ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੂਟ ਵਰ੍ਹੇ 2023-24 ਲਈ ਪੈਕੇਜਿੰਗ ਵਿੱਚ ਜੂਟ ਦੀ ਲਾਜ਼ਮੀ ਵਰਤੋਂ ਦੇ ਫ਼ੈਸਲੇ ਨੂੰ ਸਵੀਕਾਰ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਫ਼ੈਸਲਾ ਜੂਟ ਸੈਕਟਰ ਨੂੰ ਪੁਨਰਜੀਵਿਤ ਕਰਨ ਵਿੱਚ ਯੋਗਦਾਨ ਦੇਵੇਗਾ।
ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਇਹ ਸਾਡੇ ਕਾਰੀਗਰਾਂ ਅਤੇ ਕਿਸਾਨਾਂ ਲਈ ਇੱਕ ਬੜਾ ਉਤਸ਼ਾਹ ਭੀ ਹੈ।
ਇਸ ਫ਼ੈਸਲੇ ਬਾਰੇ ਹੋਰ ਵੇਰਵੇ ਇੱਥੇ ਦੇਖੇ ਜਾ ਸਕਦੇ ਹਨ:
https://pib.gov.in/PressReleasePage.aspx?PRID=1984208
ਕੇਂਦਰੀ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਦੀ ਐਕਸ (X) ‘ਤੇ ਇੱਕ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;
“ਇਹ ਫ਼ੈਸਲਾ ਜੂਟ ਸੈਕਟਰ ਨੂੰ ਪੁਨਰਜੀਵਿਤ ਕਰਨ ਵਿੱਚ ਯੋਗਦਾਨ ਪਾਵੇਗਾ! ਇਹ ਸਾਡੇ ਕਾਰੀਗਰਾਂ ਅਤੇ ਕਿਸਾਨਾਂ ਲਈ ਇੱਕ ਬੜਾ ਉਤਸ਼ਾਹ ਭੀ ਹੈ।"
This decision will contribute towards the revitalizing the jute sector! It also marks a major boost for our artisans and farmers. https://t.co/lCUKZDpw2y
— Narendra Modi (@narendramodi) December 9, 2023