਹਾ ਹੀ ਹੈ। ਪਹਿਲਾਂ ਜੇ ਸੋਚ ਲਾਪਰਵਾਹੀ ਨਾਲ ਕੰਮ ਕਰਨ ਦੀ ਹੁੰਦੀ ਸੀ ਤਾਂ ਅੱਜ ਸੋਚ ਕਾਰਵਾਈ ਪਾਉਣ ਤੇ ਨਤੀਜੇ ਦਿਖਾਉਣ ਦੀ ਹੈ। ਪਹਿਲਾਂ ਜੇ ਸਮੱਸਿਆਵਾਂ ਤੋਂ ਦੂਰ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਤਾਂ ਅੱਜ ਸਮੱਸਿਆਵਾਂ ਦੇ ਸਮਾਧਾਨ ਲਈ ਸੰਕਲਪ ਲਏ ਜਾਂਦੇ ਹਨ।

ਪ੍ਰਧਾਨ ਮੰਤਰੀ ਨੇ ਉਸ ਗੁਆਚੇ ਸਮੇਂ 'ਤੇ ਅਫਸੋਸ ਜਤਾਇਆ ਜਿਸ ਨੂੰ ਆਜ਼ਾਦੀ ਦੀ 25ਵੀਂ ਵਰ੍ਹੇਗੰਢ ਤੋਂ ਬਾਅਦ ਰਾਸ਼ਟਰ ਨਿਰਮਾਣ ਲਈ ਵਰਤਿਆ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ,“ਜਦੋਂ ਦੇਸ਼ ਦੀ ਆਜ਼ਾਦੀ ਨੂੰ 25 ਸਾਲ ਪੂਰੇ ਹੋ ਚੁੱਕੇ ਹਨ, ਉਦੋਂ ਤੱਕ ਸਾਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਲਈ ਬਹੁਤ ਕੁਝ ਕਰਨਾ ਚਾਹੀਦਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਦੇਰ ਹੋ ਚੁੱਕੀ ਹੈ, ਦੇਸ਼ ਦਾ ਬਹੁਤ ਸਮਾਂ ਖਰਾਬ ਹੋ ਚੁੱਕਿਆ ਹੈ। ਇਸ ਵਿਚਕਾਰ ਦੋ ਪੀੜ੍ਹੀਆਂ ਬੀਤ ਗਈਆਂ। ਇਸ ਲਈ ਸਾਨੂੰ ਦੋ ਛਿਣ ਵੀ ਗੁਆਉਣ ਦੀ ਜ਼ਰੂਰਤ ਨਹੀਂ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਉਹ ਬੇਸਬਰੇ ਲਗ ਰਹੇ ਹਨ, ਤਾਂ ਇਹ ਇਸ ਲਈ ਹੈ ਕਿਉਂਕਿ ਉਹ ਚਾਹੁੰਦੇ ਹਨ ਕਿ ਪਾਸ–ਆਊਟ ਹੋਣ ਵਾਲੇ ਵਿਦਿਆਰਥੀ ਵੀ ਇਸੇ ਤਰ੍ਹਾਂਆਤਮਾ-ਨਿਰਭਰ ਭਾਰਤ ਲਈ ਬੇਸਬਰੇ ਹੋ ਜਾਣ। ਆਤਮ-ਨਿਰਭਰ ਭਾਰਤ ਪੂਰਨ ਆਜ਼ਾਦੀ ਦਾ ਮੂਲ ਰੂਪ ਹੈ, ਜਿੱਥੇ ਅਸੀਂ ਕਿਸੇ 'ਤੇ ਨਿਰਭਰ ਨਹੀਂ ਹੋਵਾਂਗੇ।'' ਸਵਾਮੀ ਵਿਵੇਕਾਨੰਦ ਨੇ ਕਿਹਾ ਸੀ - ਹਰ ਰਾਸ਼ਟਰ ਦਾ ਹੋਰਨਾਂ ਨੂੰ ਦੇਣ ਲਈ ਇੱਕ ਸੰਦੇਸ਼ ਹੁੰਦਾ ਹੈ, ਇੱਕ ਮਿਸ਼ਨ ਨੂੰ ਪੂਰਾ ਕਰਨਾ ਹੁੰਦਾ ਹੈ, ਪਹੁੰਚਣ ਲਈ ਇੱਕ ਕਿਸਮਤ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਅਸੀਂ ਆਤਮ-ਨਿਰਭਰ ਨਹੀਂ ਹੋਵਾਂਗੇ, ਤਾਂ ਸਾਡਾ ਦੇਸ਼ ਆਪਣੇ ਲਕਸ਼ਾਂ ਨੂੰ ਕਿਵੇਂ ਪੂਰਾ ਕਰੇਗਾ, ਆਪਣੀ ਮੰਜ਼ਿਲ ਤੱਕ ਕਿਵੇਂ ਪਹੁੰਚੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਟਲ ਇਨੋਵੇਸ਼ਨ ਮਿਸ਼ਨ, ਪ੍ਰਧਾਨ ਮੰਤਰੀ ਖੋਜ ਫੈਲੋਸ਼ਿਪਸ ਅਤੇ ਰਾਸ਼ਟਰੀ ਸਿੱਖਿਆ ਨੀਤੀ ਜਿਹੀਆਂ ਪਹਿਲਾਂ ਨਾਲ ਇੱਕ ਨਵਾਂ ਸੁਭਾਅ ਅਤੇ ਨਵੇਂ ਮੌਕੇ ਪੈਦਾ ਹੋ ਰਹੇ ਹਨ। ਕਾਰੋਬਾਰ ਕਰਨ ਦੀ ਸੌਖ ਵਿੱਚ ਸੁਧਾਰ ਅਤੇ ਨੀਤੀਗਤ ਰੁਕਾਵਟਾਂ ਨੂੰ ਦੂਰ ਕਰਨ ਦੇ ਨਤੀਜੇ ਸਪਸ਼ਟ ਤੌਰ 'ਤੇ ਦਿਖਾਈ ਦੇ ਰਹੇ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਆਜ਼ਾਦੀ ਦੇ ਇਸ 75ਵੇਂ ਸਾਲ ਵਿੱਚ ਭਾਰਤ ਵਿੱਚ 75 ਤੋਂ ਵੱਧ ਯੂਨੀਕੌਰਨ, 50,000 ਤੋਂ ਵੱਧ ਸਟਾਰਟ-ਅੱਪ ਹਨ। ਇਨ੍ਹਾਂ ਵਿੱਚੋਂ 10,000 ਸਿਰਫ਼ ਪਿਛਲੇ ਛੇ ਮਹੀਨਿਆਂ ਵਿੱਚ ਹੀ ਆਏ ਹਨ। ਅੱਜ ਭਾਰਤ ਦੁਨੀਆ ਦੇ ਦੂਸਾਰੇ ਸਭ ਤੋਂ ਵੱਡੇ ਸਟਾਰਟ–ਅੱਪ ਧੁਰੇ ਵਜੋਂ ਉਭਰਿਆ ਹੈ। ਆਈਆਈਟੀ ਤੋਂ ਨੌਜਵਾਨਾਂ ਦੁਆਰਾ ਕਈ ਸਟਾਰਟਅੱਪ ਸ਼ੁਰੂ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਲਈ ਦੇਸ਼ ਦੀ ਵਿਸ਼ਵ ਪੱਧਰ 'ਤੇ ਸਥਿਤੀ ਵਿੱਚ ਯੋਗਦਾਨ ਪਾਉਣ ਦੀ ਆਪਣੀ ਇੱਛਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ,"ਕੌਣ ਭਾਰਤੀ ਨਹੀਂ ਚਾਹੇਗਾ ਕਿ ਭਾਰਤੀ ਕੰਪਨੀਆਂ ਅਤੇ ਭਾਰਤੀ ਉਤਪਾਦ ਗਲੋਬਲ ਬਣ ਜਾਣ। ਜੋ ਕੋਈ  ਆਈਆਈਟੀ (IIT)  ਨੂੰ ਜਾਣਦਾ ਹੈ, ਇੱਥੇ ਦੀ ਪ੍ਰਤਿਭਾ ਨੂੰ ਜਾਣਦਾ ਹੈ, ਇੱਥੇ ਦੇ ਪ੍ਰੋਫੈਸਰਾਂ ਦੀ ਮਿਹਨਤ ਨੂੰ ਜਾਣਦਾ ਹੈ, ਵਿਸ਼ਵਾਸ ਕਰਦਾ ਹੈ ਕਿ ਆਈਆਈਟੀ (IIT) ਦੇ ਇਹ ਨੌਜਵਾਨ ਜ਼ਰੂਰ ਅਜਿਹਾ ਕਰਨਗੇ।

ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਚੁਣੌਤੀ ਦੇ ਉਲਟ ਅਰਾਮ ਦੀ ਚੋਣ ਨਾ ਕਰਨ ਦੀ ਸਲਾਹ ਦਿੱਤੀ। ਕਿਉਂਕਿ, ਪ੍ਰਧਾਨ ਮੰਤਰੀ ਨੇ ਕਿਹਾ,“ਤੁਸੀਂ ਚਾਹੋ ਜਾਂ ਨਾ ਚਾਹੋ, ਜ਼ਿੰਦਗੀ ਵਿੱਚ ਚੁਣੌਤੀਆਂ ਜ਼ਰੂਰ ਹਨ। ਜਿਹੜੇ ਲੋਕ ਉਨ੍ਹਾਂ ਤੋਂ ਭੱਜਦੇ ਹਨ, ਉਹ ਉਨ੍ਹਾਂ ਦਾ ਸ਼ਿਕਾਰ ਬਣ ਜਾਂਦੇ ਹਨ। ਪਰ ਜੇ ਤੁਸੀਂ ਚੁਣੌਤੀਆਂ ਦੀ ਤਲਾਸ਼ ਕਰ ਰਹੇ ਹੋ, ਤਾਂ ਤੁਸੀਂ ਸ਼ਿਕਾਰੀ ਹੋ ਅਤੇ ਚੁਣੌਤੀ ਸ਼ਿਕਾਰ ਹੈ।

ਨਿਜੀ ਤੌਰ 'ਤੇ ਨੋਟ ਕਰਦਿਆਂ ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਸੰਵੇਦਨਸ਼ੀਲਤਾ, ਉਤਸੁਕਤਾ, ਕਲਪਨਾ ਅਤੇ ਰਚਨਾਤਮਕਤਾ ਨੂੰ ਆਪਣੇ ਅੰਦਰ ਜ਼ਿੰਦਾ ਰੱਖਣ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਨੂੰ ਜੀਵਨ ਦੇ ਗੈਰ-ਤਕਨੀਕੀ ਪੱਖਾਂ ਪ੍ਰਤੀ ਸੰਵੇਦਨਸ਼ੀਲ ਹੋਣ ਲਈ ਕਿਹਾ। ਉਨ੍ਹਾਂ ਕਿਹਾ,"ਜਦੋਂ ਖੁਸ਼ੀ ਅਤੇ ਦਿਆਲਤਾ ਨੂੰ ਸਾਂਝਾ ਕਰਨ ਦੀ ਗੱਲ ਆਉਂਦੀ ਹੈ, ਤਾਂ ਕੋਈ ਪਾਸਵਰਡ ਨਾ ਰੱਖੋ ਅਤੇ ਖੁੱਲੇ ਦਿਲ ਨਾਲ ਜ਼ਿੰਦਗੀ ਦਾ ਆਨੰਦ ਮਾਣੋ।"

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage